
ਜਿਸ ਦਿਨ ਅਖੰਡ ਪਾਠ ਸੀ, ਉਸ ਦਿਨ ਪਿੰਡ ਦੇ ਮੁਸਲਮਾਨ, ਸਰਦਾਰ ਨੂੰ ਇਕ ਘੋੜੀ ਹੋਰ ਦੇ ਗਏ ਤੇ ਆਖਿਆ, ‘‘ਅਸੀ ਤਾਂ ਪਤਾ ਨਹੀਂ ਕਿੱਦਾਂ ਤੇ ਕਿਵੇਂ ਇਥੋਂ ਚਲੇ ਜਾਣਾ ਹੈ।
ਪਿੰਡ ਵਾਸੀਆਂ ਨੇ ਸਰਦਾਰ ਦੀ ਬਹੁਤ ਇੱਜ਼ਤ ਕਰਦਿਆਂ ਰੁਪਿਆਂ ਦੀ ਝੜੀ ਲਾ ਦਿਤੀ ਪਰ ਸਰਦਾਰ ਨੇ ਸੱਭ ਕੁੱਝ ਕੁੜੀਆਂ ਨੂੰ ਦੇ ਕੇ ਆਗਿਆ ਲਈ ਤਾਂ ਪਿੰਡ ਦੇ 10-12 ਮੁਸਲਮਾਨ ਤੇ ਸਿੱਖ ਰਲ ਕੇ ਉਸ ਨੂੰ ਉਸ ਦੇ ਪਿੰਡ ਪੈਰੋ ਬਧੇਸ਼ੇ ਛੱਡਣ ਆਏ ਤਾਂ ਪਿੰਡ ਦੇ ਜ਼ੈਲਦਾਰ ਨੂੰ ਬਹੁਤ ਖ਼ੁਸ਼ੀ ਹੋਈ। ਉਸ ਨੇ ਆਏ ਸੱਜਣਾਂ ਨੂੰ ਕਿਹਾ, ‘‘ਅਸੀ ਅਖੰਡ ਪਾਠ ਕਰਾਉਂਦੇ ਹਾਂ ਤੇ ਤੁਸੀ ਅਪਣੇ ਭੈਣ ਭਰਾਵਾਂ ਨੂੰ ਲੈ ਕੇ ਆਉਣਾ। ਸਾਨੂੰ ਅਪਣੇ ਜਵਾਨਾਂ ’ਤੇ ਮਾਣ ਮਹਿਸੂਸ ਹੋਇਆ ਹੈ ਜਿਸ ਨੇ ਇਕ ਮਹਾਨ ਸੇਵਾ ਕਰ ਵਿਖਾਈ ਹੈ।’’
ਜਿਸ ਦਿਨ ਅਖੰਡ ਪਾਠ ਸੀ, ਉਸ ਦਿਨ ਪਿੰਡ ਦੇ ਮੁਸਲਮਾਨ, ਸਰਦਾਰ ਨੂੰ ਇਕ ਘੋੜੀ ਹੋਰ ਦੇ ਗਏ ਤੇ ਆਖਿਆ, ‘‘ਅਸੀ ਤਾਂ ਪਤਾ ਨਹੀਂ ਕਿੱਦਾਂ ਤੇ ਕਿਵੇਂ ਇਥੋਂ ਚਲੇ ਜਾਣਾ ਹੈ। ਸਾਡਾ ਡੰਗਰ ਵੱਛਾ ਹੁਣ ਇੱਧਰ ਹੀ ਰਹਿ ਜਾਣਾ ਹੈ। ਅਸੀ ਅਪਣੀਆਂ ਘੋਡੀਆਂ ਵਿਚੋਂ ਸੱਭ ਤੋਂ ਵਧੀਆ ਘੋੜੀ ਚਿੱਟੀ ਘੋੜੀ ਵਾਲੇ ਸਰਦਾਰ ਲਈ ਲੈ ਕੇ ਆਏ ਹਾਂ।’’ ਇਸ ਪਿੱਛੋਂ ਸਰਦਾਰ ਦਾ ਨਾਮ ਇਲਾਕੇ ਵਿਚ ਚਿੱਟੀ ਘੋੜੀ ਵਾਲਾ ਸਰਦਾਰ ਪੈ ਗਿਆ।
1947 ਦੀਆਂ ਕਿਆਮਤਾਂ ਨੂੰ ਕੌਣ ਨਹੀਂ ਜਾਣਦਾ? ਇਕ ਪਾਸੇ ਦਿੱਲੀ ਦੇ ਲਾਲ ਕਿਲ੍ਹੇ ਉਪਰ ਤਿਰੰਗਾ ਲਹਿਰਾ ਕੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਤੇ ਪੰਜਾਬ ਅਤੇ ਬੰਗਾਲ ਦੀਆਂ ਧਰਤੀਆਂ ਦੀ ਵੰਡ ਕਰ ਕੇ ਮੁਸਲਮਾਨਾਂ ਤੇ ਹਿੰਦੂਆਂ, ਸਿੱਖਾਂ ਦੇ ਕਤਲਾਂ ਨਾਲ ਖ਼ੂਨ ਦੇ ਦਰਿਆ ਵਹਾਏ ਜਾ ਰਹੇ ਸਨ। ਇਸ ਸਮੇਂ ਜਿਥੇ ਆਪੋ ਅਪਣੇ ਭਾਈਚਾਰੇ ਦੀਆਂ ਸਾਂਝਾਂ ਤੋੜ ਕੇ ਲੁੱਟਾਂ ਖੋਹਾਂ, ਕਤਲੋ-ਗ਼ਾਰਤ, ਧੀਆਂ ਭੈਣਾਂ ਦੀਆਂ ਇਜ਼ਤਾਂ ਰੋਲੀਆਂ ਜਾ ਰਹੀਆਂ ਸਨ, ਉਥੇ ਉਨ੍ਹਾਂ ਦੇ ਮੁਕਾਬਲੇ ਦੋਹਾਂ ਪਾਸਿਆਂ ਤੋਂ ਮਨੁੱਖਤਾ ਦੀ ਰਖਿਆ ਕਰਦਿਆਂ ਅਨੇਕਾਂ ਲੋਕਾਂ ਨੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪਸੀ ਸਾਂਝ ਬਰਕਰਾਰ ਕਾਇਮ ਰੱਖ ਕੇ ਮਨੁੱਖਾਂ ਦੀ ਸੇਵਾ ਦੇ ਵੀ ਕਈ ਸਬੂਤ ਜੱਗ ਜ਼ਾਹਰ ਕੀਤੇ। ਇਹੋ ਜਹੇ ਸੂਰਬੀਰ ਯੋਧਿਆਂ ਵਿਚ ਇਕ ਮਿਸਾਲ ਸਭਰਾਵਾਂ ਨਹਿਰ ਦੇ ਕੰਢੇ ’ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵੈਰੋਂ ਬਧੇਸ਼ਿਆਂ ਦੀ ਬਹੁਤ ਹੀ ਪਿਆਰੇ ਤੇ ਮਹਾਨ ਸੇਵਾਦਾਰ ਸ. ਮੁਲੱਖਾ ਸਿੰਘ ਦੀ ਕਹਾਣੀ ਹੈ ਜੋ ਘੋੜੀਆਂ ਤੇ ਚੰਗੇ ਬੈਲ, ਮੱਝਾਂ ਰੱਖਣ ਦਾ ਬੜਾ ਸ਼ੌਕੀਨ ਸੀ।
chitti ghodi vala sardar
ਉਸ ਕੋਲ ਉਸ ਸਮੇਂ ਬਹੁਤ ਵੱਡੀ ਇਕ ਚਿੱਟੀ ਘੋੜੀ ਹੁੰਦੀ ਸੀ। ਉਹ ਗਤਕੇਬਾਜ਼ ਸੀ ਤੇ ਬਹੁਤ ਜੋਸ਼ੀਲਾ ਤੇ ਫੁਰਤੀਲਾ ਸ਼ੇਰ ਜਵਾਨ ਸੀ! ਉਸ ਕੋਲੋਂ ਘੋੜੀ ਖੋਹਣ ਵਾਸਤੇ ਕਈ ਵਾਰ ਬਦਮਾਸ਼ ਲੋਕਾਂ ਨੇ ਅਪਣੇ ਕਈ ਢੰਗ ਤਰੀਕੇ ਵਰਤੇ ਪ੍ਰੰਤੂ ਉਸ ਕੋਲੋਂ ਘੋੜੀ ਖੋਹ ਨਾ ਸਕੇ। ਉਸ ਦੇ ਅਪਣੇ ਹੀ ਪਿੰਡ ਦਾ ਇਕ ਬਹੁਤ ਵੱਡਾ ਬਦਮਾਸ਼ ਸੀ ਜੋ ਇਲਾਕੇ ਵਿਚ ਅਪਣੀ ਪੂਰੀ ਦਹਿਸ਼ਤ ਰਖਦਾ ਸੀ। ਉਸ ਨੇ ਮਲੱਖਾ ਸਿੰਘ ਤੋਂ ਘੋੜੀ ਮੰਗੀ ਤੇ ਸਰਦਾਰ ਮਲੱਖਾ ਸਿੰਘ ਨੇ ਉਸ ਨੂੰ ਕਰਾਰਾ ਜਵਾਬ ਦੇ ਦਿਤਾ ਤੇ ਕਿਹਾ ਇਹ ਘੋੜੀ ਮੈਂ ਸ਼ੌਂਕ ਨਾਲ ਰੱਖੀ ਹੈ, ਤੇਰੇ ਵਰਗੇ ਲੁਟੇਰੇ ਨੂੰ ਮੈਂ ਕਿਉਂ ਦੇਵਾਂ? ਉਸ ਲੁਟੇਰੇ ਦਾ ਨਾਂ ਕਾਹਨਾ ਸੀ। ਕਾਹਨੇ ਨੇ ਕਿਹਾ ਤੂੰ ਇਸ ਨੂੰ ਕਿੰਨਾ ਚਿਰ ਰੱਖ ਸਕੇਂਗਾ? ਘੋੜੀ ਵਾਲੇ ਨੇ ਉੱਤਰ ਦਿਤਾ, ‘‘ਇਸ ਹੀਰੇ ਦਾ ਮੁੱਲ ਹੈ ਛਿੱਤਰ, ਜੇ ਖਾ ਸਕਦੈਂ ਤਾਂ ਲੈ ਲਵੀਂ।’’
ਇਹ ਸਮਾਂ ਅਗੱਸਤ 1947 ਦੇ ਆਖ਼ਰੀ ਦਿਨਾਂ ਦਾ ਸੀ। ਘੋੜੀ ਵਾਲਾ ਸਰਦਾਰ ਮੁਲੱਖਾ ਸਿੰਘ ਅਪਣੇ ਰਿਸ਼ਤੇਦਾਰਾਂ ਦੇ ਪਿੰਡ ਛੱਜਲਵੱਡੀ ਤੋਂ ਘੋੜੀ ’ਤੇ ਆ ਰਿਹਾ ਸੀ। ਛੱਜਲਵੱਡੀ ਤੋਂ ਤਿੰਨ ਕੁ ਮੀਲ ਆਇਆ ਤਾਂ ਕਾਹਨੇ ਬਦਮਾਸ਼ ਨਾਲ ਇਕ ਹੋਰ ਲੁਟੇਰਾ ਵੀ ਸੀ। ਦੋਵੇਂ ਜਣੇ ਪਿੰਡ ਬਧੇਸ਼ਿਆਂਵਾਲੀ ਤੋਂ ਮੁਸਲਮਾਨਾਂ ਦੀਆਂ ਦੋ ਜਵਾਨ ਕੁੜੀਆਂ ਚੁੱਕ ਕੇ ਲਈ ਜਾ ਰਹੇ ਸਨ। ਸਰਦਾਰ ਨੇ ਸੱਭ ਕੁੱਝ ਸੋਚ ਸਮਝ ਕੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਨੇੜੇ ਜਾ ਕੇ ਘੋੜੀ ਦਰੱਖ਼ਤ ਨਾਲ ਬੰਨ੍ਹ ਕੇ ਉਨ੍ਹਾਂ ਨੂੰ ਕਿਹਾ, ‘‘ਛੱਡੋ ਇਨ੍ਹਾਂ ਕੁੜੀਆਂ ਨੂੰ।’’ ਕੁੜੀਆਂ ਰੋ ਰਹੀਆਂ ਸਨ। ਉਨ੍ਹਾਂ ਦੋਹਾਂ ਕੋਲ ਬਰਛੇ ਸਨ ਤੇ ਉਸ ਕੋਲ ਤਲਵਾਰ ਸੀ। ਗਤਕੇਬਾਜ਼ ਹੋਣ ਕਰ ਕੇ ਦੋਹਾਂ ਨਾਲ ਟੱਕਰ ਪਿਆ। ਲੜਦਿਆਂ ਲੜਦਿਆਂ ਕਾਹਨੇ ਦੇ ਨਾਲ ਦੇ ਬਦਮਾਸ਼ ਦੀ ਧੌਣ ਵੱਢੀ ਗਈ, ਸਿਰ ਧੜ ਤੋਂ ਵੱਖ ਹੋ ਗਿਆ ਤੇ ਕਾਹਨਾ ਅਪਣਾ ਬਰਛਾ ਲੈ ਕੇ ਨੱਸ ਗਿਆ।
chitti ghodi vala sardar
ਦੋਹਾਂ ਕੁੜੀਆਂ ਨੂੰ ਪੁਛਿਆ, ‘‘ਭੈਣੇ ਤੁਸੀ ਕਿਥੋਂ ਆਈਆਂ ਹੋ?’’
ਉਨ੍ਹਾਂ ਨੇ ਉੱਤਰ ਦਿਤਾ ਕਿ ‘‘ਅਸੀ ਸ਼ਬੀਨਾਂ ਤੇ ਨਜ਼ੀਮਾਂ ਦੋਵੇਂ ਹਨੀਫ਼ ਮੁੱਲਾ ਬਧੇਸ਼ਿਆਂ ਵਾਲੇ ਦੀਆਂ ਲੜਕੀਆਂ ਹਾਂ।’’ ਸਰਦਾਰ ਨੇ ਕਿਹਾ ‘‘ਬੈਠੋ ਘੋੜੀ ਤੇ, ਮੈਂ ਤੁਹਾਨੂੰ ਤੁਹਾਡੇ ਘਰ ਛੱਡ ਕੇ ਆਉਂਦਾ ਹਾਂ।’’ ਦੋਵੇਂ ਕੁੜੀਆਂ ਸਰਦਾਰ ਦੇ ਪਿੱਛੇ ਘੋੜੀ ’ਤੇ ਬੈਠ ਗਈਆਂ। ਸਰਦਾਰ ਦੋਹਾਂ ਕੁੜੀਆਂ ਨੂੰ ਪਿੰਡ ਦੇ ਬਾਹਰਵਾਰ ਉਤਾਰ ਕੇ ਕਹਿਣ ਲੱਗਾ, ‘‘ਤੁਸੀ ਅੱਗੇ ਅੱਗੇ ਚਲੋ ਤੇ ਮੈਂ ਪਿੱਛੇ ਪਿੱਛੇ ਆਉਂਦਾ ਹਾਂ।’’ ਜਦੋਂ ਕੁੜੀਆਂ ਘਰ ਪਹੁੰਚੀਆਂ ਤਾਂ ਘਰ ਦੇ, ਬੂਹਾ ਬੰਦ ਕਰ ਕੇ ਸੋਗ ’ਚ ਡੁੱਬੇ ਪਏ ਸੀ। ਕੁੜੀਆਂ ਨੇ ਅੱਬਾ ਅੱਬਾ ਦੀਆਂ ਆਵਾਜ਼ਾਂ ਮਾਰੀਆਂ ਤੇ ਘਰਦਿਆਂ ਨੇ ਭੱਜ ਕੇ ਬੂਹਾ ਖੋਲ੍ਹਿਆ। ਕੁੜੀਆਂ ਬੋਲੀਆਂ ‘‘ਅੱਬਾ ਅੱਬਾ ਔਹ ਸਾਡਾ ਰੱਬ ਖੜਾ ਹੈ, ਜਿਸ ਦੀ ਮਿਹਰ ਨਾਲ ਅਸੀ ਸਹੀ ਸਲਾਮਤ ਘਰ ਆ ਗਈਆਂ।’’ ਸਾਰੇ ਪਿੰਡ ’ਚ ਪਸਰਿਆ ਸੋਗ, ਖ਼ੁਸ਼ੀ ’ਚ ਬਦਲ ਗਿਆ।
ਪਿੰਡ ਵਾਸੀਆਂ ਨੇ ਸਰਦਾਰ ਦੀ ਬਹੁਤ ਇੱਜ਼ਤ ਕਰਦਿਆਂ ਰੁਪਿਆਂ ਦੀ ਝੜੀ ਲਾ ਦਿਤੀ ਪਰ ਸਰਦਾਰ ਨੇ ਸੱਭ ਕੁੱਝ ਕੁੜੀਆਂ ਨੂੰ ਦੇ ਕੇ ਆਗਿਆ ਲਈ ਤਾਂ ਪਿੰਡ ਦੇ 10-12 ਮੁਸਲਮਾਨ ਤੇ ਸਿੱਖ ਰਲ ਕੇ ਉਸ ਨੂੰ ਉਸ ਦੇ ਪਿੰਡ ਪੈਰੋ ਬਧੇਸ਼ੇ ਛੱਡਣ ਆਏ ਤਾਂ ਪਿੰਡ ਦੇ ਜ਼ੈਲਦਾਰ ਨੂੰ ਬਹੁਤ ਖ਼ੁਸ਼ੀ ਹੋਈ। ਉਸ ਨੇ ਆਏ ਸੱਜਣਾਂ ਨੂੰ ਕਿਹਾ, ‘‘ਅਸੀ ਅਖੰਡ ਪਾਠ ਕਰਾਉਂਦੇ ਹਾਂ ਤੇ ਤੁਸੀ ਅਪਣੇ ਭੈਣ ਭਰਾਵਾਂ ਨੂੰ ਲੈ ਕੇ ਆਉਣਾ। ਸਾਨੂੰ ਅਪਣੇ ਜਵਾਨਾਂ ’ਤੇ ਮਾਣ ਮਹਿਸੂਸ ਹੋਇਆ ਹੈ ਜਿਸ ਨੇ ਇਕ ਮਹਾਨ ਸੇਵਾ ਕਰ ਵਿਖਾਈ ਹੈ।’’
chitti ghodi vala sardar
ਜਿਸ ਦਿਨ ਅਖੰਡ ਪਾਠ ਸੀ, ਉਸ ਦਿਨ ਪਿੰਡ ਦੇ ਮੁਸਲਮਾਨ, ਸਰਦਾਰ ਨੂੰ ਇਕ ਘੋੜੀ ਹੋਰ ਦੇ ਕੇ ਗਏ ਤੇ ਆਖਿਆ, ‘‘ਅਸੀ ਤਾਂ ਪਤਾ ਨਹੀਂ ਕਿੱਦਾਂ ਤੇ ਕਿਵੇਂ ਇਥੋਂ ਚਲੇ ਜਾਣਾ ਹੈ। ਸਾਡਾ ਡੰਗਰ ਵੱਛਾ ਹੁਣ ਇੱਧਰ ਹੀ ਰਹਿ ਜਾਣਾ ਹੈ। ਅਸੀ ਅਪਣੀਆਂ ਘੋੜੀਆਂ ਵਿਚੋਂ ਸੱਭ ਤੋਂ ਵਧੀਆ ਘੋੜੀ ਚਿੱਟੀ ਘੋੜੀ ਵਾਲੇ ਸਰਦਾਰ ਲਈ ਲੈ ਕੇ ਆਏ ਹਾਂ।’’ ਇਸ ਪਿੱਛੋਂ ਸਰਦਾਰ ਦਾ ਨਾਮ ਇਲਾਕੇ ਵਿਚ ਚਿੱਟੀ ਘੋੜੀ ਵਾਲਾ ਸਰਦਾਰ ਪੈ ਗਿਆ।
ਨਮੂਨੀਏ ਦੀ ਬਿਮਾਰੀ ਨਾਲ ਘੋੜੀ ਦੀ 1964 ਵਿਚ ਮੌਤ ਹੋ ਗਈ ਸੀ ਤੇ ਸਰਦਾਰ ਦੀ ਮੌਤ 1994 ਵਿਚ ਹੋਈ ਸੀ। ਅਪਣੇ ਪਿੱਛੇ ਤਿੰਨ ਪੁੱਤਰ, ਇਕ ਧੀ, ਤਿੰਨ ਦੋਹਤੇ, ਇਕ ਦੋਹਤੀ, ਚਾਰ ਪੋਤਰੇ, ਦੋ ਪੋਤਰੀਆਂ ਛੱਡ ਗਿਆ। ਉਸ ਦੇ ਬੱਚਿਆਂ ਦੇ ਪ੍ਰਵਾਰ ਬੜੇ ਨੇਕ ਸੁਭਾਅ ਦੇ ਮਾਲਕ ਤੇ ਮਿਲਣਸਾਰ ਦੱਸੇ ਜਾਂਦੇ ਹਨ।
- ਪਿੰਡ ਤੇ ਡਾਕ : ਧਿਆਨਪੁਰ,
ਤਹਿ : ਬਾਬਾ ਬਕਾਲਾ, ਅੰਮ੍ਰਿਤਸਰ।
ਮੋਬਾਈਲ : 80548-88225