ਸਿੱਖ ਮੁੰਡਿਆਂ ਦੀ ਗ੍ਰਿਫ਼ਤਾਰੀ ਕੀ ਫੇਰ ਧੱਕਾਸ਼ਾਹੀ ਨੂੰ ਸੱਦਾ ਦੇ ਰਹੀ ਹੈ?
Published : Jul 11, 2020, 5:25 pm IST
Updated : Jul 11, 2020, 5:41 pm IST
SHARE ARTICLE
Sikh
Sikh

ਇਤਿਹਾਸ ਵੱਲ ਝਾਤ ਮਾਰੀਏ ਤਾਂ ਸਿੱਖਾਂ ਪ੍ਰਤੀ ਸਰਕਾਰ ਦਾ ਰਵਈਆ ਸਖ਼ਤ ਅਤੇ ਤਸ਼ੱਦਦ ਭਰਿਆ ਹੀ ਦੇਖਣ ਨੂੰ ਮਿਲਿਆ ਹੈ।

ਚੰਡੀਗੜ੍ਹ:  ਇਤਿਹਾਸ ਵੱਲ ਝਾਤ ਮਾਰੀਏ ਤਾਂ ਸਿੱਖਾਂ ਪ੍ਰਤੀ ਸਰਕਾਰ ਦਾ ਰਵਈਆ ਸਖ਼ਤ ਅਤੇ ਤਸ਼ੱਦਦ ਭਰਿਆ ਹੀ ਦੇਖਣ ਨੂੰ ਮਿਲਿਆ ਹੈ। ਚਾਹੇ ਉਹ ਸਾਬਕਾ ਡੀਜੀਪੀ ਰਹਿ ਚੁੱਕੇ ਸੁਮੇਧ ਸੈਣੀ ਵੱਲੋਂ ਬਲਵੰਤ ਸਿੰਘ ਮੁਲਤਾਨੀ ਨੂੰ ਲੰਬੇ ਸਮੇਂ ਤੱਕ ਕੈਦ ਕਰ ਕੇ ਰੱਖਣ ਅਤੇ ਮਾਰਨ ਦਾ ਮਾਮਲਾ ਹੋਵੇ ਜਾਂ ਫਿਰ ਯੂਏਪੀਏ ਦੇ ਤਹਿਤ ਸਿੱਖ ਨੌਜਵਾਨਾਂ ਨੂੰ ਚਾਰ ਦਿਵਾਰੀ ਵਿਚ ਕੈਦ ਕਰ ਕੇ ਰੱਖਣ ਦੀ ਸਾਜ਼ਿਸ਼ ਹੋਵੇ। ਹਰ ਵਾਰ ਸਿੱਖਾਂ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਕੀਮਤਾਂ ਚੁਕਾਉਣੀਆਂ ਪੈਂਦੀਆਂ ਹਨ।

SikhsSikhs

21 ਸਾਲ ਦਾ ਇਕ ਸਿੱਖ ਨੌਜਵਾਨ ਫਿਰ ਪੁਲਿਸ ਦੇ ਪੁਰਾਣੇ ਖੇਡ ਵਿਚ ਫਸਣ ਜਾ ਰਿਹਾ ਹੈ ਤੇ ਸ਼ਾਇਦ ਪੰਜਾਬੀਅਤ ਸੁੱਤੀ ਪਈ ਹੈ ਜਾਂ ਫਿਰ ਉਸ ਨੂੰ ਇਸ ਸਾਜ਼ਿਸ਼ ਦਾ ਅੰਦਾਜ਼ਾ ਹੀ ਨਹੀਂ ਹੈ। ਸ਼ਾਹੀਨ ਬਾਗ ਦਾ ਉਹ ਧਰਨਾ ਸਭ ਨੂੰ ਯਾਦ ਹੋਵੇਗਾ, ਜਿਸ ਵਿਚ ਮੁਸਲਮਾਨ ਔਰਤਾਂ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਸੀ। ਇਸ ਦੌਰਾਨ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦੀ ਮਦਦ ਲਈ ਹਰ ਵਾਰ ਦੀ ਤਰ੍ਹਾਂ ਸੇਵਾ ਕਰਨ ਲਈ ਸਿੱਖ ਨੌਜਵਾਨ ਅੱਗੇ ਆਏ।

Shaheen BaghShaheen Bagh Protest

ਇਸ ਦੌਰਾਨ 21 ਸਾਲ ਦਾ ਨੌਜਵਾਨ ਲਵਪ੍ਰੀਤ ਸਿੰਘ ਵੀ ਬਾਕੀ ਸਿੱਖਾਂ ਦੀ ਤਰ੍ਹਾਂ ਲੰਗਰ ਵਿਚ ਅਹਿਮ ਯੋਗਦਾਨ ਪਾ ਰਿਹਾ ਸੀ ਤੇ ਸੇਵਾ ਕਰ ਰਿਹਾ ਸੀ। ਪਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਲਵਪ੍ਰੀਤ ਕੋਲੋਂ 2 ਪਿਸਤੌਲ ਬਰਾਮਦ ਹੋਏ ਹਨ, ਉੱਥੇ ਹੀ ਦੂਜੇ ਪਾਸੇ ਲਵਪ੍ਰੀਤ ਸਿੰਘ ਦੇ ਵੱਡੇ ਭਰਾ ਸਤਨਾਮ ਸਿੰਘ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕਰ ਰਹੇ ਹਨ।

Lovepreet SinghLovepreet Singh

ਦੱਸ ਦਈਏ ਕਿ ਲਵਪ੍ਰੀਤ ਸਿੰਘ ਪਟਿਆਲਾ ਦੇ ਸਮਾਣਾ ਵਿਖੇ ਇਕ ਸੀਸੀਟੀਵੀ ਕੈਮਰੇ ਵਾਲੀ ਦੁਕਾਨ ’ਤੇ ਕੰਮ ਕਰਨ ਵਾਲਾ ਆਮ ਜਿਹਾ ਮੁੰਡਾ ਹੈ। ਲਵਪ੍ਰੀਤ ਦੇ ਵੱਡੇ ਭਰਾ ਸਤਨਾਮ ਸਿੰਘ ਨੇ ਦੱਸਿਆ ਕਿ 18 ਜੂਨ ਨੂੰ ਲਵਪ੍ਰੀਤ ਸਿੰਘ ਮੱਝਾਂ ਲਈ ਪੱਠੇ ਲੈਣ ਲਈ ਘਰੋਂ ਗਿਆ ਸੀ ਪਰ ਉਹ ਉਸ ਦਿਨ ਘਰ ਨਹੀਂ ਆ ਸਕਿਆ ਤੇ ਬਾਅਦ ਵਿਚ ਪਤਾ ਚੱਲਿਆ ਕਿ ਉਸ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

Satnam SinghSatnam Singh

ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਉਹ ਖੇਤਾਂ ਵਿਚ ਕੰਮ ਕਰ ਕੇ ਹੀ ਅਪਣਾ ਗੁਜ਼ਾਰਾ ਕਰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਕੋਲ ਐਨੇ ਪੈਸੇਂ ਕਿੱਥੋਂ ਆ ਜਾਣਗੇ ਕਿ ਉਹ ਦੋ-ਦੋ ਪਿਸਤੌਲ ਲੈ ਲੈਣ। ਇਸ ਮਾਮਲੇ ਦੇ ਚਲਦਿਆਂ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਲਵਪ੍ਰੀਤ ਸਿੰਘ ਨਾਲ ਹੋ ਰਹੀ ਨਾਇਨਸਾਫ਼ੀ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ਹੈਸ਼ਟੈਗ ਸਟਾਪ ਟਾਰਗੇਟਿੰਗ ਸਿਖਸ (#StopTargetingSikh)  ਸੋਸ਼ਲ ਮੀਡੀਆ ‘ਤੇ ਘੁੰਮਣਾ ਸ਼ੁਰੂ ਹੋ ਗਿਆ।

UAPAUAPA

ਇਸ ਤੋਂ ਪਹਿਲਾਂ ਪੁਲਿਸ ਨੇ ਤਬਲਾ ਵਜਾਉਣ ਵਾਲੇ ਮੋਹਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਉਹਨਾਂ ਦੇ ਬਿਆਨ ਮੁਤਾਬਕ ਲਵਪ੍ਰੀਤ ਸਿੰਘ ਨੂੰ 18 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 26 ਸਾਲਾਂ ਦੇ ਸੁਖਚੈਨ ਸਿੰਘ ਉੱਤੇ ਵੀ ਯੂਏਪੀਏ ਲਗਾ ਦਿੱਤੀ ਗਈ। ਸੁਖਚੈਨ ਸਿੰਘ ਦੇ ਪਰਿਵਾਰ ਮੁਤਾਬਕ 26 ਜੂਨ ਨੂੰ ਸੁਖਚੈਨ ਸਿੰਘ ਨੂੰ ਉਸ ਦੇ ਪਿੰਡ ਤੋਂ ਸਰਪੰਚ ਦੀ ਮੌਜੂਦਗੀ ਵਿਚ ਘਰ ਤੋਂ ਹੀ ਚੁੱਕ ਲਿਆ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਸੁਖਚੈਨ ਸਿੰਘ ਨੂੰ ਰਾਜਪੁਰਾ ਦੇ ਪਿੰਡ ਕੌਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

PolicePolice

ਇਸ ਤੋਂ ਇਲਾਵਾ ਪੁਲਿਸ ‘ਤੇ ਇਹ ਵੀ ਇਲਜ਼ਾਮ ਹਨ ਕਿ ਉਹਨਾਂ ਨੇ ਸੁਖਚੈਨ ਸਿੰਘ ਨੂੰ 2 ਦਿਨ ਬਿਨ੍ਹਾਂ ਕੇਸ ਦਰਜ ਕੀਤੇ ਹਿਰਾਸਤ ਵਿਚ ਰੱਖਿਆ ਹੈ। ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਕ ਪ੍ਰੈੱਸ ਰੀਲੀਜ਼ ਦੌਰਾਨ ਕਿਹਾ ਕਿ ਇਹਨਾਂ ਸਾਰੇ ਦੋਸ਼ੀਆਂ ਦੇ ਸਬੰਧ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਨਾਲ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦਾ ਸਹਿਯੋਗ ਪ੍ਰਾਪਤ ਹੈ।

TS BindraDS Bindra

ਇਸ ਤੋਂ ਇਲਾਵਾ ਪੇਸ਼ੇ ਵਜੋਂ ਵਕੀਲ ਡੀਐਸ ਬਿੰਦਰਾ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ, ਡੀਐਸ ਬਿੰਦਰਾ ਸ਼ਾਹੀਨ ਬਾਗ ਪ੍ਰਦਰਸ਼ਨ ਦੌਰਾਨ ਲੰਗਰ ਵਿਚ ਸੇਵਾ ਕਰਦੇ ਸਨ, ਜਦੋਂ ਦਿੱਲੀ ਵਿਚ ਦੰਗੇ ਭੜਕੇ ਤਾਂ ਦਿੱਲੀ ਪੁਲਿਸ ਦੇ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਗਈ, ਹੁਣ ਰਤਨ ਲਾਲ ਦੀ ਮੌਤ ਦਾ ਇਲ਼ਜ਼ਾਮ ਡੀਐਸ ਬਿੰਦਰਾ ‘ਤੇ ਲਗਾਇਆ ਜਾ ਰਿਹਾ ਹੈ। ਉਹਨਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ।

Jaspal Singh ManjpurJaspal Singh Manjpur

ਇਸੇ ਤਰ੍ਹਾਂ ਜਸਪਾਲ ਸਿੰਘ ਮਾਂਝਪੁਰ ਪੇਸ਼ੇ ਵਜੋਂ ਵਕੀਲ ਹਨ, 2009 ਵਿਚ ਇਹਨਾਂ ‘ਤੇ ਵੀ ਯੂਏਪੀਏ ਵਰਗੀ ਖਤਰਨਾਕ ਧਾਰਾ ਲਗਾ ਦਿੱਤੀ ਗਈ ਸੀ, ਜਿਸ ਕਰਕੇ ਇਹਨਾਂ ਨੇ ਅਪਣੀ ਜ਼ਿੰਦਗੀ ਦੇ ਕੁਝ ਸਾਲ ਜੇਲ੍ਹ ਵਿਚ ਗੁਜ਼ਾਰੇ ਤੇ ਫਿਰ 2014 ਵਿਚ ਇਹਨਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਤੇ ਹੁਣ ਜਸਪਾਲ ਸਿੰਘ ਉਹਨਾਂ ਲਈ ਲੜਦੇ ਹਨ, ਜਿਨ੍ਹਾਂ ‘ਤੇ ਯੂਏਪੀਏ ਵਰਗੀ ਧਾਰਾ ਲਗਾ ਦਿੱਤੀ ਜਾਂਦੀ ਹੈ। ਜਸਪਾਲ ਸਿੰਘ ਮਾਂਝਪੁਰ ਮੁਤਾਬਕ 2007 ਤੋਂ ਹੁਣ ਤੱਕ ਪੰਜਾਬ ਵਿਚ 64 ਯੂਏਪੀਏ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ 300 ਤੋਂ ਵੱਧ ਯੂਏਪੀਏ ਦੇ ਮਾਮਲੇ ਮਰਦ ਅਤੇ ਔਰਤਾਂ ‘ਤੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 99 ਫੀਸਦ ਸਿੱਖ ਧਰਮ ਨਾਲ ਸਬੰਧ ਰੱਖਦੇ ਹਨ।

SikhSikh

ਕੀ ਹੈ ਯੂਏਪੀਏ?
ਯੂਏਪੀਏ ਉਹ ਧਾਰਾ ਹੁੰਦੀ ਹੈ, ਜੋ ਉਹਨਾਂ ਲੋਕਾਂ ‘ਤੇ ਲਗਾਈ ਜਾਂਦੀ ਹੈ ਜੋ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੁੰਦੇ ਹਨ ਜਾਂ ਦੇਸ਼ ਵਿਰੁੱਧ ਸਾਜ਼ਿਸ਼ ਰਚਦੇ ਹਨ। ਇਸ ਧਾਰਾ ਦੇ ਤਹਿਤ ਅਸਾਨੀ ਨਾਲ ਜ਼ਮਾਨਤ ਨਹੀਂ ਹੁੰਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 22/01/2025

22 Jan 2025 12:24 PM

Jagjit Dallewal Medical Facility News : ਇੱਕ Training Doctor ਦੇ ਹੱਥ ਕਿਉਂ ਸੌਂਪੀ ਡੱਲੇਵਾਲ ਦੀ ਜ਼ਿੰਮੇਵਾਰੀ

22 Jan 2025 12:19 PM

Donald Trump Latest News :ਵੱਡੀ ਖ਼ਬਰ: ਰਾਸ਼ਟਰਪਤੀ ਬਣਦੇ ਹੀ ਟਰੰਪ ਦੇ ਵੱਡੇ ਐਕਸ਼ਨ

21 Jan 2025 12:07 PM

Akal Takhat Sahib ਦੇ ਹੁਕਮਾਂ ਨੂੰ ਨਹੀਂ ਮੰਨਦਾ Akali Dal Badal

21 Jan 2025 12:04 PM

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM
Advertisement