ਜੇ ਰਿਕਸ਼ੇ ਵਾਲਾ (ਰਾਜਬੀਰ ਸਿੰਘ) ਦਸਵੰਧ ਦੇ ਸਕਦਾ ਹੈ ਤਾਂ ਬਾਕੀ ਸਾਰੇ ਪਾਠਕ ਕਿਉਂ ਨਹੀਂ? 
Published : Jul 8, 2019, 1:30 am IST
Updated : Jul 8, 2019, 1:30 am IST
SHARE ARTICLE
Ucha Dar Babe Nanak Da
Ucha Dar Babe Nanak Da

ਲਉ ਮੇਰੇ ਵਲੋਂ 50 ਹਜ਼ਾਰ (ਨਾ ਮੋੜੇ ਜਾਣ ਯੋਗ)

ਸੱਭ ਤੋਂ ਪਹਿਲਾਂ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੋਢੀਆਂ ਪ੍ਰਤੀ ਵਾਹਿਗੁਰੂ ਅੱਗੇ ਜੋਦੜੀ ਕਰਦਾ ਹਾਂ ਕਿ ਪ੍ਰਮਾਤਮਾ ਇਨ੍ਹਾਂ ਰੱਬੀ ਰੂਹਾਂ ਨੂੰ ਸਦਾ ਤੰਦਰੁਸਤੀਆਂ ਬੁਖ਼ਸ਼ੇ ਤੇ ਇਹ ਅਪਣੇ ਹੱਥੀਂ ਇਸ ਦੁਨੀਆਂ ਦੇ ਅਜੂਬੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਸੰਪੂਰਨ ਕਰ ਕੇ ਬਾਬੇ ਨਾਨਕ ਦੇ 'ਪ੍ਰਕਾਸ਼ ਪੁਰਬ' ਤੇ ਲੋਕਾਂ ਨੂੰ ਸਮਰਪਣ ਕਰ ਕੇ ਖ਼ੁਸ਼ੀਆਂ ਪ੍ਰਾਪਤ ਕਰਨ। ਮੇਰੀ ਕਾਫ਼ੀ ਸਮੇਂ ਤੋਂ ਤਮੰਨਾ ਸੀ ਕਿ ਮੈਂ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਵਲੋਂ ਅਰੰਭੇ ਦੁਨੀਆਂ ਦੇ ਅਜੂਬੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਦਰਸ਼ਨ ਕਰਾਂ।

Rajbir SinghRajbir Singh

ਸੋ ਮਈ 2019 ਵਿਚ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਤੁਹਾਡੇ ਵਲੋਂ ਹਰ ਹਫ਼ਤੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਸਬੰਧੀ ਲਿਖੇ ਲੇਖਾਂ ਦੇ ਅਸਰ ਨੇ ਮੇਰਾ ਮਨ ਝੰਜੋੜਿਆ ਕਿ 'ਇਕ ਰਿਕਸ਼ਾ ਚਲਾਉਣ ਵਾਲਾ' ਅਪਣਾ ਦਸਵੰਧ ਕੱਢ ਕੇ ਬਾਬੇ ਨਾਨਕ ਦੇ ਅਜੂਬੇ ਲਈ ਦੇ ਸਕਦਾ ਹੈ ਤਾਂ, ਤੂੰ ਤਾਂ ਮਨਾ ਸਰਕਾਰੀ ਨੌਕਰੀ ਕਰਦਾ ਹੈਂ, ਤੂੰ ਵੀ ਕਿਸੇ ਖ਼ੁਸ਼ੀ ਦਾ ਬਹਾਨਾ ਲੈ ਕੇ ਬਾਬੇ ਨਾਨਕ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ।

ਸੋ ਮੈਂ ਅਪਣੀ ਧੀ ਜਸਪਿੰਦਰ ਕੌਰ ਵਲੋਂ (+2) ਮੈਡੀਕਲ ਸੀ.ਬੀ.ਐਸ.ਈ ਬੋਰਡ ਵਿਚੋਂ 482/500 ਜਿਹੜੇ 96.4 ਫ਼ੀ ਸਦੀ ਨੰਬਰ ਬਣਦੇ ਹਨ, ਪ੍ਰਾਪਤ ਕਰਨ ਦੀ ਖ਼ੁਸ਼ੀ ਵਿਚ ਨਾ ਮੋੜਨ ਯੋਗ (ਚੈੱਕ ਨੰ. 909709-152002302-005692 ਰਾਹੀਂ) ਪੰਜਾਹ ਹਜ਼ਾਰ ਰੁਪਏ ਅਰਪਨ ਕਰ ਰਿਹਾ ਹਾਂ। ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ 'ਉੱਚਾ ਦਰ ਬਾਬੇ ਨਾਨਕ ਦਾ' ਤੁਹਾਡੀ ਸਰਪ੍ਰਸਤੀ ਹੇਠ ਅਤੇ 'ਰੋਜ਼ਾਨਾ ਸਪੋਕਸਮੈਨ', ਸਤਿਕਾਰ ਯੋਗ ਭੈਣ ਨਿਮਰਤ ਦੀ ਅਗਵਾਈ ਵਿਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ।
-ਰਜਿੰਦਰ ਪਾਲ ਸਿੰਘ ਪੁੱਤਰ ਸ. ਗੁਰਬਚਨ ਸਿੰਘ, ਜਲਾਲਾਬਾਦ, 
ਸੰਪਰਕ : 94176-20021

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement