Joginder Singh: ਕੁੱਝ ਤਕਨੀਕੀ ਕਾਰਨਾਂ ਕਰ ਕੇ ਯੰਗ ਸਿੱਖ ਦਾ ਨਾਂ ‘ਪੰਜ ਪਾਣੀ’ ਕਰ ਦਿਤਾ ਗਿਆ ਜਿਸ ਦੀ ਵਿਕਰੀ ਤਾਂ ਰੀਕਾਰਡ-ਤੋੜ ਹੋ ਗਈ
Sardar Joginder Singh, founder of Rozana Spokesman death news: ਜੋਗਿੰਦਰ ਸਿੰਘ ਨੇ ਪਿਤਾ ਨਾਲ ਉਨ੍ਹਾਂ ਦੀ ਇੰਡਸਟਰੀ ਵਿਚ ਕੰਮ ਕਰ ਕੇ ਨਾਂ ਕਮਾਇਆ ਪਰ ਵਪਾਰ ਵਿਚ ਦਿਲ ਨਾ ਲੱਗਾ, ਇਸ ਲਈ ਖ਼ਾਲੀ ਹੱਥ ਚੰਡੀਗੜ੍ਹ ਆ ਗਏ ਤੇ ਹਾਈ ਕੋਰਟ ਵਿਚ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿਤੀ। ਚੰਗੀ ਪ੍ਰਸਿੱਧੀ ਪ੍ਰਾਪਤ ਕਰਨ ਕਰ ਪਰ ਦਿਲ ਪੰਜਾਬੀ ਵਾਸਤੇ ਕੁੱਝ ਕਰਨ ਨੂੰ ਕਰਦਾ ਸੀ।
ਪਤਨੀ ਨੂੰ ਵਿਆਹ ਵਿਚ ਮਿਲੇ ਸਗਨਾਂ ਦੇ ਗਹਿਣੇ ਵੇਚ ਕੇ ਪੰਜਾਬੀ ਦਾ ਪਹਿਲਾ ਆਫ਼ਸੈੱਟ ’ਤੇ ਛਪਦਾ, ਰੰਗੀਨ ਤਸਵੀਰਾਂ ਵਾਲਾ ਰਸਾਲਾ ‘ਯੰਗ ਸਿੱਖ’ ਸ਼ੁਰੂ ਕਰ ਦਿਤਾ। ਬੰਬਈ ਤੋਂ ਛਪਦੇ ਹਿੰਦੁਸਤਾਨ ਦੇ ਸੱਭ ਤੋਂ ਵੱਡੇ ਪਰਚੇ ‘ਇਲਸਟਰੇਟਿਡ ਵੀਕਲੀ ਆਫ਼ ਇੰਡੀਆ’ ਨੇ ਸਾਰੇ ਪੰਜਾਬੀ ਪਰਚਿਆਂ ਬਾਰੇ ਸਰਵੇਖਣ ਕੀਤਾ ਤੇ ਨਿਰਣਾ ਦਿਤਾ, ‘‘ਚੰਡੀਗੜ੍ਹ ਤੋਂ ਇਕ ਨੌਜੁਆਨ ਜੋੜੀ ਵਲੋਂ ਪ੍ਰਕਾਸ਼ਤ ਕੀਤਾ ਜਾਂਦਾ ‘ਯੰਗ ਸਿੱਖ’, ਸਾਰੇ ਪੰਜਾਬੀ ਪਰਚਿਆਂ ’ਚੋਂ ਸਰਬੋਤਮ ਹੈ।’’
ਕੁੱਝ ਤਕਨੀਕੀ ਕਾਰਨਾਂ ਕਰ ਕੇ ਯੰਗ ਸਿੱਖ ਦਾ ਨਾਂ ‘ਪੰਜ ਪਾਣੀ’ ਕਰ ਦਿਤਾ ਗਿਆ ਜਿਸ ਦੀ ਵਿਕਰੀ ਤਾਂ ਰੀਕਾਰਡ-ਤੋੜ ਹੋ ਗਈ ਪਰ ਇਸ਼ਤਿਹਾਰ ਲੈਣ ਦੀ ਜਾਚ ਨਾ ਆਉਂਦੀ ਹੋਣ ਕਰ ਕੇ, ਘਾਟਾ ਪਾ ਕੇ ਅਖ਼ੀਰ 1982 ਵਿਚ ਇਸ ਨੂੰ ਬੰਦ ਕਰਨਾ ਪਿਆ। ਤਜਰਬੇ ਤੋਂ ਸਿੱਖ ਕੇ, 1986 ਵਿਚ ਜਗਜੀਤ ਪਬਲਿਸ਼ਿੰਗ ਕੰਪਨੀ ਲਿਮਿਟਡ ਦੀ ਨੀਂਹ ਰੱਖੀ ਗਈ ਤੇ ਕਰਜ਼ਾ ਚੁਕ ਕੇ 2 ਕਰੋੜ ਦੀ ਅਪਣੀ ਪ੍ਰੈੱਸ ਲਗਾ ਲਈ ਜੋ ਬਾਜ਼ਾਰ ਦਾ ਕੰਮ ਕਰ ਕੇ ਚੰਗੀ ਕਮਾਈ ਕਰਨ ਲੱਗ ਪਈ।