ਡਾਕਟਰੀ ਛੱਡ ਬਣਾਉਣੀ ਸ਼ੁਰੂ ਕੀਤੀ ਬਰਫ਼, ਜਾਣੋ ਕਿਵੇਂ ਹੋਈ ਖੋਜ
Published : May 4, 2025, 5:29 pm IST
Updated : May 4, 2025, 5:29 pm IST
SHARE ARTICLE
Started making ice without leaving medicine, know how the discovery was made
Started making ice without leaving medicine, know how the discovery was made

ਡਾ. ਜੌਨ ਬੀ. ਗੌਰੀ ‘ਪੀਲਾ ਬੁਖ਼ਾਰ’ ਠੀਕ ਕਰਦਾ-ਕਰਦਾ ਚਿੱਟੀ ਬਰਫ਼ ਬਣਾਉਣ ਦੀ ਖੋਜ ਕਰ ਗਿਆ

ਔਕਲੈਂਡ : ਅਮਰੀਕਾ ਦੇ ਮਹਾਨ ਖੋਜੀ ਡਾ. ਜਾਨ ਬੀ. ਗੌਰੀ  ਜਿਸ ਨੂੰ ਫ੍ਰਿਜ਼ਰ-ਪਿਤਾਮਾ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ, ਕਮਾਲ ਦੇ ਬੰਦੇ ਸਨ। ਇਹ ਉਹ ਵਿਅਕਤੀ ਸੀ ਜਿਸ ਨੇ ਮਨੁੱਖਤਾ ਨੂੰ ਠੰਢ-ਤਕਨੀਕ ਦੀ ਨਵੀਂ ਕਲਾ ਦਿੱਤੀ। ਕੀ ਤੁਸੀਂ ਕਦੇ ਸੋਚਿਆ ਹੋਵੇਗਾ ਕਿ ਫ੍ਰਿਜ ਅਤੇ ਏਅਰ ਕੰਡੀਸ਼ਨ ਦੀ ਬੁਨਿਆਦ 1840 ਦੇ ਦਹਾਕੇ ਵਿੱਚ ਹੀ ਰੱਖੀ ਜਾ ਚੁੱਕੀ ਸੀ। ਇਸਦਾ ਸਿਹਰਾ ਡਾ. ਜਾਨ ਬੀ. ਗੌਰੀ (3 ਅਕਤੂਬਰ, 1803 - 29 ਜੂਨ, 1855) ਜੋ ਕਿ ਨੇਵੀਸ਼ੀਅਨ ਵੰਸ਼ ਵਿੱਚੋਂ ਸਨ ਅਤੇ ਅਮਰੀਕਾ ਦੇ ਨਾਮੀ ਡਾਕਟਰ ਅਤੇ ਵਿਗਿਆਨੀ ਸਨ।  ਇਨ੍ਹਾਂ ਨੂੰ ਮਕੈਨੀਕਲ ਰੈਫ੍ਰਿਜਰੇਸ਼ਨ ਦੇ ਖੋਜੀ ਵਜੋਂ ਜਾਣਿਆ ਜਾਂਦਾ ਹੈ। 52 ਸਾਲ ਦੀ ਉਮਰ ਵਿਚ 174 ਸਾਲ ਪਹਿਲਾਂ ਇਹ ਸ਼ਖਸ਼ ਅਜਿਹਾ ਕੰਮ ਕਰ ਗਿਆ ਕਿ ਇਸ ਤੋਂ ਬਿਨਾਂ ਜੀਉਣਾ ਮੁਸ਼ਕਿਲ ਹੋ ਸਕਦਾ ਹੈ। 06 ਮਈ 1851 ਨੂੰ ਇਸਨੇ ਬਰਫ਼ ਜਮਾਉਣ ਵਾਲੀ ਮਸ਼ੀਨ ਨੂੰ ਆਪਣੇ ਨਾਂਅ ਰਜਿਟਰ ਕਰਵਾ ਲਿਆ ਸੀ।

3 ਅਕਤੂਬਰ, 1803 ਨੂੰ ਵੈਸਟ ਇੰਡੀਜ਼ ਦੇ ਲੀਵਰਡ ਟਾਪੂਆਂ ਦੇ ਨੇਵਿਸ ਟਾਪੂ ’ਤੇ ਸਕਾਟਿਸ਼ ਮਾਪਿਆਂ ਦੇ ਘਰ ਜਨਮ ਹੋਇਆ, ਉਸਨੇ ਆਪਣਾ ਬਚਪਨ ਦੱਖਣੀ ਕੈਰੋਲੀਨਾ ਵਿੱਚ ਬਿਤਾਇਆ। ਉਸਨੇ ਆਪਣੀ ਡਾਕਟਰੀ ਸਿੱਖਿਆ ਫੇਅਰਫੀਲਡ, ਨਿਊਯਾਰਕ ਵਿੱਚ ਕਾਲਜ ਆਫ਼ ਫਿਜ਼ੀਸ਼ੀਅਨਜ਼ ਐਂਡ ਸਰਜਨਜ਼ ਆਫ਼ ਦ ਵੈਸਟਰਨ ਡਿਸਟ੍ਰਿਕਟ ਆਫ਼ ਨਿਊਯਾਰਕ ਤੋਂ ਪ੍ਰਾਪਤ ਕੀਤੀ । 1833 ਵਿੱਚ, ਉਹ ਖਾੜੀ ਤੱਟ ’ਤੇ ਇੱਕ ਬੰਦਰਗਾਹ ਸ਼ਹਿਰ, ਫਲੋਰੀਡਾ ਦੇ ਅਪਲਾਚੀਕੋਲਾ ਚਲਾ ਗਿਆ । ਦੋ ਹਸਪਤਾਲਾਂ ਵਿੱਚ ਰੈਜ਼ੀਡੈਂਟ ਡਾਕਟਰ ਹੋਣ ਦੇ ਨਾਲ-ਨਾਲ, ਗੌਰੀ ਭਾਈਚਾਰੇ ਵਿੱਚ ਸਰਗਰਮ ਸੀ। ਵੱਖ-ਵੱਖ ਸਮਿਆਂ ’ਤੇ ਉਸਨੇ ਕੌਂਸਲ ਮੈਂਬਰ, ਪੋਸਟਮਾਸਟਰ, ਬੈਂਕ ਆਫ਼ ਪੈਨਸਾਕੋਲਾ ਦੀ ਅਪਲਾਚੀਕੋਲਾ ਸ਼ਾਖਾ ਦੇ ਪ੍ਰਧਾਨ, ਆਪਣੇ ਮੇਸੋਨਿਕ ਲਾਜ ਦੇ ਸਕੱਤਰ, ਅਤੇ ਟ੍ਰਿਨਿਟੀ ਐਪੀਸਕੋਪਲ ਚਰਚ ਦੇ ਸੰਸਥਾਪਕ ਵੈਸਟਰੀਮੈਨਾਂ ਵਿੱਚੋਂ ਇੱਕ ਵਜੋਂ ਸੇਵਾ ਨਿਭਾਈ।

ਡਾਕਟਰੀ ਕਰਦਿਆਂ ਡਾ. ਗੌਰੀ ਨੇ ਡਾਕਟਰੀ ਖੋਜ ਵੀ ਸ਼ੁਰੂ ਕੀਤੀ ਅਤੇ ਵੇਖਿਆ ਕਿ ਗਰਮ ਰੁੱਤ ਦੀਆਂ ਬਿਮਾਰੀਆਂ ਦੇ ਵਿਚ ਖਾਸ ਕਰਕੇ ਪੀਲੇ ਬੁਖਾਰ ਦਾ ਬਹੁਤ ਜ਼ੋਰ ਸੀ, ਉਹ ਇਸਦਾ ਅਧਿਐਨ ਕਰਨ ਲੱਗਾ। ਉਸ ਸਮੇਂ ਇਹ ਸਿਧਾਂਤ ਕਿ ਗਰਮ ਤੇ ਮਾੜੀ ਹਵਾ  ਮਲੇਰੀਏ ਦੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ, ਇਹ ਇੱਕ ਪ੍ਰਚਲਿਤ ਪਰਿਕਲਪਨਾ ਸੀ, ਅਤੇ ਇਸ ਸਿਧਾਂਤ ਦੇ ਅਧਾਰ ਤੇ, ਉਸਨੇ ਹਵਾ ਦਾ ਨਿਕਾਸ ਕਰਨ ਅਤੇ ਬਿਮਾਰਾ ਦੇ ਠਹਿਰਨ ਵਾਲੇ ਕਮਰਿਆਂ ਨੂੰ ਠੰਢਾ ਕਰਨ ਦੀ ਤਾਕੀਦ ਕੀਤੀ। ਇਸਦੇ ਲਈ ਉਸਨੇ ਛੱਤ ਤੋਂ ਲਟਕਦੀਆਂ ਬਾਲਟੀਆਂ (ਕੌਲਿਆਂ) ਵਿੱਚ ਬਰਫ਼ ਪਾ ਕੇ, ਕਮਰਿਆਂ ਨੂੰ ਠੰਢਾ ਕਰਨ ਦਾ ਜੁਗਾੜ ਲਾਇਆ। ਠੰਢੀ ਹਵਾ, ਭਾਰੀ ਹੋਣ ਕਰਕੇ, ਮਰੀਜ਼ ਦੇ ਉੱਪਰ ਅਤੇ ਫਰਸ਼ ਦੇ ਨੇੜੇ ਇੱਕ ਖੁੱਲ੍ਹ ਵਿਚ ਵਹਿਣ ਲੱਗੀ। ਇਸਦੇ ਲਈ ਉਤਰੀ ਝੀਲਾਂ ਤੋਂ ਕਿਸ਼ਤੀ ਰਾਹੀਂ ਬਰਫ ਦੀ ਢੋਆ-ਢੁਆਈ ਜਰੂਰੀ ਸੀ, ਜੋ ਕਾਰਗਰ ਸਿੱਧ ਨਹੀਂ ਹੋ ਰਹੀ ਸੀ। ਉਸਨੇ ਨਕਲੀ ਕੂਲਿੰਗ ਸਿਸਟਮ ਦੇ ਪ੍ਰਯੋਗ ਨੂੰ ਪਰਖਣਾ ਸ਼ੁਰੂ ਕੀਤਾ।
ਉਸਨੇ ਪਹਿਲੀ ਵਾਰ 1844 ਵਿੱਚ ਮਸ਼ੀਨੀ ਤੌਰ ’ਤੇ ਬਰਫ਼ ਪੈਦਾ ਕੀਤੀ। 1845 ਤੋਂ ਬਾਅਦ, ਗੌਰੀ ਨੇ ਰੈਫ੍ਰਿਜਰੇਸ਼ਨ ਉਤਪਾਦਾਂ ਨੂੰ ਅੱਗੇ ਵਧਾਉਣ ਲਈ ਆਪਣੀ ਡਾਕਟਰੀ ਪ੍ਰੈਕਟਿਸ ਛੱਡ ਦਿੱਤੀ। 1850 ਤੱਕ ਉਹ ਨਿਯਮਿਤ ਤੌਰ ’ਤੇ ਇੱਟਾਂ ਦੇ ਆਕਾਰ ਦੀ ਬਰਫ਼ ਪੈਦਾ ਕਰਨ ਦੇ ਯੋਗ ਹੋ ਗਿਆ। 6 ਮਈ, 1851 ਨੂੰ, ਗੌਰੀ ਨੂੰ ਬਰਫ਼ ਬਣਾਉਣ ਵਾਲੀ ਮਸ਼ੀਨ ਲਈ ਪੇਟੈਂਟ ਨੰਬਰ 8080 ਦਿੱਤਾ ਗਿਆ। ਇਸ ਮਸ਼ੀਨ ਦਾ ਅਸਲ ਮਾਡਲ ਅਤੇ ਉਸ ਦੁਆਰਾ ਲਿਖੇ ਵਿਗਿਆਨਕ ਲੇਖ ਸਮਿਥਸੋਨੀਅਨ ਸੰਸਥਾ ਵਿੱਚ ਹਨ । 1835 ਵਿੱਚ, ਬਰਫ਼ ਪੈਦਾ ਕਰਨ ਅਤੇ ਠੰਢਾ ਕਰਨ ਵਾਲੇ ਤਰਲ ਪਦਾਰਥਾਂ ਲਈ ਉਪਕਰਣ ਅਤੇ ਸਾਧਨ ਲਈ ਪੇਟੈਂਟ ਇੰਗਲੈਂਡ ਅਤੇ ਸਕਾਟਲੈਂਡ ਵਿੱਚ ਅਮਰੀਕੀ-ਜਨਮੇ ਖੋਜੀ ਜੈਕਬ ਪਰਕਿਨਸ ਨੂੰ ਦਿੱਤੇ ਗਏ ਸਨ , ਜੋ ਫਰਿੱਜ ਦੇ ਪਿਤਾ ਵਜੋਂ ਜਾਣੇ ਜਾਂਦੇ ਸਨ। ਗਰੀਬ ਗੌਰੀ ਨੇ ਆਪਣੀ ਮਸ਼ੀਨ ਬਣਾਉਣ ਲਈ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉੱਦਮ ਅਸਫਲ ਹੋ ਗਿਆ ਜਦੋਂ ਉਸਦੇ ਸਾਥੀ ਦੀ ਮੌਤ ਹੋ ਗਈ। ਆਲੋਚਨਾ ਦੁਆਰਾ ਅਪਮਾਨਿਤ, ਵਿੱਤੀ ਤੌਰ ’ਤੇ ਬਰਬਾਦ, ਅਤੇ ਉਸਦੀ ਸਿਹਤ ਟੁੱਟ ਗਈ, ਗੌਰੀ ਦੀ 29 ਜੂਨ, 1855 ਨੂੰ ਇਕਾਂਤ ਵਿੱਚ ਮੌਤ ਹੋ ਗਈ। ਉਸਨੂੰ ਮੈਗਨੋਲੀਆ ਕਬਰਸਤਾਨ ਵਿੱਚ ਦਫ਼ਨਾਇਆ ਗਿਆ।
ਗੌਰੀ ਦੇ ਕੂਲਿੰਗ ਸਿਸਟਮ ਦਾ ਪ੍ਰਯੋਗ 1881 ਵਿੱਚ ਉਦੋਂ ਫਿਰ ਵਰਤਿਆ ਗਿਆ ਸੀ ਜਦੋਂ ਰਾਸ਼ਟਰਪਤੀ ਜੇਮਜ਼ ਏ. ਗਾਰਫੀਲਡ ਮਰਨ ਕਿਨਾਰੇ ਸੀ। ਨੇਵਲ ਇੰਜੀਨੀਅਰਾਂ ਨੇ ਪਿਘਲੇ ਹੋਏ ਬਰਫ਼ ਦੇ ਪਾਣੀ ਵਿੱਚ ਭਿੱਜੇ ਕੱਪੜਿਆਂ ਨਾਲ ਭਰਿਆ ਇੱਕ ਡੱਬਾ ਬਣਾਇਆ। ਫਿਰ ਕੱਪੜਿਆਂ ’ਤੇ ਗਰਮ ਹਵਾ ਸੁੱਟ ਕੇ ਕਮਰੇ ਦੇ ਤਾਪਮਾਨ ਨੂੰ 20 ਡਿਗਰੀ ਫਾਰਨਹੀਟ ਘਟਾ ਦਿੱਤਾ। ਇਸ ਵਿਧੀ ਨਾਲ ਸਮੱਸਿਆ ਅਸਲ ਵਿੱਚ ਉਹੀ ਸਮੱਸਿਆ ਸੀ ਜੋ ਗੌਰੀ ਹੱਲ ਕਰਨਾ ਚਾਹੁੰਦਾ ਸੀ। ਕਮਰੇ ਨੂੰ ਲਗਾਤਾਰ ਠੰਡਾ ਰੱਖਣ ਲਈ ਇਸਨੂੰ ਬਹੁਤ ਜ਼ਿਆਦਾ ਬਰਫ਼ ਦੀ ਲੋੜ ਸੀ। ਫਿਰ ਵੀ ਇਹ ਏਅਰ ਕੰਡੀਸ਼ਨਿੰਗ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾ ਸੀ। ਇਸਨੇ ਸਾਬਤ ਕੀਤਾ ਕਿ ਗੌਰੀ ਕੋਲ ਸਹੀ ਵਿਚਾਰ ਸੀ, ਪਰ ਉਹ ਇਸਦਾ ਲਾਭ ਉਠਾਉਣ ਵਿੱਚ ਅਸਮਰੱਥ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Death News : ਕਮਲ ਕੌਰ ਭਾਬੀ ਦੇ ਪਿੰਡ 'ਚ ਪਹੁੰਚਿਆ ਪੱਤਰਕਾਰ ਕੱਢ ਲੈ ਲਿਆਇਆ ਅੰਦਰਲੀ ਗੱਲ

13 Jun 2025 2:53 PM

Israel destroyed Iran's nuclear sites; several top leaders, including Iran's army chief, were killed

13 Jun 2025 2:52 PM

Kamal Kaur Bhabhi Death News : Kamal Kaur Bhabhi Murder Case Update | Amritpal Singh Mehron

13 Jun 2025 2:49 PM

Who was Kanchan Kumari aka Kamal Kaur Bhabhi? Dead Body Found in Bathinda Hospital's Car Parking

12 Jun 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Jun 2025 12:22 PM
Advertisement