ਕੋਟਕਪੂਰਾ ਗੋਲੀਕਾਂਡ: ਚਾਰਜਸ਼ੀਟ ’ਚ ਪਹਿਲੀ ਵਾਰ ਸਾਬਕਾ ਜਥੇਦਾਰ ਵਲੋਂ ਸੌਦਾ ਸਾਧ ਨੂੰ ਦਿਤੀ ਮੁਆਫ਼ੀ ਦਾ ਵੀ ਜ਼ਿਕਰ
Published : Sep 4, 2023, 5:25 pm IST
Updated : Sep 4, 2023, 5:25 pm IST
SHARE ARTICLE
Kotkapura police firing
Kotkapura police firing

ਦੂਜੀ ਸਪਲੀਮੈਂਟਰੀ ਚਾਰਜਸ਼ੀਟ ’ਚ ਵਿਸ਼ੇਸ਼ ਜਾਂਚ ਟੀਮ ਨੇ ਪੁਲਿਸ ਦੀ ਗੋਲੀਬਾਰੀ ਦਾ ਕਾਰਨ ਬਣੀਆਂ ਘਟਨਾਵਾਂ ਦਾ ਜ਼ਿਕਰ ਕੀਤਾ

 

ਚੰਡੀਗੜ੍ਹ: ਅਕਤੂਬਰ 2015 ਦੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਲੋਂ ਪਿਛਲੇ ਹਫ਼ਤੇ ਦਾਇਰ ਕੀਤੀ ਗਈ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਵਿਚ 24 ਸਤੰਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸੌਦਾ ਸਾਧ ਨੂੰ ਦਿਤੀ ਗਈ “ਮੁਆਫ਼ੀ” ਨੂੰ ਵੀ ਰੀਕਾਰਡ ਵਿਚ ਸ਼ਾਮਲ ਕੀਤਾ ਗਿਆ ਹੈ। 17 ਅਕਤੂਬਰ 2015 ਨੂੰ ਇਸ ਮੁਆਫ਼ੀ ਨੂੰ ਰੱਦ ਕਰਨ ਅਤੇ ਸੌਦਾ ਸਾਧ ਦੀ ਵਿਵਾਦਤ ਫ਼ਿਲਮ ’ਤੇ ਸੂਬੇ ’ਚ ਪਾਬੰਦੀ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: RTI 'ਚ ਖੁਲਾਸਾ: ਗਿੱਦੜਬਾਹਾ ਦੇ ਪਿੰਡਾਂ 'ਚ ਵੱਡਾ ਘੁਟਾਲਾ, 400 ਰੁਪਏ ਦੀ ਖਰੀਦੀ 1 ਇੱਟ

ਪੁਲਿਸ ਨੇ ਚਾਰਜਸ਼ੀਟ ’ਚ ਕਿਹਾ ਹੈ ਕਿ ਇਨ੍ਹਾਂ ਘਟਨਾਵਾਂ ਦੇ ਸਿੱਟੇ ਵਜੋਂ ਹੀ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਇਨ੍ਹਾਂ ਘਟਨਾਵਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਸਿੱਖਾਂ ’ਤੇ ਪੁਲਿਸ ਗੋਲੀਬਾਰੀ ਹੋਈ। ਚਾਰਜਸ਼ੀਟ ਬਾਰੇ ਮੀਡੀਆ ’ਚ ਸਾਹਮਣੇ ਆਈਆਂ ਖ਼ਬਰਾਂ ਅਨੁਸਾਰ 2007 ’ਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ’ਚ ਤਤਕਾਲੀ ਜਥੇਦਾਰ ਅਕਾਲ ਤਖ਼ਤ ਇਕਬਾਲ ਸਿੰਘ ਨੇ ਸੌਦਾ ਸਾਧ ਨੂੰ ਮਾਫ਼ੀ ਦਿੰਦਾ ਇਕ ‘ਗੁਰਮਤਾ’ 24 ਸਤੰਬਰ, 2015 ਨੂੰ ਜਾਰੀ ਕੀਤਾ ਸੀ, ਜਿਸ ਨੂੰ ਐਸ.ਆਈ.ਟੀ. ਵਲੋਂ ਦਾਇਰ ਅਪਣੀ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਦਾ ਹਿੱਸਾ ਬਣਾਇਆ ਗਿਆ ਹੈ। ਇਹ ਚਾਰਜਸ਼ੀਟ 2,446 ਪੰਨਿਆਂ ਦੀ ਹੈ।

ਇਹ ਵੀ ਪੜ੍ਹੋ: ਬਰਨਾਲਾ ਜੇਲ੍ਹ 'ਚ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਏ ਦੋ ਮੋਬਾਈਲ ਫੋਨ 

ਐਸ.ਆਈ.ਟੀ. ਨੇ ਏ.ਡੀ.ਜੀ.ਪੀ. (ਖੁਫੀਆ) ਅਤੇ ਸੂਬਾ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੀਆਂ ਚਿੱਠੀਆਂ ਨੂੰ ਵੀ ਸਪਲੀਮੈਂਟਰੀ ਚਾਰਜਸ਼ੀਟ ਦਾ ਹਿੱਸਾ ਬਣਾਇਆ ਹੈ। ਇਨ੍ਹਾਂ ਨੇ ਸੂਬਾ ਸਰਕਾਰ ਨੂੰ ਸੌਦਾ ਸਾਧ ਦੀ ਭੂਮਿਕਾ ਵਾਲੀ ਫਿਲਮ ‘ਐਮ.ਐਸ.ਜੀ.-2: ਦਿ ਮੈਸੇਂਜਰ’ ਦੀ ਰਿਲੀਜ਼ ਨੂੰ ਰੋਕਣ ਦੀ ਸਿਫ਼ਾਰਸ਼ ਕੀਤੀ ਸੀ ਅਤੇ ਖਦਸ਼ਾ ਪ੍ਰਗਟਾਇਆ ਸੀ ਕਿ ਫ਼ਿਲਮ ਰਿਲੀਜ਼ ਕਰਨ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਭਾਵੇਂ ਫਿਲਮ 'ਤੇ ਪਾਬੰਦੀ ਨਹੀਂ ਲਗਾਈ ਗਈ ਸੀ, ਪਰ ਇਸ ਨੂੰ ਇਸ ਇਲਾਕੇ ’ਚ ਪ੍ਰਦਰਸ਼ਤ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਡੇਰਾ ਸਮਰਥਕਾਂ ਨੇ ਅਪਣਾ ਗੁੱਸਾ ਕੱਢਣ ਲਈ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿਤਾ।

ਇਹ ਵੀ ਪੜ੍ਹੋ: ਪੰਛੀ ਨਾਲ ਟਕਰਾਉਣ ਤੋਂ ਬਾਅਦ ਇੰਡੀਗੋ ਦੀ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿੰਗ

ਬੇਅਦਬੀ ਕਾਂਡਾਂ ਕਾਰਨ ਸਿੱਖਾਂ ਵਲੋਂ ਡੇਰਾ ਪੈਰੋਕਾਰਾਂ ਅਤੇ ਸੂਬਾ ਸਰਕਾਰ ਵਿਰੁਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ, ਜੋ ਆਖਰਕਾਰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੇ ਰੂਪ ਵਿਚ ਖਤਮ ਹੋਇਆ। ਚਾਰਜਸ਼ੀਟ ’ਚ ਐਸ.ਆਈ.ਟੀ. ਨੇ ਸੌਦਾ ਸਾਧ ਨੂੰ ਮਾਫ਼ੀ ਦੇਣ ਦੇ 24 ਸਤੰਬਰ 2015 ਦੇ ਫ਼ੈਸਲੇ ਨੂੰ ਰੱਦ ਕਰਨ ਬਾਰੇ 17 ਅਕਤੂਬਰ 2015 ਦੇ ਜਥੇਦਾਰ ਅਕਾਲ ਤਖ਼ਤ ਦੇ ਪ੍ਰੈਸ ਨੋਟ ਨੂੰ ਰੀਕਾਰਡ ’ਤੇ ਰਖਿਆ ਹੈ ਜਿਸ ’ਚ ਇਹ ਇਸ਼ਾਰਾ ਕੀਤਾ ਗਿਆ ਹੈ ਕਿ ਕਿਉਂਕਿ ਸੌਦਾ ਸਾਧ ਨੂੰ ਦਿਤੀ ਗਈ ਮੁਆਫ਼ੀ ਬਾਰੇ ਪੰਥ ਅੰਦਰ ‘ਸਹਿਮਤੀ’ ਨਹੀਂ ਬਣ ਸਕੀ, ਇਸ ਲਈ ਉਸ ਵਿਰੁਧ ਕਾਰਵਾਈ ਨਾ ਕਰਨ ਦਾ ‘ਗੁਰਮਤਾ’ ਵਾਪਸ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ: ਇੰਡੀਆ ਨਹੀਂ ਜਿੱਤਿਆ ਤਾਂ ਦੇਸ਼ ਮਨੀਪੁਰ ਅਤੇ ਹਰਿਆਣਾ ਬਣ ਜਾਵੇਗਾ: ਐਮ.ਕੇ. ਸਟਾਲਿਨ 

ਐਸ.ਆਈ.ਟੀ. ਨੇ ਇਸ ਸਪਲੀਮੈਂਟਰੀ ਚਾਰਜਸ਼ੀਟ ਵਿਚ 49 ਗਵਾਹਾਂ ਦੀ ਸੂਚੀ ਸੌਂਪੀ ਹੈ ਅਤੇ ਇਨ੍ਹਾਂ ਗਵਾਹਾਂ ਵਿਚ ਕੋਟਕਪੂਰਾ ਪੁਲਿਸ ਗੋਲੀ ਕਾਂਡ ਦੇ ਕੁਝ ਜ਼ਖ਼ਮੀ ਵਿਅਕਤੀ ਅਤੇ ਚਸ਼ਮਦੀਦ ਗਵਾਹ, ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਈ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹਨ। 2011-2015 ਦੌਰਾਨ ਮੋਗਾ, ਫਰੀਦਕੋਟ ਅਤੇ ਬਠਿੰਡਾ ਖੇਤਰ ਵਿਚ ਦਰਜ ਕੀਤੇ ਗਏ - ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਵਿਚ ਪੁਲਿਸ ਵਲੋਂ ਕੀਤੀਆਂ ਗਈਆਂ ਐਫ.ਆਈ.ਆਰਜ਼ ਅਤੇ ਜਾਂਚ ਦਾ ਰੀਕਾਰਡ ਵੀ ਇਸ ਸਪਲੀਮੈਂਟਰੀ ਚਾਰਜਸ਼ੀਟ ਦਾ ਹਿੱਸਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM
Advertisement