Teja Singh Swatantra ਨੇ Parliament 'ਚ ਭਾਸ਼ਣ ਦਿੰਦਿਆਂ ਤੋੜਿਆ ਸੀ ਦਮ
Published : Jul 17, 2025, 11:35 am IST
Updated : Jul 17, 2025, 11:35 am IST
SHARE ARTICLE
Teja Singh Swatantra Breathed his Last while giving a Speech in Parliament
Teja Singh Swatantra Breathed his Last while giving a Speech in Parliament

ਝੋਲੇ ਚੋਂ ਨਿਕਲੀਆਂ ਸੀ 2 ਸੁੱਕੀਆਂ ਰੋਟੀਆਂ ਤੇ ਅਚਾਰ

Teja Singh Swatantra Breathed his Last while giving a Speech in Parliament Latest News in Punjabi : ਗੁਰਦਾਸਪੁਰ : ਅਜੋਕੀ ਪੀੜ੍ਹੀ ’ਚੋਂ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ ਕਿ ਅੱਜ ਦੇ ਦਿਨ 16 ਜੁਲਾਈ 1901 ਨੂੰ ਗੁਰਦਾਸਪੁਰ ਦੀ ਧਰਤੀ ਨੇ ਇਕ ਅਜਿਹੇ ਮਹਾਨ ਸਪੂਤ ਨੂੰ ਜਨਮ ਦਿਤਾ, ਜਿਸ ਨੇ ਅਪਣੇ ਜੀਵਨ ਕਾਲ ਦੌਰਾਨ ਪਹਿਲਾਂ ਬ੍ਰਿਟਿਸ਼ ਹਕੂਮਤ ਨੂੰ ਚਨੇ ਚਬਾਏ ਫਿਰ ਵੰਡ ਵੇਲੇ ਫਿਰਕੂ ਦੰਗਿਆਂ ਨਾਲ ਜੂਝਿਆ ਅਤੇ ਆਜ਼ਾਦੀ ਉਪਰੰਤ ਪੈਪਸੂ ਮੁਜਾਰਾ ਜ਼ਮੀਨੀ ਸੰਘਰਸ਼ ਤਹਿਤ ਜਗੀਰਦਾਰਾਂ ਵਿਰੁਧ ਇਨਕਲਾਬੀ ਘੋਲ ਲੜੇ। ਉਨ੍ਹਾਂ ਨੇ ਜਗੀਰਦਾਰਾਂ ਦੇ ਕਬਜ਼ੇ ਹੇਠਲੀਆਂ ਜ਼ਮੀਨਾਂ ਖੋਹ ਕੇ ਹਜ਼ਾਰਾਂ ਬੇਜ਼ਮੀਨੇ ਲੋਕਾਂ ਨੂੰ ਵੰਡੀਆਂ।

ਦੇਸ਼ ਦਾ ਇਹ ਮਹਾਨ ਇਨਕਲਾਬੀ ਤੇਜਾ ਸਿੰਘ ਸੁਤੰਤਰ ਦੇ ਨਾਲ ਪ੍ਰਸਿੱਧ ਹੋਇਆ ਅਤੇ ਇਤਿਹਾਸ ਦੇ ਪੰਨਿਆਂ ’ਚ ਇਹ ਨਾਮ ਅਤੇ ਇਨ੍ਹਾਂ ਵਲੋਂ ਦੇਸ਼ ਹਿੱਤ ਵਿਚ ਕੀਤੇ ਕਾਰਜ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਗਏ।

ਗੁਰਦਾਸਪੁਰ ਤੋਂ ਸਿਰਫ਼ 10 ਕਿਲੋਮੀਟਰ ਦੂਰ ਪਿੰਡ ਆਲੂਣਾ ’ਚ 1901 ਨੂੰ ਸਮੁੰਦ ਸਿੰਘ ਦਾ ਜਨਮ ਹੋਇਆ। ਇਹ ਸਮੁੰਦ ਸਿੰਘ ਉਦੋਂ ਤੇਜਾ ਸਿੰਘ ਬਣ ਗਿਆ ਜਦੋਂ ਉਸ ਨੇ ਵੀਲਾ ਤੇਜਾ ਗੁਰਦੁਆਰਾ ਸਾਹਿਬ ਨੂੰ ਬ੍ਰਿਟਿਸ਼ ਸਮਰਥਨ ਵਾਲੇ ਮਹੰਤਾਂ ਤੋਂ ਮੁਕਤ ਕਰਵਾਇਆ। ਇਸ ਪਿੱਛੋਂ ਤੇਜਾ ਸਿੰਘ ਦੇ ਨਾਂ ਨਾਲ ‘ਸੁਤੰਤਰ’ ਉਦੋਂ ਜੁੜ ਗਿਆ ਜਦੋਂ ਉਸ ਨੇ ਸੁਤੰਤਰ ਜਥੇ ਦੀ ਅਗਵਾਈ ਕੀਤੀ। ਤੇਜਾ ਸਿੰਘ ਦੀ ਇਕਲੌਤੀ 12 ਸਾਲ ਦੀ ਬੇਟੀ ਦੀ ਉਨ੍ਹਾਂ ਸਮਿਆਂ ’ਚ ਦਰਦਨਾਕ ਮੌਤ ਹੋ ਗਈ ਸੀ ਜਦੋਂ ਉਹ ਭੂਮੀਗਤ ਹੋਏ ਸਨ। ਉਨ੍ਹਾਂ ਦੀ ਅਪਣੇ ਪਰਵਾਰ ’ਚ ਇਸ ਸਮੇਂ ਕੋਈ ਔਲਾਦ ਨਹੀਂ ਪਰ ਉਨ੍ਹਾਂ ਦੇ ਭਰਾ ਮੇਦਣ ਸਿੰਘ, ਮੇਦਣ ਦਾ ਜਵਾਈ ਜਗਜੀਤ ਸਿੰਘ ਆਲੂਣਾ ਹੀ ਹੈ ਜੋ ਇਸ ਵੇਲੇ ਸੁਤੰਤਰ ਦੀ ਵਿਚਾਰਧਾਰਕ ਜੋਤ ਨੂੰ ਜਗਾਈ ਰੱਖਣ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਜਗਜੀਤ ਸਿੰਘ ਨੇ ਦਸਿਆ ਕਿ 1920 ਦੇ ਦਹਾਕੇ ਦੌਰਾਨ ਜਦੋਂ ਗਦਰ ਪਾਰਟੀ ਬ੍ਰਿਟਿਸ਼ ਸਰਕਾਰ ਨੂੰ ਉਖਾੜਨ ਦੀ ਦੂਜੀ ਕੋਸ਼ਿਸ਼ ਦੀ ਤਿਆਰੀ ਕਰ ਰਹੀ ਸੀ ਤਾਂ ਤੇਜਾ ਸਿੰਘ ਇਨਕਲਾਬੀ ਗਤੀਵਿਧੀਆਂ ’ਚ ਸਰਗਰਮੀ ਨਾਲ ਸ਼ਾਮਲ ਹੋ ਗਏ। ਸੁਤੰਤਰ ਨੂੰ 1924 ’ਚ ਤੁਰਕੀ ਭੇਜਿਆ ਗਿਆ ਸੀ, ਜਿੱਥੇ ਉਹ ਫ਼ੌਜੀ ਗਿਆਨ ਪ੍ਰਾਪਤ ਕਰਨ ਲਈ ਤੁਰਕੀ ਫ਼ੌਜੀ ਅਕੈਡਮੀ ’ਚ ਸ਼ਾਮਲ ਹੋਏ। ਕਈ ਵਾਰ ਕਦੇ ਜੇਲ ’ਚ ਅਤੇ ਕਦੇ ਬਾਹਰ ਹੁੰਦੇ ਰਹੇ। ਸੁਤੰਤਰ 1940 ਦੇ ਦਹਾਕੇ ਦੇ ਸ਼ੁਰੂ ’ਚ ਬ੍ਰਿਟਿਸ਼ ਪ੍ਰਸ਼ਾਸਨ ਵਲੋਂ ਦਿਓਲੀ ਹਿਰਾਸਤ ਕੇਂਦਰ ’ਚ ਕੈਦ ਕੀਤੇ ਗਏ ਚੋਟੀ ਦੇ ਰਾਸ਼ਟਰੀ ਕਮਿਊਨਿਸਟ ਨੇਤਾਵਾਂ ’ਚੋਂ ਇਕ ਸੀ।


ਤੇਜਾ ਸਿੰਘ ਸੁਤੰਤਰ ਨੇ 1919 ਜਲ੍ਹਿਆਂਵਾਲਾ ਬਾਗ ਦੇ ਨਾਇਕ ਡਾ. ਸੈਫੂਦੀਨ ਕਿਚਲੂ ਅਤੇ ਵੰਡ ਦੌਰਾਨ ਸੈਂਕੜੇ ਮੁਸਲਮਾਨਾਂ ਨੂੰ ਫਿਰਕੂ ਦੰਗਾਕਾਰੀਆਂ ਤੋਂ ਵੀ ਬਚਾਇਆ ਸੀ।

ਇਤਿਹਾਸਕ ਹਵਾਲਿਆਂ ਅਨੁਸਾਰ ਸੀਪੀਆਈ ਦੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਲਿਖਿਆ ਹੈ ਕਿ ਤੇਜਾ ਸਿੰਘ ਸੁਤੰਤਰ ਨੇ ਪਟਿਆਲਾ ਰਾਜ ਦੁਆਰਾ ਸਮਰਥਤ ਜਾਗੀਰੂਆਂ ਤੋਂ 16 ਲੱਖ ਏਕੜ ਜ਼ਮੀਨ ਖੋਹ ਲਈ ਅਤੇ ਇਸ ਨੂੰ ਮਾਲਵਾ ਖੇਤਰ ਦੇ 784 ਪਿੰਡਾਂ ਦੇ ਬੇਜ਼ਮੀਨੇ ਲੋਕਾਂ ’ਚ ਵੰਡ ਦਿਤਾ। ਏਹੋ ਕਾਰਨ ਸੀ ਕਿ ਉਨ੍ਹਾਂ ਸੰਗਰੂਰ ਤੋਂ ਨਾ ਹੋਣ ਦੇ ਬਾਵਜੂਦ ਵੀ 1971 ’ਚ ਇਸ ਸੀਟ ਤੋਂ ਲੋਕ ਸਭਾ ਚੋਣ ਲੜੀ ਤੇ ਇਸ ਖੇਤਰ ਦੇ ਲੋਕਾਂ ਲਈ ਅਪਣੀਆਂ ਸੇਵਾਵਾਂ ਕਾਰਨ ਜਿੱਤ ਹਾਸਲ ਕੀਤੀ। ਉਹ ਸੀਪੀਆਈ ਉਮੀਦਵਾਰ ਵਜੋਂ ਸੰਗਰੂਰ ਹਲਕੇ ਤੋਂ 5ਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ। ਇਸ ਤੋਂ ਪਹਿਲਾਂ ਉਹ 1937 ਤੋਂ 1945 ਤਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਤੇ 1964 ਤੋਂ 1969 ਤਕ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹੇ।

ਤੇਜਾ ਸਿੰਘ ਸੁਤੰਤਰ ਦੇ ਜੀਵਨਕਾਲ ਨਾਲ ਜੁੜਿਆ ਇਕ ਅਜਿਹਾ ਪ੍ਰਸੰਗ ਮਿਲਦਾ ਹੈ ਜਿਸ ਵਰਗੀ ਮਿਸਾਲ ਸ਼ਾਇਦ ਦੇਸ਼ ਵਿਚ ਹੋਰ ਕਿਤੇ ਨਹੀਂ ਮਿਲਦੀ। 12 ਅਪ੍ਰੈਲ 1973 ਨੂੰ ਜਦੋਂ ਦੇਸ਼ ਦੀ ਪਾਰਲੀਮੈਂਟ ’ਚ ਕਿਸਾਨਾਂ ਦੇ ਮੁੱਦੇ ’ਤੇ ਬੋਲ ਰਹੇ ਸਨ ਤਾਂ ਅਚਾਨਕ ਉਨ੍ਹਾਂ ਉਥੇ ਹੀ ਪ੍ਰਾਣ ਤਿਆਗ ਦਿਤੇ। ਉਨ੍ਹਾਂ ਨੇ ਸੰਸਦ ’ਚ ਅਪਣੇ ਮੋਢੇ ’ਤੇ ਝੋਲਾ ਲਟਕਾਇਆ ਹੋਇਆ ਸੀ। ਉਨ੍ਹਾਂ ਦੀ ਮੌਤ ਬਾਅਦ ਜਦੋਂ ਇਹ ਝੋਲਾ ਖੋਲ੍ਹਿਆ ਗਿਆ ਤਾਂ ਇਸ ’ਚੋਂ ਦੋ ਸੁਕੀਆਂ ਰੋਟੀਆ ਤੇ ਅਚਾਰ ਦਾ ਇਕ ਟੁਕੜਾ ਮਿਲਿਆ।

(For more news apart from Teja Singh Swatantra Breathed his Last while giving a Speech in Parliament Latest News in Punjabi stay tuned to Rozana Spokesman.) 

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement