ਅਲੋਪ ਹੋਇਆ ਜੰਝ ਬੰਨ੍ਹਣ ਦਾ ਰਿਵਾਜ
Published : Sep 7, 2017, 9:58 pm IST
Updated : Sep 7, 2017, 4:28 pm IST
SHARE ARTICLE

ਪੁਰਾਤਨ ਸਮਿਆਂ ਵਿਚ ਹੋਣ ਵਾਲੇ ਵਿਆਹਾਂ ਦਾ ਅਪਣਾ ਹੀ ਇਕ ਰੰਗਰੂਪ ਅਤੇ ਨਜ਼ਾਰਾ ਹੁੰਦਾ ਸੀ। ਜੋ ਵੀ ਕੰਮਕਾਰ ਹੁੰਦਾ ਸੀ, ਸਾਰੇ ਦਾ ਸਾਰਾ ਸਿੱਕੇ ਬੰਦ ਹੁੰਦਾ ਸੀ। ਆਪਸੀ ਮੋਹ-ਪਿਆਰ, ਸਾਂਝਾਂ, ਰਿਸ਼ਤੇਦਾਰੀਆਂ ਦੀਆਂ ਤੰਦਾਂ ਪੱਕੀਆਂ ਹੁੰਦੀਆਂ ਸਨ। ਸਾਦੇ ਵਿਆਹ, ਸਾਦਾ ਖਾਣਾ-ਪੀਣਾ, ਸਿਹਤਮੰਦੀ ਨੂੰ ਬੁਲਾਵਾ ਦਿੰਦਾ ਸੀ। ਜੰਝ ਵਲੋਂ ਭੁੰਜੇ ਪੱਟੀਆਂ ਉਤੇ ਬੈਠ ਕੇ ਰੋਟੀ-ਪਾਣੀ, ਸਾਦੇ ਰੂਪ ਵਿਚ ਸੇਵਨ ਕਰਨਾ ਕਿੰਨਾ ਚੰਗਾ ਸੀ। ਘਰਾਂ ਵਿਚ ਵਿਆਹ ਹੋਣੇ। ਵਿਆਹ ਤੋਂ ਪਹਿਲਾਂ ਮਹੀਨਾ ਮਹੀਨਾ ਕੁੜੀਆਂ ਦੇ ਗੌਣ ਬੈਠਦੇ ਸਨ। ਘਰ ਸ਼ਗਨਾਂ ਦਾ ਭਰਿਆ ਭਰਿਆ ਲਗਦਾ ਸੀ। ਕਿਸੇ ਤੋਂ ਅਪਣੇ ਚਿਹਰੇ ਦੀ ਖ਼ੁਸ਼ੀ ਸੰਭਾਲੀ ਨਹੀਂ ਜਾਂਦੀ ਸੀ। ਕਿੰਨੇ ਵਧੀਆ ਵੇਲੇ ਹੁੰਦੇ ਸਨ ਜਦੋਂ ਪ੍ਰਮਾਤਮਾ ਆਪ ਆ ਕੇ ਵਿਆਹ ਵਿਚ ਹਾਜ਼ਰੀ ਲਾਉਂਦਾ ਦਿਸਦਾ ਸੀ।

ਪਰ ਅੱਜ ਦੇ ਤੇਜ਼-ਤਰਾਰ ਸਮੇਂ ਨੇ ਵਿਆਹਾਂ-ਸ਼ਾਦੀਆਂ ਦੇ ਮੌਕੇ ਹੋਣ ਵਾਲੇ ਹਾਸੇ-ਠੱਠੇ, ਰੌਣਕਾਂ, ਆਪਸੀ ਮੋਹ-ਪਿਆਰ ਸਾਂਝਾਂ ਦੀਆਂ ਤੰਦਾਂ ਨੂੰ ਉਧੇੜ ਕੇ ਰੱਖ ਦਿਤਾ ਹੈ। ਨਵੇਂ ਢੰਗ ਦੇ ਵਿਆਹ ਪੈਲੇਸਾਂ ਵਿਚ ਹੋਣ ਨਾਲ ਰਸਮਾਂ-ਰਿਵਾਜਾਂ ਨੂੰ ਉਲਟਾ ਗੇੜਾ ਮਿਲ ਗਿਆ ਹੈ। ਅੱਜ ਸ਼ਹਿਰਾਂ ਵਿਚ ਵਿਆਹ ਘਰ ਤੋਂ ਬਾਹਰ ਹੁੰਦੇ ਹਨ ਅਤੇ ਜਿਹੜਾ ਘਰ ਸ਼ਗਨਾਂ ਭਰਿਆ ਹੁੰਦਾ ਹੈ ਉਸ ਨੂੰ ਜਿੰਦਰਾ ਮਾਰਿਆ ਹੁੰਦਾ ਹੈ। ਇਸ ਨੂੰ ਸਾਡੇ ਬਜ਼ੁਰਗ ਬਹੁਤ ਬਦਸ਼ਗਨਾ ਮੰਨਦੇ ਸਨ।
ਪਰ ਜੇ ਮੈਂ ਜੰਝ ਬੰਨ੍ਹਣ ਦੇ ਰਿਵਾਜ ਬਾਰੇ ਲਿਖਾ ਤਾਂ ਬਹੁਤ ਲੰਮਾ ਲੇਖ ਬਣ ਜਾਵੇਗਾ।

ਵਿਆਹ ਵਿਚ ਜੰਝ ਬੰਨ੍ਹਣ ਦੀ ਰਸਮ ਇਕ ਅਹਿਮ ਰਸਮ ਹੁੰਦੀ ਸੀ ਜਿਸ ਨੂੰ ਬਹੁਤ ਉੱਤਮ ਸਮਝਿਆ ਜਾਂਦਾ ਸੀ। ਜੰਝ ਬੰਨ੍ਹਣ ਵਿਚ ਹਰ ਵਿਅਕਤੀ ਮਾਹਰ ਨਹੀਂ ਹੁੰਦਾ ਸੀ ਅਤੇ ਜਾਂਝੀ ਵੀ ਜੰਝ ਨਾਲ ਖ਼ਾਸ ਮਾਹਰ ਆਦਮੀ ਲਿਆਉਂਦੇ ਸਨ ਜੋ ਜੰਝ ਖੋਲ੍ਹ ਸਕੇ। ਘਰ ਵਾਲਿਆਂ ਵਲੋਂ ਵੀ ਜੰਝ ਬੰਨ੍ਹਣ ਲਈ ਕਿਸੇ ਸਿਆਣੇ ਮਾਹਰ ਬੰਦੇ ਦੀ ਡਿਊਟੀ ਲਾਈ ਜਾਂਦੀ ਸੀ। ਜੰਝ ਨਾਲ ਆਇਆ ਖ਼ਾਸ ਬੰਦਾ ਕਵਿਤਾ ਦੇ ਰੂਪ ਵਿਚ ਬੰਨ੍ਹੀ ਜੰਝ ਦਾ ਮੋੜਵਾਂ ਜਵਾਬ ਦਿੰਦਾ ਸੀ।
ਆਨੰਦ ਕਾਰਜਾਂ ਦੀ ਰਸਮ ਤੋਂ ਬਾਅਦ ਜੰਝ ਵਾਲੇ ਹਸਦੇ-ਕੁਦਦੇ ਧਰਮਸ਼ਾਲਾ, ਜਾਂ ਜਿਥੇ ਜੰਝ ਦਾ ਉਤਾਰਾ ਹੁੰਦਾ ਸੀ, ਜਾਂਦੇ ਸਨ। ਜਦੋਂ ਰੋਟੀ ਖਾਣ ਲਈ ਕੁੜੀ ਵਾਲਿਆਂ ਦੇ ਘਰ ਜੰਝ ਵਾਲੇ ਆਉਂਦੇ ਸਨ ਤਾਂ ਰੋਟੀ ਖਾਣ ਲਈ ਬੰਨ੍ਹੀ ਬਰਾਤ ਇਕ ਮੇਲ ਵਿਚੋਂ ਕੁੜੀ ਬਰਾਤ ਬੰਨ੍ਹ ਦਿੰਦੀ ਸੀ ਅਤੇ ਉਹ ਕੁੜੀ ਕਾਵਿ ਰੂਪ ਵਿਚ ਬੋਲਦੀ ਸੀ।

ਸੇਖੇ ਕੇਲੇ ਰੰਗੀਆਂ ਜਾਣੇ ਜਗ ਜਹਾਨ।
ਜੰਝ ਬੰਨੂਗੀ ਸੱਜਣੋਂ ਐਸੇ ਹੋਵੋ ਹੈਰਾਨ।
ਇਕ ਕਵਿਤਾ ਨਾਲ ਬੰਨ੍ਹੀ ਜੰਝ ਨੂੰ ਖੋਲ੍ਹਣ ਲਈ ਬਰਾਤ ਵਿਚੋਂ ਮਾਹਰ ਬੰਦਾ ਖੜਾ ਹੋ ਜਾਂਦਾ ਸੀ। ਹੱਥ ਵਿਚ ਰੁਮਾਲ ਦੇ ਨਾਲ ਢਕੀ ਥਾਲੀ ਹੁੰਦੀ ਸੀ ਅਤੇ ਜੰਝ ਨੂੰ ਛੁਡਾਉਣ ਲਈ ਕਾਵਿ ਰੂਪ ਵਿਚ ਬੋਲਦਾ:
ਬੰਨ੍ਹਾਂ ਤੇਰਾ ਸੱਗੀ ਤੇ ਪਰਾਂਦਾ ਬੰਨ੍ਹਾਂ ਗਲ ਦੀ ਤਵੀਤੀ ਨੀ।
ਬੰਨ੍ਹਾਂ ਤੇਰੇ ਕਾਂਟੇ ਵਾਲੀਆਂ ਬੰਨ੍ਹਾਂ ਬਟਨ ਜੰਜੀਰਾ ਨੀ।
ਇਸ ਤੋਂ ਕੁੜੀ ਵਾਲਿਆਂ ਵਲੋਂ ਜੰਝ ਛੁਡਾਉਣ ਵਾਲੇ ਬੰਦੇ ਨੂੰ ਬਿਠਾ ਦਿਤਾ ਜਾਂਦਾ ਸੀ ਅਤੇ ਖਾਣ-ਪੀਣ ਦੀਆਂ ਵਸਤਾਂ ਲੈ ਕੇ ਅੰਗ-ਅੰਗ ਬੰਨ੍ਹਿਆ ਛੁਡਾਉਣ ਮਗਰੋਂ ਇਸ ਰਸਮ ਰਾਹੀਂ ਬਰਾਤ ਵਾਲੇ ਪੱਟੀਆਂ ਤੇ ਬੈਠ ਜਾਂਦੇ ਸਨ ਅਤੇ ਭੋਜਨ ਵਰਤਾਉਣਾ ਸ਼ੁਰੂ ਹੋ ਜਾਂਦਾ ਸੀ ਅਤੇ ਉਸ ਸਮੇਂ ਕੁੜੀਆਂ ਗੀਤ ਗਾਉਂਦੀਆਂ ਅਤੇ ਮਜ਼ਾਕ ਕਰਦੀਆਂ ਸਨ।

ਇਸ ਤਰ੍ਹਾਂ ਇਨ੍ਹਾਂ ਰਿਵਾਜਾਂ ਨੂੰ ਮੈਂ ਅੱਖੀਂ ਆਪ ਵੇਖਦਾ ਰਿਹਾ ਹਾਂ। ਹੁਣ ਮੈਂ ਵੀ ਬਜ਼ੁਰਗੀ ਦੀ ਲਕੀਰ ਉਤੇ ਚਲ ਰਿਹਾ ਹਾਂ। ਵਿਆਹਾਂ-ਸ਼ਾਦੀਆਂ ਮੌਕੇ ਏਨੇ ਚੰਗੇ ਰਸਮ-ਰਿਵਾਜ ਹੁੰਦੇ ਸਨ ਜਿਹੜੇ ਖ਼ਤਮ ਹੀ ਹੋ ਗਏ ਹਨ। ਹੁਣ ਸ਼ਹਿਰਾਂ ਕੀ ਪਿੰਡਾਂ ਵਿਚੋਂ ਵੀ ਸਾਰੇ ਪੁਰਾਣੇ ਰਿਵਾਜ ਆਖ਼ਰੀ ਸਾਹ ਮੁਕਾ ਚੁੱਕੇ ਹਨ। ਅਜੋਕੇ ਵੇਲੇ ਦੀ ਤੇਜ਼ ਹਫ਼ੜਾ-ਦਫ਼ੜਾ ਦੀ ਜ਼ਿੰਦਗੀ ਵਿਚੋਂ ਪੁਰਾਤਨ ਰਿਵਾਜ ਜੰਝ ਬੰਨ੍ਹਣਾ ਟੁੱਟ ਗਿਆ ਹੈ ਅਤੇ ਕੋਹਾਂ ਦੂਰ ਚਲਾ ਗਿਆ ਹੈ। ਨੌਜਵਾਨ ਪੀੜ੍ਹੀ ਹੁਣ ਤਾਂ ਇਨ੍ਹਾਂ ਰਿਵਾਜਾਂ ਤੋਂ ਬਿਲਕੁਲ ਜਾਣੂ ਨਹੀਂ ਹੈ।

ਅੱਜ ਦੀ ਤੇਜ਼-ਤਰਾਰ ਜ਼ਿੰਦਗੀ ਨੇ ਪੁਰਾਤਨ ਰਸਮਾਂ-ਰਿਵਾਜਾਂ ਦਾ ਨਾਸ ਕਰ ਦਿਤਾ ਹੈ। ਪੁਰਾਤਨ ਰਸਮਾਂ ਦਾ ਕੋਈ ਰਾਜ਼ ਤਾਂ ਜ਼ਰੂਰ ਸੀ। ਪੁਰਾਣੇ ਰਸਮ-ਰਿਵਾਜਾਂ ਨੂੰ ਸਾਂਭ ਕੇ ਰਖਣਾ ਸਾਡੀ ਅਤੇ ਸਮਾਜ ਦੀ ਜ਼ਿੰਮੇਵਾਰੀ ਸਮਝੀ ਜਾਣੀ ਚਾਹੀਦੀ ਹੈ।
ਸੰਪਰਕ : 98551-43537

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement