
ਦੇਸ਼ ਵਿੱਚ ਆਜਾਦੀ ਲਿਆਉਣ ਲਈ ਲੱਖਾਂ ਕ੍ਰਾਂਤੀਕਾਰੀਆਂ ਦੇ ਨਾਮ ਸ਼ਾਮਿਲ ਹਨ ਉਹਨਾਂ ਵਿੱਚੋਂ ਲਾਲਾ ਲਾਜਪਤ ਰਾਏ ਇੱਕ ਹਨ ।ਆਉ ਉਹਨਾਂ ਦੇ ਜਨਮਦਿਨ ਮੌਕੇ .....
ਦੇਸ਼ ਵਿੱਚ ਆਜਾਦੀ ਲਿਆਉਣ ਲਈ ਲੱਖਾਂ ਕ੍ਰਾਂਤੀਕਾਰੀਆਂ ਦੇ ਨਾਮ ਸ਼ਾਮਿਲ ਹਨ ਉਹਨਾਂ ਵਿੱਚੋਂ ਲਾਲਾ ਲਾਜਪਤ ਰਾਏ ਇੱਕ ਹਨ ।ਆਉ ਉਹਨਾਂ ਦੇ ਜਨਮਦਿਨ ਮੌਕੇ ਉਹਨਾਂ ਦੇ ਜੀਵਨ ਤੇ ਝਾਤ ਮਾਰੀਏ। ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1865 ਨੂੰ ਪੰਜਾਬ ਦੇ ਜਿਲ੍ਹਾ ਮੋਗਾ ਦੇ ਪਿੰਡ ਢੁਡੀਕੇ ਵਿਖੇ ਇੱਕ ਜੈਨ ਪਰਿਵਾਰ ਵਿੱਚ ਹੋਇਆ।ਉਹਨਾਂ ਦੇ ਪਿਤਾ ਦਾ ਨਾਮ ਮੁਨਸ਼ੀ ਰਾਧਾ ਕ੍ਰਿਸ਼ਨ ਅਤੇ ਮਾਤਾ ਦਾ ਨਾਮ ਗੁਲਾਬ ਦੇਵੀ ਸੀ।
File photo
ਸੁਵਾਮੀ ਦਇਆਨੰਦ ਸਰਸਵਤੀ ਦੇ ਸੁਧਾਰਵਾਦੀ ਅੰਦੋਲਨ ਤੋਂ ਪ੍ਰਭਾਵਿਤ ਹੋ ਕਿ ਆਰੀਆ ਸਮਾਜ ਲਾਹੌਰ ਦੇ ਮੈਂਬਰ ਬਣੇ ਅਤੇ ਲਾਹੌਰ ਦੇ ਆਰੀਆਂ ਗਜਟ ਦੇ ਸੰਪਾਦਿਕ ਬਣੇ। ਉਸ ਸਾਲ ਕਾਂਗਰਸ ਦੀ ਹਿਸਾਰ ਵਿੱਚ ਸੰਪਾਦਨਾ ਕੀਤੀ ਗਈ। ਕ੍ਰਾਂਤੀਕਾਰੀ ਨੇਤਾ ਲਾਲਾ ਲਾਜਪਤ ਰਾਏ ਦੇ ਬਹਾਦੁਰੀ ਦੇ ਕਿੱਸੇ ਕਈ ਕਿਤਾਬਾਂ ਵਿੱਚ ਦਰਜ ਹਨ।ਸ਼ੇਰੇ ਪੰਜਾਬ ਅਤੇ ਪੰਜਾਬ ਕੇਸਰੀ ਨਾਮ ਦੇ ਮਸ਼ਹੂਰ ਲਾਜਪਤ ਰਾਏ ਮਸ਼ਹੂਰ ਸੈਨਾਨੀ ਤਿਕੜੀ ਲਾਲ-ਬਾਲ- ਪਾਲ ਦਾ ਹਿੱਸਾ ਬਣੇ।
File Photo
ਰਾਸ਼ਟਰਵਾਦ ਦੀ ਵਿਚਾਰਧਾਰਾ ਨੇ ਹੀ ਉਹਨਾਂ ਦੀ ਪਹਿਚਾਣ ਬਣਾਈ।ਸਵਦੇਸ਼ੀ ਅੰਦੋਲਨ ਦੀਲ ਵਿਕਾਲਤ ਕਰਨੇ ਵਾਲੀ ਤਿਕੜੀ ਅੰਗਰੇਜਾਂ ਦੇ ਖਿਲਾਫ਼ ਆਪਣੇ ਗਰਮ ਮਿਜਾਜ ਦੇ ਲਈ ਮਸ਼ਹੂਰ ਸੀ।ਇੱਕ ਹੋਰ ਖਾਸ ਗੱਲ ਇਹ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਵੀ ਲਾਲਾ ਲਾਜਪਤ ਰਾਏ ਨੇ ਹੀ ਕੀਤੀ 28 ਜਨਵਰੀ 2020 ਨੂੰ ਦੇਸ਼ ਉਹਨਾਂ ਨੂੰ ਉਹਨਾਂ ਦੀ 155 ਵੀ ਜਯੰਤੀ ਨਾਲ ਕਰ ਰਿਹਾ ਹੈ ਲਾਲ-ਬਾਲ- ਪਾਲ ਦੀ ਜੋੜੀ ਨੇ ਹੀ ਪੂਰਨ ਸਵਰਾਜ ਦੀ ਮੰਗ ਕੀਤੀ ਸੀ।
File Photo
1917ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਉਹ ਅਮਰੀਕਾ ਚਲੇ ਗਏ ਇੱਥੋਂ ਉਹ 1920 ਵਿੱਚ ਵਾਪਸ ਗਏ ।1921ਤੋ 1923 ਤਕ ਉਹ ਜੇਲ੍ਹ ਚ ਰਹੇ। ਲਾਠੀਚਾਰਜ ਵਿੱਚ ਲਹੂ-ਲੋਹਾਣ ਲਾਲ ਨੇ ਤੇੜਿਆਂ ਦਮ –ਸਾਈਮਨ ਕਮੀਸ਼ਨ ਦੇ ਵਿਰੋਧ ਵਿੱਚ ਸੜਕ ਉੱਤੇ ਉਤਰੇ ਲਾਲਾ ਲਾਜਪਤ ਅਤੇ ਉਹਨਾਂ ਦੇ ਸਮਰਥੱਕਾ ਉੱਤੇ ਅੰਗਰੇਜਾਂ ਨੇ ਆਤਿਆਚਾਰ ਕੀਤਾ। ਬ੍ਰਿਟਿਸ਼ ਪੁਲਿਸ ਦੇ ਕੀਤੇ ਲਾਠੀਚਾਰਜ ਵਿੱਚ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ।
File photo
ਜਖ਼ਮੀ ਹਾਲਾਤ ਵਿੱਚ ਹੋਣ ਦੇ ਬਾਵਜੂਦ ਵੀ ਉਹ ਇਕੱਠੀ ਹੋਈ ਭੀੜ ਨੂੰ ਸੰਬੋਧਿਤ ਕਰਦੇ ਰਹੇ। ਉਹਨਾਂ ਨੇ ਕਿਹਾ ਕਿ ਮੈਂ ਐਲਾਨ ਕਰਦਾ ਹਾਂ ਕਿ ਅੱਜ ਮੇਰੇ ਉੱਤੇ ਹਮਲਾ ਕੀਤਾ ਗਿਆ ਉਹ ਭਾਰਤ ਵਿੱਚ ਬ੍ਰਿਟਿਸ਼ ਸ਼ਾਸ਼ਨ ਦੇ ਤਾਬੂਤ ਦੀ ਆਖ਼ਰੀ ਕੀਲ ਸਾਬਿਤ ਹੋਵੇਗਾ । ਇਸ ਤੋਂ ਬਾਅਦ ਇਲਾਜ ਦੌਰਾਨ ਹਾਰਟ ਅਟੈਕ ਆ ਜਾਣ ਕਰਕੇ ਉਹਨਾਂ ਦੀ ਮੌਤ ਹੋ ਗਈ।
File photo
ਲਾਲਾ ਲਾਜਪਤ ਰਾਏ ਦੀ ਮੌਤ ਦੀ ਖ਼ਬਰ ਸੁਣਦਿਆਂ ਦੇਸ਼ ਦੇ ਦੂਸਰੇ ਕ੍ਰਾਂਤੀਕਾਰੀਆਂ ਦਾ ਖੂਨ ਉਬਾਲੇ ਖਾਣ ਲੱਗ ਪਿਆ। ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਠਾਣ ਲਈ ।ਭਗਤ ਸਿੰਘ ਨੇ ਰਾਜਗੁਰੂ ਨਾਲ ਮਿਲ ਕਿ ਸਾਂਡਰਸ ਨੂੰ ਗੋਲੀ ਮਾਰ ਦਿੱਤੀ। ਸਾਂਡਰਸ ਦੇ ਮਰਨ ਤੋਂ ਬਾਅਦ ਵੀ ਸ਼ਹੀਦ ਭਗਤ ਸਿੰਘ ਦਾ ਤਾਂਬੜ-ਤੋੜ ਹਮਲਾ ਜਾਰੀ ਰਿਹਾ। ਸਾਂਡਰਸ ਦੀ ਹੱਤਿਆਂ ਕਰਨ ਦੇ ਮਾਮਲੇ ਵਿੱਚ ਭਗਤ ਸਿੰਘ ਨੂੰ ਉਸਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਦਿੱਤੀ ਗਈ।ਬੇਸ਼ੱਕ ਅੱਜ ਲਾਲਾ ਲਾਜਪਤ ਰਾਏ ਜੀ ਸਾਡੇ ਨਾਲ ਨਹੀਂ ਹਨ ਪਰ ਅੱਜ ਵੀ ਪੂਰਾ ਦੇਸ਼ ਉਹਨਾਂ ਦੇ ਦਿੱਤੇ ਬਲੀਦਾਨ ਨੂੰ ਯਾਦ ਕਰਦਾ ਹੈ।