ਇਹ ਐਸ. ਡੀ. ਐਮ. ਸਾਹਬ ਬਹਾਦਰ ਦਾ ਦਫ਼ਤਰ ਹੈ
Published : Feb 23, 2019, 10:14 am IST
Updated : Feb 23, 2019, 10:14 am IST
SHARE ARTICLE
Sub Divisional Magistrate
Sub Divisional Magistrate

ਐਮ.ਡੀ.ਐਮ ਸਾਹਬ ਦੇ ਦਫ਼ਤਰ ਦਾ ਪੰਜ ਦਿਨਾਂ ਦਾ ਹਫ਼ਤਾ ਹੈ ਹੋਰ ਵੀ ਛੁੱਟੀਆਂ.....

ਐਮ.ਡੀ.ਐਮ ਸਾਹਬ ਦੇ ਦਫ਼ਤਰ ਦਾ ਪੰਜ ਦਿਨਾਂ ਦਾ ਹਫ਼ਤਾ ਹੈ ਹੋਰ ਵੀ ਛੁੱਟੀਆਂ। ਰੱਬ ਕਰੇ ਭਾਗ ਲੱਗੇ ਰਹਿਣ। ਪਿੱਛੇ ਜਹੇ ਖ਼ਬਰ ਸੀ ਕਿ ਜਲੰਧਰ ਜ਼ਿਲ੍ਹੇ ਦੇ ਪੰਜ ਐਸ. ਡੀ. ਐਮ ਸਾਹਬ ਨੂੰ ਨਵੀਆਂ ਕਾਰਾਂ ਦਿਤੀਆਂ ਜਾ ਰਹੀਆਂ ਹਨ। ਕਾਰਾਂ ਸਹੀ ਸਲਾਮਤ ਰਹਿਣ ਕਾਰਾਂ ਵਿਚ ਬੈਠਣ ਵਾਲੇ ਵੀ। ਪਰ ਸਵਾਲਾਂ ਦਾ ਸਵਾਲ ਹੈ ਕਿ ਕੀ ਸ਼ਕੁੰਤਲਾ ਵਰਗੀਆਂ ਬੀਬੀਆਂ ਹੱਥਾਂ ਵਿਚ ਅਰਜ਼ੀਆਂ ਫੜ ਕੇ ਵਿਰਲਾਪ ਕਰਦੀਆਂ ਰਹਿਣਗੀਆਂ। ਐਸ. ਡੀ. ਐਮ ਜਲੰਧਰ ਦੇ ਬਾਹਰ ਬੜਾ ਮੋਟਾ ਕਰ ਕੇ ਲਿਖਿਆ ਹੈ

'ਬੇਟੀ ਬਚਾਉ, ਬੇਟੀ ਪੜ੍ਹਾਉ' ਬੇਟੀ ਬਚ ਵੀ ਜਾਏਗੀ, ਬੇਟੀ ਪੜ੍ਹ ਵੀ ਜਾਵੇਗੀ, ਬੇਟੀ ਅਪਣੀ ਅਰਜ਼ੀ ਵਿਚ ਅਪਣੀ ਦੁਖ ਭਰੀ ਕਹਾਣੀ ਵੀ ਲਿਖ ਲਵੇਗੀ। ਅਪਣੀ ਅਰਜ਼ੀ ਐਸ.ਡੀ.ਐਮ ਦੇ ਦਫ਼ਤਰ ਵਿਚ ਪਹੁੰਚਾ ਵੀ ਦੇਵੇਗੀ ਪਰ ਜੇ ਐਸ.ਡੀ.ਐਮ ਦਾ ਦਫ਼ਤਰ ਕੋਈ ਕਾਰਵਾਈ ਨਾ ਕਰੇ ਤਾਂ ਬੇਟੀ ਪੜ੍ਹਾਉ ਦਾ ਨਾਹਰਾ ਫ਼ਜ਼ੂਲ ਹੈ। ਫਿਰ ਐਸ.ਡੀ.ਐਮ ਸਾਹਬ ਹੀ ਕਹਿੰਦੇ ਹਨ, 'ਸੋਚ ਬਦਲੋ'। ਇਹ ਸੋਚ ਕਿਵੇਂ ਬਦਲੇਗੀ? ਐਸ. ਡੀ.ਅ ੈਮ. ਸਾਹਬ ਦੇ ਬਾਬੂ ਕੰਮ ਨਹੀਂ ਕਰਦੇ ਜਾਂ ਇਉਂ ਕਹੋ ਕਿ ਮੁਫ਼ਤ ਕੰਮ ਨਹੀਂ ਕਰਦੇ ਜਾਂ ਇੰਜ ਵੀ ਕਹਿ ਸਕਦੇ ਹਾਂ ਬੇਟੀਆਂ ਦਾ ਕੰਮ ਨਹੀਂ ਕਰਦੇ।

ਫਿਰ ਕਿਉਂ ਇਹ ਕਿਹਾ ਜਾ ਰਿਹੈ, 'ਬੇਟੀ ਬਚਾਉ, ਬੇਟੀ ਪੜ੍ਹਾਉ'। ਬੇਟੀਆਂ ਬਚਾਉਣ ਦਾ ਵੀ ਕੀ ਫਾਇਦਾ? ਬੇਟੀਆਂ ਪੜ੍ਹਾਉਣ ਦਾ ਕੀ ਫਾਇਦਾ? ਕਦੇ-ਕਦੇ ਅਕਾਸ਼ਬਾਣੀ ਤੋਂ ਖ਼ਬਰ ਪੜ੍ਹਦੀ ਇੰਦੂ ਬਾਹੀ ਯਾਦ ਆਉਂਦੀ ਹੈ। ਖ਼ਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਹਿੰਦੀ ਹੁੰਦੀ ਸੀ, ''ਯੇਹ ਅਕਾਸ਼ਬਾਣੀ ਹੈ, ਅਬ ਆਪ ਇੰਦੂ ਬਾਹੀ ਸੇ ਸਮਚਾਰ ਸੁਣੀਏ।'' ਕੁੱਝ ਇਸੇ ਤਰ੍ਹਾਂ ਹੀ ਤਾਂ ''ਇਹ ਐਸ.ਡੀ.ਐਮ ਦਾ ਦਫ਼ਤਰ ਹੈ, ਹੁਣ ਤੁਸੀ ਸ਼ਕੁੰਤਲਾ ਰਾਣੀ ਦਾ ਵਿਰਲਾਪ ਸੁਣੀਏ।'' 

ਇ  ਹ ਐਸ.ਡੀ.ਐਮ ਸਾਹਬ ਬਹਾਦਰ ਦਾ ਦਫ਼ਤਰ ਹੈ। ਐਸ.ਡੀ.ਐਮ ਸਾਹਬ ਬਹਾਦਰ। ਐਸ.ਡੀ.ਐਮ ਸਾਹਬ ਇਕ ਪੂਰੀ ਤਹਿਸੀਲ ਦੇ ਮਾਲਕ ਹਨ। ਕੁਰਸੀ ਹੈ, ਮੇਜ਼ ਹੈ, ਦਫ਼ਤਰ ਹੈ, ਅਰਦਲੀ ਹੈ, ਸਿਪਾਹੀ ਹੈ, ਦਫ਼ਤਰ ਵਿਚ ਕੰਪਿਊਟਰ ਹਨ। ਇਹ ਸਾਰੇ ਕੰਮ ਕਰਨ ਵਾਲੇ ਵੀ ਹਨ। ਪਰ ਮੈਂ ਅਪਣੀ ਪੂਰੀ ਹੋਸ਼ ਹਵਾਸ ਨਾਲ ਤੇ ਪੂਰੀ ਸੋਝੀ ਨਾਲ ਕਹਿੰਦਾ ਹਾਂ ਐਸ. ਡੀ. ਐਮ ਸਾਹਬ ਦੇ ਦਫ਼ਤਰ ਵਿਚ ਕੋਈ ਕੰਮ ਨਹੀਂ ਹੁੰਦਾ। ਹਾਂ ਜੇਕਰ ਕੰਮ ਹੁੰਦਾ ਹੈ ਤਾਂ ਉਹ ਮੁਫ਼ਤ ਨਹੀਂ ਹੁੰਦਾ। ਇਹੀ ਦੁਖ ਹੈ, ਇਹੀ ਪ੍ਰੇਸ਼ਾਨੀ ਹੈ। ਲੋਕ ਆਉਂਦੇ ਹਨ, ਮੂੰਹ ਲਟਕਾ ਕੇ ਵਾਪਸ ਚਲੇ ਜਾਂਦੇ ਹਨ। ਵਾਪਸ ਜਾਂਦੇ-ਜਾਂਦੇ ਬੁੜਬੁੜਾਉਂਦੇ ਹਨ। 

ਮੈਂ ਪੇਸ਼ੇ ਵਜੋਂ ਵਕੀਲ ਹਾਂ। ਐਸ.ਡੀ.ਐਮ. ਸਾਹਬ ਦੇ ਦਫ਼ਤਰ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਮੈਂ ਜਿਸ ਦਫ਼ਤਰ ਵੀ ਗੱਲ ਕਰਨੀ ਹੈ, ਉਸ ਦੇ ਬਾਹਰ ਬੜਾ ਵੱਡਾ ਕਰ ਕੇ ਬੋਰਡ ਲਗਿਆ ਹੋਇਆ ਹੈ 'ਸਬ ਡਵੀਜ਼ਨ ਮੈਜਿਸਟਰੇਟ'। ਹੇਠ ਨਾਲ ਹੀ ਲਿਖਿਆ ਹੈ, 'ਸਿਹਤ ਬਦਲੋ, ਸੋਚ ਬਦਲੋ'। ਫਿਰ ਲਿਖਿਆ ਹੈ, 'ਮੇਰੀ ਵੋਟ, ਮੇਰੀ ਪਛਾਣ-ਵੋਟਰ ਬਣੋ- ਵੋਟ ਦੇ ਅਧਿਕਾਰ ਦੀ ਵਰਤੋਂ ਕਰੋ।'ਹਰ 18 ਸਾਲ ਦਾ ਲੜਕਾ-ਲੜਕੀ-ਵੋਟਰ ਬਣ ਸਕਦਾ ਹੈ, ਵੋਟ ਪਾ ਸਕਦਾ ਹੈ। ਅਪਣੀ ਸੋਚ ਮੁਤਾਬਕ ਅਪਣੀ ਮਰਜ਼ੀ ਦੀ ਸਰਕਾਰ ਚੁਣ ਸਕਦੇ ਹੋ। ਹਰ ਬੱਚਾ 14 ਸਾਲ ਦੀ ਉਮਰ ਤਕ ਦੀ ਮੁਫ਼ਤ ਸਿਖਿਆ ਦਾ ਅਧਿਕਾਰੀ ਹੈ।

ਇਹ ਡਿਊਟੀ ਸਰਕਾਰ ਦੀ ਹੈ। ਪੜ੍ਹੇ ਲਿਖੇ ਬੱਚੇ ਜੋ ਵੋਟਰ ਬਣਨਗੇ, ਉਨ੍ਹਾਂ ਦੀ ਸੋਚ ਬਦਲੇਗੀ। ਉਹ ਦੂਜਿਆਂ ਦੀ ਸੋਚ ਬਦਲਣ ਲਈ ਵੀ ਯਤਨਸ਼ੀਲ ਹੋਣਗੇ। ਜੇਕਰ ਮੌਜੂਦਾ ਸੋਚ ਬਦਲ ਗਈ ਤਾਂ ਦੇਸ਼ ਦਾ ਕਲਿਆਣ ਹੋ ਸਕਦਾ ਹੈ। ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰਾਂ ਵਿਚ ਬੇਚੈਨੀ ਦਾ ਮਾਹੌਲ ਹੈ। ਕੰਮ ਨਹੀਂ ਹੋ ਰਿਹਾ, ਬਹਾਨਾ ਹੈ ਕਿ ਸਟਾਫ਼ ਨਹੀਂ ਹੈ। ਸਰਕਾਰੀ ਖ਼ਜ਼ਾਨੇ ਵਿਚ ਪੈਸਾ ਨਹੀਂ, ਪਰ ਬਾਬੂ ਇਸ ਉਡੀਕ ਵਿਚ ਹਨ ਕਿ ਕੋਈ 'ਮੁਰਗੀ' ਆਵੇ ਤੇ 'ਅੰਡਾ' ਦੇ ਜਾਵੇ। ਫਿਰ ਅੰਡੇ ਦੀ ਭੁਰਜੀ ਬਣੇ ਜਾਂ ਉਬਾਲ ਕੇ ਅੰਡਾ ਲੂਣ ਮਿਰਚ ਲਗਾ ਕੇ ਖਾ ਲਿਆ ਜਾਵੇ।

ਲਗਭਗ ਇਹੀ ਵਾਤਾਵਰਣ ਹੈ ਹਰ ਸਰਕਾਰੀ ਦਫ਼ਤਰ ਵਿਚ। ਐਸ. ਡੀ. ਐਮ  ਦੌਰੇ ਉਤੇ ਆਉਂਦੇ ਜਾਂਦੇ ਰਹਿੰਦੇ ਹਨ। ਦਫ਼ਤਰ ਬਾਬੂਆਂ ਦੇ ਹਵਾਲੇ ਰਹਿੰਦਾ ਹੈ। ਕਿਸੇ ਚਿੱਠੀ ਦਾ ਜਵਾਬ ਦੇਣਾ ਕਿ ਨਹੀਂ ਇਹ ਬਾਬੂਆਂ ਦੀ ਮਰਜ਼ੀ ਹੈ, ਉਹ ਜਵਾਬ ਦੇਣੈ ਜਾਂ ਨਾ ਦੇਣ। ਕੀ ਕੀਤਾ ਜਾਵੇ? ਇਕ ਸੱਚੀ ਘਟਨਾ ਦਾ ਜ਼ਿਕਰ ਹੈ। ਕਹਾਣੀ ਜਲੰਧਰ ਲੰਮਾ ਪਿੰਡ ਦੀ ਵਸਨੀਕ ਸ਼ਕੁੰਤਲਾ ਰਾਣੀ ਪਤਨੀ ਸਵਰਗੀ ਨਾਨਕ ਚੰਦ ਦੀ ਹੈ। ਐਸ.ਡੀ.ਐਮ ਦੇ ਦਫ਼ਤਰ ਵਿਚ ਕਈ ਅਰਜ਼ੀਆਂ ਹੁੰਦੀਆਂ ਪਰ ਕਿਸੇ-ਕਿਸੇ ਦਾ ਨਿਪਟਾਰਾ ਹੁੰਦਾ ਹੈ। ਕਈ ਚਿੱਠੀਆਂ ਦਾ ਜਵਾਬ ਵੀ ਨਹੀਂ ਆਉਂਦਾ।

ਸ਼ਕੁੰਤਲਾ ਰਾਣੀ ਨੇ ਇਕ ਚਿੱਠੀ ਮਿਤੀ 21.07.2017 ਨੂੰ ਐਸ.ਡੀ.ਐਮ ਜਲੰਧਰ ਨੂੰ ਲਿਖੀ ਸੀ। ਦੁਖੜਾ ਇਹ ਸੀ ਕਿ ਉਸ ਨੇ 30 ਮਈ 1991 ਨੂੰ ਇਕ 17 ਮਰਲੇ ਦਾ ਪਲਾਟ ਲੰਮਾ ਪਿੰਡ ਵਿਖੇ ਸ. ਗੁਰਭਜਲ ਸਿੰਘ ਪਾਸੋਂ ਖਰੀਦਿਆ ਸੀ। ਸ਼ਕੁੰਤਲਾ ਰਾਣੀ ਨੇ ਸੇਲ ਡੀਡ ਤੋਂ ਬਾਅਦ ਕਬਜ਼ਾ ਵੀ ਲੈ ਲਿਆ। ਉਸ ਉਤੇ ਮਕਾਨ ਵੀ ਬਣਾ ਲਿਆ-ਬਿਜਲੀ ਦਾ ਮੀਟਰ ਲੱਗ ਗਿਆ। ਪਾਣੀ ਦੇ ਬਿੱਲ ਅਤੇ ਕਾਰਪੋਰੇਸ਼ਨ ਦੇ ਟੈਕਸ ਵੀ ਅਦਾ ਕਰ ਰਹੀ ਹੈ ਪਰ ਤਹਿਸੀਲ ਵਾਲਿਆਂ ਨੇ ਇਸ ਦਾ ਇੰਤਕਾਲ ਅੱਜ ਤਕ ਨਾ ਕੀਤਾ। ਜਦ ਦੋ ਸੇਲ ਡੀਡ ਇਸ ਤੋਂ ਬਾਅਦ ਹੋਈਆਂ ਉਨ੍ਹਾਂ ਵਿਚੋਂ ਇਕ ਰਾਮ ਸਰੂਪ ਜੋਸ਼ੀ ਨੇ ਪਲਾਟ ਮਿਤੀ 10.07.91 ਨੂੰ ਖਰੀਦਿਆ ਸੀ।

ਦੂਜਾ ਸੀ ਸੰਜੇ ਚੋਪੜਾ ਨੇ 10 ਮਰਲੇ ਦਾ ਪਲਾਟ 22.12.1993 ਨੂੰ ਖਰੀਦਿਆ। ਰਾਮ ਸਰੂਪ ਜੋਸ਼ੀ ਦਾ ਏਰੀਆ 8 ਮਰਲੇ ਦੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਪਲਾਟ ਸ਼ਕੁੰਤਲਾ ਰਾਣੀ ਨੂੰ ਤੋਂ ਬਾਅਦ ਵਿਚ ਖ਼ਰੀਦੇ ਗਏ, ਉਨ੍ਹਾਂ ਦੇ ਇੰਤਕਾਲ ਹੋ ਗਏ ਪਰ ਸ਼ਕੁੰਤਲਾ ਰਾਣੀ ਦੇ ਹੱਕ ਵਿਚ ਤਹਿਸੀਲ ਵਾਲਿਆਂ ਇੰਤਕਾਲ ਨਹੀਂ ਕੀਤਾ। ਚਾਹੀਦਾ ਤਾਂ ਇਹ ਸੀ ਕਿ ਸ਼ਕੁੰਤਲਾ ਰਾਣੀ ਨੇ 17 ਮਰਲੇ ਜਗ੍ਹਾ ਜੋ ਮਿਤੀ 30.05.1991 ਨੂੰ ਖਰੀਦੀ ਹੈ। ਉਸ ਦਾ ਇੰਤਕਾਲ ਹੋ ਜਾਂਦਾ ਜੋ ਨਹੀਂ ਹੋਇਆ। ਰਾਮ ਸਰੂਪ ਜੋਸ਼ੀ 10 ਸਾਲ 10.07.1991 ਨੂੰ ਖਰੀਦ ਕਰਦਾ ਇੰਤਕਾਲ ਹੋ ਗਿਆ। ਸੰਜੇ ਚੋਪੜਾ 22.12.1993 ਨੂੰ ਖਰੀਦ ਕਰਦਾ ਇੰਤਕਾਲ ਹੋ ਗਿਆ।

ਵਿਚਾਰੀ ਸ਼ਕੁੰਤਲਾ ਦੇਵੀ ਚੱਕਰਾਂ ਵਿਚ ਫਸੀ ਅੱਜ ਤਕ ਇੰਤਕਾਲ ਵਾਸਤੇ ਧੱਕੇ ਖਾ ਰਹੀ ਹੈ। ਸ਼ਕੁੰਤਲਾ ਰਾਣੀ ਇੰਤਕਾਲ ਦੀ ਉਡੀਕ ਵਿਚ ਹੈ। ਫਿਰ ਕਿਸੇ ਨੇ ਆਖਿਆ ਏਦਾ ਨਹੀਂ। ਐਸ.ਡੀ.ਐਮ ਜਲੰਧਰ ਦੀ ਅਦਾਲਤ ਵਿਚ ਕੇਸ ਫ਼ਾਈਲ ਕਰੋ, ਫਿਰ ਇੰਤਕਾਲ ਹੋ ਜਾਵੇਗਾ। ਸ਼ਕੁੰਤਲਾ ਰਾਣੀ ਨੇ 2 ਅਪ੍ਰੈਲ  2018 ਨੂੰ ਐਸ. ਡੀ. ਐਮ ਜਲੰਧਰ ਦੀ ਅਦਾਲਤ ਵਿਚ ਕੇਸ ਫ਼ਾਈਲ ਕਰ ਦਿਤਾ। ਦੋ ਚਾਰ ਤਰੀਕਾਂ ਪਾਈਆਂ। ਐਸ.ਡੀ.ਐਮ ਸਾਹਬ ਨੇ ਹੁਕਮ ਚਾੜ੍ਹਿਆ ਕਿ ਇਸ ਤੇ ਤਹਿਸੀਲਦਾਰ ਦੀ ਰਿਪੋਰਟ ਤਲਬ ਕੀਤੀ ਜਾਵੇ। ਸਾਲ 2018 ਚਲਾ ਗਿਆ। ਐਸ.ਡੀ.ਐਮ ਜਲੰਧਰ ਅਤੇ ਤਹਿਸੀਲਦਾਰ ਜਲੰਧਰ ਦੀ ਦੀਵਾਰ ਸਾਂਝੀ ਹੈ।

ਰਿਪੋਰਟ ਆਉਣੀ ਬਾਕੀ ਹੈ। ਐਸ. ਡੀ. ਐਮ ਸਾਹਬ ਨੇ। ਇਕ ਕ੍ਰਿਪਾ ਕੀਤੀ ਕਿ ਇਕ ਪੱਤਰ ਨੰ. 753 ਮਿਤੀ 09 ਅਗੱਸਤ 2018 ਤਹਿਸੀਲਦਾਰ ਜਲੰਧਰ ਨੂੰ ਲਿਖਿਆ। ਚਿਠੀ ਵਿਚ ਇਹ ਕਿਹਾ ਗਿਆ ਕਿ ਇਸ ਸਬੰਧੀ ਲੋੜੀਂਦੀ ਕਾਰਵਾਈ ਕਰ ਕੇ ਰਿਪੋਰਟ ਉਤੇ ਅਪਣੀ ਟਿਪਣੀ ਸਮੇਤ ਇਕ ਹਫ਼ਤੇ ਦੇ ਅੰਦਰ-ਅੰਦਰ ਭੇਜੀ ਜਾਵੇ। ਪੰਜ ਮਹੀਨੇ ਬੀਤ ਗਏ। ਤਹਿਸੀਲਦਾਰ ਨੇ ਐਸ.ਡੀ.ਐਮ ਜਲੰਧਰ ਨੂੰ ਰਿਪੋਰਟ ਨਹੀਂ ਭੇਜੀ। ਕਿਸੇ ਨੇ ਕਿਹਾ ਕਿ ਸਬੰਧਤ ਪਟਵਾਰੀ ਨੂੰ ਮਿਲ ਲਉ। ਜਿਥੇ ਪਟਵਾਰੀ ਬੈਠਦੇ ਨੇ ਉਥੇ ਗਏ। ਸਬੰਧਤ ਪਟਵਾਰੀ ਤਿੰਨ ਨੰਬਰ ਕਮਰੇ ਵਿਚ ਬੈਠਦਾ ਹੈ।

ਇਕ ਵਾਰ, ਦੋ ਵਾਰ, ਦਸ ਵਾਰ, ਵੀਹ ਵਾਰ ਪਟਵਾਰੀ ਕੋਲ ਗਏ। ਉਥੇ ਬਸ ਅਜਕਲ ਹੁੰਦੀ ਰਹੀ। ਫਿਰ ਕਿਸੇ ਨੇ ਕਿਹਾ ਕਿ ਪੀਏ ਰਾਹੀਂ ਪਟਵਾਰੀ ਨੂੰ ਮਿਲੋ। ਮੈਂ ਸੋਚਣ ਲੱਗਾ ਕਿ ਪਟਵਾਰੀ ਕੋਲ ਵੀ ਪੀਏ ਹੁੰਦੇ ਹਨ? ਹਾਂ ਜੀ ਹੁੰਦੇ ਹਨ। ਪਟਵਾਰੀ ਕੋਲ ਕੰਮ ਜ਼ਿਆਦਾ ਹੁੰਦਾ ਹੈ, ਇਸ ਲਈ ਉਹ ਪਰਸਨਲ ਪੀ.ਏ ਰੱਖ ਲੈਂਦੇ ਹਨ। ਉਹ ਪੀਏ ਕੋਲ ਵੀ ਜਾਂਦੇ ਰਹੇ। ਫਿਰ ਇਕ ਦਿਨ ਕਿਹਾ ਕਿ ਰਿਪੋਰਟ ਚਲੀ ਜਾਵੇਗੀ ਪਰ...। ਗੱਲ ਪਰ.. ਉਤੇ ਆ ਕੇ ਅਟਕ ਗਈ। ਮੈਂ ਸੋਚਣ ਲੱਗਾ ਇਹ 'ਪਰ..' ਕੀ ਹੋਇਆ? ਪਰ ਦਾ ਕੀ ਮਤਲਬ? ਪਟਵਾਰੀ ਦੇ ਪਰ..। ਪਟਵਾਰੀ ਦੇ ਪਰ ਹੋਣਗੇ ਤਾਂ ਪਟਵਾਰੀ ਉਡੇਗਾ। ਪਟਵਾਰੀ ਕੰਮ ਕਰੇਗਾ।

ਪਟਵਾਰੀ ਪੰਜ ਮਿਟਾਂ ਵਿਚ ਇੰਤਕਾਲ ਕਰ ਦੇਵੇਗਾ। ਪਟਵਾਰੀ ਰਿਪੋਰਟ ਭੇਜ ਦੇਵੇਗਾ। ਮਾਮਲਾ ਪਰਾਂ ਤੇ ਫਸਿਆ ਹੋਇਆ ਹੈ। ਪਰ...? ਐਸ. ਡੀ. ਐਮ ਦੇ ਦਫ਼ਤਰ ਦੇ ਬਾਹਰ ਲਿਖਿਆ ਹੈ 'ਸੋਚ ਬਦਲੋ' ਪਰ ਐਸ. ਡੀ. ਐਮ ਦੀ ਸੋਚ ਕੌਣ ਬਦਲੇਗਾ? ਐਸ. ਡੀ. ਐਮ ਦਫ਼ਤਰ ਦੇ ਪਟਵਾਰੀਆਂ ਦੀ ਸੋਚ ਕੌਣ ਬਦਲੇਗਾ? ਅਸੀ ਸ਼ਕੁੰਤਲਾ ਤੇ ਦੁਸ਼ਅੰਤ ਦੀ ਕਹਾਣੀ ਪੜ੍ਹਦੇ ਆ ਰਹੇ ਹਾਂ। ਅਸਲੀ ਸ਼ਕੁੰਤਲਾ ਦੀ ਕਹਾਣੀ ਇਹ ਹੈ। ਸ਼ਕੁੰਤਲਾ ਅਰਜ਼ੀਆਂ ਤੇ ਅਰਜ਼ੀਆਂ ਲਿਖੀ ਜਾ ਰਹੀ ਹੈ। ਉਸ ਨੇ ਪਲਾਟ 30 ਮਈ 1991 ਨੂੰ ਖ਼ਰੀਦਿਆ ਸੀ। ਉਸ ਦਾ ਇੰਤਕਾਲ ਕਰ ਦਿਉ।

ਕਿਉਂਕਿ ਉਸ ਤੋਂ ਬਾਅਦ ਦੇ ਖਰੀਦੇ ਪਲਾਟ ਜਿਹੜੇ ਕਿ 10 ਜੁਲਾਈ 1991 ਤੇ 22 ਦਸੰਬਰ 1993 ਨੂੰ ਖਰੀਦੇ ਸਨ, ਉਨ੍ਹਾਂ ਦੇ ਇੰਤਕਾਲ ਹੋ ਗਏ ਹਨ। ਸ਼ਕੁੰਤਲਾ ਨੇ ਅਦਾਲਤ ਵਿਚੋਂ ਆਦੇਸ਼ ਮਿਤੀ 7 ਮਈ 2015 ਵੀ ਪ੍ਰਾਪਤ ਕੀਤੇ ਪਰ ਪਟਵਾਰੀ ਨੇ ਕੋਈ ਪ੍ਰਵਾਹ ਨਾ ਕੀਤੀ। ਪਰ...? ਸ਼ਕੁੰਤਲਾ ਨੇ ਮਿਤੀ 21 ਜੁਲਾਈ 2017 ਨੂੰ ਐਸ. ਡੀ .ਐਮ ਜਲੰਧਰ ਦਾ ਦਰਵਾਜ਼ਾ ਖੜਕਾਇਆ। ਪਰ ਕੋਈ ਸੁਣਵਾਈ ਨਾ ਹੋਈ। ਪਰ....? ਸ਼ਕੁੰਤਲਾ ਨੇ ਮਿਤੀ 02 ਜਨਵਰੀ 2018 ਨੂੰ ਡੀ.ਸੀ. ਜਲੰਧਰ ਦਾ ਦਰਵਾਜ਼ਾ ਖੜਕਾਇਆ ਪਰ ਡੀ.ਸੀ ਜਲੰਧਰ ਨੇ ਕੋਈ ਸੁਣਵਾਈ ਨਾ ਕੀਤੀ। ਪਰ...?

ਸ਼ਕੁੰਤਲਾ ਨੇ ਐਸ. ਡੀ. ਐਮ ਜਲੰਧਰ ਦੀ ਅਦਾਲਤ ਵਿਚ ਮੁੜ ਇੰਤਕਾਲ ਵਾਸਤੇ ਮਿਤੀ 02 ਅਪ੍ਰੈਲ 2018 ਨੂੰ ਕੇਸ ਫਾਈਲ ਕੀਤਾ। ਸੁਣਵਾਈ ਮਿਤੀ 02 ਅਪ੍ਰੈਲ 2018 ਤੋਂ ਸ਼ੁਰੂ ਹੋਈ। ਤਹਿਸੀਲਦਾਰ ਤੋਂ ਰਿਪੋਰਟ ਮੰਗੀ ਗਈ 7 ਤਰੀਕਾਂ ਤੋਂ ਬਾਅਦ 9 ਅਗੱਸਤ 2018 ਤੋਂ ਬਾਅਦ ਸੁਣਵਾਈ ਨਹੀਂ ਹੋਈ। ਪਰ...? ਪਰ ਇਕ ਪੱਤਰ ਨੰ. 753 ਮਿਤੀ 9 ਅਗੱਸਤ 2018 ਐਸ.ਡੀ.ਐਮ ਜਲੰਧਰ ਨੇ ਤਹਿਸੀਲਦਾਰ ਨੂੰ ਲਿਖਿਆ ਪਰ ਉਸ ਪੱਤਰ ਦਾ ਜਵਾਬ ਤਹਿਸੀਲਦਾਰ ਨੇ ਨਹੀਂ ਦਿਤਾ। ਨਾ ਕੋਈ ਐਸ. ਡੀ. ਐਮ ਦਫ਼ਤਰ ਵਲੋਂ ਰਿਮਾਈਂਡਰ ਭੇਜਿਆ ਗਿਆ। ਜਵਾਬ ਹਫ਼ਤੇ ਵਿਚ ਮੰਗਿਆ ਗਿਆ ਸੀ, ਹਫ਼ਤਾ ਪੰਜ ਮਹੀਨੇ ਦਾ ਹੋ ਗਿਆ। ਕੀ ਕਰੀਏ...?

ਐਮ.ਡੀ.ਐਮ ਸਾਹਬ ਦੇ ਦਫ਼ਤਰ ਦਾ ਪੰਜ ਦਿਨਾਂ ਦਾ ਹਫ਼ਤਾ ਹੈ ਹੋਰ ਵੀ ਛੁੱਟੀਆਂ। ਰੱਬ ਕਰੇ ਭਾਗ ਲੱਗੇ ਰਹਿਣ। ਪਿੱਛੇ ਜਹੇ ਖ਼ਬਰ ਸੀ ਕਿ ਜਲੰਧਰ ਜ਼ਿਲ੍ਹੇ ਦੇ ਪੰਜ ਐਸ. ਡੀ. ਐਮ ਸਾਹਬ ਨੂੰ ਨਵੀਆਂ ਕਾਰਾਂ ਦਿਤੀਆਂ ਜਾ ਰਹੀਆਂ ਹਨ। ਕਾਰਾਂ ਸਹੀ ਸਲਾਮਤ ਰਹਿਣ, ਕਾਰਾਂ ਵਿਚ ਬੈਠਣ ਵਾਲੇ ਵੀ। ਪਰ ਸਵਾਲਾਂ ਦਾ ਸਵਾਲ ਹੈ ਕਿ ਕੀ ਸ਼ਕੁੰਤਲਾ ਵਰਗੀਆਂ ਬੀਬੀਆਂ ਹੱਥਾਂ ਵਿਚ ਅਰਜ਼ੀਆਂ ਫੜ ਕੇ ਵਿਰਲਾਪ ਕਰਦੀਆਂ ਰਹਿਣਗੀਆਂ? ਐਸ. ਡੀ. ਐਮ ਜਲੰਧਰ ਦੇ ਬਾਹਰ ਬੜਾ ਮੋਟਾ ਕਰ ਕੇ ਲਿਖਿਆ ਹੈ 'ਬੇਟੀ ਬਚਾਉ, ਬੇਟੀ ਪੜ੍ਹਾਉ' ਬੇਟੀ ਬਚ ਵੀ ਜਾਏਗੀ, ਬੇਟੀ ਪੜ੍ਹ ਵੀ ਜਾਵੇਗੀ, ਬੇਟੀ ਅਪਣੀ ਅਰਜ਼ੀ ਵਿਚ ਅਪਣੀ ਦੁਖ ਭਰੀ ਕਹਾਣੀ ਵੀ ਲਿਖ ਲਵੇਗੀ।

ਅਪਣੀ ਅਰਜ਼ੀ ਐਸ.ਡੀ.ਐਮ ਦੇ ਦਫ਼ਤਰ ਵਿਚ ਪਹੁੰਚਾ ਵੀ ਦੇਵੇਗੀ ਪਰ ਜੇ ਐਸ.ਡੀ.ਐਮ ਦਾ ਦਫ਼ਤਰ ਕੋਈ ਕਾਰਵਾਈ ਨਾ ਕਰੇ ਤਾਂ ਬੇਟੀ ਪੜ੍ਹਾਉ ਦਾ ਨਾਹਰਾ ਫ਼ਜ਼ੂਲ ਹੈ। ਫਿਰ ਐਸ.ਡੀ.ਐਮ ਸਾਹਬ ਹੀ ਕਹਿੰਦੇ ਹਨ, 'ਸੋਚ ਬਦਲੋ'। ਇਹ ਸੋਚ ਕਿਵੇਂ ਬਦਲੇਗੀ? ਐਸ. ਡੀ.ਅ ੈਮ. ਸਾਹਬ ਦੇ ਬਾਬੂ ਕੰਮ ਨਹੀਂ ਕਰਦੇ ਜਾਂ ਇਉਂ ਕਹੋ ਕਿ ਮੁਫ਼ਤ ਕੰਮ ਨਹੀਂ ਕਰਦੇ ਜਾਂ ਇੰਜ ਵੀ ਕਹਿ ਸਕਦੇ ਹਾਂ ਬੇਟੀਆਂ ਦਾ ਕੰਮ ਨਹੀਂ ਕਰਦੇ। ਫਿਰ ਕਿਉਂ ਇਹ ਕਿਹਾ ਜਾ ਰਿਹੈ, 'ਬੇਟੀ ਬਚਾਉ, ਬੇਟੀ ਪੜ੍ਹਾਉ'। ਬੇਟੀਆਂ ਬਚਾਉਣ ਦਾ ਵੀ ਕੀ ਫਾਇਦਾ? ਬੇਟੀਆਂ ਪੜ੍ਹਾਉਣ ਦਾ ਕੀ ਫਾਇਦਾ?

ਕਦੇ-ਕਦੇ ਅਕਾਸ਼ਬਾਣੀ ਤੋਂ ਖ਼ਬਰ ਪੜ੍ਹਦੀ ਇੰਦੂ ਵਾਹੀ ਯਾਦ ਆਉਂਦੀ ਹੈ। ਖ਼ਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਹਿੰਦੀ ਹੁੰਦੀ ਸੀ, ''ਯੇਹ ਅਕਾਸ਼ਬਾਣੀ ਹੈ, ਅਬ ਆਪ ਇੰਦੂ ਵਾਹੀ ਸੇ ਸਮਚਾਰ ਸੁਨੀਏ।'' ਕੁੱਝ ਇਸੇ ਤਰ੍ਹਾਂ ਹੀ ਤਾਂ ''ਇਹ ਐਸ.ਡੀ.ਐਮ ਦਾ ਦਫ਼ਤਰ ਹੈ, ਹੁਣ ਤੁਸੀ ਸ਼ਕੁੰਤਲਾ ਰਾਣੀ ਦਾ ਵਿਰਲਾਪ ਸੁਣੀਏ।'' ਇਹ 'ਐਸ.ਡੀ.ਐਮ ਸਾਹਬ ਬਹਾਦਰ ਦਾ ਦਫ਼ਤਰ ਹੈ' ਤੁਹਾਨੂੰ ਕੋਈ ਦੁਖ ਤਕਲੀਫ਼ ਹੈ ਤਾਂ ਪੀਏ ਰਾਹੀਂ ਪਟਵਾਰੀ ਤਕ ਪਹੁੰਚ ਕਰੋ ਪਰ ਖ਼ਾਲੀ ਹੱਥ ਨਹੀਂ।

ਮੋਹਨ ਲਾਲ ਫਿਲੌਰੀਆ
ਸੰਪਰਕ : 98884-05888

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM
Advertisement