ਆਜ਼ਾਦੀ ਮੰਗਣ ਵਾਲਿਆਂ ਨੂੰ ਅਛੂਤਾਂ ਦੀ ਆਜ਼ਾਦੀ ਮਨਜ਼ੂਰ ਕਿਉਂ ਨਹੀਂ ਸੀ?
Published : Oct 2, 2022, 3:10 pm IST
Updated : Oct 2, 2022, 3:11 pm IST
SHARE ARTICLE
Why was the freedom of the untouchables not allowed to the freedom seekers?
Why was the freedom of the untouchables not allowed to the freedom seekers?

ਅਛੂਤ ਵਰਗ ਮੌਜੂਦਾ SC, ST ਜੋ ਹਿੰਦੂਆਂ ਦੇ ਚਾਰੇ ਵਰਣਾਂ ’ਚੋਂ ਬਾਹਰ ਦਾ ਸਮਾਜ ਹੈ ਉਨ੍ਹਾਂ ਦਾ ਹਿੰਦੂ ਵਰਗ ਵਰਣਵਾਦੀ ਆਪਸ 'ਚ ਛੂਹਣਯੋਗ ਸਮਾਜ ਦੋ ਵਖਰੇ ਸਮਾਜਕ ਅੰਗ ਹਨ..

ਅਛੂਤ ਵਰਗ ਮੌਜੂਦਾ ਐਸਸੀ, ਐਸਟੀ ਜੋ ਹਿੰਦੂਆਂ ਦੇ ਚਾਰੇ ਵਰਣਾਂ ’ਚੋਂ ਬਾਹਰ ਦਾ ਸਮਾਜ ਹੈ ਉਨ੍ਹਾਂ ਦਾ ਹਿੰਦੂ ਵਰਗ (ਚਾਰੇ ਵਰਣ ਬ੍ਰਾਹਮਣ, ਖ਼ਤਰੀ, ਵੈਸ਼ ਅਤੇ ਸ਼ੂਦਰ) ਵਰਣਵਾਦੀ ਆਪਸ ਵਿਚ ਛੂਹਣਯੋਗ ਸਮਾਜ ਦੋ ਵਖਰੇ ਸਮਾਜਕ ਅੰਗ ਹਨ, ਦੋਹਾਂ ਦਾ  ਆਪਸ ਵਿਚ ਮਾਲਕ ਅਤੇ ਬੰਧੂਆ ਵਰਗਾ ਸਬੰਧ ਰਿਹਾ ਹੈ। ਅਛੂਤ ਵਰਗ (ਮੌਜੂਦਾ ਐਸਸੀ-ਐਸਟੀ) ਦੀ ਵਰਣਵਾਦੀ ਆਪਸ ਵਿਚ ਛੂਹਣਯੋਗ ਸਮਾਜ ਪ੍ਰਤੀ ਰੋਸ ਅਤੇ ਬਗ਼ਾਵਤ ਹੋਣਾ ਸੁਭਾਵਕ ਹੈ ਪਰ ਹਿੰਦੂਆਂ ਦਾ ਉਨ੍ਹਾਂ ਦੇ ਪ੍ਰਤੀ ਕੀ ਪ੍ਰਤੀਕਰਮ ਹੋ ਸਕਦਾ ਹੈ? ਇਸ ਸਵਾਲ ਦਾ ਜਵਾਬ ਦੇਣ ਵਿਚ ਕੋਈ ਝਿਜਕ ਨਹੀਂ ਕਿਉਂਕਿ ਇਹ ਸਪੱਸ਼ਟ ਹੈ ਕਿ ਹਿੰਦੂਆਂ ਦਾ ਰਵਈਆ ਵਿਰੋਧ ਵਾਲਾ ਰਿਹਾ ਹੈ। ਇਹ ਸਮਝਣਾ ਮੁਸ਼ਕਲ ਹੋ ਸਕਦਾ ਹੈ ਕਿ ਇਸ ਦਾ ਹਿੰਦੂਆਂ ਨੂੰ ਕਿਉਂ ਵਿਰੋਧ ਕਰਨਾ ਚਾਹੀਦਾ ਹੈ? ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਵਿਰੋਧ ਕਰ ਰਹੇ ਹਨ।

ਹਿੰਦੂਆਂ ਵਲੋਂ ਅਛੂਤਾਂ ਦੇ ਹੱਕਾਂ ਲਈ ਇਸ ਲੜਾਈ ਦਾ ਵਿਰੋਧ ਕਰਨ ਦੇ ਕਾਰਨਾਂ ਨੂੰ ਸਮਝਣਾ ਔਖਾ ਨਹੀਂ ਹੋਵੇਗਾ ਜੇਕਰ ਹਿੰਦੂ ਜਾਤੀਆਂ ਅਤੇ ਅਛੂਤਾਂ ਦੇ ਆਪਸੀ ਸਬੰਧਾਂ ਦੀਆਂ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਨੂੰ ਧਿਆਨ ਵਿਚ ਰਖਿਆ ਜਾਵੇ। ਸਭ ਤੋਂ ਪਹਿਲਾ ਅਤੇ ਪ੍ਰਮੁੱਖ ਵਿਚਾਰ ਜਿਸ ਨੂੰ ਕਦੇ ਨਹੀਂ ਭੁਲਣਾ ਚਾਹੀਦਾ, ਉਹ ਹੈ ਪੁਰਾਤਨ ਛੂਹਣਯੋਗ (ਮੌਜੂਦਾ ਜਨਰਲ) ਵਰਗ ਅਤੇ ਅਛੂਤ (ਐਸਸੀ -ਐਸਟੀ) ਵਿਚਕਾਰ ਤਿੱਖੀ ਵੰਡ। ਹਰ ਪਿੰਡ ਦੇ ਦੋ ਹਿੱਸੇ ਹੁੰਦੇ ਹਨ, ਛੂਹਣ ਵਾਲਿਆਂ ਦੇ ਮਹੱਲੇ ਅਤੇ ਅਛੂਤਾਂ ਦੇ ਮਹੱਲੇ। ਭੂਗੋਲਿਕ ਤੌਰ ’ਤੇ ਦੋਵੇਂ ਵੱਖ-ਵੱਖ ਹੁੰਦੇ ਹਨ। ਦੋਵਾਂ ਵਿਚਕਾਰ ਹਮੇਸ਼ਾ ਇਕ ਦੂਰੀ ਹੁੰਦੀ ਹੈ। ਕਿਸੇ ਵੀ ਕੀਮਤ ’ਤੇ ਇਨ੍ਹਾਂ ਵਿਚਕਾਰ ਕੋਈ ਨੇੜਤਾ ਜਾਂ ਰਿਸ਼ਤਾ ਨਹੀਂ ਹੈ। ਅਛੂਤਾਂ ਦੇ ਅਪਣੇ ਮੁਹੱਲੇ ਦਾ ਇਕ ਵਖਰਾ ਨਾਮ ਹੁੰਦਾ ਹੈ। ਮਾਲ ਪ੍ਰਸ਼ਾਸਨ ਜਾਂ ਡਾਕ ਸੰਚਾਰ ਦੇ ਉਦੇਸ਼ਾਂ ਲਈ ਅਛੂਤਾਂ ਦੇ ਕੁਆਰਟਰਾਂ ਨੂੰ ਪਿੰਡ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਅਸਲ ਵਿਚ ਇਹ ਪਿੰਡ ਤੋਂ ਵਖਰਾ ਹੁੰਦਾ ਹੈ।

ਜਦੋਂ ਕਿਸੇ ਪਿੰਡ ਦਾ ਹਿੰਦੂ ਵਸਨੀਕ ਪਿੰਡ ਦੀ ਗੱਲ ਕਰਦਾ ਹੈ ਤਾਂ ਉਸ ਦਾ ਮਤਲਬ ਸਿਰਫ਼ ਹਿੰਦੂ ਜਾਤੀ ਜਾਂ ਪੰਜਾਬ ਵਿਚ ਜੱਟਾਂ ਦੇ ਨਿਵਾਸ ਅਤੇ ਉਨ੍ਹਾਂ ਦੇ ਕਬਜ਼ੇ ਵਾਲੇ ਇਲਾਕੇ ਨੂੰ ਸ਼ਾਮਲ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਪੁਰਾਤਨ ਅਛੂਤ  (ਐਸਸੀ ਐਸਟੀ) ਦੀ ਗੱਲ ਕਰਦਾ ਹੈ ਤਾਂ ਉਸ ਦਾ ਮਤਲਬ ਪੁਰਾਤਨ ਅਛੂਤ  (ਐਸਸੀ ਐਸਟੀ) ਅਤੇ ਉਨ੍ਹਾਂ ਦੇ ਕਬਜ਼ੇ ਵਾਲੇ ਵਿਹੜੇ ਜਾਂ ਮੁਹੱਲੇ ਨੂੰ ਪਿੰਡ ਤੋਂ ਵੱਖ ਕਰ ਕੇ ਦਸਣਾ ਹੁੰਦਾ ਹੈ। ਇਸ ਤਰ੍ਹਾਂ ਹਰ ਪਿੰਡ ਵਿਚ ਐਸਸੀ ਐਸਟੀ ਦੇ ਅਤੇ ਹੋਰਾਂ ਦੇ ਵੱਖ-ਵੱਖ ਗਰੁੱਪ ਬਣਾਏ ਹੁੰਦੇ ਹਨ। ਉਨ੍ਹਾਂ ਵਿਚਕਾਰ ਕੇਵਲ ਬੋਲਚਾਲ, ਮੇਲ ਮਿਲਾਪ ਹੀ ਹੁੰਦਾ ਹੈ। ਰਿਸ਼ਤੇ, ਖਾਣ ਪੀਣ ਕੁੱਝ ਵੀ ਸਾਂਝਾ ਨਹੀਂ ਹੁੰਦਾ।

ਪਿੰਡ ਧੜਿਆਂ ਵਿਚ ਵੰਡ ਦੇ ਸਬੰਧ ਵਿਚ ਧਿਆਨ ਦੇਣ ਵਾਲੀ ਦੂਸਰੀ ਗੱਲ ਇਹ ਹੈ ਕਿ ਧੜੇ ਵੰਡ ਵਿਚ ਸ਼ਾਮਲ ਹੋਣ ਤੋਂ ਕੋਈ ਵੀ ਵਿਅਕਤੀ ਬਚ ਨਹੀਂ ਸਕਦਾ। ਪੁਰਾਤਨ ਛੂਹਣਯੋਗ (ਮੌਜੂਦਾ ਜਨਰਲ) ਵਰਗ ਜਾਂ ਪੁਰਾਤਨ ਅਛੂਤ (ਐਸਸੀ ਐਸਟੀ) ਕਿਸੇ ਦਾ ਵੀ ਅਰਥ ਇਕੋ ਜਿਹੇ ਵਿਅਕਤੀ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਸਾਰੇ ਰਿਸ਼ਤੇ ਉਦੋਂ ਪੱਕੇ ਹੋ ਜਾਂਦੇ ਹਨ ਜਦੋਂ ਉਹ ਇਕ ਖ਼ਾਸ ਸਮੂਹ ਵਿਚ ਪੈਦਾ ਹੁੰਦੇ ਹਨ। ਉਨ੍ਹਾਂ ਦਾ ਕਿੱਤਾ, ਉਨ੍ਹਾਂ ਦਾ ਨਿਵਾਸ, ਉਨ੍ਹਾਂ ਦੇ ਦੇਵਤੇ ਅਤੇ ਉਨ੍ਹਾਂ ਦੀ ਰਾਜਨੀਤੀ ਸੱਭ ਉਹਨਾਂ ਲਈ ਉਸ ਸਮੂਹ ਦੁਆਰਾ ਪਹਿਲਾਂ ਹੀ ਨਿਰਧਾਰਤ ਕੀਤੀ ਗਈ ਹੁੰਦੀ ਹੈ ਜਿਸ ਨਾਲ ਉਹ ਸਬੰਧਤ ਹਨ। ਜਦੋਂ ਪੁਰਾਤਨ ਛੂਹਣਯੋਗ (ਮੌਜੂਦਾ ਜਨਰਲ) ਵਰਗ ਅਤੇ ਪੁਰਾਤਨ ਅਛੂਤ (ਐਸਸੀ ਐਸਟੀ) ਮਿਲਦੇ ਹਨ ਤਾਂ ਉਹ ਮਨੁੱਖ ਤੋਂ ਮਨੁੱਖ, ਵਿਅਕਤੀ ਤੋਂ ਵਿਅਕਤੀ ਵਜੋਂ ਨਹੀਂ, ਸਗੋਂ ਸਮੂਹਾਂ ਦੇ ਮੈਂਬਰਾਂ ਜਾਂ ਵੱਖ-ਵੱਖ ਰਾਜਾਂ ਦੇ ਨਾਗਰਿਕਾਂ ਵਾਂਗ ਮਿਲਦੇ ਹਨ। ਇਸ ਤੱਥ ਦਾ ਇਕ ਪਿੰਡ ’ਚ ਧੜਿਆਂ ਦੇ ਆਪਸੀ ਸਬੰਧਾਂ ਉੱਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ।

ਰਿਸ਼ਤਾ : ਆਦਮ ਸਮਾਜ ਵਿਚ ਵੱਖ-ਵੱਖ ਕਬੀਲਿਆਂ ਦੇ ਸਬੰਧਾਂ ਨਾਲ ਮਿਲਦਾ ਜੁਲਦਾ ਹੈ। ਆਦਮ ਸਮਾਜ ਵਿਚ ਕਬੀਲੇ ਵਿਚ ਅਜਨਬੀ ਦਾ ਕੋਈ ਸਥਾਨ ਨਹੀਂ। ਉਸ ਨਾਲ ਇਕ ਮਹਿਮਾਨ ਦੇ ਤੌਰ ’ਤੇ ਸਲੂਕ ਕੀਤਾ ਜਾ ਸਕਦਾ ਹੈ ਪਰ ਉਹ ਕਿਸੇ ਵੀ ਕਬੀਲੇ ਦੇ ਹੱਥੋਂ ਇਨਸਾਫ਼ ਦੀ ਮੰਗ ਨਹੀਂ ਕਰ ਸਕਦਾ। ਕਬੀਲੇ ਦਾ ਕਬੀਲੇ ਨਾਲ ਨਿਪਟਣਾ ਲੜਾਈ ਜਾਂ ਗੱਲਬਾਤ ਦਾ ਮਾਮਲਾ ਹੈ, ਕਾਨੂੰਨ ਦਾ ਨਹੀਂ ਅਤੇ ਕਬੀਲਾ ਰਹਿਤ ਆਦਮੀ ਇਕ ਗ਼ੈਰ-ਕਾਨੂੰਨੀ ਹੀ ਹੁੰਦਾ ਹੈ। ਪੁਰਾਤਨ ਅਛੂਤ (ਐਸਸੀ ਐਸਟੀ), ਪੁਰਾਤਨ ਛੂਹਣਯੋਗ (ਮੌਜੂਦਾ ਜਨਰਲ) ਵਰਗ ਦੇ ਸਮੂਹ ਦਾ ਮੈਂਬਰ ਨਹੀਂ ਹੋ ਸਕਦਾ, ਉਹ ਇਕ ਅਜਨਬੀ ਹੀ ਹੁੰਦਾ ਹੈ। ਉਨ੍ਹਾਂ ਵਿਚ ਕੋਈ ਰਿਸ਼ਤੇਦਾਰੀ ਨਹੀਂ ਹੋ ਸਕਦੀ। ਜੇ ਹੋ ਜਾਵੇ ਤਾਂ ਸਮਾਜਕ ਤੌਰ ’ਤੇ ਉਹ ਇਕ ਗ਼ੈਰ-ਕਾਨੂੰਨੀ ਅਤੇ ਅਪਰਾਧ ਦੇ ਬਰਾਬਰ ਮੰਨਿਆ ਜਾਂਦਾ ਹੈ।

ਤੀਸਰੀ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਪੁਰਾਤਨ ਛੂਹਣਯੋਗ (ਮੌਜੂਦਾ ਜਨਰਲ) ਵਰਗ ਅਤੇ ਪੁਰਾਤਨ ਅਛੂਤ  (ਐਸਸੀ ਐਸਟੀ) ਦੋਹਾਂ ਦਾ ਆਪਸ ਵਿਚ ਰਿਸ਼ਤਾ ਤੈਅ ਹੋ ਗਿਆ ਹੈ। ਸਥਿਤੀ ਦਾ ਮਾਮਲਾ ਬਣ ਗਿਆ ਹੈ। ਇਸ ਰੁਤਬੇ ਨੇ ਪੁਰਾਤਨ ਅਛੂਤ (ਐਸਸੀ ਐਸਟੀ) ਲੋਕਾਂ ਨੂੰ ਪੁਰਾਤਨ ਛੂਹਣਯੋਗ (ਮੌਜੂਦਾ ਜਨਰਲ) ਵਰਗ ਦੇ ਮੁਕਾਬਲੇ ਘਟੀਆ ਦਰਜੇ ਦਾ ਦਰਜਾ ਦਿਤਾ ਹੈ। ਇਹ ਹੀਣਤਾ ਸਮਾਜਕ ਆਚਰਣ ਦੀ ਇਕ ਸੰਹਿਤਾ ਵਿਚ ਸ਼ਾਮਲ ਹੈ ਜਿਸ ਦੀ ਅਛੂਤਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ। ਇਹ ਕਿਹੋ ਜਿਹਾ ਕੋਡ ਹੈ, ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ। ਪੁਰਾਤਨ ਅਛੂਤ (ਐਸਸੀ ਐਸਟੀ) ਉਸ ਕੋਡ ਦੀ ਪਾਲਣਾ ਕਰਨ ਲਈ ਤਿਆਰ ਨਹੀਂ। 

ਪੁਰਾਤਨ ਅਛੂਤ (ਐਸਸੀ ਐਸਟੀ), ਪੁਰਾਤਨ ਛੂਹਣਯੋਗ (ਮੌਜੂਦਾ ਜਨਰਲ) ਵਰਗ ਦੇ ਰਿਸ਼ਤੇ ਨੂੰ ਪੁਰਾਤਨ ਛੂਹਣਯੋਗ (ਮੌਜੂਦਾ ਜਨਰਲ) ਵਰਗ ਅਪਮਾਨ ਦਾ ਦਰਜਾ ਦਿੰਦੇ ਹਨ। ਇਸ ਵਿਚ ਕਤਲ ਅਤੇ ਹੋਰ ਸਜ਼ਾਵਾਂ ਅਦਾਲਤ ਵਿਚ ਕੇਸ ਪਹੁੰਚਣ ਤੋਂ ਪਹਿਲਾਂ ਹੀ ਆਪ ਤਹਿ ਕਰ ਲੈਂਦੇ ਹਨ। ਬਹੁਤ ਵਾਰ ਪੰਚਾਇਤਾਂ ਵੀ ਇਸ ਤਰ੍ਹਾਂ ਦੇ ਰਿਸ਼ਤਿਆਂ ਵਿਚ ਸਜ਼ਾਵਾਂ ਨਿਰਧਾਰਤ ਕਰ ਦਿੰਦੀਆਂ ਹਨ। ਅਜਿਹੇ ਰਿਸ਼ਤਿਆਂ ਵਿਚ ਪੁਰਾਤਨ ਅਛੂਤ (ਐਸਸੀ ਐਸਟੀ) ਦਾ ਨੁਕਸਾਨ ਹੋਣਾ ਤੈਅ ਹੁੰਦਾ ਹੈ।

ਪੁਰਾਤਨ ਛੂਹਣਯੋਗ (ਮੌਜੂਦਾ ਜਨਰਲ) ਵਰਗ ਚਾਹੁੰਦਾ ਹੈ ਕਿ ਪੁਰਾਤਨ ਅਛੂਤ (ਐਸਸੀ ਐਸਟੀ) ਰੁਤਬੇ ਦੇ ਨਿਯਮਾਂ ਅਨੁਸਾਰ ਰਹਿਣ ਅਤੇ ਇਸ ਤੋਂ ਉਪਰ ਨਾ ਉਠਣ। ਇਸ ਤਰ੍ਹਾਂ, ਪਿੰਡ ਦੇ ਦੋ ਹਿੱਸੇ, ਪੁਰਾਤਨ ਛੂਹਣਯੋਗ (ਮੌਜੂਦਾ ਜਨਰਲ) ਵਰਗ ਅਤੇ ਪੁਰਾਤਨ ਅਛੂਤ  (ਐਸਸੀ ਐਸਟੀ), ਹੁਣ ਬਰਾਬਰ ਦੇ ਸਨਮਾਨ ਲਈ ਸੰਘਰਸ਼ ਕਰ ਰਹੇ ਹਨ ਜੋ ਜਨਰਲ ਵਾਲੇ ਸੋਚਦੇ ਹਨ ਕਿ ਉਹ ਹਮੇਸ਼ਾਂ ਲਈ ਉਸੇ ਦਾਇਰੇ ਵਿਚ ਰਹਿਣ। ਟਕਰਾਅ ਇਕ ਸਵਾਲ ਦੇ ਦੁਆਲੇ ਕੇਂਦਰਤ ਹੈ - ਇਸ ਰਿਸ਼ਤੇ ਦਾ ਆਧਾਰ ਕੀ ਹੋਣਾ ਚਾਹੀਦਾ ਹੈ? 

ਇਹ ਉਹ ਸਵਾਲ ਹੈ ਜੋ ਹਿੰਦੂਆਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਹਿੰਦੂ ਲੋਕ ਅਛੂਤਾਂ ਐਸਸੀ ਐਸਟੀ ਦੇ ਵਿਦਰੋਹ ਨੂੰ ਅਪਣੇ ਲੋਕਾਂ ਦੇ ਸਮਾਜਕ ਅਤੇ ਆਰਥਕ ਸੁਧਾਰ ਲਈ ਬਾਅਦ ਦੇ ਇਕ ਯਤਨ ਵਜੋਂ ਨਹੀਂ ਦੇਖਦਾ। ਉਹ ਐਸਸੀ-ਐਸਟੀ ਦੀ ਇਸ ਬਰਾਬਰੀ ਦੀ ਕੋਸ਼ਿਸ ਨੂੰ ਉਸ ਦੇ (ਜਨਰਲ ਸਮਾਜ) ਦੇ ਵਿਰੁਧ ਨਿਰਦੇਸ਼ਿਤ ਇਕ ਕੋਸ਼ਿਸ਼ ਦੇ ਰੂਪ ਵਿਚ ਵੇਖਦਾ ਹੈ, ਜਿਸ ਕਾਰਨ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਐਸਸੀ-ਐਸਟੀ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਣ ਲਈ ਉਨ੍ਹਾਂ ਦੀ ਆਜ਼ਾਦੀ ਦੀ ਲੜਾਈ ਨੂੰ ਹਿੰਦੂ ਵਰਣਵਾਦੀ ਲੋਕ ਦਬਾਉਂਦੇ ਆਏ ਹਨ। ਬਹੁਤ ਵਾਰ ਮੁਸਲਮਾਨਾਂ ਨੇ ਵੀ ਉਨ੍ਹਾਂ ਵਰਗਾ ਰੁੱਖ ਅਖ਼ਤਿਆਰ ਕੀਤਾ ਜਾਂ ਚੁੱਪ ਰਹਿ ਕੇ ਹਿੰਦੂਆਂ ਦਾ ਸਾਥ ਦਿਤਾ ਹੈ ਜਿਸ ਦੀ ਉਧਾਰਣ ਲੰਡਨ ਵਿਚ ਹੋਈ ਦੂਜੀ ਗੋਲਮੇਜ਼ ਕਾਨਫ਼ਰੰਸ ਵਿਚ ਗਾਂਧੀ ਦਾ ਭਾਸ਼ਨ ਹੈ ਅਤੇ ਗਾਂਧੀ ਦੁਆਰਾ ਡਾ. ਅੰਬੇਡਕਰ ਦਾ ਵਿਰੋਧ। ਇਸ ਕਾਨਫ਼ਰੰਸ ਵਿਚ ਜਿਨਾਹ ਅਤੇ ਉਸ ਦੇ ਮੁਸਲਮਾਨ ਸਾਥੀਆਂ ਦਾ ਚੁੱਪ ਰਹਿ ਕੇ ਗਾਂਧੀ ਦੇ ਐਸਸੀ, ਐਸਟੀ ਖ਼ਿਲਾਫ਼ ਦਿਤੇ ਭਾਸ਼ਣ ਦੀ ਸਪੋਰਟ ਕਰਨਾ ਹੈ। ਇਸ ਤਰ੍ਹਾਂ ਦੇ ਹੋਰ ਵੀ ‘ਪੂਨਾ ਪੈਕਟ’ ਵਰਗੇ ਇਤਿਹਾਸ ਵਿਚ ਜ਼ਿਕਰ ਆਉਂਦੇ ਹਨ। ਮੁਸਲਮਾਨ ਸਮਾਜ ਬਹੁਤ ਵਾਰ ਜਦੋਂ ਹਿੰਦੂ ਵਰਣਵਾਦੀਆਂ ਦਾ ਵਿਰੋਧ ਕਰਦਾ ਰਿਹਾ ਹੈ ਉਸ ਸਮੇਂ ਐਸਸੀ, ਐਸਟੀ ਲਈ ਕੁੱਝ ਰਾਹਤ ਅਤੇ ਇਨਸਾਫ਼ ਵੀ ਦਿੰਦਾ ਰਿਹਾ ਹੈ।

ਹਿੰਦੂ ਵਰਣਵਾਦੀ ਸਮਾਜ ਦਾ ਅਛੂਤ ਆਵਰਣ ਸਮਾਜ ਉੱਤੇ ਉਨ੍ਹਾਂ ਦੇ ਬੰਧੂਆਨੁਮਾਂ ਸਬੰਧ ਜਿਸ ਨੂੰ ਗਾਂਧੀ ਨੇ ‘ਪੂਨਾ ਪੈਕਟ’ ਕਰ ਕੇ ਹੋਰ ਵੀ ਪੱਕਾ ਕਰ ਦਿਤਾ। 17 ਅਗੱਸਤ 1932 ਦਾ ਦਿਨ ਸੀ ਜਿਸ ਦਿਨ ਬਿ੍ਰਟਿਸ਼ ਪ੍ਰਧਾਨ ਮੰਤਰੀ ਮੈਕਡੋਨਾਲਡ ਨੇ ਕਮਿਊਨਲ ਅਵਾਰਡ ਦੇ ਕੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਆਦਿ ਦੇ ਬਰਾਬਰ ਐਸਸੀ, ਐਸਟੀ ਨੂੰ ਖੜਾ ਕਰ ਦਿਤਾ ਸੀ ਅਤੇ ਉਹ ਉਨ੍ਹਾਂ ਦੀ ਤਰ੍ਹਾਂ ਹੀ ਆਜ਼ਾਦ ਰਹਿ ਸਕਦੇ ਸਨ। ਲੇਕਿਨ ਗਾਂਧੀ ਨੂੰ ਅਛੂਤਾਂ ਦੀ ਆਜ਼ਾਦੀ ਹਜ਼ਮ ਨਾ ਹੋਈ। ਉਹਨਾਂ ਦੇ ਗ਼ੁਲਾਮ ਕਮਿਊਨਲ ਅਵਾਰਡ ਨਾਲ ਆਜ਼ਾਦ ਹੋ ਰਹੇ ਸਨ।

ਗਾਂਧੀ ਨੂੰ ਅਪਣੇ ਹਿੰਦੂ ਸ਼ੋਸ਼ਣਕਰਤਾ ਸਮਾਜ ਲਈ ਅੰਗ੍ਰੇਜ਼ਾਂ ਤੋਂ ਆਜ਼ਾਦੀ ਚਾਹੀਦੀ ਸੀ ਲੇਕਿਨ ਉਹ ਸਮਾਜ ਜਿਹੜਾ ਹਜ਼ਾਰਾਂ ਸਾਲਾਂ ਤੋਂ ਹਿੰਦੂ ਵਰਣਵਾਦੀਆਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਆ ਰਿਹਾ ਸੀ ਉਸ ਨੂੰ ਆਜ਼ਾਦ ਕਰਨ ਨੂੰ ਤਿਆਰ ਨਹੀਂ ਸੀ। ਦੂਜੀ ਗੋਲਮੇਜ਼ ਕਾਨਫ਼ਰੰਸ ਦੇ ਭਾਸ਼ਨ ਵਿਚ ਦਰਜ ਹੈ ਕਿ ਉਸ ਨੇ ਇਹ ਧਮਕੀ ਦੇ ਕੇ ਕਹਿ ਦਿਤਾ ਸੀ ਕਿ ਜੇਕਰ ਅੰਗਰੇਜ਼ ਭਾਰਤ ਦੇ ਅਛੂਤਾਂ ਨੂੰ ਮੁਸਲਮਾਨਾਂ, ਸਿੱਖਾਂ, ਐਂਗਲੋ ਇੰਡੀਅਨ ਦੇ ਬਰਾਬਰ ਦੇ ਕੇ ਆਜ਼ਾਦੀ ਦਿੰਦੇ ਹਨ ਤਾਂ ਉਸ ਨੂੰ ਇਹ ਆਜ਼ਾਦੀ ਮਨਜ਼ੂਰ ਨਹੀਂ ਹੋਵੇਗੀ। ਉਨ੍ਹਾਂ ਦਿਨਾਂ ਵਿਚ ਸੀਵਰੇਜ ਸਿਸਟਮ ਨਹੀਂ ਸੀ। ਭਾਰਤ ਦੇ ਅਛੂਤ ਜੋ ਸਵੇਰੇ ਹਿੰਦੂ ਵਰਣਵਾਦੀਆਂ ਦੇ ਘਰਾਂ ਵਿਚ ਉਨ੍ਹਾਂ ਦੇ ਪਖ਼ਾਨਿਆਂ, ਮਲ-ਮੂਤਰ ਦੀ ਹੱਥੀਂ ਸਫ਼ਾਈ ਕਰਦੇ ਸਨ ਅਤੇ ਉਨ੍ਹਾਂ ਦੇ ਮੁਰਦਾ ਜਾਨਵਰਾਂ ਨੂੰ ਚੁਕਦੇ ਅਤੇ ਉਨ੍ਹਾਂ ਦੇ ਹੋਰ ਕਈ ਤਰ੍ਹਾਂ ਦੇ ਗੰਦ ਸਾਫ਼ ਕਰਦੇ ਸਨ, ਉਹ ਲੋਕ ਬਰਾਬਰ ਹੋਣ ਨਾਲ ਇਸ ਤੋਂ ਇਨਕਾਰ ਕਰ ਸਕਦੇ ਸਨ। ਇਸ ਲਈ ਅਜਿਹੀ ਆਜ਼ਾਦੀ ਜਿਸ ਵਿਚ ਹਿੰਦੂ ਵਰਣਵਾਦੀਆਂ ਨੂੰ ਅਪਣੇ ਗੰਦੇ ਕੰਮ ਆਪ ਕਰਨੇ ਪੈਣ, ਉਸ ਆਜ਼ਾਦੀ ਦੀ ਗਾਂਧੀ ਨੂੰ ਲੋੜ ਨਹੀਂ ਸੀ। 

ਹਾਲਾਤ ਮੁਸਲਮਾਨਾਂ ਦੇ ਵੀ ਇਹੋ ਜਿਹੇ ਹੀ ਸਨ। ਭਾਰਤ ਦੇ ਅਛੂਤ ਜੋ ਸਵੇਰੇ ਉਨ੍ਹਾਂ ਦੇ ਘਰਾਂ ਵਿਚ ਉਨ੍ਹਾਂ ਦੇ ਪਖ਼ਾਨਿਆਂ, ਮਲ ਮੂਤਰ ਦੀ ਹੱਥੀਂ ਸਫ਼ਾਈ ਕਰਦੇ ਸਨ ਅਤੇ ਉਨ੍ਹਾਂ ਦੇ ਹੋਰ ਕਈ ਤਰ੍ਹਾਂ ਦੇ ਗੰਦ ਸਾਫ਼ ਕਰਦੇ ਸਨ। ਉਨ੍ਹਾਂ ਦੀ ਮਾਨਸਿਕਤਾ ਵੀ ਗਾਂਧੀ ਦੇ ਹਿੰਦੂ ਲੋਕਾਂ ਦੀ ਤਰ੍ਹਾਂ ਸੀ। ਉਹ ਵੀ ਉਸੇ ਤਰ੍ਹਾਂ ਸ਼ੋਸ਼ਣ ਕਰ ਰਹੇ ਸਨ। 1947 ਦੀ ਵੰਡ ਦੇ ਸਮੇਂ ਬਹੁਤ ਸਾਰੇ ਐਸਸੀ, ਐਸਟੀ ਪਾਕਿਸਤਾਨ ਦੇ ਖੇਤਰ ਵਿਚੋਂ ਭਾਰਤ ਆਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਭਾਰਤ ਆਉਣ ਤੋਂ ਰੋਕਿਆ ਗਿਆ। ਉਨ੍ਹਾਂ ਦੇ ਕੰਮਾਂ ਨੂੰ ਕੌਣ ਕਰੇਗਾ ਇਸ ਗੱਲ ਦਾ ਉਨ੍ਹਾਂ ਨੂੰ ਡਰ ਸੀ। ਡਾ. ਅੰਬੇਡਕਰ ਨੇ ਜਵਾਹਰ ਲਾਲ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਕਿਹਾ ਸੀ ਜਿਸ ਦਾ ਉਸ ਨੇ ਜਵਾਬ ਦੇ ਕੇ ਕਿਹਾ ਸੀ ਕਿ ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਗਾਂਧੀ ਦੇ ਹਿੰਦੂ ਸ਼ੋਸ਼ਣ ਕਰਤਾਵਾਂ ਅਤੇ ਜਿਨਾਹ ਦੇ ਮੁਸਲਮਾਨ ਭਰਾਵਾਂ ਅਛੂਤਾਂ ਵਿਰੋਧੀ ਮਾਨਸਿਕਤਾ ਨੇ ਭਾਰਤ ਦਾ ਅਛੂਤ (ਐਸਸੀ ਐਸਟੀ) ਵਰਗ ਨੂੰ ਗ਼ੁਲਾਮ ਬਣਾ ਕੇ ਰੱਖਣ ਦਾ ਵੱਡਾ ਕਾਰਨ ਸੀ ਕਿ ਉਨ੍ਹਾਂ ਦੇ ਕੰਮ ਉਹ ਅੱਜ 2022 ਵਿਚ ਵੀ ਉਹ ਹੀ ਕਰ ਰਹੇ ਹਨ। ਗਟਰਾਂ ਵਿਚ ਉਹ ਹੀ ਵੜਦੇ, ਮਰਦੇ, ਸੜਦੇ ਸਾਫ਼ ਕਰ ਰਹੇ ਹਨ। ਉਹੀ ਲੋਕ ਇਨ੍ਹਾਂ ਦੀਆਂ ਸੜਕਾਂ ਦੀ ਸਫ਼ਾਈ ਸ਼ਹਿਰਾਂ, ਕਸਬਿਆਂ ਦੇ ਗੰਦ ਦੀਆਂ ਟਰਾਲੀਆਂ, ਟਰੱਕਾਂ ਨਾਲ ਢੌਂਦੇ ਨਜ਼ਰ ਆਉਂਦੇ ਹਨ। ਉਹੀ ਲੋਕ ਉਨ੍ਹਾਂ ਦੇ ਮੁਰਦਾ ਜਾਨਵਰਾਂ ਨੂੰ ਚੁੱਕਦੇ ਨਜ਼ਰ ਆਉਂਦੇ ਹਨ। ਇਨ੍ਹਾਂ ਦਾ ਸ਼ੋਸ਼ਣ ਕਰਨ ਲਈ ਸਾਰੇ ਇਕ ਹਨ ਬੰਗਾਲ, ਕੇਰਲ, ਮਣੀਪੁਰ ਵਰਗੇ ਕਾਮਰੇਡਾਂ ਦੇ ਰਾਜ ਹੋਣ ਜਾਂ ਪੰਜਾਬ ਵਰਗੇ ਰਾਜ, ਸਿੱਖ ਸਿਆਸਤਦਾਨਾਂ ਦਾ ਰਾਜ ਹੋਵੇ ਜਾਂ ਹੋਰ ਅਪਣੇ ਆਪ ਨੂੰ ਸਮਾਜਵਾਦੀ, ਸੁਧਾਰਵਾਦੀ, ਮਾਨਵਤਾਵਾਦੀ ਜਾਂ ਕੋਈ ਹੋਰ ਮਨਮੋਹਣੇ ਸ਼ਬਦ ਵਰਤ ਕੇ ਪਾਰਟੀ ਬਣਾ ਸੱਤਾ ਵਿਚ ਜਾਂ ਵਿਰੋਧੀ ਧਿਰ ਵਿਚ ਰਹੇ ਹੋਣ, ਹਜ਼ਾਰਾਂ ਸਾਲਾਂ ਤੋਂ ਉਹੀ ਉਨ੍ਹਾਂ ਕੰਮਾਂ ਨੂੰ ਕਰਦੇ ਆ ਰਹੇ ਹਨ।

ਜੇ ਮਨ ਲਈਏ ਕਿ ਸੰਸਾਰ ਦੇ ਸਾਰੇ ਹੀ ਦੇਸ਼ਾਂ ਵਿਚ ਬਹੁਤ ਸਾਰੇ ਲੋਕ ਇਨ੍ਹਾਂ ਕੰਮਾਂ ਨੂੰ ਕਰ ਰਹੇ ਹਨ। ਇਹ ਸਹੀ ਹੈ ਪਰ ਉਨ੍ਹਾਂ ਦੇ ਕੰਮ ਕਰਨ ਦੇ ਢੰਗਾਂ ਵਿਚ ਅਤੇ ਭਾਰਤ ਵਿਚ ਕੰਮ ਕਰਨ ਦੇ ਢੰਗਾਂ ਵਿਚ ਬਹੁਤ ਵੱਡਾ ਅੰਤਰ ਹੈ। ਉੱਨਤ ਦੇਸ਼ਾਂ ਵਿਚ ਬਹੁਤ ਸਾਰੇ ਕੰਮ ਮਸ਼ੀਨਾਂ ਨਾਲ ਕੀਤੇ ਜਾਂਦੇ ਹਨ। ਇਹੋ ਜਿਹੇ ਕੰਮ ਕਰਨ ਵਾਲਿਆਂ ਨੂੰ ਭਾਰਤ ਦੀ ਤਰ੍ਹਾਂ ਅਛੂਤ ਕਰਾਰ ਨਹੀਂ ਦਿਤਾ ਜਾਂਦਾ, ਉਨ੍ਹਾਂ ਨੂੰ ਬਰਾਬਰ ਦਾ ਦਰਜਾ ਹਾਸਲ ਹੈ। ਉਨ੍ਹਾ ਦੇ ਰਿਸ਼ਤੇ ਨਾਤੇ ਸਾਂਝੇ ਹਨ। ਉਨ੍ਹਾਂ ਨਾਲ ਕੋਈ ਹੋਰ ਰਿਸ਼ਤਾ ਅਤੇ ਖਾਣ ਪੀਣ ਲੋਕ ਸਾਂਝਾ ਕਰਦੇ ਹਨ। ਉਹ ਬਰਾਬਰ ਦੇ ਸ਼ਹਿਰੀ ਹਨ। ਉਨ੍ਹਾਂ ਨਾਲ ਰਿਸ਼ਤਾ ਕਰਨ ਨਾਲ ਕਿਸੇ ਦੀ ਇੱਜ਼ਤ ਅਣਖ ਦਾ ਸਵਾਲ ਨਹੀਂ ਬਣਦਾ। ਉੱਨਤ ਦੇਸ਼ਾਂ ਦੇ ਲੋਕ ਅਪਣੇ ਸਾਰੇ ਕੰਮ ਆਪ ਕਰ ਲੈਂਦੇ ਹਨ। ਇਹ ਭਾਰਤ ਵਿਚ ਨਹੀਂ ਹੋ ਸਕਦਾ। ਬੇਸ਼ੱਕ ਭਾਰਤੀ ਲੋਕ ਵਿਦੇਸ਼ਾਂ ਵਿਚ ਜਾ ਕੇ ਇਹੋ ਹੀ ਕੰਮ ਕਰਦੇ ਦੇਖੇ ਜਾ ਸਕਦੇ ਹਨ। ਭਾਰਤ ਵਿਚ ਐਸਸੀ ਐਸਟੀ ਲੋਕਾਂ ਦੇ ਹੁੰਦੇ ਕੰਮ ਕਰਨਾ, ਉਹ ਅਪਣਾ ਅਪਮਾਨ ਮੰਨਦੇ ਹਨ।

ਬੇਸ਼ੱਕ ਭਾਰਤ ਵਿਚ ਕਾਨੂੰਨ ਬਣ ਗਏ ਹਨ ਪਰ ਭਾਰਤੀ ਲੋਕਾਂ ਦੀ ਮਾਨਸਿਕਤਾ ਹੈ ਕਿ ਉਹ ਬਦਲਣਾ ਹੀ ਨਹੀਂ ਚਾਹੁੰਦੇ। ਆਰਥਕ ਤੌਰ ਤੇ ਕਮਜ਼ੋਰ ਹੋ ਸਕਦੇ ਹਨ, ਪਰ ਜਾਤੀ ਹੈਂਕੜ ਹੋਣ ਕਾਰਨ ਉਹ ਕੰਮ ਜਿਹੜੇ ਐਸਸੀ, ਐਸਟੀ ਲੋਕ ਗਟਰਾਂ ਦੇ ਜਾਂ ਮੁਰਦਿਆਂ ਨੂੰ ਉਠਾਉਣ ਵਰਗੇ ਕਈ ਰੋਹ ਕੰਮ ਨਹੀਂ ਕਰ ਸਕਦੇ। ਉਹ ਜਨਰਲ ਵਰਗ ਦਾ ਸਮਾਜਕ ਰੁਤਬਾ ਉਨ੍ਹਾਂ ਦੇ ਗਲੇ ਦੀ ਹੱਡੀ ਬਣਿਆ ਰਹਿੰਦਾ ਹੈ। ਇਹੋ ਹੀ ਕਾਰਨ ਹੈ ਕਿ ਐਸਸੀ, ਐਸਟੀ ਵਰਗ ਗ਼ੁਲਾਮ ਨਾ ਹੋਣ ਦੇ ਬਾਵਜੂਦ ਗ਼ੁਲਾਮੀ ਕਰਨ ਲਈ ਰਾਜ਼ੀ ਹੋ ਜਾਂਦਾ ਹੈ। 

2016 ਜੁਲਾਈ ਵਿਚ ਗੁਜਰਾਤ ’ਚ ਜਦੋਂ ਮੁਰਦਾ ਗਾਂ ਦੀ ਚਮੜੀ ਉਤਾਰ ਰਹੇ ਐਸਸੀ ਸਮਾਜ ਦੇ 4-5 ਨੌਜਵਾਨਾਂ ਨੂੰ ਗੱਡੀ ਦੇ ਪਿੱਛੇ ਨੰਗੇ ਪਿੰਡੇ ਬੰਨ੍ਹ ਕੇ ਸ਼ਹਿਰ ਵਿਚ ਘੁਮਾਉਂਦੇ ਅਤੇ ਮਾਰਦੇ ਹੋਇਆਂ ਦੀ ਵਿਡੀਓ ਵਾਇਰਲ ਹੋਈ, ਬਹੁਤ ਵੱਡੇ ਪਧਰ ਉੱਤੇ ਰੋਸ ਪ੍ਰਦਰਸ਼ਨ ਹੋਏ। 15 ਅਗੱਸਤ 2016 ਨੂੰ ਆਜ਼ਾਦੀ ਦਿਵਸ ’ਤੇ ਇਕ 85-90 ਸਾਲਾਂ ਦੇ ਉੱਚ ਜਾਤੀ ਦਾ ਕਾਮਰੇਡ ਜਿਹੜਾ ਮੈਨੂੰ ਬਚਪਨ ਤੋਂ ਜਾਣਦਾ ਹੈ, ਉਹ ਗੁਜਰਾਤ ਦੇ ਐਸਸੀ ਸਮਾਜ ਦੇ ਪੀੜਤਾਂ ਪ੍ਰਤੀ ਹਮਦਰਦੀ ਕਰਦੇ ਹੋਏ ਮੈਨੂੰ ਕਹਿਣ ਲੱਗਾ, ‘‘ਹਰਦੀਪ ਜੀ ਉਨ੍ਹਾਂ ਨੂੰ ਮਾਰਨਾ ਨਹੀਂ ਚਾਹੀਦਾ ਸੀ, ਆਖ਼ਰ ਕੰਮ ਉਨ੍ਹਾਂ ਨੇ ਹੀ ਕਰਨਾ ਹੈ, ਪਿਆਰ ਨਾਲ ਕੰਮ ਕਰਵਾ ਲੈਣਾ ਚਾਹੀਦਾ ਹੈ।’’ ਉੱਚ ਜਾਤੀ ਦੇ ਦਿਮਾਗ਼ ਦੀ ਇਹ ਗੱਲ ਸਮਝਣ  ਲਈ ਕਾਫ਼ੀ ਹੈ ਕਿ ਕਿਉਂ ਭਾਰਤ ਦੇ ਅਛੂਤ ਲੋਕਾਂ ਦੇ ਕੰਮ ਦੀ ਕਦਰ ਨਹੀਂ ਪੈ ਰਹੀ?

2022 ਜੁਲਾਈ ਦੇ ਆਖ਼ਰੀ ਹਫ਼ਤੇ ਪੰਜਾਬ ਦੇ ਨਵਾਂਸ਼ਹਿਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਇਥੋਂ ਦੇ ਕਸਬਾ ਬਲਾਚੌਰ ਵਿਚ ਸੀਵਰੇਜ ਦੀ ਗੈਸ ਲੀਕ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਵਿਅਕਤੀ ਸੀਵਰੇਜ ਵਿਭਾਗ ਵਿਚ ਕੰਮ ਕਰਦਾ ਸੀ ਜਦਕਿ ਇਕ ਹੋਰ ਨੌਜਵਾਨ ਸੀਵਰੇਜ ਕਰਮਚਾਰੀ ਦੀ ਮਦਦ ਲਈ ਗਟਰ ਵਿਚ ਵੜ ਗਿਆ ਸੀ ਅਤੇ ਉਸ ਦੀ ਵੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਸੀ। ਹਜ਼ਾਰਾਂ ਸਾਲਾਂ ਤੋਂ ਅਜਿਹੇ ਕਿੰਨੇ ਹੀ ਦਰਦਨਾਕ ਹਾਦਸੇ ਵਾਪਰਦੇ ਹਨ, ਇਕ ਖ਼ਾਸ ਵਰਗ ਦੇ ਲੋਕਾਂ ਨਾਲ। ਇਹ ਮੌਤਾਂ ਕੁਦਰਤੀ ਨਹੀਂ, ਸਗੋਂ ਖ਼ਾਸ ਵਰਗ ਦੇ ਲੋਕਾਂ ਦੀ ਸਮਾਜਕ ਸਾਜ਼ਸ਼ ਕਾਰਨ ਹੀ ਇਹ ਮੌਤਾਂ ਦੇ ਸ਼ਿਕਾਰ ਹੁੰਦੇ ਆ ਰਹੇ ਹਨ।

ਬੇਸ਼ੱਕ ਭਾਰਤ ਵਿਚ ਕਾਨੂੰਨ ਬਣ ਗਏ ਹਨ ਪਰ ਭਾਰਤੀ ਲੋਕਾਂ ਦੀ ਮਾਨਸਿਕਤਾ ਹੈ ਕਿ ਉਹ ਬਦਲਣਾ ਹੀ ਨਹੀਂ ਚਾਹੁੰਦੇ। ਆਰਥਕ ਤੌਰ ਤੇ ਕਮਜ਼ੋਰ ਹੋ ਸਕਦੇ ਹਨ, ਪਰ ਜਾਤੀ ਹੈਂਕੜ ਹੋਣ ਕਾਰਨ ਉਹ ਕੰਮ ਜਿਹੜੇ ਐਸਸੀ ਐਸਟੀ ਲੋਕ ਗਟਰਾਂ ਦੇ ਜਾਂ ਮੁਰਦਿਆਂ ਨੂੰ ਉਠਾਉਣ ਵਰਗੇ ਕਈ ਰੋਹ ਕੰਮ ਨਹੀਂ ਕਰ ਸਕਦੇ। ਉਹ ਜਨਰਲ ਵਰਗ ਦਾ ਸਮਾਜਕ ਰੁਤਬਾ ਉਨ੍ਹਾਂ ਦੇ ਗਲੇ ਦੀ ਹੱਡੀ ਬਣਿਆ ਰਹਿੰਦਾ ਹੈ। ਇਹੋ ਹੀ ਕਾਰਨ ਹੈ ਕਿ ਐਸਸੀ ਐਸਟੀ ਵਰਗ ਗ਼ੁਲਾਮ ਨਾ ਹੋਣ ਦੇ ਬਾਵਜੂਦ ਗ਼ੁਲਾਮੀ ਕਰਨ ਲਈ ਰਾਜ਼ੀ ਹੋ ਜਾਂਦਾ ਹੈ।

2022 ਜੁਲਾਈ ਦੇ ਆਖ਼ਰੀ ਹਫ਼ਤੇ ਪੰਜਾਬ ਦੇ ਨਵਾਂਸ਼ਹਿਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਇਥੋਂ ਦੇ ਕਸਬਾ ਬਲਾਚੌਰ ਵਿਚ ਸੀਵਰੇਜ ਦੀ ਗੈਸ ਲੀਕ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਵਿਅਕਤੀ ਸੀਵਰੇਜ ਵਿਭਾਗ ਵਿਚ ਕੰਮ ਕਰਦਾ ਸੀ ਜਦਕਿ ਇਕ ਹੋਰ ਨੌਜਵਾਨ ਸੀਵਰੇਜ ਕਰਮਚਾਰੀ ਦੀ ਮਦਦ ਲਈ ਗਟਰ ਵਿਚ ਵੜ ਗਿਆ ਸੀ ਅਤੇ ਉਸ ਦੀ ਵੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਸੀ। ਹਜ਼ਾਰਾਂ ਸਾਲਾਂ ਤੋਂ ਅਜਿਹੇ ਕਿੰਨੇ ਹੀ ਦਰਦਨਾਕ ਹਾਦਸੇ ਵਾਪਰਦੇ ਹਨ, ਇਕ ਖ਼ਾਸ ਵਰਗ ਦੇ ਲੋਕਾਂ ਨਾਲ। ਇਹ ਮੌਤਾਂ ਕੁਦਰਤੀ ਨਹੀਂ ਸਗੋਂ ਖ਼ਾਸ ਵਰਗ ਦੇ ਲੋਕਾਂ ਦੀ ਸਮਾਜਕ ਸਾਜ਼ਸ਼ ਕਾਰਨ ਹੀ ਇਹ ਮੌਤਾਂ ਦੇ ਸ਼ਿਕਾਰ ਹੁੰਦੇ ਆ ਰਹੇ ਹਨ। 

ਮਹਾਤਮਾ ਗਾਂਧੀ ਤਾਂ ਅਛੂਤਾਂ ਨੂੰ ਕੁੱਝ ਦੇਣਾ ਹੀ ਨਹੀਂ ਸਨ ਚਾਹੁੰਦੇ
ਗਾਂਧੀ ਨੂੰ ਅਪਣੇ ਹਿੰਦੂ ਸ਼ੋਸ਼ਣਕਰਤਾ ਸਮਾਜ ਲਈ ਅੰਗ੍ਰੇਜ਼ਾਂ ਤੋਂ ਆਜ਼ਾਦੀ ਚਾਹੀਦੀ ਸੀ ਲੇਕਿਨ ਉਹ ਸਮਾਜ ਜਿਹੜਾ ਹਜ਼ਾਰਾਂ ਸਾਲਾਂ ਤੋਂ ਹਿੰਦੂ ਵਰਣਵਾਦੀਆਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਆ ਰਿਹਾ ਸੀ ਉਸ ਨੂੰ ਆਜ਼ਾਦ ਕਰਨ ਨੂੰ ਤਿਆਰ ਨਹੀਂ ਸੀ। ਦੂਜੀ ਗੋਲਮੇਜ਼ ਕਾਨਫ਼ਰੰਸ ਦੇ ਭਾਸ਼ਨ ਵਿਚ ਦਰਜ ਹੈ ਕਿ ਉਸ ਨੇ ਇਹ ਧਮਕੀ ਦੇ ਕੇ ਕਹਿ ਦਿਤਾ ਸੀ ਕਿ ਜੇਕਰ ਅੰਗ੍ਰੇਜ਼ ਭਾਰਤ ਦੇ ਅਛੂਤਾਂ ਨੂੰ ਮੁਸਲਮਾਨਾਂ, ਸਿੱਖਾਂ, ਐਂਗਲੋ ਇੰਡੀਅਨ ਦੇ ਬਰਾਬਰ ਰੱਖ ਕੇ ਆਜ਼ਾਦੀ ਦਿੰਦੇ ਹਨ ਤਾਂ ਉਸ ਨੂੰ ਇਹ ਆਜ਼ਾਦੀ ਮਨਜ਼ੂਰ ਨਹੀਂ ਹੋਵੇਗੀ। ਉਨ੍ਹਾਂ ਦਿਨਾਂ ਵਿਚ ਸੀਵਰੇਜ ਸਿਸਟਮ ਨਹੀਂ ਸੀ। ਭਾਰਤ ਦੇ ਅਛੂਤ ਜੋ ਸਵੇਰੇ ਹਿੰਦੂ ਵਰਣਵਾਦੀਆਂ ਦੇ ਘਰਾਂ ਵਿਚ ਉਨ੍ਹਾਂ ਦੇ ਪਖ਼ਾਨਿਆਂ, ਮਲ ਮੂਤਰ ਦੀ ਹੱਥੀਂ ਸਫ਼ਾਈ ਕਰਦੇ ਸਨ ਅਤੇ ਉਨ੍ਹਾਂ ਦੇ ਮੁਰਦਾ ਜਾਨਵਰਾਂ ਨੂੰ ਚੁਕਦੇ ਅਤੇ ਉਨ੍ਹਾਂ ਦੇ ਹੋਰ ਕਈ ਤਰ੍ਹਾਂ ਦੇ ਗੰਦ ਸਾਫ਼ ਕਰਦੇ ਸਨ, ਉਹ ਲੋਕ ਬਰਾਬਰ ਹੋਣ ਨਾਲ ਇਸ ਤੋਂ ਇਨਕਾਰ ਕਰ ਸਕਦੇ ਸਨ। ਇਸ ਲਈ ਅਜਿਹੀ ਆਜ਼ਾਦੀ ਜਿਸ ਵਿਚ ਹਿੰਦੂ ਵਰਣਵਾਦੀਆਂ ਨੂੰ ਅਪਣੇ ਗੰਦੇ ਕੰਮ ਆਪ ਕਰਨੇ ਪੈਣ, ਉਸ ਆਜ਼ਾਦੀ ਦੀ ਗਾਂਧੀ ਨੂੰ ਲੋੜ ਨਹੀਂ ਸੀ।

ਅਪਣੇ ਗੰਦੇ ਕੰਮ ਕਰਨ ਲਈ ਮੁਸਲਮਾਨ ਉਨ੍ਹਾਂ ਨੂੰ ਉਥੇ ਹੀ ਰਖਣਾ ਚਾਹੁੰਦੇ ਸਨ
ਗਾਂਧੀ ਦੇ ਹਿੰਦੂ ਸ਼ੋਸ਼ਣ ਕਰਤਾਵਾਂ ਅਤੇ ਜਿਨਾਹ ਦੇ ਮੁਸਲਮਾਨ ਭਰਾਵਾਂ ਦੀ ਅਛੂਤਾਂ ਵਿਰੋਧੀ ਮਾਨਸਿਕਤਾ ਨੇ ਭਾਰਤ ਦੇ ਅਛੂਤ (ਐਸਸੀ ਐਸਟੀ) ਵਰਗ ਨੂੰ ਗ਼ੁਲਾਮ ਬਣਾ ਕੇ ਰਖਣਾ ਇਕ ਵੱਡਾ ਕਾਰਨ ਸੀ ਕਿ ਉਨ੍ਹਾਂ ਦੇ ਗੰਦੇ ਕੰਮ ਉਹ ਅੱਜ 2022 ਵਿਚ ਵੀ ਉਹੀ ਕਰ ਰਹੇ ਹਨ। ਗਟਰਾਂ ਵਿਚ ਉਹੀ ਵੜਦੇ, ਮਰਦੇ, ਸੜਦੇ ਸਾਫ਼ ਕਰ ਰਹੇ ਹਨ। ਉਹੀ ਲੋਕ ਇਨ੍ਹਾਂ ਦੀਆਂ ਸੜਕਾਂ ਦੀ ਸਫ਼ਾਈ ਸ਼ਹਿਰਾਂ, ਕਸਬਿਆਂ ਦੇ ਗੰਦ ਦੀਆਂ ਟਰਾਲੀਆਂ, ਟਰੱਕਾਂ ਨਾਲ ਢੋਂਦੇ ਨਜ਼ਰ ਆਉਂਦੇ ਹਨ। ਉਹੀ ਲੋਕ ਉਨ੍ਹਾਂ ਦੇ ਮੁਰਦਾ ਜਾਨਵਰਾਂ ਨੂੰ ਚੁਕਦੇ ਨਜ਼ਰ ਆਉਂਦੇ ਹਨ। ਇਨ੍ਹਾਂ ਦਾ ਸ਼ੋਸ਼ਣ ਕਰਨ ਲਈ ਸਾਰੇ ਇਕ ਹਨ। ਬੰਗਾਲ, ਕੇਰਲ, ਮਣੀਪੁਰ ਵਰਗੇ ਕਾਮਰੇਡਾਂ ਦੇ ਰਾਜ ਹੋਣ ਜਾਂ ਪੰਜਾਬ ਵਰਗੇ ਰਾਜ, ਸਿੱਖ ਸਿਆਸਤਦਾਨਾਂ ਦਾ ਰਾਜ ਹੋਵੇ ਜਾਂ ਹੋਰ ਅਪਣੇ ਆਪ ਨੂੰ ਸਮਾਜਵਾਦੀ, ਸੁਧਾਰਵਾਦੀ, ਮਾਨਵਤਾਵਾਦੀ ਜਾਂ ਕੋਈ ਹੋਰ ਮਨਮੋਹਣੇ ਸ਼ਬਦ ਵਰਤ ਕੇ ਪਾਰਟੀ ਬਣਾ ਸੱਤਾ ਵਿਚ ਜਾਂ ਵਿਰੋਧੀ ਧਿਰ ਵਿਚ ਰਹੇ ਹੋਣ, ਹਜ਼ਾਰਾਂ ਸਾਲਾਂ ਉਹੀ ਇਨ੍ਹਾਂ ਕੰਮਾਂ ਨੂੰ ਕਰਦੇ ਆ ਰਹੇ ਹਨ।

ਇੰਜੀ. ਹਰਦੀਪ ਸਿੰਘ ਚੁੰਬਰ 
ਮੋ: 9463601616

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement