
ਸ਼੍ਰੋਮਣੀ ਕਮੇਟੀ ਨੇ ਇਸ ਵਿਵਾਦ ਨੂੰ ਟਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਟਲਿਆ ਨਹੀਂ
ਅੰਮ੍ਰਿਤਸਰ : ਬੀਤੇ 24 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅੱਗੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਵਿਚਕਾਰ ਖੂਨੀ ਝੜਪ ਹੋ ਗਈ ਸੀ । ਜਿਸ ਤੋਂ ਬਆਦ ਦੋਹਾਂ ਧਿਰਾਂ ‘ਤੇ ਪੁਲਿਸ ਵੱਲੋਂ ਕਰਾਸ ਕੇਸ ਵੀ ਦਰਜ ਕੀਤੇ ਗਏ । ਉਸ ਦਿਨ ਤੋਂ ਬਆਦ ਮੀਡੀਏ ਵਿਚ ਇਹ ਵਿਰੋਧ ਲਗਾਤਰ ਜਾਰੀ ਹੈ । ਦੋਨੇ ਧਿਰਾਂ ਇਸ ਵਿਵਾਦ ਸੰਬੰਧੀ ਸ਼ਫਾਈ ਦੇ ਰਹੀਆਂ ਹਨ।
Bhai Harjinder singh
ਇਸ ਵਿਵਾਦ ਸੰਬੰਧੀ ਪੂਰੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਸਾਰਾ ਝਗੜਾ ਸਤਿਕਾਰ ਕਮੇਟੀ ਮੈਂਬਰਾਂ ਦੀ ਵਜ੍ਹਾ ਕਰਕੇ ਹੀ ਹੋਇਆ ਹੈ । ਉਨ੍ਹਾਂ ਨੇ ਕਿਹਾ ਕਿ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਮੰਗ ਪੱਤਰ ਦੇਣ ਦੇ ਬਹਾਨੇ 14 ਅਕਤੂਬਰ ਨੂੰ ਧਰਨਾ ਲਾ ਕੇ ਬੈਠ ਗਏ,ਜਦਕਿ ਤਹਿ ਤਾਂ ਸ਼ਿਰਫ 11 ਵਿਅਕਤੀ ਹੀ ਆਉਣੇ ਹੋਇਆ ਸੀ ।
Sgpc
ਭਾਈ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਦੇ ਮੁੱਖ ਅਫ਼ਸਰ ਮੰਗ ਪੱਤਰ ਲੈਣ ਲਈ ਪਹੁੰਚੇ ਸਨ ਪਰ 11 ਵਿਅਕਤੀਆਂ ਦੀ ਥਾਂ 50-60 ਬੰਦੇ ਆ ਗਏ, ਜਿਨ੍ਹਾਂ ਨੂੰ ਪੁਲਿਸ ਵੱਲੋਂ ਅੰਦਰ ਵਾੜਨ ਦੀ ਆਗਿਆ ਦੇ ਦਿੱਤੀ । ਇਸ ਤੋਂ ਬਾਅਦ ਉਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਮੂਹਰੇ ਬੈਠ ਗਏ । ਭਾਈ ਲੌਂਗੋਵਾਲ ਨੇ ਕਿਹਾ ਕਿ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਸਮਝਾਉਣ ਲਈ ਕਾਫੀ ਕੋਸ਼ਿਸ਼ ਹੋਈਆਂ ਕਿ ਇਹ ਕੋਈ ਧਰਨੇ ਦਾ ਥਾਂ ਨਹੀਂ ਹੈ, ਸਗੋਂ ਰੱਬ ਦਾ ਨਾਮ ਜਪਣ ਵਾਲਾ ਸਥਾਨ ਹੈ ਅਤੇ ਧਰਨੇ ਨਾ ਦਿੱਤੇ ਜਾਣ ਪਰ ਸਤਿਕਾਰ ਦੇ ਮੈਂਬਰ ਧਰਨਾ ਲਾਉਣ 'ਤੇ ਬਜਿੱਦ ਰਹੇ । ਭਾਈ ਲੌਂਗੋਵਾਲ ਨੇ ਦੱਸਿਆ ਕਿ ਸਤਿਕਾਰ ਕਮੇਟੀ ਦੇ ਮੁਖੀ ਸੁਖਜੀਤ ਸਿੰਘ ਖੋਸੇ ਨੇ ਨਸ਼ੇ 'ਚ ਧੁੱਤ ਹੋ ਕੇ ਵਾਰ-ਵਾਰ ਗੁਰੂ ਮਰਿਆਦਾ ਦੀ ਉਲੰਘਣਾ ਕੀਤੀ ਅਤੇ ਵਾਰ-ਵਾਰ ਸਮਝਾਉਣ 'ਤੇ ਵੀ ਨਹੀਂ ਮੰਨਿਆ।
SGPC Office
ਅੰਤ ਬੀਤੀ 24 ਅਕਤੂਬਰ ਨੂੰ ਖੋਸੇ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਨੂੰ ਜਿੰਦਾ ਲਾ ਦਿੱਤਾ ਅਤੇ ਛੋਟੇ ਗੇਟ ਅੱਗੇ ਖੁਦ ਬੈਠ ਗਿਆ । ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ ਸਤਿਕਾਰ ਕਮੇਟੀ ਮੈਂਬਰਾਂ ਵਿਚਕਾਰ ਤਕਰਾਰ ਵੱਧਦਾ ਗਿਆ । ਇਸ ਤੋਂ ਬਾਅਦ ਸਤਿਕਾਰ ਕਮੇਟੀ ਦੇ ਮੈਂਬਰ ਤਲਵਾਰਾਂ ਲੈ ਕੇ ਆ ਗਏ ਅਤੇ ਮੁਲਾਜ਼ਮਾਂ 'ਤੇ ਵਾਰ ਕਰ ਦਿੱਤੇ ਗਏ, ਜਿਸ ਤੋਂ ਬਾਅਦ ਇਸ ਮਾਮਲੇ ਨੇ ਖੂਨੀ ਰੂਪ ਧਾਰਨ ਕਰ ਲਿਆ । ਸ਼੍ਰੋਮਣੀ ਕਮੇਟੀ ਨੇ ਇਸ ਵਿਵਾਦ ਨੂੰ ਟਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਟਲਿਆ ਨਹੀਂ ।