ਅੰਗਰੇਜ਼ੀ ਹਕੂਮਤ ਦੀ ਜੜ੍ਹਾਂ ਹਿਲਾਉਣ ਵਾਲਾ ਪੰਜਾਬ ਦਾ ਸ਼ੇਰ ਸ਼ਹੀਦ ਊਧਮ ਸਿੰਘ 
Published : Jul 31, 2020, 9:55 am IST
Updated : Jul 31, 2020, 10:13 am IST
SHARE ARTICLE
Shaheed Udham Singh
Shaheed Udham Singh

ਸ਼ਹੀਦ ਸਰਦਾਰ ਊਧਮ ਸਿੰਘ ਦੇਸ਼ ਦਾ ਉਹ ਸੂਰਮਾ ਸੀ  ਜਿਸ ਨੇ ਗੋਰਿਆਂ ਦੇ ਘਰ ਵਿਚ ਵੜ੍ਹ ਕੇ ਅੰਗਰੇਜ਼ੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਚੰਡੀਗੜ੍ਹ: ਸ਼ਹੀਦ ਸਰਦਾਰ ਊਧਮ ਸਿੰਘ ਦੇਸ਼ ਦਾ ਉਹ ਸੂਰਮਾ ਸੀ  ਜਿਸ ਨੇ ਗੋਰਿਆਂ ਦੇ ਘਰ ਵਿਚ ਵੜ੍ਹ ਕੇ ਅੰਗਰੇਜ਼ੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਭਾਰਤ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਈਸਵੀ ਨੂੰ ਸੁਨਾਮ ਵਿਖੇ ਹੋਇਆ ਸੀ। ਜੀਵਨ ਦੇ ਮੁੱਢਲੇ ਸਾਲਾਂ ਦੌਰਾਨ ਊਧਮ ਸਿੰਘ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਮਾਤਾ 1901, ਪਿਤਾ 1907 ਅਤੇ ਭਰਾ 1913 ਈਸਵੀ ਵਿਚ ਅਕਾਲ ਚਲਾਣਾ ਕਰ ਗਏ।  ਊਧਮ ਸਿੰਘ ਨੇ 1917 ਈਸਵੀ ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ।

Udham SinghUdham Singh

1917 ਤੋਂ 1919 ਈਸਵੀ ਤੱਕ ਪਹਿਲਾਂ ਕੁਝ ਸਮਾਂ ਊਧਮ ਸਿੰਘ ਸੁਨਾਮ ਵਿਖੇ, ਫਿਰ ਮੈਸੋਪਟਾਮੀਆ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਕੁਝ ਸਮਾਂ ਪੰਜਾਬ ਵਿਚ ਆ ਕੇ ਰਹਿਣ ਉਪਰੰਤ 1919 ਈਸਵੀ ਵਿਚ ਯੂਗਾਂਡਾ ਜੋ ਕਿ ਈਸਟ ਅਫ਼ਰੀਕਾ ਵਿਚ ਬ੍ਰਿਟਿਸ਼ ਰਾਜ ਅਧੀਨ ਸੀ ਵਿਖੇ ਰੇਲਵੇ ਵਰਕਸ਼ਾਪ ਵਿਚ ਕੰਮ ਕਰਨ ਲਈ ਗਿਆ। ਰੋਲਟ ਐਕਟ ਅਧੀਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਅੰਮਿਤਸਰ ਵਿਖੇ ਨੇਤਾਵਾਂ ਸ਼ੈਫਊਦਦੀਨ ਕਿਚਲੂ ਅਤੇ ਸੱਤਿਆਪਾਲ ਨੂੰ 10 ਅਪਰੈਲ 1919 ਈਸਵੀ ਨੂੰ ਬਰਤਾਨਵੀ ਸਰਕਾਰ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ।

Shaheed Udham SinghShaheed Udham Singh

ਵਿਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ਼ ਵਿਖੇ 13 ਅਪਰੈਲ 1919 ਈਸਵੀ ਨੂੰ ਉਪਰੋਕਤ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਵਿਰੁੱਧ ਲੋਕ ਸ਼ਾਤਮਈ ਰੂਪ ਵਿਚ ਮੁਜ਼ਾਹਰਾ ਕਰ ਰਹੇ ਸਨ। ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਦੇ ਸੰਪਾਦਕ ਹਰਬੰਸ ਸਿੰਘ ਅਨੁਸਾਰ ਜਲਿਆਂ ਵਾਲਾ ਬਾਗ਼ ਦੀ ਘਟਨਾ ਸਮੇਂ ਊਧਮ ਸਿੰਘ ਉਥੇ ਹਾਜਰ ਸੀ। ਉਹ ਮੁਜ਼ਾਹਰਾਕਾਰੀਆਂ ਨੂੰ ਪਾਣੀ ਪਿਆਉਣ ਦੀ ਸੇਵਾ ਨਿਭਾ ਰਿਹਾ ਸੀ। ਇਸ ਘਟਨਾ ਵਿਚ ਬਰਗੇਡੀਅਰ ਜਨਰਲ ਡਾਇਰ ਦੇ ਹੁਕਮ ਅਨੁਸਾਰ ਬਿਨਾਂ ਕਿਸੇ ਚਿਤਾਵਨੀ ਦਿੱਤੇ ਨਿਹੱਥੇ ਅਤੇ ਸ਼ਾਂਤਮਈ ਲੋਕਾਂ ‘ਤੇ ਅੰਗਰੇਜੀ ਸੈਨਾ ਦੁਆਰਾ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ।

Udham SinghUdham Singh

ਊਧਮ ਸਿੰਘ ਦੇ ਮਨ ਤੇ ਇਸ ਘਟਨਾ ਦਾ ਡੂੰਘਾ ਪ੍ਰਭਾਵ ਪਿਆ ਸੀ। ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਦੁਆਰਾ ਜਦੋਂ ਇਸ ਘਟਨਾ ਦੀ ਹਮਾਇਤ ਕੀਤੀ ਗਈ ਤਾਂ ਊਧਮ ਸਿੰਘ ਨੇ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਭਾਗ ਲੈਣ ਲੱਗਾ। ਇਸ ਸਮੇਂ ਦੌਰਾਨ ਹੀ ਉਸ ਦਾ ਸੰਪਰਕ ਅਜ਼ਾਦੀ ਘੁਲਾਟੀਆ ਸ਼ੈਫਊਦਦੀਨ ਕਿਚਲੂ, ਬਸੰਤ ਸਿੰਘ, ਅਜੀਤ ਸਿੰਘ, ਮਾਸਟਰ ਸੰਤਾ ਸਿੰਘ ਅਤੇ ਬਾਬਾ ਭਾਗ ਸਿੰਘ ਆਦਿ ਨਾਲ ਸਥਾਪਤ ਹੋਇਆ। ਊਧਮ ਸਿੰਘ ਨੇ 1922 ਵਿਚ ਯੂਗਾਂਡਾ ਤੋਂ ਵਾਪਸ ਆ ਕੇ ਅੰਮ੍ਰਿਤਸਰ ਵਿਖੇ ਇਕ ਦੁਕਾਨਦਾਰ ਵਜੋਂ ਕੰਮ ਕਰਨ ਲੱਗਾ।

Udham SinghUdham Singh

1922 ਤੱਕ ਉਸ ਨੇ ਕਰਤਾਰ ਸਿੰਘ ਸਰਾਭਾ, ਗਦਰ ਪਾਰਟੀ, ਬੱਬਰ ਅਕਾਲੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਆਦਿ ਅਜ਼ਾਦੀ ਸੰਗਰਾਮੀਆਂ ਅਤੇ ਸੰਸਥਾਵਾਂ ਨਾਲ ਸੰਪਰਕ ਸਥਾਪਤ ਕੀਤਾ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਉਸ ਦੇ ਮਨ ਤੇ ਵਿਸ਼ੇਸ਼ ਪ੍ਰਭਾਵ ਪਿਆ ਸੀ। ਇੰਨਕਲਾਬੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਊਧਮ ਸਿੰਘ 1927 ਈਸਵੀ ਵਿਚ ਵਾਪਸ ਭਾਰਤ ਆ ਕੇ ਹਥਿਆਰ ਇੱਕਠੇ ਕਰਨ ਲੱਗਾ ਸੀ। 1933-34 ਵਿਚ ਊਧਮ ਸਿੰਘ ਨੇ ਲੰਡਨ ਵਿਖੇ ਪਹੁੰਚ ਕੀਤੀ। 

kartar singh sarabhaKartar singh sarabha

ਇੰਗਲੈਂਡ ਵਿਚ ਰਹਿਣ ਸਮੇਂ ਊਧਮ ਸਿੰਘ ਦੁਆਰਾ ਜੀਵਨ ਨਿਰਵਾਹ ਲਈ ਕਈ ਕੰਮ ਕੀਤੇ ਗਏ ਉਹ ਆਮ ਤੌਰ ਤੇ ਅੰਗਰੇਜ਼ੀ ਜਾਂ ਯੂਰਪੀ ਲੋਕਾਂ ਦੇ ਘਰਾਂ ਵਿਚ ਤੇ ਕਿਰਾਏ ਰਹਿੰਦਾ ਸੀ। ਯਾਤਰਾਵਾਂ ਅਤੇ ਕਿਰਾਏ ਤੇ ਰਹਿਣ ਸਮੇਂ ਊਧਮ ਸਿੰਘ ਵੱਖ-ਵੱਖ ਨਾਵਾਂ ਊਦੇ ਸਿੰਘ, ਊਧਮ ਸਿੰਘ, ਫਰੈਕ ਬਰਾਜ਼ੀਲ, ਯੂ.ਐਸ. ਸਿੱਧੂ ਅਤੇ ਮੁਹੰਮਦ ਸਿੰਘ ਅਜ਼ਾਦ ਆਦਿ ਅਧੀਨ ਰਿਹਾ ਸੀ। ਬਰਤਾਨਵੀ ਸਾਮਰਾਜ ਵਿਰੁੱਧ ਦੂਸਰਾ ਮਹਾਂਯੁੱਧ ਸ਼ੁਰੂ ਹੋਣ ਨਾਲ ਭਾਰਤ ਅਤੇ ਹੋਰ ਦੇਸ਼ਾਂ ਵਿਚ ਅਜ਼ਾਦੀ ਸੰਗਰਾਮ ਤੇਜ ਹੋ ਗਏ ਸਨ। ਊਧਮ ਸਿੰਘ ਵੀ ਅਜਿਹੇ ਉਚਿਤ ਮੌਕੇ ਦੀ ਤਲਾਸ਼ ਵਿਚ ਸੀ।

Ghadar PartyGhadar Party

 ਈਸਟ ਇੰਡੀਆ ਐਸੋਸ਼ੀਏਸਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ ਜਿਸ ਦਾ ਅੱਜ ਕੱਲ੍ਹ ਨਾਮ ਰੋਇਲ ਸੁਸਾਇਟੀ ਫਾਰ ਏਸ਼ੀਅਨ ਅਫੈਅਰਜ ਹੈ ਦੁਆਰਾ ਬਰਤਾਨਵੀ ਸਾਮਰਾਜਵਾਦੀ ਨੀਤੀਆਂ ਨੂੰ ਵਿਕਸਤ ਕਰਨ ਹਿਤ 13 ਮਾਰਚ 1940 ਈਸਵੀ ਨੂੰ ਲੰਦਨ ਦੇ ਕੈਕਸਟਨ ਹਾਲ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ ਸੀ। ਮੀਟਿੰਗ ਖ਼ਤਮ ਹੋਣ ਉਪਰੰਤ ਊਧਮ ਸਿੰਘ ਨੇ ਗੋਲੀ ਚਲਾ ਕੇ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਫਰਾਂਸਿਸ ਉਡਵਾਇਰ ਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਆ। ਲਾਰਡ ਜੈਟਲੈਂਡ, ਲਾਰਡ ਲਮਿਗਟੇਨ ਅਤੇ ਲੂਈਨ ਡੇਨ ਇਸ ਸਮੇਂ ਜਖ਼ਮੀ ਹੋਏ।

Sir Michael O’DwyerSir Michael O’Dwyer

ਗੋਲੀਆਂ ਚਲਾਉਣ ਉਪਰੰਤ ਊਧਮ ਸਿੰਘ ਦੇ ਚਿਹਰੇ ਤੇ ਕੋਈ ਡਰ ਜਾਂ ਸਹਿਮ ਨਹੀਂ ਸੀ, ਨਾਂਹ ਹੀ ਉਸ ਨੇ ਭੱਜਣ ਦਾ ਯਤਨ ਕੀਤਾ ਸੀ। 1 ਅਪਰੈਲ 1940 ਈਸਵੀ ਨੂੰ ਊਧਮ ਸਿੰਘ ਵਿਰੁਧ ਕੇਸ ਦਰਜ ਕੀਤਾ ਗਿਆ। 4 ਜੂਨ 1940 ਨੂੰ ਉਸ ਵਿਰੁੱਧ ਸੈਂਟਰਲ ਕੋਰਟ, ਉਲਡ ਬੇਲੀ ਵਿਖੇ ਮੁਕੱਦਮਾ ਸ਼ੁਰੂ ਹੋਇਆ। 15 ਜੁਲਾਈ 1940 ਨੂੰ ਸ਼ਿਵ ਸਿੰਘ ਜੋਹਲ ਅਤੇ ਹੋਰ ਕੁਝ ਭਾਰਤੀਆਂ ਦੁਆਰਾ ਊਧਮ ਸਿੰਘ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ ਵਿਰੁਧ ਪਾਈ ਪਟੀਸ਼ਨ ਖਾਰਜ ਹੋਈ ਸੀ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਨਟੋਨਵਿਲੈ ਜੇਲ ਵਿਖੇ ਫਾਂਸੀ ਦਿੱਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM
Advertisement