
ਪੜ੍ਹੋ ਸਾਲ ਦੇ 12 ਮਹੀਨਿਆਂ 'ਚ ਕੀ ਕੁੱਝ ਵਾਪਰਿਆਂ
ਜਨਵਰੀ
1 ਜਨਵਰੀ : ਹਰਿਆਣਾ ਦੇ ਖੇਡ ਮੰਤਰੀ ਅਤੇ ਓਲੰਪੀਅਨ ਸੰਦੀਪ ਸਿੰਘ ਨੇ ਖੇਡ ਮੰਤਰੀ ਦਾ ਅਹੁਦਾ ਛਡਿਆ।
1 ਜਨਵਰੀ : ਪਾਕਿਸਤਾਨ ’ਚ ਕਰਾਚੀ ਸਣੇ ਕਈ ਵੱਡੇ ਸ਼ਹਿਰਾਂ ਵਿਚ ਨਵੇਂ ਸਾਲ ਦੇ ਸਵਾਗਤ ’ਚ ਫਾਇਰਿੰਗ ਕਾਰਨ 22 ਵਿਅਕਤੀ ਜ਼ਖ਼ਮੀ।
1 ਜਨਵਰੀ : ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਪਿੰਡ ਡਾਂਗਰੀ ’ਚ ਦਹਿਸ਼ਤੀ ਹਮਲੇ ਵਿਚ ਚਾਰ ਹਲਾਕ ਛੇ ਜ਼ਖ਼ਮੀ।
4 ਜਨਵਰੀ : ਐੱਸ.ਵਾਈ.ਐੱਲ. ਨਹਿਰ ’ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਆਪੋ-ਅਪਣੇ ਰੁੱਖ ’ਤੇ ਅੜੇ ਰਹੇ ਤੇ ਮੀਟਿੰਗ ਬੇਸਿੱਟਾ ਰਹੀ।
7 ਜਨਵਰੀ : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪਹਿਲੇ ਸਾਲ ਦੇ ਕਾਰਜਕਾਲ ਅੰਦਰ ਤੀਜੇ ਵੱਡੇ ਫੇਰਬਦਲ ਦੌਰਾਨ ਡਾ: ਬਲਬੀਰ ਸਿੰਘ ਨੇ ਸਿਹਤ ਮੰਤਰੀ ਵਜੋਂ ਸਹੁੰ ਚੁੱਕੀ।
7 ਜਨਵਰੀ : ਪੰਜਾਬ ਦੇ ਸੀਨੀਅਰ ਪੱਤਰਕਾਰ ਐੱਨ.ਐੱਸ ਪਰਵਾਨਾ ਦਾ ਦੇਹਾਂਤ।
8 ਜਨਵਰੀ : ਪਛਮੀ ਬੰਗਾਲ, ਬਿਹਾਰ ਅਤੇ ਦੋ ਹੋਰ ਸੂਬਿਆਂ ਦੇ ਰਾਜਪਾਲ ਰਹੇ ਕੇਸਰੀ ਨਾਥ ਤਿ੍ਰਪਾਠੀ ਦਾ ਦੇਹਾਂਤ।
9 ਜਨਵਰੀ : ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਹੈਰਿਸ ਕਾਊਂਟੀ ਦੀ ਪਹਿਲੀ ਮਹਿਲਾ ਸਿੱਖ ਜੱਜ ਬਣੀ।
9 ਜਨਵਰੀ : ਉੱਘੇ ਕਵੀ ਤੇ ਕਸ਼ਮੀਰ ਦੇ ਪਹਿਲੇ ਗਿਆਨਪੀਠ ਪੁਰਸਕਾਰ ਜੈਤੂ ਪ੍ਰੋਫ਼ੈਸਰ ਰਹਿਮਾਨ ਰਾਹੀ ਦਾ ਦੇਹਾਂਤ।
11 ਜਨਵਰੀ : ਐੱਸ.ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ ਆਰ ਆਰ’ ਦੇ ‘ਨਾਟੂ ਨਾਟੂ’ ਗੀਤ ਨੂੰ ਗੋਲਡਨ ਗਲੋਬ ਪੁਰਸਕਾਰ ਮਿਲਿਆ।
11 ਜਨਵਰੀ : ਕੱਟਕ ਦੇ ਸਟੇਡੀਅਮ ’ਚ ਵਿਸ਼ਵ ਹਾਕੀ ਕੱਪ ਦਾ ਆਗ਼ਾਜ਼।
11 ਜਨਵਰੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵਲੋਂ ਅਸਤੀਫ਼ਾ।
12 ਜਨਵਰੀ : ਸਮਾਜਵਾਦੀ ਆਗੂ ਅਤੇ ਜਨਤਾ ਦਲ (ਯੂ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਦੇਹਾਂਤ।
14 ਜਨਵਰੀ : ਕਾਂਗਰਸ ਦੇ ਸਾਂਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ।
15 ਜਨਵਰੀ : ਨੇਪਾਲ ਦੇ ਕੇਂਦਰੀ ਸ਼ਹਿਰ ਪੋਖਰਾ ਵਿਚ ‘ਯੇਤੀ ਏਅਰਲਾਈਨਜ਼’ ਦਾ ਜਹਾਜ਼ ਹਾਦਸਾਗ੍ਰਸਤ, 5 ਭਾਰਤੀਆਂ ਸਣੇ 68 ਹਲਾਕ।
15 ਜਨਵਰੀ : ਅਮਰੀਕਾ ਦੀ ਆਰ ਬੋਨੀ ਗੈਬਰੀਲ ਨੇ ‘ਮਿਸ ਯੂਨੀਵਰਸ-23’ ਦਾ ਖ਼ਿਤਾਬ ਜਿੱਤਿਆ।
16 ਜਨਵਰੀ : ਪੰਜਾਬ ਯੂਨੀਵਰਸਟੀ ਦੇ ਉਪ ਕੁਲਪਤੀ ਪ੍ਰੋ: ਰਾਜ ਕੁਮਾਰ ਵਲੋਂ ਅਸਤੀਫ਼ਾ।
18 ਜਨਵਰੀ : ਪੰਜਾਬ ਦੇ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਵਿਰੁਧ ਇਕ ਰੋਜ਼ਾ ਕਿ੍ਰਕਟ ਮੈਚ ਦੌਰਾਨ ਦੋਹਰਾ ਸੈਂਕੜਾ ਬਣਾਇਆ।
23 ਜਨਵਰੀ : ਪੰਜਾਬ ਦੇ 1993 ਬੈਚ ਦੇ 7 ਆਈ.ਪੀ.ਐੱਸ. ਅਧਿਕਾਰੀਆਂ ਨੂੰ ਤਰੱਕੀ ’ਚ ਗੁਰਪ੍ਰੀਤ ਦਿਓ ਅਤੇ ਸ਼ਸ਼ੀ ਪ੍ਰਭਾ ਪੰਜਾਬ ਦੀਆਂ ਪਹਿਲੀਆਂ ਮਹਿਲਾ ਡੀ.ਜੀ.ਪੀ.।
25 ਜਨਵਰੀ : ਆਈ.ਸੀ.ਸੀ. ਵਲੋਂ ਭਾਰਤੀ ਬੱਲੇਬਾਜ਼ ਸੂਰਿਆ ਕਮੁਾਰ ਯਾਦਵ ਟੀ-20 ਦਾ ਬਣਿਆ ਸਾਲ ਦਾ ਸਰਬੋਤਮ ਕਿ੍ਰਕਟਰ।
26 ਜਨਵਰੀ : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ 400 ਹੋਰ ਮੁਹੱਲਾ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਤ।
28 ਜਨਵਰੀ : ਮੈਲਬਰਨ ਵਿਚ ਆਸਟਰੇਲੀਅਨ ਓਪਨ ਦਾ ਖ਼ਿਤਾਬ ਜਿੱਤਣ ਮਗਰੋਂ ਟਰਾਫ਼ੀ ਨਾਲ ਆਰਿਆਨਾ ਸਬਾਲੇਕਾ।
29 ਜਨਵਰੀ : ਭਾਰਤੀ ਮਹਿਲਾ ਅੰਡਰ-19 ਕਿ੍ਰਕਟ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ।
30 ਜਨਵਰੀ : ਪੇਸ਼ਾਵਰ ਦੀ ਮਸਜਿਦ ਵਿਚ ਆਤਮਘਾਤੀ ਹਮਲਾ 61 ਹਲਾਕ, 150 ਜ਼ਖ਼ਮੀ।
31 ਜਨਵਰੀ : ਸਾਬਕਾ ਕੇਂਦਰੀ ਕਾਨੂੰਨ ਮੰਤਰੀ ਤੇ ਮੰਨੇ ਪ੍ਰਮੰਨੇ ਵਕੀਲ ਸ਼ਾਤੀ ਭੂਸ਼ਣ ਦਾ ਦੇਹਾਂਤ।
31 ਜਨਵਰੀ : ਟ੍ਰੇਡ ਯੂਨੀਅਨ ਲਹਿਰ ਅਤੇ ਮੁਲਾਜ਼ਮ ਸੰਘਰਸ਼ਾਂ ਦੇ ਸਿਰਮੌਰ ਆਗੂ ਤਿ੍ਰਲੋਚਨ ਸਿੰਘ ਦਾ ਦੇਹਾਂਤ।
ਫ਼ਰਵਰੀ
3 ਫ਼ਰਵਰੀ : ਕਾਂਗਰਸ ਨੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੂੰ ਪਾਰਟੀ ਵਿਚੋਂ ਕੀਤਾ ਮੁਅੱਤਲ।
3 ਫ਼ਰਵਰੀ : ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਅਤੇ ਉੱਘੇ ਫਿਲਮ ਨਿਰਦੇਸ਼ਕ ਕਾਸੀਨਾਧੁਨੀ ਵਿਸ਼ਵਾਨਾਥ ਦਾ ਦੇਹਾਂਤ।
5 ਫ਼ਰਵਰੀ : ਭਾਰਤ ਨਾਲ ਕਾਰਗਿਲ ਜੰਗ ਛੇੜਨ ਵਾਲੇ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ।
6 ਫ਼ਰਵਰੀ : ਤੁਰਕੀ ਤੇ ਸੀਰੀਆ ਵਿਚ ਆਏ ਜ਼ੋਰਦਾਰ ਭੂਚਾਲ ਕਾਰਨ 2600 ਤੋਂ ਵੱਧ ਮੌਤਾਂ।
7 ਫ਼ਰਵਰੀ : ਆਸਟਰੇਲੀਆ ਦੇ ਸਭ ਤੋਂ ਸਫ਼ਲ ਟੀ-20 ਬੱਲੇਬਾਜ਼ ਅਤੇ ਟੀ-20 ਕੱਪ ਜੇਤੂ ਕਪਤਾਨ ਆਰੋਨ ਫਿੰਚ ਨੇ ਕੌਮਾਂਤਰੀ ਕਿ੍ਰਕਟ ਤੋਂ ਸਨਿਆਸ ਲਿਆ।
10 ਫ਼ਰਵਰੀ : ਭਾਰਤੀ ਪੁਲਾੜ ਖੋਜ ਸੰਸਥਾ ਨੇ ਐੱਸ.ਐੱਸ. ਐੱਲ. ਵੀ ਰਾਹੀਂ ਤਿੰਨ ਛੋਟੇ ਸੈਟੇਲਾਈਟ ਦਾਗ਼ੇ।
12 ਫ਼ਰਵਰੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਐੱਸ. ਅਬਦੁਲ ਨਜ਼ੀਰ ਸਣੇ ਛੇ ਨਵੇਂ ਰਾਜਪਾਲਾਂ ਦੀ ਨਿਯੁਕਤੀ।
14 ਫ਼ਰਵਰੀ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਨੇ ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ ’ਚੋਂ ਬਾਹਰ ਕਢਿਆ।
16 ਫ਼ਰਵਰੀ : ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜੇਤੂ ਭਾਰਤੀ ਫ਼ੁਟਬਾਲਰ ਅਤੇ ਓਲੰਪੀਅਨ ਤੁਲਸੀਦਾਸ ਬਾਲਾਰਾਮ ਦਾ ਦੇਹਾਂਤ।
17 ਫ਼ਰਵਰੀ : ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਚੇਤਨ ਸ਼ਰਮਾ ਵਲੋਂ ਕਿ੍ਰਕਟ ਬੋਰਡ ਦੀ ਚੋਣ ਕਮੇਟੀ ਦੇ ਚੇਅਰਮੈਨ ਤੋਂ ਅਸਤੀਫ਼ਾ।
22 ਫ਼ਰਵਰੀ : ਆਮ ਆਦਮੀ ਪਾਰਟੀ ਉਮੀਦਵਾਰ ਸ਼ੈਲੀ ਓਬਰਾਏ ਦਿੱਲੀ ਦੀ ਮੇਅਰ ਬਣੀ।
24 ਫ਼ਰਵਰੀ : ਰੂਸ–ਯੂਕਰੇਨ ਵਿਚਕਾਰ ਜੰਗ ਦਾ ਇਕ ਸਾਲ ਪੂਰਾ ਹੋਇਆ, ਮਾਰੇ ਗਏ ਜਵਾਨਾਂ ਤੇ ਲੋਕਾਂ ਨੂੰ ਦਿਤੀ ਸ਼ਰਧਾਂਜ਼ਲੀ।
25 ਫ਼ਰਵਰੀ : ਅਜਨਾਲਾ ’ਚ ਰੋਸ ਪ੍ਰਦਰਸ਼ਨ ਅਤੇ ਧਰਨੇ ਵਾਲੀਆਂ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣ ਤੇ ਜਥੇਦਾਰ ਨੇ ਕਮੇਟੀ ਬਣਾਈ।
26 ਫ਼ਰਵਰੀ : ਇਟਲੀ ਦੇ ਦਖਣੀ ਤੱਟ ਨੇੜੇ ਕਿਸ਼ਤੀ ਹਾਦਸਾਗ੍ਰਸਤ, 59 ਪਰਵਾਸੀਆਂ ਦੀ ਮੌਤ।
26 ਫ਼ਰਵਰੀ : ਆਸਟਰੇਲੀਆ ਨੇ ਟੀ-20 ਮਹਿਲਾ ਵਿਸ਼ਵ ਕੱਪ 19 ਦੌੜਾਂ ਨਾਲ ਛੇਵੀਂ ਵਾਰ ਜਿੱਤਿਆ।
ਮਾਰਚ
1 ਮਾਰਚ : ਉਤਰੀ ਗ੍ਰੀਸ ਵਿਚ ਮੁਸਾਫ਼ਰ ਰੇਲਗੱਡੀ ਤੇ ਮਾਲਗੱਡੀ ਵਿਚ ਹੋਈ ਆਹਮੋ ਸਾਹਮਣੇ ਟੱਕਰ ’ਚ 36 ਹਲਾਕ 85 ਜ਼ਖ਼ਮੀ।
3 ਮਾਰਚ : ਹਰਿਆਣਾ ਵਿਚ ਵਖਰੀ ਗੁਰਦੁਆਰਾ ਕਮੇਟੀ ਤੇ ਉਥੋਂ ਦੇ ਗੁਰਦੁਆਰਿਆਂ ਤੋਂ ਜ਼ਬਰੀ ਕਬਜ਼ਾ ਕਰਨ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਹਰਿਆਣਾ ਗੁਰਦੁਆਰਾ ਐਕਟ ਰੱਦ ਕਰਨ ਦਾ ਮਤਾ ਪਾਸ।
4 ਮਾਰਚ : ਰਾਜ ਸਭਾ ਮੈਂਬਰ ਕਪਿਲ ਸਿੱਬਲ ਵਲੋਂ ਨਵੇਂ ਮੰਚ ‘ਇਨਸਾਫ਼’ ਦਾ ਐਲਾਨ।
5 ਮਾਰਚ : ਭਾਰਤ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਟੈਨਿਸ ਨੂੰ ਅਲਵਿਦਾ ਆਖਿਆ।
6 ਮਾਰਚ : ਕੋਟਕਪੂਰਾ ਗੋਲੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਵਲੋਂ ਪੇਸ਼ ਕੀਤੇ ਚਲਾਨ ਨੂੰ ਚੈੱਕ ਕਰਨ ਤੋਂ ਬਾਅਦ ਬਾਦਲਾਂ ਸਮੇਤ ਸੱਤ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ।
7 ਮਾਰਚ : ਭਾਰਤੀ ਹਵਾਈ ਸੈਨਾ ਦੇ ਇਤਿਹਾਸ ’ਚ ਸ਼ਾਲਿਜਾ ਧਾਮੀ ਲੜਾਕੂ ਕਮਾਂਡ ਸੰਭਾਲਣ ਵਾਲੀ ਪਹਿਲੀ ਮਹਿਲਾ ਅਫ਼ਸਰ ਬਣੀ।
9 ਮਾਰਚ : ਅਦਾਕਾਰ ਤੇ ਫਿਲਮਸਾਜ਼ ਸਤੀਸ਼ ਕੌਸ਼ਿਕ ਦਾ ਦੇਹਾਂਤ।
9 ਮਾਰਚ : ਨੇਪਾਲੀ ਕਾਂਗਰਸ ਦੇ ਰਾਮ ਚੰਦਰ ਪੌਡੇਲ ਨੇਪਾਲ ਦੇ ਨਵੇਂ ਰਾਸ਼ਟਰਪਤੀ ਚੁਣੇ।
11 ਮਾਰਚ : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਮੁੜ ਹਟਾਇਆ।
11 ਮਾਰਚ : ਕਹਾਣੀਕਾਰ ਸੁਖਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ।
13 ਮਾਰਚ : ਭਾਰਤ ਨੇ ਫ਼ਿਲਮ ਆਰ.ਆਰ.ਆਰ. ਦੇ ਗੀਤ ‘ਨਾਟੂ ਨਾਟੂ’ ਅਤੇ ‘ਦਿ ਐਲੀਫ਼ੈਂਟ ਵਿਸਪਰਰਜ਼’ ਨੇ ਐਕਡਮੀ ਐਵਾਰਡਜ਼ ਆਸਕਰ ਜਿੱਤ ਕੇ ਇਤਿਹਾਸ ਸਿਰਜਿਆ।
15 ਮਾਰਚ : ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿਚ ਜੀ-ਸੰਮੇਲਨ ਵਿਚ 28 ਮੁਲਕਾਂ ਦੇ 50 ਤੋਂ ਵੱਧ ਪ੍ਰਤੀਨਿਧ ਸ਼ਾਮਲ।
18 ਮਾਰਚ : ‘ਵਾਰਿਸ ਪੰਜਾਬ’ ਦਾ ਮੁਖੀ ਅੰਮ੍ਰਿਤਪਾਲ ਸਿੰਘ ਫ਼ਰਾਰ, 78 ਕਾਰਕੁਨ ਗਿ੍ਰਫ਼ਤਾਰ।
18 ਮਾਰਚ : ਵਿਧਾਨ ਸਭਾ ਹਲਕਾ ਧਰਮਕੋਟ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਭੱਟੀ ਦਾ ਦੇਹਾਂਤ।
23 ਮਾਰਚ : ਉੱਘੇ ਸਿੱਖ ਵਿਦਵਾਨ ਡਾ: ਰਤਨ ਸਿੰਘ ਜੱਗੀ ਦਾ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨ।
23 ਮਾਰਚ : ਕਾਂਗਰਸ ਆਗੂ ਰਾਹੁਲ ਗਾਂਧੀ ਨੂੰ 2019 ਦੇ ਮੋਦੀ ਉਪਨਾਮ ਕੇਸ ਵਿਚ ਦੋ ਸਾਲ ਦੀ ਸਜ਼ਾ।
24 ਮਾਰਚ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ।
25 ਮਾਰਚ : ਭਾਰਤ ਦੀ ਨੀਤੂ ਘਣਗਾਸ 48 ਕਿਲੋਗ੍ਰਾਮ ਤੇ ਸਵੀਟੀ ਬੂਰਾ 81 ਕਿਲੋਗ੍ਰਾਮ ਮੁੱਕੇਬਾਜ਼ੀ ਵਿਚ ਬਣੀਆਂ ਵਿਸ਼ਵ ਚੈਂਪੀਅਨ।
26 ਮਾਰਚ : ਭਾਰਤ ਦੀ ਨਿਖਤ ਜਰੀਨ ਤੇ ਲਵਲੀਨਾ ਬੋਰਗੋਹੇਨ ਮੁੱਕੇਬਾਜ਼ੀ ਵਿਚ 50 ਤੇ 75 ਕਿਲੋਗ੍ਰਾਮ ਵਿਚ ਬਣੀਆਂ ਵਿਸ਼ਵ ਚੈਂਪੀਅਨ।
26 ਮਾਰਚ : ਇਸਰੋ ਨੇ 36 ਉਪਗ੍ਰਹਿ ਸਫ਼ਲਤਾ ਪੂਰਵਕ ਨਿਰਧਾਰਤ ਪੰਧ ’ਚ ਭੇਜੇ।
28 ਮਾਰਚ : ਉੱਤਰੀ ਮੈਕਸੀਕੋ ਵਿਚ ਅਮਰੀਕਾ ਦੀ ਸਰਹੱਦ ਨੇੜੇ ਇਕ ਪਰਵਾਸੀ ਨਜ਼ਰਬੰਦੀ ਕੇਂਦਰ ਵਿਚ ਅੱਗ ਲੱਗਣ ਨਾਲ 40 ਮੌਤਾਂ 29 ਜ਼ਖ਼ਮੀ।
29 ਮਾਰਚ : ਵਾਰਿਸ ਪੰਜਾਬ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਨੇ ਵੀਡਿਓ ਜਾਰੀ ਕਰ ਕੇ ਚੜ੍ਹਦੀਕਲਾ ’ਚ ਹੋਣ ਦਾ ਦਾਅਵਾ ਕੀਤਾ।
29 ਮਾਰਚ : ਪੋ੍ਰ: (ਡਾ:) ਰੇਣੂ ਚੀਮਾ ਵਿਗ ਪੰਜਾਬ ਯੂਨੀਵਰਸਟੀ ਦੀ ਵਾਈਸ ਚਾਂਸਲਰ ਨਿਯੁਕਤ।
30 ਮਾਰਚ : ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਮੰਦਰ ਵਿਰ ਰਾਮਨੌਮੀ ਮੌਕੇ ਹਵਨ ਦੌਰਾਨ ਖੂਹ ਦੀ ਛੱਤ ਡਿੱਗਣ ਕਾਰਨ 14 ਸ਼ਰਧਾਲੂਆਂ ਦੀ ਮੌਤ।
ਅਪ੍ਰੈਲ
1 ਅਪ੍ਰੈਲ : ਪੰਜਾਬ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਦੇਹਾਂਤ।
2 ਅਪ੍ਰੈਲ : ਸਾਬਕਾ ਭਾਰਤੀ ਕਿ੍ਰਕਟਰ ਸਲੀਮ ਦੁਰਾਨੀ ਦਾ ਦੇਹਾਂਤ।
2 ਅਪ੍ਰੈਲ : ਅਮਰੀਕਾ ਦੇ ਦੱਖਣ ਅਤੇ ਮਿਡਵੈਸਟ ਵਿਚ ਵਾਵਰੋਲੇ ਨੇ ਮਚਾਈ ਤਬਾਹੀ, 26 ਵਿਅਕਤੀਆਂ ਦੀ ਮੌਤ।
4 ਅਪ੍ਰੈਲ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ।
5 ਅਪ੍ਰੈਲ : ਭਾਰਤ ਵਿਚ ਕਰੋਨਾ ਦੇ 435 ਨਵੇਂ ਕੇਸ, 15 ਮੌਤਾਂ।
8 ਅਪ੍ਰੈਲ : ਦੇਸ਼ ਵਿਚ ਕਰੋਨਾ ਦੇ 6,155 ਨਵੇਂ ਕੇਸ, 11 ਮੌਤਾਂ ਹੋਈਆਂ ਕੇਸਾਂ ਦੀ ਗਿਣਤੀ ਵੱਧ ਕੇ 31194 ਹੋ ਗਈ।
12 ਅਪ੍ਰੈਲ : ਆਟੋਮੋਬਾਈਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੇ ਸਾਬਕਾ ਚੇਅਰਮੈਨ ਕੇਸ਼ਕ ਮਹਿੰਦਰਾ ਦਾ ਦੇਹਾਂਤ।
15 ਅਪ੍ਰੈਲ : ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਹਮਲੇ ’ਚ ਵਾਲ-ਵਾਲ ਬਚੇ।
16 ਅਪ੍ਰੈਲ : ਦੁਬਈ ਵਿਚ ਰਿਹਾਇਸ਼ੀ ਇਮਾਰਤ ’ਚ ਲੱਗੀ ਅੱਗ ਕਾਰਨ ਚਾਰ ਭਾਰਤੀਆਂ ਸਣੇ 16 ਦੀ ਮੌਤ।
18 ਅਪ੍ਰੈਲ : ਸਾਬਕਾ ਡਿਪਟੀ ਸਪੀਕਰ ਜਸਵੰਤ ਸਿਘ ਫਫੜੇ ਭਾਈ ਕੇ ਦਾ ਦੇਹਾਂਤ।
19 ਅਪ੍ਰੈਲ : ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਭਾਰਤ 142,86 ਕਰੋੜ ਲੋਕਾਂ ਨਾਲ ਆਬਾਦੀ ਪੱਖੋਂ ਵਿਸ਼ਵ ਦਾ ਅੱਵਲ ਨੰਬਰ ਮੁਲਕ ਬਣਿਆ।
19 ਅਪ੍ਰੈਲ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਵਲੋਂ ਅਕਾਲੀ ਦਲ ਨੂੰ ਆਖਿਆ ਅਲਵਿਦਾ।
23 ਅਪ੍ਰੈਲ : ਪੰਜਾਬ ਪੁਲਿਸ ਨੇ ਸਾਂਝਾ ਅਪ੍ਰੇਸ਼ਨ ਕਰ ਕੇ 35 ਦਿਨਾਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਪਿੰਡ ਰੋਡੇ ਤੋਂ ਗਿ੍ਰਫ਼ਤਾਰ।
24 ਅਪ੍ਰੈਲ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਪੰਕਜ ਸਿੰਘ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬਣੇ।
24 ਅਪ੍ਰੈਲ : ਸੀਨੀਅਰ ਆਗੂ ਮੁਹੰਮਦ ਸਹਾਬੂਦੀਨ ਨੇ ਬੰਗਲਾਦੇਸ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
24 ਅਪ੍ਰੈਲ : ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਖ਼ਿਲਾਫ ਲੱਗੇ ਜਿਨਸੀ ਸੋਸ਼ਣ ਮਾਮਲੇ ਵਿਚ ਪਹਿਲਵਾਨਾਂ ਵਲੋਂ ਜੰਤਰ ਮੰਤਰ ’ਚ ਧਰਨਾ ਲਾ ਕੇ ਸੁਪਰੀਮ ਕੋਰਟ ਜਾਣ ਦੀ ਧਮਕੀ।
25 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪ੍ਰਸਿੱਧ ਸਿਆਸਤਦਾਨ ਸ: ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ।
25 ਅਪ੍ਰੈਲ : ਰੂਸੀ ਫ਼ੌਜਾਂ ਵਲੋਂ ਯੂਕਰੇਨ ਦੇ ਅਜਾਇਬ ਘਰ ’ਤੇ ਹਮਲਾ, ਦੋ ਮੁਲਾਜ਼ਮਾਂ ਦੀ ਮੌਤ, 10 ਜ਼ਖ਼ਮੀ।
26 ਅਪ੍ਰੈਲ : ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿਚ ਨਕਸਲੀਆ ਵਲੋਂ ਕੀਤੇ ਬਾਰੂਦੀ ਸੁਰੰਗ ਧਮਾਕੇ ’ਚ 10 ਜਵਾਨ ਤੇ ਡਰਾਈਵਰ ਹਲਾਕ।
27 ਅਪ੍ਰੈਲ : ਓਲੰਪੀਅਨ ਮੁੱਕੇਬਾਜ਼, ਪਦਮ ਸ੍ਰੀ ਅਰੁਜਨ ਐਵਾਰਡੀ ਤੇ ਏਸ਼ੀਆਈ ਸੋਨ ਤਗਮਾ ਜੇਤੂ ਸੂਬੇਦਾਰ ਕੌਰ ਸਿੰਘ ਦਾ ਦੇਹਾਂਤ।
30 ਅਪ੍ਰੈਲ : ਲੁਧਿਆਣਾ ਦੇ ਸੰਘਣੀ ਵਸੋਂ ਵਾਲੇ ਗਿਆਸਪੁਰਾ ਇਲਾਕੇ ’ਚ ਜ਼ਹਿਰੀਲੀ ਗੈਸ ਕਾਰਨ ਦੋ ਬੱਚਿਆਂ ਸਣੇ 11 ਹਲਾਕ।
30 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 100ਵੀਂ ਲੜੀ ਕੀਤੀ ਪੂਰੀ।
30 ਅਪ੍ਰੈਲ : ਸਾਤਵਿਕ ਸਾਈਰਜ਼ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਜੋੜੀ ਨੇ 58 ਸਾਲਾਂ ਦਾ ਬੈਡਮਿੰਟਨ ਸੋਕਾ ਖ਼ਤਮ ਕਰਕੇ ਏਸ਼ੀਆ ਚੈਂਪੀਅਨਸ਼ਿਪ ਜਿੱਤੀ।
ਮਈ
2 ਮਈ : ਮਹਾਤਮਾ ਗਾਂਧੀ ਦੇ ਪੋਤਰੇ ਲੇਖਕ ਅਤੇ ਪੱਤਰਕਾਰ ਅਰੁਣ ਗਾਂਧੀ ਦਾ ਦੇਹਾਂਤ।
3 ਮਈ : ਉੱਘੇ ਫ਼ਿਲਮ ਨਿਰਦੇਸ਼ਕ ਤੇ ਨਾਵਲਕਾਰ ਬੂਟਾ ਸਿੰਘ ਸ਼ਾਦ ਦਾ ਦੇਹਾਂਤ।
5 ਮਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ 80 ਹੋਰ ਮੁਹੱਲਾ ਕਲੀਨੀਕ ਕੀਤੇ ਸਮਰਪਤ।
5 ਮਈ : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ ਬਣੇ ਰਹਿਣਗੇ ਪ੍ਰਧਾਨ।
6 ਮਈ : ਵਾਂਟੇਡ ਖ਼ਾਲਿਸਤਾਨੀ ਅਤਿਵਾਦੀ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਵਿਖੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤੀ ਹੱਤਿਆ।
6 ਮਈ : ਮਣੀਪੁਰ ਵਿਚ ਹੋਈ ਹਿੰਸਾ ਦੌਰਾਨ 54 ਮੌਤਾਂ 150 ਤੋਂ ਵੱਧ ਜ਼ਖ਼ਮੀ।
8 ਮਈ : ਕਾਰਲੋਸ ਅਲਕਰਾਜ ਨੇ ਮੈਡਰਿਡ ਓਪਨ ਟੈਨਿਸ ਦਾ ਖ਼ਿਤਾਬ ਬਰਕਰਾਰ ਰਖਿਆ।
9 ਮਈ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗਿ੍ਰਫ਼ਤਾਰ।
9 ਮਈ : ਇਜ਼ਰਾਈਲ ਵਲੋਂ ਗਾਜਾ ’ਤੇ ਹਵਾਈ ਹਮਲੇ, ਤਿੰਨ ਕਮਾਂਡਰਾਂ ਸਣੇ 13 ਹਲਾਕ।
13 ਮਈ : ਕਰਨਾਟਕ ’ਚ ਕਾਂਗਰਸ ਅਪਣੇ ਪੱਧਰ ’ਤੇ ਬਹੁਮਤ ਹਾਸਲ ਕਰ ਕੇ 10 ਸਾਲਾਂ ਮਗਰੋਂ ਸੂਬੇ ਦੀ ਸੱਤਾ ਹਾਸਲ ਕਰਨ ’ਚ ਕਾਮਯਾਬ, ਕਾਂਗਰਸ ਨੂੰ 135, ਭਾਜਪਾ ਨੂੰ 65 ਅਤੇ ਜਨਤਾ ਦਲ (ਐੱਸ) ਨੂੰ 19 ਸੀਟਾਂ ਮਿਲੀਆਂ।
13 ਮਈ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਆਪ ਨੇ ਕਾਂਗਰਸ ਦਾ ਕਿਲ੍ਹਾ ਢਾਹਿਆ। ਸੁਸ਼ੀਲ ਰਿੰਕੂ ਨੇ 58 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੀ।
14 ਮਈ : ਭਾਰਤੀ ਜਲ ਸੈਨਾ ਵਲੋਂ ਬ੍ਰਹਿਮੋਸ ਮਿਜ਼ਾਈਲ ਦਾ ਪ੍ਰੀਖਣ।
14 ਮਈ : ਸ਼ੇਰਪਾ ਗਾਈਡ ਨੇ 26ਵੀਂ ਵਾਰ ਮਾਊਂਟ ਐਵਰੇਸਟ ਨੂੰ ਕੀਤਾ ਫ਼ਤਿਹ।
18 ਮਈ : ਕਾਂਗਰਸ ਨੇ ਸਿੱਧਾਰਮਈਆ ਬਣੇ ਕਰਨਾਟਕ ਦੇ ਮੁੱਖ ਮੰਤਰੀ।
19 ਮਈ : ਭਾਰਤੀ ਰਿਜ਼ਰਵ ਬੈਂਕ ਨੇ ਦੋ ਹਜ਼ਾਰ ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਫ਼ੈਸਲਾ ਕੀਤਾ।
20 ਮਈ : ਬਾਸਕਟਬਾਲ ਦੀ ਕੌਮਾਂਤਰੀ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦਾ ਦੇਹਾਂਤ।
21 ਮਈ : ਅਲ ਸਲਾਵਡੋਰ ਦੇ ਫੁੱਟਬਾਲ ਸਟੇਡੀਅਮ ਵਿਚ ਭਗਦੜ ਦੌਰਾਨ 12 ਹਲਾਕ, ਦਰਜਨਾਂ ਜ਼ਖ਼ਮੀ।
21 ਮਈ : ਪੰਜਾਬ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਵਿੱਤਰ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਅਧਿਕਾਰ ਸਾਰੇ ਚੈਨਲਾਂ ਨੂੰ ਮਿਲਣ ਦੀ ਹਮਾਇਤ ਕੀਤੀ।
22 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਪੂਆ ਨਿਊਗਿਨੀ ਤੇ ਫਿਜੀ ਦੇ ਸਰਬਉੱਚ ਨਾਗਰਿਕ ਐਵਾਰਡਾਂ ਨਾਲ ਸਨਮਾਨ।
28 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਮਕ ਰਹੁ-ਰੀਤਾਂ ਨਾਲ ਨਵੇਂ ਸੰਸਦ ਭਵਨ ਦਾ ਕੀਤਾ ਉਦਘਾਟਨ।
29 ਮਈ : ਚੇਨਈ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾ ਕੇ ਆਈ.ਪੀ.ਐਲ.16 ਕੱਪ ਤੇ ਕਾਬਜ਼।
30 ਮਈ : ਜੰਮੂ ਵਿਚ ਬੇਕਾਬੂ ਬੱਸ ਪੁਲ ਤੋਂ ਡਿੱਗਣ ਕਾਰਨ 10 ਸ਼ਰਧਾਲੂਆਂ ਦੀ ਮੌਤ, 66 ਜ਼ਖ਼ਮੀ।
31 ਮਈ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰੰਘ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ।
ਜੂਨ
2 ਜੂਨ : ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿਚ ਤਿੰਨ ਵੱਖੋ ਵਖਰੀਆਂ ਰੇਲ ਪੱਟੜੀਆਂ ’ਤੇ ਆ ਰਹੀਆਂ ਗੱਡੀਆਂ ਵੱਖ-ਵੱਖ ਸਮੇਂ ’ਤੇ ਇਕ ਦੂਜੇ ਨਾਲ ਟਕਰਾਉਣ ’ਤੇ 50 ਹਲਾਕ 350 ਜ਼ਖ਼ਮੀ।
2 ਜੂਨ : ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਏਸ਼ੀਆ ਕੱਪ।
5 ਜੂਨ : ਮਸ਼ਹੂਰ ਟੀ.ਵੀ. ਲੜੀਵਾਰ ਮਹਾਂਭਾਰਤ ਵਿਚ ‘ਸ਼ਕੁਨੀ ਮਾਮਾ’ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਗੂਫ਼ੀ ਪਟੇਲ ਦਾ ਦੇਹਾਂਤ।
6 ਜੂਨ : ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸਿਜ਼ ਦੇ ਡਾ: ਰਾਜੀਵ ਸੂਦ ਬਣੇ ਨਵੇਂ ਵਾਈਸ ਚਾਂਸਲਰ।
8 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਸਰਬਜੀਤ ਸਿੰਘ ਝਿੰਜਰ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਕੀਤਾ ਨਿਯੁਕਤ।
11 ਜੂਨ : ਟੀ.ਵੀ ਲੜੀਵਾਰ ‘ਜਨੂੰਨ’ ਅਤੇ ‘ਬੁਨਿਆਦ’ ਵਿਚ ਅਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਅਦਾਕਾਰ ਮੰਗਲ ਢਿਲੋਂ ਦਾ ਦੇਹਾਂਤ।
11 ਜੂਨ : ਭਾਰਤ ਨੇ ਚਾਰ ਵਾਰ ਚੈਂਪੀਅਨ ਰਹੇ ਦਖਣੀ ਕੋਰੀਆ ਨੂੰ ਹਰਾ ਕੇ ‘ਮਹਿਲਾ ਹਾਕੀ ਜੂਨੀਅਰ ਏਸ਼ੀਆ ਕੱਪ’ ਦਾ ਪਲੇਠਾ ਹਾਕੀ ਖ਼ਿਤਾਬ ਜਿੱਤਿਆ।
11 ਜੂਨ : ਭਾਰਤ ਨੂੰ ਹਰਾ ਕੇ ਆਸਟਰੇਲੀਆ ਬਣਿਆ ਵਿਸ਼ਵ ਟੈਸਟ ਚੈਂਪੀਅਨ।
13 ਜੂਨ : ਰੂਸ ਵਲੋਂ ਯੂਕਰੇਨ ਦੇ ਕੇਂਦਰੀ ਸ਼ਹਿਰ ’ਤੇ ਮਿਜ਼ਾਈਲ ਹਮਲੇ ਨਾਲ 11 ਹਲਾਕ।
14 ਜੂਨ : ਮਣੀਪੁਰ ਦੇ ਖਾਮਨੇਲੋਕ ਇਲਾਕੇ ਵਿਚ ਅਤਿਵਾਦੀ ਹਮਲੇ ਵਿਚ 11 ਹਲਾਕ 23 ਜ਼ਖ਼ਮੀ।
15 ਜੂਨ : ਡਾ: ਸੁਸ਼ੀਲ ਮਿੱਤਲ ਪੰਜਾਬ ਟੈਕਨੀਕਲ ਯੂਨੀਵਰਸਟੀ ਦੇ ਉਪ ਕੁਲਪਤੀ ਨਿਯੁਕਤ।
15 ਜੂਨ : ਭਾਰਤ ਦੇ ਸਾਈਕਲਿਸਟ ਰੋਨਾਲਡੋ ਲਾਇਤੋਜਾਮ ਨੇ ਬਣਾਇਆ ਕੌਮੀ ਰਿਕਾਰਡ।
16 ਜੂਨ : ਗਿਆਨੀ ਰਘਬੀਰ ਸਿੰਘ ਬਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ।
18 ਜੂਨ : ਭਾਰਤ ਦੀ ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਇੰਡੋਨੇਸ਼ੀਆ ਓਪਨ ਖ਼ਿਤਾਬ ਜਿੱਤ ਕੇ ਇਤਿਹਾਸ ਸਿਰਜਿਆ।
19 ਜੂਨ : ਭਾਰਤੀ ਮਹਿਲਾ ਬੈਡਮਿੰਟਨ ਖਿਡਰਾਨਾਂ ਅਸ਼ਵਿਨੀ ਪੋਨੰਪਾ ਅਤੇ ਤਨੀਸ਼ਾ ਕ੍ਰਾਸਟੋ ਦੀ ਜੋੜੀ ਨੇ ਨੈਨਟੈੱਸ ਕੌਮਾਂਤਰੀ ਖ਼ਿਤਾਬ ਜਿੱਤਿਆ।
19 ਜੂਨ : ਭਵਾਨੀ ਦੇਵੀ ਨੇ ਏਸ਼ਿਆਈ ਤਲਵਾਰਬਾਜ਼ੀ ’ਚ ਸਿਰਜਿਆ ਇਤਿਹਾਸ।
20 ਜੂਨ : ਪੰਜਾਬ ਵਿਧਾਨ ਸਭਾ ਵਲੋਂ ਸਿੱਖ ਗੁਰਦੁਆਰਾ ਸੋਧ ਬਿੱਲ ਪਾਸ।
22 ਜੂਨ : ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਮਿਲੀ ਸੇਵਾ ਸੰਭਾਲੀ।
25 ਜੂਨ : ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ ਨੇ ਕੁਈਨਜ਼ ਕਲੱਬ ਚੈਂਪੀਅਨਸ਼ਿਪ ਜਿੱਤੀ।
30 ਜੂਨ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦਾ ਦੇਹਾਂਤ।
30 ਜੂਨ : ਖੇਡ ਦੁਨੀਆਂ ਦੀ ਦਿੱਗਜ ਖਿਡਾਰਨ ਅਤੇ ਮਹਿਲਾ ਮੁੱਕੇਬਾਜ਼ ਮੇਰੀ ਕੌਮ ਨੂੰ ‘ਗਲੋਬਲ ਇੰਡੀਅਨ ਆਈਕਨ ਆਫ਼ ਦੀ ਯੀਅਰ’ ਐਵਾਰਡ।
ਜੁਲਾਈ
1 ਜੁਲਾਈ : ਮਹਾਂਰਾਸ਼ਟਰ ਦੇ ਬੁਲਧਾਨਾ ਜ਼ਿਲ੍ਹੇ ’ਚ ਬੱਸ ਨੂੰ ਅੱਗ ਲੱਗਣ ਕਾਰਨ 25 ਮੁਸਾਫ਼ਰਾਂ ਦੀ ਮੌਤ, ਕਈ ਜ਼ਖ਼ਮੀ।
1 ਜੁਲਾਈ : ਓਲੰਪਿਕ ਚੈਂਪੀਅਨ ਐਥਲੀਟ ਨੀਰਜ ਚੋਪੜਾ ਨੇ ਦੂਜੀ ਵਾਰ ਜਿੱਤਿਆ ਡਾਇਮੰਡ ਲੀਗ ਖਿਤਾਬ।
3 ਜੁਲਾਈ : ਕੈਨੇਡਾ ਦੇ ਪਹਿਲੇ ਦਸਤਾਰਧਾਰੀ ਪੁਲਿਸ ਅਫ਼ਸਰ ਬਲਤੇਜ ਢਿਲੋਂ ‘ਵਰਕਸੇਫ ਬੀ ਸੀ’ ਦੇ ਮੁਖੀ ਬਣੇ।
4 ਜੁਲਾਈ : ਸ਼੍ਰੋਮਣੀ ਕਮੇਟੀ ਨੇ ਲੰਗਰ ਘਪਲੇ ਦੇ ਮਾਮਲੇ ’ਚ ਬੇਨਿਯਾਮੀਆਂ ਕਰਨ ਵਾਲੇ 51 ਮੁਲਾਜ਼ਮ ਮੁਅੱਤਲ ਕੀਤੇ।
4 ਜੁਲਾਈ : ਮਹਾਂਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿਚ ਬੇਕਾਬੂ ਟਰੱਕ ਹੋਟਲ ਵਿਚ ਵੜਿਆ, 10 ਹਲਾਕ, 26 ਜ਼ਖ਼ਮੀ।
8 ਜੁਲਾਈ : ਪਛਮੀ ਬੰਗਾਲ ਵਿਚ ਪੰਚਾਇਤੀ ਚੋਣਾਂ ਦੌਰਾਨ ਹਿੰਸਾ ’ਚ 12 ਹਲਾਕ।
8 ਜੁਲਾਈ : ਜੀਂਦ ਵਿਚ ਸੜਕ ਹਾਦਸੇ ਵਿਚ 8 ਵਿਅਕਤੀਆਂ ਦੀ ਮੌਤ ਦਰਜਨ ਦੇ ਕਰੀਬ ਜ਼ਖ਼ਮੀ।
9 ਜੁਲਾਈ : ਉੱਤਰੀ ਭਾਰਤ ’ਚ ਮੋਹਲੇਧਾਰ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ 21 ਮੌਤਾਂ।
9 ਜੁਲਾਈ : ਪੰਜਾਬੀ ਦੇ ਪ੍ਰਗਤੀਸ਼ੀਲ ਕਵੀ, ਵਾਰਤਕਕਾਰ, ਸਵੈਜੀਵਨੀ ਤੇ ਸਫ਼ਰਨਾਮਾ ਲੇਖਕ ਅਨੁਵਾਦਕ, ਸੰਪਦਾਕ ਅਤੇ ਸਮਿਖਿਆਕਾਰ ਹਰਭਜਨ ਸਿੰਘ ਹੁੰਦਲ ਦਾ ਦੇਹਾਂਤ।
14 ਜੁਲਾਈ : ਇਸਰੋ ਨੇ ਐੱਲ ਵੀ ਐੱਮ-3, ਐੱਮ-4 ਰਾਕੇਟ ਦੀ ਵਰਤੋਂ ਕਰਦੇ ਹੋਏ ਤੀਜਾ ਚੰਦਰ ਮਿਸ਼ਨ ਚੰਦਰਯਾਨ-3 ਕੀਤਾ ਲਾਂਚ।
15 ਜੁਲਾਈ : ਗ਼ੈਰ ਦਰਜਾ ਪ੍ਰਾਪਤ ਮਾਰਕੇਟਾ ਵੋਦਰੋਸੋਵਾ ਨੇ ਜੇਬਿਉਰ ਨੂੰ ਹਰਾ ਕੇ ਜਿੱਤਿਆ ਵਿਬਲੰਡਨ ਪਹਿਲਾ ਗਰੈਂਡ ਸਲੈਮ।
16 ਜੁਲਾਈ : ਨੋਵਾਕ ਜੋਕੋਵਿਚ ਨੂੰ ਹਰਾ ਕੇ ਸਪੇਨ ਦੇ ਕਾਰਲੋਸ ਅਲਕਰਾਜ ਬਣਿਆ ਪੁਰਸ਼ ਸਿੰਗਲਜ਼ ਵਿਬਲੰਡਨ ਦਾ ਚੈਂਪੀਅਨ।
18 ਜੁਲਾਈ : ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐਨ ਡੀ ਏ) ਨੂੰ ਚੁਣੌਤੀ ਦੇਣ ਲਈ ਡਟਿਆ ਇੰਡੀਆ (ਇੰਡੀਅਨ ਨੈਸ਼ਨਲ ਡਿਵੈਲਪਮੈਟਲ ਇਨਕਲੂਸਿਵ ਅਲਾਇੰਸ ਬਣਿਆ।
19 ਜੁਲਾਈ : ਉਤਰਾਖੰਡ ਦੇ ਚਮੌਲੀ ਜ਼ਿਲ੍ਹੇ ’ਚ ਨਮਾਮੀ ਗੰਗੇ ਪ੍ਰਾਜੈਕਟ ਸਾਈਟ ਤੇ ਕਰੰਟ ਲੱਗਣ ਕਾਰਨ 15 ਹਲਾਕ।
20 ਜੁਲਾਈ : ਮਣੀਪੁਰ ’ਚ ਆਦਿਵਾਸੀ ਮਹਿਲਾਵਾਂ ਨੂੰ ਨਿਰਵਸਤਰ ਘੁਮਾਉਣ ਦੀ ਘਟਨਾ ਖ਼ਿਲਾਫ਼ ਲੋਕਾਂ ’ਚ ਗੁੱਸੇ ਦੀ ਲਹਿਰ।
23 ਜੁਲਾਈ : ਐਸ ਜੀ ਪੀ ਸੀ ਦਾ ਗੁਰਬਾਣੀ ਪ੍ਰਸਾਰਣ ਲਈ ਵੈੱਬ ਚੈਨਲ ਸ਼ੁਰੂ।
24 ਜੁਲਾਈ : ਮਣੀਪੁਰ ਮੁੱਦੇ ’ਤੇ ਸੰਸਦ ਦੇ ਦੋਵੇਂ ਸਦਨਾਂ ’ਚ ਹੰਗਾਮਾ, ‘ਆਪ’ ਦੇ ਸੰਜੈ ਸਿੰਘ ਰਾਜ ਸਭਾ ਤੋਂ ਮੁਅੱਤਲ।
25 ਜੁਲਾਈ : ਸੰਸਦੀ ਸਕੱਤਰ ਅਤੇ ਹਲਕਾ ਨੂਰਮਹਿਲ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਬਿੰਦਰ ਸਿੰਘ ਅਟਵਾਲ ਦਾ ਦੇਹਾਂਤ।
26ਜੁਲਾਈ : ਪੁੱਤ ਜੱਟਾਂ ਦੇ, ਜੱਟ ਜਿਉਣਾ ਮੌੜ ਅਤੇ ਯਾਰਾਂ ਦਾ ਟਰੱਕ ਬੱਲੀਏ ਜਹੇ ਬਾਦਸ਼ਾਹ ਗੀਤਾਂ ਲਈ ਜਾਣੇ ਜਾਂਦੇ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਦੇਹਾਂਤ।
30 ਜੁਲਾਈ : ਪਾਕਿ ਦੇ ਸੂਬੇ ਖ਼ੈਬਰ ਪਖ਼ਤੂਨਵਾ ’ਚ ਕੱਟੜਪੰਥੀ ਇਸਲਾਮੀ ਸਿਆਸੀ ਪਾਰਟੀ ਦੀ ਮੀਟਿੰਗ ਦੌਰਾਨ ਆਤਮਘਾਤੀ ਹਮਲਾ 44 ਹਲਾਕ, 100 ਤੋਂ ਵੱਧ ਜ਼ਖ਼ਮੀ।
30 ਜੁਲਾਈ : ਇਸਰੋ ਨੇ ਸਿੰਗਾਪੁਰ ਦੇ ਸੱਤ ਉਪਗ੍ਰਹਿ ਨਿਰਧਾਰਤ ਪੰਧ ’ਤੇ ਪਾਏ।
ਅਗੱਸਤ
4 ਅਗੱਸਤ : ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਵਲੋਂ ਮਾਣਹਾਨੀ ਕੇਸ ਵਿਚ ਸਜ਼ਾ ’ਤੇ ਰੋਕ।
5 ਅਗੱਸਤ : ਜੂਨੀਅਰ ਵਿਸ਼ਵ ਖ਼ਿਤਾਬ ਜਿੱਤਣ ਮਗਰੋਂ ਭਾਰਤ ਦੀ 17 ਸਾਲਾ ਅਦਿਤੀ ਸਵਾਮੀ ਤੀਰ ਅੰਦਾਜ਼ੀ ਵਿਚ ਬਣੀ ਵਿਸ਼ਵ ਚੈਂਪੀਅਨ।
6 ਅਗੱਸਤ : ਪਾਕਿ ਦੇ ਦਖਣੀ ਸਿੰਧ ਸੂਬੇ ਵਿਚ ਰੇਲ ਗੱਡੀ ਲੀਹੋਂ ਲੱਥੀ, 30 ਹਲਾਕ, 80 ਜ਼ਖ਼ਮੀ।
10 ਅਗੱਸਤ : ਲੋਕਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ, ਮੋਦੀ ਬਾਰੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਲੋਕ ਸਭਾ ’ਚੋਂ ਮੁਅੱਤਲ।
11 ਅਗੱਸਤ : ਸੰਸਦ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ ‘ਆਪ’ ਸਾਂਸਦ ਮੈਂਬਰ ਰਾਘਵ ਚੱਢਾ ਨੂੰ ਨਿਯਮਾਂ ਦੀ ਉਲੰਘਣਾ ਕਰਨ, ਮਾੜਾ ਵਿਹਾਰ ਕਰਨ, ਗੱਲ ਨਾ ਮੰਨਣ ਦੇ ਕਾਰਨ ਰਾਜ ਸਭਾ ‘ਚੋਂ ਮੁਅੱਤਲ।
13 ਅਗੱਸਤ : ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਖ਼ਿਤਾਬੀ ਜਿੱਤ ਮਗਰੋਂ ਐੱਫ ਆਈ ਐੱਚ ਰੈਕਿੰਗ ’ਚ ਭਾਰਤ ਤੀਜੇ ਸਥਾਨ ਤੇ ਪਹੁੰਚਿਆ।
14 ਅਗੱਸਤ : ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿਚ ਘੱਟੋ ਘੱਟ 51 ਜਣਿਆਂ ਦੀ ਮੌਤ।
14 ਅਗੱਸਤ : ਅਮਰੀਕੀ ਟੈਨਿਸ ਖਿਡਾਰਨ ਜੈਸਿਕਾ ਪੇਗੁਲਾ ਨੇ ਨੈਸ਼ਨਲ ਬੈਂਕ ਮੌਂਟਰੀਅਲ ਓਪਨ ਚੈਂਪੀਅਨ ਖ਼ਿਤਾਬ ਜਿੱਤਿਆ।
16 ਅਗੱਸਤ : ਪਹਾੜਾਂ ਵਿਚ ਮੀਂਹ ਕਾਰਨ ਸਤਲੁਜ ਤੇ ਬਿਆਸ ਦਰਿਆਵਾਂ ਕੰਢੇ ਵਸੇ ਪਿੰਡਾਂ ਵਿਚ ਪਾਣੀ ਨੇ ਮਚਾਈ ਤਬਾਹੀ।
17 ਅਗੱਸਤ : ਭਾਰਤੀ ਅਥਲੈਟਿਕਸ ਫ਼ੈਡਰੇਸ਼ਨ ਦੇ ਪ੍ਰਧਾਨ ਆਦਿਲ ਸ਼ੁਮਾਰੀਵਾਲਾ ਵਿਸ਼ਵ ਅਥੈਲਟਿਕਸ ਦੇ ਮੀਤ ਪ੍ਰਧਾਨ ਬਣੇ।
19 ਅਗਸਤ : ਉੱਘੇ ਸਨਅਤਕਾਰ ਰਤਨ ਟਾਟਾ ਨੂੰ ‘ਉਦਯੋਗ ਰਤਨ’ ਪੁਰਸਕਾਰ ਨਾਲ ਸਨਮਾਨਿਆ।
22 ਅਗੱਸਤ : ਸ਼੍ਰੋਮਣੀ ਕਵੀ ਸ਼ਿਵ ਨਾਥ ਦਾ ਦੇਹਾਂਤ।
22 ਅਗੱਸਤ : ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਨੈਸ਼ਨਲ ਗਰੀਨ ਟਿ੍ਰਬਿਊਨਲ ਦੇ ਚੇਅਰਪਰਸਨ ਨਿਯੁਕਤ।
23 ਅਗੱਸਤ : ਭਾਰਤ ਦੇ ਮੂਨ ਮਿਸ਼ਨ ਚੰਦਰਯਾਨ –3 ਨੇ ਪੁਲਾੜ ਵਿਚ ਇਤਿਹਾਸ ਸਿਰਜਿਆ। ਚੰਨ ਹੁਣ ਭਾਰਤ ਦਾ ਵੀ ਹੋਇਆ ਤੇ ਚੌਥਾ ਦੇਸ਼ ਬਣਿਆ।
24 ਅਗੱਸਤ : ਕੌਮੀ ਫ਼ਿਲਮ ਪੁਰਸਕਾਰਾਂ ਵਿਚ ‘ਸ਼ਹੀਦ ਊਧਮ ਸਿੰਘ’ ਬਣੀ ਸਰਵੋਤਮ ਹਿੰਦੀ ਫ਼ਿਲਮ।
26 ਅਗੱਸਤ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਉਤਰਨ ਵਾਲੀ ਥਾਂ ਦਾ ਨਾਂ ‘ਸ਼ਿਵ ਸ਼ਕਤੀ ਕੇਂਦਰ ਐਲਾਨਿਆ।
26 ਅਗੱਸਤ : ਵੈਨਜ਼ੁਏਲਾ ਦੀ ਯੁਲੀਮਰ ਰੋਜਜ਼ ਨੇ ਤੀਹਰੀ ਛਾਲ ਵਿਚ ਲਗਾਤਾਰ ਚੌਥਾ ਵਿਸ਼ਵ ਖਿਤਾਬ ਜਿਤਿਆ।
27 ਅਗੱਸਤ : ਪੰਜਾਬੀ ਦਲਿਤ ਲੇਖਕ ਦੇਸ ਰਾਜ ਕਾਲੀ ਦਾ ਲੰਮੀ ਬਿਮਾਰੀ ਕਾਰਨ ਦੇਹਾਂਤ।
27 ਅਗੱਸਤ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਦਾ ਦੇਹਾਂਤ।
28 ਅਗੱਸਤ : ਨੀਰਜ ਚੋਪੜਾ ਵਿਸ਼ਵ ਅਥੈਲਟਿਕਸ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ।
29 ਅਗੱਸਤ : ਪੰਜਾਬ ਦੇ ਮੁੱਖ ਮੰਤਰੀ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ ਦਾ’ ਕੀਤਾ ਆਗਾਜ਼।
30 ਅਗੱਸਤ : ਪੰਜਾਬ ਸਰਕਾਰ ਨੇ ਸੂਬੇ ਵਿਚ ਦੋ ਮਹੀਨੇ ਲਈ ‘ਐਸਮਾ’ ਲਾਗੂ ਕੀਤਾ।
ਸਤੰਬਰ
2 ਸਤੰਬਰ : ਚੰਨ ਮਗਰੋਂ ਭਾਰਤ ਦੀ ਹੁਣ ਸੂਰਜ ਵਲ ਪੁਲਾਂਘ, ਇਸਰੋ ਨੇ ਆਦਿੱਤਿਆ-ਐੱਲ 1 ਸਫ਼ਲਤਾਪੂਰਵਕ ਦਾਗਿਆ।
2 ਸਤੰਬਰ : ਪੁਰਸ਼ਾਂ ਦੇ ਪਹਿਲੇ ਹਾਕੀ 5 ਐੱਸ ਏਸ਼ੀਆ ਕੱਪ ਵਿਚ ਭਾਰਤ ਬਣਿਆ ਚੈਂਪੀਅਨ।
3 ਸਤੰਬਰ : ਦਿਮਿਤੀ ਪੇਟਗਟੋਸ ਦੇ ਸ਼ਾਨਦਾਰ ਗੋਲ ਸਦਕਾ ਮੋਹਨ ਬਾਗਾਨ ਨੇ 23 ਸਾਲ ਮਗਰੋਂ ਡੂਰੰਡ ਕੱਪ ਫੁੱਟਬਾਲ ਜਿੱਤਿਆ।
3 ਸਤੰਬਰ : ਜਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦਾ ਦੇਹਾਂਤ।
6 ਸਤੰਬਰ : ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਡਾਇਰੈਕਟਰ ਅਰੁਣ ਕੁਮਾਰ ਸਿਨਹਾ ਦਾ ਦੇਹਾਂਤ।
7 ਸਤੰਬਰ : ਉੱਘੇ ਸਾਹਿਤਕਾਰ ਪ੍ਰੋ: ਪਿ੍ਰਥੀਪਾਲ ਸਿੰਘ ਕਪੂਰ ਦਾ ਦੇਹਾਂਤ।
9 ਸਤੰਬਰ : ‘ਜੀ-20 ਸਿਖਰ ਸੰਮੇਲਨ’ ਨਵੀਂ ਦਿੱਲੀ ’ਚ ਸ਼ੁਰੂ ਸਮੇਂ ਐਲਾਨਨਾਮਾ ਸਰਬਸੰਮਤੀ ਨਾਲ ਪ੍ਰਵਾਨ।
9 ਸਤੰਬਰ : ਮੋਰੱਕੋ ’ਚ ਜ਼ਬਰਦਸਤ ਭੂਚਾਲ ਕਾਰਨ 1037 ਹਲਾਕ, 1200 ਜ਼ਖ਼ਮੀ।
10 ਸਤੰਬਰ : ਅਮਰੀਕਾ ਦੀ ਟੈਨਿਸ ਖਿਡਾਰਨ ਕੋਕੋ ਗੌਫ਼ ਨੇ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤਿਆ।
11 ਸਤੰਬਰ : ਨੋਵਾਕ ਜੋਕੋਵਿਚ ਨੇ ਯੂ.ਐਸ. ਓਪਨ ਟੈਨਿਸ ਦਾ 24ਵਾਂ ਖ਼ਿਤਾਬ ਜਿੱਤ ਕੇ ਬਣਾਇਆ ਰਿਕਾਰਡ।
13 ਸਤੰਬਰ : ਆਪ ਸੁਪਰੀਮੋ ਕੇਜਰੀਵਾਲ ਤੇ ਭਗਵੰਤ ਮਾਨ ਵਲੋਂ ਪੰਜਾਬ ਵਿਚ ਪਹਿਲੇ ‘ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ।
17 ਸਤੰਬਰ : ਭਾਰਤ ਨੇ ਸ੍ਰੀਲੰਕਾ ਨੂੰ ਦਸ ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਜਿੱਤਿਆ।
17 ਸਤੰਬਰ : ਰੋਹਨ ਬੋਪੰਨਾ ਨੇ ਜਿੱਤ ਨਾਲ ਡੇਵਿਸ ਕੱਪ ਨੂੰ ਕਿਹਾ ਅਲਵਿਦਾ।
21 ਸਤੰਬਰ : ਕੈਨੇਡਾ ਨਾਲ ਚੱਲ ਰਹੇ ਕੂਟਨੀਤਕ ਟਕਰਾਅ ਦਰਮਿਆਨ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਰੋਕੀਆਂ।
23 ਸਤੰਬਰ : ਚੀਨ ਦੇ ਸ਼ਹਿਰ ਹਾਂਗਜੂ ਵਿਚ ਏਸ਼ੀਆਈ ਖੇਡਾਂ ਸ਼ੁਰੂ।
26 ਸਤੰਬਰ : ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਟ ਬੋਰਡ ਦਾ ਮਨੋਜ ਤਿ੍ਰਪਾਠੀ ਨੂੰ ਰੈਗਲੂਰ ਚੇਅਰਮੈਨ ਨਿਯੁਕਤ ਕੀਤਾ।
27 ਸਤੰਬਰ : ਪੰਜਾਬ ਨੇ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਕੇਂਦਰੀ ਸੈਰ ਸਪਾਟਾ ਮੰਤਰਾਲੇ ਵਲੋਂ ਕਰਵਾਏ ਸਮਾਗਮ ਵਿਚ ਗੁਰਦਾਸਪੁਰ ਨੇ ‘ਨਵਾਂ ਪਿੰਡ ਸਰਦਾਰਾਂ’ ਨੇ ਜਿੱਤਿਆ ਕੌਮੀ ਐਵਾਰਡ।
28 ਸਤੰਬਰ : ਹਰੇ ਇਨਕਲਾਬ ਦੇ ਮੋਢੀ ਉੱਘੇ ਖੇਤੀ ਵਿਗਿਆਨੀ ਐੱਮ.ਐੱਸ. ਸਵਾਮੀਨਾਥਨ ਦਾ ਦੇਹਾਂਤ।
ਅਕਤੂਬਰ
2 ਅਕਤੂਬਰ : ਮੈਕਸਿਕੋ ਵਿਚ ਗਿਰਜਾਘਰ ਦੀ ਛੱਤ ਡਿੱਗਣ ਨਾਲ 10 ਮੌਤਾਂ, 60 ਜ਼ਖ਼ਮੀ।
3 ਅਕਤੂਬਰ : ਭੌਤਿਕ ਵਿਗਿਆਨ ਦੇ ਪੀਅਰੇ ਅਗਸਟੀਨੀ, ਫੇਰੇਸ ਕਰੋਸ ਅਤੇ ਏਨੇ ਲੁਇਲਿਏ ਤਿੰਨ ਵਿਗਿਆਨੀਆਂ ਨੂੰ ਨੋਬੇਲ ਪੁਰਸਕਾਰ ਦਾ ਐਲਾਨ।
4 ਅਕਤੂਬਰ : ਉੱਤਰੀ ਸਿੱਕਿਮ ਵਿਚ ਅਚਾਨਕ ਆਏ ਹੜ੍ਹ ਕਾਰਨ 10 ਜਣਿਆਂ ਦੀ ਮੌਤ, ਸੈਨਾ ਦੇ 22 ਜਵਾਨਾਂ ਸਣੇ 82 ਵਿਅਕਤੀ ਲਾਪਤਾ।
5 ਅਕਤੂਬਰ : ਰੂਸ ਵਲੋਂ ਯੂਕਰੇਨ ਵਿਚ ਕੀਤੇ ਗਏ ਰਾਕੇਟ ਹਮਲੇ ਵਿਚ 51 ਵਿਅਕਤੀਆਂ ਦੀ ਮੌਤ।
5 ਅਕਤੂਬਰ : ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਈ.ਸੀ.ਸੀ ਇਕ ਰੋਜ਼ਾ ਵਿਸ਼ਵ ਕੱਪ ਕਿ੍ਰਕਟ ਦਾ ਆਗ਼ਾਜ਼।
6 ਅਕਤੂਬਰ : 19ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।
7 ਅਕਤੂਬਰ : ਇਜ਼ਰਾਈਲ ਉੱਤੇ ਹਮਾਸ ਅਤਿਵਾਦੀਆਂ ਦੇ ਹਮਲੇ ਵਿਚ 100 ਹਲਾਕ।
7 ਅਕਤੂਬਰ : 19ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਨੇ 107 ਤਗਮੇ ਪ੍ਰਾਪਤ ਕਰ ਕੇ ਸਿਰਜਿਆ ਇਤਿਹਾਸ।
8 ਅਕਤੂਬਰ : ਇਜ਼ਰਾਈਲ–ਹਮਾਸ ਜੰਗ ਵਿਚ ਹੁਣ ਤਕ 900 ਮੌਤਾਂ ਹੋਈਆਂ।
8 ਅਕਤੂਬਰ : ਅਫ਼ਗਾਨਿਸਤਾਨ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2000 ਤੋਂ ਵੱਧ।
8 ਅਕਤੂਬਰ : ਹਾਗਜੂ ਵਿਚ 19ਵੀਆਂ ਏਸ਼ਿਆਈ ਖੇਡਾਂ ਆਇਚੀ-ਨਾਗੋਆ ’ਚ ਮਿਲਣ ਦੇ ਵਾਅਦੇ ਨਾਲ ਸਮਾਪਤ।
11 ਅਕਤੂਬਰ : ਇਜ਼ਰਾਇਲੀ ਹਮਲੇ ਵਿਚ ਗਾਜ਼ਾਂ ਨੇੜਲਾ ਇਲਾਕਾ ਤਬਾਹ, ਹੁਣ ਤਕ 220 ਤੋਂ ਵੱਧ ਮੌਤਾਂ।
11 ਅਕਤੂਬਰ : ਉੱਘੇ ਹਾਕੀ ਖਿਡਾਰੀ ਅਵਤਾਰ ਸਿੰਘ ਘੁੰਮਣ ਦਾ ਦੇਹਾਂਤ।
12 ਅਕਤੂਬਰ : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਟੀ ਦੇ ਸਾਬਕਾ ਵੀ ਸੀ ਡਾ: ਐੱਸ.ਐੱਸ. ਗਿੱਲ ਦਾ ਦੇਹਾਂਤ।
15 ਅਕਤੂਬਰ : ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਕਾਂਗਰਸੀ ਆਗੂ ਡਾ: ਮਨੋਹਰ ਸਿੰਘ ਗਿੱਲ ਦਾ ਦੇਹਾਂਤ।
17 ਅਕਤੂਬਰ : ਪ੍ਰਸਿੱਧ ਅਦਾਕਾਰਾ ਵਹੀਦਾ ਰਹਿਮਾਨ ਨੂੰ ਵਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ।
17 ਅਕਤੂਬਰ : ਗਾਜਾ ਸਿਟੀ ਦੇ ਇਕ ਹਸਪਤਾਲ ਵਿਚ ਇਜ਼ਰਾਈਲ ਦੇ ਹਵਾਈ ਹਮਲੇ ਵਿਚ 500 ਲੋਕਾਂ ਦੀ ਮੌਤ।
23 ਅਕਤੂਬਰ : ਭਾਰਤੀ ਕਿ੍ਰਕਟ ਟੀਮ ਦੇ ਸਾਬਕਾ ਕਪਤਾਨ ਤੇ ਦੇਸ਼ ਦੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ।
23 ਅਕਤੂਬਰ : ਚੀਨ ਦੇ ਹਾਂਗਜੂ ਵਿਚ ਭਾਰਤੀ ਖਿਡਾਰੀਆਂ ਨੇ ਪੈਰਾ ਏਸ਼ਿਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਵਲੋਂ ਸੁਨਹਿਰਾ ਆਗ਼ਾਜ਼।
25 ਅਕਤੂਬਰ : ਦੋ ਭਾਰਤੀ ਅਮਰੀਕੀ ਵਿਗਿਆਨੀਆਂ ਅਸ਼ੋਕ ਗਾਡਗਿਲ ਅਤੇ ਸੁਭਰਾ ਸੁਰੇਸ਼ ਨੂੰ ਸਰਵੋਤਮ ਵਿਗਿਆਨਕ ਪੁਰਸਕਾਰ।
25 ਅਕਤੂਬਰ : ਪੰਜਾਬੀ ਪੱਤਰਕਾਰ ਤੇ ਲੇਖਕ ਸੁਰਜਨ ਜ਼ੀਰਵੀ ਦਾ ਦੇਹਾਂਤ।
26 ਅਕਤੂਬਰ : ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ ਡੀ ਪੀ) ਦੀ ਮਹਿਬੂਬਾ ਮੁਫ਼ਤੀ ਮੁੜ ਪ੍ਰਧਾਨ ਬਣੀ।
29 ਅਕਤੂਬਰ : ਉੱਘੀ ਅਦਾਕਾਰਾ ਸ਼ਰਮੀਲਾ ਟੈਗੋਰ ਦਾ ‘ਇਮਤਿਆਜ਼-ਏ-ਜਾਮੀਆ’ ਐਵਾਰਡ ਨਾਲ ਸਨਮਾਨ।
30 ਅਕਤੂਬਰ : ਪੰਜਾਬੀ ਦੇ ਨਾਮਵਾਰ ਗਲਪਕਾਰ, ਕਾਲਮਨਵੀਸ ਅਤੇ ਬਾਲ ਸਾਹਿਤਕਾਰ ਮਨਮੋਹਨ ਸਿੰਘ ਬਾਸਰਕੇ ਦਾ ਦੇਹਾਂਤ।
ਨਵੰਬਰ
3 ਨਵੰਬਰ : 40ਵੇਂ ਸੁਰਜੀਤ ਹਾਕੀ ਕੱਪ ’ਤੇ ਇੰਡੀਅਨ ਆਇਲ ਮੁੰਬਈ ਦੀ ਟੀਮ ਨੇ ਕੈਗ ਦਿੱਲੀ ਨੂੰ ਹਰਾ ਕੇ ਕੀਤਾ ਕਬਜ਼ਾ।
4 ਨਵੰਬਰ : ਨੇਪਾਲ ਵਿਚ ਭੂਚਾਲ ਨਾਲ 157 ਵਿਅਕਤੀਆਂ ਦੀਆਂ ਮੌਤਾਂ।
5 ਨਵੰਬਰ : ਨੋਵਾਕ ਜੋਕੋਵਿਚ ਨੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖਿਤਾਬ ਰਿਕਾਰਡ ਸੱਤਵੀਂ ਵਾਰ ਜਿੱਤਿਆ।
6 ਨਵੰਬਰ : ਮੁੱਖ ਸੂਚਨਾ ਕਮਿਸ਼ਨਰ ਵਜੋਂ ਹੀਰਾ ਲਾਲ ਸ਼ਮਰੀਆ ਨੇ ਸਹੁੰ ਚੁੱਕੀ।
8 ਨਵੰਬਰ : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਤੀਜੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ।
11 ਨਵੰਬਰ : ਉੱਤਰ ਪ੍ਰਦੇਸ਼ ਵਿਚ ਭਗਵਾਨ ਰਾਮ ਦੇ ਜਨਮ ਅਸਥਾਨ ਅਯੁੱਧਿਆ ’ਚ ‘ਰਾਮ ਕੀ ਪੌੜੀ’ ਤੇ 22.23 ਲੱਖ ਦੀਵੇ ਜਗਾ ਕੇ ਵਿਸ਼ਵ ਰਿਕਾਰਡ ਬਣਾਇਆ।
13 ਨਵੰਬਰ : ਦੀਵਾਲੀ ਮੌਕੇ ਦਿੱਲੀ ਬਣਿਆ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਤ ਸ਼ਹਿਰ।
13 ਨਵੰਬਰ : ਪੰਜਾਬ ਦੇ ਸਾਬਕਾ ਆਈ.ਏ.ਐਸ. ਅਧਿਕਾਰੀ ਤੇ ਲੇਖਕ ਨਿਰਪਿੰਦਰ ਸਿੰਘ ਰਤਨ ਦਾ ਦੇਹਾਂਤ।
14 ਨਵੰਬਰ : ਓਬਰਾਏ ਗਰੁੱਪ ਦੇ ਚੇਅਰਮੈਨ ਐਮਰੀਟਸ ਪਿ੍ਰਥਵੀ ਰਾਜ ਸਿੰਘ ਓਬਰਾਏ ਦਾ ਦੇਹਾਂਤ।
15 ਨਵੰਬਰ : ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਬੱਸ ਹਾਦਸੇ ’ਚ 38 ਹਲਾਕ, 20 ਜ਼ਖ਼ਮੀ।
17 ਨਵੰਬਰ : ਉੱਘੇ ਕਲਾ ਇਤਿਹਾਸਕਾਰ ਅਤੇ ਕਲਾ ਆਲੋਚਕ ਪ੍ਰੋ: ਬੀ.ਐੱਨ ਗੋਸਵਾਮੀ ਦਾ ਦੇਹਾਂਤ।
19 ਨਵੰਬਰ : ਮਿਸ਼ੇਲ ਸਟਾਰਕ ਦੀ ਅਗਾਵਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਟਰੈਵਿਸ ਹੈੱਡ ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ।
19 ਨਵੰਬਰ : ਸੰਯੁਕਤ ਰਾਸ਼ਟਰ ’ਚ 72ਵੇਂ ‘ਮਿਸ ਯੂਨੀਵਰਸ’ ਮੁਕਾਬਲੇ ਵਿਚ ਨਿਕਾਰਾਗੁਆ ਦੀ ਸ਼ੇਨਿਸ਼ ਪੇਲਾਸਿਓਸ ਦੇ ਸਿਰ ਸਜਿਆ ਤਾਜ।
20 ਨਵੰਬਰ : ਉੱਤਰੀ ਗਾਜ਼ਾ ’ਚ ਪੈਂਦੇ ਇੰਡੋਨੇਸ਼ੀਆ ਹਸਪਤਾਲ ’ਤੇ ਗੋਲਾ ਡਿਗਿਆ, 12 ਹਲਾਕ।
21 ਨਵੰਬਰ : ਪੰਜਾਬੀ ਗਾਇਕ ਅਤੇ ਗੀਤਕਾਰ ਪਾਲੀ ਦੇਤਵਾਲੀਆ ਪੰਜਾਬੀ ਗੀਤਕਾਰੀ ਦੇ ‘ਯੁੱਗ ਪੁਰਸ਼’ ਸ੍ਰੀ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨਤ।
25 ਨਵੰਬਰ : ਉੱਘੇ ਸਮਾਜਵਾਦੀ ਨੇਤਾ, ਸਿੱਖਿਆ ਸ਼ਾਸਤਰੀ, ਸੋਸ਼ਲਿਸਟ ਪਾਰਟੀ ਦੇ ਕੌਮੀ ਉਪ ਚੇਅਰਮੈਨ ਅਤੇ ਮਾਲਟਾ ਕਿਸ਼ਤੀ ਕਾਂਡ ਮਿਸ਼ਨ ਦੇ ਚੇਅਰਮੈਨ ਬਲਵੰਤ ਸਿੰਘ ਖੇੜਾ ਦਾ ਦੇਹਾਂਤ।
27 ਨਵੰਬਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸ਼ੁਰੂ।
27 ਨਵੰਬਰ : ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ-24) ਲਈ ਸ਼ੁਭਮਨ ਗਿੱਲ ਬਣਿਆ ਗੁਜਰਾਤ ਟਾਈਟਨਜ਼ ਦਾ ਕਪਤਾਨ।
30 ਨਵੰਬਰ : ਸਾਟਰੀਨ ਨਿਸ਼ਾਨੇਬਾਜ਼ ਗਨੀਮਤ ਸੇਖੋਂ ਤੇ ਅੰਗਦਵੀਰ ਸਿੰਘ ਬਾਜਵਾ ਦੀ ਜੋੜੀ ਨੇ ਸਕੀਟ ਮਿਕਸਡ ਦਾ ਕੌਮੀ ਖ਼ਿਤਾਬ ਜਿੱਤਿਆ।
ਦਸੰਬਰ
3 ਦਸੰਬਰ : ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ’ਚ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਭਾਜਪਾ ਦੀ ਚੜ੍ਹਤ,
ਤੇਲੰਗਾਨਾ ਵਿਚ ਕਾਂਗਰਸ ਜਿੱਤੀ।
3 ਦਸੰਬਰ : ਟੀ-20 ਕਿ੍ਰਕਟ ਲੜੀ ਵਿਚ ਭਾਰਤ ਨੇ ਆਖ਼ਰੀ ਮੈਚ ਵਿਚ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾ ਕੇ ਲੜੀ 4-1 ਨਾਲ ਜਿੱਤੀ।
5 ਦਸੰਬਰ : ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਕਨਵੀਨਰ ਭਾਈ ਲਖਬੀਰ ਸਿੰਘ ਰੋਡੇ ਦਾ ਦੇਹਾਂਤ।
5 ਦਸੰਬਰ : ਅਕਾਲੀ ਆਗੂ ਅਤੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਵੱਡੇ ਪੁੱਤਰ ਜਥੇਦਾਰ ਰਣਜੀਤ ਸਿੰਘ ਤਲਵੰਡੀ ਦਾ ਦੇਹਾਂਤ।
5 ਦਸੰਬਰ : ਸੀ.ਆਈ.ਡੀ. ਟੀ.ਵੀ. ਸੀਰੀਅਲ ਤੋਂ ਮਸ਼ਹੂਰ ਹੋਏ ਅਦਾਕਾਰ ਦਿਨੇਸ਼ ਫੜਨਿਸ ਦਾ ਦੇਹਾਂਤ।
7 ਦਸੰਬਰ : ਕਾਂਗਰਸ ਵਿਧਾਇਕ ਦਲ ਦੇ ਨੇਤਾ ਏ. ਰੇਵੰਤ ਰੈੱਡੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ।
7 ਦਸੰਬਰ : ਭਾਰਤੀ ਮੂਲ ਦੇ ਮੀਡੀਆ ਮਾਹਰ ਡਾ: ਸਮੀਰ ਸ਼ਾਹ ਬੀ.ਬੀ.ਸੀ. ਦੇ ਚੇਅਰਮੈਨ ਨਿਯੁਕਤ।
7 ਦਸੰਬਰ : ਸਾਬਕਾ ਵਿਧਾਇਕ ਤੇ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਭੌ ਵਿਭਾਗ ਪੰਜਾਬ ਤੇ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਗੜ੍ਹਦੀਵਾਲਾ ਦਾ ਦੇਹਾਂਤ।
8 ਦਸੰਬਰ : ਤਿ੍ਰਣਮੂਲ ਕਾਂਗਂਸ ਦੀ ਆਗੂ ਮਹੂਆ ਮੋਇਤਰਾ ਲੋਕ ਸਭਾ ’ਚੋ ਬਰਖ਼ਾਸਤ।
8 ਦਸੰਬਰ : ਜੋਰਾਮ ਪੀਪਲਜ਼ ਮੂਵਮੈਂਟ ਆਗੂ ਲਾਲਦੁਹੋਮਾ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ।
8 ਦਸੰਬਰ : ਪ੍ਰਸਿੱਧ ਹਾਸਰਸ ਕਲਾਕਾਰ ਜੂਨੀਅਰ ਮਹਿਮੂਦ ਦਾ ਦੇਹਾਂਤ।
9 ਦਸੰਬਰ : ਬਹੁਜਨ ਸਮਾਜ ਪਾਰਟੀ (ਬਸਪਾ) ਨੇ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਅਪਣੇ ਸੰਸਦ ਮੈਂਬਰ ਦਾਨਿਸ਼ ਅਲੀ ਬਸਪਾ ਤੋਂ ਮੁਅੱਤਲ।
10 ਦਸੰਬਰ : ਬਾਬਾ ਫ਼ਰੀਦ ਧਾਰਮਕ ਤੇ ਵਿਦਿਅਕ ਸੰਸਥਾਵਾਂ ਦੇ ਪ੍ਰਮੁੱਖ ਸੇਵਾਦਾਰ ਅਤੇ ਇਲਾਕੇ ਦੇ ਨਾਮਵਰ ਵਕੀਲ ਇੰਦਰਜੀਤ ਸਿੰਘ ਖ਼ਾਲਸਾ ਦਾ ਦੇਹਾਂਤ।
11 ਦਸੰਬਰ : ਉੱਘੇ ਪੰਜਾਬੀ ਤੇ ਉਰਦੂ ਕਵੀ, ਨਾਟਕਕਾਰ, ਖੋਜਾਰਥੀ ਅਤੇ ਅੰਗਰੇਜ਼ੀ ਤੇ ਉਰਦੁੂ ਦੀਆਂ 175 ਤੋਂ ਵੱਧ ਪੁਸਤਕਾਂ ਦੇ ਲੇਖਕ ਅਹਿਮਦ ਸਲੀਮ ਦਾ ਦੇਹਾਂਤ।
13 ਦਸੰਬਰ : ਦੇਸ਼ ਦੀ ਪੁਰਾਣੀ ਸੰਸਦ ਭਵਨ ਉੱਤੇ ਹੋਏ ਹਮਲੇ ਦੀ ਬਰਸੀ ਮੌਕੇ ਨਵੀਂ ਸੰਸਦ ਇਮਾਰਤ ਵਿਚ ਸੁਰੱਖਿਆ ’ਚ ਕੁਤਾਹੀ ਕਾਰਨ ਲੱਗੀ ਸੰਨ੍ਹ। ਕਾਲਾ ਧੂਆਂ ਛੱਡਣ ਵਾਲੇ ਪੀਪੇ ਨੂੰ ਲੈ ਕੇ ਦੋ ਬੇਰੁਜ਼ਗਾਰ ਨੌਜੁਆਨ ਅੰਦਰ ਦਾਖ਼ਲ ਹੋਏ ਤੇ 4 ਬਾਹਰ ਨਾਹਰੇ ਮਾਰਦੇ ਰਹੇ।
13 ਦਸੰਬਰ : ਉਜੈਨ ਤੋਂ ਭਾਜਪਾ ਵਿਧਾਇਕ ਦਲ ਦੇ ਨੇਤਾ ਮੋਹਨ ਯਾਦਵ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ।
13 ਦਸੰਬਰ : ਸੀਨੀਅਰ ਭਾਜਪਾ ਆਗੂ ਅਤੇ ਪਾਰਟੀ ਦੇ ਕਬਾਇਲੀ ਚਿਹਰੇ ਵਿਸ਼ਨੂੰ ਦੇਵ ਸਾਏ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
14 ਦਸੰਬਰ : ਦੇਸ਼ ਦੀ ਸੰਸਦ ਪ੍ਰਤੀ ਸੁਰਖਿਆ ਵਿਚ ਸੰਨ੍ਹ ਦੇ ਮਾਮਲੇ ਤੇ ਜ਼ੋਰਦਾਰ ਹੰਗਾਮਾ 14 ਮੈਂਬਰ ਮੁਅੱਤਲ।
14 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਤੇ ਪ੍ਰਧਾਨ ਸੁਖਬੀਰ ਬਾਦਲ ਨੇ ਬੇਅਦਬੀ ਘਟਨਾ ਲਈ ਪੰਥ ਤੋਂ ਮੁਆਫ਼ੀ ਮੰਗੀ।
15 ਦਸੰਬਰ : ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ।
16 ਦਸੰਬਰ : ਸਾਬਕਾ ਮੰਤਰੀ ਜੀਤੂ ਪਟਵਾਰੀ ਮੱਧ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਨਿਯੁਕਤ।
16 ਦਸੰਬਰ : ਭਾਰਤੀ ਮਹਿਲਾ ਕਿ੍ਰਕਟ ਟੀਮ ਦੀ ਸਪਿੰਨਰ ਦੀਪਤੀ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਇੰਗਲੈਂਡ ਨੂੰ 347 ਦੌੜਾਂ ਨਾਲ ਹਰਾ ਕੇ ਰਚਿਆ ਇਤਿਹਾਸ।
18 ਦਸੰਬਰ : ਭਾਰਤੀ ਸੰਸਦ ਦੇ ਇਤਿਹਾਸ ਵਿਚ ਪਹਿਲੀ ਵਾਰ ਇਕੋ ਦਿਨ ਦੋਵੇਂ ਸਦਨਾਂ ’ਚ ਵਿਰੋਧੀ ਧਿਰ ਦੇ 78 ਮੈਂਬਰ ਮੁਅੱਤਲ।
19 ਦਸੰਬਰ : ਚੀਨ ’ਚ ਭੂਚਾਲ ਕਾਰਨ 127 ਲੋਕਾਂ ਦੀ ਮੌਤ, 700ਤੋਂ ਵੱਧ ਜ਼ਖ਼ਮੀ।
21 ਦਸੰਬਰ : ਭਾਰਤ ਦੇ ਤਿੰਨ ਸੂਬਿਆਂ ’ਚ ਹੁਣ ਤਕ ਕੋਵਿਡ-19 ਦੇ ਸਬ-ਵੇਰੀਐਂਟ ਜੇਐਨ –1 ਦੇ 21 ਮਾਮਲੇ ਆਏ ਸਾਹਮਣੇ।
21 ਦਸੰਬਰ : ਭਾਰਤੀ ਸਾਹਿਤ ਅਕਾਦਮੀ ਵਲੋਂ ਸਵਰਨਜੀਤ ਸਵੀ ਦੇ ਕਾਵਿ-ਸੰਗ੍ਰਹਿ ‘ਮਨ ਦੀ ਚਿਪ’ ਨੂੰ ਸਾਹਿਤਕ ਪੁਰਸਕਾਰ ਦਾ ਐਲਾਨ।
21 ਦਸੰਬਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਫਿਰ ਰਚਿਆ ਇਤਿਹਾਸ, ਰਿਕਾਰਡ 25ਵੀਂ ਵਾਰ ਜਿੱਤੀ ਵੱਕਾਰੀ ‘ਮਾਕਾ’ ਟਰਾਫ਼ੀ।