ਮੁਲਾਜ਼ਮ ਭਰਤੀ ਤੇ ਨਾਨਕਸ਼ਾਹ ਫ਼ਕੀਰ ਫ਼ਿਲਮ ਤੇ ਸ਼੍ਰੋਮਣੀ ਕਮੇਟੀ 'ਚ ਵਿਰੋਧੀ ਧਿਰ ਨੇ ਤੇਵਰ ਤਿੱਖੇ ਕੀਤੇ 
Published : Apr 5, 2018, 1:27 am IST
Updated : Apr 5, 2018, 1:27 am IST
SHARE ARTICLE
Nanak Shah Fakir
Nanak Shah Fakir

ਦੋਹਾਂ ਧਿਰਾਂ ਦੀ ਗੱਲ ਸੰਗਤ ਸਾਹਮਣੇ ਲਿਆਂਦੀ ਜਾਵੇ, ਸੰਗਤ ਕਰੇ ਠੀਕ ਗ਼ਲਤ ਦਾ ਫ਼ੈਸਲਾ: ਵਿਰੋਧੀ ਧਿਰ 

ਪਿਛਲੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਵਿਚ ਕਥਿਤ ਮੁਲਾਜ਼ਮ ਭਰਤੀ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੂੰਡਗਰ ਦਰਮਿਆਨ ਚੱਲ ਰਹੇ ਤਣਾਅ ਵਿਚਾਲੇ ਅਹਿਮ ਮੋੜ ਆ ਗਿਆ ਜਦ ਸ਼੍ਰੋਮਣੀ ਕਮੇਟੀ ਦੀ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਜਾਰੀ ਬਿਆਨ ਰਾਹੀਂ ਗੰਭੀਰ ਸਵਾਲ ਚੁਕਦੇ ਦੋਹਾਂ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਗਈ। ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਸਰਬੰਸ ਸਿੰਘ ਮਾਣਕੀ ਜਸਵੰਤ ਸਿੰਘ ਪੂੜੈਣ, ਅਮਰੀਕ ਸਿੰਘ ਸ਼ਾਹਪੁਰ, ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੋਹੜਾ, ਕੁਲਦੀਪ ਸਿੰਘ ਨੱਸੂਪੁਰ ਨੇ ਇਸ ਮਾਮਲੇ ਨੇ ਮੰਗ ਕੀਤੀ ਕਿ ਪਹਿਲਾਂ ਤਾਂ ਲੌਂਗੋਵਾਲ ਸਾਰੀ ਕਾਰਵਾਈ ਨੂੰ ਜਨਤਕ ਕਰਨ ਕਿ ਕੀ ਕਾਰਨ ਹਨ ਕਿ ਇਸ ਭਰਤੀ ਵਿਚ ਜਿਸ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਕਿ ਵੱਡੇ ਪੱਧਰ 'ਤੇ ਭਾਈ ਭਤੀਜਾਵਾਦ ਦਾ ਬੋਲਬਾਲਾ ਰਿਹਾ ਹੈ, ਉਸ ਬਾਰੇ ਸਚਾਈ ਕੀ ਹੈ? ਸ਼੍ਰੋ੍ਰਮਣੀ ਕਮੇਟੀ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਨੂੰ ਹਾਸੋਹੀਣੀ ਦਸਿਆ ਕਿ ਭਰਤੀ ਕੀਤੇ ਹੋਏ ਮੁਲਾਜ਼ਮ ਨੌਕਰੀ ਤੋਂ ਕੱਢ ਦਿਤੇ ਗਏ ਪਰ ਇਸ ਪਿੱਛੇ ਜੋ ਕਾਰਨ ਹਨ ਤੇ ਜੋ ਰੀਪੋਰਟਾਂ ਉਨ੍ਹਾਂ ਬਾਰੇ ਪ੍ਰੈੱਸ ਵਿਚ ਆਈਆਂ ਹਨ, ਉਨ੍ਹਾਂ ਬਾਰੇ ਦਸਿਆ ਕੁੱਝ ਨਹੀਂ ਜਾ ਰਿਹਾ। ਮੈਂਬਰਾਂ ਨੇ ਸਾਬਕਾ ਬੰਡੂਗਰ ਨੂੰ ਵੀ ਕਿਹਾ ਕਿ ਜੇ ਉਹ ਸੱਚੇ ਹਨ ਤਾਂ ਫਿਰ ਉਨ੍ਹਾਂ ਨੂੰ ਸਾਰੀ ਗੱਲ ਪੰਥ ਸਾਹਮਣੇ ਰਖਣੀ ਚਾਹੀਦੀ ਹੈ ਕਿਉਂਕਿ ਇਸ ਸਾਰੇ ਘਟਨਾਕ੍ਰਮ ਵਿਚ ਸਿੱਧੀ ਉਂਗਲ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਨਿਜ਼ਾਮ ਨੇ ਉਨ੍ਹਾਂ ਦੇ ਕਿਰਦਾਰ ਉਤੇ ਚੁੱਕੀ ਹੈ, ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। 

Nanak Shah FakirNanak Shah Fakir

ਇਨ੍ਹਾਂ ਆਗੂਆਂ ਨੇ ਨਾਨਕਸ਼ਾਹ ਫ਼ਕੀਰ ਫ਼ਿਲਮ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਇਕ ਚਿੱਠੀ ਜਾਰੀ ਕਰ ਕੇ ਇਸ ਫ਼ਿਲਮ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਗੁਰੂਘਰਾਂ ਦੇ ਮੈਨੇਜਰਾਂ ਨੂੰ ਸੌਂਪੀ ਪਰ ਬਾਅਦ ਵਿਚ ਖ਼ਾਲਸਾ ਪੰਥ ਦੇ ਰੋਹ ਅੱਗੇ ਝੁਕਦਿਆਂ ਅਪਣੇ ਲਿਖਤੀ ਹੁਕਮ ਵਾਪਸ ਲਏ ਪਰ ਇਸ ਬਾਰੇ ਅਸਲੀਅਤ ਨੂੰ ਬਜਟ ਸੈਸ਼ਨ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਕੀਤੇ ਗੰਭੀਰ ਸਵਾਲਾਂ ਦੇ ਜਬਾਬ ਪ੍ਰਧਾਨ ਨੇ ਨਹੀਂ ਦਿਤੇ। ਸ਼੍ਰੋਮਣੀ ਕਮੇਟੀ ਦੀ ਇਕ ਹੋਰ ਹਾਸੋਹੀਣੀ ਕਾਰਵਾਈ ਸਾਹਮਣੇ ਆਈ ਕਿ ਬਜਟ ਸਮੇਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮੌਤ ਬਾਰੇ ਸੋਕ ਮਤਾ ਤਾਂ ਪੜ੍ਹਿਆ ਗਿਆ ਪਰ ਨਾ ਉਸ ਦੇ ਸਸਕਾਰ ਸਮੇਂ ਅਤੇ ਨਾ ਹੀ ਭੋਗ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗਿਆ, ਨਾ ਹੀ ਕੋਈ ਮਾਲੀ ਸਹਾਇਤਾ ਦਾ ਐਲਾਨ ਕੀਤਾ ਗਿਆ ਜਦਕਿ ਦਿੱਲੀ ਕਮੇਟੀ ਨੇ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਲੌਂਗੋਵਾਲ ਇਸ ਸਬੰਧੀ ਵੀ ਸਪੱਸ਼ਟੀਕਰਨ ਦੇਣ। ਇਕ ਹੋਰ ਸਵਾਲ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਕੀਤਾ ਗਿਆ ਕਿ ਬਜਟ ਵਿਚ ਪੰਜਾਬ ਸਰਕਾਰ ਦੇ ਧਨਵਾਦ ਦਾ ਮਤਾ ਤਾਂ ਪਾਇਆ ਗਿਆ ਜੀਐਸਟੀ ਮਾਫ਼ ਕਰਨ ਦਾ ਪਰ ਜਿਹੜੀ ਮੋਦੀ ਸਰਕਾਰ ਮੁਗ਼ਲਾਂ ਨੂੰ ਵੀ ਮਾਤ ਪਾ ਕੇ ਲਗਾਤਾਰ ਟੈਕਸ ਲੈ ਰਹੀ ਹੈ, ਉਸ ਦੀ ਨਿਖੇਧੀ ਦਾ ਮਤਾ ਕਿਉਂਕਿ ਨਹੀਂ ਪਾਇਆ ਗਿਆ। ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸਾਰੇ ਸਵਾਲਾਂ ਦਾ ਜਵਾਬ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰ ਦੇਣ ਕਿਉਂਕਿ ਅਜਿਹੀ ਆਪ ਹੁਦਰੀਆਂ ਕਾਰਵਾਈਆ ਸੰਗਤ ਬਰਦਾਸ਼ਤ ਨਹੀਂ ਕਰ ਸਕਦੀ। ਜਾਣਕਾਰੀ ਅਨੁਸਾਰ ਵਿਰੋਧੀ ਧਿਰ ਕੋਲ ਇਹ ਬਹੁਤ ਵੱਡਾ ਮੁੱਦਾ ਹੱਥ ਲੱਗ ਗਿਆ ਹੈ।  ਜੇ ਮੁਲਾਜ਼ਮ ਕੱਢੇ ਜਾਦੇ ਹਨ ਤਾਂ ਫਿਰ ਉਨ੍ਹਾਂ ਨਾਲ ਵਿਰੋਧੀ ਧਿਰ ਖੜ ਸਕਦੀ ਹੈ, ਜੇ ਨਹੀਂ ਕੱਢੇ ਜਾਦੇ ਤਾਂ ਫਿਰ ਸ਼੍ਰੋਮਣੀ ਕਮੇਟੀ ਅੰਦਰ ਬਹੁਤ ਹੀ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਇਸ ਸਮੇਂ ਸ਼੍ਰੋਮਣੀ ਕਮੇਟੀ ਲਈ ਇਹ ਮਾਮਲਾ ਟੇਢੀ ਖੀਰ ਬਣ ਗਿਆ ਲਗਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement