
ਸਵੀਡਨ ਦੇ ਕੈਮਿਸਟਰੀ ਇੰਜੀਨੀਅਰ ਐਲਫ਼੍ਰੈਡ ਨੋਬਲ ਨੂੰ ਦੁਨੀਆਂ ਦੇ ਲੋਕ ਤੇ ਸੈਨਿਕ ਮੌਤ ਦਾ ਸੌਦਾਗਰ ਕਹਿੰਦੇ ਸਨ
ਸਵੀਡਨ ਦੇ ਕੈਮਿਸਟਰੀ ਇੰਜੀਨੀਅਰ ਐਲਫ਼੍ਰੈਡ ਨੋਬਲ ਨੂੰ ਦੁਨੀਆਂ ਦੇ ਲੋਕ ਤੇ ਸੈਨਿਕ ਮੌਤ ਦਾ ਸੌਦਾਗਰ ਕਹਿੰਦੇ ਸਨ ਕਿਉਂਕਿ ਉਨ੍ਹਾਂ ਨੇ ਸੰਸਾਰ ਨੂੰ ਇਨਾਮਾਈਟ ਬਾਰੂਦ ਤਿਆਰ ਕਰ ਕੇ ਦਿਤਾ। ਇਸ ਨਾਲ ਜੰਗਾਂ ਸਮੇਂ ਫ਼ੌਜੀ, ਦੁਸ਼ਮਣ ਦੇਸ਼ਾਂ ਦੇ ਫ਼ੌਜੀਆਂ ਤੇ ਨਾਗਰਿਕਾਂ ਦੀ ਬੰਬਾਂ ਨਾਲ ਤਬਾਹੀ ਕਰਦੇ ਸਨ। ਇਸ ਬਾਰੂਦ ਦੇ ਫਟਣ ਮਗਰੋਂ ਜਾਨਵਰ, ਪੰਛੀਆਂ ਤੇ ਫ਼ੌਜੀਆਂ ਦੇ ਸ੍ਰੀਰਾਂ ਦੇ ਚੀਥੜੇ ਉੱਡ ਜਾਂਦੇ ਸਨ।
Alfred Nobel
ਉਨ੍ਹਾਂ ਦੇ ਅੰਗ ਕੱਟ ਕੇ ਦੂਰ ਜਾ ਡਿਗਦੇ ਸਨ ਤੇ ਸੰਸਾਰ ਅੰਦਰ ਅਪਾਹਜਤਾ ਵਧਣ ਲੱਗੀ ਤੇ ਦੁਨੀਆਂ ਦੇ ਲੋਕ ਐਲਫ਼੍ਰੈਡ ਨੋਬਲ ਨੂੰ ਮੌਤ ਦਾ ਸੌਦਾਗਰ ਕਹਿਣ ਲੱਗ ਪਏ। ਐਲਫ਼੍ਰੈਡ ਨੋਬਲ ਦਾ ਜਨਮ 21 ਅਕਤੂਬਰ 1833 ਨੂੰ ਸਵੀਡਨ ਵਿਖੇ ਹੋਇਆ ਸੀ। ਉਸ ਦੇ ਪਿਤਾ ਪਹਾੜ ਤੋੜ ਕੇ ਰਸਤੇ ਬਣਾਉਣ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਇਕ ਬਾਰੂਦ ਤਿਆਰ ਕੀਤਾ ਸੀ, ਜੋ ਅੱਗ ਲੱਗਣ ਤੇ ਫਟਦਾ ਸੀ ਤੇ ਪਹਾੜ ਟੁੱਟ ਜਾਂਦੇ ਸਨ।
Alfred Nobel
ਐਲਫ਼੍ਰੈਡ ਨੋਬਲ ਦੇ ਦੋ ਭਰਾ ਅਤੇ ਇਕ ਭੈਣ ਸਨ। ਕੁੱਝ ਸਮੇਂ ਮਗਰੋਂ ਨੋਬਲ ਦਾ ਪ੍ਰਵਾਰ ਰੂਸ ਚਲਾ ਗਿਆ ਤੇ ਸਰਕਾਰ ਦੀ ਮਦਦ ਨਾਲ ਉਥੇ ਉਹ ਪਹਾੜ ਤੋੜਨ ਦਾ ਕਾਰਜ ਕਰਦੇ ਸਨ। ਉਸੇ ਸਮੇਂ ਕੀਨੀਆਂ ਦੇਸ਼ ਨਾਲ ਜੰਗ ਲੱਗ ਗਈ ਤੇ ਬਾਰੂਦ ਦੀ ਮੰਗ ਅਤੇ ਵਰਤੋਂ ਬਹੁਤ ਤੇਜ਼ੀ ਨਾਲ ਵਧੀ। ਇਸ ਨਾਲ ਨੋਬਲ ਪ੍ਰਵਾਰ ਨੇ ਕਾਫ਼ੀ ਧਨ ਕਮਾਇਆ। ਐਲਫ਼੍ਰੈਡ ਨੂੰ ਪੜ੍ਹਾਈ ਲਈ ਅਮਰੀਕਾ ਭੇਜਿਆ ਗਿਆ, ਜਿਥੇ ਉਨ੍ਹਾਂ ਦੀ ਮੁਲਾਕਾਤ ਇਕ ਸਾਇੰਸਦਾਨ ਨਾਲ ਹੋਈ ਜਿਸ ਨੇ ਇਕ ਹੋਰ ਸ਼ਕਤੀਸਾਲੀ ਬਾਰੂਦ ਦੀ ਕਾਢ ਕੀਤੀ ਸੀ। ਪਰ ਉਹ ਬਾਰੂਦ ਚੁੱਕਣ ਮਗਰੋਂ, ਮੰਜ਼ਲ ਤੇ ਪੁੱਜਣ ਮਗਰੋਂ ਫੱਟ ਜਾਂਦਾ ਸੀ।
Alfred Nobel
7 ਸਾਲਾਂ ਮਗਰੋਂ ਨੋਬਲ ਪ੍ਰਵਾਰ ਸਵੀਡਨ ਵਾਪਸ ਆ ਗਿਆ ਤੇ ਬਾਰੂਦ ਦੀ ਫ਼ੈਕਟਰੀ ਬਣਾ ਕੇ ਬਾਰੂਦ ਦੇਸ਼ਾਂ ਵਿਦੇਸ਼ਾਂ ਦੇ ਫ਼ੌਜੀਆਂ ਨੂੰ ਵੇਚਦੇ ਸਨ। ਐਲਫ਼੍ਰੈਡ ਨੇ ਕੁੱਝ ਸਾਲਾਂ ਵਿਚ ਇਕ ਹੋਰ ਖ਼ਤਰਨਾਕ ਬਾਰੂਦ ਜਿਸ ਦਾ ਨਾਮ ਡਾਇਨਾਮਾਈਟ ਰਖਿਆ, ਤਿਆਰ ਕੀਤਾ ਜੋ ਪਹਾੜਾਂ, ਜਹਾਜ਼ਾਂ ਵੱਡੀਆਂ ਇਮਾਰਤਾਂ ਨੂੰ ਪਲਾਂ 'ਚ ਉਡਾ ਦਿੰਦਾ ਸੀ। ਉਹ ਵੇਚ ਕੇ ਨੋਬਲ ਨੇ ਅਰਬਾਂ ਰੁਪਏ ਕਮਾਏ।
ਅਚਾਨਕ ਇਕ ਦਿਨ ਫ਼ੈਕਟਰੀ ਵਿਚ ਧਮਾਕਾ ਹੋਣ ਕਾਰਨ ਨੋਬਲ ਦੇ ਪਿਤਾ ਦੀਆਂ ਬਾਹਾਂ ਤੇ ਭਰਾ ਦੀਆਂ ਅੱਖਾਂ ਖ਼ਰਾਬ ਹੋ ਗਈਆਂ ਜਿਸ ਦਾ ਐਲਫ਼੍ਰੈਡ ਨੋਬਲ ਨੂੰ ਬਹੁਤ ਦੁਖ ਹੋਇਆ। ਉਹ ਹਰ ਰੋਜ਼ ਅਪਣੇ ਲਾਚਾਰ ਪਿਤਾ, ਭਰਾ ਤੇ ਰੋਂਦੀ ਮਾਂ ਨੂੰ ਵੇਖਦਾ ਸੀ। ਅਪਣੀ ਮਿਹਨਤ ਅਤੇ ਕਾਢ ਤੇ ਪਛਤਾਉਂਦਾ ਸੀ। ਇਕ ਵਾਰ ਕੁੱਝ ਵਿਦਿਆਰਥੀਆਂ ਨੇ ਨੋਬਲ ਨੂੰ ਪੁਛਿਆ ਕਿ ਉਨ੍ਹਾਂ ਨੂੰ ਲੋਕ ਮੌਤ ਦਾ ਸੌਦਾਗਰ ਕਿਉਂ ਕਹਿੰਦੇ ਹਨ ਤਾਂ ਐਲਫ੍ਰੈਡ ਨੋਬਲ ਨੇ ਅੱਖਾਂ ਵਿਚ ਅਥਰੂ ਭਰਦੇ ਹੋਏ ਕਿਹਾ ਸੀ ਕਿ ਉਸ ਨੂੰ ਰੱਬ ਨੇ ਮਹਾਨ ਗਿਆਨ ਦਿਤਾ ਪਰ ਉਸ ਨੇ ਮਾਨਵਤਾ ਦੀ ਸੁਰੱਖਿਆ, ਬਚਾਅ, ਮਦਦ, ਭਲਾਈ, ਉੱਨਤੀ, ਅਮਨ, ਸ਼ਾਂਤੀ, ਪਿਆਰ ਦੀ ਥਾਂ ਤਬਾਹੀ ਲਈ ਯਤਨ ਕੀਤੇ।
Alfred Nobel
ਉਸ ਕੋਲ ਧਨ ਤਾਂ ਹੈ ਪਰ ਮੰਨ ਅੰਦਰ ਬਹੁਤ ਦਰਦ ਤੇ ਅਸ਼ਾਂਤੀ ਹੈ। ਉਹ ਅਪਣੇ ਆਪ ਨੂੰ ਇਸ ਧਰਤੀ ਅਤੇ ਕੁਦਰਤ ਦਾ ਦੁਸ਼ਮਣ ਸਮਝਦਾ ਹੈ ਕਿਉਂਕਿ ਉਸ ਦੇ ਯਤਨਾਂ ਤੇ ਗਿਆਨ ਵਿਗਿਆਨ ਕਾਰਨ ਲੱਖਾਂ ਫ਼ੌਜੀ, ਜਾਨਵਰ, ਪੰਛੀ ਤੇ ਲੋਕ ਅਪਾਹਜ ਹੋਏ ਹਨ। ਲੱਖਾਂ ਲੋਕ, ਬੱਚਿਆਂ, ਮਾਵਾਂ, ਭੈਣਾਂ ਦੀਆਂ ਅੱਖਾਂ ਵਿਚ ਹਮੇਸ਼ਾ ਲਈ ਦਰਦ ਤੇ ਅਥਰੂ ਭਰੇ ਹਨ, ਪ੍ਰਵਾਰ ਉਜੜੇ ਹਨ। ਕਾਸ਼ ਉਸ ਨੂੰ ਬਚਪਨ ਵਿਚ ਕੋਈ ਨੇਕ ਦਿਲ ਅਧਿਆਪਕ ਮਿਲ ਜਾਂਦਾ, ਜੋ ਉਸ ਦੇ ਦਿਲ ਦਿਮਾਗ਼ ਵਿਚ ਹਮਦਰਦੀ, ਪ੍ਰੇਮ, ਭਲਾਈ, ਨੇਕੀ ਦਾ ਗਿਆਨ ਭਰ ਦਿੰਦਾ ਤੇ ਕਾਲਜ ਵਿਖੇ ਉਸ ਨੂੰ ਨੇਕ ਦਿਲ ਅਧਿਆਪਕ ਤੇ ਸਾਇੰਸਦਾਨ ਮਿਲ ਜਾਂਦੇ ਤਾਂ ਉਹ ਮਾਨਵਤਾ ਦੀ ਭਲਾਈ ਤੇ ਉਨਤੀ ਲਈ ਅਜਿਹਾ ਕੁੱਝ ਕਰਦੇ ਜਿਸ ਨਾਲ ਸੰਸਾਰ ਦੇ ਲੋਕਾਂ, ਬਚਿਆਂ, ਔਰਤਾਂ ਦੇ ਚਿਹਰੇ ਤੇ ਖ਼ੁਸ਼ੀਆਂ, ਅਨੰਦ, ਮੁਸਕਰਾਹਟ ਤੇ ਸ੍ਰੀਰ ਵਿਚ ਤਾਕਤ, ਸ਼ਕਤੀ, ਆਤਮ ਵਿਸ਼ਵਾਸ ਪੈਦਾ ਹੁੰਦੇ।
ਸਾਰੇ ਲੋਕ ਹਸਦੇ ਮੁਸਕੁਰਾਉਂਦੇ, ਨਚਦੇ ਗਾਉਂਦੇ ਹੋਏ, ਉਨ੍ਹਾਂ ਨੂੰ ਇਨਸਾਨੀਅਤ ਦੇ ਪ੍ਰੇਮੀ ਕਹਿੰਦੇ। ਕਾਸ਼ ਉਹ ਅਜਿਹੀ ਖੋਜ ਕਰਦੇ ਜਿਸ ਨਾਲ ਅਪਾਹਜਾਂ, ਅੰਨ੍ਹਿਆਂ, ਬਿਮਾਰਾਂ ਨੂੰ ਠੀਕ ਕੀਤਾ ਜਾ ਸਕਦਾ। ਪਰ ਪੈਸਿਆਂ ਦੇ ਲਾਲਚ ਨੇ ਉਸ ਨੂੰ ਮੌਤ ਦਾ ਸੌਦਾਗਰ ਬਣਾ ਦਿਤਾ। ਉਸ ਨੇ ਅਪਣੀ ਸਾਰੀ ਦੌਲਤ ਸਵੀਡਨ ਸਰਕਾਰ ਨੂੰ ਦੇ ਕੇ ਇਕ ਟਰੱਸਟ ਬਣਾਇਆ ਤੇ ਇਕਰਾਰਨਾਮਾ ਕੀਤਾ ਕਿ ਸਾਇੰਸ, ਸੰਗੀਤ ਵਿਗਿਆਨ ਸਿਹਤ ਮਾਨਵਤਾਵਾਦੀ ਮਨੁੱਖਤਾ ਦੀ ਭਲਾਈ, ਸੁਰੱਖਿਆ ਬਚਾਅ, ਉਨਤੀ ਤੇ ਖ਼ੁਸ਼ਹਾਲੀ ਵਾਲੀ ਗੁਣਕਾਰੀ ਸਿਖਿਆ ਦੇਣ ਲਈ ਲਗਾਤਾਰ ਮਹਾਨ ਕਾਰਜ ਕਰਨ ਵਾਲੇ ਲੋਕਾਂ ਨੂੰ ਹਰ ਸਾਲ ਉਸ ਦੀ ਮੌਤ ਵਾਲੇ ਦਿਨ 7 ਨੋਬਲ ਸਨਮਾਨ ਦੇ ਕੇ ਸਨਮਾਨਤ ਕੀਤਾ ਜਾਵੇ ਜਿਸ ਲਈ ਪ੍ਰਤੀ ਇਨਸਾਨ ਨੂੰ 7 ਕਰੋੜ ਰੁਪਏ ਵੀ ਉਸ ਦੇ ਕਾਰਜਾਂ ਲਈ ਦਿਤੇ ਜਾਣ।
Alfred Nobel
ਐਲਫ਼੍ਰੈਡ ਨੋਬਲ ਦੀ ਮੌਤ 10 ਦਸੰਬਰ 1896 ਨੂੰ ਇਟਲੀ ਵਿਖੇ ਹੋਈ ਤੇ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਹ ਧਰਤੀ ਮਾਂ ਤੇ ਕੁਦਰਤ ਸੱਭ ਨੂੰ ਜਨਮ ਦਿੰਦੀ, ਸ੍ਰੀਰ ਅੰਦਰ ਹੀ ਸ਼ਕਤੀਆਂ ਪੈਦਾ ਕਰ ਕੇ ਬੱਚੇ ਨੂੰ ਵੱਡਾ ਕਰਦੇ ਹੋਏ ਅਪਣੀਆਂ ਸ਼ਕਤੀਆਂ, ਗਿਆਨ, ਤਾਕਤ ਦਿੰਦੀ ਹੈ। ਇਸੇ ਤਰ੍ਹਾਂ ਸਮਾਂ ਆਉਣ ਤੇ ਕੁਦਰਤ, ਸ੍ਰੀਰ ਅੰਦਰ ਹੀ ਮਾਨਵਤਾ ਦੀ ਤਬਾਹੀ ਕਰਨ ਵਾਲਿਆਂ ਨੂੰ ਬਿਮਾਰੀਆਂ ਤੇ ਸੰਕਟ ਦਿੰਦੀ ਹੈ ਅਤੇ ਮਾਨਵਤਾ ਦੀ ਭਲਾਈ, ਤਰੱਕੀ, ਸਿਹਤ ਜਾਂ ਖ਼ੁਸ਼ੀਆਂ ਵੰਡਣ ਵਾਲਿਆਂ ਨੂੰ ਖ਼ੁਸ਼ੀਆਂ, ਅਨੰਦ, ਪ੍ਰੇਮ, ਹਮਦਰਦੀ, ਨਿਮਰਤਾ, ਅਮਨ, ਸ਼ਾਂਤੀ ਦੀਆਂ ਸੌਗਾਤਾਂ ਦਿੰਦੀ ਹੈ।
Alfred Nobel
ਇਸ ਲਈ ਬਚਪਨ ਤੇ ਜਵਾਨੀ ਵਿਚ ਚੰਗੇ ਅਧਿਆਪਕ, ਨੇਕ ਦਿਲ ਮਾਪੇ, ਮਾਨਵਤਾਵਾਦੀ ਕਾਰਜ ਕਰਨ ਵਾਲੀਆਂ ਸਰਕਾਰਾਂ, ਪ੍ਰੇਮ, ਵਿਸ਼ਵਾਸ, ਪ੍ਰਉਪਕਾਰ, ਹਮਦਰਦੀ ਦੇ ਸਿਧਾਂਤਾਂ ਨਾਲ ਭਰਿਆ ਸਮਾਜ ਤੇ ਸਾਥੀ ਮਿਲਣੇ ਚਾਹੀਦੇ ਹਨ।
ਬਚਪਨ ਵਿਚ ਹੀ ਪ੍ਰੇਮ, ਹਮਦਰਦੀ, ਨਿਮਰਤਾ, ਮਦਦ, ਸਿਹਤ, ਨੇਕ ਕਾਰਜਾਂ, ਖ਼ੁਸ਼ਹਾਲ ਵਾਤਾਵਰਣ, ਮਾਨਵਤਾਵਾਦੀ ਮਰਿਆਦਾਵਾਂ, ਅਸੂਲਾਂ, ਅਨੁਸ਼ਾਸਨ, ਫ਼ਰਜ਼ਾਂ, ਜ਼ਿੰਮੇਵਾਰੀਆਂ ਦੀਆਂ ਭਾਵਨਾਵਾਂ ਤੇ ਵਿਚਾਰ ਪੈਦਾ ਕਰਨ ਵਾਲੇ ਅਧਿਆਪਕ ਮਿਲਣੇ ਚਾਹੀਦੇ ਹਨ, ਤਾਕਿ ਸੰਸਾਰ ਵਿਚ ਮੌਤ ਦੇ ਸੌਦਾਗਰ ਨਹੀਂ, ਸਗੋਂ ਮਾਨਵਤਾ ਦੇ ਪ੍ਰੇਮੀ ਪੈਦਾ ਹੋ ਸਕਣ। ਨੋਬਲ ਨੇ ਕਿਹਾ ਸੀ ਕਿ ਉਹ ਸੰਸਾਰ ਮਾਨਵਤਾ ਤੇ ਕੁਦਰਤ ਤੋਂ ਮਾਫ਼ੀ ਵੀ ਨਹੀਂ ਮੰਗ ਸਕਦਾ ਪਰ ਅਪੀਲ ਕਰਦਾ ਹੈ ਕਿ ਅਪਣੇ ਗਿਆਨ, ਅਧਿਕਾਰਾਂ, ਹੱਕਾਂ, ਅਹੁਦਿਆਂ, ਤਜਰਬਿਆਂ ਦੀ ਵਰਤੋਂ ਕੇਵਲ ਕੁੱਝ ਚੰਗੇ ਕੰਮ ਕਰਨ ਲਈ ਹੀ ਕੀਤੀ ਜਾਵੇ ਤਾਕਿ ਈਸ਼ਵਰ ਦੇ ਦਰਬਾਰ ਵਿਚ ਸ਼ਰਮਿੰਦਾ ਨਾ ਹੋਣਾ ਪਵੇ।
ਸੰਪਰਕ : 98760-06593
ਰਾਕੇਸ਼ ਕੁਮਾਰ ਸ਼ਰਮਾ