ਧਰਮ ਪਰਿਵਰਤਨ- 'ਐਕਸ਼ਨ ਮੋਡ' ਲਈ ਤਿਆਰ SGPC ਅਤੇ RSS
Published : Sep 21, 2022, 3:38 pm IST
Updated : Sep 21, 2022, 3:38 pm IST
SHARE ARTICLE
SGPC and RSS ready for 'action mode'
SGPC and RSS ready for 'action mode'

ਜ਼ਮੀਨੀ ਪੱਧਰ 'ਤੇ ਕਿੰਨੀ ਅਸਰਦਾਰ ਤੇ ਕਾਰਗਰ ਹੋਣਗੀਆਂ ਰਣਨੀਤੀਆਂ?

 

ਪੰਜਾਬ ਦੇ ਪੇਂਡੂ ਅਤੇ ਅਰਧ-ਪੇਂਡੂ ਖੇਤਰਾਂ ਵਿੱਚ ਵੱਸਦੇ ਲੋਕਾਂ ਦੇ ਇੱਕ ਵੱਡੇ ਵਰਗ ਵੱਲੋਂ 'ਚਮਤਕਾਰੀ ਇਲਾਜ' ਨੂੰ ਉਤਸ਼ਾਹਿਤ ਕਰਦੇ ਈਸਾਈ ਪ੍ਰਚਾਰਕਾਂ ਅਤੇ ਚਰਚਾਂ ਦੇ ਫ਼ੈਲਾਅ ਨੂੰ ਦੇਖਦੇ ਹੋਏ ਈਸਾਈ ਧਰਮ 'ਚ ਜਾਣ ਦੇ ਮਸਲੇ ਨੂੰ ਲੈ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਰਐਸਐਸ ਹੁਣ 'ਐਕਸ਼ਨ ਮੋਡ' 'ਚ ਆਏ ਦਿਖਾਈ ਦਿੰਦੇ ਹਨ।

ਐਸਜੀਪੀਸੀ ਅਤੇ ਆਰਐਸਐਸ ਨੇ ਆਪਣੇ 'ਡੈਮੇਜ-ਕੰਟਰੋਲ' ਪਲਾਨ ਤਿਆਰ ਕਰ ਲਏ ਹਨ। ਜਿੱਥੇ RSS ਦੇ ਪ੍ਰਚਾਰਕਾਂ ਨੇ 'ਧਰਮ ਜਾਗਰਣ' ਦੇ ਨਾਂਅ ਦੇ ਇੱਕ ਪ੍ਰੋਗਰਾਮ ਤਹਿਤ ਪਿੰਡਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹਾਲ ਹੀ ਵਿੱਚ ਧਰਮ ਪਰਿਵਰਤਨ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ, ਗੁਰਦੁਆਰਾ ਪ੍ਰਬੰਧਕਾਂ ਨੇ ਵੀ ਲੋਕਾਂ ਨੂੰ ਇਲਾਜ ਲਈ ਕਿਸੇ ਕਿਸਮ ਦੀਆਂ ਅਲੌਕਿਕ ਸ਼ਕਤੀਆਂ ਦੇ ਪ੍ਰਪੰਚ ਉੱਤੇ ਭਰੋਸਾ ਨਾ ਕਰਨ ਜਾਂ ਲਾਲਚ ਵਿੱਚ ਆਉਣ ਦਾ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਹੈ।

ਜਲੰਧਰ ਵਿੱਚ ਇੱਕ ਆਰਐਸਐਸ ਪ੍ਰਚਾਰਕ ਨੇ ਕਿਹਾ, “ਅਸੀਂ ਪਹਿਲ ਦੇ ਆਧਾਰ 'ਤੇ ਉਨ੍ਹਾਂ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਜਿਹੜੇ ਜ਼ਿਆਦਾ ਪ੍ਰਭਾਵਿਤ ਹੋਏ ਹਨ। ਤਾਜ਼ਾ ਪਰਿਵਰਤਨ ਕਰਨ ਵਾਲੇ ਲੋਕਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਜੇਕਰ ਉਨ੍ਹਾਂ ਨੇ ਈਸਾਈ ਧਰਮ ਆਪਣੀ ਮਰਜ਼ੀ ਨਾਲ ਅਪਣਾਇਆ ਹੈ, ਤਾਂ ਠੀਕ ਹੈ। ਪਰ ਜੇ ਅਜਿਹਾ ਕਰਨ ਲਈ ਉਹਨਾਂ ਨੂੰ ਕੋਈ ਲਾਲਚ ਦੇ ਕੇ ਲੁਭਾਇਆ ਗਿਆ ਹੈ ਜਾਂ ਕਿਸੇ ਤਰੀਕੇ ਵੀ ਮਜਬੂਰ ਕੀਤਾ ਗਿਆ ਹੈ, ਤਾਂ ਉਹਨਾਂ ਨੂੰ ਆਪਣੇ ਪੁਰਖਿਆਂ ਦੁਆਰਾ ਪੂਜੇ ਜਾਂਦੇ ਭਗਵਾਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।"

ਐਸਜੀਪੀਸੀ ਅਤੇ ਆਰਐਸਐਸ ਮੁੱਖ ਚਰਚਾਂ ਵੱਲੋਂ 'ਜਾਦੂਈ ਇਲਾਜ' ਰਾਹੀਂ ਲੋਕਾਂ ਨੂੰ ਆਕਰਸ਼ਿਤ ਕਰਨ ਵਾਲੇ ਅਖੌਤੀ ‘ਮਿਨਿਸਟ੍ਰੀਜ਼’ ਵਿਰੁੱਧ ਕੋਈ ਕਾਰਵਾਈਆਂ ਨਾ ਕੀਤੇ ਜਾਣ ਨੂੰ ਲੈ ਕੇ ਵੀ ਚਿੰਤਿਤ ਹਨ। ਸ਼੍ਰੋਮਣੀ ਕ੍ਰਿਸਚੀਅਨ ਪ੍ਰਬੰਧਕ ਕਮੇਟੀ (ਐਸਸੀਪੀਸੀ) ਨਾਂਅ ਦੀ ਇੱਕ ਈਸਾਈ ਸੰਸਥਾ ਬਣਾਏ ਜਾਣ ਨੂੰ ਲੈ ਕੇ ਵੀ ਐਸਜੀਪੀਸੀ ਮੈਂਬਰ ਬਹੁਤ ਪਰੇਸ਼ਾਨ ਹਨ।

“ਇਹ ਬਿਲਕੁਲ ਸਾਡੀ ਕਾਰਜ ਸ਼ੈਲੀ ਅਤੇ ਨਾਂਅ ਦੀ ਨਕਲ ਕਰਨ ਵਰਗਾ ਹੈ। ਅਜਿਹੀਆਂ ਚਾਲਾਂ ਦਾ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੋਈ ਲਾਭ ਨਹੀਂ ਹੋਵੇਗਾ। ਪਿੰਡਾਂ ਵਿੱਚ ਸਥਾਪਿਤ ਕੀਤੇ ਜਾ ਰਹੇ ਚਰਚਾਂ ਨੂੰ ਬਾਹਰੋਂ ਮਾਲੀ ਮਦਦ ਮਿਲ ਰਹੀ ਹੈ, ਪਰ ਉਹ ਐਸਜੀਪੀਸੀ ਵਾਂਗ ਸੰਗਠਿਤ ਅਤੇ ਸਮਰਪਿਤ ਨਹੀਂ ਹੋ ਸਕਦੇ,” ਇੱਕ ਐਸਜੀਪੀਸੀ ਮੈਂਬਰ ਨੇ ਕਿਹਾ।

ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਧਰਮ ਪਰਿਵਰਤਨ ਕਰਵਾਉਣ ਵਾਲੇ ਇਹ ਪਾਸਟਰ ਲੋਕਾਂ ਨੂੰ ਸਰਕਾਰੀ ਰਿਕਾਰਡ ਵਿਚ ਆਪਣਾ ਧਰਮ ਪਰਿਵਰਤਨ ਨਾ ਕਰਨ ਅਤੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੋਣ ਦਾ ਲਾਭ ਲੈਂਦੇ ਰਹਿਣ ਲਈ ਕਹਿੰਦੇ ਹਨ, ਕਿਉਂ ਕਿ ਜੇਕਰ ਉਹ ਆਪਣਾ ਦੂਜਾ ਨਾਂ ਕੌਰ ਅਤੇ ਸਿੰਘ ਤੋਂ ਬਦਲ ਕੇ ਮਸੀਹ ਕਰਨਗੇ, ਤਾਂ ਉਹਨਾਂ ਨੂੰ ਬਹੁਤ ਸਾਰੇ ਲਾਭ ਹਾਸਲ ਨਹੀਂ ਹੋ ਸਕਣਗੇ।

ਸੰਵਿਧਾਨ ਦੇ ਪੈਰਾਗ੍ਰਾਫ 3 (ਅਨੁਸੂਚਿਤ ਜਾਤੀ) ਆਰਡਰ, 1950 ਅਨੁਸਾਰ, ਸਿਰਫ਼ ਦਲਿਤ ਹਿੰਦੂ, ਸਿੱਖ ਅਤੇ ਬੋਧੀਆਂ ਨੂੰ ਹੀ ਅਨੁਸੂਚਿਤ ਜਾਤੀਆਂ ਵਜੋਂ ਰਾਖਵੇਂਕਰਨ ਦਾ ਅਧਿਕਾਰ ਹੈ। ਈਸਾਈ ਜਾਂ ਕਿਸੇ ਹੋਰ ਧਰਮ ਵਿੱਚ ਪਰਿਵਰਤਿਤ ਹੋ ਜਾਣ ਤੋਂ ਬਾਅਦ ਉਹ ਆਪਣੇ-ਆਪ ਹੀ ਆਪਣਾ ਐਸ.ਸੀ ਦਰਜਾ ਗੁਆ ਦਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement