ਸਤਲੁਜ ਦਰਿਆ ਪਾਰ ਕਰਨ ਲਈ ਹੁਣ ਵੀ ਲੋਕਾਂ ਨੂੰ ਲੈਣਾ ਪੈਂਦੈ 'ਬੇੜੀਆਂ' ਦਾ ਸਹਾਰਾ
Published : Jun 4, 2018, 12:01 pm IST
Updated : Jun 5, 2018, 4:50 pm IST
SHARE ARTICLE
border villages
border villages

ਭਾਰਤ ਨੂੰ ਆਜ਼ਾਦ ਹੋਇਆ 71 ਸਾਲ ਹੋ ਗਏ ਪਰ ਹਿੰਦ-ਪਾਕਿ ਸਰਹੱਦ ਫ਼ਿਰੋਜ਼ਪੁਰ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਲੋਕ.......

ਦਰਜਨ ਸਰਹੱਦੀ ਪਿੰਡਾਂ ਦੇ ਲੋਕ ਬੀਐਸਐਫ਼ ਦੀ ਇਜਾਜ਼ਤ ਤੋਂ ਬਗ਼ੈਰ ਨਾ ਪਿੰਡ ਆ ਸਕਦੇ ਨਾ ਬਾਹਰ ਜਾ ਸਕਦੇ

ਫ਼ਿਰੋਜ਼ਪੁਰ,  (ਬਲਬੀਰ ਸਿੰਘ ਜੋਸਨ): ਗ਼ੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਨੇ ਸਰਹੱਦੀ ਪਿੰਡਾਂ ਦੇ ਲੋਕ - ਭਾਰਤ ਨੂੰ ਆਜ਼ਾਦ ਹੋਇਆ 71 ਸਾਲ ਹੋ ਗਏ ਪਰ ਹਿੰਦ-ਪਾਕਿ ਸਰਹੱਦ ਫ਼ਿਰੋਜ਼ਪੁਰ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਲੋਕ ਹਾਲੇ ਵੀ ਆਜ਼ਾਦੀ ਦਾ ਨਿੱਘ ਮਾਣਨ ਦੀ ਬਿਜਾਏ 'ਸੰਤਾਪ' ਹੰਢਾ ਰਹੇ ਹਨ। ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਕ ਪਾਸੇ ਸਤਲੁਜ ਦਰਿਆ ਅਤੇ ਦੂਜੇ ਪਾਸੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਰਹੱਦੀ ਪਿੰਡਾਂ ਲਈ ਗ੍ਰਾਂਟਾਂ ਤਾਂ ਐਲਾਨੀਆਂ ਪਰ ਬਹੁਤੇ ਪਿੰਡ ਅਜੇ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇਸ ਸਮੇਂ ਫ਼ਿਰੋਜ਼ਪੁਰ ਦੇ ਇਕ ਨਹੀਂ, ਦੋ ਨਹੀਂ ਸਗੋਂ ਦਰਜਨਾਂ ਹੀ ਪਿੰਡ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਪਏ ਹਨ।

Farmers transportingFarmers transporting ​ ਸਰਹੱਦੀ ਪਿੰਡਾਂ ਵਿਚ ਨਹੀਂ ਹੈ 'ਮੋਬਾਈਲ ਨੈੱਟਵਰਕ'-'ਸਪੋਕਸਮੈਨ' ਦੀ ਟੀਮ ਵਲੋਂ ਸਰਹੱਦੀ ਪਿੰਡਾਂ ਦਾ ਹਾਲ ਜਾਣਨ ਵਾਸਤੇ ਪਿੰਡਾਂ ਦਾ ਚੱਕਰ ਲਾਇਆ ਤਾਂ ਵੇਖਿਆ ਕਿ ਜੋ ਹਾਲ 1947 ਤੋਂ ਪਹਿਲੋਂ ਪੰਜਾਬ ਦੇ ਪਿੰਡਾਂ ਦਾ ਹੁੰਦਾ ਸੀ, ਬਿਲਕੁਲ ਉਸੇ ਤਰ੍ਹਾਂ ਦੇ ਹਾਲਾਤ ਅੱਜ ਵੀ ਹਨ। ਫ਼ਿਰੋਜ਼ਪੁਰ ਤੋਂ ਹੁਸੈਨੀਵਾਲਾ ਸਮਾਰਕ ਤੋਂ ਅੱਗੇ ਲੰਘ ਕੇ ਸਰਹੱਦੀ ਖੇਤਰ ਵਿਚ ਪਿੰਡਾਂ ਦੇ ਲੋਕ ਹਿੰਦ-ਪਾਕਿ 'ਤੇ ਹਰ ਸਮੇਂ ਵਿਗੜਦੇ ਸਬੰਧਾਂ ਕਾਰਨ ਅਤੇ ਸਤਲੁਜ ਵਿਚ ਵਧੇ ਪਾਣੀ ਦੇ ਵਹਾਅ ਕਾਰਨ ਸਰਹੱਦੀ ਲੋਕ ਆਰਥਕ, ਸਮਾਜਿਕ ਤੇ ਸਿਖਿਆ ਪੱਖੋਂ ਪਿਛੜੇ ਹੋਏ ਹਨ। 'ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਦਸਿਆ ਕਿ ਕਈ ਪਿੰਡਾਂ 'ਚ ਨਾ ਤਾਂ ਕਿਸੇ ਵੀ ਕੰਪਨੀ ਦਾ ਮੋਬਾਈਲ ਨੈੱਟਵਰਕ ਆਉਂਦਾ ਹੈ ਨਾ ਹੀ ਕੋਈ ਸਿਹਤ ਸਹੂਲਤਾਂ ਦੇ ਪ੍ਰਬੰਧ ਹਨ।​

no mobile networkno mobile network ਟੇਂਡੀ ਵਾਲਾ ਦੇ ਬਖਸ਼ੀਸ਼ ਸਿੰਘ, ਭਾਨੇ ਵਾਲਾ ਦੇ ਰੇਸ਼ਮ ਸਿੰਘ, ਚਾਂਦੀ ਵਾਲਾ ਹਰਸਾ ਸਿੰਘ ਆਦਿ ਨੇ ਅਪਣੇ ਦੁਖੜੇ ਸੁਣਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਸਮੇਂ-ਸਮੇਂ 'ਤੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ। ਪਰ ਸਤਲੁਜ ਦਰਿਆ ਨਾਲ ਪਿੰਡਾਂ ਦੇ ਲੱਗਣ ਕਾਰਨ ਦਰਿਆ ਦੇ ਪਾਣੀ ਕਾਰਨ ਨਲਕਿਆਂ ਦਾ ਪਾਣੀ ਪੀਣਯੋਗ ਨਹੀਂ ਰਿਹਾ ਜਿਸ ਕਾਰਨ ਸਰਹੱਦੀ ਲੋਕ ਤਰ੍ਹਾਂ-ਤਰ੍ਹਾਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਤਲੁਜ ਦਰਿਆ ਵਿਚਾਲੇ ਘਿਰੇ ਪਿੰਡ ਕਾਲੂ ਵਾਲੇ ਦੇ ਲੋਕ ਜੋ ਇਕ ਪਾਸੇ ਕੰਡਾਇਲੀ ਤਾਰ ਤੇ ਤਿੰਨ ਪਾਸੇ ਦਰਿਆ ਦੇ ਪਾਣੀ ਨਾਲ ਘਿਰੇ ਹਨ ਅਤੇ ਪਿੰਡ ਨੂੰ ਜਾਣ ਦਾ ਰਸਤਾ ਸਿਰਫ਼ ਇਕ ਰਸਤਾ ਬੇੜੀ ਹੀ ਹੈ। ਲੋਕ ਅਪਣੇ ਸਾਰੇ ਕੰਮ ਕਾਰ ਲਈ ਬੇੜੀ ਰਾਹੀਂ ਹੀ ਆਉਂਦੇ ਜਾਂਦੇ ਹਨ।

crossing the Sutlej rivercrossing the Sutlej river ਕਣਕ ਝੋਨੇ ਦੇ ਸੀਜ਼ਨ ਦੌਰਾਨ ਆਪਣੀ ਫ਼ਸਲ ਟਰੈਕਟਰ-ਟਰਾਲੀਆਂ ਰਾਹੀਂ ਬੇੜੇ 'ਤੇ ਹੀ ਲੱਦ ਕੇ ਲਿਆਉਂਦੇ ਹਨ ਅਤੇ ਕਈ ਵਾਰ ਟਰੈਕਟਰ ਬੇੜੇ ਸਮੇਤ ਦਰਿਆ ਵਿਚ ਡੁੱਬ ਜਾਂਦੇ ਹਨ। ਲੋਕਾਂ ਨੇ ਦਸਿਆ ਕਿ ਕਈ ਵਾਰ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ ਘਰ ਬਾਰ ਫ਼ਸਲਾਂ ਛੱਡ ਕੇ ਹੀ ਜਾਣਾ ਪੈਂਦਾ ਹੈ। ਅਪਣੇ ਦੁਖੜੇ ਸੁਣਾਉਂਦੇ ਰੇਸ਼ਮ ਸਿੰਘ, ਮੇਜ਼ਰ ਸਿੰਘ, ਹਰਜੀਤ ਸਿੰਘ ਆਦਿ ਨੇ ਦਸਿਆ ਕਿ ਰਾਤ ਨੂੰ ਇਕ ਨਿਸ਼ਚਿਤ ਸਮੇਂ ਤੋਂ ਬਾਅਦ ਸਰਹੱਦ ਨਾਲ ਲੱਗਦੇ ਇਕ ਦਰਜਨ ਪਿੰਡਾਂ ਦੇ ਲੋਕ ਬੀਐਸਐਫ਼ ਦੀ ਇਜਾਜ਼ਤ ਤੋਂ ਬਗ਼ੈਰ ਨਾ ਪਿੰਡ ਵਿਚ ਦਾਖ਼ਲ ਹੋ ਸਕਦੇ ਹਨ ਅਤੇ ਨਾ ਪਿੰਡੋਂ ਬਾਹਰ ਜਾ ਸਕਦੇ ਹਨ। ਕਿਸਾਨਾਂ ਨੂੰ ਵੀ ਤਾਰੋਂ ਪਾਰ ਖੇਤੀ ਕਰਨ ਲਈ ਆਉਣ ਜਾਣ ਵਾਸਤੇ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੂੰ ਤਲਾਸ਼ੀ ਦੇਣੀ ਪੈਂਦੀ ਹੈ। ​

Sutlej river Sutlej riverਬਹੁਤੇ ਪਿੰਡਾਂ ਦੀਆਂ ਕੁੜੀਆਂ ਨੇ ਸ਼ਹਿਰ, ਸਕੂਲਾਂ ਤੇ ਕਾਲਜਾਂ ਦਾ ਨਹੀਂ ਵੇਖਿਆ ਮੂੰਹ ​-ਉਨ੍ਹਾਂ ਦਸਿਆ ਕਿ ਬਹੁਤੇ ਪਿੰਡਾਂ ਦੀਆਂ ਕੁੜੀਆਂ ਅਜਿਹੀਆਂ ਹਨ, ਜਿਨ੍ਹਾਂ ਕਦੇ ਸ਼ਹਿਰ ਦੇ ਕਾਲਜਾਂ ਜਾਂ ਫਿਰ ਸਕੂਲਾਂ ਦਾ ਮੂੰਹ ਤਕ ਨਹੀਂ ਵੇਖਿਆ ਕਿਉਂਕਿ ਕਾਲਜਾਂ ਵਿਚ ਪੜ੍ਹਾਈ ਕਰਵਾਉਣ ਲਈ ਉਨ੍ਹਾਂ ਦੇ ਮਾਪਿਆਂ ਕੋਲ ਪੈਸੇ ਨਹੀਂ ਹਨ। 1971 ਤਕ ਹੁਸੈਨੀਵਾਲਾ ਬਾਰਡਰ ਤੋਂ ਪਾਕਿਸਤਾਨ ਨਾਲ ਵਪਾਰਕ ਸਾਂਝ ਸੀ ਜਿਸ ਕਾਰਨ ਲੋਕ ਖ਼ੁਸ਼ਹਾਲ ਸਨ। 1971 ਦੀ ਹਿੰਦ-ਪਾਕਿ ਜੰਗ ਨੇ ਇਸ ਵਪਾਰ ਨੂੰ ਵੀ ਤਬਾਹ ਕਰ ਦਿਤਾ ਜਿਸ ਦਾ ਖ਼ਮਿਆਜ਼ਾ ਜ਼ਿਲ੍ਹਾ ਫ਼ਿਰੋਜ਼ਪੁਰ ਅੱਜ ਤਕ ਭੁਗਤ ਰਿਹਾ ਹੈ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੇੜਿਆਂ ਦੀ ਸਹੂਲਤ ਦੇ ਨਾਲ-ਨਾਲ ਸਤਲੁਜ ਦਰਿਆ ਉਪਰ ਇਕ ਪੁਲ ਬਣਾਇਆ ਜਾਵੇ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਆਖ਼ਰ ਕਦੋਂ ਤਕ ਇਨ੍ਹਾਂ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਸਮੱਸਿਆਵਾਂ ਵਲ ਧਿਆਨ ਦਿੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement