Special article : ਨਾ ਲਾਉ ਪਰਾਲੀ ਨੂੰ ਅੱਗ ?

By : BALJINDERK

Published : Oct 7, 2024, 9:51 am IST
Updated : Oct 7, 2024, 10:00 am IST
SHARE ARTICLE
file photo
file photo

Special article : ਨਾ ਲਾਉ ਪਰਾਲੀ ਨੂੰ ਅੱਗ ?

Special article : ਕੁਦਰਤ ਹੀ ਰੱਬ ਹੈ। ਪ੍ਰਮਾਤਮਾ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ ਹੈ। ਸਵੇਰੇ ਉਠਦਿਆਂ ਹੀ ਅਸੀਂ ਪੰਛੀਆਂ ਦੀਆਂ ਚਹਿਚਹਾਉਣ ਦੀਆਂ ਆਵਾਜ਼ਾਂ ਸੁਣਦੇ ਹਾਂ। ਪੈਸੇ ਦੀ ਹੋੜ ਕਾਰਨ ਮਨੁੱਖ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹੈ। ਕੁਦਰਤ ਵਾਰ-ਵਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ। ਪਰ ਇਨਸਾਨ ਸਮਝ ਨਹੀਂ ਰਿਹਾ। ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਕਈ ਥਾਵਾਂ ’ਤੇ ਨਾੜ ਨੂੰ ਸਾੜਨ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਅਤੇ ਉਥੋਂ ਦੇ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਵੀ ਕੀਤੀ ਹੈ। ਕਿਸੇ ਸਮੇਂ ਕਿਸਾਨ ਦਾਤੀ ਨਾਲ ਹੀ ਫ਼ਸਲਾਂ ਦੀ ਕਟਾਈ ਕਰਦੇ ਸਨ।

ਅੱਜਕਲ ਮਸ਼ੀਨਾਂ (ਕੰਬਾਈਨਾਂ) ਰਾਹੀਂ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ। ਹਰ ਸਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ ਜਾਂਦੈ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ। ਪਹਿਲਾਂ ਹਰ ਪਿੰਡ ’ਚ ਪਸ਼ੂ ਹੁੰਦੇ ਸਨ। ਪਸ਼ੂਆਂ ਲਈ ਚਾਰਾ ਇਕੱਠਾ ਕੀਤਾ ਜਾਂਦਾ ਸੀ। ਅੱਜ ਖੇਤੀ ਦਾ ਵੀ ਮਸ਼ੀਨੀਕਰਨ ਹੋ ਚੁੱਕਾ ਹੈ। ਪਸ਼ੂਆਂ ਦੀ ਤਾਦਾਦ ਲਗਾਤਾਰ ਘਟਦੀ ਜਾ ਰਹੀ ਹੈ। ਕੋਰੋਨਾ ਕਾਲ ’ਚ ਵਾਤਾਵਰਣ ਪੂਰੀ ਤਰ੍ਹਾਂ ਸਾਫ਼ ਹੋ ਗਿਆ ਸੀ। ਪਰ ਇਨਸਾਨ ਨਹੀਂ ਸਮਝਿਆ। ਫ਼ੈਕਟਰੀਆਂ ਦੀ ਰਹਿੰਦ-ਖੂਹਿੰਦ ਨੂੰ ਦਰਿਆਵਾਂ ’ਚ ਸੁੱਟਿਆ ਜਾ ਰਿਹਾ ਹੈ। ਦਰਿਆ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਫ਼ੈਕਟਰੀਆਂ ਦੀਆਂ ਚਿਮਨੀਆਂ ’ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਵੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। 

ਅਕਤੂਬਰ ਤੇ ਨਵੰਬਰ ਦੇ ਅੱਧ ਮਹੀਨੇ ਤਕ ਪੰਜਾਬ-ਹਰਿਆਣਾ ਦੇ ਖੇਤ ਅੱਗ ਹਵਾਲੇ ਕਰ ਦਿਤੇ ਜਾਂਦੇ ਹਨ। ਧੂੰਏਂ ਕਾਰਨ ਲੋਕ ਫ਼ੇਫ਼ੜਿਆਂ ਤੇ ਦਿਲ ਦੇ ਮਰੀਜ਼ ਬਣ ਜਾਂਦੇ ਹਨ। ਖੇਤਾਂ ’ਚੋਂ ਉਠ ਰਹੇ ਧੂੰਏਂ ਕਾਰਨ ਸੜਕ ਹਾਦਸੇ ਹੋ ਜਾਂਦੇ ਹਨ। ਸੜਕਾਂ ’ਤੇ ਧੂੰਆਂ ਹੀ ਧੂੰਆਂ ਪਸਰ ਜਾਂਦਾ ਹੈ। ਅੱਗ ਕਾਰਨ ਖੇਤਾਂ ’ਚ ਖੜੇ ਹਰੇ ਭਰੇ ਦਰੱਖ਼ਤ ਵੀ ਸੜ ਜਾਂਦੇ ਹਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਮਿੱਤਰ ਕੀੜੇ ਤੇ ਜੀਵ-ਜੰਤੂ ਵੀ ਸੜ ਜਾਂਦੇ ਹਨ। ਜ਼ਮੀਨ ਦੀ ਉਪਜਾਊ-ਸ਼ਕਤੀ ਘੱਟ ਜਾਂਦੀ ਹੈ। ਪੋਸ਼ਟਿਕ ਤੱਤ ਵੀ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ।  ਕੇਂਦਰ ਤੇ ਸੂਬਾ ਸਰਕਾਰ ਦੋਵੇਂ ਹੀ ਪਰਾਲੀ ਦਾ ਹੱਲ ਲੱਭਣ ਵਿਚ ਨਾਕਾਮ ਸਿੱਧ ਹੋਈਆਂ ਹਨ। ਚਾਰ ਕੁ ਸਾਲ ਪਹਿਲਾਂ ਪੰਜਾਬ ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਅਜੇ ਤਕ ਇਹ ਮੁਆਵਜ਼ਾ ਕਿਸਾਨਾਂ ਤਕ ਨਹੀਂ ਪਹੁੰਚਿਆ।

ਕੁੱਝ ਮਾਹਰਾਂ ਮੁਤਾਬਕ ਪਰਾਲੀ ਤੋਂ ਗੱਤਾ ਬਣਾਉਣ ਦੇ ਸਫ਼ਲ ਤਜਰਬੇ ਹੋਏ ਹਨ। ਹਾਲਾਂਕਿ ਗੱਤਾ ਬਣਾਉਣ ਲਈ ਕਿੰਨੇ ਹੀ ਰੁੱਖਾਂ ਦੀ ਲਗਾਤਾਰ ਕਟਾਈ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਟੀ ਰਾਹੀਂ ਸਮਾਰਟ ਸੀਡਰ, ਹੈਪੀ ਸੀਡਰ ਮਸ਼ੀਨਾਂ ਤਿਆਰ ਕੀਤੀਆਂ ਹਨ ਜੋ ਖੇਤ ’ਚ ਹੀ ਪਰਾਲੀ ਨੂੰ ਵਾਹ ਦੇਣ। ਪੰਜਾਬ ਸਰਕਾਰ ਨੇ ਸਬਸਿਡੀ ਤੇ ਕਿਸਾਨਾਂ ਨੂੰ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਹਨ। ਛੋਟੇ ਕਿਸਾਨ ਇਹ ਮਸ਼ੀਨਾਂ ਨਹੀਂ ਖ਼ਰੀਦ ਸਕਦੇ, ਚੰਗਾ ਹੋਵੇ ਜੇ ਸਰਕਾਰਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇ ਦੇਵੇ ਤਾਂ ਜੋ ਉਹ ਪਰਾਲੀ ਨੂੰ ਅੱਗ ਨਾ ਲਾਉਣ। ਜੁਰਮਾਨਾ ਤੇ ਸਜ਼ਾ ਕੋਈ ਮਸਲੇ ਦਾ ਹੱਲ ਨਹੀਂ ਹੈ।

ਸੰਜੀਵ ਸਿੰਘ ਸੈਣੀ, ਮੋਹਾਲੀ। ਮੋਬਾ : 78889-66168

(For more news apart from Do not set the straw on fire  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement