ਦਰਵੇਸ਼ੀ ਰੂਹ ਤੇ ਮਨੁੱਖਤਾ ਦੀ ਜਿਉਂਦੀ ਜਾਗਦੀ ਤਸਵੀਰ ਭਗਤ ਪੂਰਨ ਸਿੰਘ ਜੀ
Published : Jun 3, 2020, 7:46 pm IST
Updated : Jul 21, 2020, 4:09 pm IST
SHARE ARTICLE
Bhagat Puran Singh
Bhagat Puran Singh

ਬਿਮਾਰਾਂ ਅਤੇ ਬੇਆਸਰਿਆਂ ਦੇ ਮਸੀਹਾ ਸਨ ਭਗਤ ਪੂਰਨ ਸਿੰਘ ਜੀ

ਜਦੋਂ ਨਿਰਸਵਾਰਥ ਸੇਵਾ ਬਾਰੇ ਗੱਲ ਕਰੀਏ ਤਾਂ ਭਾਈ ਕਨ੍ਹਈਆ ਜੀ ਵਾਂਗ ਭਗਤ ਪੂਰਨ ਸਿੰਘ ਜੀ ਦਾ ਨਾਂਅ ਆਪਣੇ ਆਪ ਜ਼ੁਬਾਨ ‘ਤੇ ਆ ਜਾਂਦਾ ਹੈ। ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ, 1904 ਵਿਚ ਮਾਤਾ ਮਹਿਤਾਬ ਕੌਰ ਦੀ ਕੁੱਖੋਂ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੇ ਇਕ ਹਿੰਦੂ ਪਰਿਵਾਰ ਵਿਚ ਹੋਇਆ। ਉਹਨਾਂ ਦੇ ਪਿਤਾ ਲਾਲਾ ਛਿੰਬੂ ਮੱਲ ਸ਼ਾਹੂਕਾਰੀ ਕਰਦੇ ਸਨ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂਅ ਰਾਮਜੀ ਦਾਸ ਸੀ।

Bhagat Puran SinghBhagat Puran Singh

ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਖੰਨੇ ਦੇ ਸਕੂਲ ਤੋਂ ਕੀਤੀ ਅਤੇ ਬਾਅਦ ਵਿਚ ਉਹ ਲਾਹੌਰ ਦੇ ਖਾਲਸਾ ਕਾਲਜ ਵਿਚ ਦਾਖ਼ਲ ਹੋਏ। ਉਹਨਾਂ ਦੇ ਮਾਤਾ ਧਾਰਮਿਕ ਖਿਆਲਾਂ ਵਾਲੇ ਸਨ, ਜਿਸ ਕਰਕੇ ਭਗਤ ਪੂਰਨ ਸਿੰਘ ਦੇ ਦਿਲ ਵਿਚ ਵੀ ਬਹੁਤ ਦਇਆ ਭਾਵਨਾ ਸੀ। ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਲੰਗਰ, ਸਫਾਈ ਆਦਿ ਦੀ ਸੇਵਾ ਕਰਦੇ ਸਨ। ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਨਾਲ-ਨਾਲ ਬਜ਼ੁਰਗ ਅਤੇ ਬਿਮਾਰ ਲੋਕਾਂ ਦੀ ਵੀ ਸੇਵਾ ਕਰਦੇ ਸਨ। ​

Bhagat Puran Singh gBhagat Puran Singh

ਭਗਤ ਪੂਰਨ ਸਿੰਘ ਜੀ ਨੂੰ ਆਪਣੀ ਮੁੱਢਲੀ ਜ਼ਿੰਦਗੀ ਵਿਚ ਕਈ ਪਿੰਡਾਂ ਵਿਚੋਂ ਪੈਦਲ ਗੁਜ਼ਰਨਾ ਪੈਦਾ ਸੀ, ਅਤੇ ਉਹ ਆਰਾਮ ਕਰਨ ਲਈ ਮੰਦਿਰਾਂ ਵਿਚ ਰੁਕਦੇ ਸਨ। ਇਕ ਦਿਨ ਜਦੋਂ ਉਹ ਮੰਦਿਰ ਵਿਚ ਠਹਿਰੇ ਤਾਂ ਬ੍ਰਾਹਮਣਾਂ ਨੇ ਉਹਨਾਂ ਨੂੰ ਮੰਦਿਰ ਦੀ ਸਫਾਈ ਕਰਨ ਲਈ ਕਿਹਾ। ਜਦੋਂ ਉਹ ਸਫਾਈ ਕਰਨ ਤੋਂ ਬਾਅਦ ਬੈਠੇ ਤਾਂ ਬ੍ਰਾਹਮਣ ਉਹਨਾਂ ਨੂੰ ਬਿਨਾਂ ਪੁੱਛੇ ਹੀ ਭੋਜਨ ਖਾਣ ਲੱਗੇ।

Bhagat Puran Singh g and Bhai Piara Singh gBhagat Puran Singh and Piara Singh

ਉਸ ਤੋਂ ਬਾਅਦ ਅਗਲੀ ਵਾਰ ਜਦੋਂ ਉਹ ਗੁਰਦੁਆਰੇ ਵਿਚ ਰੁਕੇ ਤਾਂ ਗੁਰਦੁਆਰੇ ਦੇ ਗ੍ਰੰਥੀ ਨੇ ਉਹਨਾਂ ਨੂੰ ਬਿਨਾਂ ਪੁੱਛੇ ਅਤੇ ਬਿਨਾਂ ਕੋਈ ਕੰਮ ਕਰਵਾਏ ਹੀ ਅੱਧੀ ਰਾਤ ਨੂੰ ਤਾਜ਼ਾ ਬਣਿਆ ਭੋਜਨ ਅਤੇ ਦੁੱਧ ਦਿੱਤਾ। ਗੁਰਦੁਆਰੇ ਦੇ ਸਿੱਖਾਂ ਦੀ ਸੇਵਾ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਫੈਸਲਾ ਕੀਤਾ ਅਤੇ 1923 ਵਿਚ ਉਹ ਸਿੱਖ ਬਣ ਗਏ।

ਭਗਤ ਪੂਰਨ ਸਿੰਘ ਜੀ ਨੇ ਆਪਣਾ ਜ਼ਿਆਦਾਤਰ ਜੀਵਨ ਬਿਨਾਂ ਕਿਸੇ ਸਵਾਰਥ ਤੋਂ ਬਜ਼ੁਰਗਾਂ, ਬਿਮਾਰਾਂ ਅਤੇ ਬੇਆਸਰਿਆਂ ਨੂੰ ਸਮਰਪਿਤ ਕੀਤਾ। 1934 ਵਿਚ ਜਦੋਂ ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੇਵਾ ਕਰਦੇ ਸਨ ਤਾਂ ਇਕ ਦਿਨ ਉਹਨਾਂ ਨੂੰ ਗੁਰਦੁਆਰੇ ਦੇ ਗੇਟ ਤੋਂ ਬਾਹਰ ਇਕ ਚਾਰ ਸਾਲ ਦਾ ਅਪਾਹਿਜ ਬੱਚਾ ਮਿਲਿਆ ਤੇ ਉਹਨਾਂ ਨੇ ਉਸ ਅਪਾਹਿਜ ਬੱਚੇ ਦੀ ਜ਼ਿੰਮੇਵਾਰੀ ਆਪ ਲਈ ਅਤੇ ਉਸਦਾ ਨਾਂਅ ਪਿਆਰਾ ਸਿੰਘ ਰੱਖਿਆ।

Bhagat Puran Singh and Piara SinghBhagat Puran Singh and Piara Singh

1947 ਦੀ ਦੇਸ਼ ਵੰਡ ਸਮੇਂ ਭਗਤ ਜੀ ਨੇ ਖਾਲਸਾ ਕਾਲਜ, ਚੀਫ ਖਾਲਸਾ ਦੀਵਾਨ, ਰੇਲਵੇ ਸਟੇਸ਼ਨ, ਰਾਮ ਬਾਗ ਆਦਿ ਥਾਵਾਂ 'ਤੇ ਅੰਮ੍ਰਿਤਸਰ ਵਿਖੇ ਤੁਰਦੇ-ਫਿਰਦਿਆਂ ਕਰੀਬ ਡੇਢ ਸਾਲ ਅਪਾਹਜਾਂ, ਮਰੀਜ਼ਾਂ, ਪਾਗਲਾਂ ਤੇ ਯਤੀਮਾਂ ਦੀ ਸੱਚੇ ਦਿਲੋਂ ਸੇਵਾ-ਸੰਭਾਲ ਕੀਤੀ। ਵਧੇਰੇ ਮਰੀਜ਼ ਹੋ ਜਾਣ 'ਤੇ ਪਹਿਲਾਂ ਉਨ੍ਹਾਂ ਨੇ ਸਿਵਲ ਸਰਜਨ ਦਫਤਰ ਦੇ ਨੇੜੇ ਨਿਕਾਸੀ ਕੋਠੀ, ਫਿਰ ਇੰਦਰ ਪੈਲੇਸ ਦੀ ਅੱਧਬਣੀ ਇਮਾਰਤ, ਰਾਮ ਤਲਾਈ ਵਾਲੀ ਸਰਾਂ ਆਦਿ ਥਾਵਾਂ 'ਤੇ ਰੋਗੀਆਂ ਸਮੇਤ ਟਿਕਾਣਾ ਕੀਤਾ ਅਤੇ ਉਹ ਵੱਖ ਵੱਖ ਥਾਵਾਂ ਤੋਂ ਮੰਗ ਕੇ ਅਪਾਹਜਾਂ ਦਾ ਢਿੱਡ ਭਰਦੇ ਸਨ।

Bhagat Puran Singh Pingalwara
Pingalwara

30 ਮਈ, 1955 ਨੂੰ ਭਗਤ ਜੀ ਨੇ 'ਪੂਰਨ ਪ੍ਰਿੰਟਿੰਗ ਪ੍ਰੈੱਸ' ਦੀ ਸਥਾਪਨਾ ਕੀਤੀ। 6 ਸਤੰਬਰ, 1957 ਨੂੰ ਉਨ੍ਹਾਂ ਨੇ ਰਜਿਸਟਰਾਰ ਆਫ ਕੰਪਨੀਜ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ 'ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ' ਦੀ ਰਜਿਸਟ੍ਰੇਸ਼ਨ ਕਰਵਾਈ। 27 ਨਵੰਬਰ 1958 ਨੂੰ ਭਗਤ ਜੀ ਨੇ 16,964 ਰੁਪਏ ਵਿਚ ਮੌਜੂਦਾ ਪਿੰਗਲਵਾੜੇ ਵਾਲੀ ਥਾਂ (ਤਹਿਸੀਲਪੁਰਾ, ਜੀ. ਟੀ. ਰੋਡ, ਅੰਮ੍ਰਿਤਸਰ) ਖਰੀਦੀ। ਜਿੱਥੇ ਬੇਆਸਰਿਆਂ ਨੂੰ ਆਸਰਾ ਦਿੱਤਾ ਜਾਂਦਾ ਸੀ।
ਭਗਤ ਪੂਰਨ ਸਿੰਘ ਨੂੰ ਉਹਨਾਂ ਦੀ ਨਿਸ਼ਕਾਮ ਸੇਵਾ ਲਈ 1979 ਵਿਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ, ਜਿਸ ਨੂੰ ਉਹਨਾਂ ਨੇ 1984 ਵਿਚ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਵਾਪਿਸ ਕਰ ਦਿੱਤਾ। 1992 ਵਿਚ 5 ਅਗਸਤ ਨੂੰ ਉਹਨਾਂ ਦਾ ਸਵਰਗਵਾਸ ਹੋ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement