
ਇਨ੍ਹਾਂ ਸਰੂਪਾਂ ਦਾ ਅੰਤਮ ਸਸਕਾਰ ਪਿੰਡ ਰਾਮਗੜ੍ਹ ਭੁੱਲਰ ਵਿਖੇ ਕਰ ਦਿਤਾ ਗਿਆ।
ਜਗਰਾਉਂ : ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਟ ਹੋਣ ਦੀ ਘਟਨਾ ਜਗਰਾਉਂ ਦੇ ਨਜ਼ਦੀਕੀ ਪਿੰਡ ਸ਼ੇਰਪੁਰ ਖ਼ੁਰਦ ਵਿਖੇ ਵਾਪਰੀ ਜਿਥੇ ਗੁਰਦਵਾਰਾ ਸਾਹਿਬ ਦੇ ਸ੍ਰੀ ਸੱਚਖੰਡ ਸਾਹਿਬ ਉਪਰ ਬਣੇ ਗੁਰੂ ਸਾਹਿਬ ਦੇ ਸੁਖਆਸਨ ਵਾਲੇ ਕਮਰੇ ’ਚ ਸਵੇਰੇ 8.30 ਵਜੇ ਦੇ ਕਰੀਬ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਛੇ ਸਰੂਪ ਅਗਨ ਭੇਟ ਹੋ ਗਏ। ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਮੱਚਣ ਲੱਗੇ, ਜਿਸ ਦੀ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕੀਤੀ ਗਈ। ਇਹ ਸੁਣਦਿਆਂ ਹੀ ਪਿੰਡ ਵਾਸੀ ਇਕੱਠੇ ਹੋਏ ਅਤੇ ਉਨ੍ਹਾਂ ਲੰਬੀ ਜਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਪਰ ਇਸ ਘਟਨਾ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ 8 ਪਵਿੱਤਰ ਸਰੂਪ ਨੁਕਸਾਨੇ ਗਏ ਤੇ ਇਨ੍ਹਾਂ ’ਚੋਂ ਛੇ ਸਰੂਪ ਪੂਰੀ ਤਰ੍ਹਾਂ ਅਗਨ ਭੇਟ ਹੋ ਗਏ। ਇਨ੍ਹਾਂ ਸਰੂਪਾਂ ਦਾ ਅੰਤਮ ਸਸਕਾਰ ਪਿੰਡ ਰਾਮਗੜ੍ਹ ਭੁੱਲਰ ਵਿਖੇ ਕਰ ਦਿਤਾ ਗਿਆ।
Guru Granth Sahib swroop burnt due to short circuit
ਇਸ ਮੌਕੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਸੁਰਿੰਦਰ ਸਿੰਘ ਗਿੱਲ ਘਟਨਾ ਸਥਾਨ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਪ੍ਰਬੰਧਕ ਗੁਰੂ ਘਰਾਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਿਰਫ਼ ਗ੍ਰੰਥੀ ਜਾਂ ਸੇਵਾਦਾਰ ਦੇ ਸਿਰ ’ਤੇ ਨਾ ਰਖਿਆ ਕਰਨ। ਗੁਰਦਵਾਰਾ ਸਾਹਿਬਾਨ ਦੇ ਪ੍ਰਧਾਨ ਅਤੇ ਅਹੁਦੇਦਾਰ ਅਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਗੁਰੂ ਸਾਹਿਬ ਦੀ ਸੇਵਾ ਸੰਭਾਲ ਕਰਨ।
Guru Granth Sahib swroop burnt due to short circuit
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਘਟਨਾ ਦੀ ਨਿੰਦਾ ਕਰਦਿਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ ’ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਸੰਭਾਲ ਜ਼ਿੰਮੇਵਾਰੀ ਨਾਲ ਕੀਤੀ ਜਾਵੇ। ਘਟਨਾ ਦੀ ਸੂਚਨਾ ਮਿਲਦੇ ਹੀ ਐਸ. ਐਸ. ਪੀ. ਸੰਦੀਪ ਗੋਇਲ, ਐਸ. ਪੀ. (ਡੀ) ਰੁਪਿੰਦਰ ਭਾਰਦਵਾਜ, ਡੀ. ਐਸ. ਪੀ. ਗੁਰਦੀਪ ਸਿੰਘ ਗੌਂਸਲ, ਥਾਣਾ ਸਦਰ ਦੇ ਇੰਚਾਰਜ ਰਸ਼ਮਿੰਦਰ ਸਿੰਘ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਕਿੱਕਰ ਸਿੰਘ ਸਮੇਤ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।