ਭਾਈ ਮੰਡ ਵਲੋਂ ਅਕਾਲੀ ਉਮੀਦਵਾਰਾਂ ਦਾ ਥਾਂ-ਥਾਂ ਵਿਰੋਧ ਕਰਨ ਦੀ ਅਪੀਲ
Published : May 6, 2019, 2:51 am IST
Updated : May 6, 2019, 2:51 am IST
SHARE ARTICLE
DHYAN SINGH MAND
DHYAN SINGH MAND

ਕਿਹਾ ਬੇਅਦਬੀ ਕਰਨ ਅਤੇ ਕਰਾਉਣ ਵਾਲਿਆਂ ਨੂੰ ਸਬਕ ਜ਼ਰੂਰ ਸਿਖਾਵੇ ਸੰਗਤ

ਕੋਟਕਪੂਰਾ : ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਸਥਾਨਕ ਬੱਤੀਆਂ ਵਾਲੇ ਚੌਕ ਤੋਂ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਰੋਸ ਮਾਰਚ ਦੇ ਰਵਾਨਾ ਹੋਣ ਤੋਂ ਪਹਿਲਾਂ ਵੱਖ-ਵੱਖ ਬੁਲਾਰਿਆਂ ਨੇ ਅਪਣੇ ਵਿਚਾਰ ਰੱਖੇ ਅਤੇ ਕਈ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਪੰਥ ਦੇ ਅਖੌਤੀ ਠੇਕੇਦਾਰਾਂ ਦੇ ਪਾਜ਼ ਉਧੇੜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਭਰ ਦੇ ਗੁਰੂ ਨਾਨਕ ਨਾਮਲੇਵਾ ਪ੍ਰਾਣੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਬਾਦਲ ਦਲ ਦੇ ਕਿਸੇ ਵੀ ਉਮੀਦਵਾਰ ਦੀ ਆਮਦ ਮੌਕੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਦਾ ਪ੍ਰਗਟਾਵਾ ਕਰਨ।

Bhai Dhian Singh MandBhai Dhian Singh Mand

ਉਨ੍ਹਾਂ ਬੇਅਦਬੀ ਅਤੇ ਗੋਲੀਕਾਂਡ ਦਾ ਦੋਸ਼ੀ ਬਾਦਲ ਪਰਵਾਰ ਨੂੰ ਠਹਿਰਾਉਂਦਿਆਂ ਆਖਿਆ ਕਿ ਪੰਥ ਬੇਅਦਬੀ ਕਰਨ ਅਤੇ ਕਰਾਉਣ ਵਾਲਿਆਂ ਨੂੰ ਕਦੇ ਵੀ ਮਾਫ਼ ਨਹੀਂ ਕਰੇਗਾ। ਉਨ੍ਹਾਂ ਪ੍ਰਗਟਾਵਾ ਕੀਤਾ ਕਿ ਬਾਦਲਾਂ ਵਲੋਂ ਹਰ ਮੰਚ ਤੋਂ ਲਗਾਤਾਰ 25 ਸਾਲ ਰਾਜ ਕਰਨ ਦੇ ਮਿਥੇ ਟੀਚੇ ਨੂੰ ਦੁਹਰਾਉਣ ਦੀ ਅਸਲੀਅਤ ਵੀ ਸਾਹਮਣੇ ਆ ਗਈ ਹੈ ਕਿਉਂਕਿ ਬਾਦਲ ਚਾਹੁੰਦੇ ਸਨ ਕਿ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਦਰਮਿਆਨ ਟਕਰਾਅ ਜਾਰੀ ਰਹੇਗਾ ਤੇ ਉਹ 25 ਸਾਲ ਰਾਜ ਕਰਨ 'ਚ ਕਾਮਯਾਬ ਹੋ ਜਾਣਗੇ ਪਰ ਜੇਕਰ ਸਿੱਖਾਂ ਦੀ ਅਜੇ ਵੀ ਅਕਲ ਟਿਕਾਣੇ ਨਾ ਆਈ ਤਾਂ ਨਵੀਂ ਪੀੜ੍ਹੀ ਦਾ ਭਵਿੱਖ ਅੰਧਕਾਰਮਈ ਹੋਣਾ ਸੁਭਾਵਕ ਹੈ। 

Protest against Sukhbir BadalProtest against Sukhbir Badal

ਉਨ੍ਹਾਂ ਦਾਅਵਾ ਕੀਤਾ ਕਿ ਆਈ.ਜੀ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਬਦਲੀ ਤੋਂ ਸਪੱਸ਼ਟ ਹੋ ਗਿਆ ਹੈ ਕਿ ਕੁੰਵਰਵਿਜੈ ਪ੍ਰਤਾਪ ਨੇ ਬੇਅਦਬੀ ਅਤੇ ਗੋਲੀਕਾਂਡ ਦੀ ਅਸਲ ਜੜ੍ਹ ਫੜ ਲਈ ਸੀ। ਉਨ੍ਹਾਂ ਬੇਅਦਬੀ ਕਰਨ ਅਤੇ ਕਰਾਉਣ ਵਾਲਿਆਂ ਨੂੰ ਸਬਕ ਸਿਖਾਉਣ ਅਤੇ ਜੇਲਾਂ ਦੀ ਸਲਾਖ਼ਾਂ ਪਿੱਛੇ ਭਿਜਵਾਉਣ ਦੀ ਅਪੀਲ ਵੀ ਕੀਤੀ। ਬਲਵੰਤ ਸਿੰਘ ਰਾਜੋਆਣਾ ਦੇ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਦਿਤੇ ਬਿਆਨ ਸਬੰਧੀ ਭਾਈ ਮੰਡ ਨੇ ਟਿਪਣੀ ਕਰਨ ਤੋਂ ਟਾਲਾ ਵੱਟਣਾ ਹੀ ਮੁਨਾਸਬ ਸਮਝਿਆ।

DHYAN SINGH MANDDHYAN SINGH MAND

ਉਨ੍ਹਾਂ ਡੇਰਾ ਪ੍ਰੇਮੀਆਂ ਦੀ ਕਰਤੂਤ ਸਾਹਮਣੇ ਲਿਆਉਣ ਅਤੇ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਦੇ ਗਠਨ ਨੂੰ ਬਰਗਾੜੀ ਮੋਰਚੇ ਦੀ ਪ੍ਰਾਪਤੀ ਦਸਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪਰਮਜੀਤ ਸਿੰਘ ਸਹੋਲੀ, ਨਿਹੰਗ ਰਾਜਾ ਰਾਜ ਸਿੰਘ, ਕਰਮਜੀਤ ਸਿੰਘ ਸਿੱਖਾਂਵਾਲਾ, ਰਣਜੀਤ ਸਿੰਘ ਵਾਂਦਰ ਸਮੇਤ ਭਾਰੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement