ਵਾਰਤਾਲਾਪ, ਸ਼ਹਿਣਸ਼ੀਲਤਾ ਤੇ ਸ਼ਾਂਤੀ ਦਾ ਪੈਗਾਮ ਦਿੰਦਾ ਹੈ- ਰੇਡੀਓ
Published : Feb 13, 2019, 1:05 pm IST
Updated : Feb 13, 2019, 1:05 pm IST
SHARE ARTICLE
Radio
Radio

ਪੂਰੇ ਵਿਸ਼ਵ ਵਿਚ ਰੇਡੀਓ ਜਨਸµਚਾਰ ਦਾ ਉਹ ਮਾਧਿਅਮ ਹੈ, ਜਿਸਦੇ ਜ਼ਰੀਏ ਕਿਸੇ ਵੀ ਸੂਚਨਾ ਨੂੰ ਹਰ ਵਰਗ ਤੱਕ ਬੜ੍ਹੇ ਸੁਖਾਲੇ ਢµਗ ਨਾਲ ਪਹੁµਚਾਇਆ ਜਾ ਸਕਦਾ ਹੈ.....

ਪੂਰੇ ਵਿਸ਼ਵ ਵਿਚ ਰੇਡੀਓ ਜਨਸµਚਾਰ ਦਾ ਉਹ ਮਾਧਿਅਮ ਹੈ, ਜਿਸਦੇ ਜ਼ਰੀਏ ਕਿਸੇ ਵੀ ਸੂਚਨਾ ਨੂੰ ਹਰ ਵਰਗ ਤੱਕ ਬੜ੍ਹੇ ਸੁਖਾਲੇ ਢµਗ ਨਾਲ ਪਹੁµਚਾਇਆ ਜਾ ਸਕਦਾ ਹੈ। ਜਦੋਂ ਰੇਡੀਓ ਦੀ ਹੋਂਦ ਵੱਲ ਪਿੱਛਲ ਝਾਤ ਮਾਰਦੇ ਹਾਂ ਤਾਂ ਜੇਮਜ਼ ਕਲਾਰਕ ਮੈਕਸਵੈਲ ਅਤੇ ਮਾਈਕਲ ਫੈਰਾਡੇ ਨੇ ਇਲੈਕਟਰੋਂ ਮੈਗਨੇਟਿਕ ਵੇਵਜ਼ ਦੀ ਖੋਜ ਕੀਤੀ। ਜਿਸ ਸਦਕਾ ਇਟਲੀ ਦੇ ਗੁਗਲਿਏਲਮੋ ਮਾਰਕੋਨੀ 1901 ਵਿਚ ਰੇਡੀਓ ਦੀ ਖੋਜ ਕਰਨ ਵਿਚ ਸਫ਼ਲ ਹੋਏ।

Clark MaxwellClark Maxwell

ਰੇਡੀਓ ਆਪਣੇ ਵਿਲੱਖਣ ਗੁਣਾਂ ਕਰਕੇ ਪੂਰੀ ਦੁਨੀਆਂ ਵਿਚ ਮਕਬੂਲ ਹੋਣ ਦੇ ਨਾਲ ਨਾਲ ਲµਬੇ ਅਰਸੇ ਤੋਂ ਲੋਕਾਂ ਲਈ ਸੂਚਨਾਵਾਂ ਅਤੇ ਮµਨੋਰµਜਨ ਪ੍ਰਾਪਤ ਕਰਨ ਦਾ ਮਹੱਤਵਪੂਰਨ ਸਾਧਨ ਹੈ। ਸਮੇਂ ਸਮੇਂ ਸਿਰ ਤਕਨੌਲਜੀ ਦਾ ਵਿਸਥਾਰ ਹੁµਦਾ ਰਿਹਾ ਤੇ ਅਨੇਕਾਂ ਸµਚਾਰ ਦੇ ਸਾਧਨ ਆਉਂਦੇ ਰਹੇ ਪਰ ਰੇਡੀਓ ਦੀ ਲੋਕਪ੍ਰਿਯਤਾ ਬਰਕਰਾਰ ਰਹੀ। ਭਾਰਤ ਵਿਚ ਰੇਡੀਓ ਦੀ ਆਮਦ ਮੁµਬਈ ਤੋਂ ਹੋਈ। ਹੌਲੀ ਹੌਲੀ ਇਸਦਾ ਵਿਸਥਾਰ ਹੁµਦਾ ਗਿਆ ਤੇ ਇਹ ਪੂਰੇ ਰਾਸ਼ਟਰ ਵਿਚ ਪਹੁµਚ ਗਿਆ।
ਭਾਰਤ ਦਾ ਆਕਾਸ਼ਵਾਣੀ ਗਿਣਤੀ ਵਿਚ ਨਹੀਂ ਗੁਣਵੱਤਾ ਵਿਚ ਯਕੀਨ ਰੱਖਦਾ ਹੋਇਆ, ਜ਼ਮੀਨੀ ਹਕੀਕਤ ਨਾਲ ਜੁੜੇ ਪ੍ਰੋਗਰਾਮਾਂ ਨੂੰ ਤਰਜੀਹ ਦਿµਦਾ ਹੈ।

ਭਾਰਤ ਦੇ ਆਕਾਸ਼ਵਾਣੀ ਦੀ ਗੱਲ ਕਰੀਏ ਤਾਂ ਇਹ 98% ਭੂਗੋਲਿਕ ਖੇਤਰ ਤੇ 1.8 ਬਿਲੀਅਨ ਲੋਕਾਂ ਤੱਕ ਇਸਦੀ ਪਹੁµਚ ਹੈ। ਇਸ ਨੇ ਸਮੇਂ ਸਮੇਂ ਆਪਣੀ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ। ਦੂਜੇ ਮੁਲਕਾਂ ਨਾਲ ਜµਗ ਲੱਗਣ ਸਮੇਂ ਜਾਂ ਦੇਸ਼ ਵਿਚ ਅਣਸੁਖਾਵੀਆਂ ਘਟਨਾਂਵਾਂ ਜਾਂ ਹੋਰ ਕਈ ਮਹੱਤਵਪੂਰਣ ਸੂਚਾਨਾਵਾਂ ਰੇਡੀਓ ਦੇ ਜ਼ਰੀਏ ਆਵਾਮ ਤੱਕ ਪਹੁµਚਦੀਆ ਰਹੀਆ ਹਨ ,ਜਿਵੇਂ ਐਂਮਰਜੈਂਸੀ ਲਗਾਉਣ ਦਾ ਐਲਾਨ ਤੱਤਕਾਲੀਨ ਪ੍ਰਧਾਨ ਮµਤਰੀ ਵੱਲੋਂ ਰੇਡੀਓ ਜ਼ਰੀਏ ਕੀਤਾ ਗਿਆ ਸੀ।

Guglielmo MarconiGuglielmo Marconi

ਰੇਡੀਓ ਆਵਾਜ਼ ਦਾ ਮਾਧਿਅਮ ਹੈ । ਇਸ ਵਿਚ ਲੋਕਾਂ ਦੀਆਂ ਅੱਖਾਂ ਸਾਹਮਣੇ ਤਸਵੀਰਾਂ ਉਲੀਕਣ ਦੀ ਅਦਭੁੱਤ ਸਮਰੱਥਾ ਹੁµਦੀ ਹੈ। ਇਹ ਆਵਾਜ਼ ਦੀ ਦੁਨੀਆਂ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਇਸਦੀਆ ਅਨੇਕਾਂ ਮਿਸਾਲਾਂ ਮਿਲਦੀਆ ਹਨ । ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕਾਂ ਤੱਕ ਆਪਣੀ ਗੱਲ ਪਹੁµਚਾਉਣ ਲਈ ਪਹਿਲੇ ਸਮੇਂ ਵਿਚ ਵੀ ਤੇ ਅੱਜ ਵੀ ਰੇਡੀਓ ਦਾ ਸਹਾਰਾ ਲਿਆ ਜਾਂਦਾ ਹੈ।

1930 ਵਿਚ ਅਮਰੀਕਾ ਦੇ ਰਾਸ਼ਟਰਪਤੀ ਫਰੈਂਕਲਿਨ ਰੋਜ਼ਵੈਲਟ ਨੇ ਆਵਾਮ ਨਾਲ ਗੱਲ ਕਰਨ ਲਈ ਰੇਡੀਓ ਦੀ ਵਰਤੋਂ ਕੀਤੀ, ਹਿਟਲਰ ਨੇ ਨਾਜ਼ੀ ਪ੍ਰਚਾਰ ਕਰਨ ਲਈ ਰੇਡੀਓ ਦਾ ਹੀ ਸਹਾਰਾ ਲਿਆ। ਦੂਜੇ ਵਿਸ਼ਵ ਯੁੱਧ ਵਿਚ ਲੋਕਾਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਨ ਲਈ ਰੇਡੀਓ ਵਰਤਿਆ ਗਿਆ। ਮੌਜੂਦਾ ਸਮੇਂ ਵਿਚ ਸਾਡੇ ਕੋਲ ਉਦਾਹਰਣ ਹੈ ਸਾਡੇ ਦੇਸ਼ ਦੇ ਪ੍ਰਧਾਨ ਮµਤਰੀ ਵੱਲੋਂ ਕੀਤੀ ਜਾਂਦੀ ‘ਮਨ ਕੀ ਬਾਤ’ ।ਜਿਸਨੂੰ ਸੁਣਨ ਵਾਲਿਆਂ ਦੀ ਤਦਾਦ ਅਣਗਿਣਤ ਹੈ।

RadioRadio

ਜਿੱਥੇ ਰੇਡੀਓ ਸੂਚਨਾਵਾਂ ਪ੍ਰਾਪਤ ਕਰਨ ਦਾ ਵਧੀਆ ਮਾਧਿਅਮ ਹੈ ਉਥੇ ਹੀ ਇਹ ਮµਨੋਰµਜਨ ਪ੍ਰਾਪਤ ਕਰਨ ਦਾ ਵੀ ਇਕ ਵਧੀਆ ਸੋਮਾ ਹੈ।ਅੱਜ ਵੀ ਲੋਕ ਰੇਡੀਓ ਦੇ ਕਾਇਲ ਹਨ ਇਸ ਗੱਲ ਦੀ ਗਵਾਹੀ ਭਰਦੀ ਹੈ ਲਗਾਤਾਰ ਵੱਧ ਰਹੀ ਰੇਡੀਓ ਸਟੇਸ਼ਨਾ ਦੀ ਗਿਣਤੀ। ਲੱਖਾਂ ਦੀ ਤਦਾਦ ‘ਚ ਵਿਸ਼ਵ ਵਿਚ ਰੇਡੀਓ ਸਟੇਸ਼ਨ ਮੌਜੂਦ ਹਨ। ਨੌਜਵਾਨਾਂ ਵਰਗ ਨੂੰ ਰੇਡੀਓ ਨਾਲ ਜੋੜਨ ਲਈ ਐਫ.ਐਮ ਰੇਡੀਓ ਦਾ ਮਹੱਤਵਪੂਰਣ ਯੋਗਦਾਨ ਹੈ।

ਰੇਡੀਓ ਤੋਂ ਸੁਣਾਈ ਦਿµਦੀਆ ਆਵਾਜ਼ ਸਰੋਤਿਆਂ ਨੂੰ ਆਪਣੇਪਣ ਦਾ ਅਹਿਸਾਸ ਕਰਵਾਉਂਦੀਆ ਹਨ ਤੇ ਲµਬੇ ਅਰਸੇ ਤੱਕ ਇਹ ਲੋਕਾਂ ਦੇ ਜ਼ਿਹਨ ਵਿਚ ਵੱਸੀਆ ਰਹਿµਦੀਆ ਹਨ।1951 ਵਿਚ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਮੀਨ ਸਿਆਨੀ ,ਰੇਡੀਓ ਦੀ ਦੁਨੀਆਂ ਦਾ ਅਜਿਹਾ ਨਾਂ ਜੋਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਨ੍ਹਾਂ ਨੇ 54000 ਦੇ ਕਰੀਬ ਪ੍ਰੋਗਰਾਮ ਤੇ ਲਗਪਗ 19000 ਜਿੰਗਲਜ਼ ਕੀਤੇ।ਲੋਕ ਉਨ੍ਹਾਂ ਦੀ ਆਵਾਜ਼ ਦੇ ਮੁਰੀਦ ਹਨ।

ਠµਡੂ ਰਾਮ ਵੀ ਰੇਡੀਓ ਦੀ ਦੁਨੀਆ ਦਾ ਇਕ ਅਜਿਹਾ ਨਾਂ ਜਿਸ ਦੇ ਅਸਲੀ ਨਾਂ ਨੂੰ ਤਾਂ ਬਹੁਤ ਘੱਟ ਲੋਕ ਜਾਣਦੇ ਸਨ ਪਰ ਉਨ੍ਹਾਂ ਦੇ ਕਿਰਦਾਰ ਦੇ ਨਾਂ ਠµਡੂ ਰਾਮ ਨੂੰ ਬੱਚਾ ਬੱਚਾ ਜਾਣਦਾ ਸੀ। ਪµਜਾਬ ਦਾ ਅਜਿਹਾ ਕੋਈ ਘਰ ਨਹੀਂ ਹੋਣਾ ਜੋਂ ਠµਡੂ ਰਾਮ ਦੀ ਆਵਾਜ਼ ਦਾ ਕਾਇਲ ਨਹੀਂ ਸੀ। ਭੀੜਾਂ ਉਮੜ ਜਾਂਦੀਆ ਸਨ ਰੇਡੀਓ ਸੈੱਟਾਂ ਦੇ ਕੋਲ ਸ਼੍ਰੀ ਜਾਨਕੀ ਦਾਸ ਭਾਰਦਵਾਜ ਉਰਫ਼ ਠµਡੂ ਰਾਮ ਵੱਲੋਂ ਪੇਸ਼ ਕੀਤੇ ਜਾਂਦੇ ਦਿਹਾਤੀ ਪ੍ਰੋਗਰਾਮ ਨੂੰ ਸੁਣਨ ਲਈ।

ਰੇਡੀਓ ਦੇ ਮਾਣਮੱਤੇ ਇਤਿਹਾਸ ਤੇ ਲੋਕ ਮਨਾਂ ਵਿਚ ਵੱਸਣ ਕਾਰਨ ਹਰ ਵਰ੍ਹੇ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦੀ ਪਿਰਤ ਦਾ ਫੈਸਲਾ 3 ਨਵµਬਰ 2011  ਨੂੰ ਯੂਨੈਸਕੋ ਦੀ 36ਵੀਂ ਜਰਨਲ ਕਾਂਨਫਰੈਂਸ ਵਿਚ ਲਿਆ ਗਿਆ।ਇਸ ਵਾਰ ਦੇ ਵਿਸ਼ਵ ਰੇਡੀਓ ਦਿਵਸ ਦੀ ਥੀਮ ਹੈ ਵਾਰਤਾਲਾਪ, ਸ਼ਹਿਣਸ਼ੀਲਤਾ ਤੇ ਸ਼ਾਂਤੀ। ਵਾਰਤਾਲਾਪ ਇਕ ਅਜਿਹਾ ਜ਼ਰੀਆ ਜਿਸਦੇ ਨਾਲ ਵੱਡੇ ਵੱਡੇ ਤੋਂ ਉਲਝੇ ਹੋਏ ਮਸਲਿਆਂ ਨੂੰ ਸੁਲਝਾਇਆ ਜਾ ਸਕਦਾ ਹੈ। ਇਕ ਦੂਜੇ ਦੇ ਨਾਲ ਵਾਰਤਾਲਾਪ ਦਾ ਹੋਣਾ ਬਹੁਤ ਜ਼ਰੂਰੀ ਹੈ ,ਵਾਰਤਾਲਾਪ ਸਦਕਾ ਹੀ ਬਹੁਤ ਕੁਝ ਨਵਾਂ ਹੋਂਦ ਵਿਚ ਆ ਸਕਦਾ ਹੈ। ਪੂਰੇ ਵਿਸ਼ਵ ਵਿਚ

ਅਸਹਿਣਸ਼ੀਲਤਾ ਦਾ ਦਬਦਬਾ ਵੱਧ ਰਿਹਾ ਹੈ ,ਜਿਸ ਸਦਕਾ ਅਨੇਕਾਂ ਮੁਸ਼ਕਿਲਾਂ ,ਦਿੱਕਤਾਂ ਆ ਰਹੀਆ ਹਨ। ਵਾਰਤਾਲਾਪ ਤੇ ਸਹਿਣਸ਼ੀਲਤਾਂ ਦੇ ਨਾਲ ਪੂਰੇ ਵਿਸ਼ਵ ਵਿੱਚ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ ਅਤੇ ਇਸ ਵਿਚ ਰੇਡੀਓ ਆਪਣਾ ਵੱਡਮੁੱਲਾਂ ਯੋਗਦਾਨ ਪਾ ਸਕਦਾ ਹੈ। ਵੱਖ-ਵੱਖ ਮਜ਼੍ਹਬਾ ,ਫ਼ਿਰਕਿਆ ,ਦੇਸ਼ਾਂ ਆਦਿ ਦੇ ਲੋਕਾਂ ਨੂੰ ਇਕੋ ਮਾਲਾ ਵਿਚ ਪਰੋਣ ਦਾ ਕਾਰਜ ਰੇਡੀਓ ਸਦਕਾ ਸµਭਵ ਹੋ ਸਕਦਾ ਹੈ।ਰੇਡੀਓ ਦੀ ਸਹਾਇਤਾ ਦੇ ਨਾਲ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆ ਹੋਇਆ ਪੂਰੇ ਵਿਸ਼ਵ ਵਿਚ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ। 
ਦਮਨਪ੍ਰੀਤ ਕੌਰ, 
ਪਿੰਡ ਰਾਏਪੁਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement