
ਕਪਿਲ ਮਿਸ਼ਰਾ 20,000 ਤੋਂ ਵੱਧ ਲੋਕਾਂ ਦਾ ਇਕ ਨੈੱਟਵਰਕ ਚਲਾ ਰਹੇ ਹਨ, ਜੋ ਇਕ ਸੰਗਠਿਤ ਢੰਗ ਨਾਲ ਫਿਰਕੂ ਨਫ਼ਰਤ ਪੈਦਾ ਕਰਨ ਅਤੇ ਉਸ ਨੂੰ ਵਧਾਉਣ ਲਈ ਕੰਮ ਕਰਦਾ ਹੈ।
Source Newslaundry (ਰੋਜ਼ਾਨਾ ਸਪੋਕਸਮੈਨ ਮੋਹਾਲੀ) - ਜੇ ਹਿੰਦੂ ਰਾਸ਼ਟਰ ਦੀ ਵੱਧ ਰਹੀ ਸੱਚਾਈ ਵੱਡੀ ਦਾਅਵਤ ਹੈ, ਤਾਂ ਕਪਿਲ ਮਿਸ਼ਰਾ ਇਸ ਦੇ ਰਸੋਈਏ ਹੋਣਗੇ ਅਤੇ ਉਸ ਦੇ ਹਿੰਦੂ ਵਾਤਾਵਰਣ ਦੇ ਮਿਹਨਤੀ ਮੈਂਬਰ ਰਸੋਈ ਘਰ ਵਿਚ ਉਸ ਦੇ ਸਾਥੀ ਹੋਣਗੇ ਜੋ ਫਿਰਕੂ ਨਫ਼ਰਤ ਅਤੇ ਕੱਟੜਪੰਥੀ ਦੇ ਪਕਵਾਨ, ਹਿੰਦੂਤਵ ਦੇ ਕੰਮ ਵਿਚ ਲਪੇਟ ਕੇ ਜਨਤਾ ਅੱਗੇ ਪੇਸ਼ ਕਰ ਰਹੇ ਹਨ। ਇਹ ਕੰਮ ਬਹੁਤ ਗੁਪਤ ਪਰ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ।
ਪਿਛਲੇ ਸਾਲ 16 ਨਵੰਬਰ ਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਜਿਨ੍ਹਾਂ 'ਤੇ ਫਰਵਰੀ 2020 ਦੇ ਦਿੱਲੀ ਦੰਗਿਆਂ ਨੂੰ ਭੜਕਾਉਣ ਦਾ ਦੋਸ਼ ਕਈ ਪੀੜਤ ਅਤੇ ਅੰਦੋਲਨਕਾਰੀ ਵੱਲੋਂ ਲਗਾਇਆ ਗਿਆ ਹੈ, ਕਪਿਲ ਮਿਸ਼ਰਾ ਵੱਲੋਂ ਇਕ ਆਨਲਾਈਨ ਫਾਰਮ ਟਵੀਟ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੋ ਵੀ ਉਹਨਾਂ ਦੁਆਰਾ ਬਣਾਏ ਗਏ ਹਿੰਦੂ ਇਕੋਸਿਸਟਮ ਦਾ ਮੈਂਬਰ ਬਣਨਾ ਚਾਹੁੰਦਾ ਹੈ ਉਹ ਉਸ ਨੂੰ ਭਰਨ।
From today we are making a Team - Hindu Ecosystem
— Kapil Mishra (@KapilMishra_IND) November 16, 2020
आज से हम बना रहे हैं "हिन्दू इकोसिस्टम" टीम
टीम से जुड़ने के लिए सदस्य्ता फॉर्म भरें
Pls fill this membership form to join the team: https://t.co/yqdlxcXzYA
ਫਾਰਮ ਬਿਲਕੁਲ ਸਿੱਧਾ ਹੈ ਜਿਸ ਵਿਚ ਇਕ ਪ੍ਰਸ਼ਨ ਨੂੰ ਛੱਡ ਕੇ ਲੋਕਾਂ ਦੇ ਨਾਮ, ਮੋਬਾਇਲ ਨੰਬਰ, ਸੂਬਾ ਅਤੇ ਤੁਸੀਂ ਕਿਸ ਦੇਸ਼ ਵਿਚ ਰਹਿੰਦੇ ਹੋ, ਅਜਿਹੇ ਹੀ ਸਧਾਰਨ ਸਵਾਲ ਸਨ ਅਤੇ ਜੇ ਤੁਸੀਂ ਨਹੀਂ ਸਮਝ ਸਕੇ ਉਸ ਲਈ ਕੁੱਝ ਉਦਾਹਰਨ ਵੀ ਦਿੰਦਾ ਹੈ। ਫਾਰਮ ਨੂੰ ਓਪਨ ਕਰਦੇ ਹੀ ਸਭ ਤੋਂ ਪਹਿਲਾਂ 'देवो दुर्बल घातक' ਲਿਖਿਆ ਨਜ਼ਰ ਆਉਂਦਾ ਹੈ ਜਿਸ ਦਾ ਮਤਲਬ ਹੈ ''ਭਗਵਾਨ ਵੀ ਕਮਜ਼ੋਰ ਲੋਕਾਂ ਦੀ ਮਦਦ ਨਹੀਂ ਕਰਦਾ''
PC News Laundry
ਫਾਰਮ ਉਹਨਾਂ ਨੂੰ ਇਕ ਘੋਸ਼ਣਾ ਕਰਨ ਲਈ ਵੀ ਕਹਿੰਦਾ ਹੈ ਕਿ ਉਹ ਸਮੂਹ ਦਾ ਆਨਲਾਈਨ ਅਤੇ ਜ਼ਮੀਨ 'ਤੇ ਹਿੱਸਾ ਬਣ ਰਹੇ ਹਨ। ਇਸ ਸਭ ਨੇ ਸਾਡੀ ਜਗਿਆਸਾ ਬਣਾਈ ਅਤੇ ਅਸੀਂ ਵੀ ਇਸ ਸਮੂਹ ਦਾ ਹਿੱਸਾ ਬਣ ਗਏ। ਨਿਊਜ਼ ਲਾਂਡਰੀ ਨੇ ਫਾਰਮ ਭਰਿਆ ਅਤੇ ਜਿਸ ਤੋਂ ਬਾਅਦ ਉਹ ਟੈਲੀਗ੍ਰਾਮ ਦੇ ਗਰੁੱਪ ਦਾ ਹਿੱਸਾ ਬਣ ਗਏ। ਉਹਨਾਂ ਨੂੰ ਇਸ ਗਰੁੱਪ ਦੇ ਨਾਲ ਜੁੜੇ ਹੋਏ ਹੋਰ ਗਰੁੱਪਾਂ ਦੇ ਨਾਲ ਵੀ ਜੋੜ ਦਿੱਤਾ ਗਿਆ।
PC News Laundry
ਹਿੱਸਾ ਬਣਨ ਤੋਂ ਬਾਅਦ ਉਹਨਾਂ ਨੂੰ ਇਸ ਸਾਰੀ ਵਿਧੀ ਬਾਰੇ ਪਤਾ ਚੱਲਿਆ ਕਿ ਇਹ ਕਿਵੇਂ ਕੰਮ ਕਰਦੀ ਹੈ, ਆਪਣੇ ਪ੍ਰਚਾਰ, ਪ੍ਰਸਾਰ ਦੀ ਸਮੱਗਰੀ ਕਿਵੇਂ ਬਣਾਉਂਦਾ ਹੈ। ਇਹ ਕਿਵੇਂ ਜ਼ਹਿਰੀਲੀਆਂ ਪੋਸਟਾਂ ਨੂੰ ਸਿਰਜਦਾ ਹੈ ਅਤੇ ਕਿਵੇਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਫਿਰਕੂ ਨਫ਼ਰਤ ਅਤੇ ਕੱਟੜਪੰਥੀ ਨੂੰ ਭੜਕਾਉਣ ਦੇ ਨਾਲ ਇਕ ਰੁਝਾਨ ਪੈਦਾ ਕੀਤਾ ਜਾਂਦਾ ਹੈ ਜੋ ਹਿੰਦੂਤਵ ਦਾ ਸਮਰਥਨ ਕਰਦਾ ਹੈ। ਸਮੂਹ ਨਾਲ ਜੁੜੇ ਲੋਕ ਇਕ ਟੂਲਕਿੱਟ ਵੀ ਸਾਂਝਾ ਕਰਦੇ ਹਨ। ਅਜਿਹੀ ਹੀ ਟੂਲਕਿੱਟ ਜੋ ਵਾਤਾਵਰਣ ਪੱਖੀ ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬਣਾਈ ਸੀ, ਜਿਸ ਕਾਰਨ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਅੰਦੋਲਨ ਕਰ ਰਹੀ ਇਕ ਨੌਜਵਾਨ ਲੜਕੀ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਨਿਊਜ਼ ਲਾਂਡਰੀ ਦੇ ਸੰਖੇਪ ਵੇਰਵੇ ਅਨੁਸਾਰ- ਕਪਿਲ ਮਿਸ਼ਰਾ 20,000 ਤੋਂ ਵੱਧ ਲੋਕਾਂ ਦਾ ਇਕ ਨੈੱਟਵਰਕ ਚਲਾ ਰਹੇ ਹਨ, ਜੋ ਇਕ ਸੰਗਠਿਤ ਢੰਗ ਨਾਲ ਫਿਰਕੂ ਨਫ਼ਰਤ ਪੈਦਾ ਕਰਨ ਅਤੇ ਉਸ ਨੂੰ ਵਧਾਉਣ ਲਈ ਕੰਮ ਕਰਦਾ ਹੈ।
ਨਫ਼ਰਤ ਦੇ ਕਾਰਖ਼ਾਨੇ ਵਿਚ ਸਵਾਗਤ
ਇਸ ਦੇ ਨਾਲ ਹੀ 27 ਨਵੰਬਰ ਨੂੰ ਕਪਿਲ ਮਿਸ਼ਰਾ ਨੇ ਆਪਣੇ ਨੈੱਟਵਰਕ ਦੇ ਲੋਕਾਂ ਲਈ ਇਕ ਵੀਡੀਓ ਜਾਰੀ ਕੀਤਾ ਅਤੇ ਇਹ ਘੋਸ਼ਣਾ ਕੀਤੀ ਕਿ ਉਹਨਾਂ ਦਾ ਪਹਿਲਾ ਅਭਿਆਨ ਉਸੇ ਦਿਨ ਸਵੇਰੇ 10 ਵਜੇ ਹੈਸ਼ਟੈਗ #JoinHinduEcosystem ਦਾ ਇਸਤੇਮਾਲ ਕਰਦੇ ਹੋਏ ਸ਼ੁਰੂ ਹੋਵੇਗਾ।
PC News Laundry
ਵੀਡੀਓ ਵਿਚ ਉਹਨਾਂ ਨੇ ਕਿਹਾ ਕਿ ਤਕਰੀਬਨ 27000 ਲੋਕਾਂ ਨੇ ਫਾਰਮ ਭਰੇ ਹਨ ਅਤੇ ਤਕਰੀਬਨ 15000 ਲੋਕ ਟੈਲੀਗ੍ਰਾਮ ਗਰੁੱਪ ਦਾ ਹਿੱਸਾ ਬਣ ਚੁੱਕੇ ਹਨ। ਇਸ ਦੇ ਨਾਲ ਹੀ, ਤਕਰੀਬਨ 5000 ਲੋਕਾਂ ਨੇ ਹਿੰਦੂ ਇਕੋਸਿਸਟਮ ਦੀ ਟਵਿੱਟਰ ਟੀਮ ਵਿੱਚ ਵੀ ਨਾਮ ਲਿਖਵਾ ਦਿੱਤਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਨ੍ਹਾਂ ਸਮੂਹਾਂ ਦੇ ਜ਼ਿਆਦਾਤਰ ਮੈਂਬਰ ਕਿਸ ਸਮਾਜਿਕ ਅਤੇ ਜਿਨਸੀ ਸ਼੍ਰੇਣੀ ਵਿਚੋਂ ਆਉਂਦੇ ਹੋਣਗੇ। ਗਰੁੱਪ ਵਿਚ ਸ਼ਾਮਲ ਹੋਣ ਵਾਲੇ ਨਾਮਾਂ ਨੂੰ ਦੇਖ ਕੇ ਇਹ ਪ੍ਰਤੀਤ ਹੁੰਦਾ ਹੈ ਕਿ ਜ਼ਿਆਦਾਤਰ ਲੋਕ ਉੱਚ ਹਿੰਦੂ ਜਾਤੀ ਦੇ ਹਨ।
PC News Laundry
ਇਸੇ ਸਮੂਹ ਵਿਚ ਅੱਜ ਕੱਲ੍ਹ ਹਿੰਦੂਤਵ ਦੇ ਲਾਡਲੇ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਨਾਮ ਦੀ ਵੀ ਗੱਲਬਾਤ ਚੱਲ ਰਹੀ ਸੀ।
PC News Laundry
ਪਹਿਲੀ ਮੁਹਿੰਮ ਨਿਸ਼ਚਤ ਹੈਸ਼ਟੈਗਾਂ ਦੁਆਰਾ ਕੁੱਝ ਟਵੀਟਾਂ ਦੇ ਨਮੂਨਿਆਂ ਜ਼ਰੀਏ ਅਤੇ ਲੋਕਾਂ ਨੂੰ ਸਮੂਹ ਦਾ ਹਿੱਸਾ ਬਣਨ ਦੇ ਲਈ ਉਤਸ਼ਾਹਿਤ ਕਰਨ ਲਈ ਚਲਾਈ ਗਈ ਹੈ।
ਉਸੇ ਦਿਨ, ਕਪਿਲ ਮਿਸ਼ਰਾ ਨੇ ਇਕ ਸਮਾਨਅੰਤਰ ਮੁਹਿੰਮ ਦੀ ਘੋਸ਼ਣਾ ਲੋਕਾਂ ਨੂੰ ਆਰਗੇਨਾਈਜ਼ਰ ਅਤੇ ਪੰਚਜਨੀਆ ਦੇ ਸਬਸਕਰਾਈਬਰ ਬਣਨ ਲਈ ਕੀਤੀ। ਜੋ ਹਿੰਦੂਤਵਵਾਦੀ ਵਿਚਾਰਧਾਰਾ ਅਤੇ ਸੰਗਠਨਾਂ ਦੀ ਗੰਗੋਤਰੀ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਮੁੱਖ ਪੱਤਰ ਹੈ।
Jai Shri Ram to All friends of Hindu Ecosystem
— Hindu Ecosystem Official (@HinduEcosystem_) December 25, 2020
Alert for Next Twitter Campaign
Sunday 27th December at 11 am
Watch video message by Kapil Mishra #HinduEcosystem pic.twitter.com/sG0FEjoAQG
ਇਸ ਉਦੇਸ਼ ਦੇ ਇਰਾਦੇ ਨਾਲ, ਹਿੰਦੂ ਇਕੋਸਿਸਟਮ ਦੇ ਟੈਲੀਗ੍ਰਾਮ ਸਮੂਹ ਵਿਚ ਵੀਡਿਓ ਸਾਂਝੇ ਕੀਤੇ ਗਏ, ਜਿਸ ਵਿਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਪੰਚਜਨਾਂ ਦਾ ਪ੍ਰਚਾਰ ਕਰ ਰਹੇ ਸਨ।
PC News Laundry
PC News Laundry
ਪਰ ਇਹ ਸਿਰਫ਼ ਸ਼ੁਰੂਆਤ ਸੀ। ਜਲਦੀ ਹੀ ਸਮੂਹ ਨੂੰ ਦਸਤਾਵੇਜ਼ਾਂ ਨਾਲ ਭਰ ਦਿੱਤਾ ਗਿਆ ਜਿਸ ਵਿਚ ਹਿੰਦੂਤਵ ਨੂੰ ਬਚਾਉਣ, ਉਸ ਦਾ ਪ੍ਰਚਾਰ ਕਰਨ ਅਤੇ ਸਮਰਥਨ ਲਈ ਦੂਰ-ਦੂਰ ਤੱਕ ਪ੍ਰਭਾਵ ਪਾਉਣ ਲਈ ਅਭਿਆਨ ਚਲਾਏ ਜਾ ਸਕਣ।
ਸਪੈਮ ਦੀ ਮਹਾਮਾਇਆ
ਹਿੰਦੂ ਇਕੋਸਿਸਟਮ ਟਵਿੱਟਰ 'ਤੇ ਸਪੈਮ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਇਸ ਦਾ ਅਰਥ ਹੈ ਕਿ ਸੰਦੇਸ਼ ਨੂੰ ਲਗਾਤਾਰ ਭੇਜਦੇ ਰਹਿਣਾ। ਹਰ ਹਫ਼ਤੇ ਉਹ ਇੱਕ ਵਿਸ਼ਾ ਚੁਣ ਕੇ ਉਸ ਦੇ ਲਈ ਹਮਲਾਵਰ ਮੁਹਿੰਮ ਚਲਾਉਂਦਾ ਹੈ, ਜੋ ਹਿੰਦੂਤਵ ਨੂੰ ਵੱਡੇ ਪੱਧਰ 'ਤੇ ਫੈਲਾਉਣ ਲਈ ਗੁੰਮਰਾਹਕੁੰਨ ਜਾਣਕਾਰੀ, ਝੂਠੀਆਂ ਖ਼ਬਰਾਂ ਅਤੇ ਮਾੜੇ ਸ਼ਬਦਾਂ ਨਾਲ ਭਰਿਆ ਹੁੰਦਾ ਹੈ। ਸਿਰਫ਼ ਇਹ ਹੀ ਨਹੀਂ, ਆਪਣੇ ਟੈਲੀਗ੍ਰਾਮ ਸਮੂਹ ਵਿੱਚ ਉਹਨਾਂ ਨੇ ਇਕ ਸੰਦੇਸ਼ ਚਿਪਕਾ ਕੇ ਰੱਖਿਆ ਹੋਇਆ ਹੈ ਜੋ ਆਉਣ ਵਾਲੀਆਂ ਸੰਗਠਿਤ ਮੁਹਿੰਮਾਂ ਦੇ ਵਿਸ਼ਿਆਂ ਨੂੰ ਦਰਸਾਉਂਦਾ ਹੈ।
PC News Laundry
PC News Laundry
ਸੈਂਪਲ ਟਵੀਟ ਕਿਵੇਂ ਕੰਮ ਕਰਦੀ ਹੈ ਇਸ ਨੂੰ ਜਾਣਨ ਲਈ ਇਸ ਦਸਤਾਵੇਜ਼ ਨੂੰ ਵੇਖੋ। ਜੋ ਇਸ ਟੈਲੀਗ੍ਰਾਮ ਸਮੂਹ ਵਿੱਚ ਸਾਂਝਾ ਕੀਤਾ ਗਿਆ ਸੀ। ਇਹ ਇਸ ਕਿਸਮ ਦੀ ਸਮੱਗਰੀ ਨਾਲ ਭਰਿਆ ਹੋਇਆ ਸੀ।
PC News Laundry
ਰਿਪੋਰਟ ਵਿਚ ਇਕ ਯੂਆਰਐੱਲ ਵੀ ਸ਼ੇਅਰ ਕੀਤਾ ਗਿਆ ਸੀ ਜਿਸ 'ਤੇ ਕਲਿੱਕ ਕਰਨ 'ਤੇ ਇਹ ਸਿੱਧਾ ਤੁਹਾਨੂੰ ਤੁਹਾਡੇ ਟਵਿੱਟਰ ਅਕਾਊਂਟ 'ਤੇ ਲੈ ਜਾਵੇਗਾ ਅਤੇ ਤੁਹਾਡੇ ਸਾਹਮਣੇ ਇਕ ਟਵੀਟ ਖੁੱਲ੍ਹ ਜਾਵੇਗਾ
PC News laundry
ਜਿਸ ਨੂੰ ਤੁਸੀਂ ਸਿਰਫ਼ ਆਪਣੇ ਅਕਾਊਂਟ 'ਤੇ ਅਪਲੋਡ ਕਰਨਾ ਹੋਵੇਗਾ। ਜੋ ਸਮਾਂ ਰਹਿੰਦੇ ਜ਼ਿਆਦਾਤਰ ਲੋਕ ਅਜਿਹਾ ਕਰ ਦਿੰਦੇ ਹਨ ਤਾਂ ਟਵੀਟ ਵਿਚ ਲੱਗੇ ਹੈਸ਼ਟੈਗ ਟਰੈਂਡ ਹੋਣ ਲੱਗਦੇ ਹਨ। ਉਦਾਹਰਣ ਦੇ ਲਈ ਇਸ ਟ੍ਰੈਂਡ ਨੂੰ ਦੇਖੋ ਅਤੇ ਤੁਹਾਨੂੰ ਪਤਾ ਚੱਲ ਜਾਵੇਗਾ ਇਹ ਕਿਵੇਂ ਹੁੰਦਾ ਹੈ।
PC News laundry
ਟੈਲੀਗ੍ਰਾਮ ਸਮੂਹ ਵਿਚ ਬਹੁਤ ਸਾਰੇ ਦਸਤਾਵੇਜ਼ ਸਨ ਜਿਸ ਵਿਚ ਵਿਸਤਾਰ ਨਾਲ ਨਿਰਦੇਸ਼ ਲਿਖੇ ਹੋਏ ਸਨ ਕਿ ਕਦੋਂ ਅਤੇ ਕਿਵੇਂ ਟਵੀਟ ਕਰਨਾ ਹੈ। ਇਹ ਇਕ #AntiHinduCAAriots ਅਤੇ ਦਿੱਲੀ ਦੰਗਿਆਂ 'ਤੇ ਹੈ।
PC News Laundry
ਇਹ ਰਿਹਾ ਉਸ ਦਾ ਨਤੀਜਾ। ਇਸ ਪ੍ਰਕਾਰ ਹਜ਼ਾਰਾ ਦੀ ਗਿਣਤੀ ਵਿਚ ਟਵੀਟ ਪੋਸਟ ਕੀਤੇ ਗਏ ਹਨ।
PC News Laundry
ਇਹ ਲੋਕ ਸਿਰਫ਼ ਟਵਿੱਟਰ ਨੂੰ ਹੀ ਸਪੈਮ ਨਹੀਂ ਕਰਦੇ। ਇਹ ਲੋਕ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਰੱਖਦੇ ਹਨ ਕਿ ਕੀ ਉਹਨਾਂ ਵੱਲੋਂ ਸ਼ੇਅਰ ਕੀਤੀਆਂ ਚੀਜ਼ਾਂ ਦਾ ਅਸਰ ਹੋ ਰਿਹਾ ਹੈ ਜਾਂ ਨਹੀਂ। ਸਕਰੀਨਸ਼ਾਰਟ ਵੀ ਗਰੁੱਪ ਵਿਚ ਸ਼ੇਅਰ ਕੀਤੇ ਜਾਂਦੇ ਹਨ, ਜਿਸ ਨਾਲ ਇਹ ਪਤਾ ਚੱਲਦਾ ਹੈ ਕਿ ਟਵੀਟ ਕਿਹੋ ਜਿਹਾ ਰਿਐਕਟ ਕਰ ਰਹੇ ਹਨ ਅਤੇ ਕੀ ਇਸ ਸਭ ਨੂੰ ਹੋਰ ਵਧਾਉਣ ਦੀ ਲੋੜ ਹੈ ਜਾਂ ਨਹੀਂ।
PC News Laundry
ਸਰੋਤ ਸਮੱਗਰੀ
ਸੈਂਪਲ ਟਵੀਟ ਤੋਂ ਇਲਾਵਾ ਇਸ ਸਮੂਹ ਵਿਚ ਸਰੋਤ ਸਮੱਗਰੀ ਅਤੇ ਟੂਲਕਿੱਟ ਆਮ ਤੌਰ ’ਤੇ ਸਾਂਝੀ ਕੀਤੀ ਜਾਂਦੀ ਹੈ। ਇਹ ਜ਼ਿਆਦਾਤਰ ਇਸ ਪ੍ਰਕਾਰ ਦੇ ਸਿਰਲੇਖਾਂ ਨਾਲ ਜਾਂਦੀ ਹੈ, "ਇਸਲਾਮ ਨਿਊਜ਼", "ਗੈਰ ਜ਼ਿੰਮੇਦਾਰ ਚੀਨ" ਜਾਂ "ਚਰਚ ਬੋਲਤਾ" ਹੈ।
PC News Laundry
ਇਹਨਾਂ ਦਸਤਾਵੇਜਾਂ ਵਿਚ ਕੀ ਲਿਖਿਆ ਹੁੰਦਾ ਹੈ ? ਹੇਠਾਂ ''ਇਸਲਾਮ ਨਾ''
PC News Laundry
PC News Laundry
ਇਸ ਤਰੀਕੇ ਦੇ ਪਿੱਛੇ ਤਰਕ ਇਸਾਈ, ਇਸਲਾਮ ਅਤੇ ਚੀਨ ਦੇ ਵਿਰੁੱਧ ਲਗਾਤਾਰ ਬਹਿਸ ਦੇ ਤਰੀਕੇ ਮੁਹੱਈਆ ਕਰਵਾਉਣਾ, ਕਿਉਂਕਿ ਸਮਾਚਾਰ ਬਿੰਦੂਆਂ ਤੋਂ ਇਲਾਵਾ, ਕਈ ਵਾਰ ਸੁਝਾਅ ਵੀ ਦਿੱਤੇ ਜਾਂਦੇ ਹਨ ਕਿ ਕਿਵੇਂ ਕਿਸੇ ਘਟਨਾ ਦੀਆਂ ਖ਼ਬਰਾਂ ਨੂੰ ਪੇਸ਼ ਕੀਤਾ ਜਾਵੇ।
PC News Laundry
ਗ੍ਰੇਟਾ ਥਨਬਰਗ ਦੁਆਰਾ ਟਵੀਟ ਕੀਤੀ ਗਈ ਟੂਲਕਿੱਟ ਨੂੰ ਅੰਤਰਰਾਸ਼ਟਰੀ ਸਾਜ਼ਿਸ਼ ਨੂੰ ਸਾਬਤ ਕਰਨ ਲਈ ਇਕ ਮੁੱਖ ਗੱਲ ਇਹ ਕਹੀ ਜਾ ਰਹੀ ਹੈ ਕਿ ਉਸ ਵਿਚ ਕਿਸਾਨ ਅੰਦੋਲਨ ਵੱਲ ਧਿਆਨ ਖਿੱਚਣ ਲਈ ਆਨਲਾਈਨ ਅਤੇ ਆਫ਼ਲਾਈਨ ਗਤੀਵਿਧੀਆਂ ਦੀ ਇਕ ਮਿਤੀਬੱਧ ਸੂਚੀ ਦਿੱਤੀ ਗਈ ਸੀ। ਹਿੰਦੂ ਇਕੋਸਿਸਟਮ ਵੀ ਇਹੀ ਕੰਮ ਕਰਦਾ ਹੈ, ਪਰ ਜਿਥੇ ਗ੍ਰੇਟਾ ਨੇ ਇਕ ਉਚਿਤ ਉਦੇਸ਼ ਲਈ ਦਸਤਾਵੇਜ਼ ਸਾਂਝੇ ਕੀਤੇ, ਉਥੇ ਕਪਿਲ ਮਿਸ਼ਰਾ ਦਾ ਸਮੂਹ ਹਰ ਰੋਜ਼ ਅਨੇਕਾਂ ਘੱਟਗਿਣਤੀ ਸਮੂਹਾਂ ਵਿਰੁੱਧ ਨਫ਼ਰਤ ਫੈਲਾਉਣ ਲਈ ਸਾਂਝਾ ਕਰਦਾ ਹੈ।
ਜੇ ਤੁਸੀਂ ਉਹਨਾਂ ਦੇ ਭਵਿੱਖ ਦੀਆਂ ਮੁਹਿੰਮਾਂ ਵਿਚ ਦਿਲਚਸਪੀ ਰੱਖਦੇ ਹੋ, ਇਸਦੇ ਲਈ ਉਹਨਾਂ ਨੇ ਮਾਰਚ ਦਾ ਕੈਲੰਡਰ ਵੀ ਦਿੱਤਾ ਹੈ।
PC News Laundry
ਜੁੜੇ ਹੋਏ ਸਮੂਹ
ਇਹ ਹਿੰਦੂ ਇਕੋਸਿਸਟਮ ਫੈਲਿਆ ਹੋਇਆ ਹੈ। ਮੁੱਖ ਸਮੂਹ ਐਡਮਿਨ ਲੋਕਾਂ ਤੋਂ ਇਲਾਵਾ ਹੋਰਾਂ ਨੂੰ ਸੰਦੇਸ਼ ਭੇਜਣ ਨਹੀਂ ਦਿੰਦਾ। ਜਿਸ ਵਿਚ ਕਪਿਲ ਮਿਸ਼ਰਾ ਵੀ ਸ਼ਾਮਲ ਹੈ। ਲੋਕਾਂ ਦੀ ਭਾਗੀਦਾਰੀ ਲਈ ਵਧੇਰੇ ਜੁੜੇ ਹੋਏ ਸਮੂਹ ਹਨ। ਨਿਊਜ਼ ਲਾਂਡਰੀ ਦੇ ਬਿਨ੍ਹਾਂ ਕਹੇ ਉਹਨਾਂ ਨੂੰ ਤਿੰਨ ਹੋਰ ਸਮੂਹ ਜਿਨ੍ਹਾਂ ਦੇ ਨਾਮ ਪ੍ਰਸ਼ਾਸ਼ਕ ਸਮਿਤੀ ਜਿਸ ਦੇ 33000 ਮੈਂਬਰ ਹਨ। ਅਨੁਸ਼ੀਲਨ ਸਮਿਤੀ ਜਿਸ ਵਿਚ 10,000 ਮੈਂਬਰ ਹਨ ਅਤੇ ਰਾਮ ਰਾਮ ਜੀ ਜਿਸ ਦੇ 1900 ਮੈਂਬਰ ਹਨ। ਇਨ੍ਹਾਂ ਵਿਚ ਸਾਨੂੰ ਬਿਨ੍ਹਾਂ ਮਰਜ਼ੀ ਦੇ ਹੀ ਸ਼ਾਮਲ ਕਰ ਲਿਆ ਗਿਆ।
PC News Laundry
ਰਾਮ-ਰਾਮ ਜੀ ਸਮੂਹ ਜਿਸ ਵੇਰਵੇ ਦੇ ਨਾਲ ਆਉਂਦਾ ਹੈ ਉਸ ਵਿਚ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਉੱਥੇ ਕੀ ਹੁੰਦਾ ਹੈ।
PC News Laundry
ਇਹ ਜੁੜੇ ਹੋਏ ਸਮੂਹ ਵੀਡੀਓ, ਚਿੱਤਰ ਅਤੇ ਵੱਡੀ ਸੰਖਿਆ ਵਿਚ ਆਪਇੰਡੀਆ ਦੇ ਲੇਖ ਫੈਲਉਣ ਦੇ ਲਈ ਕੰਮ ਵਿਚ ਆਉਂਦੇ ਹਨ। ਸਮੱਗਰੀ ਨਿਯਮਿਤ ਤੌਰ 'ਤੇ ਸਾਰੇ ਮੈਂਬਰਾਂ ਨੂੰ ਇਕੱਠੇ ਕਰ ਕੇ ਉਪਲੱਬਧ ਕਰਵਾਈ ਜਾਂਦੀ ਹੈ। ਜਦੋਂ ਨਿਊਜ਼ ਲਾਂਡਰੀ ਇਸ ਸਮੂਹ ਵਿਚ ਸੀ ਤਾਂ ਉਹਨਾਂ ਨੇ ਵੱਡੇ ਪ੍ਰੋਗਰਾਮਾਂ ਨੂੰ ਕਈ ਤਰੀਕਿਆਂ ਨਾਲ ਪੇਸ਼ ਕੀਤੇ ਜਾਂਦੇ ਅਤੇ ਹਿੰਦੂਤਵ ਸਮਰਥਕ ਸਾਜ਼ਿਸ਼ ਵਿਚ ਘੜੇ ਜਾਂਦੇ ਹੋਏ ਦੇਖਿਆ। ਇਸ ਦੇ ਕੁੱਝ ਉਦਾਹਰਣ ਹੇਠਾਂ ਦਿੱਤੇ ਗਏ ਹਨ। ਜਿਸ ਪ੍ਰਕਾਰ ਨਫ਼ਤਰ ਪੈਦਾ ਕੀਤੀ ਜਾਂਦੀ ਹੈ ਉਹ ਹੈਰਾਨੀਜਨਕ ਹੈ।
ਹਿੰਦੂ ਇਕੋਸਿਸਟਮ ਪ੍ਰਣਾਲੀ ਦੇ ਮੈਂਬਰਾਂ ਦੀ ਲਗਨ ਅਤੇ ਸਮਰਪਣ ਹੈਰਾਨ ਕਰਨ ਵਾਲੇ ਹਨ। ਕਿਸੇ ਘਟਨਾ ਨੂੰ ਹੋਏ ਕੁੱਝ ਮਿੰਟ ਵੀ ਨਹੀਂ ਹੋਏ ਹੁੰਦੇ ਕਿ ਸਮੂਹ ਵਿਚੋਂ ਝੂਠੇ ਵੀਡੀਓ, ਲੇਖ, ਪੋਸਟਰ, ਹੈਸ਼ਟੈਗ, ਜਨਤਕ ਟਵੀਟ ਦੇ ਲਿੰਕ- ਟਵਿੱਟਰ 'ਤੇ ਹੜਕੰਪ ਮਚਾਉਣ ਲਈ ਵਾਇਰਲ ਹੋਣੇ ਸ਼ੁਰੂ ਹੋ ਜਾਂਦੇ ਹਨ।
ਐਨੇ ਵਿਸ਼ਵਾਸ਼ ਨਾਲ ਅਤੇ ਸ਼ਰੇਆਮ ਝੂਠੀਆਂ ਖ਼ਬਰਾਂ ਨੂੰ ਬਣਦੇ ਹੋਏ ਦੇਖਣਾ ਅਲੌਕਿਕ ਤੋਂ ਘੱਟ ਨਹੀਂ ਹੈ।
ਤਾਂਡਵ ਨੂੰ ਲੈ ਲਓ, ਇਹ ਵੈੱਬ ਸੀਰੀਜ਼ 15 ਜਨਵਰੀ ਨੂੰ ਰਿਲੀਜ਼ ਹੋਈ ਅਤੇ ਉਸੇ ਦਿਨ ਹੀ ਕਪਿਲ ਮਿਸ਼ਰਾ ਨੇ ਸਮੂਹ ਦੇ ਮੈਂਬਰਾਂ ਨੂੰ ਉਸ ਦੇ ਖਿਲਾਫ਼ ਇਕ ਅਭਿਆਨ ਚਲਾਉਣ ਲਈ ਉਤਸ਼ਾਹਿਤ ਕੀਤਾ।
ਜਿਸ ਤੋਂ ਬਾਅਦ ਇਹ ਹੋਇਆ
PC News Laundry
ਇਸ ਤੋਂ ਬਾਅਦ ਗਣਤੰਤਰ ਦਿਵਸ ਨੂੰ ਲਓ, 26 ਜਨਵਰੀ ਨੂੰ ਹੋਈ ਹਿੰਸਾ ਨੂੰ ਲੈ ਕੇ ਟੀਵੀ 'ਤੇ ਅਜਿਹੀਆਂ ਖ਼ਬਰਾਂ ਆਉਣ ਲੱਗ ਪਈਆਂ ਕਿ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋ ਰਹੀ ਹੈ। ਫਿਰ ਕੁੱਝ ਸਮੇਂ ਬਾਅਦ ਗਰੁੱਪ ਵਿਚ ਸਿੱਖ ਵਿਰੋਧੀ ਅਤੇ ਸਿੱਖਾਂ ਖਿਲਾਫ਼ ਮਨਘੜਤ ਗੱਲਾਂ ਸਾਂਝੀਆਂ ਕੀਤੇ ਜਾਣ ਵਾਲੀ ਸਮੱਗਰੀ ਦੇ ਨਾਲ, ਜਿਵੇਂ ਪੋਸਟਰ, ਵੀਡੀਓ ਅਤੇ ਟਵੀਟ #TerrorAttackOnDelhi ਵਰਗੇ ਹੈਸ਼ਟੈਗਸ ਦਾ ਸੋਸ਼ਲ ਮੀਡੀਆ 'ਤੇ ਹੜ੍ਹ ਆ ਗਿਆ।
PC News Laundry
ਤੁਹਾਨੂੰ "International celebrity conspiracy" ਯਾਦ ਹੀ ਹੋਵੇਗਾ, ਜੋ ਭਾਰਤ ਦੇ ਸਮਾਚਾਰ ਜਗਤ 'ਤੇ ਰਿਹਾਨਾ ਦੇ ਟਵੀਟ ਕਰਨ ਤੋਂ ਬਾਅਦ 2 ਫਰਵਰੀ ਨੂੰ ਛਾਇਆ ਹੋਇਆ ਸੀ। ਜਿਸ 'ਤੇ ਬਾਅਦ ਵਿਚ ਮੀਆ ਖਲੀਫ਼ਾ ਅਤੇ ਗ੍ਰੇਟਾ ਥਨਬਰਗ ਨੇ ਵੀ ਟਵੀਟ ਕੀਤਾ ਸੀ।
ਇਹ ਉਹ ਪੋਸਟ ਹੈ ਜੋ ਅਸੀਂ ਵਿਅਕਤੀਗਤ ਤੌਰ 'ਤੇ ਸਾਂਝਾ ਹੁੰਦੀ ਦੇਖੀ, ਇਸ ਤੋਂ ਬਾਅਦ ਅਸੀਂ ਇਸ ਦਾ ਸੰਕਲਨ ਹੁੰਦੇ ਹੋਏ ਦੇਖਿਆ। ਜੇ ਤੁਸੀਂ ਇਸ ਖ਼ਾਲਿਸਤਾਨ ਸਾਜਿਸ਼ ਦੀ ਕਹਾਣੀ ਵਿਚ ਹਿੱਸਾ ਲੈਣਾ ਚਾਹੁੰਦੇ ਹੋ, ਤਾਂ ਹਿੰਦੂ ਇਕੋਸਿਸਟਮ ਦੇ ਕੋਲ ਸੈਂਕੜੇ ਪੰਨਿਆਂ ਦੀ ਇਕ ਪੀਡੀਐਫ ਫਾਈਲ ਹੈ, ਜਿਸ ਦਾ ਜ਼ਾਹਰ ਤੌਰ ਤੇ ਨਾਮ “ਸਿੱਖ ਅੱਤਵਾਦੀ ਪੋਸਟ” ਹੈ।
ਇਸ ਵਿਚ ਕੁੱਝ ਇਸ ਤਰ੍ਹਾਂ ਦੇ ਪੋਸਟਰ ਸਨ।
PC News Laundry
ਇਨ੍ਹਾਂ ਸਭ ਚੀਜ਼ਾਂ ਦਾ ਸਮਾਨਾਰਥੀ ਅਤੇ ਉਦੇਸ਼ ਸਿੱਖ ਸਮਾਜ ਨੂੰ ਬਦਨਾਮ ਕਰਨਾ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਖਾਲਿਸਤਾਨ ਦੇ ਪ੍ਰੇਤ ਨਾਲ ਸਬੰਧਤ ਦਿਖਾ ਕੇ ਅੱਤਵਾਦੀ ਸਾਬਤ ਕਰਨਾ ਹੈ। ਇਸ 'ਤੇ ਸੋਨੇ 'ਤੇ ਸੋਹਾਗੇ ਦੀ ਤਰ੍ਹਾਂ ਇਸ ਸਭ ਵਿਚ ਮੁਸਲਮਾਨਾਂ ਨੂੰ ਬਦਨਾਮ ਕਰਨਾ ਵੀ ਹੈ। ਇਹ ਸਾਰੀਆਂ ਪੋਸਟਾਂ ਟੈਲੀਗ੍ਰਾਮ ਸਮੂਹ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਮੈਂਬਰਾਂ ਦੁਆਰਾ ਡਾਉਨਲੋਡ ਕਰਨ ਲਈ ਉਪਲਬਧ ਹੁੰਦੀਆਂ ਹਨ।
PC News Laundry
ਇਹ ਇਕ ਦਸਤਾਵੇਜ਼ ਸੱਚਮੁੱਚ ਨਾ ਮੁੱਕਣ ਵਾਲਾ ਹੈ। ਇਹ ਇਕ ਹੀ ਨਹੀਂ ਇਸ ਦੇ ਵਰਗੇ ਦੋ ਹੋਰ ਵੀ ਹਨ।
https://giphy.com/gifs/ZQIugPGE5R60ZZ4o1A
ਇਸ ਦੇ ਵਿਚ ਸੂਬਿਆਂ ਅਤੇ ਖੇਤਰਾਂ ਦੇ ਅਨੁਸਾਰ ਹਿੰਦੂ ਮੰਦਿਰਾਂ ਨੂੰ ਤੋੜ ਕੇ ਬਣਾਈਆਂ ਗਈਆਂ ਮਸਜਿਦਾਂ ਦੇ ਬਾਰੇ ਵਿਚ ਵੀ ਇਕ ਪੀਡੀਐੱਫ ਫਾਈਲ ਹੈ।
PC News Laundry
ਇਹ ਆਨਲਾਈਨ ਵਿਚ ਰਹਿਣ ਵਾਲੇ ਲੋਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਬੇਵਕੂਫੀਆਂ ਲੱਗ ਸਕਦੀਆਂ ਹਨ। ਪਰ ਯਾਦ ਰੱਖੋ ਕਿ ਇਸ ਕਿਸਮ ਦੀ ਸਮੱਗਰੀ ਭਾਰਤੀ ਸਮਾਜ ਦੇ ਇਕ ਖਤਰਨਾਕ ਤੌਰ ’ਤੇ ਵਧ ਰਹੇ ਹਿੱਸੇ ਨੂੰ ਚੰਗੀ ਲੱਗ ਸਕਦੀ ਹੈ, ਇਸ ਦੇ ਨਾਲ ਹੀ ਹਮੇਸ਼ਾਂ ਯਾਦ ਵੀ ਕਰਵਾਇਆ ਜਾਂਦਾ ਹੈ ਕਿ ਹਿੰਦੂ ਖ਼ਤਰੇ ਵਿਚ ਹੈ।
PC News Laundry
ਇਸ ਰਿਪੋਰਟ ਦੇ ਪਬਲਿਸ਼ ਹੋਣ ਤੱਕ ਨਿਊਜ਼ ਲਾਂਡਰੀ ਇਹਨਾਂ ਸਾਰੇ ਸਮੂਹਾਂ ਵਿਚੋਂ ਨਿਕਲ ਗਏ ਸਨ।
ਜੇ ਤੁਹਾਨੂੰ ਹਿੰਦੂ ਇਕੋਸਿਸਟਮ ਵਰਗੇ ਸਮੂਹਾਂ ਦੀ ਗੰਭੀਰਤਾ ਦਾ ਅਹਿਸਾਸ ਨਹੀਂ ਹੋਇਆ ਹੈ, ਤਾਂ ਅਸੀਂ ਇਸ ਨੂੰ ਸਪੱਸ਼ਟ ਕਰਦੇ ਹਾਂ। ਇਹ ਸਮੂਹ ਗਲਤ ਜਾਣਕਾਰੀ, ਛਾਪਣ ਅਤੇ ਯੋਜਨਾਬੱਧ ਨਫ਼ਰਤ ਦੇ ਸਰੋਤ ਹਨ। ਉਹ ਸੰਗਠਿਤ ਰੂਪ ਵਿਚ ਹਿੰਦੂ ਦਬਦਬਾ, ਘੱਟਗਿਣਤੀ ਵਿਰੁੱਧ ਜ਼ਹਿਰ ਅਤੇ ਫਿਰਕੂ ਨਫ਼ਰਤ ਪੈਦਾ ਕਰਦੇ ਅਤੇ ਫੈਲਾਉਂਦੇ ਹਨ।
ਨਿਊਜ਼ ਲਾਂਡਰੀ ਦੇ ਮੈਂਬਰ ਸਿਰਫ਼ ਕਪਿਲ ਮਿਸ਼ਰਾ ਦੇ ਸਮੂਹ ਵਿਚ ਬਿਨ੍ਹਾਂ ਕਿਸੇ ਭਵਿੱਖਬਾਣੀ ਦੇ ਸਿਰਫ਼ ਨਫ਼ਰਤ ਅਤੇ ਪ੍ਰਪੰਚ ਦੇ ਕਾਰਖਾਨਿਆਂ ਨੂੰ ਚਲਦੇ ਹੋਏ ਦੇਖਣ ਲਈ ਸ਼ਾਮਿਲ ਹੋਏ ਸਨ। 20,000 ਤੋਂ ਵੱਧ ਲੋਕ ਫਿਰਕੂ ਨਫ਼ਰਤ ਪੈਦਾ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਵੀ ਘਟਨਾ ਹੋਵੇ ਜਾਂ ਫਿਰ ਕਿਸੇ ਕੋਲ ਵੀ ਆਵੇ। ਉਹ ਤੁਰੰਤ ਉਸ ਨੂੰ ਨਫ਼ਰਤ ਦਾ ਜਾਮਾ ਪਹਿਨਾ ਕੇ ਇਕ ਸਾਜ਼ਿਸ਼ ਦਾ ਰੂਪ ਦੇ ਦਿੰਦੇ ਹਨ। ਇਸ ਦੇ ਲਈ ਇੱਥੇ ਤਸਵੀਰਾਂ, ਵੀਡੀਓ ਅਤੇ ਸਮੱਗਰੀ ਬੁਰਾਈ ਫੈਲਾਉਣ ਲਈ ਉੱਪਲੱਬਧ ਹੁੰਦੀਆਂ ਹਨ।
ਜਦੋਂ ਨਿਊਜ਼ ਲਾਂਡਰੀ ਦੇ ਮੈਂਬਰ ਇਸ ਸਮੂਹ ਨੂੰ ਛੱਡਣ ਜਾ ਰਹੇ ਸੀ ਤਾਂ ਉਹਨਾਂ ਦੇਖਿਆ ਕਿ ਨਫ਼ਰਤ ਦੀ ਇਸ ਫੈਕਟਰੀ ਵਿਚ ਇਕ ਵੀਡੀਓ ਫੈਲਣਾ ਸ਼ੁਰੂ ਹੋਇਆ ਜਿਸ ਵਿਚ ਕਥਿਤ ਤੌਰ 'ਤੇ ਇਕ ਭੀੜ ਨੂੰ ਇਕ ਘਰ 'ਤੇ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਪਰ ਪੁਲਿਸ ਦਰਸ਼ਕ ਬਣ ਕੇ ਦੇਖ ਰਹੀ ਸੀ।
PC News Laundry
ਸ਼ੇਅਰ ਕੀਤੀ ਗਈ ਵੀਡੀਓ ਵਿਚ ਇਹ ਦਾਅਵਾ ਕੀਤਾ ਗਿਆ ਕਿ ਇਹ ਘਰ ਉਸ ਦਾ ਹੈ ਜਿਸ ਨੇ ਕਥਿਤ ਤੌਰ 'ਤੇ ਦਿੱਲੀ ਦੇ ਰਿੰਕੂ ਸ਼ਰਮਾ ਦੀ ਮੰਗੋਲਪੁਰੀ ਵਿਚ ਹੱਤਿਆ ਕੀਤੀ ਸੀ। ਪੁਲਿਸ ਅਜੇ ਵੀ ਆਪਣੇ ਬਿਆਨ 'ਤੇ ਕਾਇਮ ਹੈ ਕਿ ਰਿੰਕੂ ਦੀ ਮੌਤ ਇਕ ਅਸਫ਼ਲ ਕਾਰੋਬਾਰ ਨਾਲ ਸਬੰਧਤ ਹੈ ਪਰ ਹਿੰਦੂਤਵ ਇਸ ਨੂੰ ਮੁਸਲਮਾਨਾਂ ਦੁਆਰਾ ਫਿਰਕੂ ਕਤਲੇਆਮ ਵਜੋਂ ਪੇਸ਼ ਕਰ ਰਿਹਾ ਹੈ।
ਇਹ ਸਪੱਸ਼ਟ ਹੈ ਕਿ ਇਹ ਕਹਾਣੀ ਅਜੇ ਇੱਥੇ ਹੀ ਖ਼ਤਮ ਨਹੀਂ ਹੁੰਦੀ।