
ਇਸ ਅੰਦੋਲਨ ਦੇ ਹਮਦਰਦ ਦੇਸ਼ ਵਿਚ ਵੀ ਹਨ ਤੇ ਵਿਦੇਸ਼ਾਂ ਵਿਚ ਵੀ। ਜਸਟਿਨ ਟਰੂਡੋ ਵਰਗੇ ਕੁਲੀਨ ਰਾਜਨੇਤਾ ਵੀ ਇਸ ਜੱੱਦੋਜਹਿਦ ’ਚ ਪਹਿਲ ਕਰਦੇ ਨਜ਼ਰ ਆਏ।
ਕਿਸਾਨੀ ਕਾਨੂੰਨਾਂ ਦੇ ਵਿਰੋਧ ਵਿਚ ਹੋ ਰਹੇ ਅੰਦੋਲਨਾਂ ਦੀ ਰੂਪ-ਰੇਖਾ ਬਹੁਤ ਹੱੱਦ ਤੱੱਕ ‘ਅਰਬ ਸਪਰਿੰਗ’ ਜਾਂ ਅਰਬੀ ਬਗ਼ਾਵਤਾਂ ਦੀ ਲੜੀ 2.0, 2018 ਤੋਂ 2021 ਦੇ ਅੰਦੋਲਨਾਂ ਵਾਂਗ ਹੀ ਹੈ। ਸੂਡਾਨ,ਅਲਜੀਰੀਆ, ਜਾਰਡਨ, ਮੋਰਾਕੋ ਤੇ ਟੁਨੀਸ਼ੀਆ ’ਚ ਹੋ ਰਹੇ ਪ੍ਰਦਰਸ਼ਨਾਂ ਨਾਲ ਇਹ ਰੋਸ ਰੈਲੀਆਂ ਤੇ ਇਕੱੱਠ ਮਿਲਦੇ ਜੁਲਦੇ ਹਨ।ਪ੍ਰਦਰਸ਼ਨਕਾਰੀ ਸਰਕਾਰਾਂ ਦੇ ਨਾਲ-ਨਾਲ ਵਿਰੋਧੀ ਨੇਤਾਵਾਂ ਤੇ ਵਿਸ਼ਵਾਸ ਨਹੀਂ ਦਿਖਾ ਰਹੇ। ਆਪਸੀ ਵਿਸ਼ਵਾਸ ਵਿਚ ਘਾਟਾ (ਮਿਊਚੁਅਲ ਟਰਸਟ ਡੈਫਿਸਿੱੱਟ) ਅਪਣੀ ਚਰਮ ਸੀਮਾਂ 'ਤੇ ਹੈ।
Farmers Protest
ਸਟੇਜ ਸਾਂਝੀ ਕਰਨ ਲਈ ਕਿਸੇ ਵੀ ਰਾਜਨੀਤਿਕ ਰੰਗ ਨੂੰ ਨਕਾਰਿਆ ਜਾ ਰਿਹਾ ਹੈ। ਰੋਸ ਵਿਖਾਉਣ ਦਾ ਢੰਗ ਸ਼ਾਂਤਮਈ ਹੈ। ਹਰ ਕਿਸਮ ਦੇ ਦਬਾਅ ਤੇ ਜ਼ੁਲਮ ਨੂੰ ਬਰਦਾਸ਼ਤ ਕੀਤਾ ਜਾ ਰਿਹਾ ਹੈ। ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਮਾਨਵਤਾ ਦੀ ਦੁਹਾਈ ਦਿੱੱਤੀ ਜਾ ਰਹੀ ਹੈ। ਕਿਸਾਨ ਆਪਸੀ ਭੇਦਭਾਵ ਮਿਟਾ ਕੇ ਇੱੱਕਜੁਟਤਾ ਵਿਖਾਉਣ ਵਿਚ ਕਾਮਯਾਬ ਹੋ ਰਹੇ ਹਨ। ਇਹੀ ਵਰਤਾਰਾ ਮੱੱਧ-ਏਸ਼ੀਆਈ ਅਤੇ ਉੱੱਤਰੀ ਅਫ਼ਰੀਕੀ ਦੇਸ਼ਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ।
Justin Trudeau
ਧਰਮ,ਜਾਤੀ, ਮਾਇਕ ਤੇ ਲਿੰਗ ਵਖਰੇਵਿਆਂ ਨੂੰ ਭੁਲਾ ਕੇ ਇਕ ਹੋ ਕੇ ਵਿਰੋਧ ਜਤਾਏ ਜਾ ਰਹੇ ਹਨ।ਹਰ ਪਾਸਿਉਂ ਮਦਦ ਮਿਲ ਰਹੀ ਹੈ। ਇਸ ਅੰਦੋਲਨ ਦੇ ਹਮਦਰਦ ਦੇਸ਼ ਵਿਚ ਵੀ ਹਨ ਤੇ ਵਿਦੇਸ਼ਾਂ ਵਿਚ ਵੀ। ਜਸਟਿਨ ਟਰੂਡੋ ਵਰਗੇ ਕੁਲੀਨ ਰਾਜਨੇਤਾ ਵੀ ਇਸ ਜੱੱਦੋਜਹਿਦ ’ਚ ਪਹਿਲ ਕਰਦੇ ਨਜ਼ਰ ਆਏ। ਦੇਸ਼ ਦੀਆਂ ਹੱੱਦਾਂ ਤੋਂ ਬਾਹਰ ਤੇ ਰਾਜ ਦੇ ਕਹਿਰੀ ਵਤੀਰੇ ਤੋਂ ਦੂਰ ਰਹਿ ਰਹੇ ਸੱਜਣਾ ਦੇ ਵਤੀਰੇ ਅਡੋਲ ਤੇ ਦਲੇਰ ਹਨ। ਰਾਜ ਸੱਤਾ ਦਾ ਡਰ ਨਹੀਂ ਹੈ ਤੇ ਉਹ ਖੁੱੱਲ ਕੇ ਟੂਲਕਿੱੱਟਾਂ ਸਾਂਝੀਆਂ ਕਰ ਸਕਦੇ ਹਨ।ਡੂੰਘੀ ਅਵਸਥਾ (ਡੀਪ ਸਟੇਟ) ਨਾਲ ਗਹਿਰੀ ਨਾਰਾਜ਼ਗੀ ਹੈ।
ਅੰਦੋਲਨਕਾਰੀਆਂ ਲਈ ਸਾਰੀਆਂ ਲੁਕੀਆਂ ਹੋਈਆਂ ਤਾਕਤਾਂ ਦੁਆਰਾ ਕੀਤੀ ਜਾ ਰਹੀ ਮਨਮਾਨੀ ਘਿਰਣਾ ਦਾ ਪਾਤਰ ਬਣ ਰਹੀ ਹੈ। ਅੰਦੋਲਨ ਤੇ ਅੰਦੋਲਨਕਾਰੀ ਦੋਹੇਂ ਬਣੇ ਰਹਿਣ, ਇਹ ਯਤਨ ਹਮੇਸ਼ਾਂ ਜਾਰੀ ਰਹਿੰਦਾ ਹੈ। ਤਾਨਾਸ਼ਾਹੀ ਕਾਨੂਨਾਂ ਤਹਿਤ ਅੰਦੋਲਨਕਾਰੀ ਜੇਲਾਂ ਵਿਚ ਅਲੋਪ ਨਾਂ ਹੋ ਜਾਣ, ਇਸ ਲਈ ਅਣਥੱਕ ਕੋਸ਼ਿਾਂ ਜਾਰੀ ਰਹਿਣਗੀਆਂ। ਸਾਰੀਆਂ ਅਣਦੇਖੀਆਂ ਤਾਕਤਾਂ ਜੋ ਵਿਰੋਧ ’ਚ ਜੁਟੀਆਂ ਭੀੜਾਂ ਚ ਰਲ਼ ਕੇ ਕੁਚੱੱਜਾਪਣ ਵਖਾਉਂਦੀਆਂ ਹਨ, ਦਾ ਪਰਦਾਫਾਸ਼ ਕੀਤਾ ਜਾਂਦਾ ਹੈ।
Farmers Protest
ਪ੍ਰਸਿੱਧ ਸਹਾਇਤਾ (ਪੌਪੂਲਰ ਸਪੋਰਟ) ਅਨੁਕੂਲ ਫੈਸਲਿਆਂ ਤੇ ਨਿਰਭਰ ਕਰਦੀ ਹੈ। (ਹਾਈਡਰਾ ਹੈਡਿਡ ਲੀਡਰਸ਼ਿਪ) ਬਹੁ ਸਿਰੀ ਨੇਤਾਵਾਂ ਦੀ ਲੜੀ ਹੱੱਦੋਂ ਵੱੱਧ ਅਹਿਤਿਆਤ ਵਿਖਾ ਸੁਚੱੱਜੇ ਫੈਸਲੇ ਲੈਂਦੀ ਹੈ। ਹਰ ਇਕ ਪਲ ਨੂੰ ਬਾਰ-ਬਾਰ ਜਿਉਂਦੀ ਹੈ ਤਾਂ ਕਿ ਗ਼ਲਤੀਆਂ ਦੀ ਗੁੰਜਾਇਸ਼ ਨਾ-ਮਾਤਰ ਰਹੇ। ਸੋਸ਼ਲ-ਮੀਡੀਆ ਵੱੱਡੀ ਭੂਮਿਕਾ ਨਿਭਾ ਰਿਹਾ ਹੈ। ਸੱੱਚ ਨੂੰ ਵਾਰ-ਵਾਰ ਵਿਖਾਉਂਦਾ ਹੈ ਤੇ ਵਾਰ-ਵਾਰ ਵਿਖਾਏ ਜਾ ਰਹੇ ਝੂਠ ਨੂੰ ਸੱੱਚਾਈ ਬਣਨ ਤੋਂ ਰੋਕਦਾ ਹੈ।
ਕੁਝ ਵਿਸ਼ੇਸ਼ਤਾਵਾਂ ਸਰਬ ਵਿਆਪਕ ਹਨ ਜੋ ਦੁਨੀਆਂ ਭਰ ਦੇ ਲੋਕਾਂ ਨੇ ਅਰਬ ਸਪਰਿੰਗ 2.0 ਵਿਚ ਦੇਖੀਆਂ ਹਨ-
- ਸਰਕਾਰੀ ਦਬਿਸ਼ ਦਾ ਡਰ ਵੱੱਡੇ ਇਕੱੱਠਾਂ ਨਾਲ ਘੱੱਟ ਕੀਤਾ ਜਾਵੇ।
- ਜਨਤਕ ਥਾਵਾਂ ਤੇ ਇਕੱਠ ਤੇ ਘਿਰਾੳ ਕੀਤਾ ਜਾਵੇ।
- ਬਾਹਰਲੇ ਮੁਲਕਾਂ ਵਿਚ ਵੱੱਸਦਾ ਭਾਈਚਾਰਾ ਵੱੱਡੀ ਭੂਮਿਕਾ ਨਿਭਾਵੇ।
- ਜਾਤ-ਪਾਤ,ਰੰਗ-ਰੂਪ,ਪੈਸਾ ਤੇ ਲਿੰਗ-ਪੁਲਿੰਗ ਕਿਸੇ ਵੀ ਭੇਦ ਵਿਚ ਵਾਧਾ ਨਾ ਕਰੇ
- ਵੱੱਡੇ ਬਦਲਾਵਾਂ ਦੀ ਗੱੱਲ ਕੀਤੀ ਜਾਵੇ ਤਾਂ ਕਿ ਲੋੜੀਂਦੇ ਬਦਲਾਅ ਛੋਟੇ ਲੱੱਗਣ।
Farmers Protest
ਅਰਬੀ ਬਗਾਵਤਾਂ ਦੀ ਲੜੀ 1.0, 2010 ਤੋਂ 2012 ਵਿਚ ਵਾਪਰੀ ਸੀ। ਇਸ ਦੇ ਛੇਤੀ ਹੀ ਖਤਮ ਹੋਣ ਦੇ ਦੋ ਕਾਰਨ ਸਨ:
- ਅਰਬ ਮੁਲਕਾਂ ਦੀਆਂ ਸਰਕਾਰਾਂ ਨੇ ਪੈਸੇ ਤੇ ਸੱੱਤਾ ਦੇ ਜ਼ੋਰ ਦੀ ਰੱੱਜ ਕੇ ਵਰਤੋਂ ਕੀਤੀ ਤੇ ਅੰਦੋਲਨਾਂ ਨੂੰ ਤੋੜ ਦਿੱਤਾ।
- ਅਰਬ ਮੁਲਕਾਂ ਦੀ ਜਨਤਾ ਲੀਬੀਆ,ਯਮਨ ਤੇ ਸੀਰੀਆ ਵਰਗੇ ਦੇਸ਼ਾਂ ਚ ਫੈਲੀ ਅਰਾਜਕਤਾ ਵੇਖ ਕੇ ਡਰ ਗਏ ਤੇ ਨੀਵੀਆਂ ਪਾ ਗਏ।
- ਫਰਾਂਸ ਦੇ ਪੀਲ਼ੀ ਜਰਸੀਧਾਰੀ ਪ੍ਰਦਰਸ਼ਨਕਾਰੀਆਂ ਦੀ ਅਡੋਲ ਹਿੱੱਸੇਦਾਰੀ ਵੇਖ ਕੇ ਰੋਹ ਜਾਗ ਪੈਂਦਾ ਹੈ। ਅਲੈਗਜ਼ੀ ਨਾਵਾਲੀਨੀ ਦਾ ਵਲਾਦੀਮੀਰ ਪੁਤਿਨ ਦੀ ਸਿਰਮੌਰਤਾ ਮੂਹਰੇ ਖੜੇ ਹੋਣਾ ਵੇਖ ਸਿਰ ਝੁਕਾਉਣ ਨੂੰ ਜੀਅ ਕਰਦਾ ਹੈ।ਨਰਵ ਏਜੰਟ (ਇਕ ਕਿਸਮ ਦਾ ਘਾਤਕ ਜ਼ਹਿਰ) ਸਹਿਣ ਕਰਦਿਆਂ ਹੋਇਆਂ ਨਵਾਲੀਨੀ ਅਤੇ ਉਸਦੀ ਪਤਨੀ ਜੂਲੀਆ ਨਵਲਾਨੀਆਂ ਦੀਆਂ ਸਿਰਕੱੱਢ ਕੋਸ਼ਿਸ਼ਾਂ ਇਕ ਇਨਕਲਾਬ ਜ਼ਰੂਰ ਲੈ ਕੇ ਆਉਣਗੀਆਂ।
ਕੋਈ ਵੀ ਮੁਲਕ, ਜਿਥੇ ਜਮਹੂਰੀਅਤ ਕਮਜ਼ੋਰ ਪੈ ਜਾਵੇ ਜਾਂ ਤਾਨਾਸ਼ਾਹੀ ਰਾਜ ਕਰੇ, ਵਿਰੋਧੀ ਦਲ ਨਾ-ਮਾਤਰ ਹੋਣ ਜਾਂ ਡੱੱਕੇ ਜਾਣ ਤਾਂ ਉਥੋਂ ਦਾ ਅਵਾਮ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਂਦਾ ਹੈ। 1975-77 ਦੀ ਐਮਰਜੈਂਸੀ ਵਿਚ ਜਨਤਾ ਸੜਕਾਂ ਤੇ ਉਤਰ ਆਈ ਸੀ ਤੇ ਰਾਜਸੀ ਧਿਰਾਂ ਦੀ ਮਜ਼ੰਮਤ ਕਰ ਕੇ ਲੋਕਤੰਤਰ ਨੂੰ ਰਾਹ ਤੇ ਪਾਉਣ ਵਿਚ ਕਾਮਯਾਬ ਰਹੀ ਸੀ।
Red Fort
ਕਿਸੇ ਵੀ ਕ੍ਰਾਂਤੀ ਦੇ ਰੰਗ ਇਸੇ ਤਰਾਂ ਲੋਕਾਂ ਦੇ ਜੋਸ਼ ਅਤੇ ਹੋਸ਼ ਨਾਲ ਉੱੱਠੇ ਵਾਵਰੋਲਿਆਂ ਵਿਚੋਂ ਹੀ ਨਿਕਲਦੇ ਹਨ।ਸਰਕਾਰੀ ਤੰਤਰ ਬਹੁਤ ਹੀ ਸਟੀਕ ਤਰੀਕੇ ਨਾਲ ਭੀੜ ਦਾ ਹਿੱੱਸਾ ਬਣ ਚੋਣਵਾਂ ਸ਼ਿਕਾਰ ਕਰਦਾ ਹੈ। ਸਦੀਵੀਂ ਬਹਿਸ ਦਾ ਕਾਰਨ ਬਣੇ ਮਾੜੇ ਕਨੂਨਾਂ ਦੀ ਮਦਦ ਨਾਲ ਜ਼ੁਲਮ ਕਰਦਾ ਹੈ। ਰੱੱਬੀ ਆਵਾਜ਼ ਬਣੀ ਆਮ ਜਨਤਾ ਦੀ ਹੁੰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਦੇਸ਼ ਭਰ ਵਿਚ ਚੱਲ ਰਹੇ ਕਿਸਾਨੀ ਅੰਦੋਲਨਾ ਨੂੰ ਨਿਯਮਬੱੱਧ ਤਰੀਕੇ ਨਾਲ ਮੱੱਠਾ ਪਾਉਣ ਲਈ ਝੂਠ, ਫਰੇਬ, ਤੇ ਮਕੈਲਵੀ ਵਾਲੀ ਰਾਜਨੀਤੀ ਦਾ ਉਪਯੋਗ ਕਰਨਾ ਗੈਰਜ਼ਰੂਰੀ ਹੈ।
ਲਾਲ ਕਿਲੇ ਦਾ ਵਾਕਿਆ ਅਫ਼ਸੋਸਨਾਕ ਹੈ ਪਰ ਇਸ ਨੂੰ ਘਾਤਕ ਰਾਜਨੀਤੀ ਸਦਕਾ ਉਲੀਕਿਆ ਗਿਆ। ਕਿਸਾਨ ਨੂੰ ਸ਼ਰਮਸਾਰ ਕੀਤਾ ਗਿਆ। ਅੰਦੋਲਨ ਨੂੰ ਬਦਨਾਮ ਕੀਤਾ ਗਿਆ। ਅਮਰੀਕਾ ਦੀ ਸਿਵਲ ਰਾਈਟਜ਼ ਮੂਵਮੈਂਟ ’ਚ ਵੀ ਮਾਰਟਿਨ ਲੂਥਰ ਕਿੰਗ ਜੂਨੀਅਰ ਤੇ ਬੇਪਨਾਹ ਝੂਠੇ ਦੋਸ਼ ਮੜੇ ਗਏ। ਉਸ ਨੂੰ ਸ਼ਰੇਆਮ ਮਾਰਿਆ ਗਿਆ, ਪਰ ਰੰਗਭੇਦੀ ਨੀਤੀਆਂ ਦਾ ਫੌਰੀ ਖਾਤਮਾ ਹੋਇਆ।ਪੰਜਾਬ ਦੇ ਵੀਰ -ਭੈਣ ਇਕ ਵਾਰ ਫੇਰ ਹਿੰਦ ਦੀ ਚਾਦਰ ਬਣ ਪੂਰੇ ਪੇਂਡੂ ਵਰਗ ਦੀ ਆਰਥਿਕ ਹਾਲਤ ਸੁਧਾਰਨ ਖਾਤਿਰ ਜੂਝਣ ਨੂੰ ਤਿਆਰ ਹਨ, ਤੇ ਕ੍ਰੌਨੀ ਕੈਪੀਟਲਿਜ਼ਮ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਹਰੇਕ ਵਸਤੂ ਤੇ ਸੇਵਾਵਾਂ ਦਾ ਕੇਂਦਰੀਕਰਨ ਕਰਨਾ ਠੀਕ ਨਹੀਂ। ਇਹ ਫੈਡਰਲ ਢਾਂਚੇ ਦੀ ਆਤਮਾ ਦੇ ਖ਼ਿਲਾਫ਼ ਹੈ। ਹਰ ਇਕ ਵੱਡੇ ਫੈਸਲੇ ਤੋਂ ਪਹਿਲਾਂ ਈ. ਆਈ.ਏ ਜਾਂ ਇਕੋਨੌਮਿਕ ਇੰਪੈਕਟ ਅਸੈਸਮੈਂਟ ਅਤੇ ਐਸ.ਆਈ. ਜਾਂ ਸੋਸ਼ਲ ਇੰਪੈਕਟ ਅਸੈਸਮੈਂਟ ਕਰਨਾ ਬਹੁਤ ਜ਼ਰੂਰੀ ਹੈ।ਘੱਟੋ-ਘੱਟ ਸਮਰਥਨ ਮੁੱੱਲ ਨਿਰਧਾਰਤ ਕਰਨਾ ਤੇ ਸਰਕਾਰ ਦੁਆਰਾ ਸਾਰੀਆਂ ਖੇਤੀ ਅਧੀਨ ਪੈਦਾ ਹੋ ਰਹੀਆਂ ਵਸਤੂਆਂ ਦੀ ਖਰੀਦ ਨੂੰ ਯਕੀਨੀ ਬਣਾਉਣਾ ਮੁਢਲੇ ਅਧਿਕਾਰਾਂ ਤਹਿਤ ਲਿਆਉਣ ਲਈ ਲੋਕ ਸਭਾ ਤੇ ਰਾਜ ਸਭਾ ਵਿਚ ਬਹਿਸ ਹੋਣੀ ਚਾਹੀਦੀ ਹੈ।
Greta Thunberg
40 ਕਰੋੜ ਲੋਕਾਂ ਦਾ ਪਿੰਡਾਂ ਚ ਖੇਤੀ ਕਰਨਾ, ਮਿੱੱਟੀ ਨਾਲ ਮਿੱੱਟੀ ਹੋਣਾ ਜ਼ਰੂਰੀ ਹੈ, ਨਹੀਂ ਤਾਂ ਮਨੁੱੱਖਾਂ ਵਾਸਤੇ ਅਨਾਜ ਦੀ ਸੁਰੱੱਖਿਆ ਤੇ ਪਸ਼ੂਆਂ ਲਈ ਵਾਸਤੇ ਚਾਰੇ ਦੀ ਸੁਰੱੱਖਿਆ ਲਈ ਬੇ-ਹਿਸਾਬੀ ਜੱੱਦੋਜਹਿਦ ਸ਼ੁਰੂ ਹੋ ਜਾਵੇਗੀ। ਸਾਨੂੰ ਚੇਤੇ ਰੱੱਖਣਾ ਚਾਹੀਦਾ ਹੈ ਕਿ ਕਿਵੇਂ ਕਿਸਾਨਾਂ ਦੀ ਸਿਰ ਤੋੜ ਮਿਹਨਤ ਸਦਕਾ ਅਸੀਂ ‘ਸ਼ਿਪ ਟੂ ਲਿਪ’ ਵਰਗੀ ਸਥਿਤੀ ਤੋਂ ਨਿਕਲ ਕੇ ਖਾਧ ਪਦਾਰਥਾਂ ਦੇ ਉਤਪਾਦਨ ’ਚ ਸੰਸਾਰ ਭਰ ਦੇ ਮੋਢੀ ਮੁਲਕਾਂ ਚੋਂ ਇਕ ਹੈ। ਪੈਨ ਏਸ਼ੀਅਨਇਜ਼ਮ ਕਦਰਾਂ ਕੀਮਤਾਂ ਚ ਆਖਿਆ ਜਾਂਦਾ ਹੈ, ‘ਮੈਂ ਹਾਂ ਕਿਉਂਕਿ ਅਸੀਂ ਹਾਂ’, ਅਤੇ ਇਹ ਜਜ਼ਬਾ ਪੱੱਛਮੀ ਕਦਰਾਂ ਕੀਮਤਾਂ, ਮੈਂ ਹਾਂ ਇਸ ਲਈ ਕਿ ਮੈਂ ਹਾਂ’ ਦੇ ਵਿਰੋਧ ਵਿਚ ਤਨ-ਮਨ ਵਾਰ ਕੇ ਖੜਾ ਹੋ ਕੇ ਭਾਈਚਾਰੇ ਦੀ ਬੁਨਿਆਦ ਨੂੰ ਸਥੂਲ ਰੂਪ ਦਿੰਦਾ ਹੈ।
ਗ੍ਰੇਟਾ ਥਨਬਰਗ ਵਰਗੀਆਂ ਬਾਲੜੀਆਂ ਨਾਲ ਵਿਚਾਰ ਵਟਾਂਦਰਾ ਕਰਨਾ ਕਿਸੇ ਵੀ ਤਰਾਂ ਦੇ ਅਪਰਾਧ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਖੱੱਬੇ-ਪੱੱਖੀ ਆਵਾਜ਼ ਸਿਰੇ ਤੋਂ ਹੀ ਨੱੱਪਣ ਲਈ ਸਰਕਾਰੀ ਤੰਤਰ ਚੁਪ-ਚੁੱੱਪੀਤੇ ਨਿਸ਼ਾਨੇ ਲਗਾ ਕੇ ਉਭਰਦੀਆਂ ਹੋਈਆਂ ਸ਼ਖਸੀਅਤਾਂ ਨੂੰ ਡੇਗਦਾ ਹੈ।
ਰਾਜਪ੍ਰਤਾਪ ਸਿੰਘ
ਭੂ-ਰਾਜਨੀਤਿਕ, ਅੰਦਰੂਨੀ ਸੁਰੱੱਖਿਆ ਅਤੇ ਕੌਮਾਂਤਰੀ ਸੰਬਧਾਂ ਬਾਰੇ ਵਿਸ਼ਲੇਸ਼ਕ
7347639156