Goodbye-2023: ਬੇਅਦਬੀ ਮਾਮਲਿਆਂ ਤੇ ਪਾਵਨ ਸਰੂਪਾਂ ਦੀ ਗੁਮਸ਼ੁਦਗੀ ਦਾ ਸੰਗਤਾਂ ਨੂੰ ਨਹੀਂ ਮਿਲਿਆ ਇਨਸਾਫ਼
Published : Jan 1, 2024, 7:52 am IST
Updated : Jan 1, 2024, 8:06 am IST
SHARE ARTICLE
Behbal Kalan Insaf Morcha (File Image)
Behbal Kalan Insaf Morcha (File Image)

ਅਕਾਲੀ ਆਗੂਆਂ ਦੀ ਏਕਤਾ ਸਬੰਧੀ ‘ਰੋਜ਼ਾਨਾ ਸਪੋਕਸਮੈਨ’ ਦੇ ਕਾਲਮ ਦੀ ਚਰਚਾ

Goodbye-2023: ਰੋਜ਼ਾਨਾ ਸਪੋਕਸਮੈਨ ਦੇ ਹਫ਼ਤਾਵਾਰੀ ਕਾਲਮ ‘‘ਮੇਰੀ ਨਿਜੀ ਡਾਇਰੀ ਦੇ ਪੰਨੇ’’ ਵਿਚ ਪ੍ਰਕਾਸ਼ਤ ‘ਸਾਰੇ ਬਾਗ਼ੀ ਅਕਾਲੀ ਵੀ ਵਾਪਸ ਆ ਜਾਣ ਤਾਂ ਕੀ ਪੰਥ ਨੂੰ ਕੋਈ ਫ਼ਾਇਦਾ ਹੋਵੇਗਾ’, ਵਿਚਲੀ ਸ਼ਬਦਾਵਲੀ ਨੇ ਜਿੱਥੇ ਪੰਥਕ ਅਤੇ ਰਾਜਨੀਤਕ ਹਲਕਿਆਂ ’ਚ ਵਿਲੱਖਣ ਚਰਚਾ ਛੇੜ ਦਿਤੀ ਹੈ, ਉਥੇ ਉੱਕਤ ਸ਼ਬਦਾਵਲੀ ਨਾਲ ਬੇਅਦਬੀ ਮਾਮਲਿਆਂ ਅਤੇ 328 ਪਾਵਨ ਸਰੂਪਾਂ ਦੀ ਗੁਮਸ਼ੁਦਗੀ ਦਾ ਇਨਸਾਫ਼ ਮੰਗ ਰਹੇ ਪੀੜਤਾਂ ਅਤੇ ਪੰਥਦਰਦੀਆਂ ਨੇ ਵੀ ਮੰਨਿਆ ਹੈ ਕਿ ਸਾਲ 2023 ਵਿਚ ਨਾ ਬੇਅਦਬੀ ਮਾਮਲਿਆਂ ਦਾ ਇਨਸਾਫ਼ ਮਿਲਿਆ ਅਤੇ ਨਾ ਹੀ ਪਾਵਨ ਸਰੂਪਾਂ ਦੀ ਗੁਮਸ਼ੁਦਗੀ ਬਾਰੇ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਅਕਾਲੀ ਦਲ ਬਾਦਲ ਦੇ ਕਿਸੇ ਆਗੂ ਨੇ ਕੋਈ ਬਿਆਨ ਜਾਰੀ ਕਰਨ ਦੀ ਲੋੜ ਸਮਝੀ, ਪਰ ਆਪਸ ਵਿਚ ਰੋਸੇ ਦੂਰ ਕਰ ਕੇ ਉਹ ਅਪਣੀਆਂ ਵਜ਼ੀਰੀਆਂ ਜਾਂ ਅਹੁਦੇਦਾਰੀਆਂ ਕਾਇਮ ਰੱਖਣੀਆਂ ਚਾਹੁੰਦੇ ਹਨ ਜਾਂ ਇਸ ਨਾਲ ਪੰਜਾਬ, ਪੰਜਾਬੀ, ਪੰਜਾਬੀਅਤ, ਪੰਥ, ਸਿੱਖ ਕੌਮ ਦਾ ਵੀ ਕੁੱਝ ਸੰਵਰੇਂਗਾ?

 ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਰੋਸ ਧਰਨੇ ਅਤੇ ਇਨਸਾਫ਼ ਮੋਰਚੇ ਲਾਉਣ ਵਾਲੇ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ 16 ਦਸੰਬਰ 2021 ਨੂੰ ਉਨ੍ਹਾਂ ਬੇਅਦਬੀ ਕਾਂਡ ਅਤੇ ਇਸ ਨਾਲ ਜੁੜੇ ਮਾਮਲਿਆਂ ਦੇ ਇਨਸਾਫ਼ ਲਈ ਮੋਰਚਾ ਲਾਇਆ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਚਾਰ ਮਹੀਨਿਆਂ ਦੇ ਅੰਦਰ-ਅੰਦਰ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ 2022 ਅਤੇ 2023 ਵਿਚ ਇਨਸਾਫ਼ ਨਹੀਂ ਮਿਲਿਆ। ਇਸੇ ਤਰ੍ਹਾਂ ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਆਖਿਆ ਕਿ ਇਨਸਾਫ਼ ਤਾਂ ਦੂਰ ਦੀ ਗੱਲ, ਅਕਾਲੀ ਆਗੂਆਂ ਅਤੇ ਕਾਂਗਰਸੀਆਂ ਦੀ ਵਾਂਗੂ ਸੱਤਾਧਾਰੀ ਧਿਰ ਨੇ ਵੀ ਉਨ੍ਹਾਂ ਦੀ ਸਾਰ ਤਕ ਲੈਣ ਦੀ ਲੋੜ ਨਾ ਸਮਝੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਾਵਨ ਸਰੂਪਾਂ ਦੇ ਇਨਸਾਫ਼ ਲੈਣ ਲਈ ਲੱਗੇ ਮੋਰਚੇ ਮੌਕੇ ਸ਼੍ਰੋਮਣੀ ਕਮੇਟੀ ਦੇ ਤਸ਼ੱਦਦ ਦਾ ਅਪਣੇ ਪਿੰਡੇ ’ਤੇ ਸੰਤਾਪ ਹੰਢਾ ਚੁਕੇ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਸੁਖਜੀਤ ਸਿੰਘ ਖੋਸਾ ਨੇ ਆਖਿਆ ਕਿ ਅਕਾਲੀ ਦਲ ਨੂੰ ਸਿਰਫ਼ ਕੁਰਸੀ ਹਥਿਆਉਣ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਸਪੋਕਸਮੈਨ ਨੇ 100 ਫ਼ੀ ਸਦੀ ਸੱਚ ਬਿਆਨ ਕੀਤਾ ਹੈ ਕਿ ਅਕਾਲੀਆਂ ਨੂੰ ਪੰਥ ਨਾਲ ਕੋਈ ਵਾਹ ਵਾਸਤਾ ਨਹੀਂ ਰਿਹਾ, ਹੁਣ ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਤੇ ਸਿਰਫ਼ ਸੱਤਾ ਹਾਸਲ ਕਰਨਾ ਹੈ।

ਭਾਈ ਖੋਸਾ ਨੇ ਰੁੱਸੇ ਅਤੇ ਮਨਾਏ ਜਾ ਚੁਕੇ ਹਰ ਤਰ੍ਹਾਂ ਦੇ ਅਕਾਲੀਆਂ ਨੂੰ ਸੁਆਲ ਕੀਤਾ ਕਿ ਉਹ 328 ਪਾਵਨ ਸਰੂਪਾਂ ਦੀ ਗੁਮਸ਼ੁਦਗੀ ਲਈ ਸ਼੍ਰੋਮਣੀ ਕਮੇਟੀ ਨੂੰ ਜਵਾਬਦੇਹ ਕਿਉਂ ਨਹੀਂ ਬਣਾਉਂਦੇ? ਕੀ ਉਨ੍ਹਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸਤਿਕਾਰ ਨਹੀਂ ਰਿਹਾ? ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੋਂ ਜ਼ਿਆਦਾ ਕੁਰਸੀ ਨੂੰ ਮਹੱਤਤਾ ਦਿੰਦੇ ਹਨ? ਭਾਈ ਖੋਸਾ ਨੇ ਦਾਅਵਾ ਕੀਤਾ ਕਿ ਜੇਕਰ ਹਰ ਤਰ੍ਹਾਂ ਦੇ ਅਕਾਲੀਆਂ ਨੇ ਉੱਕਤ ਸੁਆਲਾਂ ਦੇ ਜੁਆਬ ਨਾ ਦਿਤੇ ਤਾਂ ਉਨ੍ਹਾਂ ਨੂੰ ਇਸ ਦਾ ਖ਼ਾਮਿਆਜ਼ਾ ਲੋਕ ਕਚਹਿਰੀ ਵਿਚ ਭੁਗਤਣਾ ਪਵੇਗਾ। ਕਿਉਂਕਿ ਅੱਗੇ ਆਮ ਲੋਕ ਇਨ੍ਹਾਂ ਅਕਾਲੀ ਆਗੂਆਂ ਦੇ ਲੱਛੇਦਾਰ ਭਾਸ਼ਣਾਂ ਨਾਲ ਗੁਮਰਾਹ ਹੋ ਜਾਂਦੇ ਸਨ ਪਰ ਹੁਣ ਸ਼ੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਰ ਕੇ ਲੋਕਾਂ ਨੇ ਇਨ੍ਹਾਂ ਦੀਆਂ ਪੰਥ ਦਾ ਘਾਣ ਕਰਨ ਵਾਲੀਆਂ ਸਾਰੀਆਂ ਹਰਕਤਾਂ, ਕਰਤੂਤਾਂ ਅਤੇ ਕਾਰਵਾਈਆਂ ਸਾਂਭ ਕੇ ਰਖੀਆਂ ਹੋਈਆਂ ਹਨ।

 (For more Punjabi news apart from Goodbye-2023 Sangat did not get justice for beadbi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement