
ਗਰਮੀਆਂ ਦੀ ਆਮਦ ਫਲਾਂ ਦੇ ਰਾਜੇ ਦੀ ਆਉਣ ਦਾ ਸੁਨੇਹਾ ਦਿੰਦੀ ਹੈ ਅਤੇ ਇਸ ਦਾ ਲਾਜ਼ੀਜ ਸਵਾਦ ਮੌਸਮ ਖ਼ਤਮ ਹੋਣ ਤੋਂ ਪਹਿਲਾਂ ਪਹਿਲਾਂ ਹਰ ਕੋਈ ਚਖ ਲੈਣਾ ਚਾਹੁੰਦੇ ਹਨ......
ਲਖਨਊ, (ਏਜੰਸੀ) : ਦਸ਼ਹਿਰੀ , ਚੌਸਾ, ਲੰਗੜਾ, ਸਫੈਦਾ, ਬੰਬਈਆ, ਬੰਗਲੌਰਾ, ਤੋਤਾਪਰੀ, ਗੁਲਾਬ ਖ਼ਾਸ, ਜਰਦਾਲੂ, ਫ਼ਜਲੀ, ਯੁੱਧ ਬਾਹਿਸ਼ਤ ਚੌਸਾ, ਨੀਲਮ, ਸੁਵਰਣ ਰੇਖਾ, ਬੰਗਨਪੱਲੀ, ਪੈਰੀ, ਮਲਗੋਵਾ, ਮੱਲਿਕਾ, ਅਲਫਾਂਸੋ, ਅੰਮ੍ਰਿਤਪਾਲੀ ਅਤੇ ਪਤਾ ਨਹੀਂ ਹੋ ਹੋ ਕਿਹੜਾ-ਕਿਹੜਾ, ਜਿੰਨੇ ਨਾਮ ਓਨੇ ਹੀ ਤਰ੍ਹਾਂ ਦਾ ਸਵਾਦ ਅਤੇ ਖ਼ੂਸ਼ਬੂ। ਗਰਮੀਆਂ ਦੀ ਆਮਦ ਫਲਾਂ ਦੇ ਰਾਜੇ ਦੀ ਆਉਣ ਦਾ ਸੁਨੇਹਾ ਦਿੰਦੀ ਹੈ ਅਤੇ ਇਸ ਦਾ ਲਾਜ਼ੀਜ ਸਵਾਦ ਮੌਸਮ ਖ਼ਤਮ ਹੋਣ ਤੋਂ ਪਹਿਲਾਂ ਪਹਿਲਾਂ ਹਰ ਕੋਈ ਚਖ ਲੈਣਾ ਚਾਹੁੰਦੇ ਹਨ।
totapuri mangoਉੱਤਰ ਪ੍ਰਦੇਸ਼ ਵਿਚ ਕਿੰਨੀ ਕਿਸਮ ਦੇ ਅੰਬਾਂ ਦੀ ਫ਼ਸਲ ਹੁੰਦੀ ਹੈ ਇਸ ਬਾਰੇ ਉਸ ਵੇਲੇ ਪਤਾ ਲੱਗੇਗਾ ਜਦੋਂ 23 ਅਤੇ 24 ਜੂਨ ਨੂੰ ਲਖਨਊ ਦੇ ਗੋਮਤੀਨਗਰ ਵਿਚ ਇੰਦਰਾ ਗਾਂਧੀ ਸੰਸਥਾਨ ਵਿਚ ਸੂਬਾ ਪੱਧਰੀ 'ਅੰਬ ਮੇਲਾ' ਲੱਗੇਗਾ। ਇਸ ਮੇਲੇ ਦੇ ਆਯੋਜਕ ਨੇ ਦਸਿਆ ਕਿ ਇਸ ਉਤਸਵ ਵਿਚ ਵੱਖ ਵੱਖ ਸੰਸਥਾਨਾਂ ਵਿਭਾਗਾਂ ਅਤੇ ਨਿਜੀ ਉਤਪਾਦਕਾਂ ਦੁਆਰਾ ਅੰਬਾਂ ਦੀਆਂ ਲਗਭਗ 700 ਪ੍ਰਜਾਤੀਆਂ ਦੇ ਨਮੂਨੇ ਪੇਸ਼ ਕੀਤੇ ਜਾਣਗੇ।
safida mangoਫੁਲਵਾੜੀ ਦੇ ਨਿਰਦੇਸ਼ਕ ਡਾ. ਆਰ. ਪੀ. ਸਿੰਘ ਨੇ ਦਸਿਆ ਕਿ ਉੱਤਰ ਪ੍ਰਦੇਸ਼ ਅੰਬ ਉਤਪਾਦਨ ਵਿਚ ਦੇਸ਼ ਦਾ ਮੋਹਰੀ ਸੂਬਾ ਹੈ। ਸੂਬੇ ਵਿਚ ਲਗਭਗ 40 ਤੋਂ 45 ਲੱਖ ਮੀਟਰਕ ਟਨ ਅੰਬਾਂ ਦਾ ਉਤਪਾਦਨ ਹੁੰਦਾ ਹੈ ਜੋ ਦੇਸ਼ ਦੇ ਕੁਲ ਉਤਪਾਦਨ 184 ਲੱਖ ਮੀਟਰਕ ਟਨ ਦਾ 23 ਫ਼ੀ ਸਦੀ ਬਣਦਾ ਹੈ । ਉਨ੍ਹਾਂ ਦਸਿਆ ਕਿ ਇਸ ਉਤਸਵ ਦਾ ਮਕਸਦ ਲੋਕਾਂ ਵਿਚ ਅੰਬਾਂ ਅਤੇ ਉਸ ਦੀਆਂ ਕਿਸਮਾਂ ਪ੍ਰਤੀ ਰੁਝਾਨ ਵਧਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਅੰਬ ਦੀ ਗੁਣਵੱਤਾਪੂਣ ਫ਼ਸਲ ਪੈਦਾ ਕਰਨ ਦੀ ਤਕਨੀਕ ਤੋਂ ਜਾਣੂ ਕਰਾਉਣਾ ਹੈ ।
dasheri mangoਸਿੰਘ ਨੇ ਕਿਹਾ ਕਿ ਅੰਬ ਉਤਸਵ ਵਿਚ ਅੰਬਾਂ ਦੀਆਂ ਵੱਖਰੀਆਂ ਕਿਸਮਾਂ ਦੀ ਨੁਮਾਇਸ਼ ਹੋਣ ਨਾਲ ਅੰਬ ਉਤਪਾਦਕ ਉਤਸਾਹਿਤ ਹੋਣਗੇ ਨਾਲ ਹੀ ਫੁਲਵਾੜੀ ਵਿਭਾਗ ਦੁਆਰਾ ਰਾਖਵਾਂ ਅਤੇ ਕੇਂਦਰੀ ਉਪੋਸ਼ਣ ਬਾਗ਼ਵਾਨੀ ਸੰਸਥਾਨ ਦੁਆਰਾ ਰਾਖਵਾਂ ਅਤੇ ਵਿਕਸਿਤ ਨਵੀਨਤਮ ਪ੍ਰਜਾਤੀਆਂ ਦਾ ਵੀ ਆਮ ਉਤਪਾਦਕਾਂ ਲਈ ਨੁਮਾਇਸ਼ ਕੀਤਾ ਜਾਵੇਗਾ ।
chausa mangoਉਨ੍ਹਾਂ ਦਸਿਆ ਕਿ ਇਸ ਉਤਸਵ ਦੌਰਾਨ ਇਕ ਗੋਸ਼ਠੀ ਕੀਤੀ ਜਾਵੇਗੀ ਜਿਸ ਵਿਚ ਅੰਬ ਉਤਪਾਦਕਾਂ ਨੂੰ ਨਵੀਆਂ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਮੌਕੇ ਅੰਬ ਉਤਪਾਦਕਾਂ/ ਖ਼ਰੀਦਣ ਵਾਲਿਆਂ/ਵਿਕਰੇਤਾਵਾਂ/ ਨਿਰਯਾਤਕਾਂ ਲਈ ਇਕ ਸਾਂਝਾ ਮੰਚ ਤਿਆਰ ਕੀਤਾ ਜਾਵੇਗਾ ਜਿਥੇ ਉਹ ਅਪਣੇ ਅਪਣੇ ਤਜਰਬੇ ਸਾਂਝੇ ਕਰ ਸਕਣਗੇ। ਅੱਜ ਅੰਬਾਂ ਦੇ ਰਾਜੇ ਦਾ ਰਾਜ ਪੂਰੀ ਦੁਨੀਆਂ ਵਿਚ ਚਲ ਰਿਹਾ ਹੈ ਤੇ ਇਸ ਦਾ ਰਾਜ ਕਿੰਨਾ ਵਿਸ਼ਾਲ ਹੈ ਇਸ ਬਾਰੇ ਪਤਾ ਇਸ 'ਅੰਬ ਮਹਾਂ ਉਤਸਵ' ਵਿਚ ਹੀ ਲੱਗੇਗਾ।