ਸਿੱਖ ਕੌਮ ਦੇ ਬਹਾਦਰ ਜਰਨੈਲ ਅਤੇ ਪਹਿਲੇ ਸਿੱਖ ਰਾਜ ਦੀ ਨੀਂਹ ਰੱਖਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ
Published : Jun 25, 2021, 9:02 am IST
Updated : Jun 25, 2021, 9:02 am IST
SHARE ARTICLE
Baba Banda Bahadur
Baba Banda Bahadur

ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਨੂੰ ਜੰਮੂ ਦੇ ਪੁਣਛ ਜ਼ਿਲ੍ਹੇ ਦੇ ਪਿੰਡ ਰਾਜੌਰੀ ਵਿਚ ਬਾਬਾ ਰਾਮਦੇਵ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਮ ਲਛਮਣ ਦਾਸ ਸੀ

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਨੂੰ ਜੰਮੂ ਦੇ ਪੁਣਛ ਜ਼ਿਲ੍ਹੇ ਦੇ ਪਿੰਡ ਰਾਜੌਰੀ ਵਿਚ ਬਾਬਾ ਰਾਮਦੇਵ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਮ ਲਛਮਣ ਦਾਸ ਸੀ। ਇਨ੍ਹਾਂ ਦਾ ਪ੍ਰਵਾਰ ਰਾਜਪੂਤ ਬਰਾਦਰੀ ਨਾਲ ਸਬੰਧਤ ਹੋਣ ਕਰ ਕੇ ਪਿਤਾ ਨੇ ਲਛਮਣ ਦਾਸ ਨੂੰ ਘੁੜਸਵਾਰੀ, ਤੀਰਅੰਦਾਜ਼ੀ, ਤਲਵਾਰਬਾਜ਼ੀ ਦੀ ਪੂਰੀ ਸਿਖਲਾਈ ਦਿਤੀ। ਉਹ ਨਿੱਕੀ ਉਮਰ ਵਿਚ ਹੀ ਸ਼ਿਕਾਰ ਖੇਡਣ ਲੱਗ ਪਏ।

baba banda singh bahadurbaba banda singh bahadur

ਇਕ ਵਾਰ ਉਨ੍ਹਾਂ ਨੇ ਇਕ ਹਿਰਨੀ ਦਾ ਸ਼ਿਕਾਰ ਕੀਤਾ। ਜਦ ਉਸ ਨੇ ਹਿਰਨੀ ਦਾ ਪੇਟ ਚੀਰਿਆ ਤਾਂ ਪੇਟ ਵਿਚੋਂ ਦੋ ਬੱਚੇ ਨਿਕਲੇ ਤੇ ਉਸ ਦੇ ਸਾਹਮਣੇ ਹੀ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਨੇ ਲਛਮਣ ਦਾਸ ਦੇ ਮਨ ਤੇ ਬਹੁਤਾ ਡੂੰਘਾ ਅਸਰ ਕੀਤਾ। ਉਸ ਨੇ ਸ਼ਿਕਾਰ ਕਰਨਾ ਬੰਦ ਕਰ ਦਿਤਾ ਤੇ ਸਾਧੂਆਂ ਦੀ ਸੰਗਤ ਕਰਨ ਲੱਗ ਪਿਆ ਤੇ ਬੈਰਾਗੀ ਸਾਧੂ ਮਾਧੋ ਦਾਸ ਬਣ ਗਿਆ।

Amrit SancharAmrit Sanchar

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਭੇਂਟ ਤੋਂ ਬਾਅਦ ਉਹ ਬੰਦਾ ਬਹਾਦਰ ਦੇ ਨਾਮ ਨਾਲ ਜਾਣਿਆ ਗਿਆ। 4 ਸਤੰਬਰ 1708 ਨੂੰ ਖੰਡੇ ਦੀ ਪਾਹੁਲ ਤੋਂ ਲੈ ਕੇ ਅਪਣੀ ਸ਼ਹੀਦੀ ਤਕ ਉਸ ਨੇ ਸਿੱਖ ਕੌਮ ਵਿਚ ਨਵੀਂ ਰੂਹ ਫੂਕੀ। ਮੁਗ਼ਲਾਂ ਦੁਆਰਾ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਨ੍ਹਾਂ ਦੇ ਪ੍ਰਵਾਰ ਨਾਲ ਹੋਏ ਜ਼ੁਲਮਾਂ ਨੇ ਪੂਰੀ ਸਿੱਖ ਕੌਮ ਅੰਦਰ ਇਕ ਵੱਡਾ ਰੋਸ ਪੈਦਾ ਕਰ ਦਿਤਾ ਸੀ। ਬੰਦਾ ਬਹਾਦਰ  ਦੀ ਅਗਵਾਈ ਨੇ ਸਿੱਖਾਂ ਦੇ ਇਸ ਰੋਸ ਤੇ ਰੋਹ ਭਰਪੂਰ ਚੇਤਨਾ ਨੂੰ ਇਕ ਵੱਡੀ ਸੁਨਾਮੀ ਵਿਚ ਬਦਲ ਕੇ ਰੱਖ ਦਿਤਾ।  

baba banda singh bahadurbaba banda singh bahadur

ਕੁੱਝ ਹੀ ਦਿਨਾਂ ਤੇ ਹਫ਼ਤਿਆਂ ਵਿਚ  ਸਿਆਸੀ ਤੇ ਹਕੂਮਤੀ ਢਾਂਚੇ ਦੀ ਰੂਪ ਰੇਖਾ ਹੀ ਬਦਲ ਕੇ ਰੱਖ ਦਿਤੀ। ਬੰਦਾ ਬਹਾਦਰ ਨੂੰ ਇੰਤਕਾਮ ਦਾ ਪ੍ਰਚਮ ਬੁਲੰਦ ਕਰਦਿਆਂ, ਦੋਖੀਆਂ ਨੂੰ ਸੋਧਣ ਵਾਲੇ  ਪ੍ਰਤੀਨਿਧ ਦੇ ਰੂਪ ਵਿਚ ਵੇਖਣਾ ਠੀਕ ਨਹੀਂ ਹੋਵੇਗਾ। ਸਰਹੰਦ ਨੂੰ ਹਲੂਣਾ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਸਜ਼ਾਵਾਂ ਦੇਣੀਆਂ ਹੀ ਉਸ ਦਾ ਮਕਸਦ ਨਹੀਂ ਸੀ। ਗੁਰੂ ਵਲੋਂ ਬਖ਼ਸ਼ੇ ਸਿਦਕ ਸਦਕਾ ਖ਼ਾਲਸਾ ਰਾਜ ਦੀ ਪ੍ਰਭੁਤਾ ਨੂੰ ਬੁਲੰਦ ਕਰਨਾ ਬੰਦਾ ਬਹਾਦਰ ਦੀ ਇਕ ਵੱਡੀ ਦੇਣ ਹੈ। ਬਾਬਾ ਨਾਨਕ ਸਾਹਿਬ ਨੇ  ਅਧਿਆਤਮਕ ਪ੍ਰਭੁਤਾ ਦੀ ਸਥਾਪਨਾ ਕਰਦੇ ਹੋਏ  ਵੱਡੇ ਸਮਾਜਕ ਪ੍ਰਵਰਤਨ ਲਿਆਂਦੇ।

Goindwal SahibGoindwal Sahib

ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਸਾਹਿਬ ਤੋਂ ਬਾਬਾ ਮੋਹਨ ਜੀ ਕੋਲੋਂ ਗੁਰਬਾਣੀ ਦੀਆਂ ਸੈਂਚੀਆਂ ਲਿਆ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰ ਕੇ ਧਰਮ ਦੇ ਨਾਲ-ਨਾਲ ਸਿਆਸੀ ਪ੍ਰਭੁਤਾ ਕਾਇਮ ਕਰਨ ਦਾ ਸੁਪਨਾ ਸਾਕਾਰ ਕੀਤਾ।

Guru Granth sahib jiGuru Granth sahib ji

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਰ ਕੇ ਸਿੱਖ ਕੌਮ ਨੂੰ ਇਕ ਬਹਾਦਰ ਅਤੇ ਜੰਗਜੂ ਕੌਮ ਵਿਚ ਬਦਲ ਦਿਤਾ। ਇਸ ਦੇ ਨਾਲ ਹੀ ਸਿੱਖ ਕੌਮ ਨੂੰ ਸਿਦਕ ਦਾ ਪਾਠ ਵੀ ਪੜ੍ਹਾਇਆ। ਬੰਦਾ ਬਹਾਦਰ ਨੇ 240 ਸਾਲਾਂ ਦਾ  ਗੁਰੂਆਂ ਦਾ ਇਤਿਹਾਸ ਸਾਹਮਣੇ ਰੱਖ ਕੇ ਖ਼ਾਲਸਾ ਪੰਥ ਲਈ ਖ਼ਾਲਸਾ ਰਾਜ ਦੀ ਨੀਂਹ ਰੱਖੀ। ਬੰਦਾ ਬਹਾਦਰ ਅਪਣੇ ਗੁਰੂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਰਪਿਤ ਜੀਵਨ ਦੀ ਮਿਸਾਲ ਹੈ। ਅਰਬੀ ਭਾਸ਼ਾ ਵਿਚ ਕਹੀਏ ਤਾਂ ਉਹ ਫ਼ਿਦਾਈਨ ਸੀ। ਸੱਭ ਕੁੱਝ ਧਰਮ ਤੇ ਲੁਟਾਉਣ ਵਾਲਾ ਬੰਦਾ ਬਹਾਦਰ ਨਿਡਰ ਤੇ ਆਤਮਘਾਤੀ ਜਾਂਬਾਜ਼ ਸੀ।  

banda Singh Bhadur Banda Singh Bhadur

ਐਡਵਰਡ ਸਟੀਫ਼ਨਸਨ ਤੇ ਜਾਨ ਸਰਮਨ ਵਰਗੇ ਇਤਿਹਾਸਕਾਰਾਂ ਦਾ ਤਸਦੀਕ ਕੀਤਾ ਹੋਇਆ ਬਿਰਤਾਂਤ ਗੁਰਦਾਸ ਨੰਗਲ ਦੇ ਕਿਲ੍ਹੇ ਵਿਚ ਚਾਰ ਮਹੀਨੇ ਦਾ ਬੇਹਾਲੀ ਭਰਿਆ ਆਖ਼ਰੀ ਸਮਾਂ ਉਨ੍ਹਾਂ ਦੇ ਸਿਦਕ ਨੂੰ ਦਰਸਾਉਂਦਾ ਹੈ। ਬਾਦਸ਼ਾਹ ਫ਼ਰਖ਼ਸੀਅਰ ਦੇ ਬੇਰਹਿਮ ਜ਼ੁਲਮਾਂ ਨੂੰ ਝਲਣਾ ਸ਼ਾਇਦ ਕਿਸੇ ਹੋਰ ਲਈ ਸੰਭਵ ਨਾ ਹੁੰਦਾ। ਸਕਾਟਲੈਂਡ ਦੇ ਲੜਾਕਿਆਂ ਨੇ ਅਜਿਹਾ ਅੰਤ ਨਹੀਂ ਵੇਖਿਆ ਹੋਏਗਾ।

bahadur shahBahadur shah

ਬਾਦਸ਼ਾਹ ਫ਼ਰੁਖ਼ਸੀਅਰ ਨਾਲ ਕੁਦਰਤ ਨੇ ਅਪਣਾ ਹਿਸਾਬ-ਕਿਤਾਬ  ਪੂਰਾ ਕਰ ਲਿਆ। ਉਹ ਸੱਯਦ ਭਰਾਵਾਂ ਹੱਥੋਂ ਅੰਨ੍ਹਾ ਹੋਇਆ ਤੇ ਜੇਲ ਵਿਚ ਦਾਣੇ-ਪਾਣੀ ਨੂੰ  ਮੋਹਤਾਜ ਹੋਇਆ ਅਣਪਛਾਤੇ ਵਿਅਕਤੀਆਂ ਹਥੋਂ  ਸੰਘੀ ਘੁੱਟਣ ਨਾਲ ਮਾਰਿਆ ਗਿਆ। ਸਿੰਘਾਂ ਤੇ ਜ਼ੁਲਮ ਕਰਨ ਵਾਲੇ ਜਲੰਧਰ ਸ਼ਾਹ ਤੇ ਬਹਾਦਰ ਸ਼ਾਹ  ਦਾ ਅੰਤ ਵੀ ਬਹੁਤ ਮਾੜਾ ਹੋਇਆ ਇਕ ਨੂੰ ਇਕ ਨੂੰ ਜੇਲ੍ਹ ਵਿਚ ਗਲ ਘੁੱਟ ਕੇ ਮਾਰ ਦਿਤਾ ਗਿਆ ਤੇ ਦੂਜਾ ਪਾਗਲ ਹੋ ਕੇ ਚੀਕਦਾ ਹੋਇਆ ਬੁੜ-ਬੁੜ ਕਰਦਾ ਮਰ ਗਿਆ।

ਬੰਦਾ ਬਹਾਦਰ ਨਾਂ ਦੀ ਸੁਨਾਮੀ 1710  ਵਿਚ ਆਈ ਅਤੇ ਬਾਦਸ਼ਾਹ ਬਹਾਦਰ ਸ਼ਾਹ ਦੀ ਗ਼ੈਰ ਹਾਜ਼ਰੀ ਵਿਚ ਤਬਾਹੀ  ਬਣ ਕੇ ਦੋਖੀਆਂ ਨੂੰ ਨੇਸਤੋ-ਨਾਬੂਦ ਕਰਦੀ ਗਈ। ਯੁੱਧ ਦੀ ਵਿਊਂਤਬੰਦੀ ਘੱਟ ਨਜ਼ਰ ਆਈ ਪਰ ਜਜ਼ਬਾਤੀ ਸਿੰਘਾਂ ਦਾ ਵੇਗ ਵੱਧ-ਚੜ੍ਹ ਕੇ ਪ੍ਰਚੰਡ ਵੰਗਾਰ ਪਾਉਂਦਿਆਂ ਵੈਰੀਆਂ ਦਾ ਸਫ਼ਾਇਆ ਕਰਦਾ ਗਿਆ। ਬਹਾਦਰ ਸਿੰਘਾਂ ਦਾ ਜੋਸ਼ ਵੈਰੀਆਂ ਨੂੰ ਹਰ ਥਾਂ ਤੇ ਮਾਤ ਪਾਉਂਦਾ ਗਿਆ।

Baba Banda Singh Bahadur Baba Banda Singh Bahadur

ਬਹਾਦਰ ਸ਼ਾਹ ਦੀ ਦੱਖਣ ਤੋਂ ਵਾਪਸੀ  ਵਿਚ ਲਗਭਗ ਇਕ ਸਾਲ ਦਾ ਵਕਫ਼ਾ ਲੱਗ ਗਿਆ ਤੇ ਸਿੰਘਾਂ ਦੀਆਂ ਗਤੀਵਿਧੀਆਂ ਤੇ ਆਜ਼ਾਦੀ ਦੀਆਂ ਖ਼ਾਹਿਸ਼ਾਂ ਨੂੰ ਬੂਰ ਪੈਂਦਾ ਰਿਹਾ ਤੇ ਇਕ ਸਪੱਸ਼ਟ ਖ਼ਾਲਸਾ ਰਾਜ ਦੀ ਸਥਾਪਨਾ ਨੇ ਸੁੱਤੀ ਹੋਈ ਸਵਾਧੀਨਤਾ ਦੀ ਆਰਜ਼ੂ ਨੂੰ ਹੋਰ ਉਭਾਰਿਆ। ਸਿੰਘਾਂ ਨਾਲ ਲੁੱੱਕ ਛਿੱਪ, ਜਿੱਤ-ਹਾਰ ਤੇ ਮਾਰ-ਕਾਟ ਦੀ ਖੇਡ 1716 ਤਕ ਚੱਲੀ। ਮਾਲਵਾ, ਮਾਝਾ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਬੰਦਾ ਬਹਾਦਰ ਨੂੰ ਭਟਕਦੀ ਰੂਹ ਵਾਂਗ ਵਿਚਰਦਿਆਂ ਤੇ ਅਲੋਪ ਹੁੰਦਿਆਂ ਵੇਖਿਆ। ਲੋਹਗੜ੍ਹ, ਸਢੌਰਾ ਤੇ ਗੁਰਦਾਸ ਨੰਗਲ ਦੇ ਕਿਲ੍ਹਿਆਂ ਵਿਚ  ਵੱਡੇ ਉਤਾਰ-ਚੜ੍ਹਾਅ ਆਉਂਦੇ ਵੇਖੇ।

ਘਾਹ ਪੱਤੇ ਤੇ ਦਰੱਖ਼ਤਾਂ ਦੇ ਤਣਿਆਂ ਦੇ ਛਿਲਕੇ ਖਾ ਕੇ  ਬੰਦਾ ਬਹਾਦਰ ਨਾਲ ਕੁੱਝ ਸੈਂਕੜੇ ਸਿੱਖਾਂ ਨੇ ਮਹੀਨਿਆਂ ਬੱਧੀ ਜ਼ੁਲਮਾਂ ਦਾ ਟਾਕਰਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਤੇ ਸ਼ਹਾਦਤ ਦੀਆਂ ਨਵੀਆਂ ਮਿਸਾਲਾਂ ਕਾਇਮ ਕੀਤੀਆਂ। ਬੰਦਾ ਬਹਾਦਰ ਦੇ ਸਮੇਂ ਸਿੰਘਾਂ ਦਾ ਵੈਰੀਆਂ ਨੂੰ ਧੂੜ ਚਟਾਉਣ ਦਾ ਜਜ਼ਬਾ ਅਪਣੇ ਜੋਬਨ ਤੇ ਸੀ। ਸਿੰਘ ਲਾਹੌਰ ਤੇ ਦਿੱਲੀ ਦੀਆਂ ਸੜਕਾਂ ਤੇ ਜ਼ਿੱਲਤ ਭਰੀਆਂ ਪ੍ਰਦਰਸ਼ਨੀਆਂ ਦਾ ਹਿੱਸਾ ਬਣੇ ਤੇ ਸਲੀਮਗੜ੍ਹ ਦੀ ਜੇਲ ਵਿਚ ਸ੍ਰੀਰ ਤੇ ਤਸੀਹੇ ਹੰਢਾਏ।

salimgarh jailsalimgarh jail

ਅਪਣੇ 6 ਵਰ੍ਹਿਆਂ ਦੇ ਮਾਸੂਮ ਬੱਚੇ ਦੀ ਸ਼ਹਾਦਤ ਨੂੰ ਜਰਦਿਆਂ ਸ੍ਰੀਰ ਦਾ ਬੰਦ-ਬੰਦ ਕਟਾਇਆ। ਬੰਦਾ ਸਿੰਘ ਦੀ ਸ਼ਹੀਦੀ ਦਾ ਬ੍ਰਿਤਾਂਤ ਪੜ੍ਹਦਿਆਂ ਅੱਜ ਵੀ ਰੂਹ ਕੰਬ ਉਠਦੀ ਹੈ। ਇਸ ਤੋਂ ਬਾਅਦ ਮੁਗ਼ਲੀਆ ਸਲਤਨਤ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ। 1710-16 ਤੋਂ ਲੈ ਕੇ ਸਿੰਘਾਂ ਦਾ ਸਿਆਸੀ ਆਜ਼ਾਦੀ ਦਾ ਸੁਪਨਾ ਹੋਰ ਦ੍ਰਿੜ ਹੋਇਆ ਤੇ ਨਾਦਰ ਸ਼ਾਹ, ਅਹਿਮਦ ਸ਼ਾਹ  ਦੀਆਂ ਵਧੀਕੀਆਂ ਨੂੰ ਸਹਿਣ ਦਾ ਜਜ਼ਬਾ ਹੋਰ ਵੀ ਵਧਿਆ। ਘੱਲੂਘਾਰੇ ਵੀ ਵਾਪਰੇ ਪਰ ਖ਼ਾਲਸਾ ਰਾਜ ਦੀ ਸਥਾਪਨਾ ਤੈਅ ਸੀ।
ਸੰਪਰਕ : 94636-86611

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement