Advertisement

ਬ੍ਰਿਟੇਨ ਦੇ ਮਨੋਵਿਗਿਆਨੀਆਂ ਨੇ ਕਿਹਾ, ਸਿੰਧੂ ਸਭਿਅਤਾ ਦਾ ਵਿਕਾਸ ਵਹਿੰਦੀ ਨਦੀ ਦੁਆਲੇ ਨਹੀਂ ਹੋਇਆ

ROZANA SPOKESMAN
Published Mar 14, 2019, 1:32 pm IST
Updated Mar 14, 2019, 1:32 pm IST
ਵਿਗਿਆਨੀਆਂ ਨੇ ਮੰਨਿਆ ਹੈ ਕਿ ਸਿੰਧੂ ਸਭਿਅਤਾ ਸੁਕੀ ਨਦੀ ਦੇ ਦੁਆਲੇ ਵਧੀ ਫੁਲੀ ਸੀ
Indus Civilization
 Indus Civilization

ਲੰਡਨ : ਸਿੰਧੂ ਸਭਿਅਤਾ ਮੁੱਖ ਹਿਮਾਚਲੀ ਨਦੀ ਸਤਲੁਜ ਦੁਆਲੇ ਛੱਡੇ ਸਥਾਨ ਤੇ ਵਧੀ ਫੁਲੀ ਸੀ ਅਤੇ ਇਸਦਾ ਵਿਕਾਸ ਚੱਲਦੀ ਨਦੀ ਦੇ ਕੋਲ ਨਹੀਂ ਹੋਇਆ ਸੀ। ਭਾਰਤ ਅਤੇ ਬ੍ਰਿਟੇਨ ਦੇ ਮਨੋਵਿਗਿਆਨਿਆਂ ਨੇ ਇਕ ਅਧਿਐਨ ਵਿਚ ਪਤਾ ਕੀਤਾ ਹੈ, ਕਿ ਪ੍ਰਚਲਿਤ ਮਾਨਤਾ ਹੈ ਕਿ ਸਿੰਧੂ ਸਭਿਅਤਾ ਚੱਲਦੀ ਨਦੀ ਦੇ ਕੋਲ ਵਿਕਸਿਤ ਹੋਈ ਸੀ ਪਰ ਅਜਿਹਾ ਨਹੀਂ ਹੋਇਆ। ਸਿੰਧੂ ਸਭਿਅਤਾ ਸਤਲੁਜ ਨਦੀ ਦੇ ਕੋਲ ਛੱਡੇ ਸਥਾਨ ਤੇ ਵਿਕਸਿਤ ਨਹੀਂ ਹੋਈ ਸੀ। ਵਿਗਿਆਨੀਆਂ ਨੇ ਮੰਨਿਆ ਹੈ ਕਿ ਸਿੰਧੂ ਸਭਿਅਤਾ ਮੁੱਖ ਰੂਪ ਵਿਚ ਇਕ ਸੁਕੀ ਨਦੀ ਦੁਆਲੇ ਵਧੀ ਫੁਲੀ ਸੀ।

sdf

ਪੁਰਾਤਨ ਸਬੂਤਾਂ ਦੇ ਅਨੁਸਾਰ ਸਿੰਧੂ ਜਾਂ ਹੜੱਪਾ ਸਭਿਅਤਾ ਵਿਚ ਕਈ ਬਸਤੀਆਂ ਇਕ ਨਦੀ ਦੇ ਕਿਨਾਰੇ ਦੇ ਆਲੇ ਦੁਆਲੇ ਵਿਕਸਿਤ ਹੋਈਆਂ ਸਨ। ਇਸ ਨਦੀ ਨੂੰ ਉੱਤਰ ਪੱਛਮ ਅਤੇ ਪਾਕਿਸਤਾਨ ਚ ਘਗਰ ਹਾਕਰਾ ਵੀ ਕਿਹਾ ਜਾਦਾ ਹੈ। ਵਿਗਿਆਨਿਕਾਂ ਨੇ ਇਹ ਖ਼ੋਜ ਕੀਤੀ ਸੀ ਕਿ ਨਦੀ ਦੇ ਪ੍ਰਭਾਵ ਕਾਰਨ ਸਿੰਧੂ ਸ਼ਹਿਰੀ ਕੇਦਰਾਂ ਵਿਚ ਵਾਧਾ ਹੋਇਆ ਸੀ। ਜਿਨਾਂ ਨੇ ਉਸਦੇ ਵਿਕਾਸ ਵਿਚ ਇਕ ਮਹੱਤਵਪੂਰਨ ਭੂਮਿਕਾਂ ਨਿਭਾਈ ਸੀ। ਬ੍ਰਿਟੇਨ ਵਿਚ ਇਮਪੀਰੀਅਲ ਕਾਲਜ ਆਫ ਲੰਡਨ(ਆਈਸੀਐਲ) ਅਤੇ ਭਾਰਤੀ ਪ੍ਰੋਦਯੋਗਿਕ ਸਗੰਠਨ ਕਾਨਪੁਰ ਦੇ ਕਰਮਚਾਰੀਆਂ ਦੁਆਰਾ ਕੀਤੀ ਗਏ ਇਸ ਅਧਿਐਨ ‘ਚ ਕਿਹਾ ਗਿਆ ਕਿ ਇਹ ਪ੍ਰਮੁੱਖ ਹਿਮਾਚਲੀ ਨਦੀ ਉਸ ਸਮੇਂ ਨਹੀਂ ਵਹਿੰਦੀ ਸੀ, ਜਿਸ ਵੇਲੇ ਸਿੰਧੂ ਸਭਿਅਤਾ ਦੀ ਸ਼ਹਿਰੀ ਬਸਤੀਆਂ ਦਾ ਵਿਕਾਸ ਹੋਇਆ ਸੀ।

ਆਈਸੀਐਲ ਦੇ ਧਰਤੀ ਵਿਗਿਆਨ ਅਤੇ ਇੰਜੀਨਿਅਰਿੰਗ ਵਿਭਾਗ ਦੇ ਸੰਜੀਵ ਗੁਪਤਾ ਨੇ ਕਿਹਾ, ਇਹ ਸਿੱਟੇ ਸਾਡੀ ਮੌਜੂਦਾ ਸਮਝ ਨੂੰ ਚਣੌਤੀ ਦਿੰਦੀ ਹੈ ਜੋ ਕਹਿੰਦੀ ਹੈ ਕਿ ਕਈ ਪ੍ਰਾਚੀਨ ਸਭਿਅਤਾ ਵਿਚ ਸ਼ਹਿਰੀਕਰਨ ਕਿਵੇ ਹੋਇਆ ਅਤੇ ਕੁਦਰਤੀ ਸਰੋਤਾਂ ਦਾ ਵਿਕਾਸ਼ ਕਿਵੇ ਹੋਇਆ। ਉਨ੍ਹਾਂ ਨੇ ਕਿਹਾ, ਅਸਲ ਵਿਚ ਵੱਡੀ ਨਦੀ ਦੇ ਆਉਣ ਦੀ ਬਜ਼ਾਏ ਬਾਅਦ ਵਿਚ ਸਿੰਧੂ ਸ਼ਹਿਰੀ ਕੇਦਰਾਂ ਦਾ ਵਿਕਾਸ ਹੋ ਸਕਿਆ

Advertisement

 

Advertisement