ਮਨਮਤਿ ਹੋਈ ਫਿਰੇ ਪ੍ਰਧਾਨ ਸਿੱਖ ਹੋਏ ਪ੍ਰਸ਼ਾਨ
Published : Jul 2, 2020, 2:57 pm IST
Updated : Jul 2, 2020, 3:13 pm IST
SHARE ARTICLE
Sikh
Sikh

ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸਿੱਖ ਰਹਿਤ ਮਰਿਆਦਾ

ਸਾਰੀ ਉਮਰ ਪੁਰਾਤਨ ਸਿੰਘ ਸਭੀਆਂ ਵਾਂਗ ਅਸੂਲ-ਪ੍ਰਸਤ ਜ਼ਿੰਦਗੀ ਗੁਜ਼ਾਰ ਕੇ ਸਾਡੇ ਪਿਤਾ ਜੀ ਸੰਨ 2 ਹਜ਼ਾਰ ਵਿਚ ਅਕਾਲ ਚਲਾਣਾ ਕਰ ਗਏ। ਅੰਤਿਮ ਸਸਕਾਰ ਉਪਰੰਤ ਅਸਤ ਚੁੱਗਣ ਵੇਲੇ ਅਸੀ ਤਿੰਨਾਂ ਭਰਾਵਾਂ ਨੇ ਸਲਾਹ ਕੀਤੀ ਕਿ ਭਾਈਆ ਜੀ ਆਖ਼ਰੀ ਸਵਾਸ ਤਕ ਜਿਸ ਪੰਥ ਪ੍ਰਵਾਣਤ ਰਹਿਤ ਮਰਿਆਦਾ ਦੇ ਹਵਾਲੇ ਦੇ-ਦੇ ਕੇ ਲੋਕਾਂ ਨੂੰ ਸਹਿਜ, ਸਾਦਗੀ ਜਾਂ ਗੁਰਮਤਿ ਅਪਣਾਉਣ  ਲਈ ਬਹਿਸ ਮੁ-ਬਹਿਸੇ ਕਰਦੇ ਰਹਿੰਦੇ ਸਨ, ਹੁਣ ਉਨ੍ਹਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਵੇਲੇ ਵੀ ਅਸੀ ਫ਼ਜ਼ੂਲ ਦੇ ਕਰਮਕਾਂਡ ਬਿਲਕੁਲ ਨਹੀਂ ਕਰਨੇ।

File PhotoFile Photo

ਖ਼ਾਸ ਕਰ ਕੇ ਜਿਵੇਂ ਉਹ ਸਾਨੂੰ ਦਸਦੇ ਹੁੰਦੇ ਸਨ ਕਿ ਆਮ ਰਿਵਾਜ ਦੇ ਉਲਟ ਮੈਂ ਅਪਣੇ ਮਾਂ ਬਾਪ ਦੀਆਂ ਅਸਥੀਆਂ 'ਪ੍ਰਵਾਹਿਤ' ਕਰਨ ਲਈ ਕਿਤੇ ਨਹੀਂ ਸੀ ਗਿਆ ਸਗੋਂ ਸ਼ਮਸ਼ਾਨ ਘਾਟ ਦੇ ਇਕ ਪਾਸੇ ਹੀ ਟੋਆ ਪੁੱਟ ਕੇ ਦੱਬ ਦਿਤੀਆਂ ਸਨ। ਭੈਣਾਂ ਸਾਥੋਂ ਵੱਡੀਆਂ ਹੋਣ ਕਰ ਕੇ ਭਾਈਆ ਜੀ ਨੂੰ ਸਾਥੋਂ ਵੀ ਵੱਧ 'ਜਾਣਦੀਆਂ' ਸਨ। ਉਹ ਤਾਂ ਸਾਡੇ ਨਾਲ ਝੱਟ ਹੀ ਸਹਿਮਤ ਹੋ ਗਈਆਂ ਪਰ ਇਕ ਦੋ ਰਿਸ਼ਤੇਦਾਰ ਤੇ ਕੁੱਝ ਗੁਆਂਢੀ ਸਾਡੇ ਉਤੇ ਨੱਕ ਬੁੱਲ੍ਹ ਵੱਟਣ ਲੱਗ ਪਏ। ਅਖੇ ਤੁਸੀਂ 'ਨਵੇਂ ਹੀ ਕੰਮ' ਕਰਦੇ ਰਹਿੰਨੇ ਓ।  

Akhand Path Path

ਫਿਰ ਅਸੀ ਬੇਟ ਦੀ ਸ਼ਮਸ਼ਾਨ ਭੂਮੀ ਵਾਲੀ ਜ਼ਮੀਨ ਬਹੁਤ ਸਖ਼ਤ ਹੋਣ ਕਾਰਨ ਟੋਆ ਪੁੱਟਣ ਦੀ ਬਜਾਏ ਸਾਰੀ ਸੁਆਹ ਥੈਲੇ ਵਿਚ ਪਾ ਲਈ ਤੇ ਅਪਣੇ ਪਿੰਡੋਂ ਡੇਢ ਕੁ ਮੀਲ ਦੂਰ ਵਗਦੇ ਸਤਲੁਜ ਦਰਿਆ ਬੁਰਦ ਕਰ ਆਏ। ਇਸ ਤੋਂ ਬਾਅਦ ਸਾਡੇ ਆਂਢੀਆਂ-ਗੁਆਂਢੀਆਂ ਤੇ ਕਈ ਸੱਜਣਾਂ ਮਿੱਤਰਾਂ ਨੇ ਫਿਰ ਸਾਨੂੰ 'ਪੁੱਠੇ ਕੰਮ' ਕਰਦੇ ਰਹਿਣ ਵਾਲੇ ਗਰਦਾਨਿਆਂ ਜਦ ਅਸੀ ਮ੍ਰਿਤਕ ਪ੍ਰਾਣੀ ਦੀ ਯਾਦ ਵਿਚ ਬਾਰਾਂ ਵਜੇ ਤੋਂ ਬਾਅਦ ਹੀ ਪਾਠ ਅਰੰਭ ਕਰਨ ਜਾਂ ਭੋਗ ਪਾਉਣ ਵਾਲੇ ਨਿਰੇ ਪੁਰੇ ਵਹਿਮ ਦਾ ਖੰਡਨ ਕਰਨ ਹਿੱਤ ਖ਼ੁਦ ਹੀ ਦਸ ਕੁ ਵਜੇ ਸਹਿਜ ਪਾਠ ਅਰੰਭ ਕਰ ਲਿਆ।

Gobind singh LongowalGobind singh Longowal

ਇਸੇ ਤਰ੍ਹਾਂ ਭੋਗ ਵੀ ਸੁਵਖਤੇ ਪਾਇਆ ਸੀ। ਭਾਵੇ ਉਦੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਕਰ ਕੇ ਭੋਗ ਤੋਂ ਬਾਅਦ ਬੇਲੋੜਾ ਸ਼ਰਧਾਂਜਲੀ ਸਮਾਗਮ ਇਕ ਦੋ ਵਜੇ ਤਕ ਚਲਦਾ ਰਿਹਾ ਸੀ। ਇਹ ਸਾਰਾ ਬਿਰਤਾਂਤ ਮੈਨੂੰ ਇਸੇ 14 ਮਈ ਦੀ ਇਕ ਖ਼ਬਰ ਨੇ ਮੁੜ ਯਾਦ ਕਰਵਾ ਦਿਤਾ। ਇਸ ਤਰੀਕ ਦੀ ਅਖ਼ਬਾਰ ਵਿਚ ਪੜ੍ਹਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ, ਸਦੀਵੀਂ ਵਿਛੋੜਾ ਦੇ ਗਈ ਅਪਣੀ ਧਰਮ ਸੁਪਤਨੀ ਦੀਆਂ ਅਸਥੀਆਂ ਸ੍ਰੀ ਪਤਾਲਪੁਰੀ ਕੀਰਤਪੁਰ ਸਾਹਿਬ ਵਿਖੇ ਜਲ-ਪ੍ਰਵਾਹਤ ਕਰਨ ਲਈ ਪਹੁੰਚੇ। ਠੰਢਾ ਹਉਕਾ ਭਰਦਿਆਂ ਮੈਂ ਪੰਥ ਪ੍ਰਵਾਣਤ ਰਹਿਤ ਮਰਿਆਦਾ ਦਾ ਕਿਤਾਬਚਾ ਫ਼ਰੋਲਣ ਲੱਗਾ!

Kiratpur SahibKiratpur Sahib

ਇਸ ਦੇ ਸਫ਼ਾ 25-26 ਉਤੇ 'ਮ੍ਰਿਤਕ ਸੰਸਕਾਰ' ਦੇ ਇੰਦਰਾਜ ਹੇਠ (ਕ) ਤੇ (ਖ) ਮਦ ਵਿਚ ਸਪੱਸ਼ਟ ਲਿਖਿਆ ਹੋਇਆ ਹੈ :-
(ਕ) ਮ੍ਰਿਤਕ ਪ੍ਰਾਣੀ ਦਾ 'ਅੰਗੀਠਾ' ਠੰਢਾ ਹੋਣ ਉਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿਚ ਪ੍ਰਵਾਹ ਕਰ ਦਿਤੀ ਜਾਵੇ ਜਾਂ ਉਥੇ ਹੀ ਦੱਬ ਕੇ ਜ਼ਮੀਨ ਬਰਾਬਰ ਕਰ ਦਿਤੀ ਜਾਵੇ।'
(ਖ) ਅੰਗੀਠੇ ਵਿਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿ ਥਾਵਾਂ ਵਿਚ ਜਾ ਕੇ ਪਾਉਣੇ ਮਨਮਤਿ ਹੈ।'

SGPCSGPC

ਮ੍ਰਿਤਕਾਂ ਦੇ ਫੁੱਲ ਚੁੱਗ ਕੇ ਕਿਤੇ ਲਿਜਾ ਕੇ ਪਾਉਣ ਨੂੰ ਮਨਮਤਿ ਦੱਸ ਰਹੀ ਇਸ ਪੰਥਕ ਮਰਿਆਦਾ ਦਾ ਲਗਭਗ 9-10 ਦਹਾਕਿਆਂ ਤੋਂ ਕੇਂਦਰੀ ਪੰਥਕ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਡਟ ਕੇ ਪ੍ਰਚਾਰ-ਪਸਾਰ ਕਰਦੀ ਆ ਰਹੀ ਹੈ ਪਰ ਇਸ ਦੇ ਮੌਜੂਦਾ ਪ੍ਰਧਾਨ ਸਾਹਿਬ ਖ਼ੁਦ ਹੀ ਲਿਖਤ ਮਰਿਆਦਾ ਨੂੰ ਪਿੱਠ ਦੇ ਕੇ ਮਨਮਤਿ ਕਰ ਰਹੇ ਹਨ। ਇਸ ਖ਼ਬਰ ਅਨੁਸਾਰ ਅਸਤ ਪਾਉਣ ਮੌਕੇ ਪ੍ਰਧਾਨ ਜੀ ਦੇ ਨਾਲ ਉਨ੍ਹਾਂ ਦੇ ਪ੍ਰਵਾਰਕ ਜੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਕੁੱਝ ਸੀਨੀਅਰ ਮੈਂਬਰ ਤੇ ਕਮੇਟੀ ਦੇ ਕਈ ਉੱਚ ਅਧਿਕਾਰੀ ਵੀ ਮੌਜੂਦ ਸਨ।

Journalist Journalist

ਇਨ੍ਹਾਂ ਵਿਚੋਂ ਕਿਸੇ 'ਮਾਈ ਦੇ ਲਾਲ' ਵਲੋਂ ਮਨਮਤਿ ਵਲ ਧਿਆਨ ਦਿਵਾਉਣ ਦਾ ਖ਼ਬਰ ਵਿਚ ਕੋਈ ਜ਼ਿਕਰ ਨਹੀਂ ਸੀ। ਹਾਂ, ਇਹ ਜ਼ਰੂਰ ਉਚੇਚੇ ਤੌਰ ਉਤੇ ਲਿਖਿਆ ਹੋਇਆ ਸੀ ਅਖੇ ਪ੍ਰਧਾਨ ਜੀ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਖ਼ਬਰ ਲਿਖਣ ਵਾਲੇ ਪੱਤਰਕਾਰ ਵੀਰ ਨੂੰ ਸ਼ਾਇਦ ਇਹ ਜਾਣਕਾਰੀ ਨਾ ਹੋਵੇਗੀ ਕਿ ਪ੍ਰਧਾਨ ਜੀ ਨੇ ਇਕੱਲੇ ਮੀਡੀਏ ਤੋਂ ਹੀ ਦੂਰੀ ਨਹੀਂ ਬਣਾਈ ਸਗੋਂ ਕੌਮ ਦੀ ਰਹਿਤ ਮਰਿਆਦਾ ਨੂੰ ਵੀ ਅਣਡਿਠ ਕਰ ਦਿਤਾ। 'ਚਿ:ਕੁਫਰ ਅਜ ਕਾਅਬਾ ਬਰਖੇਜਦ। ਕੁਜਾ ਮਾਨਦ ਮੁਸਲਮਾਨੀ।-ਫ਼ਾਰਸੀ ਕਹਾਵਤ

Ram Rahim Ram Rahim

(ਅਰਥਾਤ-ਜੇ ਮੱਕੇ ਵਿਚ ਹੀ ਕੁਫ਼ਰ ਹੋਣ ਲੱਗ ਪਵੇ ਤਾਂ ਇਸਲਾਮ ਕਿਥੇ ਰਹੇਗਾ?)
ਇਥੋਂ ਤਕ ਲਿਖੀ ਹੋਈ ਉਕਤ ਇਬਾਰਤ ਕਈ ਦਿਨ ਮੇਰੇ ਮਨ ਮਸਤਕ ਵਿਚ ਰਿੜਕ ਹੁੰਦੀ ਰਹੀ ਪਰ ਇਸ ਨੂੰ ਲਿਖਤੀ ਰੂਪ ਵਿਚ ਕਾਗ਼ਜ਼ ਉਤੇ ਉਤਾਰਨ ਲਈ ਮੇਰਾ ਹੌਂਸਲਾ ਨਹੀਂ ਸੀ ਪੈਂਦਾ ਕਿਉਂਕਿ ਜਦੋਂ ਦਾ ਸਿਰਸੇ ਵਾਲੇ ਰਾਮ ਰਹੀਮ ਨੂੰ ਮਾਫ਼ ਕਰਨ ਵਾਲਾ ਹੁਕਮਨਾਮਾ ਜਾਰੀ ਕਰ ਕੇ ਫਿਰ ਰੱਦ ਕਰਨ ਦਾ ਸਿਆਸੀ ਡਰਾਮਾ ਖੇਡ ਕੇ ਪੰਥਕ ਕੇਂਦਰ ਦੀ ਜੱਗ ਹਸਾਈ ਕਰਵਾਈ ਗਈ ਸੀ, ਮੈਂ ਉਦੋਂ ਦਾ ਹੀ ਮਾਯੂਸੀ ਕਾਰਨ ਸਿੱਖ ਮਸਲਿਆਂ ਖ਼ਾਸ ਕਰ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਮੁੱਦਿਆਂ ਬਾਬਤ ਲਿਖਣ ਤੋਂ ਕਿਨਾਰਾ ਕਰੀ ਬੈਠਾ ਹਾਂ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਰਤਿਆਂ ਧਰਤਿਆਂ ਦੇ ਕੰਨਾਂ ਉਤੇ ਲਿਖਤਾਂ ਲੁਖਤਾਂ ਦਾ ਕੋਈ ਅਸਰ ਨਹੀਂ ਹੁੰਦਾ।

Manpreet BadalManpreet Badal

ਪਰ 18 ਮਈ 2020 ਦੀ ਹੀ ਇਕ ਖ਼ਬਰ ਨੇ ਮੈਨੂੰ ਇਹ ਲੇਖ ਲਿਖਣ ਲਈ ਮਜਬੂਰ ਕਰ ਦਿਤਾ। ਖ਼ਬਰ ਵਿਚ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਗੁਰਦਾਸ ਸਿੰਘ ਬਾਦਲ ਦੇ ਅੰਤਿਮ ਸਸਕਾਰ ਬਾਰੇ ਦਸਿਆ ਗਿਆ ਸੀ ਕਿ ਉਨ੍ਹਾਂ ਦੇ ਪੁੱਤਰ ਸ੍ਰੀ ਮਨਪ੍ਰੀਤ ਸਿੰਘ ਬਾਦਲ ਖ਼ਜ਼ਾਨਾ ਮੰਤਰੀ ਪੰਜਾਬ ਨੇ ਸ਼ਮਸ਼ਾਨ ਘਾਟ ਵਿਖੇ ਅਪਣੇ ਪਿਤਾ ਦੀਆਂ ਅਸਥੀਆਂ ਨੂੰ ਕਿਤੇ ਲਿਜਾ ਕੇ ਜਲ-ਪ੍ਰਵਾਹ ਕਰਨ ਦੀ ਬਜਾਏ ਪਿੰਡ ਬਾਦਲ ਦੀ ਰਿਹਾਇਸ਼ ਅੰਦਰ ਖੇਤ ਵਿਚ ਮਿੱਟੀ ਹੇਠ ਦੱਬ ਕੇ ਉਸ ਉੱਪਰ ਟਾਹਲੀ ਦਾ ਬੂਟਾ ਲਗਾ ਦਿਤਾ। ਇਸ ਤੋਂ ਪਹਿਲਾਂ ਵੀ ਬੀਤੇ 19 ਮਾਰਚ ਨੂੰ ਖ਼ਜ਼ਾਨਾ ਮੰਤਰੀ ਦੇ ਮਾਤਾ ਜੀ ਬੀਬੀ ਹਰਮਿੰਦਰ ਕੌਰ ਦਾ ਦੇਹਾਂਤ ਹੋ ਗਿਆ ਸੀ।

Captain Amrinder SinghCaptain Amrinder Singh

ਉਨ੍ਹਾਂ ਦੀਆਂ ਅਸਥੀਆਂ ਨੂੰ ਵੀ ਮਿੱਟੀ ਵਿਚ ਦੱਬ ਕੇ ਉਸ ਉਤੇ ਵੀ ਟਾਹਲੀ ਲਗਾਈ ਗਈ ਸੀ। ਖ਼ਬਰ ਵਿਚ ਇਹ ਵੀ ਜ਼ਿਕਰ ਹੈ ਕਿ ਮਾਤਾ-ਪਿਤਾ ਦੀਆਂ ਅਸਥੀਆਂ ਉਪਰ ਲਗਾਏ ਗਏ ਟਾਹਲੀਆਂ ਦੇ ਬੂਟੇ ਨੇੜੇ-ਨੇੜੇ ਹੀ ਹਨ। ਮਰਿਆਦਾ ਤੇ ਮਨਮਤ ਦੇ ਜ਼ਿਕਰ ਤੋਂ ਬਾਅਦ ਹੁਣ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਬਜ਼ੁਰਗਾਂ ਦੀਆਂ ਅਸਥੀਆਂ ਉਤੇ ਦਰੱਖ਼ਤ ਲਗਾਉਣ ਲਈ ਸਿਰਫ਼ ਟਾਹਲੀ ਦੀ ਹੀ ਚੋਣ ਕਿਉਂ ਕੀਤੀ ਹੋਵੇਗੀ? ਇਸ ਬਾਰੇ ਵੀ ਵਿਚਾਰ ਕਰ ਲਈਏ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਇਕ ਵਾਰ ਸ੍ਰੀ ਮਨਪ੍ਰੀਤ ਬਾਦਲ ਬਾਰੇ ਕਿਹਾ ਸੀ ਕਿ ਉਹ ਲੀਡਰ ਨਾਲੋਂ ਕਿਤੇ ਵੱਧ 'ਰੀਡਰ' ਹੈ।

File PhotoFile Photo

ਉਸ ਦੇ ਰੀਡਰ ਮਤਲਬ ਪੜ੍ਹਾਕੂ ਹੋਣ ਬਾਰੇ ਸੱਭ ਜਾਣਦੇ ਨੇ ਕਿ ਉਹ ਸਾਹਿਤ ਅਤੇ ਇਤਿਹਾਸ ਵਿਚ ਡੂੰਘੀ ਦਿਲਚਸਪੀ ਰਖਦਾ ਹੈ। ਸੋ ਅਸਥੀਆਂ ਉਤੇ ਦਰੱਖ਼ਤ ਲਗਾਉਣ ਵੇਲੇ ਜਾਂ ਤਾਂ ਉਸ ਦੇ ਜ਼ਿਹਨ ਵਿਚ 'ਮੜ੍ਹੀ ਦਾ ਦੀਵਾ' ਵਾਲੀ ਟਾਹਲੀ ਘੁੰਮਣ ਲੱਗ ਪਈ ਹੋਵੇਗੀ ਜਾਂ ਫਿਰ 'ਉੱਚੀਏ ਲੰਮੀਏ ਟਾਹਲੀਏ ਨੀ…..!' ਵਰਗਾ ਕੋਈ ਲੋਕ-ਗੀਤ ਤੈਰਨ ਲੱਗ ਪਿਆ ਹੋਵੇਗਾ। ਇਸ ਤੋਂ ਇਲਾਵਾ ਸ਼੍ਰੀ ਮਨਪ੍ਰੀਤ ਬਾਦਲ ਦਾ ਧਿਆਨ ਮਾਲਵੇ ਦੇ 'ਟਾਹਲੀਆਂ ਫੱਤੂ ਸੰਮੂ ਦੀ' ਇਤਿਹਾਸਕ ਪਿੰਡ ਵਲ ਵੀ ਚਲਾ ਗਿਆ ਹੋ ਸਕਦਾ ਹੈ।

Mukatsar SahibMukatsar Sahib

ਸ੍ਰੀ ਮੁਕਤਸਰ ਸਾਹਿਬ ਲਾਗੇ ਦੇ ਇਸ ਪਿੰਡ ਬਾਰੇ 'ਮਹਾਨ ਕੋਸ਼' ਦੇ ਸਫਾ 550 ਉਤੇ ਲਿਖਿਆ ਹੋਇਆ ਹੈ ਕਿ ਫੱਤੂ ਤੇ ਸੰਮੂ ਨਾਂ ਦੇ ਦੋ ਡੋਗਰ ਭਰਾਵਾਂ ਨੇ ਇਹ ਪਿੰਡ ਵਸਾਇਆ ਹੋਇਆ ਹੈ। ਜਾਣਕਾਰੀ ਵਿਚ ਇਹ ਵੀ ਦਰਜ ਹੈ ਕਿ ਇਨ੍ਹਾਂ ਦੋਹਾਂ ਭਰਾਵਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਮਾਂ ਭਾਵ ਨਾਲ ਸੇਵਾ ਕੀਤੀ ਸੀ ਤੇ ਵਿਦਾਇਗੀ ਵੇਲੇ ਮਲਵਈ ਰਿਵਾਜ ਮੁਤਾਬਕ ਗੁਰੂ ਸਾਹਿਬ ਨੂੰ ਲੁੰਗੀ ਅਤੇ ਖੇਸ ਅਰਪਿਆ ਸੀ।                ਸੰਪਰਕ : 81950-25579

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement