
ਲਗਭਗ 90ਵੇਂ ਸਾਲ ਵਿਚ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੇ ਧਾਰਮਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਸਿੱਖ ਇਤਿਹਾਸ ਤੇ ਗੁਰਬਾਣੀ ਬਾਰੇ ਮੈਨੂੰ ਕੋਈ ਗਿਆਨ ਨਹੀਂ।'
ਲਗਭਗ 90ਵੇਂ ਸਾਲ ਵਿਚ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੇ ਸੁਲਤਾਨਪੁਰ ਲੋਧੀ ਵਿਖੇ ਧਾਰਮਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਸਿੱਖ ਇਤਿਹਾਸ ਤੇ ਗੁਰਬਾਣੀ ਬਾਰੇ ਮੈਨੂੰ ਕੋਈ ਗਿਆਨ ਨਹੀਂ।' ਅੱਗੇ ਵਧਦਿਆਂ ਮੌਜੂਦਾ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਪ੍ਰਧਾਨ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਾਰੇ ਵੀ ਅਜਿਹਾ ਹੀ ਕਹਿ ਦਿਤਾ। ਫਿਰ ਅਸੀ ਕਿਥੇ ਖੜੇ ਹਾਂ? ਸਿੱਖ ਸਿਆਸਤ ਤੇ ਸਿਰਮੌਰ ਧਾਰਮਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਤੇ ਲਗਭਗ 40 ਸਾਲਾਂ ਤੋਂ ਕਾਬਜ਼ ਚਲੇ ਆ ਰਹੇ ਆਗੂ ਦਾ ਅਜਿਹਾ ਕਹਿਣਾ ਸਿਰ ਵਿਚ ਮਾਰੀ ਡਾਂਗ ਵਰਗੇ ਹਾਲਾਤ ਵਿਚ ਪਹੁੰਚਾਉਂਦਾ ਹੈ।
Parkash Singh Badal
ਇਕ ਹੋਰ ਪੱਖ ਹੈ ਕਿ ਪੰਜਾਬੀ ਗੀਤਕਾਰ ਤੇ ਗਾਇਕ ਸਾਰੇ ਨਹੀਂ ਪਰ ਵੱਡੀ ਗਿਣਤੀ ਵਿਚ ਉਹ ਹਨ ਜੋ ਅਪਣੇ ਅਜਿਹੇ ਗੀਤ ਪੇਸ਼ ਕਰਦੇ ਹਨ ਜਿਨ੍ਹਾਂ ਵਿਚ ਸਮਾਜ ਨੂੰ ਸੇਧ ਦੇਣ ਵਾਲਾ ਕੋਈ ਅੰਸ਼ ਹੀ ਨਹੀਂ ਹੁੰਦਾ। ਇਕ ਦਿਨ ਦਾਸ ਨੇ ਅਪਣੇ ਸ਼ਹਿਰ ਦੇ ਇਕ ਰਿਕਾਰਡਿੰਗ ਕਰਨ ਵਾਲੇ ਨੂੰ ਕਿਹਾ, ''ਮਿੱਤਰਾ ਗੀਤ ਸੁਣਾ, ਉਹ ਜਿਹੜੇ ਸੁਣਨ ਵਾਲੇ ਹੋਣ ਤੇ ਨਵੇਂ ਗੀਤ ਹੋਣ।'' ਇਸ ਉਤੇ ਉਸ ਭਰਾ ਦਾ ਜਵਾਬ ਸੀ, ''ਬਾਈ ਜੀ ਅੱਜ ਦੇ ਹਜ਼ਾਰਾਂ ਗੀਤਾਂ ਵਿਚੋਂ ਮਸਾਂ ਇਕ ਗੀਤ ਨਿਕਲੇਗਾ ਜਿਹੜਾ ਹਰ ਥਾਂ ਸੁਣਨ ਵਾਲਾ ਹੋਵੇਗਾ।''
ਅੱਜ ਦੇ ਲਿਖੇ ਗੀਤ, ਲੋਕ-ਗੀਤ ਕਿਉਂ ਨਹੀਂ ਬਣਦੇ ਕਿਉਂਕਿ ਉਹ ਲੋਕ-ਗੀਤ ਬਣਨ ਵਾਲੀ ਕਸੌਟੀ ਉਤੇ ਪੂਰੇ ਹੀ ਨਹੀਂ ਉਤਰਦੇ। ਹੈਰਾਨਗੀ ਹੈ ਕਿ ਖ਼ੁੰਬਾਂ ਵਾਂਗ ਪੈਦਾ ਹੋਏ ਗਾਇਕਾਂ ਤੇ ਗੀਤਕਾਰਾਂ ਨੂੰ ਇਸ ਪਾਸੇ ਧਿਆਨ ਹੀ ਕੋਈ ਨਹੀਂ। ਲੀਡਰ, ਅਫ਼ਸਰ ਤਾਂ ਵਿਕਾਊ ਹੋਏ ਹੀ ਹਨ ਪਰ ਘੋਖਵੀਂ ਨਜ਼ਰ ਮਾਰੀਏ ਤਾਂ ਸਾਫ਼ ਦਿਸਦਾ ਹੈ ਕਿ ਹੁਣ ਤਾਂ ਬਹੁਗਿਣਤੀ ਪੰਜਾਬੀ ਲਾਣਾ ਵੀ ਵਿਕਾਊ ਹੋਇਆ ਫਿਰਦੈ। ਸਮਾਜ, ਦੇਸ਼ ਜਾਂ ਹੋਰਨਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਅੱਜ ਦੇ ਮਾਪਿਆਂ ਨੂੰ ਅਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ ਹੈ।
SGPC
ਵਿਆਹ-ਸ਼ਾਦੀਆਂ ਤੇ ਅਥਾਹ ਖ਼ਰਚੇ ਅਸੀ ਸਾਰੇ ਹੀ ਕਰਦੇ ਹਾਂ। ਜਦ ਲੱਕ ਟੁੱਟ ਜਾਂਦਾ ਹੈ ਤਾਂ ਮਰਦੇ ਹਾਂ। ਫਿਰ ਵੀ ਹੰਕਾਰ ਵਿਚ ਫਸੇ ਹੋਏ ਆਖਦੇ ਹਾਂ ਬੱਚਿਆਂ ਲਈ ਏਨਾ ਕੁ ਤਾਂ ਕਰਨਾ ਹੀ ਪੈਂਦਾ ਹੈ। ਕਰੋ ਜੇ ਜੇਬ ਇਜ਼ਾਜਤ ਦਿੰਦੀ ਹੈ। ਚਾਦਰ ਵੇਖ ਪੈਰ ਪਸਾਰੋ, ਕਿਸੇ ਦਾ ਪੱਕਾ ਵੇਖ ਅਪਣਾ ਕੱਚਾ ਨਾ ਢਾਹੁਣ, ਵਾਲੀਆਂ ਕਹਾਵਤਾਂ ਮੁਹਾਵਰੇ ਸਿਰਫ਼ ਅਸੀ ਦਸਵੀਂ ਤਕ ਪੜ੍ਹਦੇ ਰਹੇ ਹਾਂ, ਰੱਟੇ ਲਗਾ-ਲਗਾ ਕੇ ਪਰ ਅਮਲ ਨਹੀਂ ਕੀਤਾ। ਨਹੀਂ ਕੀਤਾ ਤਾਂ ਭੁਗਤੋ, ਕਿਉਂ ਤੜਫ਼ਦੇ ਹੋ?
-ਤੇਜਵੰਤ ਸਿੰਘ ਭੰਡਾਲ, ਦੋਰਾਹਾ (ਲੁਧਿਆਣਾ), ਸੰਪਰਕ : 98152-67963
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।