ਵਿਸ਼ੇਸ਼ ਲੇਖ: ਨੇੜਿਉਂ ਦੇਖੀ ਮੌਤ

By : KOMALJEET

Published : Dec 27, 2022, 11:29 am IST
Updated : Dec 27, 2022, 11:29 am IST
SHARE ARTICLE
Representative
Representative

ਕੁਦਰਤ ਦਾ ਕ੍ਰਿਸ਼ਮਾ ਵਾਪਰਿਆ ਕਿ ਹਵਾ ਦਾ ਰੁਖ਼ ਬਦਲ ਕੇ ਪਾਕਿਸਤਾਨ ਵਲ ਨੂੰ ਹੋ ਗਿਆ। ਹਵਾ ਥੋੜ੍ਹੀ ਤੇਜ਼ ਹੋਣ ਕਰ ਕੇ ਅੱਗ ਹੁਣ ਦੁਸ਼ਮਣ ਵਲ ਨੂੰ ਤੇਜ਼ੀ ਨਾਲ ਵੱਧ ਰਹੀ ਸੀ ...

ਕੁਦਰਤ ਦਾ ਕ੍ਰਿਸ਼ਮਾ ਵਾਪਰਿਆ ਕਿ ਹਵਾ ਦਾ ਰੁਖ਼ ਬਦਲ ਕੇ ਪਾਕਿਸਤਾਨ ਵਲ ਨੂੰ ਹੋ ਗਿਆ। ਹਵਾ ਥੋੜ੍ਹੀ ਤੇਜ਼ ਹੋਣ ਕਰ ਕੇ ਅੱਗ ਹੁਣ ਦੁਸ਼ਮਣ ਵਲ ਨੂੰ ਤੇਜ਼ੀ ਨਾਲ ਵੱਧ ਰਹੀ ਸੀ ਅਤੇ ਦੇਖਦੇ ਹੀ ਦੇਖਦੇ ਅੱਗ ਦੁਸ਼ਮਣ ਦੀ ਪੋਸਟ ਤਕ ਪਹੁੰਚ ਕੇ ਅਪਣਾ ਰੰਗ ਦਿਖਾਉਣ ਲੱਗੀ। ਹੁਣ ਦੁਸ਼ਮਣ ਅਪਣੀ ਹੀ ਲਗਾਈ ਹੋਈ ਅੱਗ ’ਚ ਝੁਲਸ ਰਿਹਾ ਸੀ ਅਤੇ ਅਸੀਂ ਰਾਤ ਦੇ ਹਨੇਰੇ ’ਚ ਉਹ ਨਜ਼ਾਰਾ ਵੇਖ ਰਹੇ ਸੀ। ਅੱਗ ਦੁਸ਼ਮਣ ਦੀ ਪੋਸਟ ’ਤੇ ਦੋ ਦਿਨ ਤਕ ਕਹਿਰ ਵਰਸਾਉਂਦੀ ਰਹੀ। ਦੁਸ਼ਮਣ ਸਾਡੇ ਨਾਲੋਂ ਕਾਫ਼ੀ ਉੱਚਾਈ ’ਤੇ ਬੈਠਾ ਹੋਣ ਕਰ ਕੇ ਸੁਰੱਖਿਅਤ ਸੀ। ਏਨੇ ਨੂੰ ਦਿਨ ਚੜ੍ਹ ਗਿਆ ਤੇ ਪਿੱਛੋਂ ਕੰਪਨੀ ਕਮਾਂਡਰ ਸਾਹਿਬ ਤੇ ਕੰਪਨੀ ਹੈੱਡ-ਕੁਆਰਟਰ ਵਿਚੋਂ ਹੋਰ ਜਵਾਨ ਸਾਡੀ ਸਹਾਇਤਾ ਲਈ ਪਹੁੰਚ ਗਏ ਅਤੇ ਪੋਸਟ ਉੱਤੇ ਕੁੱਝ ਸਮੇਂ ਲਈ ਨਫਰੀ ਹੋਰ ਵਧਾਅ ਦਿਤੀ ਗਈ।

ਉਸ ਦਿਨ ਅਸੀਂ ਸਾਰਿਆਂ ਨੇ ਮੌਤ ਨੂੰ ਬਿਲਕੁਲ ਨੇੜਿਉਂ ਤਕਿਆ ਸੀ। ਇਹ ਸ਼ਬਦ ਮੈਂ ਇਸ ਲਈ ਲਿਖਣ ਲਈ ਵੀ ਮਜਬੂਰ ਹੋਇਆ ਹਾਂ ਕਿ ਕੁੱਝ ਲੋਕ ਕਹਿੰਦੇ ਹਨ ਕਿ ਫ਼ੌਜੀ ਤਾਂ ਮੁਫ਼ਤ ਦੀਆਂ ਤਨਖ਼ਾਹਾਂ ਤੇ ਸਹੂਲਤਾਂ ਲੈਂਦੇ ਹਨ। ਫ਼ੌਜ ਦੀ ਨੌਕਰੀ ਕੋਈ ਸੌਖੀ ਨਹੀਂ ਹੁੰਦੀ। ਫ਼ੌਜੀ ਜਾਗਦੇ ਹਨ ਤਦ ਹੀ ਸਾਰਾ ਦੇਸ਼ ਚੈਨ ਦੀ ਨੀਂਦ ਸੌਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਜੋ ਸਰਜੀਕਲ ਸਟ੍ਰਾਈਕ ਦਾ ਰੌਲਾ ਪਾਇਆ ਜਾ ਰਿਹੈ, ਇਹੋ ਜਿਹੇ ਅਨੇਕਾਂ ਸਰਜੀਕਲ ਸਟ੍ਰਾਈਕ ਦੇਸ਼ ਦਾ ਹਰ ਫ਼ੌਜੀ ਅਪਣੀ ਡਿਊਟੀ ਦੌਰਾਨ ਅਪਣੇ ਪਿੰਡੇ ’ਤੇ ਹੰਢਾਉਂਦਾ ਹੈ। ਅਤੇ ਦੇਸ਼ ਦੀ ਸੁਰੱਖਿਆ ਲਈ ਹਮੇਸ਼ਾ ਮਰ ਮਿਟਣ ਲਈ ਤਿਆਰ ਰਹਿੰਦਾ ਹੈ। 

ਗੱਲ ਤਕਰੀਬਨ 1985-86 ਦੀ ਹੈ। ਮੈਂ ਫ਼ੌਜ ਦੀ ਨੌਕਰੀ ਦੌਰਾਨ ਜੰਮੂ-ਕਸ਼ਮੀਰ ਦੇ ਮੈਂਢਰ ਸੈਕਟਰ ਦੀ ਬਿਲਕੁਲ ਅਗਲੇਰੀ ਚੌਂਕੀ ਤੇ ਤਾਇਨਾਤ ਸੀ ਜੋ ਕਿ (ਐਲ.ਓ.ਸੀ) ਲਾਈਨ ਆਫ਼ ਕੰਟਰੋਲ ਤੋਂ ਸਿਰਫ਼ ਪੰਜਾਹ ਗਜ਼ ਦੀ ਦੂਰੀ ’ਤੇ ਸੀ। ਅਸੀਂ ਉੱਥੇ ਚੌਦਾਂ ਪੰਦਰਾਂ ਜਵਾਨ ਅਤੇ ਇਕ ਜੇਸੀਓ ਤਾਇਨਾਤ ਸੀ। ਮੁਖ਼ਤਿਆਰ ਸਿੰਘ ਡਾਂਗੋ ਸਾਡਾ ਪੋਸਟ ਕਮਾਂਡਰ ਸੀ।

ਦੁਸ਼ਮਣ ਦੀ ਗੋਲੀ ਦਾ ਡਰ ਹੋਣ ਕਰ ਕੇ ਦਿਨੇ ਕੋਈ ਹਰਕਤ ਨਹੀਂ ਸੀ ਹੁੰਦੀ। ਪਿੱਛੇ ਤੋਂ ਰਾਸ਼ਨ, ਸਬਜ਼ੀ, ਮਿੱਟੀ ਦਾ ਤੇਲ ਅਤੇ ਹੋਰ ਲੋੜੀਂਦਾ ਸਮਾਨ ਸ਼ਾਮ ਨੂੰ ਹਨੇਰਾ ਹੋਣ ਤੋਂ ਬਾਅਦ ਲੈਣ ਚਲੇ ਜਾਂਦੇ ਸੀ ਅਤੇ ਰਾਤ ਨੂੰ ਨੌਂ ਦਸ ਵਜੇ ਤਕ ਲੈ ਕੇ ਵਾਪਸ ਆ ਜਾਂਦੇ ਸੀ। ਪੋਸਟ ਦੇ ਬਿਲਕੁਲ ਹੇਠਾਂ ਇਕ ਛੋਟਾ ਜਿਹਾ ਨਾਲਾ ਤੇ ਇਕ ਚਸ਼ਮਾ ਵੀ ਵਗਦਾ ਸੀ ਜਿਥੇ ਅਸੀਂ ਨਹਾਉਣਾ, ਕਪੜੇ ਧੋਣੇ ਅਤੇ ਆਉਣ ਲੱਗੇ ਪੀਣ ਵਾਲੇ ਪਾਣੀ ਦੇ ਕੈਨ ਜਾਂ ਬਖਾਲ ਭਰ ਕੇ ਲੈ ਆਉਂਦੇ ਸੀ। ਰਾਤ ਨੂੰ ਸਾਰੀ ਰਾਤ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਫ਼ਾਇਰਿੰਗ ਹੁੰਦੀ ਰਹਿੰਦੀ ਸੀ। ਇਕ ਦਿਨ ਸਾਰੇ ਜਵਾਨ ਸਾਰਾ ਦਿਨ ਬੈਰਕਾਂ ਮੋਰਚਿਆਂ ਆਦਿ ਦੀ ਸਾਫ਼ ਸਫ਼ਾਈ ਅਤੇ ਮਰੁੰਮਤ ਵਗ਼ੈਰਾ ਦਾ ਕੰਮ ਕਰ ਕੇ ਹਟੇ ਤਾਂ ਪੋਸਟ ਕਮਾਂਡਰ ਨੇ ਦੁਪਹਿਰ ਬਾਅਦ ਤਕਰੀਬਨ ਚਾਰ ਕੁ ਵਜੇ ਦੋ ਜਵਾਨ ਛੱਡ ਕੇ ਬਾਕੀ ਸਾਰਿਆਂ ਨੂੰ ਚਸ਼ਮੇ ਤੇ ਨਹਾਉਣ ਧੋਣ ਲਈ ਭੇਜ ਦਿਤਾ। ਪੋਸਟ ਉਪਰ ਸਿਰਫ਼ ਅਸੀ ਤਿੰਨ ਜਣੇ ਰਹਿ ਗਏ ਸੀ। ਪੋਸਟ ਕਮਾਂਡਰ ਡਾਂਗੋ ਸਾਹਿਬ, ਮੈਂ ਮਸ਼ੀਨ ਗੰਨ ਲੈ ਕੇ ਓ.ਪੀ ਡਿਊਟੀ ਅਤੇ ਲਛਮਣ ਸਿੰਘ ਜੋ ਰੋਟੀ ਪਾਣੀ ਅਤੇ ਖਾਣੇ ਦਾ ਪ੍ਰਬੰਧ ਦੇਖ ਰਿਹਾ ਸੀ।

ਸ਼ਾਮ ਨੂੰ ਸਾਢੇ ਕੁ ਚਾਰ ਵਜੇ ਦੁਸ਼ਮਣ (ਪਾਕਿਸਤਾਨ) ਵਲੋਂ  ਅਚਾਨਕ ਫ਼ਾਇਰ ਆਇਆ। ਕਾਫ਼ੀ ਲੰਮਾ ਟਰੇਸਰ ਰੌਦਾਂ ਦਾ ਬਰੱਸਟ ਵਜਿਆ ਜਿਸ ਨਾਲ ਪੈਰਾਮੀਟਰ ਦੇ ਅੱਗੇ ਉੱਗੇ ਹੋਏ ਸੁੱਕੇ ਘਾਹ ਫੂਸ ਨੂੰ ਅੱਗ ਲੱਗ ਗਈ। ਮੈਂ ਲਛਮਣ ਸਿੰਘ ਨੂੰ ਆਵਾਜ਼ ਮਾਰੀ ਕਿ ਜਾ ਕੇ ਪਾਣੀ ਦਾ ਪੀਪਾ ਅੱਗ ਤੇ ਪਾ ਦੇ ਤਾਕਿ ਅੱਗ ਬੁਝ ਜਾਵੇ ਪਰ ਪੋਸਟ ਕਮਾਂਡਰ ਨੇ ਮੈਨੂੰ ਕਿਹਾ ਕਿ ਮੈਂ ਗੰਨ ਕੋਲ ਸੰਤਰੀ ਬੈਠਦਾ ਹਾਂ ਤੂੰ ਜਾ ਕੇ ਅੱਗ ਉਤੇ ਪਾਣੀ ਪਾ ਦੇ, ਲਛਮਣ ਸਿੰਘ ਨੂੰ ਅਪਣਾ ਕੰਮ ਕਰਨ ਦੇ। ਜਦੋਂ ਮੈਂ ਪਾਣੀ ਦਾ ਭਰਿਆ ਪੀਪਾ ਸਿਰ ’ਤੇ ਰੱਖ ਕੇ ਅੱਗ ’ਤੇ ਪਾਣੀ ਪਾਉਣ ਲਈ ਅੱਗ ਕੋਲ ਪਹੁੰਚਿਆ ਤਾਂ ਇਕ ਵਾਰ ਫਿਰ ਦੁਸ਼ਮਣ ਵਲੋਂ ਜ਼ਬਰਦਸਤ ਫ਼ਾਇਰ ਆਇਆ ਜੋ ਕਿ ਪੀਪੇ ਨੂੰ ਛੋਂਹਦਾ ਹੋਇਆ ਅੱਗੇ ਨਿਕਲ ਗਿਆ।

ਮੇਰੇ ਕੋਲੋਂ ਪਾਣੀ ਦਾ ਪੀਪਾ ਡਿੱਗ ਪਿਆ ਤੇ ਮੈਂ ਵੀ ਉੱਥੇ ਹੀ ਡਿਗ ਪਿਆ ਪਰ ਮੈਂ ਬਚ ਗਿਆ। ਏਨੇ ਨੂੰ ਅੱਗ ਹੋਰ ਫੈਲ ਗਈ। ਮੈਂ ਬੜੀ ਮੁਸ਼ਕਲ ਨਾਲ ਅੱਗ ਤੋਂ ਦੂਰ ਹੁੰਦਾ ਹੋਇਆ ਪਿੱਛੇ ਆ ਗਿਆ। ਘਾਹ ਫੂਸ ਸੁੱਕਾ ਹੋਣ ਕਰ ਕੇ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਜੋ ਪੋਸਟ ਦੇ ਅੱਗੇ ਮਾਈਨ ਵਗ਼ੈਰਾ ਲਗਾਏ ਹੋਏ ਸੀ ਸਭ ਤਾੜ੍ਹ ਤਾੜ੍ਹ ਕਰ ਕੇ ਫਟਣ ਲੱਗੇ। ਦੁਸ਼ਮਣ ਵਲੋਂ ਫ਼ਾਇਰਿੰਗ ਹੋਰ ਤੇਜ਼ ਕਰ ਦਿਤੀ ਗਈ। ਏਨੇ ਨੂੰ ਫ਼ਾਇਰ ਦੀ ਆਵਾਜ਼ ਸੁਣ ਕੇ ਚਸ਼ਮੇ ਤੇ ਨਹਾਉਣ ਗਏ ਸਾਰੇ ਜਵਾਨ ਜਲਦੀ ਜਲਦੀ ਪਾਣੀ ਲੈ ਕੇ ਪੋਸਟ ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਲੱਗੇ। ਰਾਤ ਦੇ ਨੌਂ ਦੱਸ ਵੱਜ ਚੁੱਕੇ ਸਨ ਪਰ ਅੱਗ ’ਤੇ ਕਾਬੂ ਨਾ ਪਾਇਆ ਜਾ ਸਕਿਆ ਸਗੋਂ ਅੱਗ ਹੋਰ ਵੀ ਪ੍ਰਚੰਡ ਹੋ ਰਹੀ ਸੀ।

ਸਾਡੀ ਪੋਸਟ ਬਿਲਕੁਲ ਨਿਰਾਲੀ ਹੋ ਚੁੱਕੀ ਸੀ, ਕੋਈ ਰੁਕਾਵਟ ਅੱਗੇ ਨਹੀਂ ਬਚੀ ਸੀ ਅਤੇ ਜੋ ਪਿੱਛੇ ਕੰਪਨੀ ਹੈੱਡ-ਕੁਆਰਟਰ ਨਾਲ ਰਾਬਤਾ ਕਰਨ ਲਈ ਟੈਲੀਫ਼ੋਨ ਦੀ ਤਾਰ ਵਗੈਰਾ ਵਿਛਾਈ ਗਈ ਸੀ, ਉਹ ਵੀ ਸੜ ਚੁੱਕੀ ਸੀ। ਸਾਡੀ ਪੋਸਟ ਦਾ ਸਾਰੇ ਪਾਸਿਉਂ ਸੰਪਰਕ ਟੁੱਟ ਚੁਕਾ ਸੀ। ਹੁਣ ਦੁਸ਼ਮਣ ਜਦੋਂ ਮਰਜ਼ੀ ਸਾਡੇ ’ਤੇ ਹਮਲਾ ਕਰ ਕੇ ਪੋਸਟ ਤੇ ਕਬਜ਼ਾ ਕਰ ਸਕਦਾ ਸੀ। ਪੋਸਟ ਕਮਾਂਡਰ ਨੇ ਸਾਰਿਆਂ ਨੂੰ ਹੌਂਸਲਾ ਦਿੰਦੇ ਹੋਏ ਆਖ਼ਰੀ ਹੁਕਮ ਦਿਤਾ ਕਿ ਸਾਰੇ ਜਵਾਨ ਪੋਸਟ ਦੇ ਚਾਰੇ ਪਾਸੇ ਦੋ ਦੋ ਦੀ ਟੋਲੀ ਬਣਾ ਕੇ ਤੈਨਾਤ ਹੋ ਜਾਉ। ਵੱਧ ਤੋਂ ਵੱਧ ਗੋਲਾ-ਬਾਰੂਦ ਅਪਣੇ ਕੋਲ ਰੱਖ ਲਉ। ਗਰਨੇਡਾਂ ਦੇ ਡੱਬਿਆਂ ਦੇ ਢੱਕਣ ਖੋਲ੍ਹ ਕੇ ਕੋਲ ਰੱਖੋ, ਮੈਗਜ਼ੀਨ ਬਾਕਸਾਂ ਦੇ ਢੱਕਣ ਖੋਲ੍ਹ ਲਉ ਤਾਕਿ ਕੋਈ ਦਿੱਕਤ ਨਾ ਆਵੇ।

ਹੌਸਲਾ ਨਹੀਂ ਹਾਰਨਾ ਆਪਾਂ ਸਾਰੇ ਮਰ ਮਿਟ ਜਾਵਾਂਗੇ ਪਰ ਚੌਂਕੀ ਨਹੀਂ ਛਡਣੀ। ਇਕ ਜਵਾਨ ਦੀ ਡਿਊਟੀ ਲਗਾਈ ਗਈ ਕਿ ਜੇ ਦੁਸ਼ਮਣ ਹਮਲਾ ਕਰਦਾ ਹੈ ਤਾਂ ਤੂੰ ਗੋਲਾ ਬਾਰੂਦ ਵਾਲੇ ਬੰਕਰ ਨੂੰ ਅੱਗ ਲਾ ਦੇਣੀ ਹੈ। ਭਾਵੇਂ ਕਿ ਸਾਰੇ ਜਵਾਨ ਪਾਣੀ ਢੋ ਢੋ ਕੇ ਥੱਕ ਗਏ ਸੀ ਪਰ ਭੁੱਖਣ ਭਾਣੇ ਵੀ ਬਹੁਤ ਉਤਸ਼ਾਹ ਅਤੇ ਹੌਸਲੇ ਵਿਚ ਸਨ। ਅਸੀਂ ਸਾਰੀ ਰਾਤ ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ ਦੇ ਉੱਚੀ ਉੱਚੀ ਜੈਕਾਰੇ ਛਡਦੇ ਰਹੇ। ਕੁਦਰਤ ਦਾ ਕਿ੍ਰਸ਼ਮਾ ਵਾਪਰਿਆ ਕਿ ਹਵਾ ਦਾ ਰੁਖ਼ ਬਦਲ ਕੇ ਪਾਕਿਸਤਾਨ ਵਲ ਨੂੰ ਹੋ ਗਿਆ। ਹਵਾ ਥੋੜ੍ਹੀ ਤੇਜ਼ ਹੋਣ ਕਰ ਕੇ ਅੱਗ ਹੁਣ ਦੁਸ਼ਮਣ ਵਲ ਨੂੰ ਤੇਜ਼ੀ ਨਾਲ ਵੱਧ ਰਹੀ ਸੀ ਅਤੇ ਦੇਖਦੇ ਹੀ ਦੇਖਦੇ ਅੱਗ ਦੁਸ਼ਮਣ ਦੀ ਪੋਸਟ ਤਕ ਪਹੁੰਚ ਕੇ ਅਪਣਾ ਰੰਗ ਦਿਖਾਉਣ ਲੱਗੀ।

ਹੁਣ ਦੁਸ਼ਮਣ ਅਪਣੀ ਹੀ ਲਗਾਈ ਹੋਈ ਅੱਗ ’ਚ ਝੁਲਸ ਰਿਹਾ ਸੀ ਅਤੇ ਅਸੀਂ ਰਾਤ ਦੇ ਹਨੇਰੇ ’ਚ ਉਹ ਨਜ਼ਾਰਾ ਵੇਖ ਰਹੇ ਸੀ। ਅੱਗ ਦੁਸ਼ਮਣ ਦੀ ਪੋਸਟ ’ਤੇ ਦੋ ਦਿਨ ਤਕ ਕਹਿਰ ਵਰਸਾਉਂਦੀ ਰਹੀ। ਦੁਸ਼ਮਣ ਸਾਡੇ ਨਾਲੋਂ ਕਾਫ਼ੀ ਉੱਚਾਈ ’ਤੇ ਬੈਠਾ ਹੋਣ ਕਰ ਕੇ ਸੁਰੱਖਿਅਤ ਸੀ। ਏਨੇ ਨੂੰ ਦਿਨ ਚੜ੍ਹ ਗਿਆ ਤੇ ਪਿੱਛੋਂ ਕੰਪਨੀ ਕਮਾਂਡਰ ਸਾਹਿਬ ਤੇ ਕੰਪਨੀ ਹੈੱਡ-ਕੁਆਰਟਰ ਵਿਚੋਂ ਹੋਰ ਜਵਾਨ ਸਾਡੀ ਸਹਾਇਤਾ ਲਈ ਪਹੁੰਚ ਗਏ ਅਤੇ ਪੋਸਟ ਉੱਤੇ ਕੁੱਝ ਸਮੇਂ ਲਈ ਨਫਰੀ ਹੋਰ ਵਧਾਅ ਦਿਤੀ ਗਈ।

ਉਸ ਦਿਨ ਅਸੀਂ ਸਾਰਿਆਂ ਨੇ ਮੌਤ ਨੂੰ ਬਿਲਕੁਲ ਨੇੜਿਉਂ ਤਕਿਆ ਸੀ। ਇਹ ਸ਼ਬਦ ਮੈਂ ਇਸ ਲਈ ਲਿਖਣ ਲਈ ਵੀ ਮਜਬੂਰ ਹੋਇਆ ਹਾਂ ਕਿ ਕੁੱਝ ਲੋਕ ਕਹਿੰਦੇ ਹਨ ਕਿ ਫ਼ੌਜੀ ਤਾਂ ਮੁਫ਼ਤ ਦੀਆਂ ਤਨਖ਼ਾਹਾਂ ਤੇ ਸਹੂਲਤਾਂ ਲੈਂਦੇ ਹਨ। ਫ਼ੌਜ ਦੀ ਨੌਕਰੀ ਕੋਈ ਸੌਖੀ ਨਹੀਂ ਹੁੰਦੀ। ਫ਼ੌਜੀ ਜਾਗਦੇ ਹਨ ਤਦ ਹੀ ਸਾਰਾ ਦੇਸ਼ ਚੈਨ ਦੀ ਨੀਂਦ ਸੌਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਜੋ ਸਰਜੀਕਲ ਸਟ੍ਰਾਈਕ ਦਾ ਰੌਲਾ ਪਾਇਆ ਜਾ ਰਿਹੈ, ਇਹੋ ਜਿਹੇ ਅਨੇਕਾਂ ਸਰਜੀਕਲ ਸਟ੍ਰਾਈਕ ਦੇਸ਼ ਦਾ ਹਰ ਫ਼ੌਜੀ ਅਪਣੀ ਡਿਊਟੀ ਦੌਰਾਨ ਅਪਣੇ ਪਿੰਡੇ ’ਤੇ ਹੰਢਾਉਂਦਾ ਹੈ। ਅਤੇ ਦੇਸ਼ ਦੀ ਸੁਰੱਖਿਆ ਲਈ ਹਮੇਸ਼ਾ ਮਰ ਮਿਟਣ ਲਈ ਤਿਆਰ ਰਹਿੰਦਾ ਹੈ। 
ਇਨ੍ਹਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਫ਼ੌਜੀਆਂ ਦੀ ਹਰ ਮੁਸ਼ਕਲ ਦਾ ਹੱਲ ਪਹਿਲ ਦੇ ਅਧਾਰ ’ਤੇ ਕਰੇ।

ਪਿੰਡ ਦੀਨਾ ਸਾਹਿਬ, ਮੋਗਾ।
ਮੋਬਾਈਲ : 95011-27033
- ਅਮਰਜੀਤ ਸਿੰਘ ਫ਼ੌਜੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement