ਹਰਿਮੰਦਰ ਸਾਹਿਬ ‘ਚ ਦੁਖ ਭੰਜਨੀ ਬੇਰੀ ਮੁੜ ਬੇਰਾਂ ਨਾਲ ਲੱਦੀ, ਸੰਗਤ ‘ਚ ਭਾਰੀ ਉਤਸ਼ਾਹ
Published : Apr 5, 2019, 5:53 pm IST
Updated : Apr 5, 2019, 6:04 pm IST
SHARE ARTICLE
Golden Temple
Golden Temple

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਤ ਪੁਰਾਤਨ ਤੇ ਇਤਿਹਾਸਕ ਬੇਰੀਆਂ ਦੁਖ ਭੰਜਨੀ ਬੇਰੀ...

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਤ ਪੁਰਾਤਨ ਤੇ ਇਤਿਹਾਸਕ ਬੇਰੀਆਂ ਦੁਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰ ਦੀ ਮਾਹਿਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਸਾਂਭ ਸੰਭਾਲ ਦੇ ਸਿੱਟੇ ਵਜੋਂ ਇਸ ਸਾਲ ਇਨ੍ਹਾਂ ਬੇਰੀਆਂ ਨੂੰ ਭਰਵਾਂ ਫ਼ਲ ਲੱਗਾ ਹੈ। ਪੁਰਾਤਨ ਬੇਰੀਆਂ ਵਿੱਚੋਂ ਦੁਖ ਭੰਜਨੀ ਬੇਰੀ ਅਤੇ ਬੇਰ ਬਾਬਾ ਬੁੱਢਾ ਸਾਹਿਬ ਲਗਪਗ ਪੰਜ ਸਦੀ ਪੁਰਾਣੇ ਦਰੱਖ਼ਤ ਹਨ ਜਦੋਂਕਿ ਲਾਚੀ ਬੇਰ ਇਨ੍ਹਾਂ ਤੋਂ ਘੱਟ ਪੁਰਾਣਾ ਹੈ।

Dukh Bhanjani Beri Dukh Bhanjani Beri

ਦੁਖ ਭੰਜਨੀ ਬੇਰੀ ਦੀ ਹੁਣ ਨਵੀਂ ਪਿਉਂਦ ਲਾਈ ਗਈ ਹੈ ਜਦੋਂਕਿ ਬੇਰ ਬਾਬਾ ਬੁੱਢਾ ਸਾਹਿਬ ਉਸ ਵੇਲੇ ਦੀ ਹੀ ਪੁਰਾਤਨ ਬੇਰੀ ਹੈ, ਜਿਸ ਦੀ ਸਾਂਭ-ਸੰਭਾਲ ਲਈ ਇਸ ਦੇ ਹੇਠਾਂ ਲੋਹੇ ਦੇ ਐਂਗਲ ਦਾ ਸਟੈਂਡ ਬਣਾ ਕੇ ਇਸ ਨੂੰ ਆਸਰਾ ਦਿੱਤਾ ਗਿਆ ਹੈ। ਲਗਪਗ ਡੇਢ ਦਹਾਕਾ ਪਹਿਲਾਂ ਇਨ੍ਹਾਂ ਪੁਰਾਤਨ ਬੇਰੀਆਂ ਨੂੰ ਲਾਖ ਦਾ ਕੀੜਾ ਲੱਗਣ ਕਰ ਕੇ ਇਹ ਸੁੱਕਣ ਲੱਗੀਆਂ ਸਨ। ਇਨ੍ਹਾਂ ਨੂੰ ਫ਼ਲ ਲੱਗਣਾ ਵੀ ਬੰਦ ਹੋ ਗਿਆ ਸੀ। ਖੇਤੀ ’ਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਉਸ ਵੇਲੇ ਤੋਂ ਹੀ ਹਰ ਸਾਲ ਬੇਰੀਆਂ ਦੀ ਸੰਭਾਲ ਲਈ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਸੀ।

Dukh Bhanjani Beri Dukh Bhanjani Beri

ਲਾਖ ਦੇ ਕੀੜੇ ਵਾਲੀਆਂ ਟਾਹਣੀਆਂ ਕੱਟਣ ਦੇ ਨਾਲ ਸਾਂਭ-ਸੰਭਾਲ ਲਈ ਹੋਰ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਸਦਕਾ ਬੇਰੀਆਂ ਨੂੰ ਮੁੜ ਬੇਰ ਲੱਗਣੇ ਸ਼ੁਰੂ ਹੋ ਗਏ ਹਨ। ਪਿਛਲੇ ਸਾਲ ਵੀ ਇਨ੍ਹਾਂ ਬੇਰੀਆਂ ਨੂੰ ਫ਼ਲ ਪਿਆ ਸੀ ਅਤੇ ਐਤਕੀਂ ਪਹਿਲਾਂ ਵਾਂਗ ਭਰਵਾਂ ਫ਼ਲ ਪਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਦੁਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰ ਤਿੰਨਾਂ ਬੇਰੀਆਂ ਨੂੰ ਚੰਗਾ ਫ਼ਲ ਪਿਆ ਹੈ। ਇਸ ਫ਼ਲ ਨੂੰ ਬੇਰੀਆਂ ਤੋਂ ਤੋੜਨ ਦੀ ਮਨਾਹੀ ਹੈ, ਪਰ ਜੋ ਬੇਰ ਹੇਠਾਂ ਡਿੱਗ ਪੈਂਦੇ ਹਨ।

Dukh Bhanjani Beri Dukh Bhanjani Beri

ਉਸ ਨੂੰ ਸ਼ਰਧਾਲੂ ਪ੍ਰਸਾਦਿ ਵਜੋਂ ਸਵੀਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਦਾ ਕੰਮ ਪਹਿਲਾਂ ਵਾਂਗ ਜਾਰੀ ਰਹੇਗਾ। ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਰਹੇ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਪੁਰਾਤਨ ਬੇਰੀਆਂ ਨੂੰ ਫ਼ਲ ਲਗਣਾ ਸਾਬਤ ਕਰਦਾ ਹੈ ਕਿ ਇਹ ਦਰੱਖ਼ਤ ਹੁਣ ਸਿਹਤਯਾਬ ਹਨ ਤੇ ਇਨ੍ਹਾਂ ਨੂੰ ਇਸੇ ਤਰ੍ਹਾਂ ਕਾਇਮ ਰੱਖਣ ਲਈ ਮਾਹਿਰਾਂ ਦੀ ਨਿਗਰਾਨੀ ਦਾ ਕੰਮ ਜਾਰੀ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement