ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਖੁਲਾਸਾ, 'ਸਿਰਸਾ ਕੋਲ ਦੋ ਰਸਤੇ ਸਨ - BJP 'ਚ ਜਾਓ ਜਾਂ ਜੇਲ੍ਹ ਜਾਓ'
Published : Dec 2, 2021, 5:51 pm IST
Updated : Dec 2, 2021, 5:51 pm IST
SHARE ARTICLE
Giani Harpreet Singh
Giani Harpreet Singh

ਉਹਨਾਂ ਦੱਸਿਆ ਕਿ ਬੀਤੇ ਦਿਨ ਉਹਨਾਂ ਦੀ ਮਨਜਿੰਦਰ ਸਿਰਸਾ ਨਾਲ ਗੱਲ ਹੋਈ ਸੀ, ਜਿਸ ਦੌਰਾਨ ਮੈਨੂੰ ਲੱਗਿਆ ਕਿ ਉਹਨਾਂ ਅੱਗੇ ਵੀ ਭਾਜਪਾ ਵਲੋਂ ਪੇਸ਼ਕਸ਼ ਰੱਖੀ ਗਈ ਸੀ

ਅੰਮ੍ਰਿਤਸਰ:  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ 'ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮਨਜਿੰਦਰ ਸਿਰਸਾ ਕੋਲ ਦੋ ਰਸਤੇ ਸਨ, ਇਕ ਭਾਜਪਾ ਵਿਚ ਸ਼ਾਮਲ ਹੋ ਜਾਓ ਜਾਂ ਜੇਲ੍ਹ ਜਾਓ।

Giani Harpreet Singh Giani Harpreet Singh

ਉਹਨਾਂ ਕਿਹਾ ਕਿ ਬੀਤੇ ਸਮਿਆਂ ਵਿਚ ਜਦੋਂ ਮੁਗਲ ਹੁਕਮਰਾਨ ਭਾਰਤ ਆਏ ਤਾਂ ਉਹਨਾਂ ਨੇ ਭਾਰਤ ਦੇ ਲੋਕਾਂ ਨੂੰ ਕਿਹਾ ਕਿ ਜਾਂ ਧਰਮ ਚੁਣ ਲਓ ਜਾਂ ਜ਼ਿੰਦਗੀ ਚੁਣ ਲਓ। ਜਿਨ੍ਹਾਂ ਨੂੰ ਧਰਮ ਪਿਆਰਾ ਸੀ, ਉਹਨਾਂ ਨੇ ਧਰਮ ਚੁਣਿਆ, ਜਿਨ੍ਹਾਂ ਨੂੰ ਜ਼ਿੰਦਗੀ ਪਿਆਰੀ ਸੀ, ਉਹਨਾਂ ਨੇ ਜ਼ਿੰਦਗੀ ਚੁਣੀ।

Manjinder Singh SirsaManjinder Singh Sirsa

ਉਹਨਾਂ ਦੱਸਿਆ ਕਿ ਬੀਤੇ ਦਿਨ ਉਹਨਾਂ ਦੀ ਮਨਜਿੰਦਰ ਸਿਰਸਾ ਨਾਲ ਗੱਲ ਹੋਈ ਸੀ, ਜਿਸ ਦੌਰਾਨ ਮੈਨੂੰ ਲੱਗਿਆ ਕਿ ਉਹਨਾਂ ਅੱਗੇ ਵੀ ਭਾਜਪਾ ਵਲੋਂ ਪੇਸ਼ਕਸ਼ ਰੱਖੀ ਗਈ ਸੀ ਕਿ ਜਾਂ ਭਾਜਪਾ ਵਿਚ ਸ਼ਾਮਿਲ ਹੋਵੋ ਜਾਂ ਜੇਲ੍ਹ ਜਾਵੋ। ਬਿਲਕੁਲ ਉਸੇ ਤਰ੍ਹਾਂ ਹੋਇਆ, ਜਿਸ ਤਰ੍ਹਾਂ ਮੁਲਗਾਂ ਦੇ ਦੌਰ ਵਿਚ ਹੋਇਆ ਸੀ।

Giani Harpreet Singh Jathedar Akal Takht SahibGiani Harpreet Singh

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸਿਰਸਾ ਨੂੰ ਭਾਜਪਾ ਵਿਚ ਜਾਣ ਲਈ ਮਜਬੂਰ ਕਰਨ ਵਾਲੇ ਦਿੱਲੀ ਦੇ ਸਿੱਖ ਆਗੂ ਵੀ ਜ਼ਿੰਮੇਵਾਰ ਹਨ ਤੇ ਉਹਨਾਂ ਦੀ ਰਾਜਨੀਤਕ ਭੁੱਲ ਹੈ, ਜਿਨ੍ਹਾਂ ਅਜਿਹੀ ਜ਼ਮੀਨ ਤਿਆਰ ਕੀਤੀ। ਉਹਨਾਂ ਕਿਹਾ ਕਿ ਹੋ ਸਕਦਾ ਉਹ ਦਿੱਲੀ ਕਮੇਟੀ ਦਾ ਪ੍ਰਬੰਧ ਮੁੜ ਸੰਭਾਲ ਲੈਣ ਪਰ ਇਸ ਲਈ ਕਿਤੇ ਨਾ ਕਿਤੇ ਸਾਡੇ ਸਿੱਖ ਵੀ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਭਾਜਪਾ ਨੇ ਦਿੱਲੀ ਕਮੇਟੀ ਦੇ 11 ਮੈਂਬਰਾਂ 'ਤੇ ਗਲਤ ਤਰੀਕੇ ਨਾਲ ਕੇਸ ਦਰਜ ਕਰਕੇ ਦਬਾਅ ਪਾਇਆ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement