22 ਸਤੰਬਰ- ਜਾਣੋ ਦੇਸ਼-ਦੁਨੀਆ ਦਾ ਕਿਹੜਾ-ਕਿਹੜਾ ਇਤਿਹਾਸ ਜੁੜਿਆ ਹੈ ਇਸ ਤਰੀਕ ਦੇ ਨਾਲ 
Published : Sep 22, 2022, 11:39 am IST
Updated : Sep 22, 2022, 11:39 am IST
SHARE ARTICLE
 22 September History
22 September History

1903 – ਅਮਰੀਕਾ ਦੇ ਨਾਗਰਿਕ ਇਟਾਲੋ ਮਾਰਚਿਓਨੀ ਨੂੰ ਆਈਸਕ੍ਰੀਮ ਕੋਨ ਦਾ ਪੇਟੈਂਟ ਮਿਲਿਆ।

 

22 ਸਤੰਬਰ- ਇਹ ਤਰੀਕ ਆਪਣੀ ਬੁੱਕਲ਼ ਵਿੱਚ ਦੇਸ਼-ਵਿਦੇਸ਼ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਯਾਦਗਾਰੀ ਇਤਿਹਾਸ ਸਮੋਈ ਬੈਠੀ ਹੈ। 22 ਸਤੰਬਰ 1599 ਹੀ ਉਹ ਦਿਨ ਸੀ ਜਦੋਂ ਲੰਡਨ 'ਚ 21 ਕਾਰੋਬਾਰੀਆਂ ਦੀ ਇੱਕ ਬੈਠਕ ਹੋਈ। ਇਸ ਬੈਠਕ 'ਚ ਹੀ ਭਾਰਤ ਨਾਲ ਕਾਰੋਬਾਰ ਕਰਨ ਸੰਬੰਧੀ ਇੱਕ ਕੰਪਨੀ ਦੇ ਗਠਨ 'ਤੇ ਵਿਚਾਰ ਕੀਤਾ ਗਿਆ। ਇਹ ਕਦਮ ਭਾਰਤ 'ਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਦੀ ਦਿਸ਼ਾ ਵੱਲ੍ਹ ਉੱਠਣ ਵਾਲਾ ਹੀ ਇੱਕ ਅਹਿਮ ਕਦਮ ਸੀ। 

ਦੇਸ਼-ਦੁਨੀਆ ਦੇ ਇਤਿਹਾਸ 'ਚ 22 ਸਤੰਬਰ ਦੀ ਤਰੀਕ 'ਚ ਦਰਜ ਹੋਰ ਅਹਿਮ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ:- 

1599: ਲੰਡਨ ਦੇ ਫਾਊਂਡਰਜ਼ ਹਾਲ ਵਿੱਚ 21 ਵਪਾਰੀਆਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਭਾਰਤ ਨਾਲ ਵਪਾਰ ਕਰਨ ਵਾਸਤੇ ਇੱਕ ਨਵੀਂ ਕੰਪਨੀ ਸਥਾਪਤ ਕਰਨ ਦੇ ਵਿਸ਼ੇ 'ਤੇ ਚਰਚਾ ਕੀਤੀ ਗਈ।

1903 – ਅਮਰੀਕਾ ਦੇ ਨਾਗਰਿਕ ਇਟਾਲੋ ਮਾਰਚਿਓਨੀ ਨੂੰ ਆਈਸਕ੍ਰੀਮ ਕੋਨ ਦਾ ਪੇਟੈਂਟ ਮਿਲਿਆ।

1914 – ਜਰਮਨ ਜੰਗੀ ਬੇੜੇ ਇਮਦੇਨ ਨੇ ਮਦਰਾਸ ਬੰਦਰਗਾਹ 'ਤੇ ਬੰਬਾਰੀ ਕੀਤੀ।

1949 – ਸੋਵੀਅਤ ਸੰਘ ਨੇ ਪਰਮਾਣੂ ਬੰਬ ਦਾ ਸਫ਼ਲ ਪ੍ਰੀਖਣ ਕੀਤਾ।

1955 – ਬ੍ਰਿਟੇਨ ਵਿੱਚ ਟੈਲੀਵਿਜ਼ਨ ਦਾ ਵਪਾਰੀਕਰਨ ਸ਼ੁਰੂ ਹੋਇਆ।

1965: ਸੰਯੁਕਤ ਰਾਸ਼ਟਰ ਦੀ ਪਹਿਲਕਦਮੀ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੋਈ।

1966: ਅਮਰੀਕੀ ਪੁਲਾੜ ਯਾਨ ਸਰਵੇਅਰ 2 ਚੰਦਰਮਾ ਦੀ ਸਤ੍ਹਾ ਨਾਲ ਟਕਰਾਇਆ।

1977: ਵਿਸ਼ਵ ਪ੍ਰਸਿੱਧ ਖਿਡਾਰੀ ਪੇਲੇ ਦੀ ਅਗਵਾਈ ਵਿੱਚ ਅਮਰੀਕਾ ਦੀ ਕੋਸਮੋਸ ਫੁੱਟਬਾਲ ਟੀਮ ਦੋ ਪ੍ਰਦਰਸ਼ਨੀ ਮੈਚ ਖੇਡਣ ਲਈ ਕਲਕੱਤਾ ਪਹੁੰਚੀ।

1979: ਜਮਾਤ-ਏ-ਇਸਲਾਮ ਸੰਗਠਨ ਦੇ ਸੰਸਥਾਪਕ ਮੈਂਬਰ ਮੌਲਾਨਾ ਅਬਦੁਲ ਅਲੀ ਮੌਦੂਦੀ ਦਾ ਦਿਹਾਂਤ ਹੋਇਆ। 

1980: ਈਰਾਨ ਅਤੇ ਇਰਾਕ ਦਰਮਿਆਨ ਚੱਲ ਰਿਹਾ ਸਰਹੱਦੀ ਸੰਘਰਸ਼ ਯੁੱਧ ਵਿੱਚ ਬਦਲ ਗਿਆ।

1988: ਕੈਨੇਡਾ ਸਰਕਾਰ ਨੇ ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ ਅਤੇ ਕੈਨੇਡਾ ਦੇ ਨਾਗਰਿਕਾਂ ਦੀ ਨਜ਼ਰਬੰਦੀ ਲਈ ਮੁਆਫ਼ੀ ਮੰਗੀ।

1992: ਸੰਯੁਕਤ ਰਾਸ਼ਟਰ ਮਹਾਸਭਾ ਨੇ ਬੋਸਨੀਆ ਅਤੇ ਹੇਰਜੇਗੋਵੀਨਾ ਵਿਚਕਾਰ ਯੁੱਧ 'ਚ ਨਿਭਾਈ ਭੂਮਿਕਾ ਲਈ ਯੂਗੋਸਲਾਵੀਆ ਨੂੰ ਬਾਹਰ ਕੱਢ ਦਿੱਤਾ।

2011: ਭਾਰਤੀ ਯੋਜਨਾ ਆਯੋਗ ਨੇ ਸੁਪਰੀਮ ਕੋਰਟ ਵਿੱਚ ਦਾਇਰ ਇੱਕ ਹਲਫ਼ਨਾਮੇ ਵਿੱਚ ਸ਼ਹਿਰਾਂ ਵਿੱਚ 965 ਰੁਪਏ ਅਤੇ ਪਿੰਡਾਂ ਵਿੱਚ 781 ਰੁਪਏ ਪ੍ਰਤੀ ਮਹੀਨਾ ਖ਼ਰਚ ਕਰਨ ਵਾਲੇ ਵਿਅਕਤੀ ਨੂੰ ਗ਼ਰੀਬ ਮੰਨਣ ਤੋਂ ਇਨਕਾਰ ਕੀਤਾ। 

2011: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਨਸੂਰ ਅਲੀ ਖਾਨ ਪਟੌਦੀ ਦਾ ਦਿਹਾਂਤ।

2018: ਅੱਤਵਾਦੀਆਂ ਨੇ ਈਰਾਨ ਵਿਚ ਸਾਲਾਨਾ ਫ਼ੌਜੀ ਪਰੇਡ 'ਤੇ ਹਮਲਾ ਕੀਤਾ, ਜਿਸ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 29 ਲੋਕ ਮਾਰੇ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ।

2020: ਮਸ਼ਹੂਰ ਮਰਾਠੀ ਅਭਿਨੇਤਰੀ ਆਸ਼ਾਲਤਾ ਵਾਬਗਾਂਵਕਰ ਦਾ ਦਿਹਾਂਤ ਹੋਇਆ।

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement