ਘੱਲੂਘਾਰਾਂ ਦਿਵਸ ਤੇ ਡੀਜੀਪੀ ਨੇ ਦਰਬਾਰ ਸਾਹਿਬ ਤੇ ਹੋਰ ਥਾਵਾਂ ਤੇ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ਲਿਆ
Published : Jun 4, 2018, 12:30 pm IST
Updated : Jun 4, 2018, 12:30 pm IST
SHARE ARTICLE
DGP Suresh Arora reviewed security arrangements
DGP Suresh Arora reviewed security arrangements

ਸੰਦੇਸ਼ ਦੇਣ ਦੇ ਮਸਲੇ ਤੇ ਦੋਹਾਂ ਜੱਥੇਦਾਰਾਂ ਵਿਚ ਹੋ ਸਕਦਾ ਹੈ ਤਕਰਾਰ

ਅੰਮ੍ਰਿਤਸਰ, ( ਸੁਖਵਿੰਦਰਜੀਤ ਸਿੰਘ ਬਹੋੜੂ ), ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਸੁਰੇਸ਼ ਅਰੋੜਾ ਨੇ 6 ਜੂਨ  ਦੇ ਸਬੰਧ ਵਿਚ ਸਚਖੰਡ ਹਰਿਮੰਦਰ ਸਾਹਿਬ  ਕੰਪਲੈਕਸ ਤੇ ਹੋਰ ਥਾਵਾਂ ਦਾ ਜਾਇਜਾ ਲਿਆ ਅਤੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਕਰਕੇ ਸਪਸ਼ਟ ਆਦੇਸ਼ ਦਿਤੇ ਗਏ ਕਿ ਅਮਨ ਕਾਨੂੰਨ ਦੀ ਸਥਿਤੀ ਬਹਾਲ ਰਖਣ ਲਈ ਵਿਸ਼ੇਸ ਚੌਕਸੀ ਪ੍ਰਬੰਧ ਕੀਤੇ ਜਾਣ। ਇਸ ਮੌਕੇ ਸੁਰੇਸ਼ ਅਰੋੜਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪੰਜਾਬ ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਮਨ ਸਾਂਤੀ ਕਾਇਮ ਰੱਖੀ ਜਾਵੇ।

DGP Suresh AroraDGP Suresh Aroraਉਨਾ ਹੋਰ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਕੋਲ ਵਾਧੂ ਫੋਰਸ ਹੈ। ਜੇਕਰ ਲੋੜ ਪਵੇ ਤਾਂ ਉਸ ਦਾ ਪ੍ਰਬੰਧ ਕਰ ਦਿਤਾ ਗਿਆ ਹੈ। ਸੁਰੇਸ਼ ਅਰੋੜਾ ਨੇ ਜਿਲਾ ਪੁਲਿਸ ਵੱਲੋ ਕੀਤੇ ਗਏ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ। ਪੰਜ ਜੂਨ ਨੂੰ ਦਲ ਖਾਲਸਾ ਵੱਲੋ ਅੰਮ੍ਰਿਤਸਰ ਬੰਦ ਦੇ ਸੱਦੇ ਤੇ ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਘਬਰਾਉਣ ਦੀ ਲੋੜ ਨਹੀ ਹੈ। ਡੀ ਜੀ ਪੀ ਨੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।

Harmandir SahibHarmandir Sahibਇਹ ਜਿਕਰਯੋਗ ਹੈ ਕਿ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਵੱਖ ਵੱਖ ਸਿੱਖ ਸੰਗਠਨਾਂ ਦੇ ਆਗੂ ਫੋਜੀ ਹਮਲੇ ਦੇ ਸ਼ਹੀਦਾ ਨੂੰ ਸ਼ਰਧਾ ਦੇ ਫੋਲ ਭੇਟ ਕਰਨ ਲਈ ਪਹੁੰਚ ਰਹੇ ਹਨ। ਅਜਿਹੀ ਸਥਿਤੀ ਵਿਚ  ਕੋਈ ਵੀ ਘਟਨਾ ਨਾ ਵਾਪਰਨ ਦੇਣ ਲਈ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਸੁਰੱਖਿਆ ਪ੍ਰਬੰਧ ਕਰੜੇ ਕਰ ਰਹੀ ਹੈ। ਪਿਛਲੇ ਸਮੇ ਚ ਹਿੰਸਕ ਘਟਨਾਵਾ ਵਾਪਰ ਚੁੱਕੀਆਂ ਹਨ।

Harmandir SahibHarmandir Sahibਜੱਥੇਦਾਰ ਅਕਾਲ ਤਖਤ ਸਿੱਖ ਕੌਮ ਦੇ ਨਾਮ ਸੰਦੇਸ਼ ਦੇਣ ਲਈ ਗੰਭੀਰ ਹਨ। ਦੂਸਰੇ  ਪਾਸੇ ਮੁਤਵਾਜੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਐਲਾਨ ਕੀਤਾ ਹੈ ਕਿ ਉਹ ਸਿੱਖ ਕੌਮ ਨੂੰ ਉਹ ਸੰਦੇਸ਼ ਦੇਣ ਲਈ ਹਰ ਹਾਲਤ ਚ ਅੰਮ੍ਰਿਤਸਰ ਪੁੱਜ ਰਹੇ ਹਨ। ਅਜਿਹੀ ਸਥਿਤੀ ਵਿਚ ਦੋਹਾਂ ਧਿਰਾਂ ਦੇ ਤਕਰਾਰ ਨੂੰ ਮੁੱਖ ਰਖਦਿਆਂ  ਸਰਕਾਰ ਪੂਰੀ ਤਰਾ ਹਲਾਤਾਂ ਤੇ ਨਜਰ ਰੱਖ ਰਹੀ ਹੈ। ਇਹ ਵੀ ਜਿਕਰਯੋਗ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਬਾਦਲ ਪਰਿਵਾਰ ਤੇ ਸ਼ੋਮਣੀ ਕਮੇਟੀ ਦਦਾ ਜੱਥੇਦਾਰ ਕਿਹਾ ਜਾ ਰਿਹਾ ਹੈ। ਦੂਸਰੇ ਪਾਸੇ ਗਰਮ ਦਲ ਜੱਥੇਦਾਰ ਗਿ ਗੁਰਬਚਨ ਸਿੰਘ ਦੀ ਥਾਂ ਭਾਈ ਧਿਆਨ ਸਿੰਘ ਮੰਡ ਨੂੰ ਜੱਥੇਦਾਰ ਮੰਨ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement