ਬੇਟੀ ਬਚਾਉ ਤੇ ਬੇਟੀ ਨੂੰ ਸਮਝਾਉ
Published : Sep 8, 2017, 9:08 pm IST
Updated : Sep 8, 2017, 4:52 pm IST
SHARE ARTICLE



ਦੋ  ਸਾਲ ਪਹਿਲਾਂ ਮੈਂ ਇਕ ਸਕੂਲ ਵਿਖੇ ਲੈਕਚਰ ਦੇਣ ਲਈ ਅਤੇ ਫ਼ਸਟ ਏਡ ਟਰੇਨਿੰਗ, ਸਿਹਤ ਸੰਭਾਲ ਅਤੇ ਸੇਵਾ ਬਾਰੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਗਿਆ ਤਾਂ ਉਥੇ ਇਕ ਰਿਕਸ਼ਾ ਚਾਲਕ ਮਿਲਿਆ। ਉਸ ਨੇ ਗੱਲਬਾਤ ਦੌਰਾਨ ਮੈਨੂੰ ਦਸਿਆ ਕਿ ਉਸ ਦੀ ਬੇਟੀ ਇਸੇ ਸਕੂਲ ਵਿਚ ਪੜ੍ਹਦੀ ਹੈ ਜਿਸ ਦੀ ਫ਼ੀਸ ਅਤੇ ਹੋਰ ਖ਼ਰਚਿਆਂ ਲਈ ਉਹ ਸਵੇਰੇ 5 ਵਜੇ ਤੋਂ ਰਾਤ 10 ਵਜੇ ਤਕ ਰਿਕਸ਼ਾ ਚਲਾਉਂਦਾ ਹੈ ਤਾਕਿ ਬੱਚੀ ਪੜ੍ਹ-ਲਿਖ ਕੇ ਚੰਗੀ ਅਫ਼ਸਰ ਬਣ ਕੇ ਉਨ੍ਹਾਂ ਦਾ ਮਾਣ ਵਧਾਏ ਅਤੇ ਸੁਖੀ ਜ਼ਿੰਦਗੀ ਬਤੀਤ ਕਰੇ। ਉਸ ਰਿਕਸ਼ਾ ਚਾਲਕ ਦੀ 'ਬੇਟੀ ਪੜ੍ਹਾਉ, ਬੇਟੀ ਬਚਾਉ' ਦੀ ਭਾਵਨਾ ਪ੍ਰਸ਼ੰਸਾਯੋਗ ਸੀ। ਸ਼ਾਇਦ ਇਸੇ ਤਰ੍ਹਾਂ ਦੇ ਹਜ਼ਾਰਾਂ ਲੱਖਾਂ ਮਾਪੇ ਹੋਣਗੇ ਜੋ ਸਖ਼ਤ ਮਿਹਨਤ ਕਰ ਕੇ ਅਪਣੇ ਬੱਚਿਆਂ ਦੀ ਪੜ੍ਹਾਈ, ਖ਼ੁਸ਼ੀਆਂ, ਸਨਮਾਨ ਅਤੇ ਤਰੱਕੀ ਲਈ ਇਸੇ ਤਰ੍ਹਾਂ ਸਵੇਰ ਤੋਂ ਲੈ ਕੇ ਰਾਤ ਤਕ ਮਿਹਨਤ ਮਜ਼ਦੂਰੀ ਕਰਦੇ ਹੋਣਗੇ। ਫਿਰ ਅਜਿਹੇ ਮਾਪਿਆਂ ਨੂੰ ਇਹ ਵੀ ਆਸ ਨਹੀਂ ਹੁੰਦੀ ਕਿ ਬੱਚੀ ਪੜ੍ਹ-ਲਿਖ ਕੇ ਅਫ਼ਸਰ ਬਣ ਕੇ ਉਨ੍ਹਾਂ ਦੀ ਸੇਵਾ ਸੰਭਾਲ ਕਰੇ ਕਿਉਂਕਿ ਕਾਨੂੰਨੀ ਤੌਰ ਤੇ ਮਾਪੇ ਕੁੜੀਆਂ ਦੀ ਕਮਾਈ ਦੇ ਹੱਕਦਾਰ ਨਹੀਂ ਹੁੰਦੇ ਅਤੇ ਸਮਾਜਕ ਤੌਰ ਤੇ ਪੰਜਾਬੀ ਲੋਕ ਬੇਟੀ ਦੇ ਸਹੁਰੇ ਘਰ ਜਾ ਕੇ ਪਾਣੀ ਵੀ ਨਹੀਂ ਪੀਂਦੇ ਸਨ। ਹੁਣ ਵੀ ਚਾਹ ਪੀ ਕੇ ਉਸ ਦਾ ਖ਼ਰਚਾ ਮੋੜਦੇ ਹਨ, ਬੇਟੀ ਅਤੇ ਜਵਾਈ ਨੂੰ ਸ਼ਗਨ ਦੇ ਕੇ।

ਕੁੱਝ ਦਿਨ ਪਹਿਲਾਂ ਹੀ ਉਹ ਰਿਕਸ਼ਾ ਚਾਲਕ ਮੈਨੂੰ ਫਿਰ ਇਕ ਪੁਲਿਸ ਸਟੇਸ਼ਨ ਵਿਖੇ ਮਿਲਿਆ। ਉਸ ਦਾ ਚਿਹਰਾ ਉਤਰਿਆ ਹੋਇਆ ਸੀ, ਅੱਖਾਂ ਵਿਚ ਹੰਝੂ ਸਨ। ਉਸ ਨਾਲ ਉਸ ਦੀ ਗ਼ਰੀਬ ਜਹੀ ਪਤਨੀ ਵੀ ਸੀ। ਉਸ ਨੇ ਹੱਥ ਜੋੜ ਕੇ ਮੈਨੂੰ ਨਮਸਕਾਰ ਕੀਤੀ। ਪੁਲਿਸ ਸਟੇਸ਼ਨ ਦੇ ਇੰਸਪੈਕਟਰ ਨੇ ਦਸਿਆ ਕਿ ਇਸ ਗ਼ਰੀਬ ਦੀ ਕੁੜੀ ਕਿਸੇ ਮੁੰਡੇ ਨਾਲ ਪਿਆਰ ਕਰਦੀ ਹੈ। ਵਿਆਹ ਕਰਵਾਉਣਾ ਚਾਹੁੰਦੀ ਹੈ ਜਿਸ ਲਈ ਮਾਪੇ ਤਿਆਰ ਨਹੀਂ ਹਨ। ਇਸ ਕਰ ਕੇ ਕੁੜੀ ਮੁੰਡੇ ਨਾਲ ਕਿਤੇ ਭੱਜ ਗਈ ਸੀ ਅਤੇ ਹੁਣ ਵਾਪਸ ਆ ਕੇ ਉਸ ਨੇ ਅਰਜ਼ੀ ਦਿਤੀ ਹੈ ਕਿ ਉਸ ਦੇ ਮਾਤਾ-ਪਿਤਾ ਉਸ ਨੂੰ ਕੁਟਦੇ ਮਾਰਦੇ ਹਨ। ਕੁੜੀ ਦਾ ਪਿਤਾ ਕੁੜੀ ਉਤੇ ਮਾੜੀ ਨਜ਼ਰ ਰਖਦਾ ਹੈ ਅਤੇ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਇਸ ਕਰ ਕੇ ਕਾਨੂੰਨੀ ਤੌਰ ਤੇ ਮਾਪਿਆਂ ਵਿਰੁਧ ਕਾਰਵਾਈ ਕਰਨੀ ਪੈ ਰਹੀ ਹੈ।

ਮੈਂ ਉਸ ਗ਼ਰੀਬ ਇਨਸਾਨ ਨੂੰ ਹੌਸਲਾ ਦਿਤਾ ਪਰ ਕਾਨੂੰਨ ਅਤੇ ਅਧਿਕਾਰ ਲੜਕੀ ਦੇ ਪੱਖ ਵਿਚ ਹੋਣ ਕਰ ਕੇ ਲਾਏ ਦੋਸ਼ਾਂ ਦੀ ਸੱਚਾਈ ਪਤਾ ਕਰਨ ਲਈ ਪੁਲਿਸ ਵੀ ਮਜਬੂਰ ਸੀ ਅਤੇ ਉਸ ਆਦਮੀ ਨੇ ਹੱਥ ਜੋੜ ਕੇ ਦਸਿਆ ਕਿ ਉਸ ਨੇ ਅਪਣੀ ਬੇਟੀ ਦੀਆਂ ਖ਼ੁਸ਼ੀਆਂ ਲਈ ਅਪਣੀਆਂ ਖ਼ੁਸ਼ੀਆਂ, ਆਰਾਮ, ਇੱਛਾਵਾਂ ਖ਼ਤਮ ਕੀਤੀਆਂ ਅਤੇ ਅੱਜ ਉਸ ਦੀ ਬੇਟੀ ਹੀ ਉਸ ਉਤੇ ਅਜਿਹੇ ਦੋਸ਼ ਲਾ ਰਹੀ ਹੈ ਕਿ ਉਹ ਜਿਊਣਾ ਹੀ ਨਹੀਂ ਚਾਹੁੰਦਾ। ਮੈਂ ਚੁਪਚਾਪ ਘਰ ਆ ਗਿਆ ਅਤੇ ਸੋਚ ਰਿਹਾ ਹਾਂ ਕਿ ਕੁੜੀਆਂ ਅਤੇ ਔਰਤਾਂ ਨੂੰ ਸੁਰੱਖਿਆ ਦਾ ਅਧਿਕਾਰ ਦੇ ਕੇ ਸਾਡੇ ਸੰਵਿਧਾਨ ਨੇ ਕਿਤੇ ਬੇਸਮਝ ਅਤੇ ਨਾਦਾਨਾਂ ਦੇ ਹੱਥ ਤਲਵਾਰਾਂ ਅਤੇ ਬੰਦੂਕਾਂ ਤਾਂ ਨਹੀਂ ਦੇ ਦਿਤੀਆਂ ਜੋ ਰਿਸ਼ਤਿਆਂ ਦਾ ਕਤਲ ਕਰਨ ਲਈ ਆਜ਼ਾਦ ਹਨ?
ਸੰਪਰਕ : 98786-11620

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement