ਗੁਨਾਹਗਾਰ ਵੀ ਆਪ, ਜੱਜ ਵੀ ਤੇ ਸਜ਼ਾ ਵੀ ਖ਼ੁਦ ਲਗਾ ਲਈ
Published : Dec 24, 2018, 1:38 pm IST
Updated : Dec 24, 2018, 1:38 pm IST
SHARE ARTICLE
Badal Family At Akal Takht Sahib
Badal Family At Akal Takht Sahib

ਬਾਦਲ ਸਣੇ ਪੂਰੀ ਟੀਮ ਗੁਨਾਹਗਾਰ ਬਣ ਕੇ ਭੁੱਲਾਂ ਬਖ਼ਸ਼ਾਉਣ ਲਈ ਪੇਸ਼ ਹੋਈ..........

ਬਾਦਲ ਸਣੇ ਪੂਰੀ ਟੀਮ ਗੁਨਾਹਗਾਰ ਬਣ ਕੇ ਭੁੱਲਾਂ ਬਖ਼ਸ਼ਾਉਣ ਲਈ ਪੇਸ਼ ਹੋਈ। ਇਹ ਟੀਮ ਜੱਜ ਵੀ ਖ਼ੁਦ ਬਣ ਗਈ ਤੇ ਸਜ਼ਾ ਵੀ ਆਪੇ ਹੀ ਲਗਾ ਲਈ। ਪਹਿਲਾਂ ਜੋੜਾਘਰ ਵਿਚ ਜੋੜੇ ਸਾਫ਼ ਕੀਤੇ ਤੇ ਫਿਰ ਲੰਗਰ ਵਿਚ ਜੂਠੇ ਭਾਂਡਿਆਂ ਦੀ ਸੇਵਾ ਕੀਤੀ। ਬੀਬੀ ਹਰਸਿਮਰਤ ਕੌਰ ਨੇ ਵੀ ਲੰਗਰ ਪਕਾਇਆ। ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਵਿਚ ਬਾਦਲ ਪ੍ਰਵਾਰ ਦੇ ਕਿਰਦਾਰ ਬਾਰੇ ਵਿਰੋਧੀ ਸਿਆਸੀ ਧਿਰਾਂ ਨੇ ਤਾਂ ਸਖ਼ਤ ਤਨਜ਼ ਕੱਸੇ ਹੀ, ਆਮ ਲੋਕਾਂ ਨੇ ਵੀ ਕਈ ਸਿੱਧੀਆਂ ਪੁੱਠੀਆਂ ਟਿੱਪਣੀਆਂ ਕੀਤੀਆਂ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਬਹੁਤੀਆਂ ਸਿਆਸੀ ਧਿਰਾਂ ਨੇ ਇਸ ਨੂੰ ਮਹਿਜ਼ ਡਰਾਮਾ ਹੀ ਗਰਦਾਨਿਆ ਹੈ। ਵੇਖਣ ਵਾਲੀ ਗੱਲ ਇਹ ਵੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ੁਰੂ ਤੋਂ ਲੈ ਕੇ ਅੰਤ ਤਕ ਇਸ ਸੇਵਾ ਵਿਚ ਮੋਹਰੀ ਹੋ ਕੇ ਹਿੱਸੇਦਾਰ ਬਣੇ ਰਹੇ। ਭਾਈ ਲੌਂਗੋਵਾਲ ਦੀ ਸ਼ਮੂਲੀਅਤ ਉਤੇ ਵੀ ਸਵਾਲ ਖੜੇ ਹੋਏ ਹਨ ਇਸ ਨੂੰ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਸੇ ਸੂਰਤ ਵਿਚ ਵੀ ਅਕਾਲੀ ਦਲ ਤੋਂ ਆਜ਼ਾਦ ਨਹੀਂ ਹੋ ਸਕਦਾ। ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਸੇਵਾ ਵਿਚ ਭਾਈਵਾਲ ਬਣਨ ਦੀ ਲੋੜ ਨਹੀਂ ਸੀ।

ਅਕਾਲੀ ਦਲ ਤੋਂ ਵੱਖ ਹੋਏ ਕੁੱਝ ਟਕਸਾਲੀ ਅਕਾਲੀ ਆਗੂਆਂ ਨੇ ਵੀ ਇਸ ਨੂੰ ਇਕ ਵੱਡਾ ਡਰਾਮਾ ਕਿਹਾ ਹੈ ਜਦੋਂ ਕਿ ਦਲ ਤੋਂ ਸੱਭ ਤੋਂ ਪਹਿਲਾਂ ਦੂਰ ਹੋਏ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਐਮ.ਪੀ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਬਾਦਲਾਂ ਨੂੰ ਅਕਾਲ ਤਖ਼ਤ ਉਤੇ ਬਹੁਤ ਪਹਿਲਾਂ ਪੇਸ਼ ਹੋ ਜਾਣਾ ਚਾਹੀਦਾ ਸੀ। ਫਿਰ ਵੀ ਬਾਦਲਾਂ ਨੇ ਮੌਜੂਦਾ ਪੰਥਕ ਹਾਲਾਤ ਨੂੰ ਅਪਣੇ ਵਿਰੋਧ ਵਿਚ ਭੁਗਤਦਿਆਂ ਵੇਖ ਕੇ ਜਦੋਂ ਅਕਾਲ ਤਖ਼ਤ ਤੋਂ ਭੁੱਲਾਂ ਚੁੱਕਾਂ ਦੀ ਮਾਫ਼ੀ ਮੰਗੀ ਤਾਂ ਵੇਖਣਾ ਹੋਵੇਗਾ ਕਿ ਕੀ ਇਸ ਨਾਲ ਬਾਦਲ ਪ੍ਰਵਾਰ ਦਾ ਜੋ ਮਨਸੂਬਾ ਜੁੜਿਆ ਹੋਇਆ ਹੈ,

ਉਹ ਪੂਰਾ ਹੋ ਜਾਵੇਗਾ ਜਾਂ ਫਿਰ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਜਾਣਗੇ? ਉਂਜ ਇਕ ਸਵਾਲ ਇਹ ਵੀ ਹੈ ਕਿ ਇਸ ਮਾਫ਼ੀ ਪਿੱਛੇ ਬਾਦਲ ਪ੍ਰਵਾਰ ਦਾ ਮਨਸੂਬਾ ਕੀ ਸੀ? ਸਿਆਸੀ ਗਲਿਆਰਿਆਂ ਦੀ ਰਾਏ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ ਹੈ, ਸਹੀ ਅਰਥਾਂ ਵਿਚ ਇਹ ਪੂਰੇ ਸਿੱਖ ਪੰਥ ਦੇ ਸੰਘ ਹੇਠੋਂ ਅਜੇ ਵੀ ਨਹੀਂ ਉੱਤਰ ਰਿਹਾ। ਉਨ੍ਹਾਂ ਦੀ ਇਕ ਟਿੱਪਣੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਜੇ ਵੀ ਨਿਜੀ ਹਿਤਾਂ ਤੋਂ ਨਹੀਂ ਉਭਰ ਰਹੇ। ਦਰਅਸਲ ਉਨ੍ਹਾਂ ਨੇ ਇਹ ਸਾਰਾ ਪ੍ਰਪੰਚ ਪੁੱਤਰ ਮੋਹ ਵਿਚ ਆ ਕੇ ਹੀ ਰਚਿਆ ਹੈ।

ਬਾਦਲ ਖ਼ੁਦ ਤਾਂ ਜਿੰਨੇ ਵਰ੍ਹੇ ਵੀ ਸਿਆਸਤ ਵਿਚ ਵਿਚਰੇ, ਮੁੱਖ ਮੰਤਰੀ ਰਹੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ, ਓਨਾ ਚਿਰ ਤਕ ਨਾ ਤਾਂ ਸਿੱਖ ਸੰਸਥਾਵਾਂ ਵਿਚ ਇਸ ਤਰ੍ਹਾਂ ਦੀ ਖ਼ਤਰਨਾਕ ਸਥਿਤੀ ਬਣੀ ਤੇ ਨਾ ਹੀ ਅਕਾਲੀ ਦਲ ਵਿਚ ਅਤੇ ਨਾ ਹੀ ਸਰਕਾਰ ਵਿਚ। ਹਾਂ, ਜਿਵੇਂ ਹੀ ਬਾਦਲ ਖ਼ੁਦ ਸਿਆਸਤ ਤੋਂ ਲਾਂਭੇ ਹੋਏ ਜਾਂ ਉਨ੍ਹਾਂ ਨੂੰ ਕਰ ਦਿਤਾ ਗਿਆ, ਉਦੋਂ ਤੋਂ ਹੀ ਹਾਲਾਤ ਡਾਵਾਂਡੋਲ ਹੋਣ ਲੱਗ ਪਏ, ਜੋ ਹੁਣ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਭੁੱਲਾਂ ਚੁੱਕਾਂ ਬਖ਼ਸ਼ਾਉਣ ਤਕ ਪਹੁੰਚ ਗਏ ਹਨ। 

ਪ੍ਰਕਾਸ਼ ਸਿੰਘ ਬਾਦਲ ਪ੍ਰਵਾਰ ਨੇ ਅਕਾਲੀ ਟੀਮ ਨੂੰ ਨਾਲ ਲੈ ਕੇ ਪਿਛੇ ਜਹੇ ਜਿਵੇਂ ਅਕਾਲ ਤਖ਼ਤ ਉਤੇ ਪੇਸ਼ ਹੋ ਕੇ ਪਿਛਲੇ ਦਸਾਂ ਵਰ੍ਹਿਆਂ ਦੌਰਾਨ ਜਾਣੇ, ਅਨਜਾਣੇ ਵਿਚ ਹੋਈਆਂ ਗ਼ਲਤੀਆਂ ਦੀ ਜਿਹੜੀ ਖ਼ੁਦ ਨੂੰ ਸਜ਼ਾ ਲਗਾਈ ਹੈ, ਉਸ ਉਤੇ ਕਈ ਸਵਾਲ ਖੜੇ ਹੋ ਗਏ ਹਨ। ਪਹਿਲਾ ਇਹ ਕਿ ਇਹ ਮਾਫ਼ੀ ਸਿਰਫ਼ ਦਸ ਸਾਲਾਂ ਲਈ ਹੀ ਕਿਉਂ, ਉਦੋਂ ਤੋਂ ਲੈ ਕੇ ਕਿਉਂ ਨਹੀਂ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਤੇ ਉਨ੍ਹਾਂ ਨੇ ਹੌਲੀ-ਹੌਲੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਰਗੀਆਂ ਸਿੱਖ ਸੰਸਥਾਵਾਂ ਨੂੰ ਅਪਣੇ ਸਿਆਸੀ ਹਿਤਾਂ ਲਈ ਵਰਤ ਕੇ ਇਨ੍ਹਾਂ ਦੀ ਮਹਾਨਤਾ ਨੂੰ ਭਾਰੀ ਠੇਸ ਪਹੁੰਚਾਈ ਹੈ।

ਇਹ ਦੋਵੇਂ ਸੰਸਥਾਵਾਂ ਧਾਰਮਕ ਹਨ ਪਰ ਬਾਦਲ ਪ੍ਰਵਾਰ ਨੇ ਇਸ ਕਦਰ ਇਨ੍ਹਾਂ ਨੂੰ ਅਪਣੀ ਗ੍ਰਿਫ਼ਤ ਵਿਚ ਲੈ ਲਿਆ, ਜਿਵੇਂ ਇਨ੍ਹਾਂ ਦੋਹਾਂ ਦੇ ਮੁਖੀ ਅਕਾਲੀ ਦਲ ਦੇ ਪ੍ਰਧਾਨ ਦੇ ਮੁਲਾਜ਼ਮ ਹੋਣ। ਬਾਦਲ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦਾ ਪ੍ਰਧਾਨ ਰਹਿਣ ਤੋਂ ਲੈ ਕੇ ਹੁਣ ਤਕ ਇਹੀ ਸਥਿਤੀ ਹੈ ਜਿਸ ਵਿਚ ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਨਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਦੇ ਮੂੰਹੋਂ ਕੱਢੇ ਗਏ ਲਫ਼ਜ਼ਾਂ ਨੂੰ ਭੁੰਜੇ ਡਿਗਣ ਦਿੰਦੇ ਹਨ। ਇਸ ਨਾਲ ਸਿੱਖੀ ਸਿਧਾਂਤਾਂ ਤੇ ਸਿੱਖੀ ਨੂੰ ਬੜਾ ਨੁਕਸਾਨ ਹੋਇਆ ਹੈ।

ਦੂਜਾ ਸਵਾਲ ਇਹ ਕਿ ਗ਼ਲਤੀਆਂ ਤਾਂ ਦੋਹਾਂ ਪਿਉ ਪੁੱਤਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਪਰ ਸਜ਼ਾ ਪੂਰਾ ਅਕਾਲੀ ਦਲ ਭੁਗਤ ਰਿਹਾ ਹੈ। ਤੀਜਾ ਸਵਾਲ ਹੈ ਕਿ ਅਕਾਲ ਤਖ਼ਤ ਤੋਂ ਮਾਫ਼ੀ ਮੰਗਣ ਦੀ ਇਕ ਪ੍ਰਕਿਰਿਆ ਹੈ। ਪਹਿਲਾਂ ਅਕਾਲ ਤਖ਼ਤ ਦਾ ਜਥੇਦਾਰ ਸਬੰਧਤ ਵਿਅਕਤੀਆਂ ਨੂੰ ਉਸ ਦੀਆਂ ਗ਼ਲਤੀਆਂ ਲਈ ਤਖ਼ਤ ਸਨਮੁੱਖ ਪੇਸ਼ ਹੋਣ ਲਈ ਕਹਿੰਦਾ ਹੈ। ਜੇ ਉਹ ਨਿਮਾਣੇ ਸਿੱਖ ਵਜੋਂ ਪੇਸ਼ ਹੁੰਦਾ ਹੈ ਤਾਂ ਉਸ ਨੂੰ ਸਜ਼ਾ ਸੁਣਾਈ ਜਾਂਦੀ ਹੈ। ਇਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਸੇ ਨੂੰ ਬੁਲਾਇਆ ਹੀ ਨਹੀਂ, ਫਿਰ ਉਹ ਖ਼ੁਦ ਕਿਹੜੀ ਜਾਣੀ ਅਨਜਾਣੀ ਭੁੱਲ ਦੀ ਖ਼ਿਮਾ ਮੰਗ ਰਹੇ ਹਨ?

ਅਕਾਲ ਤਖ਼ਤ ਸਾਹਿਬ ਉਤੇ ਤਾਂ ਇਹ ਵੀ ਜ਼ਰੂਰੀ ਹੈ ਕਿ ਘਟੋ-ਘੱਟ ਵਿਅਕਤੀ ਦੀ ਭੁੱਲ ਦਾ ਜ਼ਿਕਰ ਤਾਂ ਕੀਤਾ ਜਾਵੇ। ਇਥੇ ਤਾਂ ਚੁੱਪ ਚੁਪੀਤੇ ਬਾਦਲ ਪ੍ਰਵਾਰ ਅਕਾਲੀ ਦਲ ਦੀ ਟੀਮ ਨਾਲ ਹਾਜ਼ਰ ਹੋਇਆ ਤੇ ਅਰਦਾਸੀਏ ਸਿੰਘ ਵਲੋਂ ਹੀ ਭੁੱਲਾਂ ਚੁੱਕਾਂ ਦੀ ਮਾਫ਼ੀ ਦਾ ਜ਼ਿਕਰ ਕਰ ਦਿਤਾ ਗਿਆ। ਪ੍ਰੰਪਰਾ ਤਾਂ ਇਹ ਵੀ ਹੈ ਕਿ ਪੇਸ਼ ਹੋਏ ਵਿਅਕਤੀਆਂ ਨੂੰ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਸਮੇਤ ਹੋਰ ਤਖ਼ਤਾਂ ਦੇ ਜਥੇਦਾਰ ਸੁਣਦੇ ਹਨ ਤੇ ਫਿਰ ਸਜ਼ਾ ਸੁਣਾਉਂਦੇ ਹਨ। ਇਥੇ ਪੰਜ ਤਾਂ ਕੀ ਇਕ ਵੀ ਜਥੇਦਾਰ ਨੇ ਨਾ ਤਾਂ ਉਨ੍ਹਾਂ ਨੂੰ ਸੁਣਿਆ ਤੇ ਨਾ ਹੀ ਕੋਈ ਸਜ਼ਾ ਸੁਣਾਈ।

ਇਥੇ ਵੀ ਬਾਦਲ ਪ੍ਰਵਾਰ ਅਕਾਲ ਤਖ਼ਤ ਨੂੰ ਵਰਤਣੋਂ ਨਹੀਂ ਟਲਿਆ। ਬਾਦਲ ਸਣੇ ਪੂਰੀ ਟੀਮ ਗੁਨਾਹਗਾਰ ਬਣ ਕੇ ਭੁੱਲਾਂ ਬਖ਼ਸ਼ਾਉਣ ਲਈ ਪੇਸ਼ ਹੋਈ। ਇਹ ਟੀਮ ਜੱਜ ਵੀ ਖ਼ੁਦ ਬਣ ਗਈ ਤੇ ਸਜ਼ਾ ਵੀ ਆਪੇ ਹੀ ਲਗਾ ਲਈ। ਪਹਿਲਾਂ ਜੋੜਾਘਰ ਵਿਚ ਜੋੜੇ ਸਾਫ਼ ਕੀਤੇ ਤੇ ਫਿਰ ਲੰਗਰ ਵਿਚ ਜੂਠੇ ਭਾਂਡਿਆਂ ਦੀ ਸੇਵਾ ਕੀਤੀ। ਬੀਬੀ ਹਰਸਿਮਰਤ ਕੌਰ ਨੇ ਵੀ ਲੰਗਰ ਪਕਾਇਆ। ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਵਿਚ ਬਾਦਲ ਪ੍ਰਵਾਰ ਦੇ ਕਿਰਦਾਰ ਬਾਰੇ ਵਿਰੋਧੀ ਸਿਆਸੀ ਧਿਰਾਂ ਨੇ ਤਾਂ ਸਖ਼ਤ ਤਨਜ਼ ਕੱਸੇ ਹੀ, ਆਮ ਲੋਕਾਂ ਨੇ ਵੀ ਕਈ ਸਿੱਧੀਆਂ ਪੁੱਠੀਆਂ ਟਿੱਪਣੀਆਂ ਕੀਤੀਆਂ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਬਹੁਤੀਆਂ ਸਿਆਸੀ ਧਿਰਾਂ ਨੇ ਇਸ ਨੂੰ ਮਹਿਜ਼ ਡਰਾਮਾ ਹੀ ਗਰਦਾਨਿਆ ਹੈ। ਵੇਖਣ ਵਾਲੀ ਗੱਲ ਇਹ ਵੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ੁਰੂ ਤੋਂ ਲੈ ਕੇ ਅੰਤ ਤਕ ਇਸ ਸੇਵਾ ਵਿਚ ਮੋਹਰੀ ਹੋ ਕੇ ਹਿੱਸੇਦਾਰ ਬਣੇ ਰਹੇ। ਭਾਈ ਲੌਂਗੋਵਾਲ ਦੀ ਸ਼ਮੂਲੀਅਤ ਉਤੇ ਵੀ ਸਵਾਲ ਖੜੇ ਹੋਏ ਹਨ ਤੇ ਇਸ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਸੇ ਸੂਰਤ ਵਿਚ ਵੀ ਅਕਾਲੀ ਦਲ ਤੋਂ ਆਜ਼ਾਦ ਨਹੀਂ ਹੋ ਸਕਦਾ। ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਸੇਵਾ ਵਿਚ ਭਾਈਵਾਲ ਬਣਨ ਦੀ ਲੋੜ ਨਹੀਂ ਸੀ।

ਅਕਾਲੀ ਦਲ ਤੋਂ ਵੱਖ ਹੋਏ ਕੁੱਝ ਟਕਸਾਲੀ ਅਕਾਲੀ ਆਗੂਆਂ ਨੇ ਵੀ ਇਸ ਨੂੰ ਇਕ ਵੱਡਾ ਡਰਾਮਾ ਕਿਹਾ ਹੈ ਜਦੋਂ ਕਿ ਦਲ ਤੋਂ ਸੱਭ ਤੋਂ ਪਹਿਲਾਂ ਦੂਰ ਹੋਏ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਐਮ.ਪੀ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਬਾਦਲਾਂ ਨੂੰ ਅਕਾਲ ਤਖ਼ਤ ਉਤੇ ਬਹੁਤ ਪਹਿਲਾਂ ਪੇਸ਼ ਹੋ ਜਾਣਾ ਚਾਹੀਦਾ ਸੀ। ਫਿਰ ਵੀ ਬਾਦਲਾਂ ਨੇ ਮੌਜੂਦਾ ਪੰਥਕ ਹਾਲਾਤ ਨੂੰ ਅਪਣੇ ਵਿਰੋਧ ਵਿਚ ਭੁਗਤਦਿਆਂ ਵੇਖ ਕੇ ਜਦੋਂ ਅਕਾਲ ਤਖ਼ਤ ਤੋਂ ਭੁੱਲਾਂ ਚੁੱਕਾਂ ਦੀ ਮਾਫ਼ੀ ਮੰਗੀ ਤਾਂ ਵੇਖਣਾ ਹੋਵੇਗਾ ਕਿ ਕੀ ਇਸ ਨਾਲ ਬਾਦਲ ਪ੍ਰਵਾਰ ਦਾ ਜੋ ਮਨਸੂਬਾ ਜੁੜਿਆ ਹੋਇਆ ਹੈ, ਉਹ ਪੂਰਾ ਹੋ ਜਾਵੇਗਾ ਜਾਂ ਫਿਰ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਜਾਣਗੇ?

ਉਂਜ ਇਕ ਸਵਾਲ ਇਹ ਵੀ ਹੈ ਕਿ ਇਸ ਮਾਫ਼ੀ ਪਿੱਛੇ ਬਾਦਲ ਪ੍ਰਵਾਰ ਦਾ ਮਨਸੂਬਾ ਕੀ ਸੀ? ਸਿਆਸੀ ਗਲਿਆਰਿਆਂ ਦੀ ਰਾਏ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ ਹੈ, ਸਹੀ ਅਰਥਾਂ ਵਿਚ ਇਹ ਪੂਰੇ ਸਿੱਖ ਪੰਥ ਦੇ ਸੰਘ ਹੇਠੋਂ ਅਜੇ ਵੀ ਨਹੀਂ ਉੱਤਰ ਰਿਹਾ। ਉਨ੍ਹਾਂ ਦੀ ਇਕ ਟਿੱਪਣੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਜੇ ਵੀ ਨਿਜੀ ਹਿਤਾਂ ਤੋਂ ਨਹੀਂ ਉਭਰ ਰਹੇ। ਦਰਅਸਲ ਉਨ੍ਹਾਂ ਨੇ ਇਹ ਸਾਰਾ ਪ੍ਰਪੰਚ ਪੁੱਤਰ ਮੋਹ ਵਿਚ ਆ ਕੇ ਹੀ ਰਚਿਆ ਹੈ। ਬਾਦਲ ਖ਼ੁਦ ਤਾਂ ਜਿੰਨੇ ਵਰ੍ਹੇ ਵੀ ਸਿਆਸਤ ਵਿਚ ਵਿਚਰੇ, ਮੁੱਖ ਮੰਤਰੀ ਰਹੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ,

ਓਨਾ ਚਿਰ ਤਕ ਨਾ ਤਾਂ ਸਿੱਖ ਸੰਸਥਾਵਾਂ ਵਿਚ ਇਸ ਤਰ੍ਹਾਂ ਦੀ ਖ਼ਤਰਨਾਕ ਸਥਿਤੀ ਬਣੀ ਤੇ ਨਾ ਹੀ ਅਕਾਲੀ ਦਲ ਵਿਚ ਅਤੇ ਨਾ ਹੀ ਸਰਕਾਰ ਵਿਚ। ਹਾਂ, ਜਿਵੇਂ ਹੀ ਬਾਦਲ ਖ਼ੁਦ ਸਿਆਸਤ ਤੋਂ ਲਾਂਭੇ ਹੋਏ ਜਾਂ ਉਨ੍ਹਾਂ ਨੂੰ ਕਰ ਦਿਤਾ ਗਿਆ, ਉਦੋਂ ਤੋਂ ਹੀ ਹਾਲਾਤ ਡਾਵਾਂਡੋਲ ਹੋਣ ਲੱਗ ਪਏ, ਜੋ ਹੁਣ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਭੁੱਲਾਂ ਚੁੱਕਾਂ ਬਖ਼ਸ਼ਾਉਣ ਤਕ ਪਹੁੰਚ ਗਏ ਹਨ। ਇਸ਼ਾਰਾ ਸਿੱਧਾ ਸੁਖਬੀਰ ਬਾਦਲ ਵਲ ਹੈ। ਉਸ ਨੇ ਜਿਵੇਂ ਹੀ ਅਕਾਲੀ ਦਲ ਦੀ ਪ੍ਰਧਾਨਗੀ ਤੇ ਸਰਕਾਰ ਦੀ ਵਾਗਡੋਰ ਸੰਭਾਲੀ, ਅਕਾਲੀ ਦਲ ਦੀ ਲੀਡਰਸ਼ਿਪ ਬਿਖ਼ਰਨੀ ਸ਼ੁਰੂ ਹੋ ਗਈ ਤੇ ਇਸ ਦਾ ਨਤੀਜਾ ਸੱਭ ਦੇ ਸਾਹਮਣੇ ਹੈ।

ਅਹਿਮ ਸਵਾਲ ਹੁਣ ਇਹ ਹੈ ਕਿ ਬਾਦਲ ਪ੍ਰਵਾਰ ਨੂੰ ਅਕਾਲੀ ਲੀਡਰਸ਼ਿਪ ਨਾਲ ਇਹ ਮਾਫ਼ੀ ਮੰਗਣ ਦੀ ਲੋੜ ਕਿਉਂ ਪਈ? ਜਵਾਬ ਲਈ ਬਹੁਤਾ ਦੂਰ ਨਹੀਂ, ਥੋੜਾ ਜਿਹਾ ਪਿੱਛੇ ਜਾਣਾ ਪਵੇਗਾ। ਕਹਿ ਲਉ ਉਥੋਂ ਤਕ ਪਿਛਾਂਹ ਜਾਣਾ ਪਵੇਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਪੁੱਤਰ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਸੌਂਪੀ ਤੇ ਖ਼ੁਦ ਇਸ ਦੇ ਸਰਪ੍ਰਸਤ ਬਣ ਗਏ। ਉਦੋਂ ਸਨ ਭਾਵੇਂ ਉਹ ਪੰਜਾਬ ਦੇ ਮੁੱਖ ਮੰਤਰੀ ਪਰ ਦੋਹਾਂ ਪਿਉ ਪੁੱਤਰ ਦੇ ਸਿਆਸੀ ਤਜਰਬੇ ਵਿਚ ਬੜਾ ਫ਼ਰਕ ਸੀ ਤੇ ਪ੍ਰਕਾਸ਼ ਸਿੰਘ ਬਾਦਲ ਸਿਆਸਤ ਵਿਚ ਰਹਿ ਕੇ ਭੱਲੇ ਹੀ ਅਪਣੇ ਹਿੱਤ ਵਿਚ ਧਰਮ ਦੀ ਵਰਤੋਂ ਕਰਦੇ ਰਹੇ ਪਰ ਹਾਲਾਤ ਨੂੰ ਸੰਤੁਲਿਤ ਵੀ ਬਣਾਈ ਰਖਿਆ ਹੈ।

ਪਰ ਸੁਖਬੀਰ ਇਕ ਵਧੀਆ ਸੀਈਓ ਹੈ ਸਿਆਸੀ ਤਜਰਬੇ ਦੀ ਘਾਟ ਸਿੱਧ ਹੋ ਗਈ ਹੈ। ਉਹ ਸਿੱਖ ਪੰਥ ਦੀਆਂ ਸਿਆਸੀ ਤੇ ਧਾਰਮਕ ਬਾਰੀਕੀਆਂ ਨੂੰ ਓਨੀ ਚੇਤਨਤਾ ਜਾਂ ਸੂਝ-ਬੂਝ ਨਾਲ ਨਹੀਂ ਸਮਝ ਸਕਿਆ ਜਿੰਨੀ ਨਾਲ ਪ੍ਰਕਾਸ਼ ਸਿੰਘ ਬਾਦਲ ਪਹਿਰਾ ਦਿੰਦੇ ਸਨ। ਸਿਆਸਤ ਵਿਚ ਵੰਸ਼ਵਾਦ ਨੂੰ ਬਿਨਾ ਸ਼ੱਕ ਦਿਤੀ ਜਾਂਦੀ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਿਹੀ ਕੀਤਾ। ਜੇ ਵਾਰਸ ਜਾਂ ਜਾਨਸ਼ੀਨ ਅਪਣੇ ਪੂਰਵਜਾਂ ਨਾਲੋਂ ਵੱਧ ਸਿਆਣਾ ਹੋਵੇ ਤਾਂ ਲੀਡਰਸ਼ਿਪ ਉਸ ਨੂੰ ਅਪਣਾ ਲੈਂਦੀ ਹੈ। ਸੁਖਬੀਰ ਬਾਦਲ ਨੇ ਚੋਣਾਂ ਲੜਨ/ਲੜਾਉਣ ਅਤੇ ਹੋਰ ਕੰਮਾਂ ਵਿਚ ਤਾਂ ਮੁਹਾਰਤ ਵਿਖਾਈ

ਪਰ ਉਹ ਅਕਾਲੀ ਦਲ ਦੇ ਲੋਕਰਾਜੀ ਸਿਧਾਂਤਾਂ ਮੁਤਾਬਕ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਨਾਲ ਲੈ ਕੇ ਚਲਣਾ ਭੁੱਲਣ ਲੱਗ ਪਿਆ। ਇਸ ਲੀਡਰਸ਼ਿਪ ਵਲੋਂ ਅਪਣੇ ਆਪ ਨੂੰ ਅਣਗੌਲੇ ਜਾਣ ਉਤੇ ਗੁੱਸਾ ਵਿਖਾਉਣਾ ਹੀ ਸੀ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਨੂੰ, ਉਹ ਅੰਦਰਂੋ ਅੰਦਰੀ ਭਰੇ ਪੀਤੇ ਬਹਿ ਜਾਂਦੇ। ਸੁਖਬੀਰ ਬਾਦਲ ਨੇ ਅਪਣੇ ਆਲੇ ਦੁਆਲੇ ਅਪਣੇ ਕੁੱਝ ਲੋਕਾਂ ਦਾ ਹੀ ਇਕ ਕਿਲ੍ਹਾ ਉਸਾਰ ਲਿਆ ਜਿਹੜੇ ਉਸ ਨੂੰ ਬਾਹਰ ਝਾਕਣ ਹੀ ਨਹੀਂ ਸਨ ਦੇਂਦੇ। ਕਹਿੰਦੇ ਨੇ ਕਿ ਸਮਾਂ ਬੜਾ ਬਲਵਾਨ ਹੁੰਦਾ ਹੈ, ਜੋ ਕਿਸੇ ਦਾ ਲਿਹਾਜ਼ ਨਹੀਂ ਕਰਦਾ।

2015 ਦੇ ਅੰਤ ਜਹੇ ਵਿਚ ਬਰਗਾੜੀ ਦੇ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਦੇ ਗੋਲੀ ਕਾਂਡ ਨੇ ਅਕਾਲੀ ਦਲ ਦੇ ਬਿਖਰਾਉ ਦਾ ਮੁੱਢ ਬੰਨ੍ਹ ਦਿਤਾ। ਇਨ੍ਹਾਂ ਘਟਨਾਵਾਂ ਤੋਂ ਹਫ਼ਤਾ ਭਰ ਪਿਛੋਂ ਪੰਜਾਬ ਹਿੰਸਕ ਘਟਨਾਵਾਂ ਦੀ ਲਪੇਟ ਵਿਚ ਆਇਆ ਰਿਹਾ। ਨਾ ਵੱਡੇ, ਨਾ ਛੋਟੇ ਬਾਦਲ ਅਤੇ ਨਾ ਹੀ ਕਿਸੇ ਅਕਾਲੀ ਲੀਡਰ ਤੇ ਮੰਤਰੀ ਨੇ ਇਸ ਇਲਾਕੇ ਦਾ ਦੌਰਾ ਕਰ ਕੇ ਪੀੜਤਾਂ ਦੀ ਸਾਰ ਲਈ। ਉਸ ਵੇਲੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ, ਇਸ ਲਈ ਲੋਕਾਂ ਵਿਚ ਵੀ ਗੁੱਸਾ ਫੈਲ ਗਿਆ। ਰਹਿੰਦੀ ਖੂੰਹਦੀ ਕਸਰ ਸੌਦਾ ਸਾਧ ਨੂੰ ਅਕਾਲ ਤਖ਼ਤ ਉਤੇ ਬਿਨਾ ਪੇਸ਼ ਹੋਇਆਂ ਪਹਿਲਾਂ ਮਾਫ਼ੀ ਦਿਵਾ ਦਿਤੀ ਤੇ ਫਿਰ ਮਾਫ਼ੀ ਰੱਦ ਕਰਵਾ ਦਿਤੀ।

ਇਸ ਕਾਂਡ ਲਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਚਰਨ ਸਿੰਘ ਨੂੰ ਵਰਤਿਆ ਤੇ ਹੁਣ ਉਨ੍ਹਾਂ ਦੀ ਛੁੱਟੀ ਕਰ ਦਿਤੀ ਗਈ। ਬਾਦਲਾਂ ਵਿਰੋਧੀ ਆਖ਼ਰੀ ਹਥਿਆਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਣ ਗਈ ਜਿਸ ਵਿਚ ਉਨ੍ਹਾਂ ਵਿਰੁਧ ਉਂਗਲੀ ਸੇਧੀ ਗਈ। ਇਸੇ ਰਿਪੋਰਟ ਉਤੇ ਪੰਜਾਬ ਵਿਧਾਨ ਸਭਾ ਵਿਚ ਹੋਈ ਬਹਿਸ ਸਮੇਂ ਸੁਖਬੀਰ ਬਾਦਲ ਵਲੋਂ ਇਸ ਵਿਚ ਹਿੱਸਾ ਨਾ ਲੈਣ ਉਤੇ ਇਨ੍ਹਾਂ ਨੂੰ ਕਸੂਰਵਾਰ ਮੰਨ ਲਿਆ ਗਿਆ।

ਨਤੀਜਾ ਇਹ ਕਿ ਦਲ ਦੇ ਸੀਨੀਅਰ ਲੀਡਰ ਤਾਂ ਇਸ ਨੂੰ ਛੱਡਣ ਲਈ ਮਜਬੂਰ ਹੋਣ ਹੀ ਲੱਗੇ, ਸਗੋਂ ਆਮ ਲੋਕ ਵੀ ਸਿੱਖ ਪੰਥ ਤੋਂ ਦੂਰ ਹੋਣੇ ਸ਼ੁਰੂ ਹੋ ਗਏ ਤੇ ਉਨ੍ਹਾਂ ਨੇ ਸ਼ਰੇਆਮ ਸੁਖਬੀਰ ਬਾਦਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਮਾਝੇ ਦੇ ਕੁੱਝ ਟਕਸਾਲੀ ਆਗੂਆਂ ਨੇ ਅਪਣਾ ਵਖਰਾ ਅਕਾਲੀ ਦਲ ਬਣਾ ਲਿਆ ਜਿਸ ਦੇ ਨਾਂ ਦਾ ਐਲਾਨ ਵੀ ਕਰ ਦਿਤਾ ਹੈ।  ਯਕੀਨਨ ਉਪਰੋਕਤ ਹਾਲਾਤ ਨੇ ਪਾਰਟੀ ਅਤੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਬੜੀ ਢਾਹ ਲਗਾਈ ਹੈ।

ਅਜਿਹਾ ਸ਼ਾਇਦ ਸੁਖਬੀਰ ਬਾਦਲ ਦੀਆਂ ਮਨਮਰਜ਼ੀ ਵਾਲੀਆਂ ਨੀਤੀਆਂ ਕਰ ਕੇ ਹੀ ਹੋਇਆ ਹੈ। ਅਸਲ ਵਿਚ ਅਕਾਲੀ ਦਲ ਦੀ ਕੁੱਝ ਲੀਡਰਸ਼ਿਪ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਏ ਦੀ ਭੂਮਿਕਾ ਨੂੰ ਪਸੰਦ ਨਹੀਂ ਕਰਦੀ ਪਰ ਉਹ ਪ੍ਰਕਾਸ਼ ਸਿੰਘ ਬਾਦਲ ਦਾ ਅਜੇ ਵੀ ਸਤਿਕਾਰ ਕਰਦੀ ਹੈ। ਤਾਂ ਵੀ ਸੁਖਬੀਰ ਬਾਦਲ ਦੀ ਡਾਵਾਂਡੋਲ ਬੇੜੀ ਨੂੰ ਠੁੰਮਣਾ ਦੇਣ ਲਈ ਪ੍ਰਕਾਸ਼ ਬਾਦਲ ਵਲੋਂ ਮਾਫ਼ੀ ਵਾਲੀ ਵਿਊਂਤ ਰਚੀ ਗਈ ਸੀ।    

ਸ਼ੰਗਾਰਾ ਸਿੰਘ ਭੁੱਲਰ
ਸੰਪਰਕ : 9814122870

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement