ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸ਼ਕਤੀਆਂ ਵਧਾਉਣ ਲਈ ਮਤਾ ਪਾਸ ਕੀਤਾ ਜਾਵੇ : ਬੈਂਸ
Published : Jun 4, 2018, 1:45 pm IST
Updated : Jun 4, 2018, 1:45 pm IST
SHARE ARTICLE
Simarjit Singh Bains
Simarjit Singh Bains

ਜੇਕਰ ਪੰਜਾਬ ਭਰ 'ਚ ਵਾਪਰੇ ਬੇਅਦਬੀ ਕਾਂਡਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ

ਕੋਟਕਪੂਰਾ, (ਗੁਰਿੰਦਰ ਸਿੰਘ) :- ਜੇਕਰ ਪੰਜਾਬ ਭਰ 'ਚ ਵਾਪਰੇ ਬੇਅਦਬੀ ਕਾਂਡਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਸ਼ਕਤੀਆਂ ਦਿੱਤੀਆਂ ਜਾਣ ਅਰਥਾਤ ਉਕਤ ਕਮਿਸ਼ਨ ਦੀ ਪਾਵਰ 'ਚ ਵਾਧਾ ਕੀਤਾ ਜਾਵੇ ਤਾਂ ਬੇਅਦਬੀ ਕਾਂਡ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।

Punjab Vidhan Sabha Punjab Vidhan Sabhaਲੋਕ ਇਨਸਾਫ ਪਾਰਟੀ ਦੇ ਸੰਸਥਾਪਕ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ 'ਰੋਜਾਨਾ ਸਪੋਕਸਮੈਨ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸ਼ਕਤੀਹੀਣ ਹੋਣ ਕਰਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਬਾਦਲ ਪਿਉ-ਪੁੱਤ ਟਿੱਚਰਾਂ ਹੀ ਨਹੀਂ ਕਰ ਰਹੇ ਬਲਕਿ ਜਲੀਲ ਕਰਨ ਦੀ ਦਲੇਰੀ ਵੀ ਦਿਖਾ ਰਹੇ ਹਨ। ਉਨਾ ਦਾਅਵਾ ਕੀਤਾ ਕਿ ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਹੋਰ ਪਾਵਰਾਂ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ 'ਚ ਮਤਾ ਲਿਆਉਣ ਤਾਂ ਉਹ ਇਸ ਦਾ ਸਮਰਥਨ ਕਰਨਗੇ।

Simarjit Singh Bains Simarjit Singh Bainsਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਉਕਤ ਮਤੇ ਦਾ ਵਿਰੋਧ ਨਹੀਂ ਕਰੇਗੀ ਤੇ ਇਸ ਤਰਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਜਿੱਥੇ ਦਲੇਰਾਨਾ ਢੰਗ ਨਾਲ ਜਾਂਚ ਕਰਨ 'ਚ ਬਲ ਮਿਲੇਗਾ, ਉੱਥੇ ਕਮਿਸ਼ਨ ਵੱਲੋਂ ਤਲਬ ਕੀਤਾ ਕੋਈ ਵੀ ਸਿਆਸਤਦਾਨ ਜਾਂ ਅਧਿਕਾਰੀ ਜਵਾਬਦੇਹੀ ਤੋਂ ਮੁਨਕਰ ਨਹੀਂ ਹੋ ਸਕੇਗਾ। ਹਰਸਿਮਰਤ ਕੌਰ ਬਾਦਲ ਵੱਲੋਂ ਲੰਗਰਾਂ 'ਤੇ ਜੀਐਸਟੀ ਹਟਾਉਣ ਦੇ ਮਾਮਲੇ 'ਚ ਸੇਕੀਆਂ ਜਾ ਰਹੀਆਂ ਸਿਆਸੀ ਰੋਟੀਆਂ ਦੀ ਖਿੱਲੀ ਉਡਾਉਂਦਿਆਂ ਸਿਮਰਜੀਤ ਸਿੰਘ ਬੈਂਸ ਨੇ ਸਵਾਲ ਕੀਤਾ ਕਿ

GSTGSTਜਦੋਂ ਬਿਹਾਰ ਵਾਸਤੇ ਨਿਤੀਸ਼ ਕੁਮਾਰ, ਆਂਧਰਾ ਲਈ ਚੰਦਰ ਬਾਬੂ ਨਾਇਡੂ ਭਾਈਵਾਲੀ ਦੇ ਬਾਵਜੂਦ ਮੀਟਿੰਗਾਂ ਦੌਰਾਨ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਕੌੜੀਆਂ ਕੁਸੈਲੀਆਂ ਸੁਣਾਉਣ ਤੋਂ ਗੁਰੇਜ ਨਹੀਂ ਸਨ ਕਰਦੇ, ਸੰਸਦ 'ਚ ਵੀ ਆਪਣੇ ਅਧਿਕਾਰਾਂ ਦੀ ਗੱਲ ਕਰਨ ਤੋਂ ਉਨਾ ਕਦੇ ਸੰਕੋਚ ਨਾ ਕੀਤਾ, ਮਹਾਂਰਾਸ਼ਟਰ ਗਠਜੋੜ ਦੇ ਬਾਵਜੂਦ ਸ਼ਿਵ ਸੈਨਾ ਨੇ ਸਮੇਂ ਸਮੇਂ ਨਰਿੰਦਰ ਮੋਦੀ ਨੂੰ ਸੰਸਦ 'ਚ ਤੇ ਬਾਹਰ ਲਲਕਾਰਿਆ, ਭਾਜਪਾ ਵੱਲੋਂ ਬਣੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਦਰਾ ਰਾਜੇ ਸਿੰਧੀਆ ਨੇ ਵੀ ਭਾਜਪਾ ਹਾਈਕਮਾਨ ਦੀ ਪ੍ਰਵਾਹ ਨਾ ਕੀਤੀ ਤਾਂ

Harsimrat Kaur Badal Harsimrat Kaur Badalਉਦੋਂ ਹਰਸਿਮਰਤ ਕੌਰ ਬਾਦਲ ਨੇ ਚੁੱਪੀ ਕਿਉਂ ਵੱਟੀ ਰੱਖੀ? ਬੈਂਸ ਨੇ ਦਾਅਵਾ ਕੀਤਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਰੁਤਬਾ ਭਾਜਪਾ ਮੂਹਰੇ ਬੌਣਾ ਕਰਕੇ ਰੱਖ ਦਿੱਤਾ ਹੈ। ਉਨਾ ਆਖਿਆ ਕਿ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਦਸ ਸਾਲਾ ਕਾਰਜਕਾਲ ਨਾਲੋਂ ਹੁਣ ਕੈਪਟਨ ਸਰਕਾਰ ਦਾ ਸਾਲ ਤੋਂ ਜਿਆਦਾ ਸਮਾਂ ਬੀਤਣ ਮੌਕੇ ਕੋਈ ਫਰਕ ਦਿਖਾਈ ਨਹੀਂ ਦੇ ਰਿਹਾ। ਕਿਉਂਕਿ ਰੇਤ ਮਾਈਨਿੰਗ, ਨਸ਼ਾ ਤਸਕਰੀ, ਭ੍ਰਿਸ਼ਟਾਚਾਰ, ਗੁੰਡਾਗਰਦੀ, ਬੇਰੁਜਗਾਰੀ ਵਰਗੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement