
ਸਚਮੁਚ ਹੀ! ਸਪੋਕਸਮੈਨ ਬਹੁਤ ਹੀ ਵਧੀਆ ਤੇ ਬਾ-ਕਮਾਲ ਅਖ਼ਬਾਰ ਹੈ ਜੋ ਸਾਨੂੰ ਹਰ ਖ਼ਬਰ ਸੱਚਾਈ ਨਾਲ ਵਿਖਾਉਂਦਾ ਹੈ। ਇਹ ਸਿੱਖ ਪੰਥ ਦੇ ਮੁੱਦੇ ਬੜੀ ਬੇਬਾਕੀ ਨਾਲ ਚੁਕਦਾ...
ਸਚਮੁਚ ਹੀ! ਸਪੋਕਸਮੈਨ ਬਹੁਤ ਹੀ ਵਧੀਆ ਤੇ ਬਾ-ਕਮਾਲ ਅਖ਼ਬਾਰ ਹੈ ਜੋ ਸਾਨੂੰ ਹਰ ਖ਼ਬਰ ਸੱਚਾਈ ਨਾਲ ਵਿਖਾਉਂਦਾ ਹੈ। ਇਹ ਸਿੱਖ ਪੰਥ ਦੇ ਮੁੱਦੇ ਬੜੀ ਬੇਬਾਕੀ ਨਾਲ ਚੁਕਦਾ ਹੈ ਜੋ ਕਿ ਬੜੀ ਹੀ ਸ਼ਲਾਘਾਯੋਗ ਗੱਲ ਹੈ। ਜਦੋਂ ਤਕ ਸਪੋਕਸਮੈਨ ਨਾ ਆਵੇ, ਇਕ ਤੋਟ ਜਹੀ ਲੱਗੀ ਰਹਿੰਦੀ ਹੈ। ਸਪੋਕਸਮੈਨ ਦਾ ਖ਼ਬਰਾਂ ਪੇਸ਼ ਕਰਨ ਦਾ ਅੰਦਾਜ਼ ਹੀ ਵਖਰਾ ਹੈ ਜੋ ਬੜਾ ਮਨਭਾਉਂਦਾ ਹੈ। ਇਸ ਦੀ ਐਡੀਟਰ ਨਿਮਰਤ ਕੌਰ ਜੀ ਵਲੋਂ ਪੇਸ਼ ਕੀਤੀ ਸੰਪਾਦਕੀ ਬੜੀ ਕਮਾਲ ਦੀ ਹੁੰਦੀ ਹੈ। ਸੰਪਾਦਕੀ ਪੜ੍ਹ ਕੇ ਸਾਨੂੰ ਹਰ ਗੱਲ ਦਾ ਪਤਾ ਲੱਗ ਜਾਂਦਾ ਹੈ। ਹੋਰ ਵਿਦਵਾਨਾਂ ਦੇ ਲੇਖ ਵੀ ਬੜੇ ਗਿਆਨ ਭਰਪੂਰ ਅਤੇ ਅੱਖਾਂ ਖੋਲ੍ਹਣ ਵਾਲੇ ਹੁੰਦੇ ਹਨ।
Rozana Spokesman
ਸਪੋਕਸਮੈਨ ਬੜੀ ਬੇਬਾਕੀ, ਨਿਡਰਤਾ ਨਾਲ ਅੰਧਵਿਸ਼ਵਾਸਾਂ ਤੇ ਕਰਮਕਾਂਡਾ ਤੋਂ ਪਰਦਾ ਚੁਕਦਾ ਆਇਆ ਹੈ ਜੋ ਕਿ ਕਾਬਲੇ ਤਾਰੀਫ਼ ਹੈ। ਸਪੋਕਸਮੈਨ ਵਿਚ ਛਪਦੀਆਂ ਮਿੰਨੀ ਕਹਾਣੀਆਂ ਬਹੁਤ ਹੀ ਚੰਗੀਆਂ ਤੇ ਸ਼ਲਾਘਾਯੋਗ ਹੁੰਦੀਆਂ ਹਨ। ਕਵਿਤਾਵਾਂ ਅਤੇ ਗ਼ਜ਼ਲਾਂ ਵੀ ਬਹੁਤ ਵਧੀਆ ਹੁੰਦੀਆਂ ਹਨ। ਆਪ ਜੀ ਨੂੰ ਇਕ ਸੁਝਾਅ ਹੈ ਕਿ ਸਪੋਕਸਮੈਨ ਵਿਚ ਨੌਕਰੀ ਵਾਲਾ ਕਾਲਮ ਲਿਆਂਦਾ ਜਾਵੇ ਜਿਸ ਨੂੰ ਹਫ਼ਤੇ ਵਿਚ ਇਕ-ਜਾਂ ਦੋ ਵਾਰ ਪ੍ਰਕਾਸ਼ਿਤ ਕੀਤਾ ਜਾਵੇ। ਇਸ ਵਿਚ ਨੌਕਰੀਆਂ ਬਾਰੇ ਮੋਟੀ ਮੋਟੀ ਜਾਣਕਾਰੀ ਪ੍ਰਕਾਸ਼ਿਤ ਕੀਤੀ ਹੋਵੇ ਜਿਸ ਨਾਲ ਪਾਠਕਾਂ ਨੂੰ ਨਵੀਆਂ ਨੌਕਰੀਆਂ ਬਾਰੇ ਨਾਲੋਂ ਨਾਲ ਪਤਾ ਲੱਗ ਸਕੇ। ਕ੍ਰਿਪਾ ਕਰ ਕੇ ਇਸ ਪਾਸੇ ਧਿਆਨ ਦੇਣ ਦੀ ਖੇਚਲ ਕਰਨੀ ਜੀ। ਮੈਂ ਸਪੋਕਸਮੈਨ ਦੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੀ ਕਾਮਨਾ ਕਰਦਾ ਹਾਂ।
-ਮਨਦੀਪ ਨਿੱਕੂ, ਪਿੰਡ ਸਹਿਣਾ (ਬਰਨਾਲਾ), ਸੰਪਰਕ : 95927-81264