S.Joginder Singh: ਪੱਤਰਕਾਰੀ ਨੂੰ ਨਵੀਂ ਦਿਸ਼ਾ ਦੇਣ ਵਾਲ਼ੇ ਸਰਦਾਰ ਜੋਗਿੰਦਰ ਸਿੰਘ ਜੀ! ਸਪੋਕਸਮੈਨ!
Published : Aug 12, 2024, 9:26 am IST
Updated : Aug 12, 2024, 9:26 am IST
SHARE ARTICLE
Sardar Joginder Singh who gave a new direction to journalism!
Sardar Joginder Singh who gave a new direction to journalism!

S.Joginder Singh: ਜੋਗਿੰਦਰ ਸਿੰਘ ਜੀ ਨੇ ਜੀਵਨਸਾਥੀ ਬੀਬੀ ਜਗਜੀਤ ਕੌਰ ਜੀ ਦੇ ਸਹਿਯੋਗ ਨਾਲ ਪੰਜ ਪਾਣੀ,, ਮਹੀਨਾਵਾਰ ਰਸਾਲਾ ਸ਼ੁਰੂ ਕੀਤਾ

Sardar Joginder Singh who gave a new direction to journalism!: ਕਿਸੇ ਫਿਲਾਸਫਰ ਦਾ ਕਿੰਨਾ ਸੋਹਣਾ ਕਥਨ ਹੈ ਕਿ ਜਾਂ ਤਾਂ ਕੁੱਝ ਅਜਿਹਾ ਕਰੋ ਲੇਖਕ ਤੁਹਾਡੇ ਤੇ ਲਿਖ਼ਣ ਲਈ ਮਜਬੂਰ ਹੋ ਜਾਵਣ ਜਾਂ ਕੁੱਝ ਅਜਿਹਾ ਲਿਖੋ ਕਿ ਪਾਠਕ ਤੁਹਾਨੂੰ ਪੜ੍ਹਨ ਲਈ ਮਜਬੂਰ ਹੋ ਜਾਵਣ। ਉਪਰੋਕਤ ਵਿਚਾਰ ਸਰਦਾਰ ਜੋਗਿੰਦਰ ਸਿੰਘ ਜੀ ਤੇ ਪੂਰੇ ਢੁੱਕਦੇ ਹਨ। ਮੇਰੀ ਕਲਮ ਤਾਂ ਐਨੀਂ ਜੋਗੀ ਹੈ ਨਹੀਂ ਕਿ ਸਰਦਾਰ ਜੋਗਿੰਦਰ ਸਿੰਘ ਜੀ ਬਾਬਤ ਕੁੱਝ ਲਿਖਾਂ ਫਿਰ ਵੀ ਕੋਸ਼ਿਸ਼ ਕਰਦਾ ਹਾਂ ਕਿ ਕੁੱਝ ਲਿਖ ਸਕਾਂ। 20 ਫਰਵਰੀ 1941 ਨੂੰ ਜਨਮੇ ਬੱਚੇ ਨੇ ਵੱਡੇ ਹੋ ਕੇ ਐਨਾ ਨਾਮ ਖੱਟਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਦੇ ਚਲੇ ਜਾਣ ਤੇ ਅਫਸੋਸ ਜ਼ਾਹਰ ਕੀਤਾ। ਪਾਕਿਸਤਾਨ ਤੋਂ 1947 ਦੀ ਵੰਡ ਸਮੇਂ ਹਰਿਆਣਾ (ਉਸ ਸਮੇਂ ਪੰਜਾਬ) ਦੇ ਯਮੁਨਾਨਗਰ ਸ਼ਹਿਰ ਪਰਿਵਾਰ ਸਮੇਤ ਆ ਵਸੇ ਅਤੇ ਬਚਪਨ ਵੇਲੇ ਅੱਤ ਦੇ ਗ਼ਰੀਬੀ ਵਿੱਚ ਹੰਢਾਏ ਅਨੁਭਵਾਂ ਕਾਰਨ, 1947 ਦੀ ਵੰਡ ਦਾ ਅੱਖੀਂ ਦੇਖੇ ਹਾਲ ਨੇ ਐਨਾ ਮਜ਼ਬੂਤ ਬਣਾ ਦਿੱਤਾ ਕਿ ਆਪ ਜੀ ਦੇ ਪਿਤਾ ਜੀ ਵੱਲੋਂ ਮਿਹਨਤ ਨਾਲ ਖੜ੍ਹੇ ਕੀਤੇ ਕਾਰੋਬਾਰ ਨੂੰ ਛੱਡ ਵਕਾਲਤ ਦੀ ਡਿਗਰੀ ਹਾਸਲ ਕੀਤੀ। ਪਰ ਵਕਾਲਤ ਵਿੱਚ ਵੀ ਸਰਦਾਰ ਜੀ ਦਾ ਮਨ ਨਹੀਂ ਲੱਗਾ।  

ਵੀਰ ਸਿੰਘ ਜੀ ਦੀ ਕਵਿਤਾ ਅਨੁਸਾਰ,, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ,, ਕੁੱਝ ਅਲੱਗ ਕਰਨ ਦਾ ਜਨੂੰਨ,,ਬਚਪਨ ਵੇਲੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਆਮ ਸਿੱਖਾਂ ਨਾਲ ਹੁੰਦੀ ਬਦਸਲੂਕੀ ਦੇਖ ਇੱਕ ਹੀ ਸੋਚ ਹਮੇਸ਼ਾ ਹਾਵੀ ਰਹਿੰਦੀ ਕਿ ਹੁਣ ਬਾਬਾ ਨਾਨਕ ਸਾਹਿਬ ਜੀ ਨੂੰ ਸਾਧਾਂ, ਗੋਲ ਪੱਗਾਂ, ਗੋਲਕ ਵਾਲਿਆਂ ਤੋਂ ਆਜ਼ਾਦ ਕਰਵਾ ਕੇ ਹਰ ਘਰ ਤੱਕ ਪਹੁੰਚਾਉਣਾ ਹੈ। ਵਕਾਲਤ ਛੱਡ ਪੱਤਰਕਾਰੀ ਵਿੱਚ ਪੈਰ ਪਾਇਆ ਤਾਂ ਲਿਖਣ ਵੇਲੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ। ਕਿਸੇ ਦੇ ਗਿੱਟੇ ਗੋਡੇ ਲੱਗੇ ਕੋਈ ਪ੍ਰਵਾਹ ਨਹੀਂ ਕੀਤੀ। ਚਾਹੁੰਦੇ ਤਾਂ ਕਰੋੜਾਂ ਅਰਬਾਂ ਦੀ ਜਾਇਦਾਦ ਬਣ ਸਕਦੀ ਸੀ ਬੱਸ ਥੋੜਾ ਨਿਵਨਾ ਪੈਣਾ ਸੀ। ਫਿਰ ਬਾਬਾ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਪਿੱਠ ਦੇਣੀ ਪੈਂਦੀ। ਗੁਰਵਾਕ,,!! ਧੰਨੁ ਸੁ ਕਾਗਦੁ ਕਲ਼ਮ ਧੰਨੁ ਧਨੁ ਭਾਂਡਾ ਧਨੁ ਮਸੁ !! ਧਨ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ!!1291

ਖੈਰ ਜੀਵਨਸਾਥੀ ਬੀਬੀ ਜਗਜੀਤ ਕੌਰ ਜੀ ਦੇ ਸਹਿਯੋਗ ਨਾਲ ਪੰਜ ਪਾਣੀ,, ਮਹੀਨਾਵਾਰ ਰਸਾਲਾ ਸ਼ੁਰੂ ਕੀਤਾ। ਚੱਲ ਨਾ ਸਕਿਆ ਕਿਉਂਕਿ ਸਿਆਸੀ ਪਾਰਟੀਆਂ ਨਾਲ ਰਲ਼ ਕੇ ਚੱਲਣ ਦੀ ਆਦਤ ਨਹੀਂ ਸੀ। ਫਿਰ ਮਹੀਨਾਵਾਰ ਰਸਾਲਾ ਸਪੋਕਸਮੈਨ ਦਿੱਲੀ ਤੋਂ ਸਰਦਾਰ ਹੁਕਮ ਸਿੰਘ ਜੀ ਤੋਂ ਲਿਆ ਕੇ ਚੰਡੀਗੜ੍ਹ ਸ਼ੁਰੂ ਕੀਤਾ।  ਮੈਂ 1999 ਜਾਂ 2000 ਸਾਲ ਦੇ ਕਰੀਬ ਪਹਿਲੀ ਵਾਰ ਸਪੋਕਸਮੈਨ ਪੜਿਆ। ਤਿੰਨ ਰਸਾਲੇ ਮਹੀਨੇ ਦੇ ਹੋਰ ਪੜਦਾ ਸੀ ਪਰ ਜਿਹੜਾ ਅੰਦਰ ਦੀ ਕਮੀ ਨੂੰ ਪੂਰਾ ਕਰਨ ਦੇ ਸਮਰੱਥ ਸੀ ਉਹ ਸਪੋਕਸਮੈਨ ਸੀ। ਗੁਰੂ ਘਰਾਂ ਵਿੱਚ ਸਵੇਰ ਅਤੇ ਸ਼ਾਮ ਨੂੰ ਕਥਾ ਸੁਣਦੇ ਪਰ ਕੋਈ ਨਵਾਂ ਪਨ ਮਹਿਸੂਸ ਨਹੀਂ ਸੀ ਹੁੰਦਾ। ਸਰਦਾਰ ਜੋਗਿੰਦਰ ਸਿੰਘ ਜੀ ਅਤੇ ਹੋਰ ਸਤਿਕਾਰਯੋਗ ਲੇਖ਼ਕਾਂ ਨੇ ਭਰਮ ਦੇ ਦਰਵਾਜ਼ੇ ਭੰਨ ਸੁੱਟੇ।

ਜਦੋਂ ਰੋਜ਼ਾਨਾ ਸਪੋਕਸਮੈਨ ਹੋਂਦ ਵਿੱਚ ਆਇਆ ਅਖ਼ਬਾਰ ਨੇ ਤਾਂ ਜੋ ਕੁੱਝ ਝੱਲਿਆ ਸੋ ਝੱਲਿਆ ਪਰ ਦਾਦ ਦੇਣੀ ਬਣਦੀ ਹੈ ਸਰਦਾਰ ਜੋਗਿੰਦਰ ਸਿੰਘ ਜੀ ਦੀ, ਉਨ੍ਹਾਂ ਦੇ ਧਰਮ ਪਤਨੀ ਬੀਬੀ ਜਗਜੀਤ ਕੌਰ ਜੀ ਦੀ ਜਿਨ੍ਹਾਂ ਹਰ ਮੁਸ਼ਕਲ ਦਾ ਸਾਹਮਣਾ ਕੀਤਾ। ਵੱਖ ਵੱਖ ਸ਼ਹਿਰਾਂ ਵਿੱਚ ਕੇਸ ਦਰਜ਼ ਕਰਵਾ ਦਿੱਤੇ। ਪੁਜਾਰੀਆਂ ਅਤੇ ਸਿਆਸੀ ਲੀਡਰਾਂ ਦੀ ਇੱਕ ਹੀ ਜ਼ਿਦ ਕਿਵੇਂ ਵੀ ਜੋਗਿੰਦਰ ਸਿੰਘ ਨੂੰ ਪੈਰਾਂ ਵਿੱਚ ਬਿਠਾ ਲਿਆ ਜਾਵੇ। ਪਰ ਮੈਨੂੰ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ ਕਿਸੇ ਲੀਡਰ ਤੇ ਉਸ ਦੀਆਂ ਅਪਨੀਆਂ ਕਰਤੂਤਾਂ ਕਰਕੇ ਕੇਸ ਦਰਜ਼ ਹੋ ਜਾਵੇ ਤਾਂ ਉਹ ਅਪਨੀ ਤਾਕਤ ਅਤੇ ਅਪਨੇ ਬਚਾਅ ਲਈ ਸੈਂਕੜੇ ਲੋਕਾਂ ਨੂੰ ਬਲੀ ਦਾ ਬੱਕਰਾ ਬਣਾ ਦਿੰਦਾ ਪਰ ਵੱਡਾ ਜਿਗਰਾ  ਜੋਗਿੰਦਰ ਸਿੰਘ ਵਿੱਚ ਹੀ ਸੀ ਕਿ ਉਨ੍ਹਾਂ ਦੂਜਿਆਂ ਦੇ ਪੁੱਤਰਾਂ ਨੂੰ ਬਲੀ ਦਾ ਬੱਕਰਾ ਨਾ ਬਣਨ ਦਿੱਤਾ। 

ਚਿੰਤਾ ਕਹਿੰਦੇ ਚਿਖਾ ਸਮਾਨ ਹੁੰਦੀ ਹੈ। ਇੱਕ ਪਾਸੇ ਰੋਜ਼ਾਨਾ ਸਪੋਕਸਮੈਨ ਦੇ ਖਰਚੇ,, ਉਚਾ ਦਰ ਬਾਬੇ ਨਾਨਕ ਦਾ ਪ੍ਰੋਜੈਕਟ,, ਅਪਨੇ ਅੰਦਰ ਉਬਾਲੇ ਲੈਂਦੇ ਗਿਆਨ ਨੂੰ ਆਮ ਜਨਤਾ ਤੱਕ ਪਹੁੰਚਾਉਣਾ,ਬਾਦਲ ਸਰਕਾਰ ਵੱਲੋਂ ਪਿੱਛੇ ਲਾਏ ਈ ਡੀ,,ਸੀ ਆਈ ਡੀ, ਅਤੇ ਇਨਕਮ ਟੈਕਸ ਵਿਭਾਗ ਨੂੰ ਸੰਭਾਲਣਾ, ਪੁਜਾਰੀਆਂ ਵੱਲੋਂ ਫਤਵੇ ਜਾਰੀ ਕਰਨੇ,, ਜੇਕਰ ਬੰਦਾ ਇੱਕ ਪਾਸੇ ਘਿਰ ਜਾਵੇ ਤਾਂ ਹੱਥ ਖੜ੍ਹੇ ਕਰ ਦਿੰਦਾ ਹੈ ਪਰ ਇਸ ਮਾਈ ਦੇ ਲਾਲ ਨੇ ਕਿਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ। ਐਨੀਆਂ ਚਿੰਤਾਵਾਂ ਨੂੰ ਸਹਾਰਦੇ ਅੱਗੇ ਵਧਦੇ ਗਏ ਜੋ ਕੁੱਝ ਕਿਹਾ ਉਹ ਕਰ ਦਿਖਾਇਆ। ਅਖ਼ਬਾਰ ਵੀ ਚੜਦੀ ਕਲਾ ਵਿੱਚ ਜਾ ਰਿਹਾ ਅਤੇ ਉਚਾ ਦਰ ਬਾਬੇ ਨਾਨਕ ਦਾ ਸੰਗਤਾਂ ਨੂੰ ਗਿਆਨ ਵੀ ਵੰਡ ਰਿਹਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਚਾਨਣ ਮੁਨਾਰਾ ਬਣੇਗਾ। ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਲਿਖਿਆ ਸਰਦਾਰ ਜੀ ਤੇ ਆਉਣ ਵਾਲੇ ਸਮੇਂ ਵਿੱਚ ਕੋਰਸ ਸ਼ੁਰੂ ਹੋ ਜਾਣਗੇ। ਲੋਕ ਪੜ੍ਹਨ ਲਈ ਮਜਬੂਰ ਹੋ ਜਾਣਗੇ ਸਰਦਾਰ ਜੋਗਿੰਦਰ ਸਿੰਘ ਜੀ ਬਾਬਤ।

ਮੈਂ ਨਿਜੀ ਡਾਇਰੀ ਦੇ ਪੰਨੇ ਐਤਵਾਰ ਨੂੰ ਉਡੀਕਦਾ 4 ਅਗਸਤ 24 ਨੂੰ ਨਾ ਛਪੇ ਤਾਂ ਮਨ ਦੇ ਵਿੱਚ ਬੁਰੇ ਖਿਆਲ ਆਉਂਣ ਲੱਗੇ। ਦਿਲ ਨੂੰ ਧਰਵਾਸ ਦਿੰਦਾ ਕਿ ਕੋਈ ਮਜਬੂਰੀ ਹੋ ਸਕਦੀ ਹੈ ਪਰ ਸ਼ਾਮ ਨੂੰ ਮਨਹੂਸ ਖ਼ਬਰ ਆ ਗਈ ਕਿ ਜਿਸ ਨੂੰ ਹਰਾਉਣ ਲਈ ਬਾਦਲ ਸਰਕਾਰ, ਪੁਜਾਰੀ ਸ਼੍ਰੇਣੀ ਅਤੇ ਗੋਲ ਪੱਗਾਂ ਵਾਲਿਆਂ ਪੂਰਾ ਜ਼ੋਰ ਲਾ ਦਿੱਤਾ ਉਹ ਯੋਧਾ ਅੱਜ 83 ਸਾਲ ਦੀ ਉਮਰ ਵਿੱਚ ਮੌਤ ਅੱਗੇ ਹਾਰ ਗਿਆ। ਅਫਸੋਸ ਰਹੇਗਾ ਕਿ ਅਜਿਹੇ ਮਹਾਂਪੁਰਖ ਵਿਰਲੇ ਹੀ ਹੁੰਦੇ ਹਨ ਅਤੇ ਸਾਡੇ ਸਮਾਜ ਕੌਂਮ ਦਾ ਦੁਖਾਂਤ ਹੈ ਕਿ ਜ਼ਿਆਦਾਤਰ ਸਿੱਖਾਂ ਦੀ ਗਿਣਤੀ ਉਨ੍ਹਾਂ ਨੂੰ ਸਮਝਣ ਤੋਂ ਅਸਮਰਥ ਰਹੀ  ਅਤੇ ਚਲੇ ਜਾਣ ਤੋਂ ਬਾਅਦ ਬਹੁਤ ਸਤਿਕਾਰ ਦਿੱਤਾ ਜਾਵੇਗਾ। ਸੋ ਆਓ ਬੀਤੇ ਸਮੇਂ ਨੂੰ ਤਾਂ ਮੋੜਿਆ ਨਹੀਂ ਜਾ ਸਕਦਾ ਪਰ ਆਉਣ ਵਾਲੇ ਸਮੇਂ ਵਿੱਚ ਬਹੁਤ ਕੁੱਝ ਸੰਭਾਲਿਆ ਜਾ ਸਕਦਾ ਹੈ। ਆਸ ਹੈ ਸਰਦਾਰ ਜੀ ਦੀ ਵਿਚਾਰਧਾਰਾ ਨੂੰ ਬੀਬੀ ਨਿਮਰਤ ਕੌਰ ਅੱਗੇ ਲੈ ਕੇ ਜਾਣਗੇ। ਇਹੀ ਅਰਦਾਸ ਹੈ  ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
********

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement