ਆਸਕਰ ਨਾਮ ਕਿਵੇਂ ਪਿਆ ਇਹ ਅੱਜ ਤੱਕ ਨਹੀਂ ਪਤਾ, ਜਾਣੋ ਇਸ ਨਾਲ ਜੁੜੇ ਦਿਲਚਸਪ ਤੱਥ
Published : Mar 13, 2023, 2:45 pm IST
Updated : Mar 13, 2023, 2:45 pm IST
SHARE ARTICLE
Oscar Award
Oscar Award

ਆਸਕਰ ਕਮੇਟੀ ਨੇ ਵੀ ਕਦੇ ਇਸ ਨੂੰ ਸਾਫ਼ ਨਹੀਂ ਕੀਤਾ।

 

ਨਵੀਂ ਦਿੱਲੀ - ਭਾਰਤ ਨੇ 95ਵੇਂ ਆਸਕਰ ਸਮਾਰੋਹ ਵਿਚ ਪਹਿਲੀ ਵਾਰ ਦੋ ਪੁਰਸਕਾਰ ਜਿੱਤੇ। ਫਿਲਮ ਆਰਆਰਆਰ ਦੇ ਗੀਤ ਨਾਟੂ ਨਾਟੂ ਨੇ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਜਿੱਤਿਆ। ਇਸ ਦੇ ਨਾਲ ਹੀ ਦ ਐਲੀਫੈਂਟ ਵਿਸਪਰਸ ਸਰਵੋਤਮ ਡਾਕੂਮੈਂਟਰੀ ਲਘੂ ਫਿਲਮ ਬਣੀ। ਆਓ ਜਾਣਦੇ ਹਾਂ ਇਸ ਮੌਕੇ ਆਸਕਰ ਦਾ ਇਤਿਹਾਸ।

ਆਸਕਰ ਨੂੰ ਲੈ ਕੇ ਕਈ ਸਵਾਲ ਹਨ। ਜਿਵੇਂ ਕਿ ਆਸਕਰ ਕਦੋਂ ਸ਼ੁਰੂ ਹੋਇਆ, ਕਿਸ ਨੇ ਸ਼ੁਰੂ ਕੀਤਾ, ਇਹ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਐਵਾਰਡ ਕਿਉਂ ਹੈ, ਆਸਕਰ ਵਿਚ ਫਿਲਮਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ? ਕੀ ਕਲਾਕਾਰਾਂ ਨੂੰ ਟਰਾਫੀ ਦੇ ਨਾਲ ਪੈਸੇ ਮਿਲਦੇ ਹਨ? ਅਜਿਹੇ ਕਈ ਸਵਾਲ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਤੱਕ ਇਸ ਗੱਲ ਨੂੰ ਲੈ ਕੇ ਰਹੱਸ ਬਣਿਆ ਹੋਇਆ ਹੈ ਕਿ ਇਸ ਪੁਰਸਕਾਰ ਦਾ ਨਾਂ ਆਸਕਰ ਕਿਉਂ ਰੱਖਿਆ ਗਿਆ। ਇੱਥੋਂ ਤੱਕ ਕਿ ਆਸਕਰ ਕਮੇਟੀ ਨੇ ਵੀ ਕਦੇ ਇਸ ਨੂੰ ਸਾਫ਼ ਨਹੀਂ ਕੀਤਾ।

Oscar Award

Oscar Award

ਆਸਕਰ ਅਵਾਰਡ ਦਾ ਪਹਿਲਾ ਨਾਮ ਅਕੈਡਮੀ ਅਵਾਰਡ ਸੀ। ਇਸ ਦੀ ਨੀਂਹ 1927 ਵਿਚ ਰੱਖੀ ਗਈ ਸੀ। ਲੇਵਿਸ ਬੀ. ਮੇਅਰ, ਯੂਐਸ ਵਿਚ ਐਮਜੀਐਮ ਸਟੂਡੀਓ ਦੇ ਮੁਖੀ, ਆਪਣੇ ਤਿੰਨ ਦੋਸਤਾਂ, ਅਭਿਨੇਤਾ ਕੋਨਰਾਡ ਨਗੇਲ, ਨਿਰਦੇਸ਼ਕ ਫਰੇਡ ਨਿਬਲੋ ਅਤੇ ਫਿਲਮ ਨਿਰਮਾਤਾ ਫੇਡੇ ਬਿਟਸੋਨ ਦੇ ਨਾਲ, ਇੱਕ ਸਮੂਹ ਬਣਾਉਣ ਦੀ ਯੋਜਨਾ ਦੇ ਨਾਲ ਆਏ ਜਿਸ ਨਾਲ ਪੂਰੇ ਉਦਯੋਗ ਨੂੰ ਲਾਭ ਹੋਵੇਗਾ। ਅਜਿਹਾ ਐਵਾਰਡ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਫਿਲਮ ਮੇਕਰਜ਼ ਨੂੰ ਪ੍ਰੇਰਣਾ ਮਿਲੇ। ਇਸ ਵਿਚਾਰ ਨੂੰ ਅੱਗੇ ਲਿਜਾਣ ਲਈ ਲੋਕਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਸੀ। 

ਇਸ ਦੇ ਲਈ ਹਾਲੀਵੁੱਡ ਦੇ 36 ਮਸ਼ਹੂਰ ਲੋਕਾਂ ਨੂੰ ਲਾਸ ਏਂਜਲਸ ਦੇ ਅੰਬੈਸਡਰ ਹੋਟਲ 'ਚ ਬੁਲਾਇਆ ਗਿਆ ਸੀ। ਉਸ ਦੇ ਸਾਹਮਣੇ "ਇੰਟਰਨੈਸ਼ਨਲ ਅਕੈਡਮੀ ਆਫ਼ ਮੋਸ਼ਨ ਪਿਕਚਰ ਆਫ਼ ਆਰਟ ਐਂਡ ਸਾਇੰਸ" ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ। ਹਰ ਕੋਈ ਸਹਿਮਤ ਹੋ ਗਿਆ। ਮਾਰਚ 1927 ਤੱਕ ਇਸ ਦੇ ਅਧਿਕਾਰੀ ਚੁਣੇ ਗਏ। ਜਿਸ ਦੇ ਪ੍ਰਧਾਨ ਹਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਡਗਲਸ ਫੇਅਰਬੈਂਕਸ ਬਣੇ। 

OscarOscar

11 ਮਈ, 1927 ਨੂੰ 300 ਪ੍ਰਸਿੱਧ ਸ਼ਖ਼ਸੀਅਤਾਂ ਲਈ ਦਾਅਵਤ ਰੱਖੀ ਗਈ, ਜਿਨ੍ਹਾਂ ਵਿਚੋਂ 230 ਲੋਕਾਂ ਨੇ 100 ਡਾਲਰ ਵਿਚ ਅਕੈਡਮੀ ਦੀ ਅਧਿਕਾਰਤ ਮੈਂਬਰਸ਼ਿਪ ਲਈ। ਸ਼ੁਰੂਆਤ ਵਿਚ ਪੁਰਸਕਾਰ ਨੂੰ 5 ਸ਼੍ਰੇਣੀਆਂ ਨਿਰਮਾਤਾ, ਨਿਰਦੇਸ਼ਕ, ਅਦਾਕਾਰ, ਤਕਨੀਸ਼ੀਅਨ ਅਤੇ ਲੇਖਕ ਵਿਚ ਵੰਡਿਆ ਗਿਆ ਸੀ। ਇਸ ਪੁਰਸਕਾਰ ਨੂੰ ਅਕੈਡਮੀ ਪੁਰਸਕਾਰਾਂ ਦਾ ਨਾਂ ਦਿੱਤਾ ਗਿਆ। 

ਅਕੈਡਮੀ ਅਵਾਰਡ ਦੀ ਟਰਾਫੀ ਤਲਵਾਰ ਵਾਲੇ ਯੋਧੇ ਦੀ ਹੈ, ਜੋ ਫਿਲਮ ਦੀ ਰੀਲ 'ਤੇ ਖੜੀ ਹੈ। ਇਸ ਪਿੱਛੇ ਸੋਚ ਇਹ ਸੀ ਕਿ ਮਨੋਰੰਜਨ ਉਦਯੋਗ ਵਿਚ ਕੰਮ ਕਰਨ ਵਾਲਿਆਂ ਨੂੰ ਵੀ ਯੋਧਿਆਂ ਵਾਂਗ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਐਮਜੀਐਮ ਸਟੂਡੀਓ ਦੇ ਆਰਟ ਡਾਇਰੈਕਟਰ ਨੇ ਤਲਵਾਰ ਲੈ ਕੇ ਰੀਲ ’ਤੇ ਖੜ੍ਹੇ ਯੋਧੇ ਨੂੰ ਬਣਾ ਕੇ ਢਾਂਚਾ ਤਿਆਰ ਕੀਤਾ। ਮੂਰਤੀਕਾਰ ਜੌਰਡਨ ਸਟੈਨਲੀ ਨੇ ਇਸ ਢਾਂਚੇ ਨੂੰ ਅੰਤਿਮ ਰੂਪ ਦਿੱਤਾ। 

ਗੋਲਡ ਪਲੇਟਿਡ, 92.5% ਟੀਨ ਅਤੇ 7.5% ਤਾਂਬੇ ਦੀ ਬਣੀ, ਟਰਾਫੀ 13 ਇੰਚ ਲੰਬੀ ਅਤੇ 3.85 ਕਿਲੋਗ੍ਰਾਮ ਸੀ। ਪਹਿਲੇ ਸਮਾਗਮ ਦੌਰਾਨ 2701 ਇਨਾਮ ਵੰਡੇ ਗਏ। ਦੂਜੇ ਵਿਸ਼ਵ ਯੁੱਧ ਦੌਰਾਨ ਤਾਂਬੇ ਦੀ ਘਾਟ ਕਾਰਨ ਲੱਕੜ ਦੀ ਟਰਾਫੀ 1938 ਵਿਚ ਬਣਾਈ ਗਈ ਸੀ। ਹਾਲੀਵੁੱਡ ਰੂਜ਼ਵੈਲਟ ਹੋਟਲ ਦੇ ਬਲੌਸਮ ਰੂਮ ਵਿਚ ਪ੍ਰਾਈਵੇਟ ਪਾਰਟੀ ਵਿਚ 270 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ। ਸਮਾਗਮ ਲਈ ਟਿਕਟਾਂ $5 ਸਨ। ਕੋਈ ਮੀਡੀਆ, ਕੋਈ ਦਰਸ਼ਕ, ਕੋਈ ਭੀੜ ਨਹੀਂ। ਇਹ ਰਸਮ 15 ਮਿੰਟਾਂ ਵਿਚ ਸਮਾਪਤ ਹੋ ਗਈ। 

ਪਹਿਲੇ ਪੁਰਸਕਾਰ ਸਮਾਰੋਹ ਦੇ ਜੇਤੂਆਂ ਦਾ ਐਲਾਨ ਤਿੰਨ ਮਹੀਨੇ ਪਹਿਲਾਂ ਕੀਤਾ ਗਿਆ ਸੀ। 1930 ਤੋਂ, ਜੇਤੂਆਂ ਦੀ ਸੂਚੀ ਅਵਾਰਡ ਨਾਈਟ ਨੂੰ ਰਾਤ 11 ਵਜੇ ਮੀਡੀਆ ਨੂੰ ਦਿੱਤੀ ਜਾਂਦੀ ਸੀ, ਪਰ 1940 ਵਿਚ ਲਾਸ ਏਂਜਲਸ ਟਾਈਮਜ਼ ਨੇ ਸਮਾਰੋਹ ਤੋਂ ਪਹਿਲਾਂ ਜੇਤੂਆਂ ਦਾ ਐਲਾਨ ਕਰ ਦਿੱਤਾ। ਉਦੋਂ ਤੋਂ ਜੇਤੂਆਂ ਨੂੰ ਇੱਕ ਬੰਦ ਲਿਫਾਫੇ ਵਿਚ ਪ੍ਰਗਟ ਕੀਤਾ ਗਿਆ ਸੀ। 

ਪਹਿਲਾ ਸਰਵੋਤਮ ਅਦਾਕਾਰ ਅਵਾਰਡ ਦੋ ਫਿਲਮਾਂ ਦ ਲਾਸਟ ਕਮਾਂਡ ਅਤੇ ਦ ਵੇ ਆਫ ਆਲ ਫਲੈਸ਼ ਲਈ ਐਮਿਲ ਜੇਨਿੰਗਸ ਨੂੰ ਦਿੱਤਾ ਗਿਆ। ਉਸ ਨੇ ਇਸ ਸਮਾਰੋਹ ਤੋਂ ਪਹਿਲਾਂ ਯੂਰਪ ਵਾਪਸ ਜਾਣਾ ਸੀ, ਇਸ ਲਈ ਅਕੈਡਮੀ ਨੇ ਉਸ ਨੂੰ ਇਹ ਪੁਰਸਕਾਰ ਪਹਿਲਾਂ ਹੀ ਦੇ ਦਿੱਤਾ ਸੀ। ਏਮਿਲ ਨੂੰ ਦੋ ਫਿਲਮਾਂ ਲਈ ਪੁਰਸਕਾਰ ਮਿਲਿਆ, ਪਰ ਬਾਅਦ ਵਿਚ ਅਕੈਡਮੀ ਨੇ ਇਹ ਨਿਯਮ ਬਣਾ ਦਿੱਤਾ ਕਿ ਇੱਕ ਵਿਅਕਤੀ ਨੂੰ ਸਿਰਫ ਇੱਕ ਪੁਰਸਕਾਰ ਦਿੱਤਾ ਜਾਵੇਗਾ।  

ਅਕੈਡਮੀ ਅਵਾਰਡ ਹੁਣ ਆਸਕਰ ਅਵਾਰਡ ਨਾਲ ਜਾਣਿਆ ਜਾਂਦਾ ਹੈ। 1939 ਤੋਂ ਇਸ ਦਾ ਆਫੀਸ਼ੀਅਲ ਨਾਮ ਆਸਕਰ ਪਿਆ ਸੀ ਪਰ ਇਸ ਦਾ ਨਾਮ ਆਸਕਰ ਕਿਵੇਂ ਪਿਆ ਇਸ ਦੀਆਂ 3 ਅਲੱਗ-ਅਲੱਗ ਥਿਊਰੀਆਂ ਹਨ। 

ਪਹਿਲਾ ਸਿਧਾਂਤ - ਆਸਕਰ ਅਵਾਰਡ ਦੀ ਪਹਿਲੀ ਮਹਿਲਾ ਪ੍ਰਧਾਨ ਅਤੇ ਅਮਰੀਕੀ ਅਭਿਨੇਤਰੀ ਬੇਟੇ ਡੇਵਿਸ ਨੇ ਦਾਅਵਾ ਕੀਤਾ ਸੀ ਕਿ ਆਸਕਰ ਟਰਾਫੀ ਨੂੰ ਪਿੱਛੇ ਤੋਂ ਦੇਖਣ 'ਤੇ ਉਸ ਦੇ ਸੰਗੀਤਕਾਰ ਪਤੀ ਹਰਮਨ ਆਸਕਰ ਨੈਲਸਨ ਵਰਗੀ ਦਿਸਦੀ ਹੈ, ਇਸ ਲਈ ਇਸ ਪੁਰਸਕਾਰ ਦਾ ਆਸਕਰ ਪੈ ਗਿਆ। 

ਦੂਜਾ ਸਿਧਾਂਤ - ਸਿਡਨੀ ਸਕੋਲਸਕੀ, ਇੱਕ ਕਾਲਮਨਵੀਸ ਜਿਸ ਨੇ ਹਾਲੀਵੁੱਡ ਗੱਪਾਂ ਦੇ ਲੇਖ ਲਿਖੇ ਉਸ ਨੇ ਦਾਅਵਾ ਕੀਤਾ ਕਿ ਆਸਕਰ ਉਪਨਾਮ ਅਕੈਡਮੀ ਅਵਾਰਡਾਂ ਨੂੰ ਦਿੱਤਾ ਗਿਆ ਸੀ। ਉਸ ਨੇ 1934 ਦੇ ਇੱਕ ਲੇਖ ਵਿਚ ਇਸ ਪੁਰਸਕਾਰ ਲਈ ਆਸਕਰ ਉਪਨਾਮ ਦੀ ਵਰਤੋਂ ਕੀਤੀ ਸੀ। 

ਤੀਜਾ ਸਿਧਾਂਤ - ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟ ਐਂਡ ਸਾਇੰਸ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਲਾਇਬ੍ਰੇਰੀਅਨ ਮਾਰਗਰੇਟ ਹੈਰਿਕ ਨੇ ਦਾਅਵਾ ਕੀਤਾ ਕਿ ਆਸਕਰ ਦਾ ਨਾਮ ਉਸ ਦੇ ਚਾਚਾ ਆਸਕਰ ਦੇ ਨਾਮ 'ਤੇ ਰੱਖਿਆ ਗਿਆ ਸੀ।
ਹਾਲਾਂਕਿ, ਅੱਜ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਤਿੰਨਾਂ ਵਿੱਚੋਂ ਕਿਸ ਦਾ ਦਾਅਵਾ ਸੱਚ ਸੀ। ਅਕੈਡਮੀ ਨੇ ਖ਼ੁਦ ਇਸ ਬਾਰੇ ਕਦੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ, ਪਰ ਇਹ ਨਾਂ ਅਪਣਾ ਲਿਆ। 

1929-30 ਵਿੱਚ ਕੁੱਲ 15 ਲੋਕਾਂ ਨੂੰ ਆਸਕਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਅਕੈਡਮੀ ਐਵਾਰਡ ਸਮਾਰੋਹ ਵਿਚ ਕੋਈ ਮੀਡੀਆ ਨਹੀਂ ਹੁੰਦਾ ਸੀ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਅਕੈਡਮੀ ਐਵਾਰਡ ਸਮਾਰੋਹ ਦੀ ਕਵਰੇਜ ਵੱਡੇ ਪੱਧਰ ’ਤੇ ਹੋਣ ਲੱਗੀ ਹੈ। 1953 ਵਿਚ ਪਹਿਲੀ ਵਾਰ, NBC ਨੇ ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਟੀਵੀ 'ਤੇ ਕੀਤਾ। ਕਈ ਦੇਸ਼ਾਂ ਵਿਚ ਟੈਲੀਕਾਸਟ ਹੋਣ ਕਾਰਨ ਆਸਕਰ ਨੂੰ ਵਿਸ਼ਵ ਭਰ ਵਿਚ ਮਾਨਤਾ ਮਿਲਣ ਲੱਗੀ। 1956 ਤੱਕ ਇਹ ਐਵਾਰਡ ਸਿਰਫ ਹਾਲੀਵੁੱਡ ਫਿਲਮਾਂ ਲਈ ਸੀ।

1957 ਵਿਚ ਅਕੈਡਮੀ ਨੇ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਸ਼੍ਰੇਣੀ ਬਣਾਈ, ਜਿਸ ਤੋਂ ਬਾਅਦ ਭਾਰਤ ਸਮੇਤ ਸਾਰੇ ਦੇਸ਼ਾਂ ਨੇ ਆਪਣੀਆਂ ਫਿਲਮਾਂ ਦੀਆਂ ਨਾਮਜ਼ਦਗੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਦੁਨੀਆ ਭਰ ਦੀਆਂ ਫਿਲਮਾਂ ਆਸਕਰ ਵਿਚ ਦਾਖਲ ਹੋਈਆਂ ਅਤੇ ਆਪਸ ਵਿਚ ਮੁਕਾਬਲਾ ਹੋਇਆ, ਉਦੋਂ ਆਸਕਰ ਦਾ ਪੱਧਰ ਸਭ ਤੋਂ ਉੱਚਾ ਮੰਨਿਆ ਜਾਂਦਾ ਸੀ।

ਭਾਰਤ ਵਿਚ ਆਸਕਰ ਲਈ ਭੇਜੀਆਂ ਜਾਣ ਵਾਲੀਆਂ ਫਿਲਮਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ? 
- ਇਸ ਲਈ ਦੋ ਤਰੀਕੇ ਹਨ ਪਹਿਲਾ ਇੱਕ ਫਿਲਮ ਜੋ ਭਾਰਤ ਦੀ ਸਰਕਾਰ ਤੋਂ ਅਧਿਕਾਰਤ ਐਂਟਰੀ ਹੈ। ਦੂਜਾ ਨਿੱਜੀ ਐਂਟਰੀ। 
- 1958 ਵਿਚ ਪਹਿਲੀ ਵਾਰ ਮਦਰ ਇੰਡੀਆ ਫਿਲਮ ਭਾਰਤ ਤੋਂ ਆਸਕਰ ਲਈ ਭੇਜੀ ਗਈ ਸੀ। ਮਦਰ ਇੰਡੀਆ ਨੂੰ ਚੋਟੀ ਦੀਆਂ 5 ਨਾਮਜ਼ਦਗੀਆਂ ਵਿਚ ਜਗ੍ਹਾ ਮਿਲੀ, ਪਰ ਇਹ ਪੁਰਸਕਾਰ ਨਹੀਂ ਜਿੱਤ ਸਕੀ।

1982- ਭਾਨੂ ਅਥਈਆ ਨੂੰ ਫਿਲਮ ਗਾਂਧੀ ਲਈ ਸਰਵੋਤਮ ਕਾਸਟਿਊਮ ਡਿਜ਼ਾਈਨਰ ਅਵਾਰਡ ਮਿਲਿਆ। 
1991- ਫਿਲਮਸਾਜ਼ ਸਤਿਆਜੀਤ ਰੇਅ ਨੂੰ 'ਆਨਰੇਰੀ ਲਾਈਫਟਾਈਮ ਅਚੀਵਮੈਂਟ' ਐਵਾਰਡ ਮਿਲਿਆ।
2008- ਏ.ਆਰ. ਰਹਿਮਾਨ ਨੂੰ ਫਿਲਮ 'ਸਲਮਡੌਗ ਮਿਲੀਅਨੇਅਰ' ਦੇ ਗੀਤ 'ਜੈ ਹੋ' ਲਈ ਸਰਵੋਤਮ ਮੂਲ ਸਕੋਰ ਦੀ ਸ਼੍ਰੇਣੀ 'ਚ 2 ਪੁਰਸਕਾਰ ਮਿਲੇ ਹਨ। ਦੂਜੇ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਏ.ਆਰ. ਰਹਿਮਾਨ ਨੇ ਗੁਲਜ਼ਾਰ ਨਾਲ ਸਾਂਝਾ ਕੀਤਾ।

2008 - ਰੇਸੇਲ ਪੋਕੁਟੀ ਨੂੰ ਸਲੱਮਡੌਗ ਮਿਲੀਅਨੇਅਰ ਲਈ ਸਰਵੋਤਮ ਸਾਊਂਡ ਮਿਕਸਿੰਗ ਦਾ ਪੁਰਸਕਾਰ ਮਿਲਿਆ।
ਕੀ ਆਸਕਰ ਵੀ ਕਦੇ ਵਿਵਾਦਾਂ ਵਿਚ ਰਿਹਾ ?
ਆਸਕਰ ਆਪਣੀ ਪ੍ਰਕਿਰਿਆ ਜਾਂ ਪੁਰਸਕਾਰਾਂ ਲਈ ਕਦੇ ਵੀ ਵਿਵਾਦਾਂ ਵਿੱਚ ਨਹੀਂ ਰਿਹਾ। ਜੀ ਹਾਂ, ਆਸਕਰ ਸਟੇਜ 'ਤੇ ਮਸ਼ਹੂਰ ਹਸਤੀਆਂ ਨੇ ਕਾਫੀ ਵਿਵਾਦ ਪੈਦਾ ਕੀਤੇ ਹਨ। ਕੁੱਝ ਵਿਵਾਦ ਇਸ ਤਰ੍ਹਾਂ ਦੇ ਹਨ 
2022- ਅਭਿਨੇਤਾ ਵਿਲ ਸਮਿਥ ਨੇ ਹੋਸਟ ਕ੍ਰਿਸ ਰੌਕ ਨੂੰ ਥੱਪੜ ਮਾਰਿਆ। ਹੋਸਟ ਕ੍ਰਿਸ ਦੁਆਰਾ ਆਪਣੀ ਪਤਨੀ 'ਤੇ ਕੀਤੇ ਗਏ ਮਜ਼ਾਕ ਤੋਂ ਵਿਲ ਗੁੱਸੇ 'ਚ ਸੀ। 

2021 - ਸਾਲ 2021 'ਚ ਹਾਲੀਵੁੱਡ ਦੀ ਫ੍ਰੈਂਚ ਅਦਾਕਾਰਾ ਕੋਰਿਨ ਮਾਸੇਰੀਓ ਨੇ ਸਟੇਜ 'ਤੇ ਆਪਣੇ ਕੱਪੜੇ ਉਤਾਰ ਦਿੱਤੇ ਸੀ। ਅਭਿਨੇਤਰੀ ਐਵਾਰਡ ਦੇਣ ਲਈ ਸਟੇਜ 'ਤੇ ਪਹੁੰਚੀ ਸੀ ਪਰ ਉਥੇ ਪਹੁੰਚਦੇ ਹੀ ਉਨ੍ਹਾਂ ਨੇ ਫਰਾਂਸ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲਈ ਆਪਣੇ ਕੱਪੜੇ ਉਤਾਰ ਦਿੱਤੇ। ਉਸ ਦੇ ਸਰੀਰ 'ਤੇ ਨਾਅਰੇ ਲਿਖੇ ਹੋਏ ਸਨ।
2017- ਫੇ ਡੁਨਾਵੇ ਅਤੇ ਵਾਰਨ ਬੀਟੀ ਸਰਵੋਤਮ ਤਸਵੀਰ ਦਾ ਪੁਰਸਕਾਰ ਦੇਣ ਲਈ ਸਟੇਜ 'ਤੇ ਪਹੁੰਚੇ। ਦੋਵਾਂ ਨੇ ਫਿਲਮ ਲਾਲਾ ਲੈਂਡ ਦਾ ਐਲਾਨ ਕੀਤਾ ਸੀ, ਜਦਕਿ ਇਹ ਐਵਾਰਡ ਮੂਨਲਾਈਟ ਫਿਲਮ ਨੂੰ ਦਿੱਤਾ ਜਾਣਾ ਸੀ। ਸਮਾਗਮ ਵਿਚ ਮੌਜੂਦ ਲੋਕਾਂ ਵੱਲੋਂ ਆਵਾਜ਼ ਬੁਲੰਦ ਕਰਨ ਤੋਂ ਬਾਅਦ ਇਸ ਗਲਤੀ ਨੂੰ ਸੁਧਾਰਿਆ ਗਿਆ। 

2003 - ਮੂਰੇ ਚੈਸਟਿਸ ਨੂੰ ਫਿਲਮ ਬੌਲਿੰਗ ਫਾਰ ਕੋਲੰਬਾਈਨ ਲਈ ਪੁਰਸਕਾਰ ਮਿਲਿਆ, ਪਰ ਉਹ ਸਟੇਜ 'ਤੇ ਗਿਆ ਅਤੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੂੰ ਅਪਮਾਨਜਨਕ ਸ਼ਬਦ ਕਹਿਣ ਲੱਗ ਗਏ ਸੀ। 
2000 ਵਿਚ ਐਂਜਲੀਨਾ ਜੋਲੀ ਨੂੰ ਸਮਾਰੋਹ ਵਿਚ ਫਿਲਮ ਗਰਲ ਇੰਟਰਪਟੇਡ ਲਈ ਸਰਵੋਤਮ ਸਹਾਇਕ ਅਭਿਨੇਤਰੀ ਦਾ ਪੁਰਸਕਾਰ ਮਿਲਿਆ। ਸਮਾਰੋਹ ਤੋਂ ਪਹਿਲਾਂ ਐਂਜਲੀਨਾ ਨੇ ਰੈੱਡ ਕਾਰਪੇਟ 'ਤੇ ਆਪਣੇ ਭਰਾ ਨੂੰ ਲਿਪ-ਕਿਸ ਕਰਕੇ ਵਿਵਾਦਾਂ 'ਚ ਘੇਰਿਆ। 

1974 - ਕਲਾਕਾਰ ਅਤੇ ਫੋਟੋਗ੍ਰਾਫਰ ਰੌਬਰਟ ਓਪੇਲ ਨੇ ਚਲਦੇ ਸਮਾਰੋਹ ਦੌਰਾਨ ਨਿਊਡ ਹੋ ਕੇ ਸਟੇਜ 'ਤੇ ਦੌੜ ਲਗਾਈ ਸੀ। ਅਦਾਕਾਰ ਡੇਵਿਡ ਨਿਵੇਨ ਨੇ ਲੋਕਾਂ ਦਾ ਧਿਆਨ ਭਟਕਾਇਆ। 
1971- ਅਭਿਨੇਤਾ ਜਾਰਜ ਸੀ ਸਕੋਨ ਨੇ ਸਰਵੋਤਮ ਅਦਾਕਾਰ ਦੇ ਪੁਰਸਕਾਰ ਤੋਂ ਇਨਕਾਰ ਕਰ ਦਿੱਤਾ ਸੀ। ਉਹ ਮੰਨਦੇ ਸੀ ਕਿ ਰਚਨਾਤਮਕ ਪ੍ਰਦਰਸ਼ਨ ਦੀ ਤੁਲਨਾ ਕਰਨਾ ਗਲਤ ਹੈ। ਉਨ੍ਹਾਂ ਦੀ ਨਾਮਜ਼ਦਗੀ 'ਤੇ ਵੀ ਇਤਰਾਜ਼ ਜਤਾਇਆ ਸੀ।  
1936 - ਪਟਕਥਾ ਲੇਖਕ ਡਡਲੇ ਨਿਕੋਲਸ ਨੇ ਸਟੇਜ 'ਤੇ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ। ਡਡਲੇ ਅਜਿਹਾ ਕਰਨ ਵਾਲਾ ਪਹਿਲਾ ਵਿਅਕਤੀ ਸੀ। ਦਰਅਸਲ ਸਾਲ 1936 ਵਿਚ ਲੇਖਕਾਂ ਦਾ ਇੱਕ ਸਮੂਹ ਵਿਰੋਧ ਕਰ ਰਿਹਾ ਸੀ, ਜਿਸ ਦੇ ਸਮਰਥਨ ਵਿੱਚ ਡਡਲੇ ਨੇ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। 


 

 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement