
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਹੀਦੀ ਗੈਲਰੀ ਦੇ ਨਿਰਮਾਣ 'ਚ ਸਹਿਯੋਗ ਦੇਣ ਲਈ ਸਮੂਹ ਸੰਗਤ ਅਤੇ ਸ਼ਹੀਦ ਪਰਵਾਰਾਂ ਨੂੰ ਅਪੀਲ ਕੀਤੀ ਹੈ........
ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਹੀਦੀ ਗੈਲਰੀ ਦੇ ਨਿਰਮਾਣ 'ਚ ਸਹਿਯੋਗ ਦੇਣ ਲਈ ਸਮੂਹ ਸੰਗਤ ਅਤੇ ਸ਼ਹੀਦ ਪਰਵਾਰਾਂ ਨੂੰ ਅਪੀਲ ਕੀਤੀ ਹੈ। ਜੂਨ '84 ਦੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਸਮੇਤ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਤਮਾਮ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ 'ਚ ਦਰਬਾਰ ਸਾਹਿਬ ਕੰਪਲੈਕਸ 'ਚ ਸਥਾਪਤ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਜ਼ਮੀਨਦੋਜ਼ ਹਾਲ 'ਚ ਇਹ ਸ਼ਹੀਦੀ ਗੈਲਰੀ ਬਣਾਈ ਜਾਣੀ ਹੈ।
ਇਸ ਦੇ ਨਿਰਮਾਣ ਦਾ ਕਾਰਜ ਸ਼੍ਰੋਮਣੀ ਕਮੇਟੀ ਅਤੇ ਸਿਖ ਪੰਥ ਵਲੋਂ ਦਮਦਮੀ ਟਕਸਾਲ ਦੇ ਸਪੁਰਦ ਕੀਤੀ ਹੋਈ ਹੈ। ਸਿੰਘ ਸਿੰਘਣੀਆਂ ਦੀ ਯਾਦ 'ਚ ਗੁਰਦਵਾਰਾ ਯਾਦਗਾਰ ਸ਼ਹੀਦਾਂ, ਸ੍ਰੀ ਦਰਬਾਰ ਸਾਹਿਬ ਦੀ ਬੇਸਮੈਂਟ ਵਿਚ ਸ਼ਹੀਦੀ ਗੈਲਰੀ ਬਣਾਉਣ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਸਿਖ ਪੰਥ ਵਲੋਂ ਦਮਦਮੀ ਟਕਸਾਲ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਸੰਪੂਰਨ ਕਰਨ ਦੇ ਉਦੇਸ਼ ਨਾਲ '84 ਦੇ ਘੱਲੂਘਾਰੇ ਦੇ ਸ਼ਹੀਦਾਂ ਦੇ ਨਾਵਾਂ ਦੀਆਂ ਸ੍ਰੋਮਣੀ ਕਮੇਟੀ, ਦਲ ਖ਼ਾਲਸਾ ਦੀ ਸ਼ਹੀਦੀ ਡਾਇਰੈਕਟਰੀ ਅਤੇ ਵਿਦੇਸ਼ਾਂ ਦੀਆਂ ੱਿਸਖ ਸੰਸਥਾਵਾਂ, ਅਦਾਰਿਆਂ ਤੋਂ ਪ੍ਰਾਪਤ ਸੂਚੀਆਂ, ਅੰਕੜਿਆਂ ਨੂੰ ਇਕੱਤਰ ਕਰਦਿਆਂ ਦਮਦਮੀ ਟਕਸਾਲ ਵਲੋਂ
ਇਨ੍ਹਾਂ ਮਹਾਨ ਸ਼ਹੀਦਾਂ ਇਕ ਸੂਚੀ ਤਿਆਰ ਕੀਤੀ ਗਈ ਹੈ ਜਿਸ ਵਿਚ ਕੁਲ 890 ਸ਼ਹੀਦਾਂ ਦੇ ਨਾਂ ਦਰਜ ਹਨ ਜਿਨ੍ਹਾਂ ਵਿਚ 50 ਇਸਤਰੀਆਂ ਵੀ ਹਨ। ਉਨ੍ਹਾਂ ਕਿਹਾ ਕਿ ਉਕਤ ਸੂਚੀ ਸਖ਼ਤ ਮਿਹਨਤ ਨਾਲ ਤਿਆਰ ਕੀਤੀ ਗਈ ਹੋਣ ਦੇ ਬਾਵਜੂਦ ਕਈ ਖ਼ਾਮੀਆਂ, ਤਰੁੱਟੀਆਂ ਹੋਣ ਅਤੇ ਕੁੱਝ ਜ਼ਖ਼ਮੀ ਸਿੰਘਾਂ ਦੇ ਨਾਂ ਦਰਜ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼ਹੀਦੀ ਕੈਲਰੀ ਵਿਚ ਸ਼ਹੀਦਾਂ ਦੀਆਂ ਹੀ ਤਸਵੀਰਾਂ ਲਗਾਈਆਂ ਜਾਣੀਆਂ ਹਨ।