ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਸਿੱਖਾਂ ਦੇ ਹਕੂਕਾਂ ਲਈ ਲੜਨ ਵਾਲੇ 'ਭਾਈ ਜਸਵੰਤ ਸਿੰਘ ਖਾਲੜਾ'
Published : Sep 6, 2021, 9:22 am IST
Updated : Sep 6, 2021, 9:22 am IST
SHARE ARTICLE
 Bhai Jaswant Singh Khalra
Bhai Jaswant Singh Khalra

ਪੰਜਾਬ ਨੇ 1980 ਤੋਂ ਬਾਅਦ ਕਾਲੇ ਦੌਰ ਦਾ ਲੰਬਾ ਸਮਾਂ ਅਪਣੇ ਪਿੰਡੇ 'ਤੇ ਹੰਢਾਇਆ, ਇਸ ਕਾਲੇ ਦੌਰ ਵਿਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਬੇਮੌਤੇ ਮਾਰ ਦਿਤਾ ਗਿਆ।

 

ਪੰਜਾਬ ਨੇ 1980 ਤੋਂ ਬਾਅਦ ਕਾਲੇ ਦੌਰ ਦਾ ਲੰਬਾ ਸਮਾਂ ਅਪਣੇ ਪਿੰਡੇ 'ਤੇ ਹੰਢਾਇਆ, ਇਸ ਕਾਲੇ ਦੌਰ ਵਿਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਬੇਮੌਤੇ ਮਾਰ ਦਿਤਾ ਗਿਆ। ਇਸ ਦੌਰਾਨ ਕੁੱਝ ਅਜਿਹੇ ਸਿੱਖ ਯੋਧੇ ਵੀ ਸਨ, ਜਿਨ੍ਹਾਂ ਨੇ ਅਪਣੇ ਤਰੀਕੇ ਨਾਲ ਇਸ ਜ਼ੁਲਮ ਦਾ ਸਾਹਮਣਾ ਕੀਤਾ ਅਤੇ ਇਨਸਾਫ਼ ਲੈਣ ਲਈ ਲੰਬੀ ਜੱਦੋ ਜਹਿਦ ਕੀਤੀ। ਭਾਈ ਜਸਵੰਤ ਸਿੰਘ ਖਾਲੜਾ ਵੀ ਇਕ ਅਜਿਹੇ ਹੀ ਸਿੱਖ ਯੋਧੇ ਸਨ, ਜਿਨ੍ਹਾਂ ਨੇ ਇਸ ਕਾਲੇ ਦੌਰ ਵਿਚ ਸਿੱਖਾਂ ਦੇ ਹੱਕਾਂ ਦੀ ਲੜਾਈ ਲੜੀ। ਆਓ ਅੱਜ ਤੁਹਾਨੂੰ ਇਸ ਮਾਣਮੱਤੀ ਸਖ਼ਸ਼ੀਅਤ ਬਾਰੇ ਜਾਣੂ ਕਰਵਾਉਂਦੇ ਹਾਂ।

ਭਾਈ ਜਸਵੰਤ ਸਿੰਘ ਖਾਲੜਾ ਨੂੰ ਜੇ ਅਸੀਂ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲਾ ਕਹਿ ਦਈਏ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਤਰਨਤਾਰਨ ਦੇ ਪਿੰਡ ਖਾਲੜਾ ਵਿਚ 1952 ਵਿਚ ਜਨਮੇ ਜਸਵੰਤ ਸਿੰਘ ਖਾਲੜਾ ਨੇ 1984 ਦੀ ਸਿੱਖ ਨਸਲਕੁਸ਼ੀ ਦਾ ਅਪਰੇਸ਼ਨ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਅਪਣੇ ਅੱਖੀਂ ਤੱਕਿਆ ਸੀ।ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਉਹ ਕਾਰਕੁੰਨ ਸਨ।

ਹੋਰ ਵੀ ਪੜ੍ਹੋ:ਦਿੱਲੀ: ਟਰੈਕਟਰ ਪਰੇਡ ਦੌਰਾਨ ਲਾਪਤਾ ਹੋਇਆ ਨੌਜਵਾਨ ਸਾਢੇ ਸੱਤ ਮਹੀਨਿਆਂ ਬਾਅਦ ਪਰਤਿਆ ਘਰ

Jaswant Singh Khalra
Jaswant Singh Khalra

 

ਜਿਨ੍ਹਾਂ ਨੇ ਪੰਜਾਬ ਵਿਚ ਖਾੜਕੂਵਾਦ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜੱਗ ਜ਼ਾਹਰ ਕੀਤਾ ਸੀ। ਦਰਅਸਲ ਭਾਈ ਖਾਲੜਾ ਨੇ ਪੰਜਾਬ ਵਿਚ ਖਾੜਕੂਵਾਦ ਦੌਰਾਨ ਜੂਨ 1984 ਤੋਂ ਲੈ ਕੇ ਦਸੰਬਰ 1994 ਦੌਰਾਨ ਮਾਰੇ ਗਏ ਪੰਜਾਬੀਆਂ ਦੀਆਂ 6017 ਅਣਪਛਾਤੀਆਂ ਲਾਸ਼ਾਂ ਦਾ ਵੇਰਵਾ ਤਿਆਰ ਕੀਤਾ ਸੀ, ਜੋ ਅੰਮ੍ਰਿਤਸਰ, ਪੱਟੀ ਅਤੇ ਤਰਨਤਾਰਨ ਦੇ ਸਿਵਿਆਂ ਤੋਂ ਇਕੱਠਾ ਕੀਤਾ ਗਿਆ ਸੀ। ਸਿਵਿਆਂ ਵਿਚ ਇਕ ਰਜਿਸਟਰ ਹੁੰਦਾ ਹੈ, ਜਿਸ ਵਿਚ ਲਾਸ਼ ਦਾ ਨਾਂ, ਪਿੰਡ ਦਾ ਨਾਂ, ਪਿਤਾ ਦਾ ਨਾਂ, ਉਮਰ, ਅੰਮ੍ਰਿਤਧਾਰੀ ਜਾਂ ਮੋਨਾ ਆਦਿ ਸਾਰਾ ਵੇਰਵਾ ਦਰਜ ਹੁੰਦਾ ਹੈ, ਪਰ ਇਨ੍ਹਾਂ ਵਿਚੋਂ ਕਈ ਲਾਸ਼ਾਂ ਦੇ ਪੁਖ਼ਤਾ ਪਤੇ ਉਨ੍ਹਾਂ ਦੇ ਹੱਥ ਲੱਗ ਗਏੇ। 

ਇਨ੍ਹਾਂ ਰਜਿਸਟਰਾਂ ਵਿਚ 6017 ਲਾਸ਼ਾਂ ਦੇ ਕਾਲਮ ਨਾਲ ਹੋਰ ਜਾਣਕਾਰੀ ਵਿਚ ਕਿਸ ਪੁਲਿਸ ਨੇ ਮੁਕਾਬਲਾ ਬਣਾ ਕੇ ਮਾਰਿਆ ਅਤੇ ਕਿਹੜਾ ਪੁਲਿਸ ਮੁਲਾਜ਼ਮ ਕਿੰਨੀਆਂ ਲਾਸ਼ਾਂ ਲੈ ਕੇ ਆਇਆ, ਇਹ ਵੀ ਦਰਜ ਕੀਤਾ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਦੇ ਸਸਕਾਰ ਕੀਤਾ ਗਿਆ ਸੀ। ਜਾਨ 'ਤੇ ਖੇਡ ਕੇ ਭਾਈ ਜਸਵੰਤ ਸਿੰਘ ਖਾਲੜਾ ਨੇ ਇਹ ਹੈਰਾਨੀਜਨਕ ਅੰਕੜੇ ਇਕੱਠੇ ਕਰਕੇ ਅਦਾਲਤ ਵਿਚ ਪੇਸ਼ ਕਰ ਦਿਤੇ ਸਨ। ਪਰ ਅਫ਼ਸੋਸ ਕਿ ਅਦਾਲਤ ਨੇ ਇਸ 'ਤੇ ਸੁਣਵਾਈ ਤੋਂ ਇਨਕਾਰ ਕਰ ਦਿਤਾ।

 

Jaswant Singh KhalraJaswant Singh Khalra

ਭਾਈ ਖਾਲੜਾ ਨੇ ਦੇਸ਼ ਵਿਚੋਂ ਇਨਸਾਫ਼ ਨਾ ਮਿਲਦਾ ਦੇਖ ਸਾਰਾ ਰਿਕਾਰਡ ਕੈਨੇਡਾ ਦੀ ਪਾਰਲੀਮੈਂਟ ਵਿਚ ਜਮ੍ਹਾਂ ਕਰ ਦਿਤਾ। ਇਨ੍ਹਾਂ ਵੇਰਵਿਆਂ ਨੂੰ ਲੈ ਕੇ ਭਾਈ ਖਾਲੜਾ ਦੀ ਪੰਜਾਬ ਦੇ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨਾਲ ਬਹਿਸ ਵਿਚ ਹੋਈ ਸੀ, ਪਰ ਭਾਈ ਖਾਲੜਾ ਦਾ ਇਕੋ ਸਵਾਲ ਸੀ ਕਿ ਪੁਲਿਸ ਨੇ ਇੰਨੇ ਨੌਜਵਾਨ ਕਿਸ ਆਧਾਰ 'ਤੇ ਅਤੇ ਕਿਉਂ ਖ਼ਤਮ ਕੀਤੇ?

ਜਿਵੇਂ ਹੀ ਲਾਸ਼ਾਂ ਦੇ ਮੁੱਦੇ ਨੂੰ ਲੈ ਕੇ ਭਾਈ ਖਾਲੜਾ ਦਾ ਨਾਮ ਸਾਹਮਣੇ ਆਇਆ ਓਵੇਂ ਹੀ ਭਾਈ ਖਾਲੜਾ ਦੀਆਂ ਮੁਸ਼ਕਲਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ, ਹੁਣ ਉਹ ਪੂਰੀ ਤਰ੍ਹਾਂ ਪੁਲਿਸ ਦੀ ਨਜ਼ਰ ਵਿਚ ਆ ਚੁੱਕੇ ਸਨ। ਦਰਅਸਲ ਪੰਜਾਬ ਪੁਲਿਸ ਭਾਈ ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ 'ਅਣਪਛਾਤੀਆਂ ਲਾਸ਼ਾਂ' ਦੇ ਸੱਚ 'ਤੇ ਪਰਦਾ ਪਾਇਆ ਜਾ ਸਕੇ।

 

Bhai Jaswant singh khalraBhai Jaswant singh khalra

 

ਆਖ਼ਰ 6 ਸਤੰਬਰ 1995 ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਅਤੇ ਭਾਈ ਖਾਲੜਾ ਨੂੰ ਉਨ੍ਹਾਂ ਦੇ ਘਰੋਂ ਜ਼ਬਰਦਸਤੀ ਚੁੱਕ ਕੇ ਲੈ ਗਈ। ਥਾਣਾ ਝਬਾਲ ਦੇ ਇਕ ਸੈੱਲ ਵਿਚ ਉਨ੍ਹਾਂ ਨੂੰ ਤਸੀਹੇ ਦਿਤੇ ਗਏ, ਪਰ ਪੁਲਿਸ ਦਾ ਤਸ਼ੱਦਦ ਭਾਈ ਖਾਲੜਾ ਨੂੰ ਸੱਚ ਤੋਂ ਪਿੱਛੇ ਨਹੀਂ ਹਟਾ ਸਕਿਆ। ਆਖ਼ਰਕਾਰ ਉਨ੍ਹਾਂ ਦੀ ਲਹੂ ਭਿੱਜੀ ਲਾਸ਼ ਨੂੰ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿਤੀ ਗਈ।

ਸੀਬੀਆਈ ਨੇ ਖਾਲੜਾ ਕੇਸ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਤਾਂ ਅਦਾਲਤ ਨੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾਵਾਂ ਦਿਤੀਆਂ।ਭਾਈ ਖਾਲੜਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੀ ਉਨ੍ਹਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅੱਜ ਵੀ ਭਾਈ ਖਾਲੜਾ ਦੇ ਸੰਘਰਸ਼ ਨੂੰ ਲੈ ਕੇ ਅੱਗੇਵਧ ਰਹੇ ਹਨ। ਭਾਈ ਖਾਲੜਾ ਸਿੱਖਾਂ ਦੇ ਹਕੂਕਾਂ ਲਈ ਲੜਨ ਵਾਲੇ ਇਕ ਯੋਧੇ ਸਨ। ਸਿੱਖ ਕੌਮ ਲਈ ਉਨ੍ਹਾਂ ਦੇ ਸੰਘਰਸ਼ ਨੂੰ ਕਦੇ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਹੈ।

ਹੋਰ ਵੀ ਪੜ੍ਹੋ: ਅਮਰੀਕਾ ਦੇ ਫਲੋਰੀਡਾ 'ਚ ਹੋਈ ਗੋਲੀਬਾਰੀ, ਮਾਂ-ਧੀ ਸਮੇਤ ਚਾਰ ਲੋਕਾਂ ਦੀ ਮੌਤ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement