ਕੋਮਾਂਤਰੀ ਮਹਿਲਾ ਦਿਵਸ ਤੇ ਗੁਲਾਬ ਕੌਰ ਦੇ ਜੀਵਨ ਤੇ ਇਕ ਝਾਤ
Published : Mar 8, 2019, 10:49 am IST
Updated : Mar 8, 2019, 10:49 am IST
SHARE ARTICLE
Bibi Gulab Kaur
Bibi Gulab Kaur

ਗੁਲਾਬ ਕੌਰ ਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲੇ੍ਹ੍ ਦੇ ਪਿੰਡ ਬਖਸ਼ੀ.......

ਗੁਲਾਬ ਕੌਰ ਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲੇ੍ਹ੍ ਦੇ ਪਿੰਡ ਬਖਸ਼ੀਵਾਲਾ ਵਿਚ ਲਗਭਗ 1890 ਜਨਮ ਹੋਇਆ ਸੀ ਗੁਲਾਬ ਕੌਰ ਮਾਨ ਸਿੰਘ ਨਾਲ ਵਿਆਹੀ ਹੋਈ ਸੀ। ਮਨੀਲਾ ਵਿਚ ਗੁਲਾਬ ਕੌਰ ਗ਼ਦਰ ਪਾਰਟੀ ਨਾਲ ਜੁੜੀ ਹੋਈ ਸੀ ਜੋ ਕਿ ਸਿੱਖ-ਪੰਜਾਬੀ ਅਰਥਚਾਰੇ ਦੁਆਰਾ ਸਥਾਪਿਤ ਕੀਤੀ ਗਈ ਸੀ। ਗੁਲਾਬ ਕੌਰ ਨੇ ਪਾਰਟੀ ਦੇ ਪਿ੍ਰ੍ਟਿੰਗ ਪੈ੍ਰ੍ੱਸ ਵਿਚ ਹਿੱਸਾ ਲਿਆ।

Gulab KaurBibi Gulab Kaur

 ਉਹ ਆਪਣੇ ਨਾਲ ਦੇ ਗ਼ਦਰੀ ਸਾਥੀਆਂ ਦੇ ਸਤਿਕਾਰ ਦੀ ਹਮੇਸ਼ਾ ਪਾਤਰ ਰਹੀ। ਗ਼ਦਰੀ ਗੁਲਾਬ ਕੌਰ ਜ਼ੋਸ਼ੀਲੇ ਭਾਸ਼ਣਾਂ ਦੇ ਨਾਲ-ਨਾਲ ਆਪਣੀ ਸੁਰੀਲੀ ਤੇ ਜ਼ੋਸ਼ੀਲੀ ਆਵਾਜ਼ ’ਚ ਗ਼ਦਰ ਦੀ ਗੂੰਜ ਵਿਚੋਂ ਕਵਿਤਾਵਾਂ ਪੜ੍ਹ੍ ਕੇ ਵੀ ਸੁਣਾਉਂਦੀ। ਆਪਣੇ ਜ਼ੋਸ਼ੀਲੇ ਭਾਸ਼ਣਾਂ ਦੌਰਾਨ ਉਹ ਡਰਪੋਕ ਤੇ ਦੁਚਿੱਤੀ ’ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਖੱਬੇ ਹੱਥ ਵਿਚੋਂ ਵੰਗਾਂ ਉਤਾਰ ਕੇ ਲਲਕਾਰਦੀ ਕਿ ਇਹ ਚੂੜੀਆਂ ਪਾ ਕੇ ਘਰ ਬੈਠ ਜਾਵੋ। ਅਸੀਂ ਤੀਵੀਆਂ ਤੁਹਾਡੀ ਥਾਂ ਲੜਾਂਗੀਆਂ।

ਇਸ ਤਰਾ੍ਹ੍ਂ ਉਹ ਕਮਜ਼ੋਰ ਦਿਲਾਂ ’ਚ ਨਿਡਰਤਾ ਦੀ ਇਕ ਨਵੀਂ ਰੂਹ ਫੂਕ ਦਿੰਦੀ। ਦੇਸ਼ ਪਰਤ ਕੇ ਘਰ ਨੂੰ ਅਲਵਿਦਾ ਕਹਿਣ ਵਾਲੀ ਉਹ ਸੰਗਰਾਮਣ ਪਾਰਟੀ ਲਈ ਅਣਥੱਕ ਕੰਮ ਕਰਦੀ ਤੇ ਕਿਸੇ ਵੀ ਤਰ੍ਹਾਂ ਦੇ ਸ਼ੱਕ ਤੋਂ ਬਚਾਅ ਲਈ ਪੁਲੀਸ ਰਿਕਾਰਡ ਵਿਚ ਉਸ ਨੇ ਆਪਣਾ ਨਾਂ ਜੀਵਨ ਸਿੰਘ ਦੀ ਪਤਨੀ ਵਜੋਂ ਦਰਜ ਕਰਵਾਇਆ। ਗ਼ਦਰੀਆਂ ਦੇ ਸੁਨੇਹੇ ਇਧਰ-ਉਧਰ ਪਹੁੰਚਾਉਣ ਤੇ ਪੁਲੀਸ ਤੋਂ ਬਚ ਕੇ ਨਿਕਲ ਜਾਣ ਲਈ ਉਹ ਭੇਸ ਬਦਲਣ ਵਿਚ ਮਾਹਿਰ ਸੀ।

Gulab KaurBibi Gulab Kaur

ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ਗ਼ਦਰੀ ਗੁਲਾਬ ਕੌਰ ਦਾ ਮੁੱਖ ਕਾਰਜ ਖੇਤਰ ਸੀ। ਜਿੱਥੇ ਉਹ ਗੁਪਤ ਮੀਟਿੰਗਾਂ ਵਿਚ ਸ਼ਾਮਲ ਹੁੰਦੀ ਤੇ ਗ਼ਦਰ ਪਾਰਟੀ ਦਾ ਪ੍ਰ੍ਚਾਰ ਕਰਨ ਲਈ ਗ਼ਦਰ ਸਾਹਿਤ ਵੀ ਵੰਡਦੀ। ਉਸ ਦੁਆਰਾ ਗ਼ਦਰੀਆਂ ਨੂੰ ਪੁਲੀਸ ਤੋਂ ਬਚਾਉਣ ਦੇ ਅਨੇਕਾਂ ਕਿੱਸੇ ਸੁਣਨ ਨੂੰ ਮਿਲਦੇ ਹਨ। ਗ਼ਦਰੀ ਗੁਲਾਬ ਕੌਰ ਅੰਮਿ੍ਰ੍ਤਸਰ ਤੇ ਲਾਹੌਰ ਵਿਚ ਗ਼ਦਰ ਪਾਰਟੀ ਦੇ ਮੁੱਖ ਦਫ਼ਤਰ ਦਾ ਕੰਮਕਾਰ ਕਰਦੀ ਰਹੀ।

ਗ਼ਦਰ ਦੇ ਫੇਲ੍ਹ੍ ਹੋ ਜਾਣ ’ਤੇ ਗੁਲਾਬ ਕੌਰ ਪਿੰਡ ਕੋਟਲਾ ਨੌਧ ਸਿੰਘ ਆ ਕੇ ਰਹਿਣ ਲੱਗੀ ਤੇ ਹੁਸ਼ਿਆਰਪੁਰ ਦੇ ਪਿੰਡਾਂ ਵਿਚ ਗ਼ਦਰ ਪਾਰਟੀ ਦਾ ਪ੍ਰ੍ਚਾਰ ਕਰਨ ਲੱਗੀ ਜਿੱਥੇ ਹਰਿਆਣਾ ਦੀ ਪੁਲੀਸ ਨੇ ਉਸ ਨੂੰ ਗਿ੍ਰ੍ਫ਼ਤਾਰ ਕਰਕੇ ‘‘ਹਿੰਦ ਸੁਰੱਖਿਆ ਕਾਨੂੰਨ’’ ਤਹਿਤ ਬਿਨਾਂ ਮੁਕੱਦਮਾ ਚਲਾਏ ਜੇਲ੍ਹ੍ ਬੰਦ ਕਰ ਦਿੱਤਾ। 27 ਸਤੰਬਰ 1916 ਨੂੰ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਤੇ 1931 ਤੱਕ ਪੁਲੀਸ ਦੀ ਨਿਗਰਾਨੀ ਹੇਠ ਉਸ ਨੂੰ ਜੂਹਬੰਦ ਕਰ ਦਿੱਤਾ ਗਿਆ। ਇੱਥੇ ਨਜ਼ਰਬੰਦੀ ਹੇਠ ਰਹਿੰਦਿਆਂ ਉਹ ਮਹਾਨ ਸੰਗਰਾਮਣ 1941 ਵਿਚ ਇਸ ਦੁਨੀਆਂ ਤੋਂ ਵਿਦਾ ਹੋ ਗਈ।
 

ਉਹ ਕਈ ਹੋਰ ਇਨਕਲਾਬੀ ਕਪੂਰਥਲਾ, ਹੁਸ਼ਿਆਰਪੁਰ ਅਤੇ ਜਲੰਧਰ ਦੇ ਪਿੰਡਾਂ ਲਈ ਸਰਗਰਮ ਰਹਿੰਦੇ ਸਨ ਅਤੇ ਦੇਸ਼ ਦੀ ਸੁਤੰਤਰਤਾ ਲਈ ਜਨਤਾ ਨੂੰ ਗਤੀਸ਼ੀਲ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਦੇ ਸਨ। ਉਸ ਨੂੰ ਬਿ੍ਰ੍ਟਿਸ਼-ਭਾਰਤ ਵਿਚ ਅਤੇ ਲਾਹੌਰ ਵਿਚ ਜੋ ਕਿ ਮੌਜੂਦਾ ਸਮੇਂ ਵਿਚ ਪਾਕਿਸਤਾਨ ਵਿਚ ਹੈ, ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।ਇੱਥੇ ਨਜ਼ਰਬੰਦੀ ਹੇਠ ਰਹਿੰਦਿਆਂ ਉਹ ਮਹਾਨ ਸੰਗਰਾਮਣ 1941 ਵਿਚ ਇਸ ਦੁਨੀਆਂ ਤੋਂ ਵਿਦਾ ਹੋ ਗਈ। 

ਪਾਕਿਸਤਾਨ 2014 ਵਿਚ ਪ੍ਰ੍ਕਾਸ਼ਿਤ  ਕੇਸਰ ਸਿੰਘ ਦੁਆਰਾ ਲਿਖੀ ਪੰਜਾਬੀ ਵਿਚ 'ਗ਼ਦਰ ਦੀ ਧੀ ਗੁਲਾਬ ਕੌਰ' ਦੀ ਰਚਨਾ ਗੁਲਾਬ ਕੌਰ ਦੇ ਬਾਰੇ ਵਿਚ ਉਪਲਬਧ ਇਕ ਕਿਤਾਬ ਵੀ ਮਿਲਦੀ ਹੈ। ਇਸ ਕਿਤਾਬ ਵਿਚ ਉਸ ਦੇ ਜੀਵਨ ਤੇ ਝਾਤ ਪਾਈ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement