ਜਦੋਂ ਸਪੋਕਸਮੈਨ ਨੇ ਜੀਣ ਦਾ ਢੰਗ ਦਸਿਆ
Published : Sep 13, 2017, 11:22 pm IST
Updated : Sep 13, 2017, 5:52 pm IST
SHARE ARTICLE


ਮੇਰੀ ਉਮਰ ਇਸ ਵੇਲੇ 51 ਸਾਲ ਹੋ ਗਈ ਹੈ। 1985 ਤੋਂ ਲੈ ਕੇ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਆ ਰਿਹਾ ਸੀ। ਫਿਰ ਅਚਾਨਕ 2013 ਨੂੰ ਦਿਨ ਦੇ ਢਾਈ ਕੁ ਵਜੇ ਦੇ ਕਰੀਬ ਅਧਰੰਗ ਦਾ ਦੌਰਾ ਪੈ ਗਿਆ। ਖੱਬਾ ਪਾਸਾ ਬੇਜਾਨ ਹੋ ਗਿਆ। ਤਕਰੀਬਨ ਡੇਢ ਮਹੀਨਾ ਗੁਰੂ ਰਾਮਦਾਸ ਹਸਪਤਾਲ, ਅੰਮ੍ਰਿਤਸਰ ਰਹਿਣ ਤੋਂ ਬਾਅਦ ਛੁੱਟੀ ਮਿਲੀ ਪਰ ਮੰਜੇ ਨਾਲ ਜੁੜ ਗਿਆ।

ਉਠਣਾ-ਬੈਠਣਾ, ਤੁਰਨਾ-ਫਿਰਨਾ ਮੁਸ਼ਕਲ ਹੋ ਗਿਆ। ਜਦੋਂ ਕਿਸੇ ਰਿਸ਼ਤੇਦਾਰ ਜਾਂ ਹਮਦਰਦ ਨੇ ਹਾਲ ਪੁਛਣ ਆਉਣਾ ਤਾਂ ਅੱਖਾਂ ਵਿਚ ਆਪ-ਮੁਹਾਰੇ ਹੰਝੂਆਂ ਦਾ ਹੜ੍ਹ ਆ ਜਾਣਾ। ਇਹੋ ਸੋਚ ਸੋਚ ਕੇ ਦਿਲ ਕੰਬ ਉਠਣਾ ਕਿ ਬਾਕੀ ਰਹਿੰਦੀ ਜ਼ਿੰਦਗੀ ਮੰਜੇ ਦੇ ਆਸਰੇ ਗੁਜ਼ਾਰਨੀ ਪੈਣੀ ਹੈ। ਜ਼ਿਆਦਾ ਦੁੱਖ ਉਦੋਂ ਹੋਣਾ ਜਦੋਂ ਕਿਸੇ ਨੇ ਹਮਦਰਦੀ ਦੇ ਦੋ-ਚਾਰ ਬੋਲ ਬੋਲਣ ਤੋਂ ਬਾਅਦ 100-200 ਰੁਪਏ ਦੇਣੇ। ਸੋਚਣਾ ਮਨਾ 30-40 ਹਜ਼ਾਰ ਰੁਪਏ ਕਮਾਉਣ ਵਾਲਾ ਭਿਖਾਰੀ ਬਣ ਕੇ ਰਹਿ ਗਿਆ ਹੈ। ਮੈਂ ਕਦੇ ਕਿਸੇ ਦਾ ਅਹਿਸਾਨ ਨਹੀਂ ਸੀ ਮੰਨਦਾ। ਅਪਣੇ ਹੱਥੀਂ ਅਪਣਾ ਕੰਮ ਕਰਨਾ ਮੇਰਾ ਜੀਵਨ ਸਿਧਾਂਤ ਸੀ।

ਫਿਰ ਇਕ ਦਿਨ ਇਕ ਹਮਦਰਦ ਫ਼ਰਿਸ਼ਤੇ ਨੇ ਸਲਾਹ ਦਿਤੀ ਕਿ 'ਕੁਲਬੀਰ ਜਲੰਧਰ ਵਾਲੀਆਂ ਅਖ਼ਬਾਰਾਂ ਦਾ ਖਹਿੜਾ ਛੱਡ ਸਾਡਾ ਸਪੋਕਸਮੈਨ ਪੜ੍ਹਿਆ ਕਰ। ਤੇਰਾ ਜੀਅ ਵੀ ਲੱਗਾ ਰਹੂ ਤੇ ਸ਼ਾਇਦ ਕੋਈ ਨਵੀਂ ਸੋਚ ਵੀ ਲੱਭ ਪਵੇ। ਰੋਇਆ ਨਾ ਕਰ। ਇੰਜ ਕੁੱਝ ਹਾਸਲ ਨਹੀਂ ਹੋਣਾ।' ਬਸ ਫਿਰ ਦੋ ਅਖ਼ਬਾਰਾਂ ਉਹ ਖ਼ੁਦ ਦੇ ਗਿਆ ਅਤੇ ਅਗਲੇ ਦਿਨ ਤੋਂ ਸਪੋਕਸਮੈਨ ਪੜ੍ਹਨਾ ਸ਼ੁਰੂ ਕਰ ਦਿਤਾ ਜੋ ਕਿ ਅੱਜ ਵੀ ਮੇਰੇ ਰੂਹ ਦੀ ਖੁਰਾਕ ਹੈ। ਫਿਰ ਇਕ ਦਿਨ ਚਮਤਕਾਰ ਹੋਇਆ। ਸ਼ਾਇਦ 2014 ਮਈ, ਜੂਨ ਜਾਂ ਜੁਲਾਈ ਨੂੰ। ਲੇਖਕ ਦਾ ਨਾਂ ਤਾਂ ਮੈਨੂੰ ਪਤਾ ਨਹੀਂ ਪਰ ਲੇਖ ਦਾ ਸਿਰਲੇਖ ਸੀ 'ਦੁੱਖ ਵਿਚ ਸੁੱਖਾਂ ਦੀ ਪ੍ਰਾਪਤੀ' ਜੋ ਕਿ ਕਿਸੇ ਮੇਰੇ ਵਰਗੇ ਦੇ ਦੁੱਖ ਦੀ ਫ਼ੋਟੋਸਟੇਟ ਜੀਵਨੀ ਸੀ। ਉਸ ਨੇ ਡਾਹਢਾ ਉਤਸ਼ਾਹਿਤ ਕੀਤਾ। ਜੀਵਨ ਮੁੜ ਜਿਊਣ ਦੀ ਤਾਂਘ ਜਾਗ  ਪਈ। ਅੰਦਰ ਨਵਾਂ ਜਜ਼ਬਾ ਪੈਦਾ ਹੋ ਗਿਆ ਜੀਵਨ ਦਾ। ਮੈਂ ਆਤਮਹਤਿਆ ਕਰਨਾ ਚਾਹੁੰਦਾ ਸੀ ਪਰ ਜੀਣ ਨੂੰ ਦਿਲ ਕਰ ਪਿਆ। ਸਪੋਕਸਮੈਨ ਪੜ੍ਹਦਿਆਂ ਥੋੜਾ ਬਹੁਤ ਲਿਖਣਾ ਵੀ ਆ ਗਿਆ। ਅੱਜ 15 ਜੁਲਾਈ ਤਕ 6 ਕੁ ਲੇਖ ਸੰਪਾਦਕੀ ਪੰਨੇ ਉਤੇ ਛੱਪ ਚੁੱਕੇ ਹਨ।

ਸਪੋਕਸਮੈਨ ਨੇ ਨਿਮਾਣੇ ਨੂੰ ਡਾਹਢਾ ਮਾਣ ਬਖ਼ਸ਼ਿਆ ਹੈ। ਪਾਠਕਾਂ ਵਲੋਂ ਵੀ ਹਰ ਲੇਖ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ। ਉਦੋਂ ਤਾਂ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਜਦੋਂ ਪਾਠਕਾਂ ਵਲੋਂ ਫ਼ੋਨ ਉਪਰ ਹਜ਼ਾਰਾਂ ਹੀ ਪਿਆਰ ਭਿੱਜੇ ਸੁਨੇਹੇ ਮਿਲਦੇ ਹਨ। ਜਦ ਵਿਦੇਸ਼ਾਂ ਤੋਂ ਫ਼ੋਨ ਆਉਂਦੇ ਹਨ ਤਾਂ ਸਪੋਕਸਮੈਨ ਦਾ ਧਨਵਾਦ ਕਰਨ ਲਈ ਸ਼ਬਦ ਲੱਭਣ ਦੀ ਕੋਸ਼ਿਸ਼ ਕਰਦਾ ਹਾਂ। ਪਰ ਸੱਭ ਲਫ਼ਜ਼ ਅਧੂਰੇ ਜਾਪਦੇ ਹਨ।

ਇਕ ਸਪੋਕਸਮੈਨ ਦਾ ਸਦਕਾ ਹੀ ਮੈਂ ਮੰਜੇ ਤੋਂ ਉਠ ਕੇ ਵਿਦੇਸ਼ ਪਹੁੰਚ ਗਿਆ। ਮੇਰੀ ਥੋੜ੍ਹੀ ਬਹੁਤੀ ਜੋੜੀ ਕਮਾਈ ਵੀ ਮੇਰੀ ਬਿਮਾਰੀ ਉਤੇ ਲੱਗ ਗਈ। ਵੱਡਾ ਲੜਕਾ ਕਿਸੇ ਕਪੜੇ ਵਾਲੀ ਦੁਕਾਨ ਤੇ ਕੰਮ ਕਰਦਾ ਹੈ। ਛੋਟਾ ਲੜਕਾ ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰ ਕੇ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਤੋਂ 10+2 ਨਾਲ ਮੈਡੀਕਲ ਕਰ ਗਿਆ।

ਆਈ.ਆਈ.ਟੀ. ਮੇਨ ਅਤੇ ਫਿਰ ਆਈ.ਟੀ. ਅਡਵਾਂਸ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਟੀ ਬੀ.ਟੈੱਕ. ਦੂਜੇ ਸਾਲ ਵਿਚ ਦਾਖ਼ਲਾ ਮਿਲਿਆ ਹੈ। ਘਰਵਾਲੀ ਨੂੰ ਸਤਨਾਮ ਸਿੰਘ ਬਾਜਵਾ, ਕਾਦੀਆਂ ਵਾਲਿਆਂ ਦੇ ਪ੍ਰਵਾਰ (ਲੀਡਰ ਜੀ) ਦੀ ਬਦੌਲਤ ਦਰਜਾ ਚਾਰ ਕਰਮਚਾਰੀ ਕੋ-ਆਪਰੇਟਿਵ ਬੈਂਕ ਘੁਮਾਣ ਵਿਚ ਥਾਂ ਮਿਲ ਗਈ ਹੈ। ਸਾਲ ਕੁ ਹੋਇਆ ਮੈਨੂੰ ਕਿਸੇ ਨਿਜੀ ਦਫ਼ਤਰ ਵਿਚ 4 ਕੁ ਹਜ਼ਾਰ ਦੀ ਨੌਕਰੀ ਮਿਲ ਗਈ ਹੈ। ਸੱਭ ਸਪੋਕਸਮੈਨ ਦੇ ਨਵੇਂ ਢੰਗ ਨਾਲ ਜੀਵਨ ਜਾਚ ਦੱਸਣ ਦੀ ਕ੍ਰਿਪਾ ਹੈ। ਮੇਰੇ ਕੋਲ ਕੋਈ ਸਰਮਾਇਆ ਤਾਂ ਨਹੀਂ ਪਰ ਮੈਂ 'ਉੱਚਾ ਦਰ ਬਾਬੇ ਨਾਨਕ ਦਾ' ਜਲਦੀ ਤੋਂ ਜਲਦੀ ਮਨੁੱਖਤਾ ਨੂੰ ਅਰਪਣ ਹੋਇਆ ਵੇਖਣਾ ਚਾਹੁੰਦਾ ਹਾਂ। ਪ੍ਰਮਾਤਮਾ ਸਮੁੱਚੀ 'ਉੱਚਾ ਦਰ ਬਾਬੇ ਨਾਨਕ ਦਾ' ਦੀ ਟੀਮ ਨੂੰ ਹੋਰ ਤਾਕਤ ਬਖ਼ਸ਼ੇ। ਇਹੀ ਅਰਦਾਸ ਹੈ।
ਸੰਪਰਕ : 81461-26040

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement