ਆਪ ਸਰਕਾਰੀ ਸਕੂਲ ਦਾ ਟੀਚਰ, ਬੱਚੇ ਪੜ੍ਹਦੇ ਨਿਜੀ ਸਕੂਲ ਵਿਚ
Published : Sep 6, 2017, 10:17 pm IST
Updated : Sep 6, 2017, 4:47 pm IST
SHARE ARTICLE


ਕਿਸੇ ਵੀ ਸਰਕਾਰੀ ਅਧਿਆਪਕ ਦਾ ਬੱਚਾ ਸਰਕਾਰੀ ਸਕੂਲ ਵਿਚ ਨਹੀਂ ਪੜ੍ਹਦਾ ਸਗੋਂ ਨਿਜੀ ਸਕੂਲ ਵਿਚ ਪੜ੍ਹਦਾ ਹੈ। ਸਰਕਾਰੀ ਅਧਿਆਪਕ ਤਾਂ ਸਰਕਾਰ ਕੋਲੋਂ ਚੰਗੀ ਤਨਖ਼ਾਹ ਲਵੇ ਅਤੇ ਬੱਚੇ ਅਪਣੇ ਨਿਜੀ ਸਕੂਲ ਵਿਚ ਪੜ੍ਹਨੇ ਪਾਵੇ। ਸਰਕਾਰੀ ਸਕੂਲ ਵਿਚ ਪੜ੍ਹਾਉਂਦਿਆਂ ਅਧਿਆਪਕ ਅਪਣੇ ਬੱਚੇ ਕਿਉਂ ਨਹੀਂ ਸਰਕਾਰੀ ਸਕੂਲ ਵਿਚ ਪੜ੍ਹਾਉਂਦਾ?

ਇਨ੍ਹਾਂ ਸਾਰੇ ਕਾਰਨਾਂ ਨੇ ਸਰਕਾਰੀ ਸਕੂਲਾਂ ਦੀ ਸਿਖਿਆ ਦਾ ਮਾੜਾ ਹਾਲ ਕਰ ਦਿਤਾ ਹੈ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਸਰਕਾਰੀ ਅਧਿਆਪਕਾਂ ਉਤੇ ਪਾਬੰਦੀ ਲਾਵੇ ਕਿ ਉਨ੍ਹਾਂ ਦੇ ਸਾਰੇ ਬੱਚੇ ਸਰਕਾਰੀ ਸਕੂਲਾਂ ਵਿਚ ਹੀ ਪੜ੍ਹਨਗੇ। ਕਿਸੇ ਵੀ ਸਰਕਾਰੀ ਅਧਿਆਪਕ ਦਾ ਬੱਚਾ ਨਿਜੀ ਸਕੂਲ 'ਚ ਨਹੀਂ ਪੜ੍ਹੇਗਾ ਅਤੇ ਜਿਹੜਾ ਅਧਿਆਪਕ ਇਸ ਹੁਕਮ ਦੀ ਅਦੂਲੀ ਕਰੇਗਾ ਉਸ ਦੀ ਛੁੱਟੀ ਕਰ ਦਿਤੀ ਜਾਵੇਗੀ।
ਪੰਜਾਬ ਸਰਕਾਰ ਦੇ ਸਰਕਾਰੀ ਅਧਿਆਪਕਾਂ 'ਚੋਂ ਹਰ ਅਧਿਆਪਕ ਪ੍ਰਵਾਰ ਦੇ ਦੋ-ਚਾਰ ਬੱਚੇ ਨਿਜੀ ਸਕੂਲਾਂ ਵਿਚ ਪੜ੍ਹਦੇ ਹਨ। ਅਧਿਆਪਕਾਂ ਦੇ ਬੱਚਿਆਂ ਦੀ ਰੀਸੇ ਆਮ ਲੋਕ ਵੀ ਅਪਣੇ ਬੱਚੇ ਨਿਜੀ ਸਕੂਲ ਪੜ੍ਹਨੇ ਪਾ ਦਿੰਦੇ ਹਨ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਕਰਵਾਈ ਜਾਂਦੀ। ਜੇ ਅਧਿਆਪਕ ਦੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਨਗੇ ਤਾਂ ਆਮ ਲੋਕਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿਚ ਪੜ੍ਹਨ ਕਿਉਂਕਿ ਆਮ ਲੋਕ ਤਾਂ ਅਧਿਆਪਕ ਦੇ ਬੱਚਿਆਂ ਦੀ ਰੀਸ ਕਰਦੇ ਹਨ। ਜਿਥੇ ਸਰਕਾਰੀ ਅਧਿਆਪਕ ਦੇ ਬੱਚੇ ਪੜ੍ਹਨਗੇ ਉਥੇ ਹੀ ਆਮ ਲੋਕ ਅਪਣੇ ਬੱਚੇ ਪੜ੍ਹਨੇ ਪਾਉਣਗੇ। ਇਸ ਕਰ ਕੇ ਸਰਕਾਰ ਵਲੋਂ ਹੁਕਮ ਹੋਣਾ ਚਾਹੀਦਾ ਹੈ ਕਿ ਸਰਕਾਰੀ ਅਧਿਆਪਕ ਦਾ ਬੱਚਾ ਵੀ ਸਰਕਾਰੀ ਸਕੂਲ ਵਿਚ ਹੀ ਪੜ੍ਹਨਾ ਚਾਹੀਦਾ ਹੈ। ਫਿਰ ਹੀ ਸਰਕਾਰੀ ਸਕੂਲਾਂ ਦੀ ਸਿਖਿਆ ਦਾ ਸੁਧਾਰ ਹੋਵੇਗਾ।

ਸਾਰਿਆਂ ਨੂੰ ਪਤਾ ਹੈ ਕਿ ਇਸ ਵਾਰੀ ਤਾਂ ਪੰਜਾਬ ਦੀ ਦਸਵੀਂ ਜਮਾਤ ਦਾ ਨਤੀਜਾ ਬਹੁਤ ਮਾੜਾ ਰਿਹਾ ਹੈ। ਹਿਮਾਚਲ ਬੋਰਡ ਦੀ ਦਸਵੀਂ ਦਾ ਨਤੀਜਾ 67.57 ਫ਼ੀ ਸਦੀ ਆਇਆ ਹੈ। ਜਦਕਿ ਪੰਜਾਬ ਦੇ ਸਿਖਿਆ ਬੋਰਡ ਦਾ ਦਸਵੀਂ ਦਾ ਨਤੀਜਾ 57.50 ਫ਼ੀ ਸਦੀ ਆਇਆ ਹੈ ਕਿਉਂਕਿ ਹਿਮਾਚਲ ਵਿਚ ਸਰਕਾਰੀ ਅਧਿਆਪਕ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਹੀ ਪੜ੍ਹਾਉਂਦੇ ਹਨ ਅਤੇ ਮਹਿੰਗੀਆਂ ਫ਼ੀਸਾਂ ਤੋਂ ਬਚਦੇ ਹਨ। ਪਰ ਪੰਜਾਬ ਵਿਚ ਇਸ ਤੋਂ ਬਿਲਕੁਲ ਉਲਟ ਹੈ। ਸਰਕਾਰੀ ਅਧਿਆਪਕ ਅਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਨਹੀਂ ਪੜ੍ਹਾਉਂਦੇ। ਕੇਰਲ ਦੇ ਪਿਛਲੇ ਸਾਲ ਦਸਵੀਂ ਦੇ ਨਤੀਜੇ 98.5 ਫ਼ੀ ਸਦੀ ਸਰਕਾਰੀ ਸਕੂਲਾਂ ਦਾ ਆਇਆ ਸੀ। ਇਸ ਤਰ੍ਹਾਂ ਤਾਮਿਲਨਾਡੂ ਦਾ 94.8 ਫ਼ੀ ਸਦੀ ਨਤੀਜਾ ਆਇਆ ਸੀ ਕਿਉਂਕਿ ਉਥੇ ਸਾਰੇ ਸਰਕਾਰੀ ਅਧਿਆਪਕਾਂ ਦੇ ਬੱਚੇ ਵੀ ਸਰਕਾਰੀ ਸਕੂਲ ਵਿਚ ਹੀ ਪੜ੍ਹਦੇ ਹਨ। ਤਾਂ ਹੀ ਉਨ੍ਹਾਂ ਦੇ ਸਕੂਲਾਂ ਦੀ ਪੜ੍ਹਾਈ ਦਾ ਸੁਧਾਰ ਹੋਇਆ ਹੈ। ਪਰ ਪੰਜਾਬ ਵਿਚ ਪੰਜਾਬ ਸਰਕਾਰ ਨੇ ਸਿਖਿਆ ਦੇ ਮਹਿਕਮੇ ਵਲ ਜ਼ਿਆਦਾ ਧਿਆਨ ਨਹੀਂ ਦਿਤਾ ਸਗੋਂ ਬਹੁਤੇ ਬੱਚਿਆਂ ਨੂੰ ਅਨਪੜ੍ਹ ਰੱਖ ਕੇ ਖ਼ੁਸ਼ ਸੀ। ਇਸੇ ਕਰ ਕੇ ਅੱਜ ਪੰਜਾਬ ਸਿਖਿਆ ਬੋਰਡ ਦੇ ਦਸਵੀਂ ਦੇ ਨਤੀਜੇ ਮਾੜੇ ਆਏ ਹਨ ਕਿਉਂਕਿ ਨਿਜੀ ਸਕੂਲਾਂ ਵਾਲੇ ਮਹਿੰਗੀਆਂ ਫ਼ੀਸਾਂ ਲੈਣ ਲਈ ਪ੍ਰਾਇਮਰੀ ਤਕ ਬੱਚਿਆਂ ਦੇ ਮਾਂ-ਪਿਉ ਨੂੰ ਖ਼ੁਸ਼ ਕਰਦੇ ਹਨ। ਤੁਹਾਡੇ ਜਿਸ ਬੱਚੇ ਨੇ 90% ਅੰਕ ਲਏ ਹਨ, ਉਹ ਹੀ ਬੱਚਾ 8ਵੀਂ ਜਾਂ ਫਿਰ ਦਸਵੀਂ ਪਾਸ ਕਰਨ ਸਮੇਂ 40% ਵੀ ਨੰਬਰ ਨਹੀਂ ਲੈ ਸਕਦਾ।

ਇਸ ਵਾਰ ਦੇ ਦਸਵੀਂ ਦੇ ਨਤੀਜੇ ਨੇ ਸਾਰਿਆਂ ਦਾ ਧਿਆਨ ਅਪਣੇ ਵਲ ਖਿਚਿਆ ਹੈ। ਜੇ ਸਰਕਾਰੀ ਅਧਿਆਪਕ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਹੀ ਪੜ੍ਹਾਉਣਗੇ ਤਾਂ ਹੀ ਸਰਕਾਰੀ ਸਕੂਲਾਂ ਦਾ ਸੁਧਾਰ ਹੋਵੇਗਾ। ਹੋਰ ਕੋਈ ਤਰੀਕਾ ਨਹੀਂ।
ਸੰਪਰਕ : 98767-41231

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement