ਪੰਜਾ ਸਾਹਿਬ ਦਾ ਸ਼ਹੀਦੀ ਸਾਕਾ
Published : Oct 30, 2020, 10:02 am IST
Updated : Oct 30, 2020, 10:02 am IST
SHARE ARTICLE
Panja Sahib
Panja Sahib

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀਆਂ ਦਾ ਅਜਿਹਾ ਮੁੱਢ ਬੰਨ੍ਹਿਆਂ ਕਿ ਅੱਜ ਵੀ ਗੁਰੂ ਜੀ ਦੇ ਸਿੰਘ ਸ਼ਹੀਦੀਆਂ ਪ੍ਰਾਪਤ ਕਰਨ ਲਈ ਤਿਆਰ ਰਹਿੰਦੇ ਹਨ

ਜੇ  ਕਰ ਗੁਰਦਵਾਰਿਆਂ ਵਿਚ ਮਸੰਦ ਪੁਜਾਰੀਆਂ ਦੀ ਗੱਲ ਕਰੀਏ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਿੱਖ ਰਾਜ ਤੇ ਡੋਗਰੇ ਹਾਵੀ ਹੋ ਗਏ ਸਨ, ਉਸ ਸਮੇਂ ਤੋਂ ਹੀ ਇਨ੍ਹਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿਤੇ ਸਨ। ਧਿਆਨ ਸਿੰਘ ਡੋਗਰੇ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਸਾਡਾ ਸਿੱਖ ਰਾਜ ਹੀ ਗ਼ਦਾਰੀਆਂ ਕਰ ਕੇ ਅੰਗਰੇਜ਼ਾਂ ਹਵਾਲੇ ਨਹੀਂ ਕੀਤਾ ਸਗੋਂ ਸਾਡੇ ਸਿੱਖ ਧਰਮ ਨੂੰ ਵੀ ਜੰਮੂ ਤੋਂ ਡੋਗਰੇ ਲਿਆ ਕੇ ਉਨ੍ਹਾਂ ਨੂੰ ਗੁਰਦਵਾਰਿਆਂ ਦਾ ਪ੍ਰਬੰਧ ਚਲਾਉਣ ਲਈ ਗੁਰਦਵਾਰਿਆਂ ਵਿਚ ਬਿਠਾ ਦਿਤਾ।

Maharaja Ranjit Singh ji Maharaja Ranjit Singh ji

ਉਨ੍ਹਾਂ ਬੰਦਿਆਂ ਨੂੰ ਹੀ ਪੁਜਾਰੀ ਜਾਂ ਮਸੰਦਾਂ ਦਾ ਨਾਮ ਦਿਤਾ ਗਿਆ। ਇਨ੍ਹਾਂ ਮਸੰਦ ਡੋਗਰਿਆਂ ਨੂੰ ਸਿੱਖ ਰਾਜ ਪ੍ਰਤੀ ਪਿਆਰ ਸ਼ਰਧਾ ਨਹੀਂ ਸੀ ਜਿਨ੍ਹਾਂ ਨੇ ਗੁਰਦਵਾਰਿਆਂ ਦਾ ਪੂਜਾ ਧਾਨ ਖਾਣਾ ਤੇ ਗੁਰਦਵਾਰਿਆਂ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿਤੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 13 ਕਿਲੋਮੀਟਰ ਦੀ ਦੂਰੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦਵਾਰਾ ਗੁਰੂ ਕਾ ਬਾਗ਼ ਘੁੱਕੇਵਾਲੀ ਵਿਖੇ ਸਥਾਪਤ ਹੈ। ਇਸ ਗੁਰਦਵਾਰਾ ਸਾਹਿਬ ਨੂੰ ਕਾਫ਼ੀ ਜ਼ਮੀਨ ਮਿਲੀ ਹੋਈ ਹੈ ਜੋ 'ਗੁਰੂ ਕਾ ਬਾਗ਼' ਅਖਵਾਉਂਦੀ ਹੈ। ਇਸ ਜਗ੍ਹਾ ਜਿਵੇਂ ਕਿੱਕਰਾਂ ਆਦਿ ਬਹੁਤ ਸਾਰੇ ਦਰੱਖ਼ਤ ਖੜੇ ਸਨ।

Guru Tegh Bahadur jiGuru Tegh Bahadur ji

ਗੁਰੂ ਕੇ ਬਾਗ਼ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਦੇ ਕਬਜ਼ੇ ਵਿਚ ਸੀ ਜਿਸ ਨੇ ਉਥੇ ਬਿਨਾਂ ਵਿਆਹ ਤੋਂ ਇਕ ਔਰਤ ਰੱਖੀ ਹੋਈ ਸੀ ਤੇ ਗੁਰਦਵਾਰਾ ਸਾਹਿਬ ਦੀ ਮਰਿਯਾਦਾ ਨੂੰ ਵੀ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ ਸੀ। ਇਹ ਸੱਭ ਕੁੱਝ ਇਲਾਕੇ ਦੀਆਂ ਸੰਗਤਾਂ ਨੂੰ ਮੰਨਜ਼ੂਰ ਨਹੀ ਸੀ। ਇਹ ਗੱਲ ਉਨ੍ਹਾਂ ਸ਼੍ਰੋਮਣੀ ਕਮੇਟੀ ਕੋਲ ਕੀਤੀ।

SGPCSGPC

ਸ਼੍ਰੋਮਣੀ ਕਮੇਟੀ ਨੇ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਲਈ  ਦਾਨ ਸਿੰਘ ਵਛੋਆ ਦੀ ਡਿਊਟੀ ਲਗਾ ਦਿਤੀ। ਦਾਨ ਸਿੰਘ ਵਿਛੋਆ ਦੇ ਕਹਿਣ ਤੇ ਮਹੰਤ ਸੁੰਦਰ ਦਾਸ ਨੇ ਈਸ਼ਰੀ ਨਾਮ ਦੀ ਔਰਤ ਨਾਲ ਵਿਆਹ ਕਰਵਾ ਲਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛੱਕ ਕੇ ਗੁਰਦਵਾਰੇ ਦੀ ਮਰਿਯਾਦਾ ਨੂੰ ਠੀਕ ਢੰਗ ਨਾਲ ਚਲਾਉਣ ਲੱਗ ਪਿਆ।

Nankana Sahib Nankana Sahib

21 ਫ਼ਰਵਰੀ 1921 ਨੂੰ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਕੇ ਨਨਕਾਣਾ ਸਾਹਿਬ ਦਾ ਕਬਜ਼ਾ ਲੈ ਲਿਆ ਸੀ। ਮਹੰਤ ਸੁੰਦਰ ਦਾਸ ਨੂੰ ਵੀ ਅਪਣਾ ਫ਼ਿਕਰ ਪੈ ਗਿਆ ਸੀ। ਉਸ ਨੇ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ। ਮਹੰਤ ਸੁੰਦਰ ਦਾਸ ਨੂੰ ਕਮੇਟੀ ਨੇ 120  ਰੁਪਏ ਮਹੀਨਾ ਦੇਣਾ ਮੰਨ ਲਿਆ ਤੇ ਅੰਮ੍ਰਿਤਸਰ ਵਿਚ ਰਹਿਣ ਵਾਸਤੇ ਇਕ ਮਕਾਨ ਮੁੱਲ ਲੈ ਕੇ ਦੇ ਦਿਤਾ। ਗੁਰਦਵਾਰੇ ਦਾ ਪ੍ਰਬੰਧ ਕਮੇਟੀ ਨੇ ਅਪਣੇ ਕਬਜ਼ੇ ਵਿਚ ਲੈ ਲਿਆ। ਲਾਲਚ ਵੱਸ ਹੋ ਕੇ ਅੰਗਰੇਜ਼ ਸਰਕਾਰ ਦੀ ਸ਼ਹਿ ਤੇ ਮਹੰਤ ਨੇ ਫਿਰ ਗੁਰਦਵਾਰੇ ਦਾ ਪ੍ਰਬੰਧ ਅਪਣੇ ਕਬਜ਼ੇ ਵਿਚ ਲੈਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿਤੇ।

SikhSikh

8 ਅਗੱਸਤ 1922 ਨੂੰ 5 ਸਿੰਘਾਂ ਦਾ ਜੱਥਾ ਗੁਰੂ ਕੇ ਲੰਗਰ ਲਈ ਲੱਕੜਾਂ ਕੱਟਣ ਲਈ ਗੁਰੂ ਕੇ ਬਾਗ਼ ਪਹੁੰਚ ਗਿਆ। ਮਹੰਤ ਸੁੰਦਰ ਦਾਸ ਨੇ ਇਹ ਖ਼ਬਰ ਪੁਲਿਸ ਨੂੰ ਕਰ ਦਿਤੀ, ਉਨ੍ਹਾਂ 9 ਅਗੱਸਤ ਨੂੰ ਪੰਜੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਿੱਖਾਂ ਨੂੰ ਤੰਗ ਕਰਨ ਖ਼ਾਤਰ 10 ਅਗੱਸਤ ਨੂੰ ਛੇ-ਛੇ ਮਹੀਨੇ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾ ਦਿਤੀ।

ਮਿਸਟਰ ਡੰਟ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਰਕਾਰੀ ਹਦਾਇਤਾਂ ਅਨੁਸਾਰ 22 ਅਗੱਸਤ ਤੋਂ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿਤੀਆਂ। 25 ਅਗੱਸਤ ਤੋਂ ਸਿੱਖਾਂ ਤੇ ਘੋਰ ਤਸ਼ੱਦਦ ਡਾਂਗਾਂ ਨਾਲ ਮਾਰਕੁੱਟ ਦਾ ਕੰਮ ਸ਼ੁਰੂ ਕਰ ਦਿਤਾ।

Akal Takht SahibAkal Takht Sahib

26 ਅਗੱਸਤ 1922 ਨੂੰ ਅਕਾਲ ਤਖ਼ਤ ਸਾਹਿਬ ਤੇ ਮੀਟਿੰਗ ਕਰ ਰਹੀ ਅੰਤ੍ਰਿਗ ਕਮੇਟੀ ਦੇ ਆਗੂ ਭਗਤ ਜਸਵੰਤ ਸਿੰਘ ਜਨਰਲ ਸਕੱਤਰ, ਸ. ਮਹਿਤਾਬ ਸਿੰਘ ਪ੍ਰਧਾਨ, ਪ੍ਰੋ. ਸਾਹਿਬ ਸਿੰਘ ਮੀਤ ਸਕੱਤਰ, ਸ. ਸੁਰਮੁਖ ਸਿੰਘ ਝਬਾਲ ਪ੍ਰਧਾਨ ਅਕਾਲੀ ਦਲ, ਬਾਬਾ ਕੇਹਰ ਸਿੰਘ ਪੱਟੀ, ਮਾਸਟਰ ਤਾਰਾ ਸਿੰਘ ਤੇ ਸ. ਰਵੇਲ ਸਿੰਘ ਨੂੰ ਡੀ.ਸੀ ਅੰਮ੍ਰਿਤਸਰ ਨੇ ਵਰੰਟ ਜਾਰੀ ਕਰ ਕੇ ਗ੍ਰਿਫ਼ਤਾਰ ਕਰ ਲਿਆ। ਸਰਕਾਰ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਿੱਖਾਂ ਦੇ ਦਲੇਰੀ ਭਰੇ ਕਾਰਨਾਮੇ ਵੇਖ ਚੁੱਕੀ ਸੀ, ਹੁਣ ਉਹ ਸਿੱਖਾਂ ਦੀ ਲਹਿਰ ਨੂੰ ਸਖ਼ਤੀ ਨਾਲ ਦਬਾ ਦੇਣਾ ਚਾਹੁੰਦੀ ਸੀ ਪਰ ਸਰਕਾਰ ਦੀ ਸਖ਼ਤੀ ਦਾ ਸਿੱਖਾਂ ਤੇ ਕੋਈ ਅਸਰ ਨਾ ਹੋਇਆ।

Nankana SahibNankana Sahib

30 ਅਗੱਸਤ ਨੂੰ 60 ਕੁ ਸਿੰੰਘਾਂ ਦਾ ਜਥਾ ਗੁਰੂ ਕੇ ਬਾਗ਼ ਨੂੰ ਰਵਾਨਾ ਹੋਇਆ। ਜਥੇ ਨੂੰ ਰਾਤ ਪੈਣ ਕਰ ਕੇ ਰਸਤੇ ਵਿਚ ਹੀ ਰਾਤ ਕੱਟਣੀ ਪੈ ਗਈ ਪਰ ਪੁਲਿਸ ਨੇ ਸੁੱਤੇ ਪਏ ਜੱਥੇ ਉਤੇ ਡਾਂਗਾਂ ਨਾਲ ਮਾਰ ਕੁੱਟ ਸ਼ੁਰੂ ਕਰ ਦਿਤੀ। ਫਿਰ ਇਹ ਮੋਰਚਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕਰ ਦਿਤਾ ਗਿਆ। 31 ਅਗੱਸਤ ਤੋਂ ਹਰ ਰੋਜ਼ 100 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਤੁਰਦਾ। ਜਥੇ ਨੂੰ ਤੁਰਨ ਵੇਲੇ ਇਹ ਸਿਖਿਆ ਦਿਤੀ ਜਾਂਦੀ ਕਿ ਉਹ ਅੰਗਰੇਜ਼ ਸਰਕਾਰ ਵਲੋਂ ਕੀਤੇ ਤਸ਼ੱਦਦ ਸਮੇ ਪੂਰਨ ਸ਼ਾਂਤਮਈ ਰਹਿਣਗੇ।

The pilgrims are limited to the Gurdwara in Panja SahibPanja Sahib

ਸਰਕਾਰ ਨੇ ਇਕ ਕੈਦੀ ਜਥੇ ਨੂੰ 30 ਅਕਤੂਬਰ 1922 ਨੂੰ ਰੇਲ ਗੱਡੀ ਰਾਹੀਂ ਅਟਕ ਜੇਲ ਵਿਚ ਭੇਜਣ ਦੀ ਤਿਆਰੀ ਕਰ ਲਈ। ਜਦ ਹਸਨ ਅਬਦਾਲ ਵਿਖੇ ਸਿੱਖਾਂ ਨੂੰ ਪਤਾ ਲਗਿਆ ਕਿ ਸਿੱਖ ਕੈਦੀ ਜਥੇ ਦੀ ਭਰੀ ਗੱਡੀ ਆ ਰਹੀ ਹੈ, ਉਸ ਨੇ ਗੁਰਦਵਾਰਾ ਪੰਜਾ ਸਾਹਿਬ ਦੇ ਕੋਲ ਦੀ ਲੰਘ ਕੇ ਅਟਕ ਜੇਲ ਜਾਣਾ ਹੈ। ਉਨ੍ਹਾਂ ਲੰਗਰ ਪਾਣੀ ਦਾ ਪ੍ਰਬੰਧ ਕਰ ਕੇ ਸ਼ਟੇਸ਼ਨ ਤੇ ਲੈ ਆਂਦਾ।

ਗੁਰਦਵਾਰਾ ਪੰਜਾ ਸਾਹਿਬ ਦੀ ਕਮੇਟੀ ਤੇ ਸਿੱਖਾਂ ਨੇ ਸਟੇਸ਼ਨ ਮਾਸਟਰ ਨੂੰ ਸਟੇਸ਼ਨ ਤੇ ਗੱਡੀ ਰੋਕਣ ਲਈ ਕਿਹਾ। ਸਟੇਸ਼ਨ ਮਾਸਟਰ ਨੇ ਗੱਡੀ ਰੋਕਣ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਟਾਈਮ ਟੇਬਲ ਵਿਚ  ਗੱਡੀ ਰੁਕਣ ਦਾ ਸਮਾਂ ਦਰਜ ਨਹੀਂ। ਸਿੱਖਾਂ ਨੇ ਫਿਰ ਸਟੇਸ਼ਨ ਮਾਸਟਰ ਨੂੰ ਕਿਹਾ ''ਗੱਡੀ ਵਿਚ ਆ ਰਹੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਤੁਹਾਨੂੰ ਇਥੇ ਗੱਡੀ ਰੋਕਣੀ ਹੀ ਪਵੇਗੀ ਭਾਵੇਂ ਸਾਨੂੰ ਰੇਲ ਦੀ ਲੀਹ ਤੇ ਬੈਠ ਕੇ ਸ਼ਹੀਦੀਆਂ ਦੇਣੀਆਂ ਪੈਣ, ਪ੍ਰਸ਼ਾਦਾ ਪਾਣੀ ਛੱਕ ਕੇ ਹੀ ਸਿੱਖ ਕੈਦੀ ਅੱਗੇ ਜਾਣਗੇ।''

Saka Panja SahibSaka Panja Sahib

ਜਦ ਗੱਡੀ ਆਉਂਦੀ ਦਿੱਸੀ ਤਾਂ ਸਿੱਖ ਮਰਦਾਂ ਤੇ ਬੀਬੀਆਂ ਨੇ ਰੇਲ ਪਟੜੀ ਤੇ ਬੈਠਣਾ ਸ਼ੁਰੂ ਕਰ ਦਿਤਾ। ਗੱਡੀ ਅਪਣੀ ਰਫ਼ਤਾਰ ਤੋਂ ਹੌਲੀ ਹੋ ਗਈ। ਉਹ ਹਾਰਨ ਮਾਰਦੀ ਆ ਰਹੀ ਸੀ। ਰੇਲ ਰੁਕਦੀ-ਰੁਕਦੀ ਪੱਟੜੀ ਤੇ ਬੈਠੇ ਸਿੰਘਾਂ ਨੂੰ ਲਿਤਾੜ ਕੇ ਅੱਗੇ ਜਾ ਕੇ ਰੁਕੀ। ਇਸ ਖ਼ੂਨੀ ਸਾਕੇ ਵਿਚ 11 ਸਿੰਘ ਮੌਕੇ ਉਤੇ ਸ਼ਹੀਦ ਹੋ ਗਏ। ਸਰਦਾਰ ਪ੍ਰਤਾਪ ਸਿੰਘ ਤੇ ਸਰਦਾਰ ਕਰਮ ਸਿੰਘ ਦੋ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੇ ਹਸਪਤਾਲ ਜਾ ਕੇ ਦੂਜੇ ਦਿਨ ਦਮ ਤੋੜ ਦਿਤਾ।

ਸਿੱਖਾਂ ਨੇ ਕੈਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ, ਫਿਰ ਗੱਡੀ ਨੂੰ ਅੱਗੇ ਜਾਣ ਦਿਤਾ ਗਿਆ। ਸਿੱਖਾਂ ਦੀਆਂ ਅਜਿਹੀਆਂ ਸ਼ਹੀਦੀਆਂ ਦੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ। ਸਿੱਖ ਧਰਮ ਸ਼ਹਾਦਤਾਂ ਦਾ ਭਰਿਆ ਹੋਇਆ ਧਰਮ ਹੈ। ਸਿੱਖ ਧਰਮ ਦੇ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀਆਂ ਦਾ ਅਜਿਹਾ ਮੁੱਢ ਬੰਨ੍ਹਿਆਂ ਕਿ ਅੱਜ ਵੀ ਗੁਰੂ ਜੀ ਦੇ ਸਿੰਘ ਸ਼ਹੀਦੀਆਂ ਪ੍ਰਾਪਤ ਕਰਨ ਲਈ ਤਿਆਰ ਰਹਿੰਦੇ ਹਨ।

ਸੰਪਰਕ : 99141-84794
ਸੁਖਵਿੰਦਰ ਸਿੰਘ ਮੁੱਲਾਂਪੁਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement