
ਨੇੜਲੇ ਪਿੰਡ ਵਾੜਾਦਰਾਕਾ sਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸਮੂਹ ਸੰਗਤਾਂ............
ਕੋਟਕਪੂਰਾ : ਨੇੜਲੇ ਪਿੰਡ ਵਾੜਾਦਰਾਕਾ sਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਈ ਤਾਰੂ ਸਿੰਘ ਅਤੇ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ। ਇਸ ਵਿਚ 70 ਦੇ ਕਰੀਬ ਕੇਸਾਧਾਰੀ ਬੱਚਿਆਂ ਅਤੇ ਸ਼ਖ਼ਸੀਅਤ ਉਸਾਰੀ ਕਲਾਸ ਦੀਆਂ 30 ਲੜਕੀਆਂ ਨੂੰ ਸਨਮਾਨਤ ਕੀਤਾ ਗਿਆ। ਪੰਥ ਪ੍ਰਚਾਰਕ ਹਰਪ੍ਰੀਤ ਸਿੰਘ ਜਗਰਾਉਂ ਨੇ ਭਾਈ ਤਾਰੂ ਸਿੰਘ ਅਤੇ ਮਨੀ ਸਿੰਘ ਦੀ ਸ਼ਹੀਦੀ ਸਬੰਧੀ ਵਿਸਥਾਰ ਸਹਿਤ ਵਿਚਾਰਾਂ ਦੀ ਸਾਂਝ ਪਾਈ।
ਭਾਈ ਰਣਜੀਤ ਸਿੰਘ ਟੋਨੀ ਅਤੇ ਰਣਜੀਤ ਸਿੰਘ ਮੱਲ੍ਹਾ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ। ਕਿਹਾ ਕਿ ਭਾਈ ਮਨੀ ਸਿੰਘ ਜੀ ਦੀ ਬੰਦ-ਬੰਦ ਕਟਾਉਣ ਦੀ ਕੁਰਬਾਨੀ ਅਤੇ ਭਾਈ ਤਾਰੂ ਸਿੰਘ ਵਲੋਂ ਕੇਸ ਕਟਾਉਣ ਤੋਂ ਮਨਾ ਕਰਨ ਉਪ੍ਰੰਤ ਮੁਗ਼ਲ ਫ਼ੌਜਾਂ ਵਲੋਂ ਖੋਪਰ ਲਾਹ ਦੇਣ ਵਾਲੀ ਘਟਨਾ ਵੀ ਇਤਿਹਾਸ ਦਾ ਪੰਨ੍ਹਾ ਬਣ ਗਈ ਪਰ ਅਸੀਂ ਕੁਰਬਾਨੀਆਂ ਭਰੇ ਉਕਤ ਇਤਿਹਾਸ ਨੂੰ ਪ੍ਰਚਾਰਣ 'ਚ ਅਵੇਸਲੇ ਸਿੱਧ ਹੋ ਰਹੇ ਹਾਂ।