ਸ਼੍ਰੋਮਣੀ ਕਮੇਟੀ ਸਮੇਤ ਅਖੌਤੀ ਜਥੇਬੰਦੀਆਂ ਦੀ ਕਾਰਗੁਜ਼ਾਰੀ-2
Published : Oct 23, 2018, 11:18 pm IST
Updated : Oct 23, 2018, 11:18 pm IST
SHARE ARTICLE
Jathedar Gurbachan Singh And Others Jathedars
Jathedar Gurbachan Singh And Others Jathedars

ਅਜੇ ਤਕ ਸ਼੍ਰੋਮਣੀ ਕਮੇਟੀ ਕੋਲ ਬਿਜਲਈ ਮਧਿਅਮ ਰਾਹੀਂ ਜਵਾਬ ਦੇਣ ਵਾਲਾ ਕੋਈ ਸਾਧਨ ਨਹੀਂ ਹੈ.......

(ਕੱਲ ਤੋਂ ਅੱਗੇ)

ਅਜੇ ਤਕ ਸ਼੍ਰੋਮਣੀ ਕਮੇਟੀ ਕੋਲ ਬਿਜਲਈ ਮਧਿਅਮ ਰਾਹੀਂ ਜਵਾਬ ਦੇਣ ਵਾਲਾ ਕੋਈ ਸਾਧਨ ਨਹੀਂ ਹੈ। ਨਾ ਕੋਈ ਟੀਵੀ ਨਾ ਕੋਈ ਰੇਡੀਉ? ਸਕੂਲ, ਕਾਲਜ ਤਾਂ ਬਥੇਰੇ ਹਨ, ਪਰ ਅੰਤਰਰਾਸ਼ਟਰੀ ਮਿਆਰ ਦੇ ਨਹੀਂ ਹਨ। ਵਿਚਾਰਾਂ ਦੇ ਮਤ ਭੇਦ ਕਰ ਕੇ ਹੁਕਮਨਾਮੇ ਜਾਰੀ ਕਰ ਕੇ ਪੰਥ ਵਿਚੋਂ ਖਾਰਜ ਕਰਨ ਦੀ ਬੱਚਿਆਂ ਦੀ ਖੇਡ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਸੱਭ ਤੋਂ ਜ਼ਰੂਰੀ ਕੰਮ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਇਕ ਸਬ ਕਮੇਟੀ ਬਣਾਈ ਜਾਵੇ, ਜੋ ਹਿੰਦੂਤਵ ਦੇ ਅਜਗਰ ਸੱਪ ਦੇ ਮੂੰਹ ਵਿਚ ਪੈਣੋ ਕੌਮ ਨੂੰ ਬਚਾਉਣ ਲਈ ਨਿਗਰ ਉਪਰਾਲੇ ਸੁਝਾਏ। ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ ਨਾਨਕਸ਼ਾਹੀ ਕੈਲੰਡਰ ਲਾਗੂ ਕਰਾਉਣ ਲਈ ਅਪਣੀ ਜ਼ਿੰਮੇਵਾਰੀ ਸਮਝਣ

ਤਾਕਿ ਕੌਮ ਵਿਚੋਂ ਭੰਬਲ ਭੂਸਾ ਖ਼ਤਮ ਹੋਵੇ। ਇਕ ਆਮ ਮੁਹਾਵਰਾ ਬੋਲਿਆ ਜਾਂਦਾ ਹੈ ਕਿ 'ਤਪੋਂ ਰਾਜ ਤੇ ਰਾਜੋਂ ਨਰਕ!' ਇਸ ਦਾ ਅਰਥ ਇਹ ਨਹੀਂ ਬਣਦਾ ਕਿ ਸ਼ਾਇਦ ਕਿਸੇ ਮਨੁੱਖ ਨੇ ਜੰਗਲ ਵਿਚ ਜਾ ਕੇ ਲੰਮਾ ਸਮਾਂ ਤਪ ਕਰ ਕੇ ਰਾਜ ਪ੍ਰਾਪਤ ਕੀਤਾ ਹੋਏਗਾ। ਰਾਜ ਭਾਗ ਪ੍ਰਾਪਤ ਹੋਣ ਉਪਰੰਤ ਫਿਰ ਉਸ ਨੂੰ ਨਰਕ ਹਾਸਲ ਹੋਇਆ ਹੋਏਗਾ। ਇਸ ਮੁਹਾਵਰੇ ਦਾ ਭਾਵ ਅਰਥ ਕੁੱਝ ਇਸ ਤਰ੍ਹਾਂ ਸਮਝ ਆਉਂਦਾ ਹੈ ਕਿ ਕਿਸੇ ਮਨੁੱਖ ਨੇ ਇਮਾਨਦਾਰੀ ਨਾਲ ਮਿਹਨਤ ਕਰ ਕੇ ਕੋਈ ਰੁਤਬਾ ਹਾਸਲ ਕੀਤਾ ਹੈ ਤੇ ਜੇ ਉਸ ਨੇ ਅਪਣੇ ਰੁਤਬੇ ਦੀਆਂ ਕਦਰਾਂ ਕੀਮਤਾਂ ਦੀ ਸੰਭਾਲ ਨਾ ਕੀਤੀ ਤਾਂ ਉਹ ਰੁਤਬਾ ਹੀ ਉਸ ਲਈ ਨਰਕ ਬਣ ਜਾਂਦਾ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਰਨ ਗੋਚਰੇ ਕੰਮ : ਜੇ ਅੰਤਰਰਾਸ਼ਟਰੀ ਨਹੀਂ ਤਾਂ ਰਾਸ਼ਟਰੀ ਪੱਧਰ ਦਾ ਹੀ ਸਹੀ ਜੇ ਇਹ ਵੀ ਨਹੀਂ ਤਾਂ ਘੱਟੋ ਸੂਬਾ ਪੱਧਰ ਦਾ ਹੀ ਕੋਈ ਅਪਣਾ ਬਿਜਲਈ ਤੇ ਲਿਖਤੀ ਮੀਡੀਆ ਤਿਆਰ ਕਰੇ, ਜੋ ਸਾਡੀਆਂ ਸ਼ਾਨਾਂਮਤੀ ਪ੍ਰੰਪਰਾਵਾਂ ਤੇ ਸਿੱਖ ਸਿਧਾਂਤ ਦੀ ਵਿਆਖਿਆ ਕਰੇ। ਇਸ ਪਾਸੇ ਤਾਂ ਚੁੱਪ ਹੀ ਭਲੀ ਹੈ। ਗੁਰਮਤਿ ਪ੍ਰਕਾਸ਼ ਤੇ ਗੁਰਦਵਾਰਾ ਗਜ਼ਟ ਜ਼ਰੂਰ ਨਿਕਲਦੇ ਹਨ ਪਰ ਮਿਆਰ ਅੱਜ ਤੋਂ 40 ਸਾਲ ਪੁਰਾਣਾ ਹੈ।ਵੱਖ-ਵੱਖ ਖੇਤਰਾਂ ਦੀਆਂ ਵਿਸ਼ਾ ਮਾਹਰ ਕਮੇਟੀਆਂ ਬਣਾ ਕੇ ਸਿੱਖ ਕੌਮ ਦੇ ਹਰ ਮਸਲੇ ਦਾ ਹੱਲ ਲੱਭਣ। ਅਜੇ ਤਕ ਸ਼੍ਰੋਮਣੀ ਕਮੇਟੀ ਅਪਣੀ ਕੌਮ ਨੂੰ ਪੁਖ਼ਤਾ ਇਤਿਹਾਸ ਵੀ ਮੁਹਈਆ ਨਹੀਂ ਕਰਾ ਸਕੀ।

ਮਿਆਰੀ ਸਕੂਲ ਕਾਲਜ ਤੇ ਹਸਪਤਾਲਾਂ ਵਲ ਧਿਆਨ ਦੇਣ ਦੀ ਜ਼ਰੂਰਤ ਹੈ। ਸ਼੍ਰੋਮਣੀ ਕਮੇਟੀ ਤੁਰਤ ਉਨ੍ਹਾਂ ਡੇਰਿਆਂ ਵਿਰੁਧ ਕਾਰਵਾਈ ਕਰੇ ਜਿਹੜੇ ਅਪਣੇ ਆਪ ਨੂੰ ਸਿੱਖ ਦਸਦੇ ਹਨ ਪਰ ਪ੍ਰਚਾਰ ਹਿੰਦੂਤਵ ਦਾ ਹੀ ਕਰਦੇ ਹਨ। ਦੁੱਖ ਤਾਂ ਇਸ ਗੱਲ ਦਾ ਹੈ ਕਿ ਇਨ੍ਹਾਂ ਡੇਰਿਆਂ ਵਿਚ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਤਖ਼ਤਾਂ ਦੇ ਜਥੇਦਾਰ ਕਦੇ ਵੀ ਜਾਣੋਂ ਭੁਲਦੇ ਨਹੀਂ। ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਹੀ ਸਿੱਖ ਪਾਰਲੀਮੈਂਟ ਵਰਗੇ ਮੁੱਦੇ ਉਭਰ ਕੇ ਸਾਹਮਣੇ ਆਉਂਦੇ ਹਨ। ਮੰਨ ਲਉ ਜੇ ਸਿੱਖ ਪਾਰਲੀਮੈਂਟ ਬਣਾਉਣੀ ਵੀ ਹੈ ਤਾਂ ਉਸ ਵਿਚ ਮੈਂਬਰ ਕਿਹੜੇ ਹੋਣਗੇ?

ਕੀ ਉਹ ਮੈਂਬਰ ਇਕ ਗ੍ਰੰਥ, ਇਕ ਪੰਥ ਤੇ ਇਕ ਮਰਯਾਦਾ ਉਤੇ ਪਹਿਰਾ ਦੇਣ ਵਾਲੇ ਹੋਣਗੇ? ਸਿੱਖ ਪਾਰਲੀਮੈਂਟ ਜਾਂ ਹੋਰ ਜਥੇਬੰਦੀਆਂ ਬਣਾਉਣ ਦੀ ਥਾਂ ਸ਼੍ਰੋਮਣੀ ਕਮੇਟੀ ਦੇ ਕੰਮ-ਕਾਜ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਥੋੜ ਚਿਰੀ ਸਿੱਖ ਸਿਧਾਂਤ ਤੇ ਸਿੱਖ ਮਸਲਿਆਂ ਉਤੇ ਤਾਜ਼ਾ ਕੋਰਸ ਹੋਣਾ ਚਾਹੀਦਾ ਹੈ ਤਾਕਿ ਇਹ ਮੈਂਬਰ ਵੀ ਸਿਧਾਂਤ ਪੱਖੋਂ ਤਰੋਤਾਜ਼ਾ ਹੋਣ। ਇਨ੍ਹਾਂ ਮੈਂਬਰਾਂ ਨੂੰ ਕੌਮ ਨੇ ਵੋਟਾਂ ਪਾ ਕੇ ਚੁਣਿਆ ਹੋਇਆ ਕਿ ਇਹ ਸਿੱਖ ਸਿਧਾਂਤ ਦਾ ਪ੍ਰਚਾਰ ਕਰਦਿਆਂ ਸਿੱਖਾਂ ਦੀਆਂ ਹੱਕੀ ਮੰਗਾਂ ਵਲ ਪੂਰੀ ਤਵੱਜੋਂ ਦੇਣਗੇ।

ਸ਼੍ਰੋਮਣੀ ਕਮੇਟੀ ਅਪਣਾ ਬਣਦਾ ਹੱਕ ਗਵਾਉਂਦੀ ਹੋਈ ਅਪਣਾ ਫ਼ਰਜ਼ ਭੁਲਦੀ ਜਾ ਰਹੀ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸੜਕ ਛਾਪ ਲੀਡਰ ਤੇ ਅਖੌਤੀ ਪੰਥਕ ਜਥੇਬੰਦੀਆਂ ਦੀ ਭਰਮਾਰ ਹੋ ਗਈ ਹੈ। ਕੀ ਇਹ ਸਿੱਖ ਜਥੇਬੰਦੀਆਂ ਤੇ ਅਖੌਤੀ ਸਾਧ, ਇਕ ਗ੍ਰੰਥ, ਇਕ ਪੰਥ ਤੇ ਇਕ ਰਹਿਤ ਮਰਯਾਦਾ ਨੂੰ ਮੰਨਦੇ ਹਨ? ਸ਼੍ਰੋਮਣੀ ਕਮੇਟੀ ਦੇ ਸਾਹਮਣੇ ਅੱਜ ਜਿਹੜੀ ਬੰਗਲਾ ਸਾਹਿਬ ਦਿੱਲੀ ਤੇ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਵਿਚਾਰ ਜਾਂ ਕਥਾ ਹੋ ਰਹੀ ਹੈ, ਉਹ ਸਿੱਖ ਸਿਧਾਂਤ ਨਾਲ ਕਿੰਨਾ ਕੁ ਇਨਸਾਫ਼ ਕਰ ਰਹੀ ਹੈ? ਇਹ ਸੋਚਣ ਵਾਲਾ ਮੁੱਦਾ ਹੈ। 

ਸ਼੍ਰੋਮਣੀ ਕਮੇਟੀ ਨੂੰ ਸਿੱਖ ਸਿਧਾਂਤ ਭਾਵ ਮਿਸ਼ਨਰੀ ਕਾਲਜਾਂ ਦੇ ਵਿਦਵਾਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਗਿਆ ਹੈ ਤਾਂ ਬਹੁਤੇ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਹੈ। ਜਿਹੜੀ ਸ਼੍ਰੋਮਣੀ ਕਮੇਟੀ ਨਾਨਕਸ਼ਾਹੀ ਕੈਲੰਡਰ ਵੀ ਨਹੀਂ ਬਚਾ ਸਕੀ, ਉਹ ਕਿਹੜੇ ਪੰਥਕ ਕਰਮ ਕਰਗੀ? ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਕੀ ਮਜਬੂਰੀ ਬਣ ਗਈ ਹੈ ਕਿ ਇਸ ਦੇ ਮੈਂਬਰ ਸੱਚ ਨੂੰ ਸੱਚ ਕਹਿਣ ਲਈ ਤਿਆਰ ਹੀ ਨਹੀਂ ਹੁੰਦੇ? ਪੰਜਾਬ ਵਿਚ ਆਸ਼ੂਤੋਸ਼ ਨੇ ਅਪਣਾ ਡੇਰਾ ਪੱਕਾ ਕਰ ਲਿਆ, ਇਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਰਾਧਾ ਸਵਾਮੀ ਹਰ ਪਿੰਡ ਵਿਚ ਅਪਣਾ ਡੇਰਾ ਬਣਾ ਗਏ,

ਕਦੇ ਕਿਸੇ ਮੈਂਬਰ ਦੇ ਕੰਨ ਉਤੇ ਜੂੰ ਨਹੀਂ ਸਰਕੀ। ਪਾਖੰਡੀ ਸਾਧ ਲਾਣਾ ਸ਼ਰੇਆਮ ਗੁਰਬਾਣੀ ਸਿਧਾਂਤ ਦੀਆਂ ਧੱਜੀਆਂ ਉਡਾ ਕੇ ਸੰਪਟ ਪਾਠ ਰੱਖ ਰਹੇ ਹਨ, ਸ਼੍ਰੋਮਣੀ ਕਮੇਟੀ ਦੇ ਮੈਂਬਰ ਖ਼ੁਦ ਇਸ ਦਾ ਹਿੱਸਾ ਬਣਦੇ ਹਨ। ਅੱਜ ਦੇ ਯੁੱਗ ਵਿਚ ਵਿਚਾਰਾਂ ਦੀ ਸੱਭ ਨੂੰ ਖੁੱਲ੍ਹ ਦਸ ਕੇ ਰਾਧਾ ਸਵਾਮੀਏ ਜਾਂ ਸਾਧ ਲਾਣੇ ਉਤੇ ਸ਼੍ਰੋਮਣੀ ਕਮੇਟੀ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ ਪਰ ਸਿੱਖ ਸਿਧਾਂਤ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਨੂੰ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਦੀਵਾਨਾਂ ਵਿਚ ਰੁਕਵਾਟਾਂ ਖੜੀਆਂ ਕਰ ਕੇ ਦੀਵਾਨ ਬੰਦ ਕੀਤੇ ਜਾ ਰਹੇ ਹਨ

ਪਰ ਸਾਡੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੂਕ ਦਰਸ਼ਕ ਬਣ ਕੇ ਸਾਰਾ ਕੁੱਝ ਵੇਖ ਰਹੇ ਹਨ। ਅੱਜ ਜਥੇਦਾਰ ਰਹਿਤ ਮਰਯਾਦਾ ਦੀ ਗੱਲ ਕਰਨ ਵਾਲਿਆਂ ਨੂੰ ਗੱਲ-ਗੱਲ ਉਤੇ ਪੇਸ਼ੀਆਂ ਲਈ ਸੱਦ ਲੈਂਦੇ ਹਨ ਪਰ ਰਹਿਤ ਮਰਯਾਦਾ ਦੇ ਉਲਟ ਕੰਮ ਕਰਨ ਵਾਲਿਆਂ ਦੀ ਪਿੱਠ ਪੂਰਦੇ ਸ਼ਰੇਆਮ ਵਿਖਾਈ ਦੇ ਰਹੇ ਹਨ। 
ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਬਣਦਾ ਹੈ, ਸਿੱਖ ਸਿਧਾਂਤ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਨੂੰ ਅਪਣਾ ਸਹਿਯੋਗ ਦੇਣ। ਜਿਹੜੀਆਂ ਜਥੇਬੰਦੀਆਂ ਜਾਂ ਸਾਧ ਲਾਣਾ ਸਿਧਾਂਤਕ ਪ੍ਰਚਰਾਕਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਨੂੰ ਠੱਲ੍ਹ ਪਾਉਣ ਲਈ ਉਸ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਆਪ ਅੱਗੇ ਆਉਣਾ ਚਾਹੀਦਾ ਹੈ।

ਸਿੱਖੀ ਪ੍ਰਚਾਰ ਦੀ ਵਾਗ ਡੋਰ ਇਨ੍ਹਾਂ ਮੈਂਬਰਾਂ ਨੂੰ ਖ਼ੁਦ ਸੰਭਾਲਣੀ ਚਾਹੀਦੀ ਹੈ। ਹੈਰਾਨਗੀ ਦੀ ਗੱਲ ਵੇਖੋ ਜਿਹੜੀਆਂ ਅਖੌਤੀ ਜਥੇਬੰਦੀਆਂ ਰਹਿਤ ਮਰਯਾਦਾ ਦੀ ਇਕ ਮੱਦ ਨੂੰ ਵੀ ਨਹੀਂ ਮੰਨਦੀਆਂ ਜਥੇਦਾਰ ਉਨ੍ਹਾਂ ਦੀ ਹੀ ਗੱਲ ਧਿਆਨ ਨਾਲ ਸੁਣਦੇ ਹਨ ਜਿਹੜੇ ਗੁਰਮਤਿ ਦਾ ਪ੍ਰਚਾਰ ਕਰਦੇ ਹਨ। ਉਨ੍ਹਾਂ ਲਈ ਫਤਵੇ ਜਾਰੀ ਕਰਦੇ ਹਨ, ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੇ ਹੁਕਮਨਾਮੇ ਅਪਣੇ ਹੀ ਭਰਾਵਾਂ ਨੂੰ ਪੰਥ ਵਿਚੋਂ ਛੇਕਣ ਵਾਲੇ ਜਾਰੀ ਹੋਏ ਹਨ। ਉਨ੍ਹਾਂ ਉਤੇ ਕਮੇਟੀ ਬੈਠਾ ਕੇ ਨਵੇਂ ਸਿਰੇ ਤੋਂ ਖੁੱਲ੍ਹੇ ਦਿੱਲ ਨਾਲ ਵਿਚਾਰ ਕਰੇ। ਵਿਚਾਰਾਂ ਦੀ ਖੋਲ੍ਹ ਹੋਣੀ ਚਾਹੀਦੀ ਹੈ, ਬਸ਼ਰਤੇ ਕਿ ਉਹ ਨਿਯਮ ਵਿਚ ਹੋਣੀਆਂ ਚਾਹੀਦੀਆਂ ਹਨ।

ਥੋੜੇ ਜਹੇ ਬੰਦੇ ਹਨ ਜਿਹੜੇ ਗੁਰਮਤਿ ਦਾ ਪ੍ਰਚਾਰ ਰੋਕਣ ਲਈ ਹਰ ਥਾਂ ਉਤੇ ਉੱਚ ਅਫ਼ਸਰਾਂ ਤਕ ਪਹੁੰਚ ਕਰਦੇ ਹਨ, ਕੀ ਉਹ ਪੰਜਾਬ ਵਿਚ ਲੱਚਰ ਗਾਇਕੀ ਨੂੰ ਰੋਕਣ ਲਈ ਵੀ ਜਾਂਦੇ ਹਨ? ਅਨੰਦ ਕਾਰਜ ਗੁਰਦਵਾਰੇ ਹੁੰਦਾ ਹੈ ਤੇ ਭੀੜ ਮੈਰਿਜ਼ ਪੈਲੇਸ ਵਿਚ ਹੁੰਦੀ ਹੈ। ਅਜਿਹੀਆਂ ਸਮਾਜਕ ਬੁਰਾਈਆਂ ਸਬੰਧੀ ਵੀ ਇਹ ਜਥੇਬੰਦੀਆਂ ਕੋਈ ਉਸਾਰੂ ਕੰਮ ਕਰਦੀਆਂ ਹਨ? ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਅਖੌਤੀ ਜਥੇਬੰਦੀਆਂ ਤੇ ਸਾਧ ਲਾਣੇ ਦੇ ਗ਼ੈਰਕੁਦਰਤੀ ਵਰਤਾਰੇ ਦੀ ਕਦੇ ਵੀ ਨਿਖੇਧੀ ਨਹੀਂ ਕੀਤੀ। ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਪੰਥ ਪ੍ਰੀਤ ਸਿੰਘ ਦੇ ਧਾਰਮਕ ਦੀਵਾਨਾਂ ਨੂੰ ਰੋਕਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਿਆ ਹੁੰਦਾ ਹੈ,

ਧਮਕੀਆਂ ਦਿਤੀਆਂ ਜਾਂਦੀਆਂ ਹਨ। ਇਸ ਤੋਂ ਹੋਰ ਮਾੜੀ ਸਥਿਤੀ ਕੌਮ ਦੀ ਕੀ ਹੋਵੇਗੀ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦੇ ਚੋਹਲਾ ਸਾਹਿਬ ਦੇ ਦੀਵਾਨ ਅਕਾਲ ਤਖ਼ਤ ਦੇ ਜਥੇਦਾਰਾਂ ਵਲੋਂ ਬੰਦ ਕਰਨ ਦੀ ਸਲਾਹ ਦਿਤੀ ਗਈ। ਚਾਹੀਦਾ ਤਾਂ ਇਹ ਸੀ ਜਥੇਦਾਰ ਦੋਹਾਂ ਧਿਰਾਂ ਦੇ ਨੁਮਾਇੰਦੇ ਸੱਦ ਕੇ ਮਸਲੇ ਦਾ ਹੱਲ ਕੱਢ ਕੇ ਦੀਵਾਨਾਂ ਦੀ ਆਗਿਆ ਦੇਂਦੇ ਤਾਕਿ ਕੌਮ ਭਰਾ ਮਾਰੂ ਜੰਗ ਤੋਂ ਬਚੀ ਰਹੇ। ਦੂਜਾ ਅਖੌਤੀ ਜਥੇਬੰਦੀਆਂ ਵਲੋਂ ਦੀਵਾਨਾਂ ਨੂੰ ਰੋਕ ਕੇ ਇਕ ਗ਼ਲਤ ਪਿਰਤ ਪਾ ਦਿਤੀ ਗਈ ਹੈ ਤਾਕਿ ਅੱਗੋਂ ਤੋਂ ਕੋਈ ਵੀ ਪ੍ਰਚਾਰਕ ਸਿਧਾਂਤਕ ਵਿਚਾਰਾਂ ਨਾ ਕਰਨ। ਹੈਰਾਨਗੀ ਦੀ ਗੱਲ ਵੇਖੋ ਸਾਧ ਜੋ ਮਰਜ਼ੀ ਬੋਲੀ ਜਾਣ, ਇਨ੍ਹਾਂ ਨੂੰ ਕੋਈ ਸਮੱਸਿਆ ਨਹੀਂ

ਪਰ ਸੱਚੇ ਸਿੱਖ ਸਿਧਾਂਤ ਦਾ ਪ੍ਰਚਾਰ ਕਰਨ ਵਾਲਿਆਂ ਤੋਂ ਵੱਡੀ ਸਮੱਸਿਆ ਹੈ। ਜਿਹੜੀਆਂ ਜਥੇਬੰਦੀਆਂ ਦੇ ਕਹੇ ਉਤੇ ਦੀਵਾਨ ਰੱਦ ਕੀਤੇ ਹਨ, ਉਹ ਰਹਿਤ ਮਰਯਾਦਾ ਦੀ ਇਕ ਵੀ ਮੱਦ ਮੰਨਣ ਲਈ ਤਿਆਰ ਨਹੀਂ ਹਨ। ਸ਼੍ਰੋਮਣੀ ਕਮੇਟੀ ਵਲੋਂ ਕੁਤਾਹੀ-ਦਰ-ਕੁਤਾਹੀ ਕੀਤੀ ਜਾ ਰਹੀ ਹੈ। ਸੱਭ ਤੋਂ ਵੱਧ ਦੁਖਾਂਤ ਹੈ ਕਿ ਇਸ ਕੁਤਾਹੀ ਵਿਚ ਸੜਕ-ਛਾਪ ਨੇਤਾਜਨ ਤੇ ਅਖੌਤੀ ਜਥੇਬੰਦੀਆਂ ਦੀ ਭਾਈਵਾਲੀ ਸਾਂਝੀ ਹੈ। ਕੀ ਸ਼੍ਰੋਮਣੀ ਕਮੇਟੀ ਸਿੱਖ ਰਹਿਤ ਮਰਯਾਦਾ ਦੀ ਹੁੰਦੀ ਕੁਤਾਹੀ ਰੋਕ ਨਹੀਂ ਸਕਦੀ? ਇਕ ਨਵਾਂ ਸ਼ੋਸ਼ਾ ਵੇਖ ਲਉ 'ਹੱਡੀਆਂ ਦੀ ਸ਼ੈਰ ਜਿਹੜੀ ਭਾਈ ਰੁਪਿੰਦਰ ਸਿੰਘ ਕਾਲਖ਼ ਨੇ ਲਿਖੀ ਹੈ।'

ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਜੀ ਨੇ ਕੌਮ ਲਈ ਜੋ ਵੀ ਚੰਗਾ (ਜਾਂ ਮਾੜਾ) ਕੀਤਾ, ਉਹ ਸੱਭ ਆਪੋ ਅਪਣੀ ਸੋਚ ਮੁਤਾਬਕ ਸੋਚਦੇ ਹਨ ਪਰ ਇਹ ਖ਼ਬਰ ਪੜ੍ਹ ਕੇ ਲਗਦਾ ਹੈ ਕਿ ਜਿੰਨਾ ਜਲੂਸ ਕੌਮ ਦੇ ਇਹ ਨਕਲੀ ਜਥੇਦਾਰ ਕਢਦੇ ਆ ਰਹੇ ਹਨ, ਹੋਰ ਕੋਈ ਨਹੀਂ ਕਢਦਾ ਹੋਣਾ। ਅਖੌਤੀ ਸਾਧਾਂ ਬਾਬਿਆਂ ਵਾਲੀ ਨਿੱਕ ਸੁੱਕ ਵੀ ਵਿਚ ਹੀ ਹੈ, ਇਨ੍ਹਾਂ ਸਿੱਖ ਰਹਿਤ ਮਰਯਾਦਾ ਵਿਚ ਮ੍ਰਿਤਕ ਸਸਕਾਰ ਦੇ ਸਿਰਲੇਖ ਹੇਠ ''ਭਾਗ-ਖ'' ਵਿਚ ਲਿਖਿਆ ਹੋਇਆ ਹੈ ਕਿ ਅੰਗੀਠੇ ਵਿਚੋਂ ਫੁੱਲ (ਹੱਡੀਆਂ) ਚੁੱਗ ਕੇ ਗੰਗਾ, ਪਤਾਲਪੁਰੀ (ਕੀਰਤਪੁਰ), ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿਚ ਜਾ ਕੇ ਪਾਉਣੇ ਮਨਮੱਤ ਹੈ

ਪਰ ਇਹ ਕੌਮ ਦੇ ਮਹਾਨ ਆਗੂ ਹੱਡੀਆਂ ਨੂੰ ਕੜਾਹੀ ਵਿਚ ਪਾ ਕੇ ਦਰਬਾਰ ਸਾਹਿਬ ਚੁੱਕੀ ਫਿਰਦੇ ਹਨ। ਕਹਿੰਦੇ ਇਥੋਂ ਅਰਦਾਸ ਬੇਨਤੀ ਕਰ ਕੇ ਕੀਰਤਪੁਰ ਰਵਾਨਾ ਹੋਣੈ। ਹੱਦ ਹੋ ਗਈ ਕੀ ਇਨ੍ਹਾਂ ਮਹਾਨ ਆਗੂਆਂ ਸਮੇਤ ਸਿਮਰਨਜੀਤ ਸਿੰਘ ਮਾਨ ਹੁਰਾਂ ਨੇ ਸਿੱਖ ਰਹਿਤ ਮਰਯਾਦਾ ਨਹੀਂ ਪੜ੍ਹੀ? ਕੀ ਕੀਰਤਪੁਰ ਸਾਹਿਬ ਹੱਡੀਆਂ ਪਾਉਣ ਲਈ ਬਣਿਆ ਹੈ? ਇਸ ਖ਼ਬਰ ਵਿਚ ਅੱਗੇ ਲਿਖਿਆ ਹੈ ਕਿ ਇਕ ਨਿਸ਼ਾਨ ਹੇਠਾਂ ਕੌਮ ਇਕੱਠੀ ਹੋਵੇ! ਤੁਸੀ ਇਕੱਠੇ ਹੋ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਣਤ ਸਿੱਖ ਰਹਿਤ ਮਰਯਾਦਾ ਮੁਤਾਬਕ? ਕਰ ਲਉ ਤਰੱਕੀਆਂ ਕੌਮ ਤਾਂ ਹਾਲੇ ਸਾਡੀ ਹੱਡੀਆਂ ਵਿਚ ਉਲਝੀ ਫਿਰਦੀ ਹੈ।

ਜਥੇਦਾਰ ਤਾਂ ਪਹਿਲਾਂ ਵਾਲੇ ਨਹੀਂ ਸੀ ਲੋਟ ਆਉਂਦੇ, ਹੁਣ 4 ਹੋਰ ਬਖ਼ਸ਼ਤੇ। ਬਚੋ ਅਖੌਤੀ ਧਰਮੀਆਂ ਤੋਂ। ਜਿਹੋ ਜਿਹੇ ਊਤ ਆਗੂ, ਉਹ ਜਿਹੇ ਬਗਲੇ ਭਗਤ ''ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਅਪਣੇ ਸ਼ਾਨਾਂਮੱਤੇ ਵਿਰਸੇ ਨੂੰ ਸਮਝ ਕੇ ਆਪੇ ਬਣੀਆਂ ਜਥੇਬੰਦੀਆਂ, ਸਿੱਖ ਸਿਧਾਂਤ ਵਲੋਂ ਲੀਹੋਂ ਲੱਥੇ ਸਾਧ ਲਾਣੇ, ਸੜਕ ਛਾਪ ਆਗੂਆਂ ਤੋਂ ਖਹਿੜਾ ਛੁਡਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਡੰਗ ਟਪਾਊ ਨੀਤੀ ਦਾ ਤਿਆਗ ਕਰ ਕੇ ਕੌਮ ਲਈ ਨਿਗਰ ਯਤਨ ਕਰਨੇ ਚਾਹੀਦੇ ਹਨ।

ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਨ ਸਾਹਬ ਨੂੰ ਪੁਰਜ਼ੋਰ ਬੇਨਤੀ ਹੈ ਕਿ ਇਕ ਗੁਰੂ ਇਕ ਪੰਥ ਤੇ ਰਹਿਤ ਮਰਯਾਦਾ ਦੇ ਸੰਕਲਪ ਨੂੰ ਸਮਝੋ ਤੇ ਇਸ ਉਤੇ ਪਹਿਰਾ ਦਿਉ, ਬਾਕੀ ਕੰਮ ਤਾਂ ਭਾਵੇਂ ਬਾਅਦ ਵਿਚ ਕਰ ਲਿਆ ਜੇ। ਬੰਗਲਾ ਸਾਹਿਬ ਤੇ ਮੰਜੀ ਸਾਹਿਬ ਤੋਂ ਹੁੰਦੀ ਸ਼ਬਦ ਵਿਚਾਰ ਲਈ ਸਿਧਾਂਤਕ ਪ੍ਰਚਾਰਕਾਂ ਦੀਆਂ ਸੇਵਾਵਾਂ ਲਉ ਤਾਕਿ ਸਾਡੀ ਕੌਮ ਹਿੰਦੂਤਵ ਦੇ ਭਗਵਾਂਕਰਨ ਤੋਂ ਬਚ ਸਕੇ। ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਵੇਗੀ ਤਾਂ ਬੱਚੇ ਦੀ ਰਾਖੀ ਕੌਣ ਕਰੇਗਾ?

ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ। 
ਜੇ ਘਰੁ ਭੰਨੇ ਪਾਹਰੂ ਕਉਣ ਬਖਸ਼ਣਹਾਰਾ।
ਭਾਈ ਗੁਰਦਾਸ ਜੀ ਵਾਰ 35 ਪਉੜੀ 22

ਤੇ ਜੇ ਆਗੂ ਹੀ ਅੰਨ੍ਹਾ ਹੋਵੇ ਤਾਂ ਪਿੱਛੇ ਤੁਰਨ ਵਾਲੇ ਹਨੇਰੇ ਖੂਹ ਵਿਚ ਹੀ ਡਿੱਗਣਗੇ। 
 

ਅੰਧਾ ਆਗੂ ਜੇ ਥੀਏ ਕਿਉ ਪਾਧਰੁ ਜਾਣੈ£
ਆਪਿ ਮੁਸੈ ਮਤਿ ਹੋਛੀਐ ਕਿਉ ਰਾਹ ਪਛਾਣੈ£ 
ਸੂਹੀ ਮਹਲਾ ੧ ਪੰਨਾ 76

ਅਜੇ ਤਕ ਸ਼੍ਰੋਮਣੀ ਕਮੇਟੀ ਕੋਲ ਬਿਜਲਈ ਮਧਿਅਮ ਰਾਹੀਂ ਜਵਾਬ ਦੇਣ ਵਾਲਾ ਕੋਈ ਸਾਧਨ ਨਹੀਂ ਹੈ। ਨਾ ਕੋਈ ਟੀਵੀ ਅਤੇ ਨਾ ਕੋਈ ਰੇਡੀਉ। ਸਕੂਲ, ਕਾਲਜ ਤਾਂ ਬਥੇਰੇ ਹਨ, ਅੰਤਰਰਾਸ਼ਟਰੀ ਦੇ ਮਿਆਰ ਦੇ ਨਹੀਂ ਹਨ। ਵਿਚਾਰਾਂ ਦੇ ਮਤਭੇਦ ਕਰ ਕੇ ਹੁਕਮਨਾਮੇ ਜਾਰੀ ਕਰ ਕੇ ਪੰਥ ਵਿਚੋਂ ਖਾਰਜ ਕਰਨ ਦੀ ਬੱਚਿਆਂ ਦੀ ਖੇਡ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਸੱਭ ਤੋਂ ਜ਼ਰੂਰੀ ਕੰਮ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਇਕ ਸਬ ਕਮੇਟੀ ਬਣਾਈ ਜਾਵੇ, ਜੋ ਹਿੰਦੂਤਵ ਦੇ ਅਜਗਰ ਸੱਪ ਦੇ ਮੂੰਹ ਵਿਚ ਪੈਣੋਂ ਕੌਮ ਨੂੰ ਬਚਾਉਣ ਲਈ ਨਿਗਰ ਉਪਰਾਲੇ ਕਰਨੇ ਚਾਹੀਦੇ ਹਨ।

ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ ਨਾਨਕਸ਼ਾਹੀ ਕੈਲੰਡਰ ਲਾਗੂ ਕਰਾਉਣ ਲਈ ਅਪਣੀ ਜ਼ਿੰਮੇਵਾਰੀ ਸਮਝਣ ਤਾਕਿ ਕੌਮ ਵਿਚੋਂ ਭੰਬਲ ਭੂਸਾ ਖ਼ਤਮ ਹੋਵੇ। ਇਕ ਆਮ ਮੁਹਾਵਰਾ ਬੋਲਿਆ ਜਾਂਦਾ ਹੈ ਕਿ 'ਤਪੋਂ ਰਾਜ ਤੇ ਰਾਜੋਂ ਨਰਕ!' ਇਸ ਦਾ ਅਰਥ ਇਹ ਨਹੀਂ ਬਣਦਾ ਕਿ ਸ਼ਾਇਦ ਕਿਸੇ ਮਨੁੱਖ ਨੇ ਜੰਗਲ ਵਿਚ ਜਾ ਕੇ ਲੰਮਾ ਸਮਾਂ ਤਪ ਕਰ ਕੇ ਰਾਜ ਪ੍ਰਾਪਤ ਕੀਤਾ ਹੋਏਗਾ। ਰਾਜ ਭਾਗ ਪ੍ਰਾਪਤ ਹੋਣ ਉਪਰੰਤ ਫਿਰ ਉਸ ਨੂੰ ਨਰਕ ਹਾਸਲ ਹੋਇਆ ਹੋਏਗਾ। ਇਸ ਮੁਹਾਵਰੇ ਦਾ ਭਾਵ ਅਰਥ ਕੁੱਝ ਇਸ ਤਰ੍ਹਾਂ ਸਮਝ ਆਉਂਦਾ ਹੈ ਕਿ ਕਿਸੇ ਮਨੁੱਖ ਨੇ ਇਮਾਨਦਾਰੀ ਨਾਲ ਮਿਹਨਤ ਕਰ ਕੇ ਕੋਈ ਰੁਤਬਾ ਹਾਸਲ ਕੀਤਾ ਹੈ

ਤੇ ਜੇ ਉਸ ਨੇ ਅਪਣੇ ਰੁਤਬੇ ਦੀਆਂ ਕਦਰਾਂ ਕੀਮਤਾਂ ਦੀ ਸੰਭਾਲ ਨਾ ਕੀਤੀ ਤਾਂ ਉਹ ਰੁਤਬਾ ਹੀ ਉਸ ਲਈ ਨਰਕ ਬਣ ਜਾਂਦਾ ਹੈ। ਮਿਸਾਲ ਵਜੋਂ ਕੋਈ ਵਿਦਿਆਰਥੀ ਸਖ਼ਤ ਮਿਹਨਤ ਕਰਦਾ ਹੋਇਆ ਬਹੁਤ ਵਧੀਆ ਉੱਚਾ ਅਹੁਦਾ ਪ੍ਰਾਪਤ ਕਰ ਕੇ ਮਾਣ ਹਾਸਲ ਕਰ ਲੈਂਦਾ ਹੈ ਪਰ ਜੇ ਉਹ ਅਪਣੇ ਅਹੁਦੇ ਦੀ ਦੁਰਵਰਤੋਂ ਕਰਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਨੂੰ ਜੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਮਿਹਨਤ ਕਰ ਕੇ ਹਾਸਲ ਕੀਤਾ ਰੁਤਬਾ ਮਾੜੀ ਜਿਹੀ ਗ਼ਲਤੀ ਨਾਲ ਨਰਕ ਦਾ ਵਾਸੀ ਬਣਾ ਦੇਂਦਾ ਹੈ। ਇਸੇ ਤਰ੍ਹਾਂ ਦਾ ਮਿਲਦਾ ਜੁਲਦਾ ਇਕ ਹੋਰ ਮੁਹਾਵਰਾ ਵੀ ਹੈ :-

ਮੁਗ਼ਲਾਂ ਜ਼ਹਿਰ ਪਿਆਲੇ ਪੀਤੇ। 
ਭੂਰਿਆਂ ਵਾਲੇ ਰਾਜੇ ਕੀਤੇ।
 

ਇਹ ਉਦੋਂ ਦਾ ਤੱਥ ਸਾਡੇ ਸਾਹਮਣੇ ਆਉਂਦਾ ਹੈ, ਜਦੋਂ ਮੁਗ਼ਲ ਹਾਕਮ ਅਯਾਸ਼ੀਆਂ ਵਿਚ ਪੈ ਕੇ ਅਪਣੇ ਫ਼ਰਜ਼ਾਂ ਵਲੋਂ ਕੁਤਾਹੀਆਂ ਕਰਨ ਲੱਗ ਪਏ ਸਨ ਤੇ ਰਾਜ ਪ੍ਰਬੰਧ ਉਤੇ ਦਿਨ-ਬ-ਦਿਨ ਪਕੜ ਢਿੱਲੀ ਹੁੰਦੀ ਗਈ। ਸਮਾਜ ਭਲਾਈ ਵਾਲੇ ਕੰਮਾਂ ਤੋਂ ਕਿਨਾਰਾ ਕਰਦਿਆਂ ਅਯਾਸ਼ੀਆਂ ਦੇ ਦੌਰ ਵਿਚ ਡੁੱਬ ਗਏ ਸਨ। ਨਤੀਜਨ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਸੂਰਮੇ ਨੇ ਸਿੱਖ ਰਾਜ ਭਾਗ ਕਾਇਮ ਕਰ ਦਿਤਾ।      

ਪ੍ਰਿੰ. ਗੁਰਬਚਨ ਸਿੰਘ ਪੰਨਵਾਂ, ਥਾਈਲੈਂਡ ਵਾਲੇ
ਸੰਪਰਕ : 99155-29725   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement